ਪੀਐੱਮਇੰਡੀਆ

ਮਿੱਤਰ ਰਾਸ਼ਟਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ, ਸਤਿਕਾਰਯੋਗ ਅਤਿਥੀਗਣ, ਮੁੱਖ ਮੰਤਰੀ ਜੀ, ਗਵਰਨਰ ਸਾਹਿਬ, ਸਾਥੀਓ।
‘ਬੰਗਲਾਦੇਸ਼ ਭਵਨ’ ਭਾਰਤ ਅਤੇ ਬੰਗਲਾਦੇਸ਼ ਦੇ ਸੱਭਿਆਚਾਰਕ ਬੰਧਨ ਦਾ ਪ੍ਰਤੀਕ ਹੈ। ਇਹ ਭਵਨ ਕਲਾ, ਭਾਸ਼ਾ, ਸੱਭਿਆਚਾਰ, ਸਿੱਖਿਆ, ਪਰਿਵਾਰਕ ਰਿਸ਼ਤਿਆਂ ਅਤੇ ਅਤਿਆਚਾਰਾਂ ਦੇ ਖਿਲਾਫ ਸਾਂਝੇ ਸਬੰਧਾਂ ਨਾਲ ਮਜ਼ਬੂਤ ਹੋਏ ਦੋਹਾਂ ਦੇਸ਼ਾਂ ਦੇ ਲੱਖਾਂ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਹੈ। ਇਸ ਭਵਨ ਨੂੰ ਬਣਾਉਣ ਲਈ ਮੈਂ ਸ਼ੇਖ ਹਸੀਨਾ ਜੀ ਦਾ ਅਤੇ ਬੰਗਲਾਦੇਸ਼ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਗੁਰੂਦੇਵ ਟੈਗੋਰ, ਜੋ ਭਾਰਤ ਅਤੇ ਬੰਗਲਾਦੇਸ਼ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਦੇ ਲੇਖਕ ਹਨ, ਉਨ੍ਹਾਂ ਦੀ ਕਰਮ ਭੂਮੀ `ਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇਸ ਭਵਨ ਦਾ ਉਦਘਾਟਨ ਬਹੁਤ ਹੀ ਖੁਸ਼ੀ ਦਾ ਮੌਕਾ ਹੈ।
ਸਾਥੀਓ, ਇਸ ਯੂਨੀਵਰਸਿਟੀ ਅਤੇ ਇਸ ਪਵਿੱਤਰ ਭੂਮੀ ਦਾ ਇਤਿਹਾਸ ਬੰਗਲਾਦੇਸ਼ ਦੀ ਅਜ਼ਾਦੀ, ਭਾਰਤ ਦੀ ਅਜ਼ਾਦੀ, ਅਤੇ ਉਪਨਿਵੇਸ਼ ਕਾਲ ਵਿੱਚ ਬੰਗਾਲ ਦੀ ਵੰਡ ਤੋਂ ਵੀ ਪੁਰਾਣਾ ਹੈ। ਇਹ ਸਾਡੀ ਉਸ ਸਾਝੀ ਵਿਰਾਸਤ ਦਾ ਪ੍ਰਤੀਕ ਹੈ ਜੋ ਨਾ ਤਾਂ ਅੰਗਰੇਜ਼ ਵੰਡ ਸਕੇ ਅਤੇ ਨਾ ਹੀ ਵੰਡ ਦੀ ਰਾਜਨੀਤੀ। ਇਸ ਸਾਂਝੀ ਵਿਰਾਸਤ ਦੇ ਗੰਗਾਸਾਗਰ ਦੀਆਂ ਬੇਅੰਤ ਲਹਿਰਾਂ ਦੋਹਾਂ ਦੇਸ਼ਾਂ ਦੇ ਸਮੁੰਦਰੀ ਕੰਢਿਆਂ ਨੂੰ ਬਰਾਬਰ ਰੂਪ ਨਾਲ ਸਪਰਸ਼ ਕਰਦੀਆਂ ਹਨ। ਸਾਡੀਆਂ ਸਮਾਨਤਾਵਾਂ ਸਾਡੇ ਸਬੰਧਾਂ ਦਾ ਮਜ਼ਬੂਤ ਸੂਤਰ ਹਨ। .
