Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 21 ਅਪ੍ਰੈਲ ਨੂੰ ਰਾਜਸਥਾਨ ਦਾ ਦੌਰਾ ਕਰਨਗੇ


  1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ, 2026 ਨੂੰ ਰਾਜਸਥਾਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਬਲੋਤਰਾ ਦੇ ਪਚਪਦਰਾ ਵਿੱਚ ਸਵੇਰੇ ਲਗਭਗ 11:30 ਵਜੇ ਦੇਸ਼ ਦੇ ਪਹਿਲਾ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੇਸ਼ ਨੂੰ ਸਮਰਪਿਤ ਕਰਨਗੇ।  ਇਸ ਮੌਕੇ ਉਹ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

    ਇਹ ਇਤਿਹਾਸਕ ਪ੍ਰੋਜੈਕਟ ਦੇਸ਼ ਦੇ ਊਰਜਾ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਵਜੋਂ ਵਿਕਸਤ 9 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਐੱਮਟੀਪੀਏ) ਦੀ ਸਮਰੱਥਾ ਵਾਲੇ ਇਸ ਗ੍ਰੀਨਫੀਲਡ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ 79,450 ਕਰੋੜ ਤੋਂ ਵੱਧ ਦੇ ਨਿਵੇਸ਼ ਨਾਲ ਕੀਤੀ ਗਈ ਹੈ।

    ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕੰਪਲੈਕਸ ਵਿੱਚ ਰਿਫਾਇਨਿੰਗ ਅਤੇ ਪੈਟਰੋਕੈਮੀਕਲ ਉਤਪਾਦਨ ਹੁੰਦਾ ਹੈ। ਇਸ ਦੀ ਪੈਟਰੋਕੈਮੀਕਲ ਸਮਰੱਥਾ 2.4 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਇਸ ਰਿਫਾਇਨਰੀ ਦਾ ਨੈਲਸਨ ਜਟਿਲਤਾ ਸੂਚਕਾਂਕ 17.0 ਹੈ ਅਤੇ ਪੈਟਰੋਕੈਮੀਕਲ ਉਤਪਾਦਨ ਕੁਸ਼ਲਤਾ 26 ਪ੍ਰਤੀਸ਼ਤ ਤੋਂ ਵੱਧ ਹੈ, ਜੋ ਕੁਸ਼ਲਤਾ ਅਤੇ ਸਥਿਰਤਾ ਲਈ ਵਿਸ਼ਵ-ਵਿਆਪੀ ਮਾਪਦੰਡਾਂ ਦੇ ਅਨੁਸਾਰ ਹੈ।

    ਇਸ ਪ੍ਰੋਜੈਕਟ ਨਾਲ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਪੈਟਰੋਕੈਮੀਕਲ ਸਵੈ-ਨਿਰਭਰਤਾ ਵਧਾਉਣ ਅਤੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਹ ਖੇਤਰ ਵਿੱਚ ਪੈਟਰੋਕੈਮੀਕਲ ਅਤੇ ਪਲਾਸਟਿਕ ਪਾਰਕ ਦੇ ਵਿਕਾਸ ਲਈ ਇੱਕ ਅਧਾਰ ਉਦਯੋਗ ਵਜੋਂ ਕੰਮ ਕਰੇਗੀ, ਜਿਸ ਨਾਲ ਸਬੰਧਤ ਉਦਯੋਗਾਂ ਅਤੇ ਸਹਾਇਕ ਖੇਤਰਾਂ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ, ਇਸ ਪ੍ਰੋਜੈਕਟ ਨਾਲ ਰਿਫਾਇਨਰੀ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ , ਜਿਸ ਨਾਲ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ। 

    ***

    ਐੱਮਜੇਪੀਐੱਸ/ਐੱਸਟੀ