ਪੀਐੱਮਇੰਡੀਆ
ਅੱਜ 2 ਅਕਤੂਬਰ ਹੈ, ਮਹਾਤਾਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਇਨ੍ਹਾਂ ਦੋ ਮਹਾਂਪੁਰਸ਼ਾ ਦੀ ਯਾਦ, ਲੇਕਿਨ ਅੱਜ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਹੋ ਰਿਹਾ ਹੈ।ਇਹ ਬਹੁਤ ਹੀ ਸੁਸੰਗਤ ਹੈ ਕਿ ਅਸੀਂ ਇਸ ਨੂੰ 2 ਅਕਤੂਬਰ ਨੂੰ ਕਰ ਰਹੇ ਹਾਂ।ਮਹਾਤਮਾ ਗਾਂਧੀ ਹਿੰਦੁਸਤਾਨ ਛੱਡ ਕੇ ਚਲੇ ਗਏ ਸਨ। ਲੇਕਿਨ ਇਹ ਦੇਸ਼ ਦੀ ਪੁਕਾਰ ਉਨ੍ਹਾਂ ਨੂੰ ਵਾਪਸ ਲੈ ਆਈ।ਅਤੇ ਵਿਸ਼ਵ ਵਿੱਚ ਪਹੁੰਚੇ ਹੋਏ ਕਿਸੇ ਵੀ ਹਿੰਦੁਸਤਾਨੀ ਦੇ ਲਈ ਇਸ ਘਟਨਾ ਤੋਂ ਵੱਡੀ ਕੋਈ ਪ੍ਰੇਰਣਾ ਨਹੀਂ ਹੋ ਸਕਦੀ।ਅਤੇ ਇਹ ਇੱਕ ਅਜਿਹੀ ਘਟਨਾ ਹੈ ਜਿਹੜੀ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤੀ ਭਾਈਚਾਰੇ ਨੂੰ ਭਾਰਤ ਦੇ ਨਾਲ ਜੁੜਨ ਦਾ ਅਰਥ ਕੀ ਹੈ। ਸਾਡਾ ਇਹ ਜੁੜਨਾ ਕਿਸ ਤਰ੍ਹਾਂ ਇਸਦਾ ਅਹਿਸਾਸ ਕਰਵਾਉਂਦਾ ਹੈ।
ਸਾਲਾਂ ਤੱਕ ਅਸੀਂ ਦੇਖਦੇ ਆਏ ਹਾਂ ਇੱਕ ਹੀ ਸ਼ਬਦ ਸੁਣਦੇ ਆਏ ਹਾਂ। ਕਿ ਸਾਡੇ ਲੋਕ ਪੜ੍ਹ ਲ਼ਿਖ ਕੇ ਤਿਆਰ ਹੁੰਦੇ ਹਨ, ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। Brain Drain, Brain Drain ਇਹ ਸ਼ਬਦ ਅਸੀਂ ਸੁਣਦੇ ਆਏ ਹਾਂ। ਲੇਕਿਨ ਵਿਸ਼ਵ ਭਰ ਵਿੱਚ ਫੈਲ਼ੇ ਹੋਏ ਭਾਰਤੀ ਭਾਈਚਾਰੇ ਨੂੰ ਸਿਰਫ ਗਿਣਤੀ ਦੇ ਰੂਪ ਵਿੱਚ ਨਹੀਂ,ਅਗਰ ਸ਼ਕਤੀ ਦੇ ਰੂਪ ਵਿੱਚ ਦੇਖੀਏ ਤਾਂ ਇਹ Brain Drain ਦੀ ਸਾਡੀ ਜਿਹੜੀ ਚਿੰਤਾ ਸੀ ਉਸਨੂੰ Brain Gain ਵਿੱਚ Convert ਕੀਤਾ ਜਾ ਸਕਦਾ ਹੈ।
ਨਦੀ ਵਿੱਚ ਪਾਣੀ ਬਹੁਤ ਵਹਿੰਦਾ ਰਹਿੰਦਾ ਹੈ।ਲੇਕਿਨ ਕੋਈ ਡੈਮ ਬਣਾ ਦੇਵੇ, ਊਰਜਾ ਉਤਪਾਦਨ ਕਰ ਦੇਵੇ,ਤਾਂ ਇਹੀ ਪਾਣੀ ਇੱਕ ਨਵੀਂ ਸ਼ਕਤੀ ਦਾ ਸਰੋਤ ਬਣ ਜਾਂਦਾ ਹੈ। ਵਿਸ਼ਵ ਵਿੱਚ ਫੈਲੇ ਹੋਏ ਭਾਰਤੀ ਭਾਈਚਾਰੇ ਵਿੱਚ ਸਾਰਥਿਕਤਾ ਤਾਂ ਹੈ ਕੋਈ ਅਜਿਹੀ ਸਥਾਪਨਾ ਦੀ ਜ਼ਰੂਰਤ ਹੈ ਜੋ ਉਸ ਊਰਜਾ ਨੂੰ Convert ਕਰਕੇ ਰਾਸ਼ਟਰ ਵਿੱਚ ਰੌਸ਼ਨੀ ਫੈਲਾਉਣ ਦੇ ਲਈ ਕੰਮ ਲਾ ਸਕੇ।ਜਦੋਂ ਨੀਤੀ ਆਯੋਗ ਦੀ ਰਚਨਾ ਹੋਈ ਤਾਂ ਉਸ ਨੀਤੀ ਆਯੋਗ ਨੇ ਆਪਣੇ ਪ੍ਰਮੁੱਖ ਕੰਮ ਨੂੰ ਲਿਖਿਆ ਹੈ ਉਸਨੇ ਉਸ ਵਿੱਚ ਇੱਕ ਥਾਂ ‘ਤੇ ਅਤੇ ਸ਼ਾਇਦ ਭਾਰਤ ਦੇ Document ਵਿੱਚ ਇਹ ਸ਼ਾਇਦ ਪਹਿਲਾਂ ਅਜਿਹਾ Document ਹੋਵੇਗਾ, ਜਿਸ ਵਿੱਚ ਪ੍ਰਵਾਸੀ ਭਾਰਤੀਆਂ ਦੀ ਸਮਰੱਥਾ ਨੂੰ ਸਵੀਕਾਰਿਆ ਗਿਆ ਹੈ।ਅਤੇ ਪ੍ਰਵਾਸੀ ਭਾਰਤੀਆਂ ਵਿੱਚ ਵਿਸ਼ਵ ਭਰ ਵਿੱਚ ਕਰੀਬ ਪੌਣੇ ਤਿੰਨ ਕਰੋੜ ਲੋਕ ਜਾਂ ਤਾਂ ਮੂਲ ਭਾਰਤੀ ਹਨ ਜਾਂ ਪ੍ਰਵਾਸੀ ਭਾਰਤੀ ਹਨ।ਅਤੇ ਦੁਨੀਆ ਦੇ ਕਰੀਬ ਡੇਢ ਸੌ ਤੋਂ ਜ਼ਿਆਦਾ ਦੇਸ਼ਾਂ ਵਿੱਚ ਕਦੇ ਕਦੇ ਸਾਡਾ ਇਹ ਮਿਸ਼ਨ ਪਹੁੰਚਿਆ ਹੋਵੇ ਜਾਂ ਨਾ ਪਹੁੰਚਿਆ ਹੋਵੇ ਕੋਈ ਨਾ ਕੋਈ ਪ੍ਰਵਾਸੀ ਭਾਰਤੀ ਜ਼ਰੂਰ ਪਹੁੰਚਿਆ ਹੈ।
ਕਈ ਦੇਸ਼ ਅਜਿਹੇ ਹਨ, ਜਿੱਥੇ ਮਿਸ਼ਨ ਦੀ ਸ਼ਕਤੀ ਤੋ ਕਈ ਗੁਣਾ ਸ਼ਕਤੀ ਪ੍ਰਵਾਸੀ ਭਾਰਤੀਆਂ ਦੀ ਹੈ। ਕਈ ਮਿਸ਼ਨ ਅਜਿਹੇ ਹਨ, ਜਿਹੜੇ ਆਪਣੀ ਕੁਸ਼ਲਤਾ ਨਾਲ ਆਪਣਾ ਕਾਰੋਬਾਰ ਚਲਾਉਂਦੇ ਹਨ। ਉਸ ਮਿਸ਼ਨ ਦੇ ਮੁਖੀ ਪ੍ਰਵਾਸੀ ਭਾਰਤੀਆਂ ਦੀ ਤਾਕਤ ਪਹਿਚਾਣਦੇ ਹਨ ਅਤੇ ਇਹ ਲਗਾਤਾਰ ਸਾਲ ਭਰ ਉਸ ਦੇਸ਼ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਜੋੜ ਕੇ ਭਾਰਤ ਦੀ ਗੱਲ ਪਹੁੰਚਾਉਣ ਦੇ ਲਈ ਬਹੁਤ ਕੁਸ਼ਲਤਾ ਨਾਲ ਕੰਮ ਕਰਦੇ ਹਨ।ਅਜਿਹੇ ਛੋਟੇ ਛੋਟੇ ਯਤਨ ਨਿਰੰਤਰ ਚਲਦੇ ਰਹਿੰਦੇ ਲੇਕਿਨ ਹੁਣ ਇੱਕ ਯਤਨ ਹੈ ਕਿ ਇਸ ਨੂੰ ਸੰਗਠਿਤ ਸ਼ਕਤੀ ਦੇ ਰੂਪ ਵਿੱਚ ਕਿਸ ਤਰ੍ਹਾਂ ਪ੍ਰਯੋਗ ਕਰਾਂਗੇ।
ਭਾਰਤ ਦੇ ਪ੍ਰਤੀ ਜਗਿਆਸਾ ਵਧੀ ਹੈ, ਵਿਸ਼ਵ ਦਾ ਭਾਰਤ ਦੇ ਪ੍ਰਤੀ ਆਕਰਸ਼ਣ ਵਧਿਆ ਹੈ। ਅਜਿਹੇ ਸਮੇਂ Fear of Unknown ਬਹੁਤ ਵੱਡਾ Obstacle ਹੁੰਦਾ ਹੈ। ਅਤੇ ਇਹ Fear of Unknown ਜੋ ਹੈ ਇਸ ਨੂੰ ਮਿਟਾਉਣ ਦੀ ਅਗਰ ਕਿਸੇ ਦੇ ਪਾਸ ਤਾਕਤ ਹੈ ਤਾਂ ਵਿਸ਼ਵ ਭਰ ਵਿੱਚ ਫੈਲ਼ੇ ਹੋਏ ਭਾਰਤੀ ਭਾਈਚਾਰੇ ਵਿੱਚ ਹੈ।ਉਹ ਉਸ ਦੇਸ਼ ਦੇ ਵਿਅਕਤੀ ਨੂੰ ਅਰੇ ਭਾਈ ਚਿੰਤਾ ਮਤ ਕਰੋ ਮੈਂ ਉੱਥੇ ਦਾ ਹਾਂ। ਇੱਕ ਵਾਰ ਅਗਰ ਉਹ ਕਹਿ ਦੇਵੇ ਹਾਂ , ਮੈਂ ਉੱਥੇ ਦਾ ਹੀ ਹਾਂ, ਤਾਂ ਫਿਰ ਭਾਈ Confidence level ਇੰਨਾ ਵੱਧ ਜਾਂਦਾ ਕਿ ਜੋ Fear of Unknown ਹੈ ਉਹ ਖਤਮ ਹੋ ਜਾਂਦਾ ਹੈ। ਅੱਛਾ ਅੱਛਾ ਤੁਸੀਂ ਹਿੰਦੁਸਤਾਨ ਦੇ ਹੋ।ਅਗਰ ਉਹ ਪੁੱਛ ਲਵੇ ਕਿ ਤੁਸੀਂ ਕਦੋਂ ਗਏ ਸੀ ਤਾਂ ਉਹ ਥੋੜਾ ਮੁਸ਼ਕਿਲ ਵਿੱਚ ਆ ਜਾਵੇਗਾ।ਅਗਰ ਨਹੀਂ ਪੁੱਛਦਾ ਹੈ ਤਾਂ ਉਹ ਉਸਤੇ ਵਿਸ਼ਵਾਸ ਕਰ ਲਵੇਗਾ ਕਿ ਹਾਂ ਭਾਈ ਇਹ ਸੱਜਣ ਮੈਨੂੰ ਮਿਲੇ ਸਨ ਇਹ ਤਾਂ ਹਿੰਦੁਸਤਾਨ ਦੇ ਹਨ, ਤਾਂ ਚਲੋ ਮੈਂ ਵੀ ਜਾ ਸਕਦਾ ਹਾਂ।
ਵਿਸ਼ਵ ਵਿੱਚ ਫੈਲਿਆ ਹੋਇਆ ਭਾਰਤੀ ਭਾਈਚਾਰਾ, ਵਿਸ਼ਵ ਵਿੱਚ ਜੋ ਜਗਿਆਸਾ ਪੈਦਾ ਹੋਈ ਹੈ।ਵਿਸ਼ਵ ਵਿੱਚ ਜੋ ਆਕਰਸ਼ਣ ਪੈਦਾ ਹੋਇਆ ਹੈ। ਇਸ ਦੇ ਲਈ ਕੋਈ ਬਹੁਤ ਵੱਡਾ ਬੀਜ ਅਗਰ ਕੋਈ ਬਣ ਸਕਦਾ ਹੈ। ਮਿਸ਼ਨ ਤੋਂ ਵੀ ਜ਼ਿਆਦਾ ਅਗਰ ਕੋਈ ਉਸਦੇ ਸ਼ਬਦਾਂ ‘ਤੇ ਕੋਈ ਵਿਸ਼ਵਾਸ ਕਰੇਗਾ , ਤਾਂ ਫੈਲਿਆ ਹੋਇਆ ਭਾਰਤੀ ਭਾਈਚਾਰਾ। ਅਤੇ ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾ ਵਿਸ਼ਵ ਭਰ ਵਿੱਚ ਫੈਲੇ ਹੋਏ ਸਾਡੇ ਭਾਰਤੀ ਭਾਈਚਾਰੇ ਨਾਲ ਆਪਣੇ ਆਪ ਨੂੰ ਜੋੜੀਏ। ਜੁੜਨਾ ਬਹੁਤ ਜ਼ਰੂਰੀ ਹੈ।
