ਪੀਐੱਮਇੰਡੀਆ

ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਨਰੇਂਦਰ ਸਿੰਘ ਜੀ ਤੋਮਰ, ਡਾਕਟਰ ਹਰਸ਼ਵਰਧਨ ਜੀ, ਰਮੇਸ਼ ਪੋਖਰਿਯਾਲ ਨਿਸ਼ੰਕ ਜੀ ਅਤੇ ਇਸ ਪੂਰੇ ਅਭਿਆਨ ਦੀ ਜੋ ਅਗਵਾਈ ਸੰਭਾਲ਼ ਰਹੇ ਹਨ, ਸ਼੍ਰੀਮਾਨ ਕਿਰੇਨ ਰਿਜਿਜੂ ਜੀ, ਇੱਥੇ ਹਾਜ਼ਰ ਸਾਰੇ ਸੀਨੀਅਰ ਮਹਾਨੁਭਾਵ, ਖੇਡ ਜਗਤ ਦੇ ਸਾਰੇ ਸਿਤਾਰੇ ਅਤੇ ਮੇਰੇ ਪਿਆਰੇ ਵਿਦਿਆਰਥੀ ਭਾਈਓ ਅਤੇ ਭੈਣੋਂ,
ਕੁਝ ਲੋਕਾਂ ਨੂੰ ਲਗਦਾ ਹੋਵੇਗਾ ਕਿ ਅਸੀਂ ਤਾਂ ਸਕੂਲ ਜਾਂਦੇ ਨਹੀਂ ਹਾਂ, ਕਾਲਜ ਜਾਂਦੇ ਨਹੀਂ ਹਾਂ, ਲੇਕਿਨ ਮੋਦੀ ਜੀ ਨੇ ਸਿਰਫ਼ ਵਿਦਿਆਰਥੀਆਂ ਨੂੰ ਕਿਉਂ ਕਿਹਾ। ਤੁਸੀਂ ਲੋਕ ਇੱਥੇ ਆਏ ਹੋ, ਉਮਰ ਕੋਈ ਵੀ ਹੋਵੇ, ਲੇਕਿਨ ਮੈਨੂੰ ਵਿਸ਼ਵਾਸ ਹੈ ਤੁਹਾਡੇ ਅੰਦਰ ਦਾ ਵਿਦਿਆਰਥੀ ਜਿੰਦਾ ਹੈ।
ਤੁਹਾਨੂੰ ਸਾਰਿਆਂ ਨੂੰ National Sports Day ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਦੇ ਹੀ ਦਿਨ ਸਾਨੂੰ ਮੇਜਰ ਧਿਆਨਚੰਦ ਦੇ ਰੂਪ ਵਿੱਚ ਇੱਕ ਮਹਾਨ sports person ਮਿਲੇ ਸਨ। ਆਪਣੀ fitness, stamina ਅਤੇ hockey stick ਨਾਲ ਦੁਨੀਆ ਨੂੰ ਉਨ੍ਹਾਂ ਨੇ ਮੰਤਰਮੁਗਧ ਕਰ ਦਿੱਤਾ ਸੀ। ਅਜਿਹੇ ਮੇਜਰ ਧਿਆਨਚੰਦ ਜੀ ਨੂੰ ਮੈਂ ਅੱਜ ਆਦਰਪੂਰਵਕ ਨਮਨ ਕਰਦਾ ਹਾਂ।
ਅੱਜ ਦੇ ਦਿਨ Fit India Movement, ਅਜਿਹਾ initiative launch ਕਰਨ ਲਈ ਇੱਕ Healthy India ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਅਤੇ ਇਸ concept ਨਾਲ movement ਲਈ, ਮੈਂ ਖੇਡ ਮੰਤਰਾਲੇ ਨੂੰ, ਯੁਵਾ ਵਿਭਾਗ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਇੱਥੇ ਜੋ ਅੱਜ ਪ੍ਰਸਤੁਤੀ (ਪੇਸ਼ਕਾਰੀ) ਹੋਈ, ਇਸ ਪ੍ਰਸਤੁਤੀ (ਪੇਸ਼ਕਾਰੀ) ਵਿੱਚ ਹਰ ਪਲ fitness ਦਾ ਕੋਈ ਨਾ ਕੋਈ ਮੈਸੇਜ ਸੀ। ਪਰੰਪਰਾਵਾਂ ਨੂੰ ਯਾਦ ਕਰਵਾਉਂਦੇ ਹੋਏ ਸਹਿਜਤਾ ਨਾਲ ਅਸੀਂ ਆਪਣੇ-ਆਪ ਨੂੰ ਫਿਟ ਕਿਵੇਂ ਰੱਖ ਸਕਦੇ ਹਾਂ, ਬਹੁਤ ਉੱਤਮ ਤਰੀਕੇ ਨਾਲ ਇਨ੍ਹਾਂ ਚੀਜ਼ਾਂ ਨੂੰ ਪੇਸ਼ ਕੀਤਾ। ਅਤੇ ਇਹ ਚੀਜ਼ਾਂ ਇੰਨੇ ਵਧੀਆ ਢੰਗ ਨਾਲ ਪੇਸ਼ ਹੋਈਆਂ ਹਨ ਕਿ ਮੈਨੂੰ ਮੇਰੇ ਭਾਸ਼ਣ ਦੀ ਕੋਈ ਜ਼ਰੂਰਤ ਨਹੀਂ ਲਗਦੀ ਹੈ। ਇੱਥੇ ਪੇਸ਼ਕਾਰੀ ਵਿੱਚ ਜਿੰਨੀਆਂ ਗੱਲਾਂ ਦੱਸੀਆਂ ਗਈਆਂ ਹਨ, ਉਨ੍ਹਾਂ ਨੂੰ ਹੀ ਅਗਰ ਅਸੀਂ ਗੱਠ (ਗੰਢ) ਬੰਨ੍ਹ ਲਈਏ ਅਤੇ ਇੱਕ-ਅੱਧੀ, ਇੱਕ ਅੱਧੀ-ਦੋ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਈਏ; ਮੈਂ ਨਹੀਂ ਮੰਨਦਾ ਹਾਂ ਕਿ ਫਿਟਨਸ ਲਈ ਮੈਨੂੰ ਕੋਈ ਉਪਦੇਸ਼ ਦੇਣ ਦੀ ਜ਼ਰੂਰਤ ਪਵੇਗੀ।
ਇਸ ਉੱਤਮ ਕਾਰਜ ਰਚਨਾ ਲਈ, ਇਸ ਉੱਤਮ ਪ੍ਰਕਾਰ ਦੀ ਪੇਸ਼ਕਾਰੀ ਲਈ, ਜਿਨ੍ਹਾਂ ਨੇ ਇਸ ਨੂੰ conceptualize ਕੀਤਾ ਹੋਵੇਗਾ, ਜਿਨ੍ਹਾਂ ਨੇ ਇਸ ਵਿੱਚ ਨਵੇਂ-ਨਵੇਂ ਰੰਗ-ਰੂਪ ਭਰੇ ਹੋਣਗੇ, ਅਤੇ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਨੂੰ ਪੇਸ਼ ਕੀਤਾ ਹੈ; ਤੁਸੀਂ ਸਾਰੇ ਬਹੁਤ-ਬਹੁਤ ਅਭਿਨੰਦਨ ਦੇ ਅਧਿਕਾਰੀ ਹੋ। ਮੈਂ ਭਵਿੱਖ ਵਿੱਚ ਚਾਹਾਂਗਾ ਕਿ ਇਸ ਵਿੱਚੋਂ ਇੱਕ ਚੰਗਾ professional video ਬਣਾ ਕੇ ਸਾਰੇ school, colleges ਵਿੱਚ ਦਿਖਾਇਆ ਜਾਵੇ ਤਾਕਿ ਸਹਿਜ ਰੂਪ ਨਾਲ, ਕਿਉਂਕਿ ਇੱਕ ਜਨ ਅੰਦੋਲਨ ਬਣਨਾ ਚਾਹੀਦਾ ਹੈ।
ਸਾਥੀਓ,
ਅੱਜ ਦਾ ਇਹ ਦਿਨ ਸਾਡੇ ਉਨ੍ਹਾਂ ਯੁਵਾ ਖਿਡਾਰੀਆਂ ਨੂੰ ਵਧਾਈ ਦੇਣ ਦਾ ਵੀ ਹੈ, ਜੋ ਨਿਰੰਤਰ ਦੁਨੀਆ ਦੇ ਮੰਚ ਉੱਤੇ ਤਿਰੰਗੇ ਦੀ ਸ਼ਾਨ ਨੂੰ ਨਵੀਂ ਬੁਲੰਦੀ ਦੇ ਰਹੇ ਹਨ। ਬੈਡਮਿੰਟਨ ਹੋਵੇ, ਟੈਨਿਸ ਹੋਵੇ, ਅਥਲੈਟਿਕਸ ਹੋਣ, ਬੌਕਸਿੰਗ ਹੋਵੇ, ਕੁਸ਼ਤੀ ਹੋਵੇ ਜਾਂ ਫਿਰ ਦੂਜੀਆਂ ਖੇਡਾਂ, ਸਾਡੇ ਖਿਡਾਰੀ ਸਾਡੀਆਂ ਉਮੀਦਾਂ ਅਤੇ ਆਕਾਂਖਿਆਵਾਂ ਨੂੰ ਨਵੇਂ ਖੰਭ ਲਗਾ ਰਹੇ ਹਨ। ਉਨ੍ਹਾਂ ਦਾ ਜਿੱਤਿਆ ਹੋਇਆ ਮੈਡਲ, ਉਨ੍ਹਾਂ ਦੇ ਤਪ ਅਤੇ ਤਪੱਸਿਆ ਦਾ ਨਤੀਜਾ ਤਾਂ ਹੈ ਹੀ, ਇਹ ਨਵੇਂ ਭਾਰਤ ਦੇ ਨਵੇਂ ਜੋਸ਼ ਅਤੇ ਨਵੇਂ ਆਤਮਵਿਸ਼ਵਾਸ ਦਾ ਵੀ ਪੈਮਾਨਾ ਹੈ। ਮੈਨੂੰ ਖੁਸ਼ੀ ਹੈ ਕਿ ਬੀਤੇ ਪੰਜ ਵਰ੍ਹਿਆਂ ਵਿੱਚ ਭਾਰਤ ਦੇ sports ਲਈ ਬਿਹਤਰ ਮਾਹੌਲ ਬਣਾਉਣ ਦੇ ਜੋ ਯਤਨ ਹੋਏ ਹਨ, ਉਸ ਦਾ ਲਾਭ ਅੱਜ ਸਾਨੂੰ ਦਿਖਾਈ ਦੇ ਰਿਹਾ ਹੈ।
ਸਾਥੀਓ, Sports ਦਾ ਸਿੱਧਾ ਨਾਤਾ ਹੈ Fitness ਨਾਲ। ਲੇਕਿਨ ਅੱਜ ਜਿਸ Fit India Movement ਦੀ ਸ਼ੁਰੂਆਤ ਹੋਈ ਹੈ, ਉਸ ਦਾ ਵਿਸਤਾਰ Sports ਨਾਲੋਂ ਵੀ ਵੱਧ ਕੇ ਅੱਗੇ ਜਾਣ ਦਾ ਹੈ। Fitness ਇੱਕ ਸ਼ਬਦ ਨਹੀਂ ਹੈ ਬਲਿਕ ਸਵਸਥ (ਤੰਦਰੁਸਤ) ਅਤੇ ਸਮ੍ਰਿੱਧ (ਖੁਸ਼ਹਾਲ) ਜੀਵਨ ਦੀ ਇੱਕ ਜ਼ਰੂਰੀ ਸ਼ਰਤ ਹੈ। ਸਾਡੇ ਸੱਭਿਆਚਾਰ ਵਿੱਚ ਤਾਂ ਹਮੇਸ਼ਾ ਤੋਂ ਹੀ Fitness ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਕਿਸੇ ਬਿਮਾਰੀ ਦੇ ਬਾਅਦ ਪਰਹੇਜ਼ ਨਾਲ ਅਸੀਂ ਜ਼ਿਆਦਾ ਬਿਹਤਰ ਸਿਹਤ ਲਈ ਕੀਤੇ ਜਾਣ ਵਾਲੇ ਉਪਾਵਾਂ ਨੂੰ ਪਹਿਲ ਦਿੱਤੀ ਹੈ, ਉਨ੍ਹਾਂ ਨੂੰ ਸ੍ਰੇਸ਼ਠ ਮੰਨਿਆ ਹੈ। Fitness ਸਾਡੇ ਜੀਵਨ ਦਾ ਸਹਿਜ ਹਿੱਸਾ ਰਹੀ ਹੈ। ਅਤੇ ਸਾਡੇ ਇੱਥੇ ਤਾਂ ਸਾਡੇ ਪੂਰਵਜਾਂ ਨੇ, ਸਾਡੇ ਸਾਥੀਆਂ ਨੇ ਵਾਰ-ਵਾਰ ਕਿਹਾ ਹੈ–
ਵਿਯਾਯਾਮਾਤ੍ ਲਭਤੇ ਸਵਾਸਥਯਂ ਦੀਰਘਾਯੁਸ਼ਯਂ ਬਲਂ ਸੁਖਂ।
ਆਰੋਗਯਂ ਪਰਮਂ ਭਾਗਯਂ ਸਵਾਸਥਯਂ ਸਰਵਾਥਸਾਧਨਮ॥
ਯਾਨੀ ਕਸਰਤ ਨਾਲ ਹੀ ਸਿਹਤ, ਲੰਬੀ ਉਮਰ, ਸ਼ਕਤੀ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਿਰੋਗੀ ਹੋਣਾ ਪਰਮ ਭਾਗ ਹੈ, ਅਤੇ ਸਿਹਤ ਦੇ ਹੋਰ ਸਾਰੇ ਕਾਰਜ ਸਿੱਧ ਹੁੰਦੇ ਹਨ। ਲੇਕਿਨ ਸਮਾਂ ਰਹਿੰਦੇ-ਰਹਿੰਦੇ ਪਰਿਭਾਸ਼ਾਵਾਂ ਬਦਲ ਗਈਆਂ- ਪਹਿਲਾਂ ਸਾਨੂੰ ਸਿਖਾਇਆ ਜਾਂਦਾ ਸੀ, ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਸਿਹਤ ਨਾਲ ਹੀ ਸਾਰੇ ਕਾਰਜ ਸਿੱਧ ਹੁੰਦੇ ਹਨ, ਹੁਣ ਸੁਣਨ ਨੂੰ ਮਿਲਦਾ ਹੈ ਸਵਾਸਥ ਨਾਲ ਹੀ ਸਾਰੇ ਕਾਰਜ ਸਿੱਧ ਹੁੰਦੇ ਹਨ। ਅਤੇ ਇਸ ਲਈ ਇਹ ਸਵਾਰਥ ਭਾਵ ਨੂੰ ਸਿਹਤ ਭਾਵ ਤੱਕ ਫਿਰ ਤੋਂ ਵਾਪਸ ਲੈ ਜਾਣ ਦਾ ਇੱਕ ਸਮੂਹਿਕ ਯਤਨ ਜ਼ਰੂਰੀ ਹੋ ਗਿਆ ਹੈ।
ਸਾਥੀਓ,
ਮੈਂ ਜਾਣਦਾ ਹਾਂ ਕਿ ਕੁਝ ਲੋਕ ਇਹ ਸੋਚ ਰਹੇ ਹੋਣਗੇ Fitness ਜ਼ਰੂਰੀ ਹੈ ਇਹ ਤਾਂ ਸਾਨੂੰ ਵੀ ਪਤਾ ਹੈ, ਫਿਰ ਅਚਾਨਕ ਇਸ ਤਰ੍ਹਾਂ ਦੀ movement ਦੀ ਜ਼ਰੂਰਤ ਕੀ ਹੈ? ਸਾਥੀਓ, ਜ਼ਰੂਰਤ ਹੈ ਅਤੇ ਅੱਜ ਸ਼ਾਇਦ ਬਹੁਤ ਜ਼ਿਆਦਾ ਜ਼ਰੂਰਤ ਹੈ। Fitness ਸਾਡੇ ਜੀਵਨ ਦੇ ਤੌਰ-ਤਰੀਕਿਆਂ, ਸਾਡੇ ਰਹਿਣ-ਸਹਿਣ ਦਾ ਅਨਿੱਖੜਵਾਂ ਅੰਗ ਰਹੀ ਹੈ, ਲੇਕਿਨ ਇਹ ਵੀ ਸੱਚ ਹੈ ਕਿ ਸਮੇਂ ਦੇ ਨਾਲ Fitness ਨੂੰ ਲੈ ਕੇ ਸਾਡੇ ਸਮਾਜ-ਜੀਵਨ ਵਿੱਚ, ਸਾਡੀ ਸੋਸਾਇਟੀ ਵਿੱਚ ਇੱਕ ਉਦਾਸੀਨਤਾ ਆ ਗਈ ਹੈ।
ਸਮਾਂ ਕਿਵੇਂ ਬਦਲਿਆ ਹੈ, ਉਸ ਦਾ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਹਾਂ। ਕੁਝ ਦਹਾਕੇ ਪਹਿਲਾਂ ਤੱਕ ਇੱਕ ਆਮ ਜਿਹਾ ਵਿਅਕਤੀ ਇੱਕ ਦਿਨ ਵਿੱਚ 8-10 ਕਿਲੋਮੀਟਰ ਪੈਦਲ ਚਲ ਲੈਂਦਾ ਸੀ, ਕੁਝ ਇੱਕ-ਅੱਧੇ ਘੰਟੇ ਭਰ ਸਾਈਕਲ ਚਲਾ ਲੈਂਦਾ ਸੀ, ਕਦੇ ਬਸ ਫੜਨ ਲਈ ਭੱਜਦਾ ਸੀ। ਯਾਨੀ ਜੀਵਨ ਵਿੱਚ ਸਰੀਰਕ ਗਤੀਵਿਧੀ ਸਹਿਜ ਹੋਇਆ ਕਰਦੀ ਸੀ। ਫਿਰ ਹੌਲੀ-ਹੌਲੀ ਟੈਕਨੋਲੋਜੀ ਬਦਲੀ, ਆਧੁਨਿਕ ਸਾਧਨ ਆਏ ਅਤੇ ਵਿਅਕਤੀ ਦਾ ਪੈਦਲ ਚਲਣਾ ਘੱਟ ਹੋ ਗਿਆ। Physical activity ਘੱਟ ਹੋ ਗਈ। ਅਤੇ ਹੁਣ ਹਾਲਤ ਕੀ ਹੈ? ਟੈਕਨੋਲੋਜੀ ਨੇ ਸਾਡੀ ਇਹ ਹਾਲਤ ਕਰ ਦਿੱਤੀ ਹੈ ਕਿ ਅਸੀਂ ਚਲਦੇ ਘੱਟ ਹਾਂ ਅਤੇ ਉਹੀ ਟੈਕਨੋਲੋਜੀ ਸਾਨੂੰ ਗਿਣ-ਗਿਣ ਕੇ ਦੱਸਦੀ ਹੈ ਕਿ ਅੱਜ ਤੁਸੀਂ ਇੰਨੇ steps ਚਲੇ, ਹਾਲੇ 5 ਹਜ਼ਾਰ steps ਨਹੀਂ ਹੋਏ, 2 ਹਜ਼ਾਰ steps ਨਹੀਂ ਹੋਏ, ਅਤੇ ਅਸੀਂ ਮੋਬਾਈਲ ਫੋਨ ਦੇਖਦੇ ਰਹਿੰਦੇ ਹਾਂ। ਇੱਥੇ ਤੁਹਾਡੇ ਵਿੱਚੋਂ ਕਿੰਨੇ ਲੋਕ 5 ਹਜ਼ਾਰ, 10 ਹਜ਼ਾਰ steps ਵਾਲਾ ਕੰਮ ਕਰਦੇ ਹਨ? ਕਈ ਲੋਕ ਹੋਣਗੇ ਜਿਨ੍ਹਾਂ ਨੇ ਇਸ ਪ੍ਰਕਾਰ ਦੀ watch ਪਹਿਨੀ ਹੋਵੇਗੀ ਜਾਂ ਮੋਬਾਈਲ ਫੋਨ ਉੱਤੇ ਐਪ ਪਾ ਕੇ ਰੱਖੀ ਹੋਵੇਗੀ। ਮੋਬਾਈਲ ਉੱਤੇ ਚੈੱਕ ਕਰਦੇ ਰਹਿੰਦੇ ਹਨ ਕਿ ਅੱਜ ਕਿੰਨੇ steps ਹੋਏ।
ਸਾਥੀਓ,
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸਗਜ (ਜਾਗਰੂਕ) ਹਨ, ਸਤਰਕ ਹਨ, ਲੇਕਿਨ ਦੇਸ਼ ਵਿੱਚ ਬਹੁਤ ਵੱਡੀ ਸੰਖਿਆ ਅਜਿਹੇ ਲੋਕਾਂ ਦੀ ਵੀ ਹੈ ਜੋ ਆਪਣੀ daily life ਵਿੱਚ ਇੰਨਾ ਮਸ਼ਗੂਲ ਹਨ ਕਿ ਆਪਣੀ Fitness ਉੱਤੇ ਧਿਆਨ ਹੀ ਨਹੀਂ ਦੇ ਸਕਦੇ। ਇਨ੍ਹਾਂ ਵਿੱਚੋਂ ਕੁਝ ਲੋਕ ਤਾਂ ਹੋਰ ਵੀ ਵਿਸ਼ੇਸ਼ ਹਨ। ਅਤੇ ਤੁਸੀਂ ਦੇਖਿਆ ਹੋਵੇਗਾ ਕੁਝ ਚੀਜ਼ਾਂ ਫ਼ੈਸ਼ਨ ਸਟੇਟਮੈਂਟ ਹੋ ਜਾਂਦੀਆਂ ਹਨ। ਅਤੇ ਇਸ ਲਈ Fitness ਦੀ ਜ਼ਰਾ ਗੱਲ ਕਰਨਾ ਦੋਸਤਾਂ ਵਿੱਚ- ਭੋਜਨ ਦੀ ਟੇਬਲ ਉੱਤੇ ਬੈਠੇ ਹਨ, ਭਰਪੂਰ ਖਾ ਰਹੇ ਹਨ, ਜ਼ਰੂਰਤ ਨਾਲੋਂ ਡਬਲ ਖਾ ਚੁੱਕੇ ਹਨ ਅਤੇ ਬੜੇ ਅਰਾਮ ਨਾਲ ਡਾਇਟਿੰਗ ਦੀ ਚਰਚਾ ਕਰਦੇ ਹਨ।