ਬੰਗਬੰਧੂ ਸ਼ੇਖ ਮੁਜੀਬੁਰਰਹਿਮਾਨ ਨੂੰ ਜਿੰਨਾਂ ਸਨਮਾਨ ਬੰਗਲਾਦੇਸ਼ ਵਿੱਚ ਮਿਲਦਾ ਹੈ ਓਨਾ ਹੀ ਹਿੰਦੁਸਤਾਨ ਦੀ ਧਰਤੀ `ਤੇ ਵੀ ਮਿਲਦਾ ਹੈ। ਸੁਆਮੀ ਵਿਵੇਕਾਨੰਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਦੇ ਲਈ ਜੋ ਭਾਵਨਾ ਭਾਰਤ ਵਿੱਚ ਹੈ, ਠੀਕ ਉਸੇ ਤਰ੍ਹਾਂ ਹੀ ਬੰਗਲਾਦੇਸ਼ ਵਿੱਚ ਦੇਖਣ ਨੂੰ ਮਿਲਦੀ ਹੈ।
ਵਿਸ਼ਵ ਕਵੀ ਟੈਗੋਰ ਦੀ ਕਵਿਤਾ ਅਤੇ ਗੀਤ, ਬੰਗਲਾਦੇਸ਼ ਦੇ ਪਿੰਡ-ਪਿੰਡ ਵਿੱਚ ਗੂੰਜਦੇ ਹਨ, ਤਾਂ ਕਾਜ਼ੀ ਨਜ਼ਰੁਲ ਇਸਲਾਮ ਜੀ ਦੀਆਂ ਰਚਨਾਵਾਂ ਇੱਥੇ ਪੱਛਮੀ ਬੰਗਾਲ ਦੇ ਗਲੀ-ਮੁਹੱਲਿਆਂ ਵਿੱਚ ਵੀ ਸੁਣਨ ਨੂੰ ਮਿਲਦੀਆਂ ਹਨ।
ਬੰਗਲਾਦੇਸ਼ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਦੇ ਨਾਮ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਇਸ ਵਿੱਚ ਰਿਜਵਾਨਾ ਚੌਧਰੀ ਬੰਨਯਾ,ਅਦਿਤੀ ਮੋਹਸਿਨ, ਲਿਲੀ ਇਸਲਾਮ, ਲੀਨਾ ਤਪੋਸ਼ੀ, ਸ਼ਰਮੀਲਾ ਬੈਨਰਜੀ ਅਤੇ ਨਿਸਾਰ ਹੁਸੈਨ ਜਿਹੀਆਂ ਹਸਤੀਆਂ ਸ਼ਾਮਲ ਹਨ।
ਗੁਰੂਦੇਵ ਰਾਵਿੰਦਰਨਾਥ ਟੈਗੋਰ ਦੀ ਦੂਰਦ੍ਰਿਸ਼ਟੀ ਦਾ ਪਰਿਣਾਮ ਹੈ ਕਿ ਇਹ ਸੰਸਥਾ ਸਾਡੀਆਂ ਸਿਆਸੀ ਹੱਦਾਂ ਅਤੇ ਬੰਧਨਾਂ ਤੋਂ ਪਰੇ ਹੈ। ਗੁਰੂਦੇਵ ਖ਼ੁਦ ਇੱਕ ਸੁਤੰਤਰ ਵਿਚਾਰਾਂ ਵਾਲੇ ਵਿਅਕਤੀ ਸਨ, ਜਿਨ੍ਹਾਂ ਨੂੰ ਸੀਮਾਵਾਂ ਦੇ ਬੰਧਨਾਂ ਨੇ ਨਹੀਂ ਬੰਨ੍ਹਿਆ। ਜਿੰਨੇ ਉਹ ਭਾਰਤ ਦੇ ਹਨ, ਉਨ੍ਹੇ ਹੀ ਬੰਗਲਾਦੇਸ਼ ਦੇ ਹਨ। ਗਗਨ ਹਰਕਾਰਾ ਅਤੇ ਲਾਲਨ ਫ਼ਕੀਰ ਦੇ ਬੰਗਾਲੀ ਲੋਕ ਸੰਗੀਤ ਨਾਲ ਉਨ੍ਹਾਂ ਦੀ ਜਾਣ-ਪਛਾਣ ਬੰਗਲਾਦੇਸ਼ ਦੀ ਧਰਤੀ `ਤੇ ਹੀ ਹੋਈ ਸੀ। ਅਮਾਰ ਸ਼ੋਨਾਰ ਬੰਗਲਾ ਦੀ ਧੁਨ ਲਈ ਉਨ੍ਹਾਂ ਨੂੰ ਗਗਨ ਹਰਕਾਰਾ ਤੋਂ ਪ੍ਰਰੇਨਾ ਮਿਲੀ ਸੀ। ਬੌਲ ਸੰਗੀਤ ਦਾ ਪ੍ਰਭਾਵ ਰਬਿੰਦਰ ਸੰਗੀਤ ਵਿੱਚ ਸਾਫ ਸੁਣਾਈ ਦਿੰਦਾ ਹੈ।