ਅਟਲ ਬਿਹਾਰੀ ਵਾਜਪੇਈ ਜੀ ਨੇ ਬਹੁਤ ਉੱਤਮ ਸ਼ੁਰੂਆਤ ਕੀਤੀ ਸੀ। ਪ੍ਰਵਾਸੀ ਭਾਰਤੀ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ।ਬਾਕੀ ਸਰਕਾਰਾਂ ਨੇ ਇਸ ਨੂੰ Continue ਰੱਖਿਆ ਅਤੇ ਪ੍ਰਵਾਸੀ ਦਿਵਸ ਦੇ ਮਾਧਿਅਮ ਰਾਹੀਂ ਮਿਸ਼ਨ ਦਾ ਵੀ ਇੱਕ ਧਿਆਨ ਕੇਂਦਰਿਤ ਹੋਇਆ ਕਿ ਮੇਰੇ ਅਨੇਕ ਕੰਮਾਂ ਵਿੱਚੋਂ ਇਹ ਵੀ ਮਹੱਤਵਪੂਰਨ ਕੰਮ ਹੈ ਅਤੇ ਇਸ ਦੇ ਕਾਰਨ ਪ੍ਰਵਾਸੀ ਭਾਰਤੀ ਇਹ ਅਨੁਭੂਤੀ ਕਰਨ ਲਗ ਪਏ ਕਿ ਭਾਈ ਹੁਣ ਦੁਨੀਆ ਦੇ ਕਿਸੇ ਵੀ ਕੋਨੇ ‘ਤੇ ਕਿਉਂ ਨਾ ਹੋਵੇ। ਲੇਕਿਨ ਸਾਡੇ ਲਈ ਅਗਰ ਕਿਤੇ ਜਗ੍ਹਾ ਹੈ ਕਿ ਹਾਂ ਭਾਈ ਕੋਈ ਸਾਡਾ ਖਿਆਲ ਕਰਨ ਵਾਲਾ ਹੈ।
ਪਿਛਲ਼ੇ ਦੋ ਸਾਲਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮਾਨਵਤਾ ਦੇ ਮੁੱਦੇ ‘ਤੇ ਭਾਰਤ ਨੇ ਵਿਸ਼ੇਸ ਕਰਕੇ ਭਾਰਤ ਦੇ ਵਿਦੇਸ਼ ਵਿਭਾਗ ਨੇ ਇੱਕ ਆਪਣੀ ਪਛਾਣ ਬਣਾਈ ਹੈ।ਕਿਸੇ ਦੇਸ਼ ਵਿੱਚ ਵੀਹ ਪੱਚੀ ਦੇਸ਼ਾਂ ਦੇ ਲੋਕ ਫਸੇ ਹੋਏ ਹਨ, ਉਸ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਵੀ ਹੋਣਗੇ।ਦੁਨੀਆ ਦੇ ਵੱਡੇ ਤੋਂ ਵੱਡੇ ਦੇਸ਼ ਸਭ ਤੋਂ ਪਹਿਲਾ ਭਾਰਤੀ ਅੰਬੈਸੀ ਨਾਲ ਸੰਪਰਕ ਕਰਦੇ ਹਨ ਕਿ ਭਾਈ ਸਾਡੇ ਲੋਕ ਉੱਥੇ ਫਸੇ ਹਨ ।ਤੁਹਾਡਾ ਦੇਸ਼ ਤਾਂ ਜ਼ਰੂਰ ਕੁਝ ਕਰਦਾ ਹੋਵੇਗਾ। ਸਾਡੇ ਲੋਕਾਂ ਨੂੰ ਵੀ ਜ਼ਰਾ ਬਚਾ ਲੈਣਾ। ਅਤੇ ਵਿਸ਼ਵ ਦੇ 80 ਤੋਂ ਜ਼ਿਆਦਾ ਦੇਸ਼ ਅਜਿਹੇ ਹੋਣਗੇ, ਜਿਨ੍ਹਾਂ ਨੂੰ ਪਿਛਲ਼ੇ ਦੋ ਸਾਲਾਂ ਵਿੱਚ ਭਾਰਤੀਆਂ ਦੇ ਨਾਲ-ਨਾਲ ਸੰਕਟ ਵਿੱਚ ਬਚਾਉਣ ਦਾ ਵੱਡਾ ਕੰਮ ਵਿਦੇਸ਼ ਵਿਭਾਗ ਦੀ ਅਗਵਾਈ ਵਿੱਚ ਭਾਰਤ ਨੇ ਕੀਤਾ ਹੈ।
ਨੇਪਾਲ ਵਿੱਚ ਭੁਚਾਲ ਆਇਆ। ਉਸ ਭੁਚਾਲ ਦੇ ਬਾਅਦ ਅਸੀਂ ਆਪਣੇ ਭਾਰਤੀ ਭਰਾਵਾਂ ਦੀ ਚਿੰਤਾ ਕਰ ਸਕਦੇ ਸਨ,ਲੇਕਿਨ ਅਸੀਂ ਅਜਿਹਾ ਨਹੀਂ ਕੀਤਾ। ਅਸੀਂ ਮਾਨਵਤਾ ਦੇ ਅਧਾਰ ‘ਤੇ ਜਿਸ ਜਿਸ ਦੀ ਮਦਦ ਕਰ ਸਕਦੇ ਸਾਂ, ਉਨ੍ਹਾਂ ਸਾਰਿਆ ਨੂੰ ਮਦਦ ਪਹੁੰਚਾਈ।ਸੰਕਟ ਚਾਹੇ ਯਮਨ ਨੂੰ ਹੋਵੇ, ਸੰਕਟ ਚਾਹੇ ਮਾਲਦੀਵ ਦਾ ਹੋਵੇ ਮਾਨਵਤਾ, ਇਹ ਸਾਡਾ Central Inspiration ਸੁਭਾਅ ਹੈ। ਅਤੇ ਉਸ ਦੇ ਅਧਾਰ ‘ਤੇ ਜਿਨ੍ਹਾਂ ਗੱਲਾਂ ਦੇ ਲਈ ਦੁਨੀਆ ਦੇ ਕੁਝ ਦੇਸ਼ਾਂ ਦੀ ਜਾਗੀਰ ਮੰਨੀ ਜਾਂਦੀ ਸੀ, ਅੱਜ ਭਾਰਤ ਨੂੰ ਵੀ ਮਾਨਵਤਾ ਦੇ ਮੁੱਦੇ ‘ਤੇ ਇੱਕ ਪ੍ਰਮੁੱਖ Contributor ਦੇ ਰੂਪ ਵਿੱਚ ਸਵੀਕਾਰ ਕਰਨਾ ਪਿਆ ਹੈ।ਅਤੇ ਇਹ ਸਾਡੇ ਸ਼ਬਦਾਂ ਤੋਂ ਨਹੀਂ ਸਿਰਫ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਤੋਂ ਨਹੀਂ,ਸਾਡੇ ਸ਼ਾਨਦਾਰ ਇਤਿਹਾਸ ਤੋਂ ਨਹੀਂ, ਸਾਡੀਆਂ ਵਰਤਾਮਾਨ ਦੀਆ ਘਟਨਾਵਾਂ ਨਾਲ ਇਹ ਸੰਭਵ ਹੋਇਆ ਹੈ। ਉਹ ਤਾਂ ਹੈ ਹੀ ਸੀ। ਲੇਕਿਨ ਘਟਨਾਵਾਂ ਨੇ ਭਾਰਤ ਸਰਕਾਰ ਦੇ ਵਰਤਮਾਨ ਵਤੀਰੇ ਦੇ ਕਾਰਨ ਇਹ ਗੱਲ ਲੋਕਾਂ ਦੇ ਗਲੇ ਉਤਰਦੀ ਨਹੀਂ।
ਅਸੀਂ ਕਲਪਨਾ ਕਰ ਸਕਦੇ ਹਾਂ ਪਹਿਲੇ ਵਿਸ਼ਵ ਯੁੱਧ ਦੀ, ਦੂਸਰੇ ਵਿਸ਼ਵ ਯੁੱਧ ਦੀ। ਇਹ ਦੇਸ਼ ਕਦੇ ਵੀ ਜਮੀਨ ਦਾ ਭੁੱਖਾ ਨਹੀਂ ਰਿਹਾ ਹੈ।ਇਸ ਦੇਸ਼ ਨੇ ਕਦੇ ਵੀ ਦੁਨੀਆ ਵਿੱਚ ਕਿਤੇ ਵੀ ਹਮਲਾ ਨਹੀਂ ਕੀਤਾ ਹੈ। ਲੇਕਿਨ ਇਸ ਦੇ ਬਾਵਜੂਦ ਵੀ ਕਿਸੇ ਹੋਰ ਦੇ ਲਈ ਡੇਢ ਲੱਖ ਤੋਂ ਜ਼ਿਆਦਾ ਸਾਡੇ ਜਵਾਨ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋ ਗਏ।ਡੇਢ ਲੱਖ ਸੰਖਿਆ ਘੱਟ ਨਹੀਂ ਹੁੰਦੀ। ਲੇਕਿਨ ਅਸੀਂ ਭਾਰਤੀ ਹਾਂ। ਉਨ੍ਹਾਂ ਸ਼ਹੀਦਾਂ ਦੇ ਨਾਲ ਜੁੜ ਕੇ ਵਿਸ਼ਵ ਨੂੰ ਸਾਡੇ ਇੰਨੇ ਵੱਡੇ ਬਲੀਦਾਨ ਦਾ ਅਹਿਸਾਸ ਨਹੀਂ ਕਰਾ ਸਕੇ।ਅਤੇ ਇਨੀਂ ਦਿਨੀ ਜਦੋਂ ਮੈਂ ਵੀ ਦੁਨੀਆ ਵਿੱਚ ਜਾਂਦਾ ਹਾਂ ਤਾਂ ਮੈਂ ਇਹ ਗੱਲ ਅਗਰ ਉੱਥੇ ਕੋਈ ਛੋਟਾ ਜਿਹਾ ਵੀ ਸਮਾਰਕ ਹੋਵੇ ਤਾਂ ਬਹੁਤ ਆਗ੍ਰਹ(ਹਿੰਮਤ) ਨਾਲ ਚਲਾ ਜਾਂਦਾ ਹੈ।ਵਿਸ਼ਵ ਇਸ ਗੱਲ ਨੂੰ ਸਵੀਕਾਰ ਕਰੇ ਕਿ ਅਸੀਂ ਉਹ ਲੋਕ ਹਾਂ ਜਿਹੜੇ ਕਿਸੇ ਦੇ ਲਈ ਬਲੀਦਾਨ ਦਿੰਦੇ ਹਾਂ। ਸਾਡੀ ਇਹ ਮਹਾਨ ਪ੍ਰੰਪਰਾ ਹੈ ਇਹ ਉੱਜਵਲ ਗਾਥਾ ਹੈ। ਅਤੇ ਇਹ ਸਾਡੀ ਜੋ ਤਾਕਤ ਹੈ। ਇਸ ਦਾ ਇਤਿਹਾਸ ਦੁਨੀਆ ਨੂੰ ਮਾਨਵਤਾ ਤੋਂ ਲੈ ਕੇ ਸਮਰੱਥਾ ਤੱਕ ਕਰਾਉਂਦੇ ਰਹਿਣਾ ਇਹ ਸਾਡੀ ਲੋਕਾਂ ਦੀ ਜ਼ਿੰਮੇਵਾਰੀ ਹੈ।
ਆਉਣ ਵਾਲੇ ਦਿਨਾਂ ਵਿੱਚ ਵੀ ਵਿਸ਼ਵ ਜਿਸ ਰੂਪ ਨਾਲ ਭਾਰਤ ਨੂੰ ਦੇਖ ਰਿਹਾ ਹੈ, ਭਾਰਤ ਤੋਂ ਉਮੀਦਾਂ ਕਰ ਰਿਹਾ ਹੈ।ਉਸ ਵਿੱਚ ਬਹੁਤ ਵੱਡੀ ਭੂਮਿਕਾ ਵਿਸ਼ਵ ਭਰ ਵਿੱਚ ਫੈਲਿਆ ਹੋਇਆ ਭਾਰਤੀ ਭਾਈਚਾਰਾ ਨਿਭਾ ਸਕਦਾ ਹੈ।ਸਾਡਾ ਭਾਰਤੀ ਭਾਈਚਾਰਾ ਦੁਨੀਆ ਦੇ ਦੇਸ਼ਾਂ ਵਿੱਚ ਜਾ ਕੇ ਰਾਜਨੀਤੀ ਨਹੀਂ ਕਰਦਾ ਹੈ। ਉਹ ਸੱਤਾ ਹਥਿਆਉਣ ਦੀ ਖੇਡ ਵਿੱਚ ਨਹੀਂ ਜੁੜਦਾ ਹੈ।ਇਹ ਉੱਥੇ ਰਹਿ ਕੇ ਸਮਾਜ ਦੀ ਭਲਾਈ ਦੇ ਲਈ ਕੀ ਕੰਮ ਕਰਦਾ ਹੋ ਸਕਦਾ ਹੈ ਉਸਦੀ ਚਿੰਤਾ ਕਰਦਾ ਹੈ।ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਓ ਅਗਰ ਸੌ ਸਾਲ ਤੋਂ ਭਾਰਤੀ ਭਾਈਚਾਰਾ ਰਹਿ ਰਿਹਾ ਹੈ,ਅਗਰ ਪੰਜਾਹ ਸਾਲ ਤੋਂ ਰਹਿ ਰਿਹਾ ਹੈ, ਅਗਰ ਵੀਹ ਸਾਲ ਤੋਂ ਉਨਾਂ੍ਹ ਦੇ ਪੜੌਸ ਵਿੱਚ ਰਹਿ ਰਿਹਾ ਹੈ ਕਿਤੋਂ ਵੀ ਭਾਰਤੀ ਭਾਈਚਾਰੇ ਦੀ, ਉੱਥੇ ਰਹਿਣ ਨਾਲ ਉੱਥੋਂ ਦੇ ਭਾਈਚਾਰੇ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਹੁੰਦੀ। ਕਿੰਨੀ ਅਸਾਨੀ ਨਾਲ ਉਨ੍ਹਾਂ ਵਿੱਚ ਘੁੱਲ ਮਿਲ ਜਾਂਦਾ ਹੈ।ਆਪਣੇ ਅਸੂਲਾਂ ਨੂੰ ਬਣਾ ਕੇ ਰੱਖਦਾ ਹੈ ਲੇਕਿਨ ਸਭ ਨੂੰ ਆਪਣਾਪਣ ਮਹਿਸੂਸ ਹੁੰਦਾ ਹੈ। ਅਤੇ ਇਹ ਹੀ ਤਾਂ ਸਾਡੇ ਸੰਸਕਾਰਾਂ ਦਾ ਨਤੀਜਾ ਹੈ ਸਾਡੀ ਸੱਭਿਆਚਾਰਕ ਵਿਰਾਸਤ ਹੈ । ਸਾਡੇ ਵਿਅਕਤੀ ਕਿਤੇ ਵੀ ਜਾ ਕੇ ‘ਪਾਣੀ ਰੇ ਪਾਣੀ ਤੇਰਾ ਰੰਗ ਕੈਸਾ’ ਜਿਸ ਤਰ੍ਹਾਂ ਮਿਲ ਜਾਂਦੇ ਹਨ, ਉਸ ਤਰ੍ਹਾਂ ਹੀ ਸਾਡੇ ਲੋਕ ਮਿਲ ਜਾਂਦੇ ਹਨ।