ਮਹੀਨੇ ਵਿੱਚ ਘੱਟ ਤੋਂ ਘੱਟ ਦਸ ਦਿਨ ਤੁਹਾਨੂੰ ਅਨੁਭਵ ਹੁੰਦਾ ਹੋਵੇਗਾ ਕਿ ਤੁਸੀਂ ਡਾਈਨਿੰਗ ਟੇਬਲ ਉੱਤੇ ਬੈਠੇ ਹੋ, ਭਰਪੂਰ ਖਾ ਰਹੇ ਹੋ ਅਤੇ ਬੜੇ ਮਜ਼ੇ ਨਾਲ ਡਾਈਟਿੰਗ ਉੱਤੇ ਵਧੀਆ-ਵਧੀਆ ਉਪਦੇਸ਼ ਦੇ ਰਹੇ ਹੋ। ਯਾਨੀ ਇਹ ਲੋਕ ਜੋਸ਼ ਵਿੱਚ ਆ ਕੇ ਗੱਲਾਂ ਵੀ ਕਰਦੇ ਹਨ ਅਤੇ ਇਸ ਨਾਲ ਜੁੜੇ ਗੈਜੇਟ ਖਰੀਦ ਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਧਿਆਨ ਵਿੱਚ ਰਹਿੰਦਾ ਹੈ ਕਿ ਅਜਿਹਾ ਕੋਈ ਨਵਾਂ ਗੈਜੇਟ ਹੋਵੇਗਾ, ਸ਼ਾਇਦ ਮੇਰਾ Fitness ਠੀਕ ਹੋ ਜਾਵੇਗਾ। ਅਤੇ ਤੁਸੀਂ ਦੇਖਿਆ ਹੋਵੇਗਾ, ਘਰ ਵਿੱਚ ਤਾਂ ਬਹੁਤ ਵੱਡਾ ਜਿਮ ਹੋਵੇਗਾ, Fitness ਲਈ ਸਭ ਕੁਝ ਹੋਵੇਗਾ, ਲੇਕਿਨ ਉਸ ਦੀ ਸਫ਼ਾਈ ਲਈ ਵੀ ਨੌਕਰ ਰੱਖਣਾ ਪੈਂਦਾ ਹੈ ਕਿਉਂਕਿ ਕਦੇ ਜਾਂਦੇ ਨਹੀਂ ਹਾਂ ਅਤੇ ਕੁਝ ਦਿਨ ਬਾਅਦ ਉਹ ਸਮਾਨ ਘਰ ਦੇ ਸਭ ਤੋਂ ਕਿਨਾਰੇ ਵਾਲੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਲੋਕ ਮੋਬਾਈਲ ਉੱਤੇ Fitness ਵਾਲੇ ਐਪ ਵੀ ਡਾਊਨਲੋਡ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹੈ, ਲੇਕਿਨ ਕੁਝ ਦਿਨ ਬਾਅਦ ਉਸ ਐਪ ਨੂੰ ਕਦੇ ਦੇਖਦੇ ਵੀ ਨਹੀਂ ਹਨ, ਯਾਨੀ ਢਾਕ ਕੇ ਤੀਨ ਪਾਤ।
ਮੇਰਾ ਜਨਮ ਗੁਜਰਾਤ ਵਿੱਚ ਹੋਇਆ। ਸਾਡੇ ਇੱਥੇ ਗੁਜਰਾਤ ਵਿੱਚ ਇੱਕ ਜਯੋਤੀਂਦਰ ਭਾਈ ਦਵੇ ਕਰਕੇ ਬਹੁਤ ਹੀ ਉੱਤਮ ਪ੍ਰਕਾਰ ਦੇ ਹਾਸਯ (ਹਾਸਰਸ) ਲੇਖਕ ਸਨ। ਵਿਅੰਗ ਲਿਖਦੇ ਸਨ ਅਤੇ ਬਹੁਤ interesting ਲਿਖਦੇ ਸਨ। ਅਤੇ ਜ਼ਿਆਦਾਤਰ ਉਹ ਆਪਣੇ ਆਪ ਉੱਤੇ ਵਿਅੰਗ ਕਰਦੇ ਸਨ। ਚੰਗਾ, ਉਨ੍ਹਾਂ ਦੇ ਸਰੀਰ ਦਾ ਉਹ ਵਰਣਨ ਕਰਦੇ– ਉਹ ਕਹਿੰਦੇ ਸਨ ਮੈਂ ਕਿਤੇ ਖੜ੍ਹਾ ਰਹਿੰਦਾ ਹਾਂ, ਦੀਵਾਰ ਕੋਲ ਖੜ੍ਹਾ ਹਾਂ ਤਾਂ ਲੋਕਾਂ ਨੂੰ ਲਗਦਾ ਸੀ ਕਿ ਹੈਂਗਰ ਉੱਤੇ ਕੁਝ ਕੱਪੜੇ ਟੰਗੇ ਹੋਏ ਹਨ, ਯਾਨੀ ਉਹ ਇੰਨੇ ਦੁਬਲੇ ਸਨ ਕਿ ਅਜਿਹਾ ਲਗਦਾ ਸੀ ਕਿ ਜਿਵੇਂ ਹੈਂਗਰ ਉੱਤੇ ਕੱਪੜੇ ਟੰਗੇ ਹੋਣ, ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ ਸੀ ਕਿ ਮੈਂ ਕੋਈ ਇਨਸਾਨ ਉੱਥੇ ਖੜ੍ਹਾ ਹਾਂ। ਫਿਰ ਉਹ ਲਿਖਦੇ ਸਨ ਕਿ ਮੈਂ ਘਰ ਤੋਂ ਨਿਕਲਦਾ ਹਾਂ ਤਾਂ ਮੇਰੀ ਜੇਬ ਵਿੱਚ ਪੱਥਰ ਭਰ ਕੇ ਚਲਦਾ ਹਾਂ। ਉਹ ਕੋਟ ਪਹਿਨਦੇ ਸਨ, ਸਾਰੀਆਂ ਜੇਬਾਂ ਦੇ ਅੰਦਰ ਪੱਥਰ ਭਰਦੇ ਸਨ। ਤਾਂ ਲੋਕ ਮੈਨੂੰ ਮੰਨਦੇ ਸਨ ਸ਼ਾਇਦ ਮੈਂ ਹਿੰਸਾ ਕਰ ਬੈਠਾਂਗਾ, ਮਾਰ ਦੇਵਾਂਗਾ। ਤਾਂ ਲੋਕ ਮੈਨੂੰ ਪੁੱਛਦੇ ਸਨ- ਇੰਨੇ ਸਾਰੇ ਪੱਥਰ ਲੈ ਕੇ ਕਿਉਂ ਚਲਦੇ ਹੋ? ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਡਰ ਲਗਦਾ ਹੈ ਕਿਤੇ ਹਵਾ ਆਏ ਉੱਡ ਨਾ ਜਾਵਾਂ।
ਇਹੋ ਜਿਹੀਆਂ ਬੜੀਆਂ ਮਜ਼ੇਦਾਰ ਚੀਜ਼ਾਂ ਲਿਖਦੇ ਸਨ ਉਹ। ਇੱਕ ਵਾਰ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ ਪੱਥਰ-ਵੱਥਰ ਲੈ ਕੇ ਘੁੰਮਣ ਦੀ ਬਜਾਏ ਤੁਸੀਂ ਥੋੜ੍ਹੀ ਜਿਹੀ ਕਸਰਤ ਕਰਦੇ ਰਹੋ, ਕਸਰਤ-ਘਰ (ਵਯਾਯਮਸ਼ਾਲਾ) ਵਿੱਚ ਜਾਓ। ਤਾਂ ਉਨ੍ਹਾਂ ਨੇ ਉਸ ਸੱਜਣ ਨੂੰ ਪੁੱਛਿਆ ਕਿ ਕਿੰਨੀ ਕਸਰਤ ਕਰਨੀ ਚਾਹੀਦੀ ਹੈ, ਬੋਲੇ ਬਸ ਪਸੀਨਾ ਆ ਜਾਵੇ ਇੰਨਾ ਤਾਂ ਸ਼ੁਰੂ ਕਰੋ ਪਹਿਲਾਂ। ਕਸਰਤਸ਼ਾਲਾ ਵਿੱਚ ਜਾਓ ਅਤੇ ਪਸੀਨਾ ਆ ਜਾਵੇ, ਓਨਾ ਕਰੋ। ਤਾਂ ਬੋਲੇ-ਠੀਕ ਹੈ, ਕੱਲ੍ਹ ਮੈਂ ਜਾਵਾਂਗਾ। ਤਾਂ ਦੂਜੇ ਦਿਨ ਬੋਲੇ- ਮੈਂ ਕਸਰਤਸ਼ਾਲਾ ਪਹੁੰਚ ਗਿਆ ਅਤੇ ਇਹ ਸਾਡੇ ਜੋ ਕੁਸ਼ਤੀਬਾਜ ਹੁੰਦੇ ਹਨ, ਉਹ ਲੋਕ ਅਖਾੜੇ ਵਿੱਚ ਆਪਣੀ ਕੁਸ਼ਤੀ ਕਰ ਰਹੇ ਸਨ। ਬੋਲੇ- ਜਾ ਕੇ ਮੈਂ ਦੇਖਣ ਲਗਿਆ ਅਤੇ ਦੇਖਦੇ ਹੀ ਮੇਰਾ ਪਸੀਨਾ ਛੁਟ ਗਿਆ, ਤਾਂ ਮੈਨੂੰ ਲਗਿਆ ਕਿ ਮੇਰੀ exercise ਹੋ ਗਈ। ਯਾਨੀ ਇਹ ਗੱਲ ਹਾਸ ਦੀ ਜ਼ਰੂਰ ਹੈ, ਮਜ਼ਾਕ ਆਪਣੀ ਜਗ੍ਹਾ ਹੈ, ਲੇਕਿਨ ਸਿਹਤ ਲਈ ਚੰਗਾ ਵੀ ਹੈ, ਲੇਕਿਨ ਕੁਝ ਚਿੰਤਾਵਾਂ ਇਸ ਤੋਂ ਵੀ ਵੱਡੀਆਂ ਹਨ।
