Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 02 ਨਵੰਬਰ, 2018 ਨੂੰ ਐੱਮਐੱਸਐੱਮਈ ਖੇਤਰ ਲਈ ਪ੍ਰਮੁੱਖ ਸਪੋਰਟ ਅਤੇ ਆਊਟਰੀਚ ਉਪਰਾਲਾ ਲਾਂਚ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 02 ਨਵੰਬਰ, 2018 ਨੂੰ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ‘ਚ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਲਈ ਕੇਂਦਰ ਸਰਕਾਰ ਦਾ ਸਪੋਰਟ ਅਤੇ ਆਊਟਰੀਚ ਉਪਰਾਲਾ ਲਾਂਚ ਕਰਨਗੇ।

ਦਿੱਲੀ ਦੇ ਇਲਾਵਾ, ਦੇਸ਼ ਭਰ ਵਿੱਚ 100 ਸਥਾਨਾਂ ‘ਤੇ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿੱਥੇ ਕੇਂਦਰੀ ਮੰਤਰੀ ਅਤੇ ਰਾਜ ਸਰਕਾਰਾਂ ਦੇ ਮੰਤਰੀ ਮੌਜੂਦ ਰਹਿਣਗੇ। ਇਨ੍ਹਾਂ ਸਾਰਿਆਂ ਸਥਾਨਾਂ ਨੂੰ ਮੁੱਖ ਪ੍ਰੋਗਰਾਮ ਲਈ ਦਿੱਲੀ ਨਾਲ ਵੀ ਜੋੜਿਆ ਜਾਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਸੰਬੋਧਨ ਸ਼ਾਮਲ ਹੈ ।

ਹਾਲ ਹੀ ਦੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਐੱਮਐੱਸਐੱਮਈ ਖੇਤਰ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। ਪੂਰੇ ਦੇਸ਼ ਨੂੰ ਕਵਰ ਕਰਨ ਵਾਲਾ ਇਹ ਆਊਟਰੀਚ ਅਤੇ ਸਪੋਰਟ ਪ੍ਰੋਗਰਾਮ ਜੋ ਅਗਲੇ 100 ਦਿਨਾਂ ਤੱਕ ਚਲੇਗਾ, ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਇਸ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਹੋਰ ਅਧਿਕ ਤਾਲਮੇਲ ਪ੍ਰਦਾਨ ਕਰੇਗਾ। ਮਿਸ਼ਨ ਮੋਡ ਵਿੱਚ ਚਲਣ ਵਾਲੇ ਇਸ ਪ੍ਰੋਗਰਾਮ ਦੀ ਪ੍ਰਗਤੀ ਦੀ ਨਿਗਰਾਨੀ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਨਿਰੰਤਰ ਅਧਾਰ ‘ਤੇ ਕੀਤੀ ਜਾਵੇਗੀ।

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀ ਅਰੁਣ ਜੇਟਲੀ ਅਤੇ ਕੇਂਦਰੀ ਐੱਮਐੱਸਐੱਮਈ (ਸੁਤੰਤਰ ਚਾਰਜ) ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਇਸ ਮੌਕੇ ਹਾਜ਼ਰ ਹੋਣ ਵਾਲਿਆਂ ਵਿੱਚ ਸ਼ਾਮਲ ਹਨ।

***

ਏਕੇਟੀ/ਕੇਪੀ