ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਤ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ:
1. ਸੁਸਾਇਟੀਜ਼ ਰਜਿਸਟਰੇਸ਼ਨ ਕਾਨੂੰਨ, 1860 ਅਧੀਨ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐੱਸ.ਈ.ਆਰ.) ਬਰਹਮਾਪੁਰ ਸੁਸਾਇਟੀ ਦੀ ਸਥਾਪਨਾ ਲਈ ਪਿਛਲੀ ਤਾਰੀਖ਼ ਤੋਂ ਮਨਜ਼ੂਰੀ;
2. ਅਕਾਦਮਿਕ ਵਰ੍ਹੇ 2016-17 ਤੋਂ ਇੱਕ ਟ੍ਰਾਂਜ਼ਿਟ/ਅਸਥਾਈ ਕੈਂਪੱਸ ਵਿੱਚ ਆਈ.ਆਈ.ਐੱਸ.ਈ.ਆਰ., ਬਰਹਮਾਪੁਰ ਦੀ ਸਥਾਪਨਾ ਅਤੇ ਉਸ ਦਾ ਸੰਚਾਲਨ, ਜਿਸ ਉੱਤੇ ਮੁਢਲੇ ਤਿੰਨ ਸਾਲਾਂ (2016-19) ਲਈ 152.79 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 1 ਅਗਸਤ, 2016 ਤੋਂ 2016-17 ਦਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦੀ ਪਿਛਲੀ ਤਾਰੀਖ਼ ਤੋਂ ਮਨਜ਼ੂਰੀ;
3. ਓਡੀਸ਼ਾ ਸਰਕਾਰ ਤੋਂ ਮੁਫ਼ਤ ਜ਼ਮੀਨ ਪ੍ਰਵਾਨ ਕਰਨਾ;
4. 80,000/- ਰੁਪਏ (ਫ਼ਿਕਸਡ) ਤਨਖ਼ਾਹ ਸਕੇਲ ਵਿੱਚ ਇੰਸਟੀਟਿਊਟ ਦੇ ਡਾਇਰੈਕਟਰ ਦੇ ਅਹੁਦੇ ਦੀ ਸਿਰਜਣਾ; ਅਤੇ
5. ਨੈਸ਼ਨਲ ਇੰਸਟੀਟਿਊਟ ਆਵ੍ ਟੈਕਨਾਲੋਜੀ, ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਐਨ.ਆਈ.ਟੀ.ਐੱਸ.ਈ.ਆਰ.) ਕਾਨੂੰਨ, 2007 (2007 ਦਾ 29) ਦੀ ਦੂਜੀ ਅਨੁਸੂਚੀ ਵਿੰਚ ਆਈ.ਆਈ.ਐੱਸ.ਈ.ਆਰ., ਤਿਰੂਪਤੀ ਅਤੇ ਆਈ.ਆਈ.ਐੱਸ.ਈ.ਆਰ, ਬਰਹਾਮਪੁਰ ਨੂੰ ਸ਼ਾਮਲ ਕਰਨ ਲਈ ਸੰਸਦ ਵਿੱਚ ‘ਨੈਸ਼ਨਲ ਇੰਸਟੀਟਿਊਟਸ ਆਵ੍ ਟੈਕਨਾਲੋਜੀ, ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਦੂਜੀ ਸੋਧ) ਬਿਲ 2016’ (ਅੰਤਿਕਾ-3) ਨਾਂਅ ਦਾ ਇੱਕ ਬਿਲ ਪੇਸ਼ ਕਰਨਾ; ਜਿਸ ਵਿੱਚ ਵਿਧਾਨਕ ਵਿਭਾਗ ਵੱਲੋਂ ਸਹੀ ਸਮਝੀਆਂ ਜਾਣ ਵਾਲੀਆਂ ਪਰਿਣਾਤਮਕ ਪ੍ਰਕਿਰਤੀ ਦੀਆਂ ਸੋਧਾਂ/ਤਬਦੀਲੀਆਂ ਦੀ ਡ੍ਰਾਫ਼ਟਿੰਗ ਕੀਤੀ ਗਈ ਹੋਵੇ।
ਪਿਛੋਕੜ
ਦ ਇੰਡੀਅਨ ਇੰਸਟੀਟਿਊਟਸ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐੱਸ.ਈ.ਆਰ.), ਨੈਸ਼ਨਲ ਇੰਸਟੀਟਿਊਟਸ ਆਵ੍ ਟੈਕਨਾਲੋਜੀ, ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਐਨ.ਆਈ.ਟੀ.ਐੱਸ.ਈ.