ਪੀਐੱਮਇੰਡੀਆ
ਫਿਨਲੈਂਡ ਦੇ ਪ੍ਰਧਾਨ ਮੰਤਰੀ, ਮਾਨਯੋਗ ਸ੍ਰੀ ਜੁਹਾ ਸਿਪਿਲਾ (H. E. Mr. Juha Sipila) ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟੈਲੀਫੋਨ ਕੀਤਾ।
ਪ੍ਰਧਾਨ ਮੰਤਰੀ ਸਿਪਿਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਾਲ ਅਤੇ ਸੇਵਾ ਟੈਕਸ (ਜੀਐੱਸਟੀ – Goods & Service Tax) ਦੇ ਇਤਿਹਾਸਕ ਅਤੇ ਸਫਲ ਅਮਲ ਲਈ ਵਧਾਈ ਦਿੱਤੀ।
ਦੋਹਾਂ ਆਗੂਆਂ ਨੇ ਫਰਵਰੀ 2016 ਵਿੱਚ ਹੋਈ ਪਿਛਲੀ ਮੀਟਿੰਗ, ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਸਿਪਿਲਾ ਮੁੰਬਈ ਵਿੱਚ ਮੇਕ ਇਨ ਇੰਡੀਆ ਹਫਤੇ ਵਿੱਚ ਹਿੱਸਾ ਲੈਣ ਆਏ ਸਨ, ਤੋਂ ਬਾਅਦ ਦੇ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਆਗੂਆਂ ਨੇ ਆਪਸੀ ਸਬੰਧਾਂ ਅਤੇ ਨਿਵੇਸ਼ ਨੂੰ ਹੋਰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕੀਤੀ।
****
AKT/NT
(Release ID :167301)