ਅੱਜ ਭਾਰਤ ਵਿੱਚ diabetes, hypertension ਜਿਹੀਆਂ ਅਨੇਕ lifestyle diseases ਵਧਦੀਆਂ ਜਾ ਰਹੀਆਂ ਹਨ। ਕਦੇ-ਕਦੇ ਤਾਂ ਸੁਣਦੇ ਹਾਂ ਪਰਿਵਾਰ ਵਿੱਚ 12-15 ਸਾਲ ਦਾ ਬੱਚਾ diabetic patient ਹੋ ਗਿਆ ਹੈ। ਆਪਣੇ ਆਸ-ਪਾਸ ਦੇਖੋ, ਤਾਂ ਤੁਹਾਨੂੰ ਅਨੇਕ ਲੋਕ ਇਨ੍ਹਾਂ ਤੋਂ ਪੀੜਤ ਮਿਲ ਜਾਣਗੇ। ਪਹਿਲਾਂ ਅਸੀਂ ਸੁਣਦੇ ਸਾਂ ਕਿ 50-60 ਦੀ ਉਮਰ ਦੇ ਬਾਅਦ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ, ਲੇਕਿਨ ਅੱਜ ਕਦੇ-ਕਦੇ ਖ਼ਬਰ ਆਉਂਦੀ ਹੈ 30 ਸਾਲ, 35 ਸਾਲ, 40 ਸਾਲ ਦਾ ਨੌਜਵਾਨ ਬੇਟਾ-ਬੇਟੀ ਚਲੇ ਗਏ, ਹਾਰਟ ਅਟੈਕ ਆ ਰਿਹਾ ਹੈ। ਇਹ ਸਥਿਤੀ ਸਹੀ ਵਿੱਚ ਬਹੁਤ ਚਿੰਤਾਜਨਕ ਹੈ, ਲੇਕਿਨ ਇਨ੍ਹਾਂ ਸਾਰੀਆਂ ਸਥਿਤੀਆਂ ਵਿੱਚ ਵੀ ਉਮੀਦ ਦੀ ਇੱਕ ਕਿਰਨ ਵੀ ਹੈ। ਹੁਣ ਤੁਸੀਂ ਸੋਚੋਗੇ ਕਿ ਇਨ੍ਹਾਂ ਬਿਮਾਰੀਆਂ ਦੇ ਵਿੱਚ ਵੀ ਉਮੀਦ ਦੀ ਕਿਰਨ ਦੀ ਗੱਲ ਕਿਵੇਂ ਕਹਿ ਰਿਹਾ ਹਾਂ। ਮੈਂ ਸੁਭਾਅ ਤੋਂ ਬਹੁਤ ਹੀ positive thinking ਕਰਨ ਵਾਲਾ ਇਨਸਾਨ ਹਾਂ। ਇਸ ਲਈ ਮੈਂ ਉਸ ਵਿੱਚੋਂ ਵੀ ਕੁਝ ਚੰਗੀਆਂ ਚੀਜ਼ਾਂ ਲੱਭ ਕੇ ਕੱਢਦਾ ਹਾਂ।
ਸਾਥੀਓ,
Lifestyle disease ਹੋ ਰਹੀ ਹੈ lifestyle disorder ਦੀ ਵਜ੍ਹਾ ਨਾਲ। ਹੁਣ Lifestyle disorder ਨੂੰ ਅਸੀਂ lifestyle ਬਦਲ ਕੇ, ਉਸ ਵਿੱਚ ਬਦਲਾਅ ਕਰਕੇ, ਉਸ ਨੂੰ ਠੀਕ ਵੀ ਕਰ ਸਕਦੇ ਹਾਂ। ਤਮਾਮ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੀ daily routine ਵਿੱਚ ਛੋਟੇ-ਛੋਟੇ ਬਦਲਾਅ ਕਰਕੇ, ਆਪਣੇ lifestyle ਵਿੱਚ ਬਦਲਾਅ ਕਰਕੇ ਉਸ ਤੋਂ ਅਸੀਂ ਬਚ ਸਕਦੇ ਹਾਂ, ਉਸ ਨੂੰ ਦੂਰ ਰੱਖ ਸਕਦੇ ਹਾਂ । ਇਨ੍ਹਾਂ ਬਦਲਾਵਾਂ ਲਈ ਦੇਸ਼ ਨੂੰ ਪ੍ਰੇਰਿਤ ਕਰਨ ਦਾ ਨਾਮ ਹੀ Fit India Movement ਹੈ। ਅਤੇ ਇਹ ਕੋਈ ਸਰਕਾਰੀ Movement ਨਹੀਂ ਹੈ। ਸਰਕਾਰ ਤਾਂ ਇੱਕ catalytic agent ਦੇ ਰੂਪ ਵਿੱਚ ਇਸ ਵਿਸ਼ੇ ਨੂੰ ਅੱਗੇ ਵਧਾਏਗੀ , ਲੇਕਿਨ ਇੱਕ ਤਰ੍ਹਾਂ ਨਾਲ ਹਰ ਪਰਿਵਾਰ ਦਾ ਏਜੰਡਾ ਬਣਨਾ ਚਾਹੀਦਾ ਹੈ, ਇਹ ਹਰ ਪਰਿਵਾਰ ਦੀ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ ਹੈ। ਜੇਕਰ ਵਪਾਰੀ ਹਰ ਮਹੀਨੇ ਹਿਸਾਬ ਲਗਾਉਂਦਾ ਹੈ ਕਿ ਕਿੰਨੀ ਕਮਾਈ ਕੀਤੀ, ਸਿੱਖਿਆ ਵਿੱਚ ਰੁਚੀ ਰੱਖਣ ਵਾਲੇ ਪਰਿਵਾਰ ਵਿੱਚ ਚਰਚਾ ਕਰਦੇ ਹਨ ਬੇਟਿਆਂ ਦੇ ਕਿੰਨੇ marks ਆਏ ; ਉਸੇ ਤਰ੍ਹਾਂ ਨਾਲ ਪਰਿਵਾਰ ਦੇ ਅੰਦਰ ਸਹਿਜ ਰੂਪ ਨਾਲ ਸਰੀਰਕ ਸ਼੍ਰਮ (ਮਿਹਨਤ), ਸਰੀਰਕ ਕਸਰਤ, physical fitness, ਇਹ ਰੋਜ਼ਮੱਰਾ ਦੀ ਜ਼ਿੰਦਗੀ ਦੀ ਚਰਚਾ ਦੇ ਵਿਸ਼ੇ ਬਨਣੇ ਚਾਹੀਦੇ ਹਨ ।
ਅਤੇ ਸਾਥੀਓ, ਭਾਰਤ ਵਿੱਚ ਹੀ ਅਚਾਨਕ ਇਸ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਹੋਈ ਹੋਵੇ, ਅਜਿਹਾ ਨਹੀਂ ਹੈ। ਸਮੇਂ ਦੇ ਨਾਲ ਇਹ ਬਦਲਾਅ ਸਿਰਫ਼ ਭਾਰਤ ਵਿੱਚ ਹੀ ਆ ਰਿਹਾ ਹੈ, ਅਜਿਹਾ ਵੀ ਨਹੀਂ ਹੈ। ਪੂਰੇ ਵਿਸ਼ਵ ਵਿੱਚ ਅੱਜ ਇਸ ਤਰ੍ਹਾਂ ਦੇ ਅਭਿਆਨਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਅਨੇਕ ਦੇਸ਼ ਆਪਣੇ ਇੱਥੇ fitness ਪ੍ਰਤੀ awareness ਵਧਾਉਣ ਲਈ ਵੱਡੇ-ਵੱਡੇ ਅਭਿਆਨ ਚਲਾ ਰਹੇ ਹਨ । ਸਾਡੇ ਗੁਆਂਢ ਵਿੱਚ ਚੀਨ – Healthy China 2030, ਇਸ ਵਾਸਤੇ mission mode ਵਿੱਚ ਕੰਮ ਕਰ ਰਿਹਾ ਹੈ। ਯਾਨੀ 2030 ਤੱਕ China ਦਾ ਹਰ ਨਾਗਰਿਕ ਤੰਦਰੁਸਤ ਹੋਵੇ, ਇਸ ਦੇ ਲਈ ਉਨ੍ਹਾਂ ਨੇ ਪੂਰਾ ਟਾਈਮ ਟੇਬਲ ਬਣਾਇਆ ਹੈ।
ਇਸੇ ਤਰ੍ਹਾਂ ਆਸਟ੍ਰੇਲੀਆ ਆਪਣੇ ਨਾਗਰਿਕਾਂ ਦੀ physical activity ਵਧਾਉਣ ਅਤੇ inactive ਯਾਨੀ ਆਲਸ ਜੋ ਹੈ, ਕੁੱਝ ਕਰਨਾ-ਧਰਨਾ ਨਹੀਂ, ਉਸ ਸੁਭਾਅ ਨੂੰ ਬਦਲਣ ਲਈ ਉਨ੍ਹਾਂ ਨੇ ਟੀਚਾ ਤੈਅ ਕੀਤਾ ਹੈ ਕਿ 2030 ਤੱਕ ਦੇਸ਼ ਦੇ 15% ਨਾਗਰਿਕਾਂ ਨੂੰ ਆਲਸ ਤੋਂ ਬਾਹਰ ਕੱਢ ਕੇ fitness ਦੇ ਲਈ, activeness ਲਈ ਅਸੀਂ ਕੰਮ ਕਰਾਂਗੇ । ਬ੍ਰਿਟੇਨ ਵਿੱਚ ਜੋਰ-ਸ਼ੋਰ ਨਾਲ ਅਭਿਆਨ ਚਲ ਰਿਹਾ ਹੈ ਕਿ 2020 ਤੱਕ ਪੰਜ ਲੱਖ ਨਵੇਂ ਲੋਕ daily exercise ਦੇ routine ਨਾਲ ਜੁੜਨ, ਇਹ ਉਨ੍ਹਾਂ ਨੇ target ਤੈਅ ਕੀਤਾ ਹੈ। ਅਮਰੀਕਾ 2021 ਤੱਕ ਆਪਣੇ ਇੱਕ ਹਜ਼ਾਰ ਸ਼ਹਿਰਾਂ ਨੂੰ free fitness ਅਭਿਆਨ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ । ਜਰਮਨੀ ਵਿੱਚ ਵੀ fit instead of fat , ਇਸਦਾ ਬਹੁਤ ਅਭਿਆਨ ਚਲ ਰਿਹਾ ਹੈ ।
