Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੱਚਿਆਂ ਵਿਰੁੱਧ ਜਿਣਸੀ ਅਪਰਾਧਾਂ ਲਈ ਸਖਤ ਸਜ਼ਾਵਾਂ


ਬੱਚਿਆਂ ਦੀ ਜਿਣਸੀ ਅਪਰਾਧਾਂ ਵਿਰੁੱਧ ਸੁਰੱਖਿਆ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਇੱਕ ਮੀਟਿੰਗ ਵਿੱਚ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੇ ਐਕਟ (ਪੋਕਸੋ), 2012 ਵਿੱਚ ਇੱਕ ਇਤਿਹਾਸਿਕ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸੋਧ ਤਹਿਤ ਬੱਚਿਆਂ ਵਿਰੁੱਧ ਜਿਣਸੀ ਅਪਰਾਧ ਕਰਨ ਵਾਲਿਆਂ ਲਈ ਸਖਤ ਸਜ਼ਾ ਅਤੇ ਇਥੋਂ ਤੱਕ ਕਿ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਸੋਧ ਵਿੱਚ ਬੱਚਿਆਂ ਬਾਰੇ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਭਾਰੀ ਜ਼ੁਰਮਾਨੇ ਅਤੇ ਕੈਦ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ।

ਪ੍ਰਭਾਵ

* ਇਸ ਸੋਧ ਨਾਲ ਬੱਚਿਆਂ ਦੇ ਜਿਣਸੀ ਸ਼ੋਸ਼ਣ ਉੱਤੇ ਰੋਕ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਇਹ ਸੋਧ ਕਾਨੂੰਨ ਵਿੱਚ ਸ਼ਾਮਲ ਸਖ਼ਤ ਸਜ਼ਾਵਾਂ ਨੂੰ ਲਾਗੂ ਕਰਵਾਉਣ ਵਿੱਚ ਮਦਦ ਦੇਵੇਗੀ।

* ਇਹ ਕਮਜ਼ੋਰ ਬੱਚਿਆਂ ਦੀ ਮੁਸੀਬਤ ਵੇਲੇ ਰਾਖੀ ਵਿੱਚ ਸਹਾਈ ਹੋਵੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ ਦੀ ਰਾਖੀ ਕਰੇਗੀ।

* ਇਸ ਸੋਧ ਦਾ ਉਦੇਸ਼ ਬੱਚਿਆਂ ਦੇ ਸ਼ੋਸ਼ਣ ਬਾਰੇ ਸਪਸ਼ਟਤਾ ਨਾਲ ਦਰਸਾਉਣ ਵਿੱਚ ਮਦਦ ਕਰਨਾ ਅਤੇ ਉਸ ਤੋਂ ਬਾਅਦ ਸਜ਼ਾ ਦਾ ਪ੍ਰਾਵਧਾਨ ਕਰਨਾ ਹੈ।

ਏਕੇਟੀ /ਪੀਕੇ /ਐੱਸਐੱਚ