Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 27 ਫਰਵਰੀ ਨੂੰ “ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ” ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਹੋਣ ਵਾਲੇ ਵੈਬਿਨਾਰ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਫਰਵਰੀ ਨੂੰ ਸਵੇਰੇ ਲਗਭਗ 11:30 ਵਜੇ “ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ” ਵਿਸ਼ੇ ’ਤੇ ਆਯੋਜਿਤ ਬਜਟ ਤੋਂ ਬਾਅਦ ਵੈਬਿਨਾਰ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਨਗੇ। ਇਸ ਵੈਬਿਨਾਰ ਵਿੱਚ ਜਨਤਕ ਪੂੰਜੀ ਖ਼ਰਚ ਨੂੰ ਵਧਾਉਣਾ, ਬੁਨਿਆਦੀ ਢਾਂਚਾ ਵਿਕਾਸ, ਬੈਂਕਿੰਗ ਖੇਤਰ ਵਿੱਚ ਸੁਧਾਰ, ਵਿੱਤੀ ਖੇਤਰ ਦੇ ਢਾਂਚੇ ਨੂੰ ਮਜ਼ਬੂਤ ​​ਕਰਨਾ, ਪੂੰਜੀ ਬਾਜ਼ਾਰਾਂ ਨੂੰ ਮਜ਼ਬੂਤ ​​ਬਣਾਉਣ ਅਤੇ ਟੈਕਸ ਸੁਧਾਰਾਂ ਰਾਹੀਂ ਨਾਗਰਿਕਾਂ ਦੇ ਜੀਵਨ ਨੂੰ ਵਧੇਰੇ ਆਸਾਨ ਅਤੇ ਸਹਿਜ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਆਪਕ ਚਰਚਾ ਕੀਤੀ ਜਾਵੇਗੀ।  

ਇਹ ਵੈਬਿਨਾਰ ਕੇਂਦਰੀ ਬਜਟ 2026-27 ਤੋਂ ਉੱਭਰਨ ਵਾਲੇ ਮੁੱਖ ਵਿਸ਼ਿਆਂ ’ਤੇ ਆਯੋਜਿਤ ਕੀਤੇ ਜਾ ਰਹੇ ਬਜਟ ਤੋਂ ਬਾਅਦ ਦੇ ਵੈਬਿਨਾਰਾਂ ਦੀ ਲੜੀ ਵਿੱਚ ਪਹਿਲਾ ਹੈ। ਇਨ੍ਹਾਂ ਵੈਬਿਨਾਰਾਂ ਦਾ ਉਦੇਸ਼ ਪਿਛਲੇ ਤਜਰਬਿਆਂ ਤੋਂ ਸਿੱਖਣਾ ਅਤੇ ਭਾਗੀਦਾਰਾਂ ਤੋਂ ਢਾਂਚਾਗਤ ਫੀਡਬੈਕ ਪ੍ਰਾਪਤ ਕਰਨਾ ਹੈ ਤਾਂ ਕਿ ਵਿੱਤੀ ਸਾਲ 2026-27 ਦੇ ਬਜਟ ਘੋਸ਼ਣਾਵਾਂ ਨੂੰ ਮਜ਼ਬੂਤ ​​ਅਤੇ ਨਤੀਜਾ-ਮੁਖੀ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ, ਜਿਸ ਵਿੱਚ ਵੱਖ-ਵੱਖ ਹਿੱਸੇਦਾਰਾਂ ਦੇ ਵਿਹਾਰਕ ਅਨੁਭਵ ਅਤੇ ਸੂਝ-ਬੂਝ ਦਾ ਲਾਭ ਉਠਾਇਆ ਜਾ ਸਕੇ। ਇਨ੍ਹਾਂ ਵਿੱਚ ਉਦਯੋਗ, ਵਿੱਤੀ ਸੰਸਥਾਵਾਂ, ਮਾਰਕੀਟ ਭਾਗੀਦਾਰਾਂ, ਸਰਕਾਰ, ਉਦਯੋਗ ਰੈਗੂਲੇਟਰਾਂ ਅਤੇ ਸਿੱਖਿਆ ਖੇਤਰ ਦੇ ਹਿੱਸੇਦਾਰਾਂ ਨੂੰ ਇਕੱਠਾ ਕੀਤਾ ਜਾਏਗਾ ਤਾਂ ਕਿ ਮੁੱਖ ਬਜਟ ਘੋਸ਼ਣਾਵਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਦੇ ਮਾਰਗਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ।

************

ਐੱਮਜੇਪੀਐੱਸ/ਪੀਕੇਕੇ