ਸਾਥੀਓ, ਮੈਂ ਤੁਹਾਨੂੰ ਕੁਝ ਹੀ ਦੇਸ਼ਾਂ ਦੇ ਨਾਮ ਗਿਣਾਏ ਹਨ। ਅਨੇਕ ਦੇਸ਼ ਬਹੁਤ ਪਹਿਲਾਂ ਤੋਂ ਇਸ ’ਤੇ ਕੰਮ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਲੋਕ fitness ਦੀ ਜ਼ਰੂਰਤ ਨੂੰ ਸਮਝਦੇ ਹਨ, ਲੇਕਿਨ ਫਿਰ ਵੀ ਉਨ੍ਹਾਂ ਨੇ ਆਪਣੇ ਇੱਥੇ ਵਿਸ਼ੇਸ਼ ਅਭਿਆਨ ਸ਼ੁਰੂ ਕੀਤੇ ਹਨ। ਸੋਚੋ – ਆਖ਼ਰ ਕਿਉਂ ? ਕਿਉਂਕਿ ਸਿਰਫ਼ ਕੁਝ ਲੋਕਾਂ ਦੇ ਫਿਟ ਰਹਿਣ ਨਾਲ ਨਹੀਂ, ਬਲਕਿ ਪੂਰੇ ਦੇਸ਼ ਦੇ ਫਿਟ ਰਹਿਣ ਨਾਲ ਹੀ ਦੇਸ਼ ਦਾ ਫਾਇਦਾ ਹੋਵੇਗਾ। ਨਵੇਂ ਭਾਰਤ ਦਾ ਹਰ ਨਾਗਰਿਕ ਫਿਟ ਰਹੇ, ਆਪਣੀ ਊਰਜਾ ਬਿਮਾਰੀਆਂ ਦੇ ਇਲਾਜ ਵਿੱਚ ਨਹੀਂ ਸਗੋਂ ਖ਼ੁਦ ਨੂੰ ਅੱਗੇ ਵਧਾਉਣ ਵਿੱਚ, ਆਪਣੇ ਪਰਿਵਾਰ, ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਲਗਾਵੇ, ਇਸ ਦਿਸ਼ਾ ਵਿੱਚ ਸਾਨੂੰ ਅੱਗੇ ਵਧਣਾ ਹੋਵੇਗਾ।
ਸਾਥੀਓ ,
ਜੀਵਨ ਵਿੱਚ ਜਦੋਂ ਤੁਸੀਂ ਇੱਕ ਟੀਚਾ ਤੈਅ ਕਰ ਲੈਂਦੇ ਹੋ ਤਾਂ ਉਸ ਟੀਚੇ ਦੇ ਅਨੁਸਾਰ ਹੀ ਸਾਡਾ ਜੀਵਨ ਢਲਣਾ ਸ਼ੁਰੂ ਹੋ ਜਾਂਦਾ ਹੈ। ਜੀਵਨ ਢਲ ਜਾਂਦਾ ਹੈ, ਸਾਡੀਆਂ ਆਦਤਾਂ ਉਸ ਤਰ੍ਹਾਂ ਦੀਆਂ ਬਣ ਜਾਂਦੀਆਂ ਹਨ, ਸਾਡੀ ਰੁਟੀਨ ਉਸ ਤਰ੍ਹਾਂ ਦੀ ਬਣ ਜਾਂਦੀ ਹੈ। ਸਾਨੂੰ ਸਵੇਰੇ ਅੱਠ ਵਜੇ ਉੱਠਣ ਦੀ ਆਦਤ ਹੋਵੇ, ਲੇਕਿਨ ਕਦੇ ਸਵੇਰੇ 6 ਵਜੇ ਅਗਰ ਜਹਾਜ਼ ਪਕੜਨਾ ਹੈ, 6 ਵਜੇ ਟ੍ਰੇਨ ਪਕੜਨੀ ਹੈ, ਤਾਂ ਅਸੀਂ ਉੱਠਦੇ ਹੀ ਹਾਂ, ਤਿਆਰ ਹੋ ਕੇ ਚਲਦੇ ਹੀ ਹਾਂ । ਕਿਸੇ student ਨੇ ਅਗਰ ਇਹ ਤੈਅ ਕੀਤਾ ਕਿ ਮੈਨੂੰ 10ਵੀਂ ਜਾਂ 12ਵੀਂ ਦੇ ਬੋਰਡ ਵਿੱਚ ਘੱਟ ਤੋਂ ਘੱਟ ਇੰਨ੍ਹੇ ਪਰਸੈਂਟ ਨੰਬਰ ਲਿਆਉਣੇ ਹੀ ਹਨ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਹ ਆਪਣੇ-ਆਪ, ਆਪਣੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਉਣਾ ਸ਼ੁਰੂ ਕਰ ਦਿੰਦਾ ਹੈ।
ਆਪਣੇ ਟੀਚੇ ਨੂੰ ਹਾਸਲ ਕਰਨ ਦੀ ਧੁਨ ਵਿੱਚ ਉਸ ਦੀ ਆਲਸ ਖ਼ਤਮ ਹੋ ਜਾਂਦੀ ਹੈ, ਉਸਦੀ sitting capacity ਵਧ ਜਾਂਦੀ ਹੈ, ਉਸਦੀ concentration capacity ਵਧ ਜਾਂਦੀ ਹੈ, ਉਹ ਦੋਸਤਾਂ ਨਾਲ ਸਮਾਂ ਹੌਲੀ-ਹੌਲੀ ਘੱਟ ਕਰਦਾ ਜਾਂਦਾ ਹੈ, ਥੋੜ੍ਹੀ ਖਾਣ ਦੀ ਆਦਤ ਘੱਟ ਕਰਦਾ ਜਾਂਦਾ ਹੈ, ਟੀਵੀ ਦੇਖਣਾ ਬੰਦ ਕਰ ਦਿੰਦਾ ਹੈ, ਯਾਨੀ ਜੀਵਨ ਨੂੰ ਢਾਲਣ ਲੱਗ ਜਾਂਦਾ ਹੈ ਕਿਉਂਕਿ ਮਨ ਵਿੱਚ ਟੀਚਾ ਹੋ ਗਿਆ ਕਿ ਮੈਨੂੰ ਇਹ ਕਰਨਾ ਹੈ ।
ਇਸੇ ਤਰ੍ਹਾਂ ਕੋਈ ਜੇਕਰ ਆਪਣੇ ਜੀਵਨ ਦਾ ਟੀਚਾ wealth creation ਬਣਾਉਂਦਾ ਹੈ ਤਾਂ ਉਸਦਾ ਜੀਵਨ ਵੀ ਬਦਲ ਜਾਂਦਾ ਹੈ । ਉਹ ਚੌਵੀ ਘੰਟੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਜੁਟਿਆ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਜੀਵਨ ਵਿੱਚ fitness ਦੇ ਪ੍ਰਤੀ awareness ਆਉਂਦੀ ਹੈ, health consciousness ਆਉਂਦੀ ਹੈ, ਮਨ ਇੱਕ ਵਾਰ ਤੈਅ ਕਰੇ ਕਿ ਭਾਈ ਮੈਂ ਬਿਲਕੁਲ ਹੀ ਕਦੇ ਥੱਕਾਂਗਾ ਨਹੀਂ, ਕਦੇ ਸਾਹ ਫੁੱਲੇਗਾ ਨਹੀਂ, ਚਲਣਾ ਪਵੇਗਾ ਤਾਂ ਚਲਾਂਗਾ, ਦੌੜਨਾ ਪਵੇਗਾ ਤਾਂ ਦੌੜਾਂਗਾ, ਚੜਨਾ ਪਵੇਗਾ ਤਾਂ ਚੜ੍ਹਾਂਗਾਂ, ਰੁਕਾਂਗਾ ਨਹੀਂ । ਤੁਸੀਂ ਵੇਖੋ, ਹੌਲੀ-ਹੌਲੀ ਤੁਹਾਡੀ ਜੀਵਨ ਦਿਨਚਰਿਆ (ਰੁਟੀਨ) ਵੀ ਉਵੇਂ ਬਣਨੀ ਸ਼ੁਰੂ ਹੋ ਜਾਂਦੀ ਹੈ। ਅਤੇ ਫਿਰ ਅਜਿਹੀਆਂ ਚੀਜ਼ਾਂ ਜੋ ਸਰੀਰ ਨੂੰ ਨੁਕਸਾਨ ਕਰਦੀਆਂ ਹਨ, ਉਨ੍ਹਾਂ ਤੋਂ ਉਹ ਵਿਅਕਤੀ ਦੂਰ ਰਹਿੰਦਾ ਹੈ ਕਿਉਂਕਿ ਉਸਦੇ ਅੰਦਰ ਇੱਕ consciousness ਆ ਜਾਂਦੀ ਹੈ, ਜਾਗਰੂਕ ਹੋ ਜਾਂਦਾ ਹੈ। ਜਿਸ ਤਰ੍ਹਾਂ ਉਹ drugs ਦੀ ਗ੍ਰਿਫਤ ਵਿੱਚ ਕਦੇ ਨਹੀਂ ਆਵੇਗਾ, ਉਸਦੇ ਲਈ ਕਦੇ drugs cool ਨਹੀਂ ਹੋਵੋਗੀ, style statement ਨਹੀਂ ਬਣੇਗੀ ।
ਸਾਥੀਓ ,
ਸਵਾਮੀ ਵਿਵੇਕਾਨੰਦ ਜੀ ਵੀ ਕਹਿੰਦੇ ਸਨ ਕਿ ਜੇਕਰ ਜੀਵਨ ਵਿੱਚ purpose ਹੋਵੇ, ਪੂਰੇ passion ਦੇ ਨਾਲ ਉਸਦੇ ਲਈ ਕੰਮ ਕੀਤਾ ਜਾਵੇ ਤਾਂ ਚੰਗੀ ਸਿਹਤ, ਸੁੱਖ-ਸਮ੍ਰਿੱਧੀ (ਖੁਸ਼ਹਾਲੀ) ਉਸਦੇ by-product ਦੇ ਰੂਪ ਵਿੱਚ ਤੁਹਾਡੇ ਜੀਵਨ ਵਿੱਚ ਆ ਜਾਂਦੇ ਹਨ । ਆਪਣੇ ਜੀਵਨ ਦੇ ਉਦੇਸ਼ ਨੂੰ ਹਾਸਲ ਕਰਨ ਲਈ ਸਾਡੇ ਅੰਦਰ ਇੱਕ ਜਨੂੰਨ, ਇੱਕ ਇੱਛਾਸ਼ਕਤੀ, ਇੱਕ ਲਗਨ ਦਾ ਹੋਣਾ ਵੀ ਓਨਾ ਹੀ ਜਰੂਰੀ ਹੈ ।
ਜਦੋਂ ਇੱਕ purpose ਦੇ ਨਾਲ, passion ਦੇ ਨਾਲ ਅਸੀਂ ਕੰਮ ਕਰਦੇ ਹਾਂ, ਅੱਗੇ ਵਧਦੇ ਹਾਂ ਤਾਂ ਸਫ਼ਲਤਾ ਸਾਡੇ ਕਦਮ ਚੁੰਮਣ ਲਈ ਤਿਆਰ ਹੋ ਜਾਂਦੀ ਹੈ। ਅਤੇ ਸਫ਼ਲਤਾ ’ਤੇ ਤੁਸੀਂ ਉਹ ਕਹਾਵਤ ਵੀ ਸੁਣੀ ਹੋਵੋਗੀ – There is no elevator to success, you have to take the stairs. ਯਾਨੀ ਇਸ ਕਹਾਵਤ ਵਿੱਚ ਵੀ ਤੁਹਾਨੂੰ ਪੋੜ੍ਹੀਆਂ ਚੜ੍ਹਨ ਲਈ ਹੀ ਕਿਹਾ ਗਿਆ ਹੈ। Step ਤਾਂ ਤੁਸੀਂ ਤਾਂ ਹੀ ਚੜ੍ਹ ਪਾਓਗੇ ਜਦੋਂ ਫਿਟ ਹੋਵੋਗੇ, ਵਰਨਾ ਲਿਫਟ ਬੰਦ ਹੋ ਗਈ ਤਾਂ ਸੋਚੋਗੇ ਯਾਰ ਅੱਜ ਨਹੀਂ ਜਾਵਾਂਗੇ , ਕੌਣ ਚੌਥੀ ਮੰਜ਼ਿਲ ’ਤੇ ਜਾਵੇਗਾ ।
ਭਾਈਓ ਅਤੇ ਭੈਣੋ ,
ਸਫ਼ਲਤਾ ਅਤੇ ਫਿਟਨਸ ਦਾ ਰਿਸ਼ਤਾ ਵੀ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ। ਅੱਜ ਤੁਸੀਂ ਕੋਈ ਵੀ ਖੇਤਰ ਲਓ, ਆਪਣੇ icons ਨੂੰ ਦੇਖੋ, ਉਨ੍ਹਾਂ ਦੀ success stories ਨੂੰ ਦੇਖੋ, ਚਾਹੇ ਉਹ Sports ਵਿੱਚ ਹੋਣ, ਫ਼ਿਲਮਾਂ ਵਿੱਚ ਹੋਣ, ਬਿਜ਼ਨਸ ਵਿੱਚ ਹੋਣ, ਇਨ੍ਹਾਂ ਵਿੱਚ ਜ਼ਿਆਦਾਤਰ ਫਿਟ ਹਨ। ਇਹ ਸਿਰਫ਼ ਸੰਜੋਗ ਮਾਤਰ ਨਹੀਂ ਹੈ। ਜੇਕਰ ਤੁਸੀਂ ਉਨ੍ਹਾਂ ਦੀ lifestyle ਦੇ ਬਾਰੇ ਵਿੱਚ ਪੜ੍ਹੋਗੇ ਤਾਂ ਪਾਓਗੇ ਕਿ ਇੱਕ ਚੀਜ਼, ਅਜਿਹੇ ਹਰ ਵਿਅਕਤੀ ਵਿੱਚ Common ਹੈ। ਸਫ਼ਲ ਲੋਕਾਂ ਦਾ Common character ਹੈ – Fitness ’ਤੇ ਉਨ੍ਹਾਂ ਦਾ ਫੋਕਸ, Fitness ֺ’ਤੇ ਉਨ੍ਹਾਂ ਦਾ ਭਰੋਸਾ ।
ਤੁਸੀਂ ਬਹੁਤ ਸਾਰੇ ਡਾਕਟਰਾਂ ਨੂੰ ਵੀ ਦੇਖਿਆ ਹੋਵੇਗਾ, ਬਹੁਤ popular ਹੁੰਦੇ ਹਨ ਅਤੇ ਦਿਨ ਵਿੱਚ 10-10, 12-12 ਘੰਟੇ ਅਨੇਕ patients ਦੇ ਅਪਰੇਸ਼ਨ ਕਰਦੇ ਹਨ । ਬਹੁਤ ਸਾਰੇ ਉਦਮੀ ਸਵੇਰੇ ਇੱਕ ਮੀਟਿੰਗ ਇੱਕ ਸ਼ਹਿਰ ਵਿੱਚ ਕਰਦੇ ਹਨ, ਦੂਜੀ ਮੀਟਿੰਗ ਦੂਜੇ ਸ਼ਹਿਰ ਵਿੱਚ ਕਰਦੇ ਹਨ, ਉਨ੍ਹਾਂ ਦੇ ਚਿਹਰੇ ’ਤੇ ਸ਼ਿਕਨ ਤੱਕ ਨਹੀਂ ਆਉਂਦੀ । ਓਨੀ ਹੀ alertness ਦੇ ਨਾਲ ਕੰਮ ਕਰਦੇ ਹਨ । ਤੁਸੀਂ ਕਿਸੇ ਵੀ ਪ੍ਰੋਫੈਸ਼ਨ ਵਿੱਚ ਹੋਵੋ, ਤੁਸੀਂ ਆਪਣੇ ਪ੍ਰੋਫੈਸ਼ਨ ਵਿੱਚ efficiency ਲਿਆਉਣੀ ਹੈ ਤਾਂ ਮੈਂਟਲ ਅਤੇ ਫਿਜ਼ੀਕਲ ਫਿਟਨਸ ਬਹੁਤ ਜ਼ਰੂਰੀ ਹੈ । ਚਾਹੇ Boardroom ਹੋਵੇ ਜਾਂ ਫਿਰ Bollywood, ਜੋ ਫਿਟ ਹੈ ਉਹ ਅਸਮਾਨ ਛੂੰਹਦਾ ਹੈ । Body fit ਹੈ ਤਾਂ Mind hit ਹੈ ।
ਸਾਥੀਓ ,
ਜਦੋਂ ਫਿਟਨਸ ਵੱਲ ਅਸੀਂ ਧਿਆਨ ਦਿੰਦੇ ਹਾਂ, ਅਸੀਂ ਫਿਟਨਸ ’ਤੇ ਧਿਆਨ ਦਿੰਦੇ ਹੋਏ ਆਪਣੇ ਆਪ ਨੂੰ ਫਿਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਆਪਣੀ ਬਾਡੀ ਨੂੰ ਵੀ ਸਮਝਣ ਦਾ ਮੌਕਾ ਮਿਲਦਾ ਹੈ। ਇਹ ਹੈਰਾਨੀ ਦੀ ਗੱਲ ਹੈ, ਲੇਕਿਨ ਅਸੀਂ ਆਪਣੇ ਸਰੀਰ ਦੇ ਬਾਰੇ ਵਿੱਚ, ਆਪਣੀ ਤਾਕਤ, ਆਪਣੀਆਂ ਕਮਜ਼ੋਰੀਆਂ ਦੇ ਬਾਰੇ ਵਿੱਚ ਬਹੁਤ ਹੀ ਘੱਟ ਜਾਣਦੇ ਹਾਂ । ਇਸ ਲਈ ਜਦੋਂ ਅਸੀਂ Fitness ਦੀ ਆਪਣੀ ਯਾਤਰਾ ’ਤੇ ਨਿਕਲਦੇ ਹਾਂ ਤਾਂ ਆਪਣੀ ਬੌਡੀ ਨੂੰ ਬਿਹਤਰ ਢੰਗ ਨਾਲ ਸਮਝਣਾ ਸ਼ੁਰੂ ਕਰਦੇ ਹਾਂ। ਅਤੇ ਮੈਂ ਅਜਿਹੇ ਕਈ ਲੋਕਾਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਇੰਜ ਹੀ ਆਪਣੀ Body ਦੀ ਸ਼ਕਤੀ ਨੂੰ ਜਾਣਿਆ ਹੈ , ਪਹਿਚਾਣਿਆ ਹੈ । ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ, ਜਿਸਦੇ ਨਾਲ ਇੱਕ ਬਿਹਤਰ ਸ਼ਖਸੀਅਤ ਦੇ ਨਿਰਮਾਣ ਵਿੱਚ ਉਨ੍ਹਾਂ ਨੂੰ ਮਦਦ ਮਿਲੀ ਹੈ ।
ਸਾਥੀਓ ,
Fit India ਅਭਿਆਨ ਭਲੇ ਹੀ ਸਰਕਾਰ ਨੇ ਸ਼ੁਰੂ ਕੀਤਾ ਹੈ, ਲੇਕਿਨ ਇਸਦੀ ਅਗਵਾਈ ਤੁਹਾਨੂੰ ਸਾਰਿਆਂ ਨੂੰ ਹੀ ਕਰਨਾ ਹੈ। ਦੇਸ਼ ਦੀ ਜਨਤਾ ਹੀ ਇਸ campaign ਨੂੰ ਅੱਗੇ ਵਧਾਏਗੀ ਅਤੇ ਸਫ਼ਲਤਾ ਦੀ ਬੁਲੰਦੀ ’ਤੇ ਪਹੁੰਚਾਏਗੀ । ਮੈਂ ਆਪਣੇ ਨਿਜੀ ਅਨੁਭਵ ਨਾਲ ਕਹਿ ਸਕਦਾ ਹਾਂ ਕਿ ਇਸ ਵਿੱਚ Investment Zero ਹੈ , ਲੇਕਿਨ Return ਅਸੀਮਿਤ ਹੈ ।
ਇੱਥੇ ਮੰਚ ’ਤੇ ਮਾਨਵ ਸੰਸਾਧਨ ਵਿਕਾਸ ਮੰਤਰੀ, ਗ੍ਰਾਮੀਣ ਵਿਕਾਸ ਮੰਤਰੀ ਵੀ ਹਨ । ਮੇਰੀ ਉਨ੍ਹਾਂ ਨੂੰ ਵਿਸ਼ੇਸ਼ ਤਾਕੀਦ ਹੈ ਕਿ ਦੇਸ਼ ਦੇ ਹਰ ਪਿੰਡ ਵਿੱਚ, ਦੇਸ਼ ਦੀ ਹਰ ਪੰਚਾਇਤ ਵਿੱਚ, ਦੇਸ਼ ਦੇ ਹਰ ਸਕੂਲ ਵਿੱਚ ਇਹ ਅਭਿਆਨ ਪਹੁੰਚਣਾ ਚਾਹੀਦਾ ਹੈ। ਇਹ ਅਭਿਆਨ ਸਿਰਫ਼ ਇੱਕ ਮੰਤਰਾਲੇ ਦਾ ਨਹੀਂ ਹੈ, ਸਿਰਫ਼ ਸਰਕਾਰ ਦਾ ਨਹੀਂ ਹੈ, ਇਹ ਸਰਕਾਰ ਚਾਹੇ ਕੇਂਦਰ ਦੀ ਹੋਵੇ, ਰਾਜ ਦੀ ਹੋਵੇ, ਨਗਰਪਾਲਿਕਾ ਦੀ ਹੋਵੇ, ਪੰਚਾਇਤ ਹੋਵੇ, ਕੋਈ ਵੀ ਦਲ ਹੋਵੇ, ਕੋਈ ਵੀ ਵਿਚਾਰਧਾਰਾ ਹੋਵੇ, ਫਿਟਨਸ ਦੇ ਸਬੰਧ ਵਿੱਚ ਕਿਸੇ ਨੂੰ ਕੋਈ problem ਨਹੀਂ ਹੋਣੀ ਚਾਹੀਦੀ ਹੈ। ਪੂਰਾ ਦੇਸ਼, ਹਰ ਪਰਿਵਾਰ ਇਸ ’ਤੇ ਬਲ ਦੇਵੇ ।