ਸਾਥੀਓ, ਆਉਣ ਵਾਲੀਆਂ ਪੀੜ੍ਹੀਆਂ , ਉਹ ਚਾਹੇ ਬੰਗਲਾਦੇਸ਼ ਦੀਆਂ ਹੋਣ ਜਾਂ ਫਿਰ ਭਾਰਤ ਦੀਆਂ , ਉਹ ਇਨ੍ਹਾਂ ਅਮੀਰ ਪਰੰਪਰਾਵਾਂ, ਇਨ੍ਹਾਂ ਮਹਾਨ ਆਤਮਾਵਾਂ ਦੇ ਬਾਰੇ ਵਿੱਚ ਜਾਣਨ ਅਤੇ ਸਮਝਣ, ਇਸ ਲਈ ਸਾਨੂੰ ਸਭ ਨੂੰ ਯਤਨ ਕਰਦੇ ਰਹਿਣਾ ਹੋਵੇਗਾ। ਸਾਡੀ ਸਰਕਾਰ ਦੇ ਸਾਰੇ ਸਬੰਧਿਤ ਅੰਗ, ਜਿਵੇਂ ਭਾਰਤ ਦੇ ਹਾਈ ਕਮਿਸ਼ਨ ਅਤੇ ਹੋਰ ਸੰਗਠਨ ਅਤੇ ਵਿਅਕਤੀ, ਭਾਰਤੀ ਸੱਭਿਆਚਾਰਕ ਸਬੰਧਾਂ ਪਰਿਸ਼ਦ ਇਸ ਵਿੱਚ ਲੱਗੇ ਹੋਏ ਹਨ।
ਅੱਜ ਜਿਵੇਂ ਇੱਥੇ ‘ਬੰਗਲਾਦੇਸ਼ ਭਵਨ’ ਦਾ ਲੋਕਅਰਪਣ ਕੀਤਾ ਗਿਆ ਹੈ, ਉਸੇ ਤਰ੍ਹਾਂ ਹੀ ਬੰਗਲਾਦੇਸ਼ ਦੇ ਕੁਸ਼ਤੀਆ ਜ਼ਿਲ੍ਹੇ ਵਿੱਚ ਗੁਰੂਦੇਵ ਟੈਗੋਰ ਦੇ ਨਿਵਾਸ “ਕੁਠੀਬਾੜੀ” ਦੇ renovation ਦੀ ਜ਼ਿੰਮੇਵਾਰੀ ਅਸੀਂ ਉਠਾਈ ਹੈ।
ਸਾਥੀਓ, ਇਸ ਸਾਝੀ ਵਿਰਾਸਤ ਅਤੇ ਰਬਿੰਦਰ ਸੰਗੀਤ ਦੀ ਮਧੁਰਤਾ ਨੇ ਸਾਡੇ ਸਬੰਧਾਂ ਨੂੰ ਅੰਮ੍ਰਿਤ ਨਾਲ ਸਿੰਜਿਆ ਹੈ ਅਤੇ ਸਾਨੂੰ ਸੁਖ- ਦੁਖ ਦੇ ਇੱਕ ਸੂਤਰ ਵਿੱਚ ਪਰੋਇਆ ਹੈ। ਇਹ ਹੀ ਕਾਰਨ ਹੈ ਕਿ ਬੰਗਲਾਦੇਸ਼ ਦੀ ਮੁਕਤੀ ਲਈ ਸੰਘਰਸ਼ ਭਲੇ ਹੀ ਸੀਮਾ ਦੇ ਉਸ ਪਾਰ ਹੋਇਆ ਹੋਵੇ, ਪਰ ਪ੍ਰੇਰਨਾ ਦੇ ਬੀਜ ਇਸ ਧਰਤੀ ‘ਤੇ ਪਏ ਹਨ। ਅਤਿਆਚਾਰੀ ਸੱਤਾ ਨੇ ਆਪਣੇ ਸੁਆਰਥ ਲਈ ਜਖ਼ਮ ਭਲੇ ਹੀ ਬੰਗਲਾਦੇਸ਼ ਦੇ ਲੋਕਾਂ ਨੂੰ ਦਿੱਤੇ ਹੋਣ, ਪਰ ਦਰਦ ਇਸ ਪਾਸੇ ਮਹਿਸੂਸ ਕੀਤਾ ਗਿਆ। ਇਹੀ ਕਾਰਣ ਹੈ ਕਿ ਜਦੋਂ ਬੰਗਬੰਧੂ ਨੇ ਮੁਕਤੀ ਦਾ ਬਿਗੁਲ ਵਜਾਇਆ ਤਾਂ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਵੀ ਉਸ ਮੁਹਿੰਮ ਨਾਲ ਆਪਣੇ ਆਪ ਹੀ ਜੁੜ ਗਈਆਂ। ਅਤਿਆਚਾਰ ਅਤੇ ਆਤੰਕ ਦੇ ਖਿਲਾਫ਼ ਸਾਡੇ ਸਾਂਝੇ ਸੰਕਲਪ ਅਤੇ ਉਸਦਾ ਇਤਿਹਾਸ ਇਸ ਭਵਨ ਦੇ ਜ਼ਰੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦਾ ਰਹੇਗਾ।
ਸਾਥੀਓ, ਮੈਨੂੰ ਯਾਦ ਹੈ ਕਿ ਪਿਛਲੇ ਸਾਲ ਜਦੋਂ ਬੰਗਲਾਦੇਸ਼ ਨੇ ਭਾਰਤੀ ਸੈਨਿਕਾਂ ਨੂੰ ਦਿੱਲੀ ਵਿਚ ਸਨਮਾਨਿਤ ਕੀਤਾ ਸੀ, ਉਸ ਸਮੇਂ ਬਹੁਤ ਭਾਵਨਾਤਮਕ ਵਾਤਾਵਰਣ ਬਣ ਗਿਆ ਸੀ । ਇਹ ਉਨ੍ਹਾਂ 1661 ਭਾਰਤੀ ਸਿਪਾਹੀਆਂ ਦਾ ਸਨਮਾਨ ਹੀ ਨਹੀਂ ਸੀ ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ, ਬਲਕਿ ਇਹ ਉਨ੍ਹਾਂ ਕਰੋੜਾਂ ਭਾਵਨਾਵਾਂ ਦਾ ਵੀ ਸਨਮਾਨ ਸੀ ਜੋ ਇਸ ਪੂਰੇ ਸੰਘਰਸ਼ ਵਿੱਚ ਬੰਗਲਾਦੇਸ਼ ਦੇ ਇੱਕ-ਇੱਕ ਮੁਕਤੀ ਯੋਧੇ ਨਾਲ ਜੁੜੀਆਂ ਹੋਈਆਂ ਸਨ। ਇਸ ਤਰ੍ਹਾਂ ਬਹੁਤ ਹੀ ਘੱਟ ਹੁੰਦਾ ਹੈ ਜਦੋਂ ਗੁਆਂਢੀ ਦੇਸ਼ ਇਕ-ਦੂਜੇ ਦੇ ਸਿਪਾਹੀਆਂ ਨੂੰ ਇਸ ਤਰ੍ਹਾਂ ਦਾ ਸਤਿਕਾਰ ਦਿੰਦੇ ਹਨ।
ਸਾਥੀਓ, ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ਦਾ ਸੁਨਹਿਰੀ ਅਧਿਆਇ ਲਿਖਿਆ ਜਾ ਰਿਹਾ ਹੈ। Land boundary ਤੇ ਸਮੁੰਦਰੀ ਸੀਮਾਵਾਂ ਜਿਹੇ ਜਟਿਲ ਦੁਵੱਲੇ ਵਿਸ਼ੇ, ਜਿਨ੍ਹਾਂ ਨੂੰ ਸੁਲਝਾਉਣਾ ਕਿਸੇ ਸਮੇਂ ਲਗਭਗ ਅਸੰਭਵ ਮੰਨਿਆ ਜਾਂਦਾ ਸੀ, ਉਹ ਹੁਣ ਸੁਲਝ ਚੁੱਕੇ ਹਨ। ਚਾਹੇ ਸੜਕ ਹੋਵੇ, ਰੇਲ ਹੋਵੇ ਜਾਂ ਅੰਦੂਰਨੀ ਜਲਮਾਰਗ ਹੋਵੇ, ਜਾਂ ਫਿਰ coastal shipping, ਅਸੀਂ connectivity ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। 1965 ਤੋਂ ਬੰਦ ਪਈ connectivity ਦੀ ਰਾਹ ਇੱਕ ਵਾਰ ਫਿਰ ਖੋਲ੍ਹੀ ਜਾ ਰਹੀ ਹੈ, ਅਤੇ connectivity ਦੇ ਨਵੇਂ ਆਯਾਮ ਵੀ ਵਿਕਸਿਤ ਹੋ ਰਹੇ ਹਨ।
ਪਿਛਲੇ ਸਾਲ ਹੀ ਕੋਲਕਾਤਾ ਤੋਂ ਖੁਲਨਾ ਦਰਮਿਆਨ air conditioned train service ਸ਼ੁਰੂ ਕੀਤੀ ਗਈ। ਇਸ ਨੂੰ ਅਸੀਂ ਬੰਧਨ ਦਾ ਨਾਮ ਦਿੱਤਾ ਹੈ, ਜਿਸਦਾ ਮਤਲਬ ਹੈ ਮਿੱਤਰਤਾ। ਅਤੇ ਬੰਧਨ ਦੇ ਰਾਹ `ਤੇ ਅਸੀਂ ਆਪਣੇ ਰਿਸ਼ਤਿਆਂ ਨੂੰ ਅੱਗੇ ਵਧਾ ਰਹੇ ਹਾਂ।
ਭਾਰਤ ਤੋਂ ਬੰਗਲਾਦੇਸ਼ ਨੂੰ ਬਿਜਲੀ ਦੀ ਲਗਾਤਾਰ ਸਪਲਾਈ ਹੋ ਰਹੀ ਹੈ। ਹੁਣ ਇਹ 600 ਮੈਗਾਵਾਟ ਹੈ। ਇਸ ਸਾਲ, ਇਸਦਾ ਟੀਚਾ ਵਧਾ ਕੇ 1100 ਮੈਗਾਵਾਟ ਕਰਨ ਦਾ ਹੈ।
ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ interne ਦਾ ਇੱਕ connection ਬੰਗਲਾਦੇਸ਼ ਤੋਂ ਵੀ ਆ ਰਿਹਾ ਹੈ। ਬੰਗਲਾਦੇਸ਼ ਦੇ ਵਿਕਾਸ ਲਈ ਜੋ ਪ੍ਰਾਥਮਿਕਤਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ ਚੁਣੀ ਹੈ, ਉਸ ਵਿੱਚ ਸਹਿਯੋਗ ਲਈ ਭਾਰਤ ਨੇ 8 billion dollars ਦੀ lines of credit ਦੀ ਵਿਵਸਥਾ ਕੀਤੀ ਹੈ। ਜਿਸ ਦੇ ਵਿੱਚ ਚੰਗੀ ਪ੍ਰਗਤੀ ਹੋਈ ਹੈ, projects ਦੀ ਪਹਿਚਾਣ ਹੋ ਚੁੱਕੀ ਹੈ ਅਤੇ ਕੁਝ ਲਈ ਤਾਂ credit ਵੀ ਦੇ ਦਿੱਤਾ ਗਿਆ ਹੈ।
ਬੰਗਲਾਦੇਸ਼ Space Technology ਵਿੱਚ ਅੱਗੇ ਵਧ ਰਿਹਾ ਹੈ। ਹਾਲ ਹੀ ਵਿੱਚ, ਬੰਗਲਾਦੇਸ਼ ਨੇ ਆਪਣਾ ਪਹਿਲਾ Satellite ,ਬੰਗਬੰਧੂ launch ਕੀਤਾ ਹੈ। ਇਸ ਦੇ ਲਈ ਵੀ ਪ੍ਰਧਾਨ ਮੰਤਰੀ ਜੀ ਅਤੇ ਬੰਗਲਾਦੇਸ਼ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ। ਅੱਜ ਭਾਰਤ ਵਿੱਚ ਅਸੀਂ Space Technology ਦਾ ਇਸਤੇਮਾਲ ਗ਼ਰੀਬ ਦਾ ਜੀਵਨ ਪੱਧਰ ਉੱਪਰ ਉਠਾਉਣ ਅਤੇ ਸਿਸਟਮ ਵਿੱਚ Transparency ਲਿਆਉਣ ਲਈ ਕਰ ਰਹੇ ਹਾਂ। ਮੈਨੂੰ ਵਿਸ਼ਵਾਸ਼ ਹੈ ਕਿ ਭਵਿੱਖ ਵਿੱਚ Space Technology ਦੇ ਖੇਤਰ ਵਿੱਚ ਵੀ ਅਸੀਂ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਨਵੇਂ ਰਸਤੇ ਖੋਲ੍ਹਾਂਗੇ।
ਮੈਂਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਸਾਡੇ ਦਰਮਿਆਨ ਲਗਾਤਾਰ ਸੰਪਰਕ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਹੋਰ ਊਰਜਾ ਮਿਲ ਰਹੀ ਹੈ। ਉਹ ਪਿਛਲੇ ਸਾਲ ਵੀ ਭਾਰਤ ਆਏ ਸੀ ਅਤੇ ਇਸ ਪ੍ਰੋਗਰਾਮ ਵਿੱਚ ਵੀ ਉਨ੍ਹਾਂ ਦੀ ਮੌਜੂਦਗੀ, ਇਸ ਪ੍ਰੋਗਰਾਮ ਦਾ ਗੌਰਵ ਸ਼ਾਨ ਹੋਰ ਵੀ ਵਧਾ ਰਹੀ ਹੈ।
ਸਾਥੀਓ, ਸਾਡੀਆਂ ਉਮੀਦਾਂ ਅਕਾਂਖਿਆਵਾਂ ਜਿੰਨੀਆਂ ਸਮਾਨ ਹਨ ਓਨੀਆਂ ਹੀ ਸਾਡੀਆਂ ਚੁਣੌਤੀਆਂ ਵੀ ਹਨ। ਜਲਵਾਯੂ ਪਰਿਵਰਤਨ ਦਾ ਸੰਕਟ ਸਾਡੇ ਸਾਹਮਣੇ ਹੈ। ਪਰ ਇਹ ਦਹਿਕਤਾ ਹੋਇਆ ਸੂਰਜ ਸਾਡੇ ਲਈ ਚੁਣੌਤੀਆਂ ਲਿਆਉਣ ਵਾਲਾ ਹੈ, ਉੱਥੇ ਮੌਕੇ ਵੀ ਉਸਦੀ ਰੌਸ਼ਨੀ ਤੋਂ ਪੈਦਾ ਹੁੰਦੇ ਹਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ 2021 ਤੱਕ ਬੰਗਲਾਦੇਸ਼ ਲਈ Power To All ਦਾ ਵਿਜ਼ਨ ਰੱਖਿਆ ਹੈ। ਅਤੇ ਉੱਥੇ ਹੀ ਭਾਰਤ ਵਿੱਚ ਅਗਲੇ ਸਾਲ ਤੱਕ ਦੇਸ਼ ਦੇ ਹਰ ਘਰ ਤੱਕ ਬਿਜਲੀ ਕੁਨੈਕਸ਼ਨ ਪਹੁੰਚਾਉਣ ਦਾ Target ਰੱਖਿਆ ਹੈ। ਅਸੀਂ ਦੇਸ਼ ਦੇ ਹਰ ਪਿੰਡ ਤੱਕ ਬਿਲਜੀ ਪਹੁੰਚਾਉਣ ਦਾ ਟੀਚਾ ਪਹਿਲੇ ਹੀ ਪੂਰਾ ਕਰ ਚੁੱਕੇ ਹਾਂ। ਸਾਡੇ ਸੰਕਲਪ ਸਮਾਨ ਹਨ, ਅਤੇ ਉਨ੍ਹਾਂ ਨੂੰ ਸਿੱਧ ਕਰਨ ਦੀ ਰਾਹ ਵੀ ਇੱਕ ਹੀ ਹੈ।
ਸਾਥੀਓ, ਭਾਰਤ ਨੇ , International Solar Alliance ਦਾ Initiative ਲਿਆ ਹੈ। ਦੁਨੀਆ ਦੇ ਕਈ ਦੇਸ਼ Alliance ਦਾ ਹਿੱਸਾ ਬਣ ਚੁੱਕੇ ਹਨ। ਇਹ Alliance ਦੁਨੀਆਂ ਭਰ ਵਿੱਚ solar power ਦੀ capacity ਨੂੰ explore ਕਰੇਗਾ ਅਤੇ ਅਲਗ-ਅਲਗ ਦੇਸ਼ਾਂ ਨੂੰ funding ਦਾ ਇੱਕ mechanism ਵੀ ਤਿਆਰ ਕਰਾਏਗਾ। ਮੈਨੂੰ ਪ੍ਰਸੰਨਤਾ ਹੈ ਕਿ ਬੰਗਲਾਦੇਸ਼ ਵੀ Solar Alliance ਦਾ ਹਿੱਸਾ ਹੈ। ਇਸ ਸਾਲ ਮਾਰਚ ਵਿੱਚ ਦਿੱਲੀ ਵਿੱਚ International Solar Alliance ਦਾ summit ਹੋਇਆ। ਸਾਨੂੰ ਬਹੁਤ ਪ੍ਰਸੰਨਤਾ ਹੋਈ ਕਿ ਬੰਗਲਾਦੇਸ਼ ਦੇ ਰਾਸ਼ਟਰਪਤੀ ਉਸ summit ਵਿੱਚ ਸ਼ਾਮਲ ਹੋਏ। ਇਹ ਦਰਸਾਉਂਦਾ ਹੈ ਸਰਹੱਦਾਂ ਦੇ ਦੋਹਾਂ ਪਾਸੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਲਈ ਸਹਿਯੋਗ ਦੀ ਇੱਛਾ ਕਿੰਨੀ ਪ੍ਰਬਲ ਹੈ।
ਪਿਛਲੇ ਮਹੀਨੇ ਮੈਂ ਬੰਗਲਾਦੇਸ਼ ਦੇ 100 ਮੈਂਬਰੀ ਯੁਵਾ ਪ੍ਰਤੀਨਿਧੀਮੰਡਲ ਨੂੰ ਮਿਲਿਆ ਸੀ। ਮੈਂ ਦੇਖਿਆ ਕੀ ਉਨ੍ਹਾਂ ਦੀਆਂ ਇੱਛਾਵਾਂ, ਉਨ੍ਹਾਂ ਦੇ ਸੁਪਨੇ, ਭਾਰਤ ਦੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਸੁਪਨੇ ਇੱਕੋ ਜਿਹੇ ਹੀ ਹਨ। ਅਤੇ ਦੋਹਾਂ ਦੇਸ਼ਾਂ ਦੇ ਵਿਕਾਸ ਲਈ, ਸਾਡੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਇਕੱਠੇ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।
