ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 19 ਅਕਤੂਬਰ, 2018 ਨੂੰ ਸ਼ਿਰਡੀ, ਮਹਾਰਾਸ਼ਟਰ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਸਾਈਬਾਬਾ ਸੰਸਥਾਨ ਦੇ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਲੇਕ ਤੋਂ ਪਰਦਾ ਹਟਾਉਣਗੇ। ਉਹ ਸ਼੍ਰੀ ਸਾਈਬਾਬਾ ਸਮਾਧੀ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਇਅੱਕ ਚਾਂਦੀ ਦਾ ਸਿੱਕਾ ਜਾਰੀ ਕਰਨਗੇ।
ਇੱਕ ਜਨਤਕ ਸਮਾਰੋਹ ‘ਤੇ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਦਾ ਗ੍ਰਿਹ ਪ੍ਰਵੇਸ਼ ਕਰਾਉਣ ਲਈ, ਪ੍ਰਧਾਨ ਮੰਤਰੀ ਉਨ੍ਹਾਂ ਨੂੰ ਚਾਬੀਆਂ ਸੌਂਪਣਗੇ। ਉਹ ਜਨ-ਸਭਾ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ, ਸ਼੍ਰੀ ਸਾਈਬਾਬਾ ਸਮਾਧੀ ਮੰਦਰ ਪਰਿਸਰ ਵੀ ਜਾਣਗੇ।
****
ਏਕੇਟੀ/ਵੀਜੇ/ਵੀਕੇ