ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਗਡਚਿਰੋਲੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਜਨਜਾਤੀਯ ਗੌਰਵ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲਗਭਗ 3,000 ਕਰੋੜ ਰੁਪਏ ਦੇ 246 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜਨਮ ਵਰ੍ਹੇਗੰਢ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ‘ਜੋਹਾਰ’ ਕਹਿ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਪੂਰਵਕ ਨਮਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਮਨਾਏ ਜਾ ਰਹੇ ਇਹ ਸਮਾਗਮ ਕਬਾਇਲੀ ਭਾਈਚਾਰਿਆਂ ਦੇ ਮਾਣ ਅਤੇ ਉਨ੍ਹਾਂ ਦੀ ਸਥਾਈ ਪ੍ਰੇਰਣਾ ਨੂੰ ਦਰਸਾਉਂਦੇ ਹਨ, ਕਿਉਂਕਿ ਦੇਸ਼ ਆਪਣੇ ਕਬਾਇਲੀ ਨਾਇਕਾਂ ਅਤੇ ਨਾਇਕਾਵਾਂ ਨੂੰ ਯਾਦ ਕਰ ਰਿਹਾ ਹੈ। ਮਹਾਰਾਸ਼ਟਰ ਦੇ ਗਡਚਿਰੋਲੀ ਵਿੱਚ ਹੋ ਰਹੇ ਇਸ ਸ਼ਾਨਦਾਰ ਸਮਾਗਮ ਨੂੰ ਉਜਾਗਰ ਕਰਦਿਆਂ, ਜੋ ਕਿ ਅਮੀਰ ਕਬਾਇਲੀ ਸੱਭਿਆਚਾਰ ਦੀ ਧਰਤੀ ਹੈ ਅਤੇ ਰਾਘੋਜੀ ਭਾਂਗਰੇ, ਭਾਗੋਜੀ ਨਾਇਕ ਅਤੇ ਵੀਰ ਬਾਬੂਰਾਓ ਸ਼ੇਡਮਾਕੇ ਦੀਆਂ ਬਹਾਦਰੀ ਭਰੀਆਂ ਗਾਥਾਵਾਂ ਨਾਲ ਜੁੜੀ ਹੋਈ ਹੈ, ਉਨ੍ਹਾਂ ਨੇ ਸਾਰੇ ਕਬਾਇਲੀ ਯੋਧਿਆਂ ਨੂੰ ਨਮਨ ਕੀਤਾ। ਸ੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਭਰ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਸਾਰੇ ਰਾਜਪਾਲਾਂ, ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ ਅਤੇ ਹਰ ਜਨਤਕ ਨੁਮਾਇੰਦੇ ਨੂੰ ਵੀ ਵਧਾਈ ਦਿੰਦਾ ਹਾਂ।”
ਇਹ ਜ਼ਿਕਰ ਕਰਦਿਆਂ ਕਿ 15 ਨਵੰਬਰ, 2021 ਨੂੰ ਸ਼ੁਰੂ ਹੋਇਆ ਜਨਜਾਤੀਯ ਗੌਰਵ ਦਿਵਸ ਮਨਾਉਣ ਦਾ ਸਿਲਸਿਲਾ ਅੱਜ ਇੱਕ ਰਾਸ਼ਟਰੀ ਤਿਉਹਾਰ ਦਾ ਰੂਪ ਧਾਰ ਚੁੱਕਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਦੋ ਲੱਖ ਤੋਂ ਵੱਧ ਸਮਾਗਮ ਹੋਏ ਅਤੇ ਕਰੋੜਾਂ ਨਾਗਰਿਕਾਂ ਨੇ ਇਨ੍ਹਾਂ ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਭਾਰਤ ਸਵਦੇਸ਼ੀ ਸਵੈ-ਮਾਣ ਨਾਲ ਆਪਣੀ ਵਿਰਾਸਤ, ਆਪਣੇ ਇਤਿਹਾਸ ਅਤੇ ਆਪਣੇ ਨਾਇਕਾਂ ਨੂੰ ਯਾਦ ਕਰ ਰਿਹਾ ਹੈ, ਜੋ ਸਾਡੀ ਰਾਸ਼ਟਰੀ ਚੇਤਨਾ ਵਿੱਚ ਆਏ ਇੱਕ ਵੱਡੇ ਬਦਲਾਅ ਦਾ ਪ੍ਰਤੀਕ ਹੈ।”
ਇਹ ਯਾਦ ਕਰਦਿਆਂ ਕਿ ਕਬਾਇਲੀ ਭਾਈਚਾਰਿਆਂ ਨੇ ਬਸਤੀਵਾਦੀ ਅਨਿਆਂ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ, ਪ੍ਰਧਾਨ ਮੰਤਰੀ ਨੇ ਖਾਸੀ ਪਹਾੜੀਆਂ ਵਿੱਚ ਤੀਰੋਤ ਸਿੰਘ ਦੇ ਸੰਘਰਸ਼, ਛੋਟਾ ਨਾਗਪੁਰ ਦੇ ਕੋਲ ਵਿਦਰੋਹ ਅਤੇ ਸਿੱਧੂ-ਕਾਨ੍ਹੂ ਦੀ ਅਗਵਾਈ ਹੇਠ ਸੰਥਾਲ ਕ੍ਰਾਂਤੀ ਤੋਂ ਲੈ ਕੇ ਮਾਂਗੜ੍ਹ ਵਿੱਚ ਗੋਵਿੰਦ ਗੁਰੂ ਦੇ ਪੈਰੋਕਾਰਾਂ ਦੀਆਂ ਕੁਰਬਾਨੀਆਂ ਅਤੇ ਰਾਣੀ ਗਾਇਦਿਨਲਿਊ, ਟੰਟਿਆ ਭੀਲ, ਅੱਲੂਰੀ ਸੀਤਾਰਾਮ ਰਾਜੂ ਅਤੇ ਰਾਣੀ ਦੁਰਗਾਵਤੀ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਇਨ੍ਹਾਂ ਆਜ਼ਾਦੀ ਅੰਦੋਲਨਾਂ ਦੀ ਵਿਆਪਕ ਵਿਰਾਸਤ ਨੂੰ ਉਜਾਗਰ ਕੀਤਾ। ਸ੍ਰੀ ਮੋਦੀ ਨੇ ਕਿਹਾ, “ਇਨ੍ਹਾਂ ਸਾਰੀਆਂ ਗਾਥਾਵਾਂ ਦੇ ਨਾਲ-ਨਾਲ ਭਗਵਾਨ ਬਿਰਸਾ ਮੁੰਡਾ ਦਾ ਉਲਗੁਲਾਨ ਅਤੇ ਛੋਟੀ ਉਮਰ ਵਿੱਚ ਉਨ੍ਹਾਂ ਦਾ ਸੰਘਰਸ਼ ਅੱਜ ਵੀ ਸਾਡੇ ਕਰੋੜਾਂ ਦੇਸ਼ਵਾਸੀਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।”
ਜਨਜਾਤੀਯ ਗੌਰਵ ਦਿਵਸ ਮੌਕੇ ਵੱਖ-ਵੱਖ ਰਾਜਾਂ ਵਿੱਚ 3,000 ਕਰੋੜ ਰੁਪਏ ਦੇ ਲਗਭਗ 170 ਤੋਂ ਵੱਧ ਕਬਾਇਲੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ 70 ਤੋਂ ਵੱਧ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਮਿਜ਼ੋਰਮ ਵਿੱਚ ਆਜ਼ਾਦੀ ਘੁਲਾਟੀਏ ਰੋਪੁਇਲਿਆਨੀ ਨੂੰ ਸਮਰਪਿਤ ਅਜਾਇਬ ਘਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕਬਾਇਲੀ ਖੋਜ ਸੰਸਥਾਨ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ, ਸਿਹਤ ਸੇਵਾਵਾਂ, ਕਬਾਇਲੀ ਉਤਪਾਦਾਂ ਦੇ ਮੰਡੀਕਰਨ ਕੇਂਦਰਾਂ ਅਤੇ ਪੇਂਡੂ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਮੈਂ ਦੇਸ਼ ਨੂੰ ਦਿਲੋਂ ਵਧਾਈ ਦਿੰਦਾ ਹਾਂ।”
ਇਹ ਦੇਖਦਿਆਂ ਕਿ ਇਸ ਸਾਲ ਦਾ ਜਸ਼ਨ ਦੇਸ਼ ਦੀਆਂ ਦੋ ਇਤਿਹਾਸਕ ਪ੍ਰਾਪਤੀਆਂ ਬਾਰੇ ਵਿਆਪਕ ਚਰਚਾ ਦੇ ਸਮੇਂ ਹੋ ਰਿਹਾ ਹੈ, ਜਿਨ੍ਹਾਂ ਵਿੱਚ ਲਗਭਗ 50 ਕਰੋੜ ਨਾਗਰਿਕਾਂ ਦਾ ਅਤਿ ਗ਼ਰੀਬੀ ਤੋਂ ਬਾਹਰ ਨਿਕਲਣਾ ਅਤੇ ਭਾਰਤ ਦਾ ਨਕਸਲਵਾਦ ਅਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋਣਾ ਸ਼ਾਮਲ ਹੈ, ਪ੍ਰਧਾਨ ਮੰਤਰੀ ਨੇ ਕਬਾਇਲੀ ਖੇਤਰਾਂ ਲਈ ਇਨ੍ਹਾਂ ਦੋਵਾਂ ਪ੍ਰਾਪਤੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ, “ਇਹ ਦੋਵੇਂ ਪ੍ਰਾਪਤੀਆਂ ਸਾਡੇ ਕਬਾਇਲੀ ਭੈਣਾਂ-ਭਰਾਵਾਂ ਦੇ ਜੀਵਨ ਨਾਲ ਡੂੰਘੇ ਤੌਰ ‘ਤੇ ਜੁੜੀਆਂ ਹੋਈਆਂ ਹਨ।”
