ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ, 03 ਅਕਤੂਬਰ ਨੂੰ ਪ੍ਰਵਾਸੀ ਭਾਰਤੀ ਕੇਂਦਰ, ਨਵੀਂ ਦਿੱਲੀ ਵਿਖੇ ਵਿਸ਼ੇਸ਼ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਦੇ ਸਰਬਉੱਚ ਵਾਤਾਵਰਣ ਦਾ ਪੁਰਸਕਾਰ, ‘ਯੂਐੱਨਈਪੀ ਚੈਂਪੀਅਨਜ਼ ਆਵ੍ ਦੀ ਅਰਥ’ ਪੁਰਸਕਾਰ ਪ੍ਰਾਪਤ ਕਰਨਗੇ। ਇਸ ਪੁਰਸਕਾਰ ਦਾ ਐਲਾਨ ਨਿਊਯਾਰਕ ਸਿਟੀ ਵਿੱਚ 73ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਮਾਰੋਹ ਦੌਰਾਨ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟੇਰੇਸ (Antonio Guterres) ਇਹ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਵੀ ਇਸ ਸਭਾ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਇਸ ਐਵਾਰਡ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਸਮਰਥਨ ਵਿੱਚ ਉਨ੍ਹਾਂ ਦੇ ਮਾਰਗਦਰਸ਼ਕ ਕਾਰਜ ਅਤੇ 2022 ਤੱਕ ਭਾਰਤ ਵਿੱਚ ਸਾਰੇ ਇੱਕ ਹੀ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਨੂੰ ਖ਼ਤਮ ਕਰਨ ਦੇ ਪ੍ਰਣ ਲਈ ਲੀਡਰਸ਼ਿਪ ਵਰਗ ਵਿੱਚ ਚੁਣਿਆ ਗਿਆ ਹੈ।
ਸਲਾਨਾ ‘ਅਰਥ ਦੇ ਚੈਂਪੀਅਨਜ਼’ ਪੁਰਸਕਾਰ ਸਰਕਾਰੀ, ਸਿਵਲ ਸੁਸਾਇਟੀ ਅਤੇ ਨਿਜੀ ਖੇਤਰ ਦੇ ਉਨ੍ਹਾਂ ਅਸਧਾਰਨ ਨੇਤਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਕਾਰਜਾਂ ਦਾ ਵਾਤਾਵਰਣ ‘ਤੇ ਸਕਾਰਾਤਮਕ ਪ੍ਰਭਾਵ ਪਿਆ ਹੋਵੇ।
****
ਏਕੇਟੀ/ਐੱਸਐੱਚ