ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਵੀਅਤਨਾਮ ‘ਚ ਹਨੋਈ ਦੇ ਕੁਆਨ ਸੂ ਪਗੋਡਾ (Quan Su Pagoda) ਵੇਖਣ ਗਏ।
ਉਨ੍ਹਾਂ ਇਸ ਧਾਰਮਿਕ ਸਥਾਨ ‘ਤੇ ਪ੍ਰਾਰਥਨਾ ਕੀਤੀ ਅਤੇ ਉੱਥੇ ਭਿਖ਼ਸ਼ੂਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।
ਭਿਖ਼ਸ਼ੂਆਂ ਨਾਲ ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਪਗੋਡਾ ‘ਚ ਆਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਪੁਰਾਣੀਆਂ ਯਾਦਾਂ ਫਰੋਲਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ 1959 ‘ਚ ਇਸ ਪਗੋਡਾ ਦੇ ਦਰਸ਼ਨ ਕੀਤੇ ਸਨ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਵੀਅਤਨਾਮ ਵਿਚਾਲੇ ਸਬੰਧ 2000 ਸਾਲ ਪੁਰਾਣੇ ਹਨ। ਕੁਝ ਲੋਕ ਜੰਗ ਕਰਨ ਆਏ ਸਨ ਪਰ ਭਾਰਤ, ਬੁੱਧ ਦੇ ਅਮਨ ਦੇ ਸੁਨੇਹੇ ਨਾਲ ਆਇਆ ਸੀ, ਜੋ ਅੱਜ ਵੀ ਜਿਊਂਦਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਜ਼ਰੂਰ ਹੀ ਸ਼ਾਂਤੀ ਦੇ ਰਾਹ ‘ਤੇ ਚੱਲਣਾ ਹੋਵੇਗਾ, ਕਿਉਂਕਿ ਇਹ ਰਾਹ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਧਰਮ ਸਮੁੰਦਰ ਦੇ ਰਸਤੇ ਭਾਰਤ ਤੋਂ ਵੀਅਤਨਾਮ ਪੁੱਜਾ ਸੀ ਅਤੇ ਇੰਝ ਵੀਅਤਨਾਮ ਨੂੰ ਸ਼ੁੱਧ ਕਿਸਮ ਦਾ ਬੁੱਧ ਧਰਮ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਗਏ ਭਿਖ਼ਸ਼ੂਆਂ ਦੇ ਚਿਹਰਿਆਂ ਉੱਤੇ ਜਲੌਅ ਵੇਖਿਆ ਹੈ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਮਹਾਨ ਉਤਸੁਕਤਾ ਵੇਖੀ ਹੈ, ਜਿਹੜੇ ਭਾਰਤ ਦੀ ਯਾਤਰਾ ‘ਤੇ ਜਾਣ ਦੇ ਇੱਛੁਕ ਹਨ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੁੱਧ ਦੀ ਧਰਤੀ ‘ਤੇ, ਖ਼ਾਸ ਕਰ ਕੇ ਵਾਰਾਣਸੀ ਆਉਣ ਦਾ ਸੱਦਾ ਦਿੱਤਾ, ਜਿੱਥੋਂ ਉਹ ਸਾਂਸਦ ਹਨ।
AKT/AK
Lord Buddha teaches us the path of peace: PM @narendramodi at the Quan Su Pagoda pic.twitter.com/uDSDjoML6D
— PMO India (@PMOIndia) September 3, 2016
I invite all of you to come to India: PM @narendramodi at the Quan Su Pagoda
— PMO India (@PMOIndia) September 3, 2016
Feeling blessed after visiting Quan Su Pagoda. Had a great interaction with venerable monks. pic.twitter.com/4wGcCfpw8w
— Narendra Modi (@narendramodi) September 3, 2016