ਹੁਣੇ ਅਸੀਂ ਪ੍ਰੋਗਰਾਮ ਵਿੱਚ ਦੇਖਿਆ, ਸਾਡੇ ਇੱਥੇ ਫਿਟਨਸ ਦੇ ਨਾਲ ਬਹਾਦਰੀ ਦੀ ਵੀ ਮਹੱਤਤਾ ਹੈ, ਲੇਕਿਨ ਬਦਕਿਸਮਤੀ ਨਾਲ ਸੀਮਤ ਸੋਚ ਦੇ ਕਾਰਨ, ਪੂਰਣ ਸੋਚ ਦੀ ਕਮੀ ਦੇ ਕਾਰਨ ਅਸੀਂ ਆਪਣੀਆਂ ਪਰੰਪਰਾਵਾਂ ਤੋਂ ਇਸ ਤਰ੍ਹਾਂ ਗੱਡੀ derail ਕਰ ਦਿੱਤੀ ਹੈ, ਜਿਵੇਂ ਕਦੇ ਸਾਡੇ ਇੱਥੇ ਜੋ 60-70-80 ਸਾਲ ਦੀ ਉਮਰ ਦੇ ਲੋਕ ਹੋਣਗੇ, ਜਦੋਂ ਉਹ ਸਕੂਲ ਵਿੱਚ ਪੜ੍ਹਦੇ ਤਾਂ ਤਦ ਤਲਵਾਰ ਦਾ ‘ਤ’ ਪੜ੍ਹਾਇਆ ਜਾਂਦਾ ਸੀ । ‘ਤ’ ਤਲਵਾਰ ਦਾ ‘ਤ’ । ਬਾਅਦ ਵਿੱਚ ਕੁਝ ਸਮਝਦਾਰ ਲੋਕਾਂ ਨੇ ਵਿਵਾਦ ਖੜਾ ਕੀਤਾ, ਸੀਮਤ ਸੋਚ ਦਾ ਨਤੀਜਾ ਸੀ ਕਿ ਭਾਈ ਤਲਵਾਰ ਬੱਚਿਆਂ ਨੂੰ ਪੜ੍ਹਾਉਣ ਨਾਲ ਉਸਦੇ ਅੰਦਰ ਹਿੰਸਕ ਮਨੋਬਿਰਤੀ ਆਉਂਦੀ ਹੈ। ਤਾਂ ਕੀ ਕਰੀਏ, ਤਾਂ ਤਲਵਾਰ ਨੂੰ ਕੱਢ ਦੇਵੋ, ‘ਤ’ ਤਰਬੂਜ਼ ਦਾ ‘ਤ’ ਪੜਾਓ। ਯਾਨੀ ਅਸੀਂ ਕਿਸ ਤਰ੍ਹਾਂ ਨਾਲ ਮਨੋਵਿਗਿਆਨਕ ਰੂਪ ਵਿੱਚ ਵੀ ਸਾਡੀਆਂ ਮਹਾਨ ਪਰੰਪਰਾਵਾਂ ਨਾਲ ਬਹਾਦਰੀ ਨੂੰ ਵੀ, ਸਰੀਰਕ ਸਮਰੱਥਾ ਨੂੰ ਵੀ, ਫਿਟਨਸ ਨੂੰ ਵੀ ਬਹੁਤ ਡੂੰਘੀ ਚੋਟ ਪਹੁੰਚਾਈ ਹੈ ।
ਅਤੇ ਇਸ ਲਈ ਮੈਂ ਚਾਹਾਂਗਾ ਕਿ ਹਰ ਤਰ੍ਹਾਂ ਨਾਲ ਅਸੀਂ ਫਿਟਨਸ ਨੂੰ ਇੱਕ ਉਤਸਵ ਵਜੋਂ, ਜੀਵਨ ਦੇ ਇੱਕ ਹਿੱਸੇ ਵਜੋਂ, ਪਰਿਵਾਰ ਦੀ ਸਫ਼ਲਤਾ ਦੇ ਜਿੰਨੇ ਵੀ ਮਿਆਰ ਹੋਣ, ਉਸ ਵਿੱਚ ਫਿਟਨਸ ਵੀ ਇੱਕ ਪਰਵਾਰ ਦੀ ਸਫ਼ਲਤਾ ਦਾ ਮਿਆਰ ਹੋਣਾ ਚਾਹੀਦਾ ਹੈ। ਵਿਅਕਤੀ ਦੇ ਜੀਵਨ ਦੀਆਂ ਸਫ਼ਲਤਾਵਾਂ ਵਿੱਚ ਵੀ ਫਿਟਨਸ ਉਸ ਦਾ ਇੱਕ ਮਿਆਰ ਹੋਣਾ ਚਾਹੀਦਾ ਹੈ । ਜੇਕਰ ਇਨ੍ਹਾਂ ਭਾਵਾਂ ਨੂੰ ਲੈ ਕੇ ਅਸੀਂ ਚਲਦੇ ਹਾਂ ਅਤੇ ਰਾਜ ਸਰਕਾਰਾਂ ਹੋਣ, ਮੈਂ ਉਨ੍ਹਾਂ ਨੂੰ ਵੀ ਕਹਾਂਗਾ ਕਿ Fit India Movement ਨੂੰ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਦੇਣ, ਇਸ ਨੂੰ ਦੇਸ਼ ਦੇ ਦੂਰ-ਦਰਾਜ ਵਾਲੇ ਖੇਤਰਾਂ ਵਿੱਚ ਪਹੁੰਚਾਉਣ ਲਈ ਹਰ ਕੋਈ ਅੱਗੇ ਆਵੇ ।
ਆਪਣੇ ਸਕੂਲਾਂ ਵਿੱਚ, ਆਪਣੇ ਦਫ਼ਤਰਾਂ ਵਿੱਚ, ਆਪਣੇ ਰਾਜ ਦੇ ਲੋਕਾਂ ਵਿੱਚ ਫਿਟਨਸ ਦੇ ਪ੍ਰਤੀ ਜਾਗਰੂਕਤਾ ਵਧਾ ਕੇ, ਉਨ੍ਹਾਂ ਦੇ ਲਈ ਜ਼ਰੂਰੀ ਸੰਸਾਧਨ ਜੁਟਾ ਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ daily ਆਪਣਾ ਕੁਝ ਸਮਾਂ ਫਿਟਨਸ ਨੂੰ ਦੇਣ ਲਈ ਪ੍ਰੇਰਿਤ ਕਰਨਾ ਹੋਵੇਗਾ । ਸਵਸਥ (ਤੰਦਰੁਸਤ) ਵਿਅਕਤੀ, ਸਵਸਥ (ਤੰਦਰੁਸਤ) ਪਰਿਵਾਰ ਅਤੇ ਸਵਸਥ (ਤੰਦਰੁਸਤ) ਸਮਾਜ, ਇਹੀ ਨਵੇਂ ਭਾਰਤ ਨੂੰ ਸ੍ਰੇਸ਼ਠ ਭਾਰਤ ਬਣਾਉਣ ਦਾ ਰਸਤਾ ਹੈ। ਜਿਵੇਂ ਤੁਸੀਂ ਸਵੱਛ ਭਾਰਤ ਅਭਿਯਾਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ, ਉਸੇ ਤਰ੍ਹਾਂ Fit India Movement ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ।
ਆਓ, ਆਪ ਅੱਜ ਇਹ ਸੰਕਲਪ ਕਰੋ, ਇਹ ਪ੍ਰਤਿੱਗਿਆ ਕਰੋ ਕਿ ਤੁਸੀਂ ਖ਼ੁਦ ਵੀ ਫਿਟ ਰਹੋਗੇ, ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ, ਅਤੇ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ, ਉਨ੍ਹਾਂ ਸਾਰਿਆਂ ਨੂੰ ਫਿਟ ਰਹਿਣ ਲਈ ਪ੍ਰੋਤਸਾਹਿਤ ਕਰੋਗੇ। ਮੈਂ ਫਿਟ ਤਾਂ ਇੰਡੀਆ ਫਿਟ ।
ਇਸ ਇੱਕ ਤਾਕੀਦ ਦੇ ਨਾਲ ਇੱਕ ਵਾਰ ਫਿਰ ਇਸ ਅਭਿਆਨ ਲਈ ਦੇਸ਼ਵਾਸੀਆਂ ਨੂੰ ਮੇਰੀਆਂ ਅਨੇਕ- ਅਨੇਕ ਸ਼ੁਭਕਾਮਨਾਵਾਂ ਹਨ ਅਤੇ ਸਮਾਜ ਦੇ ਹਰ ਤਬਕੇ ਵਿੱਚ ਅਗਵਾਈ ਕਰਨ ਵਾਲੇ ਲੋਕਾਂ ਨੂੰ ਮੇਰੀ ਤਾਕੀਦ ਹੈ ਕਿ ਤੁਸੀਂ ਅੱਗੇ ਆਓ, ਇਸ movement ਨੂੰ ਬਲ ਦਿਓ, ਸਮਾਜ ਦੇ ਸਵਸਥ (ਤੰਦਰੁਸਤ) ਹੋਣ ਵਿੱਚ ਤੁਸੀਂ ਵੀ ਹਿੱਸੇਦਾਰ ਬਣੋਂ। ਇਸੇ ਇੱਕ ਉਮੀਦ ਦੇ ਨਾਲ, ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ।
******
ਵੀਆਰਆਰਕੇ/ਕੇਪੀ/ਬੀਐੱਮ/ਐੱਨਕੇ
आज का ये दिन हमारे उन युवा खिलाड़ियों को बधाई देने का भी है, जो निरंतर दुनिया के मंच पर तिरंगे की शान को नई बुलंदी दे रहे हैं।
— PMO India (@PMOIndia) August 29, 2019
बेडमिंटन हो, टेनिस हो, एथलेटिक्स हो, बॉक्सिंग हो, कुश्ती हो या फिर दूसरे खेल, हमारे खिलाड़ी हमारी उम्मीदों और आकांक्षाओं को नए पंख लगा रहे हैं: PM
उनका जीता हुआ मेडल, उनके तप और तपस्या का परिणाम तो है ही, ये नए भारत के नए जोश और नए आत्मविश्वास का भी पैमाना है: PM
— PMO India (@PMOIndia) August 29, 2019
Sports का सीधा नाता है Fitness से।
— PMO India (@PMOIndia) August 29, 2019
लेकिन आज जिस Fit India Movement की शुरुआत हुई है, उसका विस्तार Sports से भी आगे बढ़कर है।