ਅਤੇ ਉਨ੍ਹਾਂ ਨੂੰ ਉਸ ਆਪਣੇਪਣ ਦੇ ਕਾਰਨ ਸਾਡੀ ਤਾਕਤ ਬਣ ਜਾਂਦੀ ਹੈ।ਇਹ ਭਾਰਤੀ ਭਾਈਚਾਰੇ ਦੀ ਵਿਸ਼ੇਸ਼ਤਾ ਹੈ।ਹਿੰਦੁਸਤਾਨ ਦੇ ਪਾਸ Tourism ਦੇ Development ਲਈ ਬਹੁਤ ਸੰਭਾਵਨਾਵਾਂ ਹਨ। ਵਿਸ਼ਵ ਵਿੱਚ ਸਭ ਤੋਂ ਤੇਜ਼ ਗਤੀ ਨਾਲ Grow ਕਰਨ ਵਾਲਾ ਕਿੱਤਾ ਹੈ।
ਤੁਸੀਂ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਜਾਓਗੇ ਤੁਹਾਨੂੰ Entertainment ਦੇ ਲਈ ਬਹੁਤ ਕੁਝ ਮਿਲੇਗਾ। ਲੇਕਿਨ ਮਾਨਵ ਇਤਿਹਾਸ ਦੀ ਮਹਾਨ ਵਿਰਾਸਤ ਦੇਖਣੀ ਹੈ ਤਾਂ ਹਿੰਦੁਸਤਾਨ ਵਰਗੇ ਕੁਝ ਦੇਸ਼ ਹੈ ਜਿੱਥੇ ਲੋਕਾਂ ਦਾ ਆਕਰਸ਼ਣ ਹੋ ਸਕਦਾ ਹੈ।ਅਸੀਂ ਇਨ੍ਹਾਂ ਨੂੰ ਇੰਨੇ ਵਧੀਆ ਹੋਟਲ ਦੇਵਾਂਗੇ। ਅਸੀਂ ਉਨ੍ਹਾਂ ਨੂੰ ਸਾਡਾ ਕਿੰਨਾ ਵਧੀਆ ਆਰਕੀਟੈਕਚਰ ਦਿਖਾਵਾਂਗੇ। ਵਿਸ਼ਵ ਦੇ ਸਾਹਮਣੇ ਅਗਰ ਸਾਡੇ ਭਾਰਤ ਦੇ ਪਾਸ ਵਿਸ਼ਵ ਨੂੰ ਪਰੋਸਣ ਲਈ Tourism ਦੇ ਖੇਤਰ ਦੀ ਜੋ ਵਿਰਾਸਤ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਓ , ਪੁੱਛੋ ਕਿ ਭਾਈ ਪੁਰਾਣੀ ਚੀਜ਼ ਤਾਂ ਕੋਈ 200 ਸਾਲ ਪੁਰਾਣੀ ਦੱਸੇਗਾ ਕੋਈ 400 ਸਾਲ ਪੁਰਾਣੀ ਦੱਸੇਗਾ। ਸਾਡੇ ਇੱਥੇ ਕੋਈ ਆਏਗਾ ਤਾਂ ਅਸੀਂ ਪੰਜ ਹਜ਼ਾਰ ਸਾਲ ਤੋਂ ਸ਼ੁਰੂ ਕਰਾਂਗੇ। ਦੁਨੀਆ ਨੂੰ ਦੇਣ ਲਈ ਸਾਡੇ ਪਾਸ ਕੀ ਕੁਝ ਨਹੀਂ ਹੈ।ਪ੍ਰਵਾਸੀ ਭਾਰਤੀ ਦਿਵਸ ਦੇ ਭਾਰਤ ਦੇ ਇਸ Confidence ਦੇ ਨਾਲ ਅਸੀਂ ਇਸ ਕੰਮ ਨੂੰ ਕਰ ਸਕਦੇ ਹਾਂ।ਅਸੀਂ ਕਰਨਾ ਚਾਹੁੰਦੇ ਹਾਂ।
ਪ੍ਰਵਾਸੀ ਭਾਰਤੀ ਦਿਵਸ ਕੇਂਦਰ ਜੋ ਸਾਲ ਪਹਿਲਾਂ ਹਿੰਦੁਸਤਾਨ ਤੋਂ ਬਾਹਰ ਗਿਆ ਹੈ। ਉਸ ਨੂੰ ਇੰਨਾ ਪਤਾ ਹੈ ਕਿ ਮੇਰਾ ਰੰਗ,ਮੇਰਾ ਬਲੱਡ ਗਰੁੱਪ ਇਸ ਦੇਸ਼ ਨਾਲ ਜੁੜਿਆ ਹੋਇਆ ਹੈ।ਲੇਕਿਨ ਇੱਥੇ ਆਉਣ ਤੋਂ ਬਾਅਦ ਉਸਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ ਹੈ।ਨਾ ਘਰ ਦਾ ਪਤਾ ਨਾ ਪਿੰਡ ਦਾ ਪਤਾ ਹੈ। ਇਜ ਉਸ ਨੂੰ ਲਗੇਗਾ ਕਿ ਹਾਂ ਚਲੋ ਮੈਨੂੰ ਇੱਕ ਘਰ ਮਿਲ ਗਿਆ।ਉਹ ਚਾਹਕੇ ਸਾਡਾ ਬਿਸਤਰ ਲੈ ਕੇ ਆਪਣੀ ਜਗ੍ਹਾ ਬਣਾ ਲਵੇਗਾ।ਇਹ ਪੌਣੇ ਤਿੰਨ ਕਰੋੜ ਵਿਸ਼ਵ ਵਿੱਚ ਫੈਲੇ ਹੋਏ ਲੋਕਾਂ ਲਈ ਇੱਕ ਅਜਿਹਾ ਕੇਂਦਰ ਬਣਿਆ ਹੈ ਜਿਹੜੇ ਉਹ, ਜੋ ਤੁਰ ਪਏ ਸਿਰਫ ਵੈੱਬਸਾਈਟ ‘ਤੇ ਦੇਖਿਆ ਹੋਵੇਗਾ। ਉਨ੍ਹਾਂ ਨੂੰ ਆਕੇ ਕੋਈ ਤਾਂ ਮਿਲ ਜਾਵੇਗਾ ਆਪਣੇਪਣ ਨਾਲ ਗੱਲ ਕਰੇਗਾ।ਆਓ ਭਾਈ ਬਿਹਾਰ ਦੇ ਸਟੇਸ਼ਨ ਜਾਣਾ ਹੈ। ਠੀਕ ਹੈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਜਾਇਆ ਜਾਂਦਾ ਹੈ।ਅੱਛਾ ਤੁਹਾਡਾ ਇਹ ਪਿੰਡ ਸੀ।ਦੇਖੋ ਕੋਸ਼ਿਸ ਕਰਦੇ ਹਾਂ ਦੇਖੋ ਮਿਲ ਜਾਂਦਾ ਹੈ ਤੁਹਾਡਾ ਕੋਈ ਰਿਸ਼ਤੇਦਾਰ। ਇਹ ਇੱਕ ਬਹੁਤ ਵੱਡੀ Dedicated ਵਿਵਸਥਾ ਹੈ।ਮੈਨੂੰ ਵਿਸ਼ਵਾਸ਼ ਹੈ ਵਿਸ਼ਵ ਭਰ ਵਿੱਚ ਫੈਲੇ ਹੋਏ ਪ੍ਰਵਾਸੀ ਭਾਰਤੀਆਂ ਦੇ ਲਈ ਬਹੁਤ ਹੀ ਮੁਬਾਰਕ ਹੋਵੇ।
