ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਡਲ ਨੂੰ ਭਾਰਤ ਅਤੇ ਇਟਲੀ ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਸਹਿਯੋਗ ਲਈ ਹਸਤਾਖ਼ਰ ਹੋਏ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਇਹ ਸਹਿਮਤੀ ਪੱਤਰ 30 ਅਕਤੂਬਰ, 2017 ਨੂੰ ਨਵੀਂ ਦਿੱਲੀ ਵਿਖੇ ਦਸਤਖ਼ਤ ਕੀਤਾ ਗਿਆ ਸੀ ਅਤੇ ਇਸ ‘ਤੇ ਭਾਰਤ ਸਰਕਾਰ ਦੇ ‘ਨਵੀਂ’ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੰਤ ਕੁਮਾਰ ਅਤੇ ਇਟਲੀ ਦੇ ਭਾਰਤ ਵਿੱਚ ਰਾਜਦੂਤ ਸ਼੍ਰੀ ਲੋਰੈਂਜ਼ੋ ਐਂਜੀਲੋਨੀ(Lorenzo ANGELONI) ਨੇ ਹਸਤਾਖ਼ਰ ਕੀਤੇ ਸਨ।
ਭਾਰਤ ਤੇ ਇਟਲੀ ਦਾ ਮਕਸਦ ਸਹਿਕਾਰੀ ਸੰਸਥਾਗਤ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਆਧਾਰ ਸਥਾਪਤ ਕਰਨਾ ਅਤੇ ਆਪਸੀ ਲਾਭ, ਸਮਾਨਤਾ ਅਤੇ ਪਰਸਪਰਤਾ ਦੇ ਆਧਾਰ ‘ਤੇ ਨਵੇਂ ਅਤੇ ਨਵਿਆਉਣਯੋਗ ਮੁੱਦਿਆਂ ‘ਤੇ ਤਕਨੀਕੀ ਦੁੱਵਲੇ ਸਹਿਯੋਗ ਨੂੰ ਵਧਾਉਣਾ ਹੈ। ਇਹ ਸਹਿਮਤੀ ਪੱਤਰ, ਸਹਿਯੋਗ ਖੇਤਰ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ, ਨਿਗਰਾਨੀ ਅਤੇ ਵਿਚਾਰ-ਚਰਚਾ ਕਰਨ ਲਈ ਇੱਕ ਸਾਂਝੀ ਕਾਰਜ ਕਮੇਟੀ ਸਥਾਪਤ ਕਰਨ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਦਾ ਉਦੇਸ਼ ਮੁਹਾਰਤ ਦਾ ਵਟਾਂਦਰਾ ