Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਿਮਸਟੈਕ ਲੀਡਰਜ਼ ਰਿਟਰੀਟ 2016 ਦਾ ਆਊਟਕਮ ਡਾਕੂਮੈਂਟ

ਬਿਮਸਟੈਕ ਲੀਡਰਜ਼ ਰਿਟਰੀਟ 2016 ਦਾ ਆਊਟਕਮ ਡਾਕੂਮੈਂਟ


ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ, ਭੁਟਾਨ ਸਾਮਰਾਜ ਦੇ ਪ੍ਰਧਾਨ ਮੰਤਰੀ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ, ਮਿਆਂਮਾਰ ਸੰਘ ਗਣਰਾਜ ਦੇ ਰਾਜ ਕੌਂਸਲਰ, ਨੇਪਾਲ ਦੇ ਪ੍ਰਧਾਨ ਮੰਤਰੀ, ਲੋਕਤੰਤਰੀ ਸਮਾਜਵਾਦੀ ਗਣਰਾਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਅਤੇ ਥਾਈਲੈਂਡ ਰਾਜ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਅਸੀਂ 16 ਅਕਤੂਬਰ 2016 ਨੂੰ ਬ੍ਰਿਕਸ-ਬਿਮਸਟੈਕ ਆਊਟਰੀਚ ਸਿਖਰ ਸੰਮੇਲਨ ਲਈ ਗੋਆ ਵਿੱਚ ਮਿਲੇ।
br>
ਅਸੀਂ ਸਤਿਕਾਰਯੋਗ ਭੂਮੀਬੋਲ ਅਦੁੱਲਯਾਦੇਜ (His Majesty Bhumibol Adulyadej) ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਉਂਦੇ ਹਾਂ ਜਿਨ੍ਹਾਂ ਦੇ ਗਲੋਬਲ ਵਿਕਾਸ ਦੇ ਯੋਗਦਾਨ ਨੂੰ ਸੰਯੁਕਤ ਰਾਸ਼ਟਰ ਨੇ ਆਪਣੇ ਫਸਟ ਹਿਊਮਨ ਡਿਵੈਲਪਮੈਂਟ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਮਾਨਤਾ ਦਿੱਤੀ ਹੈ। ਅਸੀਂ ਥਾਈਲੈਂਡ ਦੇ ਸ਼ਾਹੀ ਪਰਿਵਾਰ, ਉੱਥੋਂ ਦੇ ਲੋਕਾਂ ਅਤੇ ਸਰਕਾਰ ਨਾਲ ਅਫਸੋਸ ਪ੍ਰਗਟਾਉਂਦੇ ਹਾਂ।
br>
ਅਸੀਂ ਬ੍ਰਿਕਸ ਅਤੇ ਬਿਮਸਟੈਕ ਨੇਤਾਵਾਂ ਦੇ ਆਪਸੀ ਦਿਲਚਸਪੀ ਦੇ ਮੁੱਦਿਆਂ ਅਤੇ ਮਹੱਤਵਪੂਰਨ ਗਲੋਬਲ ਅਤੇ ਖੇਤਰੀ ਮੁੱਦਿਆਂ ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ 2030 ਦਾ ਟਿਕਾਊ ਵਿਕਾਸ ਲਈ ਏਜੰਡਾ ਵੀ ਸ਼ਾਮਲ ਹੈ, ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸਿਖਰ ਸੰਮੇਲਨ ਦਾ ਮੌਕਾ ਮਿਲਣ ਦੀ ਸ਼ਲਾਘਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਇਸ ਸੰਯੁਕਤ ਸਿਖਰ ਸੰਮੇਲਨ ਨਾਲ ਦੋ ਗਰੁੱਪਾਂ ਦੇ ਦੇਸ਼ਾਂ ਦਰਮਿਆਨ ਬਹੁਤ ਵਿਸ਼ਵਾਸ ਅਤੇ ਸਮਝ ਵਧੇਗੀ ਅਤੇ ਉਨ੍ਹਾਂ ਦੇ ਆਪਸੀ ਫਾਇਦਿਆਂ ਲਈ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