Fitness एक शब्द नहीं है बल्कि स्वस्थ और समृद्ध जीवन की एक जरूरी शर्त है: PM
समय कैसे बदला है, उसका एक उदाहरण मैं आपको देता हूं।
— PMO India (@PMOIndia) August 29, 2019
कुछ दशक पहले तक एक सामान्य व्यक्ति एक दिन में 8-10 किलोमीटर पैदल चल ही लेता था।
फिर धीरे-धीरे टेक्नोलॉजी बदली, आधुनिक साधन आए और व्यक्ति का पैदल चलना कम हो गया: PM
अब स्थिति क्या है?
— PMO India (@PMOIndia) August 29, 2019
टेक्नोलॉजी ने हमारी ये हालत कर दी है कि हम चलते कम हैं और अब वही टेक्नोलॉजी हमें गिन-गिन के बताती है कि आज आप इतने steps चले, अभी 5 हजार Steps नहीं हुए, 2 हजार Steps नहीं हुए, अभी और चलिए: PM
आज भारत में diabetes, hypertension जैसी अनेक lifestyle diseases बढ़ती जा रही हैं।
— PMO India (@PMOIndia) August 29, 2019
अपने आसपास देखिए, तो आपको अनेक लोग इनसे पीड़ित मिल जाएंगे।
पहले हम सुनते थे कि 50-60 की उम्र के बाद हार्ट अटैक का खतरा बढ़ता है, अब 35-40 साल के युवाओं को हार्ट अटैक आ रहा है: PM
Lifestyle diseases हो रही हैं lifestyle disorders की वजह से।Lifestyle disorders को हम lifestyle में बदलाव करके ठीक कर सकते हैं।
— PMO India (@PMOIndia) August 29, 2019
ऐसी बीमारियां हैं जिन्हें अपने lifestyle में छोटे बदलाव करके दूर कर सकते हैं। इन बदलावों के लिए देश को प्रेरित करने का नाम ही है #FitIndiaMovement :PM
सफलता और फिटनेस का रिश्ता भी एक दूसरे से जुड़ा हुआ है।
— PMO India (@PMOIndia) August 29, 2019
आज आप कोई भी क्षेत्र लीजिए, अपने icons को देखिए, उनकी success stories को देखिए, चाहे वो Sports में हों, फिल्मों में हों, बिजनेस में हों, इनमें से अधिकतर फिट हैं: PM
ये सिर्फ संयोग मात्र नहीं है। अगर आप उनकी lifestyle के बारे में पढ़ेंगे तो पाएंगे, कि एक चीज ऐसे हर व्यक्ति में कॉमन है।
— PMO India (@PMOIndia) August 29, 2019
सफल लोगों का Common character है - Fitness पर उनका फोकस: PM
आप किसी भी प्रोफेशन में हों, आपको अपने प्रोफेशन में Efficiency लानी है तो मेंटल और फिजिकल फिटनेस जरूरी है।
— PMO India (@PMOIndia) August 29, 2019
चाहे Boardroom हो या फिर Bollywood, जो फिट है वो आसमान छूता है।
Body fit है तो Mind hit है: PM
आप किसी भी प्रोफेशन में हों, आपको अपने प्रोफेशन में Efficiency लानी है तो मेंटल और फिजिकल फिटनेस जरूरी है।
— PMO India (@PMOIndia) August 29, 2019
चाहे Boardroom हो या फिर Bollywood, जो फिट है वो आसमान छूता है।
Body fit है तो Mind hit है: PM
जब फिटनेस की तरफ हम ध्यान देते हैं, फिट करने की कोशिश करते हैं, तो इससे हमें अपनी बॉडी को समझने का भी मौका मिलता है।
— PMO India (@PMOIndia) August 29, 2019
ये हैरानी की बात है, लेकिन हम अपने शरीर के बारे में, अपनी ताकत, अपनी कमजोरियों के बारे में बहुत ही कम जानते हैं: PM
#FitIndiaMovement भले ही सरकार ने शुरु किया है, लेकिन इसका नेतृत्व आप सभी को ही करना है।
— PMO India (@PMOIndia) August 29, 2019
देश की जनता ही इस कैंपेन को आगे बढ़ाएगी और सफलता की बुलंदी पर पहुंचाएगी।
मैं अपने निजी अनुभवों से कह सकता हूं कि इसमें Investment Zero है, लेकिन Returns असीमित हैं: PM