ਵਿਸ਼ਵ ਬੈਂਕ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੰਦਿਆਂ, ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 12 ਤੋਂ 13 ਸਾਲਾਂ ਦੌਰਾਨ ਲਗਭਗ 50 ਕਰੋੜ ਭਾਰਤੀ ਅਤਿ ਗ਼ਰੀਬੀ ਤੋਂ ਬਾਹਰ ਆਏ ਹਨ, ਪ੍ਰਧਾਨ ਮੰਤਰੀ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਦੀਆਂ ਭਾਰਤ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਿਸੇ ਇੱਕ ਸਰਕਾਰ ਕਾਰਨ ਨਹੀਂ, ਸਗੋਂ ਸਮਾਜ ਦੀ ਸਮੂਹਿਕ ਤਾਕਤ, ਹਰੇਕ ਨਾਗਰਿਕ ਦੀ ਮਿਹਨਤ ਅਤੇ ਕੇਂਦਰ ਸਰਕਾਰ ਦੀਆਂ ਨਿਸ਼ਾਨਾਬੱਧ ਕਬਾਇਲੀ ਭਲਾਈ ਯੋਜਨਾਵਾਂ ਅਤੇ ਫ਼ੈਸਲਿਆਂ ਕਾਰਨ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਪ੍ਰਾਪਤੀ ਲਈ ਮੈਂ ਸਾਰੇ ਦੇਸ਼ਵਾਸੀਆਂ, ਖ਼ਾਸ ਕਰਕੇ ਆਪਣੇ ਕਬਾਇਲੀ ਭੈਣਾਂ-ਭਰਾਵਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।”
ਲੱਖਾਂ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ ਦਹਾਕਿਆਂ ਤੋਂ ਵਿਕਾਸ ਤੋਂ ਵਾਂਝੇ ਲੋਕਾਂ ਨੂੰ ਪਹਿਲ ਦੇਣ ਦੇ ਦ੍ਰਿੜ੍ਹ ਸੰਕਲਪ ਦੀ ਪੂਰਤੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਸਭ ਤੋਂ ਪਛੜੇ ਕਬਾਇਲੀ ਖੇਤਰਾਂ ਵਿੱਚ ਆਪਣੀ ਪੂਰੀ ਤਾਕਤ ਲਗਾਈ, ਜਿੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ। ਉਨ੍ਹਾਂ ਦੱਸਿਆ ਕਿ ਪੀਐੱਮ-ਜਨਮਨ ਯੋਜਨਾ ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ ਲਈ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ, “ਸਾਡਾ ਯਤਨ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਤੱਕ ਸਹੂਲਤਾਂ ਸਭ ਤੋਂ ਅਖੀਰ ਵਿੱਚ ਪਹੁੰਚੀਆਂ ਸਨ, ਹੁਣ ਉਨ੍ਹਾਂ ਤੱਕ ਸਹੂਲਤਾਂ ਸਭ ਤੋਂ ਤੇਜ਼ੀ ਨਾਲ ਪਹੁੰਚਣ।”