ਅੱਜ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਹੇਠ ਬੰਗਲਾਦੇਸ਼ ਵਿਕਾਸ ਦੇ ਨਵੇਂ ਮਾਰਗ ‘ਤੇ ਅੱਗੇ ਵਧਿਆ ਹੈ. ਅੱਜ ਜਦੋਂ ਬੰਗਲਾਦੇਸ਼ developing economy ਦੇ ਪੱਧਰ ਨੂੰ ਪ੍ਰਾਪਤ ਕਰਨ ਲਈ ਮਾਨਦੰਡ ਪੂਰੇ ਕਰ ਲਏ ਹਨ ਤਾਂ ਜਿਨ੍ਹਾਂ ਮਾਣ ਬੰਗਲਾਦੇਸ਼ ਨੂੰ ਹੈ, ਉਨ੍ਹਾਂ ਹੀ ਮਾਣ ਭਾਰਤ ਨੂੰ ਵੀ ਹੈ।
ਬੰਗਲਾਦੇਸ਼ ਨੇ ਆਪਣੇ ਸਮਾਜਿਕ ਖੇਤਰ ਵਿੱਚ ਜੋ ਤਰੱਕੀ ਕੀਤੀ ਹੈ, ਉਸਨੇ ਗਰੀਬਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਕੰਮ ਕੀਤਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਪ੍ਰੇਰਣਾ ਦੇ ਸਕਦੇ ਹਾਂ, ਅਜਿਹਾ ਸ਼ਾਨਦਾਰ ਕੰਮ ਕੀਤਾ ਹੈ ।
ਸਾਥੀਓ, ਅੱਜ ਭਾਰਤ ਅਤੇ ਬੰਗਲਾਦੇਸ਼ ਦੀ ਵਿਕਾਸ ਯਾਤਰਾ ਦੇ ਸੂਤਰ ਇੱਕ ਸੁੰਦਰ ਹਾਰ ਵਾਂਗ ਇੱਕ ਦੂਜੇ ਨੂੰ ਬੁਣ ਰਹੇ ਹਨ। ਦੁਨੀਆ ਦੇ ਕੁਝ ਹਿੱਸਿਆਂ ਵਿੱਚ ਜਿਸ ਤਰ੍ਹਾਂ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੈ, ਸੰਸਾਰ ਵਿੱਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਕੋੜਾ ਸੱਚ ਸਾਡੇ ਸਾਹਮਣੇ ਆਇਆ ਹੈ, ਅਤੇ ਇਹ ਹੈ, ਤਰੱਕੀ ਅਤੇ ਖੁਸ਼ਹਾਲੀ ਲਈ , ਅਮਨ ਅਤੇ ਸਥਿਰਤਾ, ਖ਼ੁਸ਼ੀ ਅਤੇ ਸਦਭਾਵਨਾ, ਭਾਰਤ ਅਤੇ ਬੰਗਲਾਦੇਸ਼ ਦੀ ਦੋਸਤੀ ਅਤੇ ਸਾਡਾ ਆਪਸੀ ਸਹਿਯੋਗ। ਇਸ ਸਹਿਯੋਗ ਦਾ ਵਿਕਾਸ ਕੇਵਲ ਦੁਵੱਲੇ ਪੱਧਰ `ਤੇ ਹੀ ਨਹੀਂ ਹੋਇਆ ਹੈ। Bimstec ਜਿਹੇ ਪਲੇਟਫਾਰਮ ਦੇ ਜ਼ਰੀਏ ਸਾਡੇ ਸਹਿਯੋਗ ਨੇ ਖੇਤਰੀ ਪ੍ਰਗਤੀ ਅਤੇ ਕਨੈਕਟੀਵਿਟੀ ਨੂੰ ਵੀ ਵਧਾਇਆ ਹੈ।
Friends, ਇਸ ਖੇਤਰ ਦੀ ਤਰੱਕੀ ਵਿੱਚ ਹਰ ਦੇਸ਼ ਦੀ ਪ੍ਰਗਤੀ ਨਿਹਿਤ ਹੈ। ਸਮੇਂ ਦੇ ਇਸ ਕਾਲਖੰਡ ਵਿੱਚ ਇਹ ਸਾਡੇ ਸਾਰਿਆਂ ਲਈ ਇੱਕ ਮੌਕੇ ਦੀ ਤਰ੍ਹਾਂ ਆਇਆ ਹੈ। ਅੱਜ ਭਾਰਤ ਅਤੇ ਬੰਗਲਾਦੇਸ਼, ਜਿਸ ਮਿੱਤਰਤਾ ਦੇ ਨਾਲ ਅੱਗੇ ਵਧ ਰਹੇ ਹਨ, ਇੱਕ ਦੂਜੇ ਦੇ ਵਿਕਾਸ ਵਿੱਚ ਸਹਿਯੋਗ ਕਰ ਰਹੇ ਹਨ, ਇਹ ਦੂਸਰਿਆਂ ਲਈ ਵੀ ਇੱਕ ਸਬਕ ਹੈ, ਇੱਕ ਮਿਸਾਲ ਹੈ, ਇੱਕ ਅਧਿਐਨ ਦਾ ਵੀ ਵਿਸ਼ਾ ਹੈ।
ਸਾਥੀਓ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ ਬੰਗਲਾਦੇਸ਼ ਨੂੰ 2041 ਤੱਕ ਵਿਕਸਿਤ ਦੇਸ਼ ਬਣਾਉਣ ਦਾ ਜੋ ਟੀਚਾ ਰੱਖਿਆ ਹੈ ਉਹ ਉਨ੍ਹਾਂ ਦੀ ਦੂਰਦ੍ਰਿਸ਼ਟੀ ਅਤੇ ਬੰਗਬੰਧੂ ਨਾਲ ਸਬੰਧਤ ਹੈ, ਉਸ ਪਰੰਪਰਾ ਦਾ ਪ੍ਰਤੀਕ ਹੈ, ਜੋ ਕਿ ਹਰ ਬੰਗਲਾਦੇਸ਼ੀ ਦੇ ਹਿਤ ਦੀ ਚਿੰਤਾ ਕਰਦੀ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦਾ ਪੂਰਨ ਸਹਿਯੋਗ ਬਣਿਆ ਰਹੇਗਾ।
ਸ਼ੇਖ ਹਸੀਨਾ ਜੀ ਦੇ ਇੱਥੇ ਆਉਣ `ਤੇ ਮੈਂ ਇੱਕ ਵਾਰ ਫਿਰ ਆਭਾਰ ਵਿਅਕਤ ਕਰਦਾ ਹਾਂ। ਤੁਹਾਨੂੰ ਸਭ ਨੂੰ ਬੰਗਲਾਦੇਸ਼ ਭਵਨ ਦੇ ਉਦਘਾਟਨ ਦੀ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ।
******
ਅਤੁਲ ਕੁਮਾਰ ਤਿਵਾਰੀ / ਅਭਿਨਵ ਪ੍ਰਸੂਨ
PM Sheikh Hasina and I inaugurated the Bangladesh Bhavan at the Visva-Bharati University. The previous few years have been marked by a historic growth and strengthening of India-Bangladesh relations. This augurs well for the people of both nations. pic.twitter.com/XY6ozfRWQP
— Narendra Modi (@narendramodi) May 25, 2018
Bangladesh Bhavan is a symbol of the warm and deep-rooted cultural ties between India and Bangladesh. pic.twitter.com/Ssn2OXIjwJ
— Narendra Modi (@narendramodi) May 25, 2018
Gurudev Tagore connects India and Bangladesh.
— Narendra Modi (@narendramodi) May 25, 2018
Bangabandhu Sheikh Mujibur Rahman was greatly inspired by the teachings of Gurudev Tagore. pic.twitter.com/KKYJtkZB1U