Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨਾਲ ਮਿਲ ਕੇ ਭਾਰਤ-ਸਵੀਡਨ ਸਬੰਧਾਂ ‘ਤੇ ਇੱਕ ਸਾਂਝਾ ਓਪ-ਐਡ ਲਿਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਉਲਫ ਕ੍ਰਿਸਟਰਸਨ ਨਾਲ ਮਿਲ ਕੇ ਇੱਕ ਸਾਂਝਾ ਓਪ-ਐਡ ਲਿਖਿਆ ਹੈ, ਜਿਸ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਹੈ ਕਿ ਭਾਰਤ ਅਤੇ ਸਵੀਡਨ ਦੁਵੱਲੇ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਕਿਵੇਂ ਆਕਾਰ ਦੇ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰੀਨ ਟ੍ਰਾਂਜਿਸ਼ਨ ਤੋਂ ਲੈ ਕੇ ਮਜ਼ਬੂਤ ਸਪਲਾਈ ਚੇਨਾਂ ਤੱਕ, ਭਾਰਤ-ਸਵੀਡਨ ਭਾਈਵਾਲੀ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਨਵੀਨਤਾ, ਟਿਕਾਊਪਣ ਅਤੇ ਸਾਂਝੀ ਖ਼ੁਸ਼ਹਾਲੀ ਰਾਹੀਂ ਦ੍ਰਿੜ੍ਹਤਾ ਨਾਲ ਸੇਧਿਤ ਹੈ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ  ‘ਤੇ ਪੋਸਟ ਕੀਤਾ:

“ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਦੇ ਨਾਲ ਇੱਕ ਓਪ-ਐਡ ਵਿੱਚ, ਦੱਸਿਆ ਗਿਆ ਹੈ ਕਿ ਭਾਰਤ ਅਤੇ ਸਵੀਡਨ ਕਿਸ ਤਰ੍ਹਾਂ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਆਕਾਰ ਦੇ ਰਹੇ ਹਨ। ਗ੍ਰੀਨ ਟ੍ਰਾਂਜਿਸ਼ਨ ਤੋਂ ਲੈ ਕੇ ਸਪਲਾਈ ਚੇਨਾਂ ਤੱਕ ਭਾਰਤ-ਸਵੀਡਨ ਭਾਈਵਾਲੀ ਸਾਡੇ ਦੇਸ਼ਾਂ ਦੇ ਲੋਕਾਂ ਲਈ ਨਵੀਨਤਾ, ਸਥਿਰਤਾ ਅਤੇ ਸਾਂਝੀ ਖ਼ੁਸ਼ਹਾਲੀ ਰਾਹੀਂ ਸੇਧਿਤ ਹੈ।”

************

ਐਮਜੇਪੀਐਸ/ਐਸਐਸ/ਪੀਆਰਕੇ