br>
ਬੈਂਕਾਕ ਐਲਾਨਨਾਮਾ 1997 ਵਿੱਚ ਸ਼ਾਮਲ ਸਿਧਾਂਤਾਂ ਨੂੰ ਯਾਦ ਕਰਦਿਆਂ, ਅਸੀਂ ਬਿਮਸਟੈਕ ਦਰਮਿਆਨ ਪ੍ਰਭੂਸੱਤਾ, ਸਮਾਨਤਾ, ਖੇਤਰੀ ਅਖੰਡਤਾ, ਰਾਜਨੀਤਕ ਸੁਤੰਤਰਤਾ, ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ, ਸ਼ਾਂਤ ਵਜੂਦ ਅਤੇ ਆਪਸੀ ਲਾਭ ‘ਤੇ ਅਧਾਰਤ ਸਹਿਯੋਗ ‘ਤੇ ਮੁੜ ਜ਼ੋਰ ਦਿੱਤਾ।
br>
ਅਸੀਂ ਬਿਮਸਟੈਕ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਲਈ 1997 ਦੇ ਬੈਂਕਾਕ ਐਲਾਨਨਾਮੇ ਮੁਤਾਬਕ ਆਪਣੀਆਂ ਕੋਸ਼ਿਸ਼ਾਂ ਤੇਜ ਕਰਨ ਦੀ ਸਹਿਮਤੀ ਅਤੇ ਤਰਜੀਹ ਵਾਲੇ ਖੇਤਰਾਂ ਵਿੱਚ ਪਰਸਪਰ ਰੂਪ ਨਾਲ ਲਾਭਕਾਰੀ ਸਹਿਯੋਗ ਰਾਹੀਂ ਆਰਥਿਕ ਅਤੇ ਸਮਾਜਕ ਵਿਕਾਸ ਲਈ ਬਿਮਸਟੈਕ ਦੀ ਸਮਰੱਥਾ ਨੂੰ ਮੁੜ ਦੁਹਰਾਇਆ। ਅਸੀਂ ਬਿਮਸਟੈਕ ਨੂੰ ਮਜ਼ਬੂਤ, ਜ਼ਿਆਦਾ ਪ੍ਰਭਾਵਸ਼ਾਲੀ ਅਤੇ ਨਤੀਜਾ ਅਧਾਰਤ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਸਹੁੰ ਚੁੱਕੀ।
ਅਸੀਂ ਨੇਅ ਪਾਈ ਤਾਅ (Nay Pyi Taw) ਵੱਲੋਂ 4 ਮਾਰਚ 2014 ਨੂੰ ਜਾਰੀ ਕੀਤੇ ਤੀਜੇ ਬਿਮਸਟੈਕ ਸਿਖਰ ਸੰਮੇਲਨ ਐਲਾਨਨਾਮੇ ਨੂੰ ਯਾਦ ਕੀਤਾ ਅਤੇ ਅਸੀਂ ਬੰਗਾਲ ਦੀ ਖਾੜੀ ਦੇ ਖੇਤਰ ਵਿੱਚ ਖੇਤਰੀ ਸਹਿਯੋਗ ਅਤੇ ਏਕੀਕਰਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਗਠਨ ਦੇ ਰੂਪ ਵਿੱਚ ਬਿਮਸਟੈਕ ਦੀ ਗਹਿਰੀ ਵਚਨਬੱਧਤਾ ਨੂੰ ਦੁਹਰਾਉਦੇ ਹਾਂ। ਅਸੀਂ ਮੰਨਦੇ ਹਾਂ ਕਿ ਸਾਡੀ ਭੁਗੋਲਿਕ ਨਜ਼ਦੀਕੀ, ਭਰਪੂਰ ਮਾਤਰਾ ਵਿੱਚ ਕੁਦਰਤੀ ਅਤੇ ਮਨੁੱਖੀ ਵਸੀਲੇ, ਅਮੀਰ ਇਤਿਹਾਸਕ ਸਬੰਧ ਅਤੇ ਸਾਂਝੀ ਸੱਭਿਆਚਾਰਕ ਵਿਰਾਸਤ ਬਿਸਮਟੈਕ ਨੂੰ ਸਾਡੇ ਖੇਤਰ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਆਦਰਸ਼ ਮੰਚ ਪ੍ਰਦਾਨ ਕਰਦੇ ਹਨ।
br>
