ਪੀਐੱਮਇੰਡੀਆ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ 27 ਜਨਵਰੀ, 2019 ਨੂੰ ਕੇਰਲ ਦੇ ਕੋਚੀ ਜਾਣਗੇ| ਯਾਤਰਾ ਦੌਰਾਨ, ਉਹ 27 ਜਨਵਰੀ, 2019 ਨੂੰ ਇੰਟੈਗ੍ਰੇਟਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ, ਬੀਪੀਸੀਐੱਲ ਕੋਚੀ ਵਿੱਚ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਪਲਾਂਟ ਦੀ ਤਖ਼ਤੀ ਤੋਂ ਪਰਦਾ ਹਟਾਉਣਗੇ| ਉਹ ਉਸੇ ਥਾਂ ’ਤੇ ਪੈਟਰੋਕੈਮੀਕਲ ਕੰਪਲੈਕਸ ਲਈ ਨੀਂਹ ਪੱਥਰ ਵੀ ਰੱਖਣਗੇ| ਪ੍ਰਧਾਨ ਮੰਤਰੀ ਆਈਓਸੀਐੱਲ ਦੇ ਐੱਲਪੀਜੀ ਬੌਟਲਿੰਗ ਪਲਾਂਟ, ਕੋਚੀ ਵਿਖੇ ਮੌਂਡੇਡ ਸਟੋਰੇਜ ਵੈੱਸਲ ਦਾ ਉਦਘਾਟਨ ਕਰਨਗੇ ਅਤੇ ਇਟੂਮਨੂਰ ਵਿਖੇ ਸਕਿੱਲ ਡਿਵੈਲਪਮੈਂਟ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਣਗੇ|
ਇੰਟੈਗ੍ਰੇਟਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਇੱਕ ਆਧੁਨਿਕ ਵਿਸਤਾਰ ਕੰਪਲੈਕਸ ਹੋਵੇਗਾ ਅਤੇ ਕੋਚੀ ਰਿਫਾਇਨਰੀ ਨੂੰ ਵਿਸ਼ਵ ਪੱਧਰੀ ਸਟੈਂਡਰਡਾਂ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਪੀਐੱਸਯੂ ਰਿਫਾਈਨਰੀ ਵਿੱਚ ਬਦਲ ਦੇਵੇਗਾ| ਇਸ ਨੂੰ ਭਾਰਤ ਲਈ ਸਾਫ਼ ਬਾਲਣ ਦੇ ਉਤਪਾਦਨ ਲਈ ਲੈਸ ਕੀਤਾ ਜਾਵੇਗਾ| ਇਹ ਇਸ ਪਲਾਂਟ ਵਿੱਚ ਐੱਲਪੀਜੀ ਅਤੇ ਡੀਜ਼ਲ ਦੇ ਉਤਪਾਦਨ ਨੂੰ ਦੁੱਗਣਾ ਕਰੇਗਾ ਅਤੇ ਪੈਟਰੋਕੈਮੀਕਲ ਪ੍ਰੋਜੈਕਟਾਂ ਲਈ ਕੱਚੇ ਮਾਲ ਦਾ ਉਤਪਾਦਨ ਸ਼ੁਰੂ ਕਰੇਗਾ|
ਮੌਂਡੇਡ ਸਟੋਰੇਜ ਵੈੱਸਲ, ਆਈਓਸੀਐੱਲ ਐੱਲਪੀਜੀ ਬੌਟਲਿੰਗ ਪਲਾਂਟ, ਕੋਚੀ ਵਿੱਚ, ਕੁੱਲ ਭੰਡਾਰ ਸਮਰੱਥਾ 4350 ਮੀਟਰਿਕ ਟਨ ਹੋਵੇਗੀ| ਪਲਾਂਟ ਦੀ ਭੰਡਾਰ ਸਮਰੱਥਾ ਐੱਲਪੀਜੀ ਦੀ ਲੋੜ ਨੂੰ ਪੂਰਾ ਕਰਨ ਲਈ ਵਧਾਈ ਗਈ ਹੈ ਤਾਂ ਜੋ ਬੌਟਲਿੰਗ ਪਲਾਂਟ ਦੀ 6 ਦਿਨਾਂ ਦੀ ਸਮਰੱਥਾ ਦਾ ਲਾਭ ਲਿਆ ਜਾ ਸਕੇ| ਇਹ ਸਭ ਤੋਂ ਸੁਰੱਖਿਅਤ ਵੈੱਸਲ ਭੰਡਾਰ ਹੈ ਜੋ ਪਲਾਂਟ ਅਤੇ ਨੇੜੇ-ਤੇੜੇ ਦੇ ਖੇਤਰਾਂ ਲਈ ਸੁਰੱਖਿਆ ਦੇ ਉੱਚੇ ਪੱਧਰ ਨੂੰ ਯਕੀਨੀ ਬਣਾਉਂਦਾ ਹੈ| ਪਾਈਪਲਾਈਨ ਰਾਹੀਂ ਐੱਲਪੀਜੀ ਦੀ ਪਹੁੰਚ ਸੜਕਾਂ ’ਤੇ ਐੱਲਪੀਜੀ ਟੈਂਕਰਾਂ ਦੀ ਆਵਾਜਾਈ ਨੂੰ ਘਟਾ ਦੇਵੇਗੀ|
ਪੈਟਰੋਕੈਮੀਕਲ ਕੰਪਲੈਕਸ, ਬੀਪੀਸੀਐੱਲ ਕੋਚੀ ਰਿਫਾਇਨਰੀ, ਮੇਕ ਇਨ ਇੰਡੀਆ ਦੀ ਪਹਿਲਕਦਮੀ ਹੈ ਜਿਸ ਦਾ ਟੀਚਾ ਦਰਾਮਦ (ਇੰਪੋਰਟ) ’ਤੇ ਨਿਰਭਰਤਾ ਨੂੰ ਘਟਾਉਣਾ ਹੈ| ਪ੍ਰੌਪੋਲੀਨ ਡੈਰੀਵੇਟਿਵ ਪੈਟਰੋਕੈਮੀਕਲ ਐਂਡ ਪੌਲੀਓਲ ਪ੍ਰੋਜੈਕਟ ਬਹੁਤ ਸਾਰੇ ਹੇਠਲੇ ਉਦਯੋਗਾਂ ਦੀ ਪ੍ਰਕਿਰਿਆ ਨੂੰ ਵਧਾ ਦੇਵੇਗਾ|
ਈਟੂਮਾਨੂਰ ਵਿਖੇ ਸਕਿੱਲ ਡਿਵੈਲਪਮੈਂਟ ਇੰਸਟੀਟਿਊਟ, ਜੋ ਕਿ ਪੈਟਰੋਕੈਮੀਕਲ ਐਂਡ ਨੈਚੂਰਲ ਗੈਸ ਮੰਤਰਾਲੇ ਵੱਲੋਂ ਬਣਾਇਆ ਜਾ ਰਿਹਾ ਹੈ, ਉਹ ਤੇਲ, ਗੈਸ ਅਤੇ ਦੂਜੇ ਉਦਯੋਗਾਂ ਵਿੱਚ ਯੋਗ ਨੌਜਵਾਨਾਂ ਲਈ ਵੋਕੇਸ਼ਨਲ ਟਰੇਨਿੰਗ ਅਤੇ ਰੋਜ਼ਗਾਰ ਅਤੇ ਉੱਦਮੀ ਬਣਨ ਦੇ ਮੌਕੇ ਵਧਾਏਗਾ|
ਇਹ ਵਿਸ਼ਵ ਪੱਧਰੀ ਸੰਸਥਾਨ ਕੇਰਲ ਸਰਕਾਰ ਵੱਲੋਂ ਦਿੱਤੇ ਗਏ ਅੱਠ ਏਕੜ ਦੇ ਕੈਂਪਸ ਵਿੱਚ ਸਥਾਪਿਤ ਕੀਤਾ ਜਾਵੇਗਾ|
ਇਸ ਵਿੱਚ ਹਰ ਸਾਲ ਤਕਰੀਬਨ 1000 ਨੌਜਵਾਨਾਂ ਨੂੰ 20 ਅਲੱਗ-ਅਲੱਗ ਹੁਨਰਾਂ ਵਿੱਚ ਕੁਸ਼ਲ ਕਰਨ ਦੀ ਸਮਰੱਥਾ ਹੋਵੇਗੀ| ਪ੍ਰਧਾਨ ਮੰਤਰੀ ਨੇ ਪਹਿਲਾਂ 15 ਜਨਵਰੀ, 2019 ਨੂੰ ਕੇਰਲ ਦਾ ਦੌਰਾ ਕੀਤਾ| ਉਦੋਂ ਉਨ੍ਹਾਂ ਨੇ ਕੋਲਮ ਬਾਈਪਾਸ ਦਾ ਉਦਘਾਟਨ ਕੀਤਾ ਅਤੇ ਤਿਰੂਵਨੰਤਪੁਰਮ ਦੇ ਪਦਮਨਾਭਸੁਆਮੀ ਮੰਦਰ ਦਾ ਦੌਰਾ ਵੀ ਕੀਤਾ ਸੀ|
***
ਏਕੇਟੀ/ਏਕੇ
(Release ID :187784)
PM @narendramodi to visit Kochi, Kerala tomorrow. https://t.co/j2c45x7zOn
— PMO India (@PMOIndia) January 26, 2019
via NaMo App pic.twitter.com/W6phs19Ynx