ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 23 ਜੂਨ, 2018 ਨੂੰ ਮੱਧ ਪ੍ਰਦੇਸ਼ ਜਾਣਗੇ।
ਪ੍ਰਧਾਨ ਮੰਤਰੀ ਇੰਦੌਰ ਵਿਖੇ ਸ਼ਹਿਰੀ ਵਿਕਾਸ ਮਹੋਤਸਵ ਵਿੱਚ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਰਾਜ ਦੇ 4000 ਕਰੋੜ ਰੁਪਏ ਦੇ ਵੱਖ -ਵੱਖ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਜੋ ਕਿ ਵੱਖ -ਵੱਖ ਥਾਵਾਂ ਤੇ ਤਿਆਰ ਕੀਤੇ ਗਏ ਹਨ ਦਾ ਰਿਮੋਟ ਨਾਲ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਬਣੇ ਮਕਾਨ, ਸ਼ਹਿਰੀ ਪੇਅ ਜਲ ਸਪਲਾਈ ਸਕੀਮਾਂ, ਸ਼ਹਿਰੀ ਸਥੂਲ ਕਚਰਾ ਪ੍ਰਬੰਧਨ, ਸ਼ਹਿਰੀ ਸਫ਼ਾਈ, ਸ਼ਹਿਰੀ ਟ੍ਰਾਂਸਪੋਰਟੇਸ਼ਨ ਅਤੇ ਸ਼ਹਿਰੀ ਲੈਂਡਸਕੇਪ ਪ੍ਰੋਜੈਕਟ ਸ਼ਾਮਿਲ ਹਨ।
ਉਹ ਸਵੱਛ ਸਰਵੇਕਸ਼ਣ-2018 ਪੁਰਸਕਾਰ ਵੰਡਣਗੇ ਅਤੇ ਸਵੱਛ ਸਰਵੇਕਸ਼ਣ-2018 ਰਿਜ਼ਲਟਸ ਡੈਸ਼ਬੋਰਡ ਦੀ ਸ਼ੁਰੂਆਤ ਕਰਨਗੇ। ਸਭ ਤੋਂ ਸਾਫ ਸ਼ਹਿਰਾਂ ਅਤੇ ਸਭ ਤੋਂ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਰਾਜ ਨੂੰ ਪ੍ਰਧਾਨ ਮੰਤਰੀ ਪੁਰਸਕਾਰ ਦੇਣਗੇ। ਸਵੱਛ ਇਨੋਵੇਸ਼ਨ, ਸਵੱਛ ਸਰਬਸ੍ਰੇਸ਼ਠ ਪ੍ਰੈਕਟਿਸ ਅਤੇ ਸਵੱਛ ਉੱਦਮੀ ਨੂੰ ਵੀ ਪ੍ਰਧਾਨ ਮੰਤਰੀ ਪੁਰਸਕਾਰ ਦੇਣਗੇ।
ਇਸ ਤੋਂ ਪਹਿਲਾਂ ਰਾਜਗੜ੍ਹ ਵਿਖੇ ਪ੍ਰਧਾਨ ਮੰਤਰੀ, ਮੋਹਨਪੁਰਾ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਪ੍ਰੋਜੈਕਟ ਨਾਲ ਰਾਜਗੜ੍ਹ ਜ਼ਿਲ੍ਹੇ ਵਿੱਚ ਖੇਤੀ- ਜ਼ਮੀਨ ਵਿੱਚ ਸਿੰਜਾਈ ਦੀ ਸਹੂਲਤ ਮਿਲੇਗੀ। ਇਸ ਨਾਲ ਇਲਾਕੇ ਦੇ ਪਿੰਡਾਂ ਵਿੱਚ ਪੇਅ -ਜਲ ਮੁਹੱਈਆ ਹੋਵੇਗਾ। ਪ੍ਰਧਾਨ ਮੰਤਰੀ ਪੇਅ-ਜਲ ਦੀਆਂ ਵੱਖ- ਵੱਖ ਸਕੀਮਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਏਕੇਟੀ/ਕੇਪੀ/ਐੱਸਕੇ