ਇਹ ਮੰਨਦੇ ਹੋਏ ਕਿ ਸ਼ਾਂਤੀ ਅਤੇ ਸਥਿਰਤਾ ਲਈ ਦਹਿਸ਼ਤਗਰਦੀ ਇੱਕੋ ਇੱਕ ਸਭ ਤੋਂ ਅਹਿਮ ਖ਼ਤਰਾ ਬਣੀ ਹੋਈ ਹੈ, ਅਸੀਂ ਆਪਣੀ ਮਜ਼ਬੂਤ ਵਚਨਬੱਧਤਾ ਨਾਲ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਾਂ ਦਾ ਮੁਕਾਬਲਾ ਕਰਨ ਦੀ ਦ੍ਰਿੜ੍ਹਤਾ ਨੂੰ ਦੁਹਰਾਉਂਦੇ ਹਾਂ ਅਤੇ ਇਸ ‘ਤੇ ਜ਼ੋਰ ਦਿੰਦੇ ਹਾਂ ਕਿ ਕਿਸੇ ਵੀ ਦਹਿਸ਼ਤੀ ਕਾਰਵਾਈ ਨੂੰ ਕਿਸੇ ਵੀ ਪੱਧਰ ‘ਤੇ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਦਹਿਸ਼ਤਗਰਦੀ ਖਿਲਾਫ਼ ਸਾਡੀ ਲੜਾਈ ਕੇਵਲ ਦਹਿਸ਼ਤਗਰਦੀ, ਦਹਿਸ਼ਤੀ ਸੰਗਠਨਾਂ ਅਤੇ ਨੈੱਟਵਰਕ ਨੂੰ ਖਤਮ ਕਰਨ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਉਨ੍ਹਾਂ ਦੇਸ਼ਾਂ ਜਿਹੜੇ ਦਹਿਸ਼ਤਗਰਦੀ ਦਾ ਸਮਰਥਨ ਅਤੇ ਵਿੱਤ ਪੋਸ਼ਣ, ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦੀ ਸਮੂਹਾਂ ਨੂੰ ਸ਼ਰਣ ਦਿੰਦੇ ਅਤੇ ਉਨ੍ਹਾਂ ਦੀ ਝੂਠੀ ਪ੍ਰਸੰਸਾ ਕਰਦੇ ਹਨ, ਉਨ੍ਹਾਂ ਰਾਸ਼ਟਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਦਮ ਅਪਣਾਉਣੇ ਚਾਹੀਦੇ ਹਨ। ਦਹਿਸ਼ਤਗਰਦਾਂ ਦੀ ਸ਼ਹੀਦਾਂ ਵਜੋਂ ਵਡਿਆਈ ਨਹੀਂ ਕਰਨੀ ਚਾਹੀਦੀ। ਸਾਨੂੰ ਦਹਿਸ਼ਤਗਰਦੀ ਨੂੰ ਫੈਲਣ ਤੋਂ ਰੋਕਣ, ਹਿੰਸਕ ਵੱਖਵਾਦ ਅਤੇ ਕੱਟੜਵਾਦ ਅਤੇ ਇਸ ਦਾ ਤੁਰੰਤ ਮੁਕਾਬਲਾ ਕਰਨ ਦੀ ਲੋੜ ਦੀ ਪਛਾਣ ਕਰਨੀ ਚਾਹੀਦੀ ਹੈ। ਅਸੀਂ ਸਹਿਯੋਗ ਲਈ ਠੋਸ ਕਦਮ ਉਠਾਉਣ ਅਤੇ ਕਾਨੂੰਨ ਲਾਗੂ ਕਰਨ, ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵਿੱਚ ਤਾਲਮੇਲ ਲਈ ਆਪਣੇ ਸੰਕਲਪ ਨੂੰ ਪ੍ਰਗਟਾਉਂਦੇ ਹਾਂ।
br>
ਅਸੀਂ ਅਪਰਾਧਕ ਮਾਮਲਿਆਂ ਵਿੱਚ ਸਹਾਇਤਾ ਲਈ ਬਿਮਸਟੈਕ ਕਨਵੈਨਸ਼ਨ ‘ਤੇ ਹਸਤਾਖਰ ਕਰਨ ਵਿੱਚ ਤੇਜੀ ਲਿਆਉਣ ਅਤੇ ਅੰਤਰਰਾਸ਼ਟਰੀ ਦਹਿਸ਼ਤਗਰਦੀ, ਸੰਗਠਤ ਅੰਤਰਰਾਸ਼ਟਰੀ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਟਾਕਰੇ ਲਈ ਵੀ ਬਿਮਸਟੈਕ ਕਨਵੈਨਸ਼ਨ ਸਹਿਯੋਗ, ਸਬੰਧੀ ਛੇਤੀ ਪ੍ਰਮਾਣੀਕਰਣ ਲਈ ਵਚਨਬੱਧ ਹਾਂ ।
br>
ਜਲਵਾਯੂ ਤਬਦੀਲੀ ਨਾਲ ਸਾਡੇ ਗ੍ਰਹਿ ਲਈ ਵਧ ਰਹੇ ਖਤਰੇ ਦੀ ਗੰਭੀਰਤਾ ਅਤੇ ਵਿਸ਼ੇਸ਼ ਤੌਰ ‘ਤੇ ਬੰਗਾਲ ਦੀ ਖਾੜੀ ਦੇ ਖੇਤਰ ਵਿੱਚ ਲੋਕਾਂ ਅਤੇ ਜੀਵਕਾ ਲਈ, ਅਸੀਂ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਟਿਕਾਊ ਵਿਕਾਸ ਅਤੇ ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਜਲਵਾਯੂ ਤਬਦੀਲੀ ਸਬੰਧੀ ਪੈਰਿਸ ਸਮਝੌਤੇ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ।
br>
ਅਸੀਂ ਆਫਤ ਪ੍ਰਬੰਧਨ ਵਿੱਚ ਨਜ਼ਦੀਕੀ ਸਹਿਯੋਗ ਨੂੰ ਸੰਯੁਕਤ ਅਭਿਆਸ, ਸੂਚਨਾ ਦਾ ਆਦਾਨ-ਪ੍ਰਦਾਨ ਜਿਸ ਵਿੱਚ ਜਲਦੀ ਚਿਤਾਵਨੀ ਪ੍ਰਣਾਲੀ, ਬਚਾਊ ਉਪਾਅ ਅਪਣਾਉਣ, ਰਾਹਤ ਅਤੇ ਪੁਨਰਵਾਸ ‘ਤੇ ਸੰਯੁਕਤ ਕਾਰਜ ਅਤੇ ਸਮਰੱਥਾ ਨਿਰਮਾਣ ‘ਤੇ ਨਜ਼ਦੀਕ ਸਹਿਯੋਗ ਨੂੰ ਉਤਸ਼ਾਹਤ ਕਰਦੇ ਹਾਂ। ਅਸੀਂ ਖੇਤਰ ਵਿੱਚ ਮੌਜੂਦ ਸਮਰੱਥਾਵਾਂ ਦੇ ਨਿਰਮਾਣ ਅਤੇ ਇਸ ਖੇਤਰ ਵਿੱਚ ਦੂਜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਭਾਵਤ ਭਾਈਵਾਲੀ ਸਥਾਪਤ ਕਰਨ ਦੀ ਸੰਭਾਵਨਾ ‘ਤੇ ਸਹਿਮਤ ਹੋਏ ਹਾਂ।
br>
ਇਹ ਯਕੀਨ ਕੀਤਾ ਜਾ ਰਿਹਾ ਹੈ ਕਿ ਵਿਭਿੰਨ ਰੂਪਾਂ ਅਤੇ ਪ੍ਰਗਟਾਵਾਂ ਵਿੱਚ ਸੰਚਾਰ ਦੇ ਵਿਕਾਸ ਦੇ ਪ੍ਰਮੁੱਖ ਖੇਤਰੀ ਏਕੀਕਰਣ ਨੂੰ ਉਤਸ਼ਾਹਿਤ ਕਰਨਾ ਅਹਿਮ ਹੈ, ਅਸੀਂ ਬਿਮਸਟੈਕ ਖੇਤਰ ਵਿੱਚ ਭੌਤਿਕ ਸੰਚਾਰ (ਹਵਾ, ਰੇਲ ਮਾਰਗ ਅਤੇ ਜਲ ਮਾਰਗ) ਨੂੰ ਅਤਿ ਆਧੁਨਿਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਪਹਿਲਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦੇ ਹਾਂ। ਅਸੀਂ ਬਿਮਸਟੈਕ ਆਵਾਜਾਈ ਬੁਨਿਆਦੀ ਢਾਂਚਾ ਅਤੇ ਅਸਬਾਬ ਸਟੱਡੀ (BIMSTEC Transport Infrastructure and Logistics Study) ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਕੇ ਹਾਸਲ ਕੀਤੀ ਪ੍ਰਗਤੀ ਤੋਂ ਸੰਤੁਸ਼ਟ ਹਾਂ। ਅਸੀਂ ਬਿਮਸਟੈਕ ਮੋਟਰ ਵਾਹਨ ਸਮਝੌਤਾ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਸਹਿਮਤ ਹੋਏ ਹਾਂ।
br>
ਅਸੀਂ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ ਅਤੇ ਖੇਤੀਬਾੜੀ ਖੇਤਰ ਜਿਸ ਵਿੱਚ ਫਸਲਾਂ, ਪਸ਼ੂਧਨ ਅਤੇ ਬਾਗਬਾਨੀ ਸ਼ਾਮਲ ਹੈ ਵਿਚਕਾਰ ਗਹਿਰੇ ਸਹਿਯੋਗ ਲਈ ਸਹਿਮਤ ਹੋਣ ਦੇ ਨਾਲ ਹੀ ਉਤਪਾਦਕਤਾ ਵਿਧੀ ਦੀ ਦਿਸ਼ਾ ਵਿੱਚ ਸਹਿਕਾਰੀ ਕੋਸ਼ਿਸ਼ਾਂ ਅਤੇ ਇਸ ਖੇਤਰ ਵਿੱਚ ਖੇਤੀਬਾੜੀ ਉਪਜ ਦੀ ਪੈਦਾਵਾਰ ਨੂੰ ਤੇਜ ਕਰਨ ਲਈ ਵੀ।
br>
ਬੰਗਾਲ ਦੀ ਖਾੜੀ ਨੂੰ ਵਿਸ਼ਵ ਦੇ 30 ਫੀਸਦੀ ਤੋਂ ਜ਼ਿਆਦਾ ਮਛੇਰਿਆਂ ਦਾ ਘਰ ਹੋਣ ਵਜੋਂ ਜਾਣਦੇ ਹੋਏ, ਅਸੀਂ ਸਮਝਦੇ ਹਾਂ ਕਿ ਇਸ ਖੇਤਰ ਵਿੱਚ ਮੱਛੀ ਪਾਲਣ ਦੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਨਾਲ ਸਾਡੇ ਖੇਤਰ ਵਿੱਚ ਭੋਜਨ ਸੁਰੱਖਿਆ ਯਕੀਨੀ ਬਣਾਉਣ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਣ ਦੀ ਸਮਰੱਥਾ ਹੈ ਅਤੇ ਅਸੀਂ ਇਸ ਖੇਤਰ ਵਿੱਚ ਗਹਿਰੇ ਸਹਿਯੋਗ ਲਈ ਸਹਿਮਤ ਹੋਏ ਹਾਂ।
ਨੀਲੀ ਅਰਥ ਵਿਵਸਥਾ ਦੇ ਵਿਕਾਸ ਲਈ ਇਸ ਖੇਤਰ ਦੀ ਵਿਸ਼ਾਲ ਸਮਰੱਥਾ ਨੂੰ ਜਾਣਦੇ ਹੋਏ, ਅਸੀਂ ਜਲਖੇਤੀ (aquaculture) (ਦੋਨੋਂ ਜ਼ਮੀਨੀ ਅਤੇ ਤਟੀ), ਜਲ, ਸਮੁੰਦਰੀ ਤਲ ਖਣਿਜ ਖੋਜ, ਤਟੀ ਸ਼ਿਪਿੰਗ, ਈਕੋ-ਟੂਰਿਜ਼ਮ ਅਤੇ ਅਖੁੱਟ ਮਹਾਸਾਗਰ ਊਰਜਾ ਦੇ ਖੇਤਰ ਵਿੱਚ ਆਪਣੇ ਖੇਤਰ ਦੇ ਸਮੁੱਚੇ ਅਤੇ ਟਿਕਾਊ ਵਿਕਾਸ ਦੇ ਉਦੇਸ਼ ਨੂੰ ਉਤਸ਼ਾਹਤ ਕਰਨ ਲਈ ਸਹਿਯੋਗ ਦੀ ਸੰਭਾਵਨਾ ਕਰਨ ਲਈ ਸਹਿਮਤ ਹੋਏ ਹਾਂ।
br>
ਅਸੀਂ ਸਮਝਦੇ ਹਾਂ ਕਿ ਪਹਾੜੀ ਖੇਤਰ ਤੋਂ ਪ੍ਰਾਪਤ ਲਾਭ ਟਿਕਾਊ ਵਿਕਾਸ ਲਈ ਜ਼ਰੂਰੀ ਹੈ। ਅਸੀਂ ਪਹਾੜੀ ਈਕੋ-ਸਿਸਟਮ ਜਿਸ ਵਿੱਚ ਜੈਵਿਕ ਵਿਭਿੰਨਤਾ ਵੀ ਸ਼ਾਮਲ ਹੈ ਦੀ ਸੰਭਾਲ ਲਈ ਅਹਿਮ ਉਪਰਾਲੇ ਕਰਨ ਦਾ ਸੱਦਾ ਦਿੱਤਾ ਹੈ।
br>
ਅਸੀਂ ਬਿਮਸਟੈਕ ਮੈਂਬਰ ਰਾਸ਼ਟਰਾਂ ਦਰਮਿਆਨ ਊਰਜਾ ਸਹਿਯੋਗ ਵਧਣ ਦਾ ਸਵਾਗਤ ਕਰਦੇ ਹਾਂ। ਅਸੀਂ ਗਰਿੱਡ ਇੰਟਰਐਕਸ਼ਨ ਸਬੰਧੀ ਬਿਸਮਟੈਕ ਸਮਝੌਤੇ ‘ਤੇ ਹਸਤਾਖਰ ਕਰਨ ਲਈ ਤੇਜੀ ਲਿਆਉਣ ਦਾ ਫੈਸਲਾ ਕੀਤਾ ਹੈ। ਅਸੀਂ ਬਿਮਸਟੈਕ ਐਨਰਜੀ ਸੈਂਟਰ ਦੇ ਜਲਦੀ ਲਾਗੂ ਕਰਨ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਖੇਤਰ ਵਿੱਚ ਊਰਜਾ ਸਰੋਤਾਂ ਦੀ ਉੱਚ ਸਮਰੱਥਾ ਵਿਸ਼ੇਸ਼ ਤੌਰ ‘ਤੇ ਅਖੁੱਟ ਅਤੇ ਸਾਫ ਊਰਜਾ ਸਰੋਤਾਂ ਨੂੰ ਦੇਖਦੇ ਹੋਏ, ਅਸੀਂ ਅੰਤਰਸੰਚਾਰ ਅਤੇ ਖੇਤਰੀ ਊਰਜਾ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਨਜ਼ਰੀਏ ਨਾਲ ਊਰਜਾ ਸਹਿਯੋਗ ਲਈ ਇੱਕ ਵਿਆਪਕ ਯੋਜਨਾ ਨੂੰ ਵਿਕਸਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ ਕਰਨ ਲਈ ਸਹਿਮਤ ਹੋਏ ਹਾਂ।
br>
ਅਸੀਂ ਬਿਮਸਟੈਕ ਮੁਕਤ ਵਪਾਰ ਖੇਤਰ ਵਾਰਤਾ ਦੇ ਜਲਦੀ ਨਤੀਜਿਆਂ ਲਈ ਆਪਣੀ ਵਚਨਬੱਧਤਾ ਨਵਿਆਉਂਦੇ ਹਾਂ ਅਤੇ ਵਪਾਰਕ ਵਾਰਤਾ ਕਮੇਟੀ (ਟੀਐੱਨਸੀ) ਅਤੇ ਕਾਰਜ ਸਮੂਹਾਂ ਨੂੰ ਅੰਤਿਮ ਰੂਪ ਦੇਣ ਅਤੇ ਸਬੰਧਤ ਸਮਝੌਤਿਆਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਟੀਐੱਨਸੀ ਨੂੰ ਸੇਵਾਵਾਂ ਅਤੇ ਨਿਵੇਸ਼ ‘ਤੇ ਸਮਝੌਤੇ ਸਬੰਧੀ ਵਾਰਤਾਵਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਅਸੀਂ ਵਪਾਰ ਸਹੂਲਤ ਵਧਾਉਣ ਲਈ ਠੋਸ ਕਦਮ ਚੁੱਕਣ ਲਈ ਸਹਿਮਤ ਹੋਏ ਹਾਂ। ਅਸੀਂ ਘੱਟ ਵਿਕਸਤ ਦੇਸ਼ਾਂ ਦੀ ਖੇਤਰੀ ਅਰਥ ਵਿਵਸਥਾ ਵਿੱਚ ਏਕੀਕਰਨ ਲਈ ਵਿਸ਼ੇਸ਼ ਅਤੇ ਵੱਖ ਵੱਖ ਉਪਚਾਰ ਦੀ ਪੇਸ਼ਕਸ਼ ਦੇਣ ਲਈ ਵੀ ਸਹਿਮਤ ਹੋਏ ਹਾਂ।
br>
ਖੇਤਰਾਂ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਿਕਾਸ, ਉਪਯੋਗ ਅਤੇ ਐੱਸਐੱਮਈਜ਼ ਸਮੇਤ ਤਕਨਾਲੌਜੀ ਦੀ ਉਪਲੱਬਤਾ ਦੀ ਲੋੜ ਨੂੰ ਸਵੀਕਾਰ ਕਰਦੇ ਹੋਏ, ਅਸੀਂ ਸ੍ਰੀ ਲੰਕਾ ਵਿੱਚ ਬਿਮਸਟੈਕ ਤਕਨਾਲੌਜੀ ਤਬਦੀਲੀ ਸਹੂਲਤ ਦੀ ਸਥਾਪਨਾ ‘ਤੇ ਸਹਿਯੋਗ ਲਈ ਮੈਮੋਰੰਡਮ ਨੂੰ ਜਲਦੀ ਅੰਤਿਮ ਰੂਪ ਦੇਣ ਦੇ ਆਦੇਸ਼ ਦਿੱਤੇ ਹਨ।
br>
ਅਸੀਂ ਜਨਤਕ ਸਿਹਤ ਮਾਮਲਿਆਂ ਸਬੰਧੀ ਆਪਣੇ ਸਮੂਹਿਕ ਉਪਰਾਲੇ ਜਾਰੀ ਰੱਖਣ ਲਈ ਸਹਿਮਤ ਹਾਂ। ਅਸੀਂ ਬਿਮਸਟੈਕ ਨੈੱਟਵਰਕ ਦੇ ਰਾਸ਼ਟਰੀ ਕੇਂਦਰ ਨੂੰ ਪਰੰਪਰਾਗਤ ਦਵਾਈਆਂ ਵਿੱਚ ਸਹਿਯੋਗ ਕਰਨ ਅਤੇ ਆਪਣੀ ਟਾਸਕ ਫੋਰਸ ਦਾ ਵਿਸਥਾਰ ਕਰਨ ਅਤੇ ਇਸ ਖੇਤਰ ਵਿੱਚ ਗਹਿਰੇ ਸਹਿਯੋਗ ਲਈ ਨਿਰਦੇਸ਼ ਦਿੱਤੇ ਹਨ।
