ਪੀਐੱਮਇੰਡੀਆ
ਫਰਾਂਸ ਦੇ ਰਾਸ਼ਟਰਪਤੀ, ਮਾਣਯੋਗ ਸ਼੍ਰੀ ਇਮੈਨੁਐਲ ਮੈਕਰੋਨ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਟੇਲੀਫੋਨ ‘ਤੇ 23 ਮਈ, 2019 ਨੂੰ ਉਨ੍ਹਾਂ ਦੀ ਚੁਣਾਵੀ ਜਿੱਤ ‘ਤੇ ਵਧਾਈ ਦਿੱਤੀ।
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਹੀ। ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਮੁੱਦਿਆਂ ‘ਤੇ ਭਾਰਤ ਨੂੰ ਮਜ਼ਬੂਤ ਸਮਰਥਨ ਦੇਣ ਲਈ ਫਰਾਂਸ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੂੰ ਡੈਮੋਕ੍ਰੇਟਿਕ ਵਿਸ਼ਵ ਦੇ ਸਭ ਤੋਂ ਪ੍ਰਮੁੱਖ ਨੇਤਾ ਦੱਸਦੇ ਹੋਏ, ਰਾਸ਼ਟਰਪਤੀ ਮੈਕਰੋਨ ਨੇ ਅਗਸਤ 2019 ਵਿੱਚ ਦੁਵੱਲੀ ਮੀਟਿੰਗ ਅਤੇ ਬਾਇਰਿਟਜ਼ (Biarritz) ਵਿੱਚ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਦੀ ਯਾਤਰਾ ਦਾ ਵੀ ਸੱਦਾ ਦਿੱਤਾ।
****
ਏਕੇਟੀ/ਐੱਨਕੇ