ਪੀਐੱਮਇੰਡੀਆ
ਸੋਮਨਾਥ ਟਰੱਸਟ ਦੇ ਬੋਰਡ ਆਵ੍ ਟਰੱਸਟੀਜ਼ ਦੀ ਇੱਕ ਮੀਟਿੰਗ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ‘ਤੇ ਹੋਈ। ਟਰੱਸਟ ਦੇ ਚੇਅਰਮੈਨ ਸ੍ਰੀ ਕੇਸ਼ੂਭਾਈ ਪਟੇਲ, ਸਿਹਤ ਕੁਝ ਠੀਕ ਨਾ ਹੋਣ ਕਾਰਣ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਸ੍ਰੀ ਐੱਲ ਕੇ ਅਡਵਾਨੀ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਸ੍ਰੀ ਹਰਸ਼ਵਰਧਨ ਨਿਓਤੀਆ, ਸ੍ਰੀ ਪੀ.ਕੇ. ਲਾਹੇਰੀ ਅਤੇ ਸ੍ਰੀ ਜੇ.ਡੀ. ਪਰਮਾਰ ਨੇ ਵੀ ਟਰੱਸਟੀਜ਼ ਵਜੋਂ ਇਸ ਮੀਟਿੰਗ ਵਿੱਚ ਭਾਗ ਲਿਆ।
ਨਵ-ਨਿਯੁਕਤ ਟਰੱਸਟੀ ਸ੍ਰੀ ਅਮਿਤਭਾਈ ਸ਼ਾਹ ਦਾ ਬੋਰਡ ਵੱਲੋਂ ਸੁਆਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਸੋਮਨਾਥ ਨੂੰ ਇੱਕ ਪ੍ਰਾਚੀਨ ਵਿਰਾਸਤੀ ਤੀਰਥ-ਅਸਥਾਨ ਅਤੇ ਸੈਰ-ਸਪਾਟੇ ਦੇ ਇੱਕ ਟਿਕਾਣੇ ਵਜੋਂ ਵਿਕਸਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਟਰੱਸਟ ਨੇ ਸੋਮਨਾਥ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਹੋ ਰਹੇ ਨਿਰੰਤਰ ਵਾਧੇ ਨਾਲ ਸਬੰਧਤ ਵਿਭਿੰਨ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਟਰੱਸਟੀਜ਼ ਨੇ ਇਹ ਵੀ ਕਿਹਾ ਕਿ ਸੋਮਨਾਥ ਵਿਖੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਇੱਕ ਕਰੋੜ ਦੇ ਲਗਭਗ ਹੋਣ ਵਾਲੀ ਹੈ, ਇਸ ਲਈ ਇਸ ਦੇ ਸਰਬ-ਪੱਖੀ ਵਿਕਾਸ ਲਈ ਇਸ ਦੇ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਵੱਲ ਖ਼ਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ‘ਤੇ ਸੋਮਨਾਥ ਦੇ 20 ਲੱਖ ਤੋਂ ਵੀ ਵੱਧ ਪ੍ਰਸ਼ੰਸਕ ਹਨ।
ਪ੍ਰਧਾਨ ਮੰਤਰੀ ਨੇ ਕੁਝ ਖੇਤਰਾਂ ਦੀ ਪੁਟਾਈ ਦਾ ਸੁਝਾਅ ਵੀ ਦਿੱਤਾ, ਤਾਂ ਜੋ ਗੁੰਮ ਹੋਏ ਵੱਖੋ-ਵੱਖਰੇ ਇਤਿਹਾਸਕ ਸੰਪਰਕਾਂ ਨੂੰ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਯੋਜਨਾ ਦੇ ਘੇਰੇ ਵਿੱਚ ਜਹਾਜ਼ਰਾਨੀ ਨਾਲ ਸਬੰਧਤ ਉੱਚ-ਤਕਨੀਕੀ ਆਕਰਸ਼ਣ ਅਤੇ ਰੀਐਲਿਟੀ ਸ਼ੋਅ ਲਿਆਂਦੇ ਜਾਣੇ ਚਾਹੀਦੇ ਹਨ। ਉਨ੍ਹਾਂ ਵੱਧ ਤੋਂ ਵੱਧ ਖੇਤਰਾਂ ਨੂੰ ਸੀ.ਸੀ.ਟੀ.ਵੀ. ਨਿਗਰਾਨੀ ਨੈੱਟਵਰਕ ਅਧੀਨ ਲਿਆਉਣ ਦਾ ਸੁਝਾਅ ਵੀ ਦਿੱਤਾ।
ਸੋਮਨਾਥ ਟਰੱਸਟ ਨੇ ਭਾਰਤ ਸਰਕਾਰ ਦੀ ਗੋਲਡ ਮੋਨੇਟਾਇਜ਼ੇਸ਼ਨ ਸਕੀਮ ਅਧੀਨ 6 ਕਿਲੋਗ੍ਰਾਮ ਸੋਨਾ ਜਮ੍ਹਾ ਕਰਵਾਉਣ ਦਾ ਫ਼ੈਸਲਾ ਵੀ ਲਿਆ।
AKT/AK
Attended the meeting of the Somnath Trust, where we had extensive discussions on aspects relating to the Temple. pic.twitter.com/Js7llsamZ7
— Narendra Modi (@narendramodi) 10 September 2016
We had wide-ranging deliberations on further developing Somnath as a tourism & spiritual centre that draws people from all over.
— Narendra Modi (@narendramodi) 10 September 2016
Glad that Somnath Trust decided to deposit about 6 kg gold under Gold Monetisation Scheme of Government of India. https://t.co/d4q7EpPNGL
— Narendra Modi (@narendramodi) 10 September 2016