Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਭਿਅਤਾਗਤ ਵਿਰਾਸਤ ਦੇ ਆਲਮੀ ਸਭਿਆਚਾਰਕ ਮਸ਼ਵਰੇ ਨੂੰ ਆਕਾਰ ਦੇਣ ਵਿੱਚ ਵਧਦੀ ਭੂਮਿਕਾ ਨੂੰ ਉਜਾਗਰ ਕਰਨ ਵਾਲਾ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਆਲਮੀ ਸਭਿਆਚਾਰਕ ਮਸ਼ਵਰੇ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਸਭਿਅਤਾਗਤ ਵਿਰਾਸਤ ਦੀ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ।

ਸ਼੍ਰੀ ਸ਼ੇਖਾਵਤ ਨੇ ਪਹਿਲੇ ਐੱਸ.ਸੀ.ਓ. ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਅਤੇ ਇੰਦਰਪ੍ਰਸਥ ਕਮਿਊਨਿਕ ਦਾ ਜ਼ਿਕਰ ਕੀਤਾ, ਜੋ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਰੂਪ-ਰੇਖਾ ਪੇਸ਼ ਕਰਦਾ ਹੈ। ਇਸ ਵਿੱਚ ਇਸ ਗੱਲ ‘ਤੇ ਵੀ ਚਾਨਣਾ ਪਾਇਆ ਗਿਆ ਹੈ ਕਿ ਭਾਰਤ ਆਪਣੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਨੂੰ ਵਿਰਾਸਤ ਸੰਭਾਲ, ਸੱਭਿਆਚਾਰਕ ਖੋਜ, ਨਵੀਨਤਾ ਅਤੇ ਰਚਨਾਤਮਕ ਉੱਦਮਾਂ ਰਾਹੀਂ ਕਿਸ ਤਰ੍ਹਾਂ ਵਿਆਪਕ ਆਲਮੀ ਦਰਸ਼ਕਾਂ ਤੱਕ ਪਹੁੰਚਾ ਸਕਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ:

“ਆਲਮੀ ਸਭਿਆਚਾਰਕ ਮਸ਼ਵਰੇ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਸਭਿਆਗਤ ਵਿਰਾਸਤ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ।

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ (@gssjodhpur) ਨੇ ਪਹਿਲੇ ਐੱਸ.ਸੀ.ਓ. ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਅਤੇ ਇੰਦਰਪ੍ਰਸਥ ਕਮਿਊਨਿਕ ਬਾਰੇ ਲਿਖਿਆ ਹੈ, ਜੋ ਸਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਰੂਪ-ਰੇਖਾ ਪੇਸ਼ ਕਰਦਾ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਹੈ ਕਿ ਭਾਰਤ ਵਿਰਾਸਤ ਸੰਭਾਲ, ਸਭਿਆਚਾਰਕ ਖੋਜ, ਨਵੀਨਤਾ ਅਤੇ ਰਚਨਾਤਮਕ ਉੱਦਮਾਂ ਰਾਹੀਂ ਆਪਣੀਆਂ ਅਮੀਰ ਸਭਿਆਚਾਰਕ ਪਰੰਪਰਾਵਾਂ ਨੂੰ ਵਿਆਪਕ ਆਲਮੀ ਦਰਸ਼ਕਾਂ ਤੱਕ ਕਿਵੇਂ ਪਹੁੰਚਾ ਸਕਦਾ ਹੈ।”

https://indianexpress.com/article/opinion/columns/sco-civilisational-dialogue-forum-lets-create-spaces-where-civilisations-engage-with-dignity-10977257/lite/

************

 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