ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਪ੍ਰੈਲ ਨੂੰ ਤਮਿਲਨਾਡੂ ਦਾ ਦੌਰਾ ਕਰਨਗੇ। ਉਹ ਡਿਫੈਂਸ ਐਕਸਪੋ, ‘ਡਿਫਐਕਸਪੋ-2018’ ਦਾ ਚੇਨਈ ਵਿਖੇ ਕਾਂਚੀਪੂਰਨ ਜ਼ਿਲ੍ਹੇ ਵਿੱਚ ਤਿਰੂਵਿਦਾਂਥਲ (Tiruvidanthal) ਵਿੱਚ ਇਸ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ।
ਇਸ ਸਾਲ ‘ਡਿਫਐਕਸਪੋ’ ਦੀ ਟੈਗ ਲਾਇਨ ‘ਇੰਡੀਆ: ਦਿ ਐਮਰਜਿੰਗ ਡਿਫੈਂਸ ਮੈਨੂਫੈਕਚਰਿੰਗ ਹੱਬ’ (ਭਾਰਤ: ਉੱਭਰਦਾ ਰੱਖਿਆ ਨਿਰਮਾਣ ਕੇਂਦਰ) ਹੈ ਜੋ ਰੱਖਿਆ ਪ੍ਰਣਾਲੀਆਂ ਅਤੇ ਇਸ ਦੇ ਹਿੱਸਿਆਂ ਵਿੱਚ ਭਾਰਤ ਦੀ ਨਿਰਯਾਤ ਦੀ ਸਮਰੱਥਾ ਨੂੰ ਦਿਖਾਵੇਗਾ। ਡਿਫਐਕਸਪੋ ਵਿੱਚ 670 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ ਜਿਸ ਵਿੱਚ 150 ਅੰਤਰਰਾਸ਼ਟਰੀ ਪ੍ਰਦਰਸ਼ਕ ਸ਼ਾਮਲ ਹਨ। ਇਸ ਵਾਰ ਐੱਮਐੱਸਐੱਮਈ ਖੇਤਰ ਦੀ ਸੁਤੰਤਰ ਪ੍ਰਤੀਨਿਧਤਾ ਲਗਭਗ 15 % ਹੈ।
ਭਾਰਤੀ ਭਾਗੀਦਾਰੀ ਵਿੱਚ ਕਈ ਮੁੱਖ ਕੰਪਨੀਆਂ ਹਨ ਜਿਵੇਂ ਟਾਟਾ, ਐੱਲਐਂਡਟੀ, ਕਲਿਆਣੀ, ਭਾਰਤ ਫੋਰਜ, ਮਹਿੰਦਰਾ, ਐੱਮਕੇਯੂ, ਡੀਆਰਡੀਓ, ਐੱਚਏਐੱਲ, ਬੀਈਐੱਲ, ਬੀਡੀਐੱਲ, ਬੀਈਐੱਮਐੱਲ, ਐੱਮਡੀਐੱਲ, ਜੀਆਰਐੱਸਈ, ਜੀਐੱਸਐੱਲ, ਐੱਚਐੱਸਐੱਲ, ਮਿਧਾਨੀ, ਆਰਡੀਨੈਂਸ ਫੈਕਟਰੀਆਂ ਅਤੇ ਕਈ ਹੋਰ ਹਨ। ਮੁੱਖ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਸ਼ਾਮਲ ਹਨ ਲੌਕਹੀਡ ਮਾਰਟਿਨ, ਬੋਇੰਗ (ਯੂ.ਐੱਸ.ਏ.) ਸਾਬ (ਸਵੀਡਨ), ਏਅਰਬਸ, ਰਾਫੇਲ (ਫਰਾਂਸ), ਰੋਸੋਨਬੋਰੋਨ ਐਕਸਪੋਰਟਸ, ਯੂਨਾਈਟਿਡ ਸ਼ਿਪਬਿਲਡਿੰਗ (ਰੂਸ), ਬੀਏਈ ਸਿਸਟਮਜ਼ (ਯੂਕੇ), ਸਿਬਟ (ਇਜ਼ਰਾਈਲ), ਵਾਰਟਸਿਲਾ (ਫਿਨਲੈਂਡ), ਰਹੋਡੇ ਅਤੇ ਸ਼ਵਾਰਜ਼ (ਜਰਮਨੀ) ਡਿਫਐਕਸੋ 2018 ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਲ ਹਨ।
ਪ੍ਰਧਾਨ ਮੰਤਰੀ ਚੇਨਈ ਵਿੱਚ ਅਦਿਆਰ ਕੈਂਸਰ ਇੰਸਟੀਟਿਊਟ ਵਿਖੇ ਵੀ ਜਾਣਗੇ। ਉਹ ਅਦਿਆਰ ਕੈਂਸਰ ਇੰਸਟੀਟਿਊਟ ਵਿਖੇ ਸ਼੍ਰੀਪੇਰੰਬਦੁਰ ਵਿਖੇ ਡਾਇਮੰਗ ਜੁਬਲੀ ਬਿਲਡਿੰਗ, ਡੇਅ ਕੇਅਰ ਸੈਂਟਰ ਅਤੇ ਦਰਦ ਨਿਵਾਰਕ ਸੰਭਾਲ ਕੇਂਦਰ (palliative care centre) (ਮਹਾਵੀਰ ਅਸ਼ਰੇ) ਦਾ ਉਦਘਾਟਨ ਕਰਨਗੇ।
***
ਏਕੇਟੀ/ਐੱਸਐੱਚ