ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਦਸੰਬਰ ਅਤੇ ਪਹਿਲੀ ਜਨਵਰੀ ਨੂੰ ਦੋ ਅਹਿਮ ਵੀਡੀਓੈ ਕਾਨਫਰੰਸਾਂ ਨੂੰ ਸੰਬੋਧਨ ਕਰਨਗੇ।
31 ਦਸੰਬਰ ਨੂੰ ਪ੍ਰਧਾਨ ਮੰਤਰੀ ਕੇਰਲ ਦੇ ਵਰਕਲਾ ਵਿਖੇ ਸਿਵਾਗਿਰੀ ਮੱਠ ਵਿੱਚ ਹੋਣ ਵਾਲੇ 85ਵੇਂ ਸਿਵਾਗਿਰੀ ਤੀਰਥ ਯਾਤਰਾ ਸਮਾਰੋਹਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਸਿਵਾਗਿਰੀ ਮੱਠ ਭਾਰਤ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਦਾ ਪਵਿੱਤਰ ਨਿਵਾਸ ਹੈ।
ਪਹਿਲੀ (01) ਜਨਵਰੀ, 2018 ਨੂੰ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਕੋਲਕਾਤਾ ਵਿਖੇ ਪ੍ਰੋ. ਐੱਸ ਐੱਨ ਬੋਸ ਦੇ 125ਵੇਂ ਜਨਮ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ। ਪ੍ਰੋ. ਸਤਿੰਦਰ ਨਾਥ ਬੋਸ ਇੱਕ ਭਾਰਤੀ ਭੌਤਿਕ ਵਿਗਿਆਨੀ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੁਐਂਟਮ ਮਕੈਨਿਕਸ(quantum mechanics) ਉੱਤੇ ਕੀਤੇ ਕੰਮਾਂ ਕਾਰਨ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਇਸ ਕੰਮ ਨੇ ਬੋਸ-ਆਇੰਸਟਾਈਨ ਅੰਕੜਿਆਂ(Bose–Einstein statistics) ਨੂੰ ਨੀਂਹ ਪ੍ਰਦਾਨ ਕੀਤੀ। ਜਿਸ ਵਰਗ ਦੇ ਅਣੂ -ਬੋਸ ਆਇੰਸਟਾਈਨ ਅੰਕੜਿਆਂ ਦੇ ਕਹਿਣੇ ਵਿੱਚ ਸਨ, ਉਨ੍ਹਾਂ ਦਾ ਨਾਮ ਪ੍ਰੋ ਬੋਸ ਦੇ ਨਾਮ ਉੱਤੇ ਬੋਸਨਜ਼ ਰੱਖਿਆ ਗਿਆ।
*******
ਏਕੇਟੀ/ਐੱਚਐੱਚ