Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਭਗਵਾਨ ਗਣੇਸ਼ ਦਾ ਅਸ਼ੀਰਵਾਦ ਮੰਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ ‘ਤੇ ਸਾਰੇ ਨਾਗਰਿਕਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵਿਘਨਹਰਤਾ ਭਗਵਾਨ ਗਣੇਸ਼ ਦੀ ਪੂਜਾ ਕਰਨ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇਗਾ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਗਣੇਸ਼ ਦੇ ਦੈਵੀ ਅਸ਼ੀਰਵਾਦ ਨਾਲ ਸਾਰਿਆਂ ਦੇ ਯਤਨ ਸਫਲ ਹੋਣ ਅਤੇ ਦੇਸ਼ ਲਗਾਤਾਰ ਤਰੱਕੀ ਦੇ ਰਾਹ ‘ਤੇ ਅੱਗੇ ਵਧਦਾ ਰਹੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-

“मुदाकरात्तमोदकं सदा विमुक्तिसाधकं

कलाधरावतंसकं विलासिलोकरक्षकम्।

अनायकैकनायकं विनाशितेभदैत्यकं

नताशुभाशुनाशकं नमामि तं विनायकम्॥”

 

ਇਸ ਸੁਭਾਸ਼ਿਤਮ ਵਿੱਚ ਕਿਹਾ ਗਿਆ ਹੈ ਕਿ ਮੈਂ ਭਗਵਾਨ ਸ਼੍ਰੀ ਵਿਨਾਇਕ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਦੇ ਪਵਿੱਤਰ ਹੱਥਾਂ ਵਿੱਚ ਮੋਦਕ ਸ਼ੋਭਦੇ ਹਨ; ਜੋ ਮੁਕਤੀ ਦੇ ਰਾਹ ‘ਤੇ ਸਾਧਕਾਂ ਦਾ ਹਮੇਸ਼ਾ ਮਾਰਗਦਰਸ਼ਨ ਕਰਦੇ ਹਨ; ਜੋ ਆਪਣੇ ਮੱਥੇ ‘ਤੇ ਬਾਲ-ਚੰਦਰਮਾ ਨੂੰ ਗਹਿਣੇ ਵਜੋਂ ਧਾਰਨ ਕਰਦੇ ਹਨ; ਜੋ ਪੂਰੀ ਕਾਇਨਾਤ ਦੇ ਰੱਖਿਅਕ ਅਤੇ ਸਮੁੱਚੀ ਸ੍ਰਿਸ਼ਟੀ ਦੇ ਇੱਕੋ-ਇੱਕ ਪਰਮ ਸੁਆਮੀ ਹਨ; ਜਿਨ੍ਹਾਂ ਨੇ ਗਜਾਸੁਰ ਨਾਂ ਦੇ ਦਾਨਵ ਦਾ ਖ਼ਾਤਮਾ ਕੀਤਾ ਅਤੇ ਜੋ ਆਪਣੇ ਭਗਤਾਂ ਨੂੰ ਸਾਰੇ ਦੁੱਖਾਂ ਅਤੇ ਕਸ਼ਟਾਂ ਤੋਂ ਜਲਦੀ ਮੁਕਤ ਕਰਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ‘ਤੇ ਲਿਖਿਆ;

“ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਵਿਘਨਹਰਤਾ ਦੇ ਦਰਸ਼ਨ ਅਤੇ ਪੂਜਾ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰੇ। ਉਨ੍ਹਾਂ ਦੇ ਦੈਵੀ ਅਸ਼ੀਰਵਾਦ ਨਾਲ ਸਾਰਿਆਂ ਦੇ ਯਤਨ ਸਫਲ ਹੋਣ ਅਤੇ ਰਾਸ਼ਟਰ ਲਗਾਤਾਰ ਤਰੱਕੀ ਦੇ ਰਾਹ ‘ਤੇ ਅੱਗੇ ਵਧਦਾ ਰਹੇ, ਇਹੋ ਕਾਮਨਾ ਹੈ। ਗਣਪਤੀ ਬੱਪਾ ਮੋਰੀਆ!

मुदाकरात्तमोदकं सदा विमुक्तिसाधकं

कलाधरावतंसकं विलासिलोकरक्षकम्।

अनायकैकनायकं विनाशितेभदैत्यकं

नताशुभाशुनाशकं नमामि तं विनायकम्॥”

****

ਐੱਮਜੇਪੀਐੱਸ/ਐੱਸਐੱਸ/ਐੱਸਟੀ