ਵਾਂਝੇ ਵਰਗਾਂ ਨੂੰ ਪਹਿਲ ਦੇਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਵੇਰਵਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਲਈ ਚਾਰ ਕਰੋੜ ਤੋਂ ਵੱਧ ਪੱਕੇ ਮਕਾਨ ਬਣਾਏ ਗਏ ਹਨ, ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਹਨੇਰੇ ਵਿੱਚ ਰਹੇ 18,000 ਪਿੰਡਾਂ ਵਿੱਚ ਬਿਜਲੀ ਪਹੁੰਚਾਈ ਗਈ ਹੈ, ਆਯੁਸ਼ਮਾਨ ਭਾਰਤ ਤਹਿਤ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਕਵਰ ਦਿੱਤਾ ਗਿਆ ਹੈ ਅਤੇ 1.75 ਲੱਖ ਤੋਂ ਵੱਧ ਆਯੁਸ਼ਮਾਨ ਅਰੋਗਯਾ ਮੰਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਤੱਕ ਸਿਹਤ ਸੇਵਾਵਾਂ ਪਹੁੰਚੀਆਂ ਹਨ। ਪ੍ਰਧਾਨ ਮੰਤਰੀ ਨੇ ਪੇਂਡੂ ਸਫ਼ਾਈ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ। ਸ੍ਰੀ ਮੋਦੀ ਨੇ ਕਿਹਾ, “ਜਦੋਂ ਗਰੀਬ ਪਰਿਵਾਰਾਂ ਨੂੰ ਪਖਾਨੇ ਮਿਲੇ ਅਤੇ ਸਫ਼ਾਈ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ, ਤਾਂ ਕਈ ਬਿਮਾਰੀਆਂ ਦਾ ਖ਼ਤਰਾ ਵੀ ਘਟ ਗਿਆ।”
ਇਹ ਜ਼ੋਰ ਦਿੰਦਿਆਂ ਕਿ ਗ਼ਰੀਬੀ ਖ਼ਤਮ ਕਰਨ ਲਈ ਗਰੀਬ ਪਰਿਵਾਰਾਂ ਦੀ ਆਮਦਨ ਦੇ ਮੌਕਿਆਂ ਦਾ ਵਿਸਤਾਰ ਕਰਨਾ ਜ਼ਰੂਰੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਦੇ ਬਿਨਾਂ ਕਿਸੇ ਜਾਇਦਾਦ ਦੀ ਗਾਰੰਟੀ ਵਾਲੇ ਕਰਜ਼ੇ ਵੰਡੇ ਗਏ, ਜਿਸ ਨਾਲ ਗਰੀਬਾਂ, ਦਲਿਤਾਂ, ਪੱਛੜੇ ਵਰਗਾਂ ਅਤੇ ਕਬਾਇਲੀ ਭਾਈਚਾਰਿਆਂ ਨੂੰ ਬਰਾਬਰ ਲਾਭ ਹੋਇਆ। ਸ੍ਰੀ ਮੋਦੀ ਨੇ ਕਿਹਾ, “ਇਸ ਰਾਹੀਂ ਉਨ੍ਹਾਂ ਦੇ ਅੰਦਰ ਅੱਗੇ ਵਧਣ ਦਾ ਨਵਾਂ ਆਤਮ-ਵਿਸ਼ਵਾਸ ਪੈਦਾ ਹੋਇਆ।”
ਵਿਕਾਸ ਵਿੱਚ ਲੰਬੇ ਸਮੇਂ ਤੋਂ ਪਛੜੇ ਰਹੇ ਖੇਤਰਾਂ ਵਿੱਚ ਨਿਸ਼ਾਨਾਬੱਧ ਦਖ਼ਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਆਬਾਦੀ ਵਾਲੇ 100 ਤੋਂ ਵੱਧ ਅਭਿਲਾਸ਼ੀ ਜ਼ਿਲ੍ਹਿਆਂ ਅਤੇ 500 ਤੋਂ ਵੱਧ ਅਭਿਲਾਸ਼ੀ ਬਲਾਕਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕ੍ਰਿਸ਼ੀ ਧਨ-ਧਾਨਿਆ ਯੋਜਨਾ ਤਹਿਤ ਖੇਤੀਬਾੜੀ ਪੱਖੋਂ ਪਛੜੇ 100 ਜ਼ਿਲ੍ਹਿਆਂ ਵਿੱਚ ਕਿਸਾਨਾਂ, ਗਰੀਬ ਪਰਿਵਾਰਾਂ ਅਤੇ ਕਬਾਇਲੀ ਭਾਈਚਾਰਿਆਂ ਲਈ ਨਵੇਂ ਮੌਕੇ ਪੈਦਾ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸਮੂਹਿਕ ਯਤਨਾਂ ਦੀ ਬਦਲਾਅਕਾਰੀ ਤਾਕਤ ‘ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ, “ਇਨ੍ਹਾਂ ਸਮੂਹਿਕ ਯਤਨਾਂ ਅਤੇ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨੇ ਦੇਸ਼ ਦੇ ਗਰੀਬਾਂ ਵਿੱਚ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ ਅਤੇ ਕਰੋੜਾਂ ਗਰੀਬ ਲੋਕਾਂ ਨੇ ਗ਼ਰੀਬੀ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ।”