br>
ਅਸੀਂ ਪੂਰੇ ਖੇਤਰ ਵਿੱਚ ਗਹਿਰੀ ਸਮਝ ਅਤੇ ਵਿਸ਼ਵਾਸ ਬਣਾਉਣ ਲਈ ਅਤੇ ਮੈਂਬਰ ਰਾਸ਼ਟਰਾਂ ਦੇ ਲੋਕਾਂ ਵਿਚਕਾਰ ਵਿਭਿੰਨ ਪੱਧਰਾਂ ‘ਤੇ ਸੰਪਰਕ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਦੇ ਸੰਕਲਪ ਨੂੰ ਦੁਹਰਾਉਂਦੇ ਹਾਂ। ਅਸੀਂ ਬਿਮਸਟੈਕ ਨੈੱਟਵਰਕ ਦੀਆਂ ਨੀਤੀ ਥਿੰਕ ਟੈਂਕ BIMSTEC Network of Policy Think Tanks (BNPTT)) ਦੀਆਂ ਹੋਈਆਂ ਦੋ ਮੀਟਿੰਗਾਂ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਬੀਐੱਨਪੀਟੀਟੀ ਨੂੰ ਮੈਂਬਰ ਰਾਸ਼ਟਰਾਂ ਦੇ ਹਿੱਤਧਾਰਕਾਂ ਨਾਲ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਦੇ ਨਜ਼ਰੀਏ ਨਾਲ ਨਿਯਮਤ ਸਲਾਹ ਅਤੇ ਪ੍ਰੋਗਰਾਮ ਕਰਨ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸਿੱਖਿਆ ਅਤੇ ਖੋਜ ਸੰਸਥਾਵਾਂ ਵਿਚਾਰ ਸੰਪਰਕ ਵਧਾਉਣ ਲਈ ਵੀ ਸਹਿਮਤ ਹੋਏ ਹਾਂ।
br>
ਆਪਣੇ ਖੇਤਰ ਵਿੱਚ ਸੱਭਿਅਤਾ, ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਸਵੀਕਾਰ ਕਰਦੇ ਹੋਏ ਅਸੀਂ ਸੈਰ ਸਪਾਟੇ ਦੇ ਵਿਕਾਸ ਲਈ ਅਹਿਮ ਸਮਰੱਥਾ ਨੂੰ ਪਛਾਣਦੇ ਹੋਏ ਅੰਤਰ-ਬਿਮਸਟੈਕ ਸੈਰ ਸਪਾਟਾ ਜਿਸ ਵਿੱਚ ਵਿਸ਼ੇਸ਼ ਸੈਰ ਸਪਾਟਾ ਸਰਕਟ ਅਤੇ ਈਕੋ-ਟੁਰਿਜ਼ਮ ਵੀ ਸ਼ਾਮਲ ਹੈ ਨੂੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕਣ ਨੂੰ ਦੁਹਰਾਇਆ। ਵਿਸ਼ੇਸ਼ ਤੌਰ ‘ਤੇ ਅਸੀਂ ਖੇਤਰ ਵਿੱਚ ਬੁੱਧਇਜ਼ਮ ਸੈਰਸਪਾਟਾ ਸਰਕਟ ਅਤੇ ਮੰਤਰ ਸੈਰ ਸਪਾਟਾ ਸਰਕਟ ਦੇ ਵਿਕਾਸ ਨੂੰ ਉਤਸ਼ਾਹਿਤ ਕਰਾਂਗੇ।
br>
ਅਸੀਂ ਭੁਟਾਨ ਵਿਖੇ ਬਿਮਸਟੈਕ ਕਲਚਰਲ ਇੰਡਸਟਰੀਜ਼ ਕਮਿਸ਼ਨ ਅਤੇ ਬਿਮਸਟੈਕ ਕਲਚਰਲ ਇੰਡਸਟਰੀਜ਼ ਅਬਜਰਵੇਟਰੀ ਸਥਾਪਤ ਕਰਨ ਵਿੱਚ ਤੇਜੀ ਲਿਆਉਣ ਦਾ ਫੈਸਲਾ ਕੀਤਾ, ਜਿਹੜਾ ਕਿ ਸੱਭਿਆਚਾਰ ਉਦਯੋਗ ਲਈ ਇੱਕ ਸੂਚਨਾ ਦੇ ਭੰਡਾਰ ਵਾਂਗ ਕੰਮ ਕਰੇਗਾ।
