ਪੀਐੱਮਇੰਡੀਆ
ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ 9 ਅਕਤੂਬਰ, 2018 ਨੂੰ ਹਰਿਆਣਾ ਦੇ ਰੋਹਤਕ ਵਿੱਚ ਸਾਂਪਲਾ ਦਾ ਦੌਰਾ ਕਰਨਗੇ।
ਸ਼੍ਰੀ ਮੋਦੀ ਦੀਨਬੰਧੂ ਸਰ ਛੋਟੂ ਰਾਮ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਸਰ ਛੋਟੂ ਰਾਮ ਇੱਕ ਮੰਨੇ ਪ੍ਰਮੰਨੇ ਨੇਤਾ ਸਨ ਜਿਨ੍ਹਾਂ ਨੇ ਕਿਸਾਨਾਂ ਦੀ ਭਲਾਈ, ਪਿਛੜਿਆਂ ਅਤੇ ਦਲਿਤਾਂ ਦੀ ਮੁਕਤੀ ਲਈ ਨਿਰੰਤਰ ਕਾਰਜ ਕੀਤੇ। ਸਿੱਖਿਆ ਦੇ ਖੇਤਰ ਵਿੱਚ ਅਤੇ ਹੋਰ ਸਮਾਜਕ ਸਰੋਕਾਰਾਂ ਨੂੰ ਲੈਕੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਲਈ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਇੱਕ ਜਨ ਸਭਾ ਵਿੱਚ ਪ੍ਰਧਾਨ ਮੰਤਰੀ ਰੇਲ ਕੋਚ ਕਾਰਖਾਨਾ ਸੋਨੀਪਤ ਦਾ ਨੀਂਹ ਪੱਥਰ ਰੱਖੇ ਜਾਣ ਦੇ ਮੱਦੇਨਜ਼ਰ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ। ਇਸ ਦੇ ਪੂਰਾ ਹੋਣ ਉੱਤੇ ਇਹ ਉੱਤਰੀ ਖੇਤਰ ਵਿੱਚ ਰੇਲ ਕੋਚਾਂ ਲਈ ਇੱਕ ਅਹਿਮ ਮੁਰੰਮਤ ਅਤੇ ਰੱਖ-ਰਖਾਅ ਸੁਵਿਧਾ ਹੋਵੇਗੀ। ਮੌਡਿਊਲਰ ਅਤੇ ਪ੍ਰੀਫੈਬਰੀਕੇਟਿਡ ਨਿਰਮਾਣ ਤਕਨੀਕਾਂ, ਆਧੁਨਿਕ ਮਸ਼ੀਨਾਂ ਅਤੇ ਵਾਤਾਵਰਣ ਅਨੁਕੂਲ ਵਿਸ਼ੇਸ਼ਤਾਵਾਂ ਦੀ ਵਰਤੋਂ ਨਾਲ ਇਸ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਏਕੇਟੀ /ਐੱਸਐੱਚ