ਨਕਸਲਵਾਦ ਤੋਂ ਮੁਕਤੀ ਦੇ ਦੇਸ਼ ਦੇ ਦੂਜੇ ਵੱਡੇ ਮੀਲ ਪੱਥਰ ਵੱਲ ਧਿਆਨ ਦਿਵਾਉਂਦਿਆਂ, ਜਿਸ ਨੇ ਗਡਚਿਰੋਲੀ ਅਤੇ ਹੋਰ ਕਬਾਇਲੀ ਖੇਤਰਾਂ ਵਿੱਚ ਕਬਾਇਲੀ ਭਾਈਚਾਰਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਲਗਭਗ 125 ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ। ਉਸ ਸਮੇਂ ਹਰ ਸਾਲ ਸੈਂਕੜੇ ਹਿੰਸਕ ਘਟਨਾਵਾਂ ਵਾਪਰਦੀਆਂ ਸਨ ਅਤੇ ਹਜ਼ਾਰਾਂ ਬੇਕਸੂਰ ਲੋਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਕਬਾਇਲੀ ਭੈਣ-ਭਰਾ ਸਨ, ਦੀਆਂ ਜਾਨਾਂ ਜਾਂਦੀਆਂ ਸਨ। ਇਹ ਜ਼ਿਕਰ ਕਰਦਿਆਂ ਕਿ ਅੱਜ ਨਕਸਲਵਾਦ ਦੇ ਖ਼ਾਤਮੇ ਨਾਲ ਮਾਵਾਂ ਅਤੇ ਨਵੀਂ ਸੁਰੱਖਿਆ ਮਹਿਸੂਸ ਕਰ ਰਹੀਆਂ ਭੈਣਾਂ ਸਰਕਾਰ ਨੂੰ ਅਸੀਸਾਂ ਦੇ ਰਹੀਆਂ ਹਨ, ਜਦਕਿ ਉਹ ਨੌਜਵਾਨ ਜਿਨ੍ਹਾਂ ਦਾ ਬਚਪਨ ਕਦੇ ਖੋਹ ਲਿਆ ਗਿਆ ਸੀ, ਹੁਣ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਛੱਤੀਸਗੜ੍ਹ ਦੇ ਬਸਤਰ ਵਿੱਚ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਉਣ ਦਾ ਜ਼ਿਕਰ ਕੀਤਾ। ਇਹ ਉਹ ਖੇਤਰ ਹੈ ਜਿੱਥੇ ਕਦੇ ਲੋਕ ਜਾਣ ਤੋਂ ਵੀ ਡਰਦੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਗਡਚਿਰੋਲੀ ਸਮੇਤ ਪਹਿਲਾਂ ਨਕਸਲਵਾਦ ਤੋਂ ਪ੍ਰਭਾਵਿਤ ਸਾਰੇ ਖੇਤਰਾਂ ਵਿੱਚ ਇਸ ਵਾਰ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦੇ ਨਾਲ-ਨਾਲ ਉਮੀਦ ਦੀ ਰੌਸ਼ਨੀ ਵੀ ਲੋਕਾਂ ਤੱਕ ਪਹੁੰਚੀ ਹੈ।”
ਭਾਰਤ ਦੀ ਤਰੱਕੀ ਵਿੱਚ ਕਬਾਇਲੀ ਭਾਈਚਾਰਿਆਂ ਦੇ ਉਤਸ਼ਾਹਪੂਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਅਤੇ ਇਹ ਜ਼ਿਕਰ ਕਰਦਿਆਂ ਕਿ ਦੇਸ਼ ਦੇ ਸਰਵਉੱਚ ਅਹੁਦੇ ‘ਤੇ ਕਬਾਇਲੀ ਭਾਈਚਾਰੇ ਦੀ ਇੱਕ ਧੀ ਬਿਰਾਜਮਾਨ ਹੈ, ਪ੍ਰਧਾਨ ਮੰਤਰੀ ਨੇ ਸਮੂਹਿਕ ਰਾਸ਼ਟਰੀ ਮਾਣ ਦਾ ਪ੍ਰਗਟਾਵਾ ਕੀਤਾ। ਸ੍ਰੀ ਮੋਦੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ‘ਤੇ ਮਾਣ ਹੈ।”