ਮੈਨੂੰ ਦੱਸਿਆ ਗਿਆ ਹੈ ਕਿ ਕਰੀਬ 60-70 ਦੇਸ਼ਾਂ ਦੇ ਪ੍ਰਵਾਸੀ ਭਾਰਤੀ ਨਾਗਰਿਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ , ਸੁਣ ਰਹੇ ਹਨ।
Technology ਦੇ ਮਾਧਿਅਮ ਰਾਹੀਂ। ਅੱਜ ਇੱਥੇ ਇੱਕ ਹੋਰ ਪ੍ਰਸਤਾਵ ਦਾ ਵੀ ਆਯੋਜਨ ਹੋਇਆ।ਭਾਰਤ ਦੇ ਪ੍ਰਤੀ ਜਗਿਆਸਾ ਕਿੰਨੀ ਵਧੀ ਹੈ ਉਸਦਾ ਸਭ ਤੋਂ ਵੱਡਾ ਕਾਰਨ ਯੋਗ ਹੈ। ਪੂਰਾ ਵਿਸ਼ਵ ਯੋਗ ਦੇ ਉਤਸਵ ਨੂੰ ਮਨਾਉਣ ਦੇ ਲਈ ਜਿਸ ਤਰ੍ਹਾਂ ਦੇ initiative ਲੈ ਰਿਹਾ ਹੈ । ਦੁਨੀਆ ਦੀਆਂ ਸਰਕਾਰਾਂ,ਦੁਨੀਆ ਦੇ ਰਾਸ਼ਟਰ ਨੇਤਾ ਜੁੜ ਰਹੇ ਹਨ। ਯੋਗ ਦੇ ਪ੍ਰਤੀ ਇੱਕ ਸ਼ਰਧਾ ਦਾ ਭਾਵ ਬਣ ਚੁਕਿਆ ਹੈ।ਮਾਨਸਿਕ ਤਨਾਓ ਨਾਲ ਗੁਜ਼ਰ ਰਹੇ, ਆਪਾ ਧਾਪੀ ਨਾਲ ਗੁਜ਼ਰ ਰਹੇ ਸਮਾਜ ਨੂੰ ਅਗਰ ਅੰਦਰੂਨੀ ਸ਼ਾਂਤੀ ਦੇਣ ਦੀ ਤਾਕਤ ਕਿਸੇ ਵਿੱਚ ਹੈ,ਤਾਂ ਭਾਰਤ ਵਿੱਚ ਵਿਕਸਿਤ ਹੋਈ ਇੱਕ ਵਿਵਸਥਾ ਹੈ।ਜਿਸ ਵਿੱਚ ਸਰੀਰ,ਮਨ, ਬੁੱਧੀ ਸਭ ਨੂੰ ਜੋੜਨ ਦੀ ਸਮਰੱਥਾ ਹੈ। 21 ਜੂਨ ਨੂੰ ਜਦ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਉਸ ਸਮੇਂ ਮੈਂ ਦੇਸ਼ ਭਰ ਵਿੱਚ ਯੋਗ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਸੀ। ਖਾਸ ਕਰਕੇ ਭਾਰਤੀ ਨਾਗਰਿਕਾਂ ਦੇ ਲਈ।ਕਿ ਯੋਗ ਦਾ ਪ੍ਰਚਾਰ ਹੋਏ ਚੰਗੀ ਗੱਲ ਹੈ। ਯੋਗ ਦੇ ਆਭਾਮੰਡਲ ਦਾ ਵਿਸਥਾਰ ਹੋਣਾ ਖੁਸ਼ੀ ਵਾਲੀ ਗੱਲ ਹੈ।ਲੇਕਿਨ ਯੋਗ ਅਗਰ ਰੋਗ ਮਿਟਾਉਂਦਾ ਹੈ,ਤਾਂ ਸਧਾਰਨ ਮਾਨਵ ਦੇ ਲਈ ਬਹੁਤ ਪਰਉਪਕਾਰੀ ਹੁੰਦਾ ਹੈ।ਅਤੇ ਮੈਂ ਯੋਗ ਦੇ ਜਿਹੜੇ ਜਾਣਕਾਰ ਲੋਕ ਹਨ ਉਨ੍ਹਾਂ ਨੂੰ ਕਿਹਾ ਹੈ ਕਿ ਭਾਰਤ ਵਿੱਚ ਤੇਜ਼ ਗਤੀ ਨਾਲ ਡਾਇਬੀਟੀਜ਼ ਵਧ ਰਿਹਾ ਹੈ । ਅਤੇ ਹਰ ਉਮਰ ਵਿੱਚ ਸ਼ੂਗਰ ਰੋਗ ਨਜ਼ਰ ਆ ਰਿਹਾ ਹੈ। ਅਤੇ ਸ਼ੂਗਰ ਰੋਗ ਇੱਕ ਅਜਿਹੀ ਵਿਵਸਥਾ ਹੈ ਜਿਹੜੀ ਬਾਕੀ ਸਾਰੀਆ ਬੀਮਾਰੀਆਂ ਨੂੰ ਬੁਲਾਵਾ ਦਿੰਦਾ ਹੈ। ਇਹ ਸਭ ਤੋਂ ਵੱਡਾ ਹੋਸਟ ਹੈ। ਹਰ ਇੱਕ ਨੂੰ ਉਹ ਸਵੀਕਾਰ ਨਹੀਂ। ਅਤੇ ਇਸ ਲਈ ਕੀ ਯੋਗ ਦੇ ਮਾਧਿਅਮ ਰਾਹੀਂ ਅਸੀਂ ਡਾਇਬੀਟੀਜ਼ ਤੋਂ ਬਚ ਸਕਦੇ ਹਾਂ ਕੀ ? ਕੀ ਯੋਗ ਦੇ ਮਾਧਿਅਮ ਰਾਹੀਂ ਅਸੀਂ ਸ਼ੂਗਰ ਰੋਗ ‘ਤੇ ਕੰਟਰੋਲ ਕਰ ਸਕਦੇ ਹਾਂ ਕੀ ? ਜਾਂ Relatively ਯੋਗ ਨੂੰ Follow ਕਰੀਏ ਡੈਡੀਕੇਟਲੀ ਅਸੀਂ ਡਾਇਬੀਟੀਜ਼ ਤੋਂ ਮੁਕਤ ਹੋ ਸਕਦੇ ਹਾਂ ਕੀ?
