Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 2 ਤੋਂ 4 ਨਵੰਬਰ 2019 ਤੱਕ ਥਾਈਲੈਂਡ ਦੀ ਯਾਤਰਾ ਕਰਨਗੇ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਥਾਈਲੈਂਡ ਵਿੱਚ ਬੈਂਕਾਕ ਦਾ ਦੌਰਾ ਕਰ ਰਹੇ ਹਨ। ਉਹ ਆਸੀਆਨ – ਭਾਰਤ ਸਿਖਰ ਸੰਮੇਲਨ , ਪੂਰਬੀ ਏਸ਼ੀਆ ਸਿਖਰ ਸੰਮੇਲਨ ਅਤੇ ਆਰਸੀਈਪੀ ਵਾਰਤਾ ਸਹਿਤ ਕਈ ਆਸੀਆਨ ਸਬੰਧਿਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਨਾਲ ਮਹੱਤਵਪੂਰਨ ਦੁਵੱਲੇ ਅਤੇ ਆਲਮੀ ਮੁੱਦਿਆਂ ਉੱਤੇ ਵਿਚਾਰ – ਵਟਾਂਦਰੇ ਲਈ ਬੈਠਕਾਂ ਵੀ ਕਰਨਗੇ ।

ਆਪਣੇ ਰਵਾਨਗੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸੀਆਨ (ASEAN) ਨਾਲ ਸਬੰਧਿਤ ਸਿਖਰ ਸੰਮੇਲਨ ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਤੱਤ ਹਨ ਅਤੇ ਵਿਸ਼ੇਸ਼ ਰੂਪ ਨਾਲ ਭਾਰਤ ਦੀ ਐਕਟ – ਈਸਟ ਨੀਤੀ ਇਸ ਵਿੱਚ ਸ਼ਾਮਲ ਹੈ । ਪੂਰਬੀ ਏਸ਼ੀਆ ਸਿਖਰ ਸੰਮੇਲਨ ਦਾ ਮਹੱਤਵ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ – ਪ੍ਰਸ਼ਾਂਤ ਖੇਤਰ ਲਈ ਸਾਡੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦਾ ਅਵਸਰ ਦਿੰਦਾ ਹੈ ।

ਅੱਜ ਸ਼ਾਮ ਭਾਰਤੀ ਸਮੇਂ ਅਨੁਸਾਰ 6 ਵਜੇ ਪ੍ਰਧਾਨ ਮੰਤਰੀ, ਬੈਂਕਾਕ ਵਿੱਚ ਭਾਰਤੀ ਭਾਈਚਾਰੇ ਦੇ ‘ਸਵਾਸਦੀ ਪੀਐੱਮ ਮੋਦੀ’ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ । ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਵਾਰਤਾਲਾਪ ਲਈ ਉਤਸੁਕ ਹਨ ।

******

ਵੀਆਰਆਰਕੇ/ਕੇਪੀ

(Release ID: 1590069)