ਆਪਣੇ ਸੰਬੋਧਨ ਦੀ ਸਮਾਪਤੀ ਜਨਜਾਤੀਯ ਗੌਰਵ ਦਿਵਸ ਦੀਆਂ ਸ਼ੁਭਕਾਮਨਾਵਾਂ ਨਾਲ ਕਰਦਿਆਂ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਭਗਵਾਨ ਬਿਰਸਾ ਮੁੰਡਾ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਕਿਹਾ, “ਅੱਜ ਸਮਾਂ ਆ ਗਿਆ ਹੈ ਕਿ ਅਸੀਂ ਭਗਵਾਨ ਬਿਰਸਾ ਮੁੰਡਾ ਤੋਂ ਪ੍ਰੇਰਣਾ ਲੈਂਦਿਆਂ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਊਰਜਾ ਹੋਰ ਵੀ ਵੱਧ ਲਗਾਈਏ।”
Janjatiya Gaurav Diwas celebrates the rich heritage, culture and contributions of India’s tribal communities. https://t.co/jaafdnMJ6n
— Narendra Modi (@narendramodi) November 15, 2026
15 नवंबर 2021 से जनजातीय गौरव दिवस मनाने की जो शुरुआत हुई, आज वो एक राष्ट्रीय उत्सव बन चुका है: PM @narendramodi
— PMO India (@PMOIndia) November 15, 2026
एक समय था, जब हमारे देश में अनेक दिवस और उत्सव विदेशी दृष्टिकोण से तय होते थे।
लेकिन आज भारत अपनी विरासत को, अपने इतिहास को, अपने नायकों को स्वदेशी स्वाभिमान के साथ याद कर रहा है।
ये हमारी राष्ट्रीय चेतना में आए एक बड़े परिवर्तन का प्रतीक है: PM @narendramodi
— PMO India (@PMOIndia) November 15, 2026
देश की दो बड़ी उपलब्धियों की चर्चा हर जगह हो रही है।
पहली उपलब्धि है देश के करीब 50 करोड़ लोगों की भीषण गरीबी को परास्त करना।
और दूसरी उपलब्धि है, देश का नक्सलवाद…माओवादी आतंक से मुक्ति पाना: PM @narendramodi
— PMO India (@PMOIndia) November 15, 2026
हमने उन क्षेत्रों पर भी विशेष ध्यान दिया, जो लंबे समय तक विकास में पीछे रह गए थे।
देश के 100 से अधिक आकांक्षी जिलों और 500 से अधिक आकांक्षी ब्लॉकों में विशेष अभियान चलाया।
इनमें बड़ी संख्या में जनजातीय आबादी वाले क्षेत्र शामिल हैं।