br>
ਸਾਲ 2012 ਵਿੱਚ ਨੇਪਾਲ ਵਿੱਚ ਦੂਜੀ ਬਿਮਸਟੈਕ ਮੰਤਰੀਆਂ ਦੀ ਮੀਟਿੰਗ ਵਿੱਚ ਗਰੀਬੀ ਹਟਾਉਣ ਸਬੰਧੀ ਹੋਈ ਮੀਟਿੰਗ ਵਿੱਚ ਅਪਣਾਈ ਅਤੇ ਮਾਰਚ 2014 ਵਿੱਚ ਮਿਆਂਮਾਰ ਵਿਖੇ ਹੋਏ ਤੀਜੇ ਬਿਮਸਟੈਕ ਸਿਖਰ ਸੰਮੇਲਨ ਵਿੱਚ ਸਾਡੇ ਵੱਲੋਂ ਪ੍ਰਮਾਣਿਤ ਕੀਤੀ ਗਈ ਬਿਮਸਟੈਕ ਗਰੀਬੀ ਯੋਜਨਾ ਕਾਰਵਾਈ ਪ੍ਰਭਾਵਸ਼ਾਲੀ ਤੌਰ ‘ਤੇ ਲਾਗੂ ਕਰਨ ਪ੍ਰਤੀ ਵਚਨਬੱਧਤਾ ਨੂੰ ਮੁੜ ਦੁਹਰਾਇਆ।
br>
ਅਸੀਂ ਬਿਮਸਟੈਕ ਦੇ ਢਾਕਾ ਵਿੱਚ ਸਥਾਈ ਸਕੱਤਰੇਤ ਦੇ ਸਤੰਬਰ 2014 ਤੋਂ ਸ਼ੁਰੂ ਹੋਣ ਤੋਂ ਸੰਤੁਸ਼ਟ ਹਾਂ ਅਤੇ ਸਕੱਤਰੇਤ ਨੂੰ ਸ਼ੁਰੂ ਕਰਨ ਲਈ ਬੰਗਲਾਦੇਸ਼ ਸਰਕਾਰ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਵੀ ਕਰਦੇ ਹਾਂ।
br>
ਸਾਲ 2017 ਦੇ ਬਿਮਸਟੈਕ ਦੀ ਸਥਾਪਨਾ ਦੀ 20ਵੀਂ ਵਰ੍ਹੇਗੰਢ ਹੋਣ ਵਜੋਂ ਅਸੀਂ ਬਿਮਸਟੈਕ ਸਕੱਤਰੇਤ ਨੂੰ 20ਵੀਂ ਵਰ੍ਹੇਗੰਢ ਮਨਾਉਣ ਲਈ ਲੜੀਵਾਰ ਗਤੀਵਿਧੀਆਂ ਤਿਆਰ ਕਰਨ ਲਈ ਆਦੇਸ਼ ਦਿੱਤੇ ਹਨ ਅਤੇ ਅਥਾਰਿਟੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਕਰਨ ਲਈ ਆਦੇਸ਼ ਦਿੱਤੇ ਹਨ।
ਖੇਤਰੀ ਸਹਿਯੋਗ ਤਹਿਤ ਬਿਮਸਟੈਕ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਦੀ ਪੁਸ਼ਟੀ ਕਰਦੇ ਹੋਏ ਅਸੀਂ ਚੋਣਵੇਂ ਪੱਧਰ ‘ਤੇ ਸਮੇਂ ਮੁਤਾਬਕ ਅਤੇ ਨਿਯਮਤ ਰੂਪ ਵਿੱਚ ਬਿਮਸਟੈਕ ਮੀਟਿੰਗਾਂ ਕਰਨ ਲਈ ਵਚਨਬੱਧ ਹਾਂ।
br>
ਅਸੀਂ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀ ਲੰਕਾ ਅਤੇ ਥਾਈਲੈਂਡ ਦੇ ਨੇਤਾ ਬ੍ਰਿਕਸ-ਬਿਸਮਟੈਕ ਆਊਟਰੀਚ ਸਿਖਰ ਸੰਮੇਲਨ ਵਿੱਚ ਬਿਮਸਟੈਕ ਦੇ ਨੇਤਾਵਾਂ ਨੂੰ ਬੁਲਾਉਣ ਅਤੇ ਕੀਤੀਆਂ ਗਈਆਂ ਪਹਿਲਾਂ ਅਤੇ ਸਿਖਰ ਸੰਮੇਲਨ ਦੌਰਾਨ ਨਿੱਘੀ ਮਹਿਮਾਨ ਨਿਵਾਜ਼ੀ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦੇ ਹਾਂ।
br>
ਅਸੀਂ 2017 ਵਿੱਚ ਨੇਪਾਲ ਵਿੱਚ ਬਿਮਸਟੈਕ ਸਿਖਰ ਸੰਮੇਲਨ ਦੀ ਮੀਟਿੰਗ ਕਰਨ ਲਈ ਤਿਆਰ ਹਾਂ।
br>

***

br>
ਏਕੇਟੀ/ਐੱਸਐੱਚ/ਏਕੇ