Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 23 ਅਗਸਤ ਨੂੰ ਗੁਜਰਾਤ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 23 ਅਗਸਤ, 2018 ਨੂੰ ਗੁਜਰਾਤ ਦੀ ਯਾਤਰਾ ਕਰਨਗੇ।

ਵਲਸਾਡ (Valsad) ਜ਼ਿਲ੍ਹੇ ਦੇ ਜੁਜਵਾਂ (Jujwa) ਪਿੰਡ ਵਿੱਚ ਉਹ ਕੇਂਦਰ ਸਰਕਾਰ ਦੀ ਮਹੱਤਵਪੂਰਨ ਯੋਜਨਾ – ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਜਿਸ ਦਾ ਟੀਚਾ ਸਾਰਿਆਂ ਨੂੰ ਆਵਾਸ ਉਪਲੱਬਧ ਕਰਵਾਉਣਾ ਹੈ – ਦੇ ਲਾਭਾਰਥੀਆਂ ਦੇ ਸਮੂਹਕ ਈ-ਗ੍ਰਹਿਪ੍ਰਵੇਸ਼ (e-Gruhpravesh ) ਦੇ ਗਵਾਹ ਬਨਣਗੇ।

ਗੁਜਰਾਤ ਰਾਜ ਵਿੱਚ ਇੱਕ ਲੱਖ ਤੋਂ ਅਧਿਕ ਮਕਾਨਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਇਸ ਯੋਜਨਾ ਦੇ ਲਾਭਾਰਥੀ ਇਕੱਠੇ 26 ਜ਼ਿਲ੍ਹਿਆਂ ਵਿੱਚ ਗ੍ਰਹਿਪ੍ਰਵੇਸ਼ ਦਾ ਪ੍ਰਬੰਧ ਕਰਨਗੇ। ਵਲਸਾਡ (Valsad) ਵਿੱਚ ਦੱਖਣ ਗੁਜਰਾਤ ਦੇ ਪੰਜ ਜ਼ਿਲ੍ਹੇ ਮੁੱਖ ਰੂਪ ਨਾਲ ਵਲਸਾਡ, ਨਵਸਾਰੀ, ਤਾਪੀ, ਸੂਰਤ ਅਤੇ ਡਾਂਗ ਦੇ ਲਾਭਾਰਥੀ ਇਕੱਠੇ ਹੋਣਗੇ।

ਬਾਕੀ ਜ਼ਿਲ੍ਹਿਆਂ ਵਿੱਚ ਸਮੂਹਕ ਗ੍ਰਹਿਪ੍ਰਵੇਸ਼ ਦਾ ਆਯੋਜਨ ਪ੍ਰਖੰਡ ਪੱਧਰ ‘ਤੇ ਕੀਤਾ ਜਾਵੇਗਾ। ਇਨ੍ਹਾਂ ਜ਼ਿਲ੍ਹਿਆਂ ਦੇ ਲਾਭਾਰਥੀ ਇੱਕ ਵੀਡੀਓ ਲਿੰਕ ਰਾਹੀਂ ਵਲਸਾਡ ਵਿੱਚ ਆਯੋਜਿਤ ਕੀਤੇ ਜਾ ਰਹੇ ਮੁੱਖ ਪ੍ਰੋਗਰਾਮ ਨਾਲ ਜੁੜਨਗੇ। ਕੁੱਲ ਮਿਲਾਕੇ 2 ਲੱਖ ਲੋਕਾਂ ਦੇ ਇਸ ਆਯੋਜਨ ਨਾਲ ਜੁਡ਼ਣ ਦੀ ਉਮੀਦ ਹੈ।

ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵੱਖ-ਵੱਖ ਵਿਕਾਸਕਾਰੀ ਯੋਜਨਾਵਾਂ, ਜਿਸ ਵਿੱਚ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ, ਮੁੱਖ ਮੰਤਰੀ ਗ੍ਰਾਮੋਦਯ ਯੋਜਨਾ ਅਤੇ ਰਾਸ਼ਟਰੀ ਗ੍ਰਾਮੀਣ ਆਜੀਵਕਾ ਅਭਿਆਨ ਵੀ ਸ਼ਾਮਲ ਹਨ, ਦੇ ਲਾਭਾਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਨਿਯੁਕਤੀ ਪੱਤਰ ਦੇਣਗੇ। ਉਹ ਮਹਿਲਾ ਬੈਂਕ ਸਹਾਇਕਾਂ ਨੂੰ ਨਿਯੁਕਤੀ ਪੱਤਰ ਅਤੇ ਛੋਟੇ – ਏਟੀਐੱਮ ਵੀ ਵੰਡਣਗੇ। ਪ੍ਰਧਾਨ ਮੰਤਰੀ ਉੱਥੇ ਇੱਕ ਸਭਾ ਨੂੰ ਵੀ ਸੰਬੋਧਨ ਕਰਨਗੇ ।

ਜੂਨਾਗੜ੍ਹ (Junagadh) ਵਿੱਚ ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਜੂਨਾਗੜ੍ਹ ਵਿੱਚ ਇੱਕ ਸਰਕਾਰੀ ਹਸਪਤਾਲ, ਜੂਨਾਗੜ੍ਹ ਨਗਰ ਪਾਲਿਕਾ ਪਰਿਸ਼ਦ ਦੇ 13 ਪ੍ਰੋਜੈਕਟਾਂ, ਖੋਖਰਾਡਾ (Khokharda) ਵਿੱਚ ਇੱਕ ਦੁੱਧ ਪ੍ਰੋਸੈੱਸਿੰਗ ਇਕਾਈ ਇਨ੍ਹਾਂ ਯੋਜਨਾਵਾਂ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਉੱਥੇ ਇੱਕ ਸਭਾ ਨੂੰ ਵੀ ਸੰਬੋਧਨ ਕਰਨਗੇ ।

ਪ੍ਰਧਾਨ ਮੰਤਰੀ, ਰਾਜ ਦੇ ਗਾਂਧੀਨਗਰ ਵਿੱਚ ਸਥਿਤ ਗੁਜਰਾਤ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ। ਦਿੱਲੀ ਵਾਪਸ ਜਾਣ ਤੋਂ ਪਹਿਲਾਂ ਉਹ ਗਾਂਧੀਨਗਰ ਵਿੱਚ ਸੋਮਨਾਥ ਟਰੱਸਟ ਵਿੱਚ ਇੱਕ ਬੈਠਕ ਵਿੱਚ ਵੀ ਹਿੱਸਾ ਲੈਣਗੇ ।

***

ਏਕੇਟੀ/ਵੀਜੇ