ਇਸ ਵਿਸ਼ਵ ਦੇ ਗਿਆਨਵਾਨ ਲੋਕਾਂ ਨਾਲ ਅਸੀਂ ਲਗਾਤਾਰ ਯਤਨ ਕੀਤਾ। ਅਤੇ ਮੈਨੂੰ ਦੱਸਿਆ ਗਿਆ ਕਿ ਇੱਕ ਪ੍ਰੋਟੋਕੋਲ ਤਿਆਰ ਕੀਤਾ ਹੈ ਕਿ ਇੰਨਂੀਆ ਚੀਜ਼ਾਂ ਕਰਨ ਨਾਲ, ਇਸ ਪ੍ਰਕਾਰ ਕਰਨ ਨਾਲ ਡਾਇਬੀਟੀਜ਼ ਤੋਂ ਰਾਹਤ ਮਿਲ ਸਕਦੀ ਹੈ।ਉਸਦੇ ਪ੍ਰੋਟੋਕੋਲ ਦੀ ਜੋ ਕਿਤਾਬ ਸੀ ਅੱਜ ਹੀ ਰਿਲੀਜ਼ ਕੀਤੀ ਗਈ ਹੈ। ਡਾ. ਨਾਗੇਂਦਰ ਜੀ ਜੋ ਯੋਗ ਦੇ Expert ਹਨ ਇੱਥੇ ਮੌਜੂਦ ਹਨ।ਆਯੁਸ਼ ਮੰਤਰਾਲਾ ਇਸ ਕੰਮ ਨੂੰ ਦੇਖਦਾ ਹੈ ਉਹ ਵੀ ਮੌਜੂਦ ਹੈ।
ਅਤੇ ਇਹ ਵੀ ਬਹੁਤ ਹੀ ਯੋਗ ਹੈ ਖੁਦ ਮਹਾਤਮਾ ਗਾਂਧੀ ਕੁਦਰਤੀ ਪ੍ਰਣਾਲੀ ਨਾਲ ਹੀ ਸਿਹਤ ਦੀ ਚਿੰਤਾ ਕਰਨ ਦੇ ਹੱਕ ਵਿੱਚ ਰਹੇ ਹਨ। ਨੇਚਰੋਥਰੈਪੀ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਸ਼ਰਧਾ ਸੀ।ਅੱਜ ਉਸੀ 2 ਅਕਤੂਬਰ ਨੂੰ ਜਿਸਦੀ ਅਸੀਂ ਅੰਤਰਰਾਸ਼ਟਰੀ ਭਾਰਤੀ ਭਾਈਚਾਰੇ ਦੇ ਕੇਂਦਰ ਦਾ ਸ਼ੁਭ ਆਰੰਭ ਕਰ ਰਹੇ ਹਨ।ਅਤੇ ਇਹੀ ਤਾਂ ਹੈ ਕਿ ਵਿਸ਼ਵ ਭਰ ਵਿੱਚ ਯੋਗ ਫੈਲਿਆ ਹੈ।ਸੁਸੰਗਤ ਹੈ ਕਿ ਅੱਜ ਇਸੀ ਸਮਾਰੋਹ ਦੇ ਨਾਲ ਨਾਲ ਕਿਤਾਬਚੇ ਨੂੰ ਜਾਰੀ ਕੀਤਾ ਗਿਆ। ਉਹ ਕੌਣ ਹੈ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਕੰਮ ਕਰੇਗਾ।ਅੱਜ ਹੀ ਦੇ ਵਿਸ਼ੇ ਜਦੋਂ ਪਿਛਲੀ ਵਾਰ ਪ੍ਰਵਾਸੀ ਭਾਰਤੀ ਦਿਵਸ ਸ਼ੁਰੂ ਹੋਇਆ ਸੀ। ਉਦੋਂ ਮੈਂ ਇੱਕ ਵਿਸ਼ਾ ਰੱਖਿਆ ਸੀ।
ਮੈਂ ਵਿਦੇਸ਼ ਮੰਤਰਾਲੇ ਦਾ ਦਿਲੋਂ ਅਭਿਨੰਦਨ ਕਰਦਾ ਹਾਂ।ਵਰਨਾ ਸਰਕਾਰ ਵਿੱਚ ਵਿਚਾਰ ਆਉਂਦਾ ਹੈ,ਵਿਚਾਰ ਆਉਣ ਤੋਂ ਬਾਅਦ ਮੀਟਿੰਗ ਹੁੰਦੀ ਹੈ, ਮੀਟਿੰਗ ਹੋਣ ਤੋਂ ਬਾਅਦ ਨਵੇਂ ਵਿਚਾਰ ਆਉਂਦੇ ਹਨ।ਫੇਰ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਪੁਰਾਣਾ ਵਿਚਾਰ ਲੱਭਣਾ ਪੈਂਦਾ ਹੈ ਕਿ ਮੂਲ ਵਿਚਾਰ ਕੀ ਸੀ।ਉਸਤੋਂ ਬਾਅਦ ਫੇਰ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਚਰਚਾ ਹੁੰਦੀ ਹੈ।ਫਿਰ ਉਹ ਵਿੱਤ ਵਿਭਾਗ ਵਿੱਚ ਜਾ ਕੇ ਅਟਕਦਾ ਹੈ। ਸਰਕਾਰ ਇਸ ਤਰ੍ਹਾਂ ਚਲਦੀ ਹੈ ਸਭ ਜਾਣਦੇ ਹਨ। ਲੇਕਿਨ ਵਿਦੇਸ਼ੀ ਵਿਭਾਗ ਹੈ। ਨੌ ਮਹੀਨੇ ਦੇ ਅੰਦਰ ਹੀ ਇੰਨੇ ਵੱਡੇ ਕੰਮ ਨੂੰ ਅੰਜ਼ਾਮ ਦਿੱਤਾ ਅਤੇ ਇਹ ਸੀ Quiz Competition ਵਿਸ਼ਵ ਭਰ ਦੇ ਭਾਈਚਾਰੇ ਨੂੰ ਭਾਰਤ ਨੂੰ ਜਾਣਨ ਦੇ ਲਈ ਖਾਸ ਕਰਕੇ ਨੌਜਵਾਨ ਪੀੜ੍ਹੀ ,ਸਾਡਾ ਦੇਸ਼ ਕੀ ਸੀ ਕਿਹੋ ਜਿਹਾ ਸੀ। ਅਤੇ ਕੀ ਵਿਸ਼ੇਸ਼ਤਾ ਵਾਂ ਸਨ।ਅਤੇ ਅੱਜ ਟੈਕਨੋਲੋਜੀ ਦੇ ਕਾਰਨ ਬਹੁਤ ਅਸਾਨ ਹੈ। ਆਨਲਾਈਨ Quiz Competition ਵਿੱਚ ਭਾਰਤ ਦੀ ਜਾਣਕਾਰੀ ਦੇਣ ਵਾਲੇ ਹਜ਼ਾਰਾਂ ਸਵਾਲ ਜਵਾਬ ਮੌਜੂਦ ਹਨ।
ਅਤੇ ਦੁਨੀਆ ਦੇ ਕਈ ਦੇਸ਼ਾਂ ਨੇ, ਉੱਥੋਂ ਦੇ ਨੌਜਵਾਨਾਂ ਨੇ ਆਨਲਾਈਨ Competition ਵਿੱਚ ਹਿੱਸਾ ਲਿਆ। ਕਲਪਨਾ, ਬਾਹਰ ਦਾ ਅੱਛਾ ਨਤੀਜਾ ਦਿਖਾਇਆ ਉਨ੍ਹਾਂ ਨੇ। ਕਦੇ ਕਦੇ ਹਿੰਦੁਸਤਾਨ ਦੇ ਬੱਚਿਆਂ ਤੋਂ ਵੀ ਬਰੀਕੀ ਨਾਲ ਪੁੱਛਾਂਗੇ ਤਾਜਮਹਲ ਦੇ ਵਿਸ਼ੇ ਵਿੱਚ ਤਾਂ ਸ਼ਾਇਦ ਨਹੀਂ ਦੱਸ ਸਕੇਗਾ।ਇਹ ਬਾਹਰ ਦੇ ਬੱਚਿਆ ਨੇ ਖੋਜ ਕਰਕੇ ਤਿਆਰ ਕੀਤਾ ਅਤੇ ਉਹ ਦੱਸ ਰਹੇ ਹਨ।ਇੱਕ ਅਜਿਹਾ ਅੰਦੋਲਨ ਸ਼ੁਰੂ ਹੋਇਆ ਹੈ ਆਨਲਾਈਨ ਜੋ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਭਰ ਵਿੱਚ ਫੈਲੇ ਭਾਰਤੀਆਂ ਨੂੰ ਭਾਰਤ ਦੀਆਂ ਹਰ ਜਾਣਕਾਰੀਆਂ ਦੇ ਸਕੇਗਾ।ਇਹ ਜਾਣਕਾਰੀਆਂ ਸਿਰਫ ਗਿਆਨ ਵਿੱਚ ਵਾਧਾ ਕਰਨ ਲਈ ਨਹੀਂ ਹਨ, ਸਿਰਫ ਉਨ੍ਹਾਂ ਦੇ ਭਾਰਤ ਦੇ ਪ੍ਰਤੀ ਲਗਾਓ ਨੂੰ ਵਧਾਏਗਾ ਅਜਿਹਾ ਨਹੀਂ ਹੈ, ਇਹ ਜਾਣਕਾਰੀਆਂ ਹਨ ਜਦ ਉਹ ਸਕੂਲ ਵਿੱਚ ਜਾਂਦਾ ਹੋਵੇਗਾ,ਕਾਲਜ ਵਿੱਚ ਜਾਂਦਾ ਹੋਵੇਗਾ, ਆਪਣੇ ਦੋਸਤਾਂ ਨਾਲ ਬੈਠਦਾ ਹੋਵੇਗਾ। ਉਨ੍ਹਾਂ ਨੂੰ ਸ਼ੇਅਰ ਕਰਦਾ ਹੋਵੇਗਾ ਕਿ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਅਜਿਹਾ ਹੈ, ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਵਿੱਚ ਮੈਂ ਇਸ ਤਰ੍ਹਾਂ ਪੜ੍ਹਿਆ ਹੈ। ਉਹਾਨੂੰ ਪਤਾ ਹੈ ਕਿ ਹਿੰਦੁਸਤਾਨ ਵਿੱਚ ਅਜਿਹੀ ਘਟਨਾ ਹੋਈ ਸੀ। ਉਸਦੇ ਸਾਥੀਆਂ ਨੂੰ ਵੀ ਇਹ Tourism ਦਾ ਬੀਜ ਬੀਜ ਦੇਵੇਗਾ। ਇਹ Quiz Competition ਭਵਿੱਖ ਦੀ ਸਭ ਤੋਂ Successful Tourism ਦੇ ਲਈ ਬੀਜ ਬੀਜਣ ਦਾ ਕੰਮ ਕਰੇਗਾ।
