Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 7 ਜੁਲਾਈ, 2018 ਨੂੰ ਰਾਜਸਥਾਨ ਦਾ ਦੌਰਾ ਕਰਨਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7 ਜੁਲਾਈ, 2018 ਨੂੰ ਜੈਪੁਰ, ਰਾਜਸਥਾਨ ਦਾ ਦੌਰਾ ਕਰਨਗੇ। ਇੱਕ ਵਿਸ਼ਾਲ ਜਨ ਸਭਾ ’ਚ, ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਦੀਆਂ ਸਕੀਮਾਂ ਦੇ 12 ਲਾਭਾਰਥੀਆਂ ਵੱਲੋਂ ਅਨੁਭਵ ਸਾਂਝੇ ਕੀਤੇ ਜਾਣ ਦੀ ਆਡੀਓ-ਵੀਡੀਓ ਪੇਸ਼ਕਾਰੀ (presentation) ਦੇਖਣਗੇ। ਇਸ ਪ੍ਰਸਤੁਤੀ ਦਾ ਸੰਚਾਲਨ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਤੀ ਵਸੁੰਧਰਾ ਰਾਜੇ ਕਰਨਗੇ।

  • ਪ੍ਰਧਾਨ ਮੰਤਰੀ ਉੱਜਵਲਾ ਯੋਜਨਾ
  • ਪ੍ਰਧਾਨ ਮੰਤਰੀ ਮੁਦਰਾ ਯੋਜਨਾ
  • ਪ੍ਰਧਾਨ ਮੰਤਰੀ ਆਵਾਸ ਯੋਜਨਾ
  • ਸਕਿੱਲ ਇੰਡੀਆ
  • ਰਾਸ਼ਟ੍ਰੀਯ ਬਾਲ ਸਵਾਸਥਯ ਕਾਰਯਕ੍ਰਮ
  • ਮੁੱਖ੍ਯ ਮੰਤਰੀ ਰਾਜਸ਼੍ਰੀ ਯੋਜਨਾ
  • ਭਾਮਾਸ਼ਾਹ ਸਵਾਸਥਯ ਬੀਮਾ ਯੋਜਨਾ
  • ਮੁੱਖ੍ਯ ਮੰਤਰੀ ਜਲ ਸਵਾਵਲੰਬਨ ਅਭਿਯਾਨ
  • ਸ਼੍ਰਮਿਕ ਕਲਿਆਣ ਕਾਰਡ
  • ਮੁੱਖ੍ਯ ਮੰਤਰੀ ਪਾਲਨਹਾਰ ਯੋਜਨਾ
  • ਛਾਤਰਾ ਸਕੂਟੀ ਵਿਤਰਣ ਯੋਜਨਾ ਅਤੇ
  • ਦੀਨ ਦਿਆਲ ਉਪਾਧਿਆਇ ਵਰਿਸ਼ਟ ਨਾਗਰਿਕ ਤੀਰਥ ਯਾਤਰਾ ਯੋਜਨਾ, ਇਨ੍ਹਾਂ ਸਕੀਮਾਂ ਵਿੱਚ ਸ਼ਾਮਲ ਹਨ ।

ਪ੍ਰਧਾਨ ਮੰਤਰੀ ਕੁੱਲ 2100 ਕਰੋੜ ਰੁਪਏ ਤੋਂ ਵੱਧ ਲਾਗਤ ਦੇ 13 ਸ਼ਹਿਰੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ।

  • ਉਦੈਪੁਰ ਦੇ ਅੰਦਰੂਨੀ ਸ਼ਹਿਰ ਲਈ ਸੰਗਠਿਤ ਬੁਨਿਆਦੀ ਢਾਂਚਾ ਪੈਕੇਜ
  • ਅਜਮੇਰ ਲਈ ਐਲੀਵੇਟਿਡ ਰੋਡ ਪ੍ਰੋਜੈਕਟ
  • ਅਜਮੇਰ, ਭੀਲਵਾੜਾ, ਬੀਕਾਨੇਰ, ਹਨੂੰਮਾਨਗੜ੍ਹ, ਸੀਕਰ ਅਤੇ ਮਾਊਂਟ ਆਬੂ ਵਿੱਚ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ
  • ਧੌਲਪੁਰ, ਨਾਗੌਰ, ਅਲਵਰ ਅਤੇ ਜੋਧਪੁਰ ਵਿੱਚ ਐੱਸਟੀਪੀਜ਼ ਦੀ ਅੱਪਗ੍ਰੇਡੇਸ਼ਨ
  • ਬੁੰਦੀ, ਅਜਮੇਰ ਅਤੇ ਬੀਕਾਨੇਰ ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਪ੍ਰੋਜੈਕਟ ਅਤੇ
  • ਦੁਸਹਿਰਾ ਮੈਦਾਨ (ਫੇਜ਼ 2), ਕੋਟਾ, ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਪ੍ਰਮੁੱਖ ਹਨ।

ਪ੍ਰਧਾਨ ਮੰਤਰੀ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।

 

***

ਏਕੇਟੀ/ਐੱਸਐੱਚ/ਐੱਸਕੇ