अब पीएम कृषि धन धान्य योजना के तहत कृषि के क्षेत्र में पिछड़े 100 जिलों पर भी विशेष ध्यान दिया जा रहा है: PM @narendramodi
— PMO India (@PMOIndia) November 15, 2026
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ
Janjatiya Gaurav Diwas celebrates the rich heritage, culture and contributions of India's tribal communities. https://t.co/jaafdnMJ6n
— Narendra Modi (@narendramodi) November 15, 2026
15 नवंबर 2021 से जनजातीय गौरव दिवस मनाने की जो शुरुआत हुई, आज वो एक राष्ट्रीय उत्सव बन चुका है: PM @narendramodi
— PMO India (@PMOIndia) November 15, 2026
एक समय था, जब हमारे देश में अनेक दिवस और उत्सव विदेशी दृष्टिकोण से तय होते थे। लेकिन आज भारत अपनी विरासत को, अपने इतिहास को, अपने नायकों को स्वदेशी स्वाभिमान के साथ याद कर रहा है। ये हमारी राष्ट्रीय चेतना में आए एक बड़े परिवर्तन का प्रतीक है: PM @narendramodi
— PMO India (@PMOIndia) November 15, 2026
देश की दो बड़ी उपलब्धियों की चर्चा हर जगह हो रही है। पहली उपलब्धि है देश के करीब 50 करोड़ लोगों की भीषण गरीबी को परास्त करना। और दूसरी उपलब्धि है, देश का नक्सलवाद...माओवादी आतंक से मुक्ति पाना: PM @narendramodi
— PMO India (@PMOIndia) November 15, 2026
हमने उन क्षेत्रों पर भी विशेष ध्यान दिया, जो लंबे समय तक विकास में पीछे रह गए थे। देश के 100 से अधिक आकांक्षी जिलों और 500 से अधिक आकांक्षी ब्लॉकों में विशेष अभियान चलाया। इनमें बड़ी संख्या में जनजातीय आबादी वाले क्षेत्र शामिल हैं। अब पीएम कृषि धन धान्य योजना के तहत कृषि के क्षेत्र में पिछड़े 100 जिलों पर भी विशेष ध्यान दिया जा रहा है: PM @narendramodi
— PMO India (@PMOIndia) November 15, 2026