ਅਤੇ ਮੈਂ ਵਧਾਈ ਦਿੰਦਾ ਹਾਂ,ਕੁਝ winner ਹੋਏ ਹਨ।ਜੋ ਆਏ ਹਨ ਉਨ੍ਹਾਂ ਨੂੰ ਭਾਰਤ ਦਰਸ਼ਨ ਕਰਨ ਦਾ ਮੌਕਾ ਮਿਲਣ ਵਾਲਾ ਹੈ।ਕੁਝ ਲੋਕਾਂ ਨੇ ਸ਼ਾਇਦ ਭਾਰਤ ਦਰਸ਼ਨ ਕਰ ਲਿਆ ਹੋਵੇਗਾ।ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਪਹਿਲੀ ਵਾਰ ਹਿੰਦੁਸਤਾਨ ਆਏ ਹੋਣ ਸ਼ਾਇਦ ਅਜਿਹਾ ਵੀ ਸੰਭਵ ਹੈ।ਲੇਕਿਨ ਮੈਂ ਨਿਊਜ਼ੀਲੈਂਡ ਤੋਂ ਆਏ ਹੋਏ ਵਰੁਣ ਨੂੰ ਵਧਾਈ ਦਿੰਦਾ ਹਾਂ।ਦੱਖਣੀ ਅਫਰੀਕਾ ਤੋਂ ਆਏ ਹੋਏ ਅਖਿਲ ਨੂੰ ਵਧਾਈ ਦਿੰਦਾ ਹਾਂ; ਕੀਨੀਆ ਤੋਂ ਕਾਰਤਿਕ,ਯੂਐੱਸਏ ਤੋਂ ਆਦਿੱਤਿਯਾ, ਇਹ ਸਭ winner ਹਨ।ਇਨ੍ਹਾਂ ਸਾਰਆਿ ਨੂੰ ਜੋ ਅਵਾਰਡ ਦੇਣ ਦਾ ਮੈਨੂੰ ਅਵਸਰ ਮਿਲਿਆ।ਲੇਕਿਨ ਮੈਂ ਫਿਰ ਤੋਂ ਇੱਕ ਵਾਰ, ਜੋ ਤੁਸੀ ਉਤਸ਼ਾਹ ਦਿਖਾਇਆ। ਉਸਦੀ ਮੈਂ ਉਮੀਦ ਕਰਾਂਗਾ।ਪੂਰੀ ਦੁਨੀਆ ਵਿੱਚੋਂ ਕਰੀਬ ਪੰਜ ਹਜ਼ਾਰ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਲੇਕਿਨ ਮੈਂ ਉਨ੍ਹਾਂ ਪੰਜ ਹਜ਼ਾਰ ਲੋਕਾਂ ਤੋਂ ਉਮੀਦ ਕਰਾਂਗਾ ਕਿ ਇਗ ਗੱਲ ਨੂੰ ਅੱਗੇ ਵਧਾਉਣਾ ਤੁਹਾਡਾ ਕੰਮ ਹੈ।ਅਤੇ ਉਸੀਂ ਆਨਲਾਈਨ ਸਭ ਨੂੰ ਮੋਬਾਇਲਾਜ਼ ਕਰੋ।ਪੰਜਾਹ ਹਜ਼ਾਰ ਨੌਜਵਾਨ ਕਿਸ ਤਰ੍ਹਾਂ Competition ਵਿੱਚ ਭਾਗ ਲੈਣ ਇਸ ਤੇ ਦੇਖੋ ਵੱਡੀ Competition ਹੋਵੇ ਅਤੇ ਉਸ ਵਿੱਚੋਂ ਵੀ ਜੇਤੂ ਹੋ ਕੇ ਲੋਕੀ ਆਉਣ। ਮੈਂ ਇਸ ਦੇ ਲਈ ਜੇਤੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਦੇਸ਼ ਵਿਭਾਗ ਨੂੰ ਇਸ ਕੰਮ ਨੂੰ ਇੰਨੇ ਘੱਟ ਸਮੇਂ ਵਿੱਚ ਸਫਲਤਾਪੂਰਬਕ ਕਰਨ ਦੇ ਲਈ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅਤੇ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤੀ ਭਾਈਚਾਰੇ ਨੂੰ ਅੱਜ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਨਮ ਜਯੰਤੀ ‘ਤੇ ਬਹੁਤ ਉੱਤਮ ਨਜ਼ਰਾਨਾ ਇੱਕ ਪ੍ਰਵਾਸੀ ਮਹਾਤਮਾ ਗਾਂਧੀ ਤੁਹਾਨੂੰ ਦਿੱਤਾ ਹੈ, ਇਹ ਕੇਂਦਰ ਤੁਹਾਡਾ ਹੈ, ਤੁਹਾਡਾ ਆਸ਼ਿਆਨਾ ਹੈ। ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾੜੀ/ਹਿਮਾਂਸ਼ੂ ਸਿੰਘ/ਸ਼ੌਕਤ ਅਲੀ
We are inaugurating this Kendra on a significant day- 2nd October. Gandhi JI had left India but the call of the nation brought him back: PM
— PMO India (@PMOIndia) October 2, 2016
Let us view our diaspora not only in terms of 'Sankhya' but let us see it as 'Shakti.' : PM @narendramodi
— PMO India (@PMOIndia) October 2, 2016
World's keenness to engage with India has risen. In such times 'fear of unknown' can be an obstacle. Our diaspora can help overcome this: PM
— PMO India (@PMOIndia) October 2, 2016
Connecting with the diaspora is essential. Atal Ji started idea of PBD and it has been continued thereafter: PM @narendramodi
— PMO India (@PMOIndia) October 2, 2016
Through Yoga, can we overcome diabetes? Or control diabetes. Had spoken about it during the 2016 Yoga Day also: PM @narendramodi
— PMO India (@PMOIndia) October 2, 2016