ਆਰ.) ਕਾਨੂੰਨ ਅਧੀਨ ਰਾਸ਼ਟਰੀ ਮਹੱਤਵ ਵਾਲੇ ਸੰਸਥਾਨ ਐਲਾਨੇ ਗਏ ਹਨ। ਇਨ੍ਹਾਂ ਸੰਸਥਾਨਾਂ ਵਿੱਚ ਵਿਗਿਆਨ ਦੇ ਮੋਹਰੀ ਖੇਤਰਾਂ ਵਿੱਚ ਖੋਜ ਹੁੰਦੀ ਹੈ ਅਤੇ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ਲਈ ਵਿਗਿਆਨ ਦੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਕੋਲਕਾਤਾ, ਪੁਣੇ, ਮੋਹਾਲੀ, ਭੋਪਾਲ ਅਤੇ ਤਿਰੂਵਨੰਤਪੁਰਮ ਵਿਖੇ ਪੰਜ ਆਈ.ਆਈ.ਐੱਸ.ਈ.ਆਰਜ਼ ਸਨ। ਇਸ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ 2015 ‘ਚ ਤਿਰੂਪਤੀ ਵਿਖੇ ਆਈ.ਆਈ.ਐੱਸ.ਈ.ਆਰ. ਦੀ ਸ਼ੁਰੂਆਤ ਕੀਤੀ ਗਈ ਸੀ।
ਆਈ.ਆਈ.ਐੱਸ.ਈ.ਆਰਜ਼ ਦੀ ਵਿਭਿੰਨ ਰਾਜਾਂ/ਭੂਗੋਲਿਕ ਸਥਾਨਾਂ ਉੱਤੇ ਮੌਜੂਦਗੀ ਨਾਲ ਵਿਗਿਆਨ ਤੇ ਖੋਜ ਵਿੱਚ ਮਿਆਰੀ ਸਿੱਖਿਆ ਦੀ ਜ਼ਰੂਰਤ ਪੂਰੀ ਹੋਵੇਗੀ; ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ (2015) ‘ਚ ਓਡੀਸ਼ਾ ਰਾਜ ਵਿੱਚ ਇੱਕ ਆਈ.ਆਈ.ਐੱਸ.ਈ.ਆਰ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਸੀ।
ਉਸੇ ਮੁਤਾਬਕ, ਅੱਜ ਮੰਤਰੀ ਮੰਡਲ ਨੇ ਬਰਹਾਮਪੁਰ ਵਿਖੇ ਆਈ.ਆਈ.ਐੱਸ.ਈ.ਆਰ ਦੀ ਸਥਾਪਨਾ ਸਰਕਾਰੀ ਆਈ.ਟੀ.ਆਈ., ਬਰਹਮਾਪੁਰ ਦੀ ਅਕੈਡਮਿਕ-ਕਮ-ਵਰਕਸ਼ਾਪ ਵਾਲੀ ਇਮਾਰਤ ਵਿੱਚ ਇੱਕ ਟ੍ਰਾਂਜ਼ਿਟ/ਅਸਥਾਈ ਕੈਂਪੱਸ ‘ਚ ਸਥਾਪਨਾ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਾਲ ਬੀ.ਐੱਸ.-ਐੱਮ.ਐੱਸ. ਕੋਰਸ ਲਈ ਵਿਦਿਆਰਥੀਆਂ ਦੀ ਗਿਣਤੀ 60 ਹੈ, ਜੋ ਪ੍ਰਗਤੀਸ਼ੀਲ ਤਰੀਕੇ ਨਾਲ ਵਧਦੀ ਜਾਵੇਗੀ ਅਤੇ ਤੀਜੇ ਸਾਲ ਵਿਦਿਆਰਥੀਆਂ ਦੀ ਇਹ ਸੰਚਿਤ ਗਿਣਤੀ 665 ਹੋ ਜਾਵੇਗੀ, ਜਿਸ ਵਿੱਚ ਐੱਮ.ਐਸ਼ ਡਿਗਰੀ, ਐੱਮ.ਐੱਸ.-ਪੀਐੱਚ.ਡੀ., ਪੀਐੱਚ.ਡੀ. ਅਤੇ ਪੋਸਟ ਡੌਕਟਰਲ ਫ਼ੈਲੋਸ਼ਿਪਸ ਨਾਲ ਸਬੰਧਤ ਵਿਦਿਆਰਥੀ ਸ਼ਾਮਲ ਹੋਣਗੇ। ਅਸਥਾਈ ਕੈਂਪੱਸ ਲਈ ਪ੍ਰੋਜੈਕਟ ਦੀ ਲਾਗਤ 152.79 ਕਰੋੜ ਰੁਪਏ ਹੈ। ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਜਨਤਕ ਖੇਤਰ ਦੇ ਅਦਾਰੇ ਐਜਸਿਲ ਨੂੰ ਸਥਾਨਕ ਕੈਂਪੱਸਾਂ ਲਈ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਵਾਸਤੇ ਇੱਕ ਤਜਵੀਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਸ ਤੋਂ ਬਾਅਦ ਕੈਂਪੱਸ ਦੀ ਸਥਾਪਨਾ ਲਈ ਪ੍ਰਕਿਰਿਆ ਅਰੰਭ ਹੋਵੇਗੀ।
AKT/VBA/SH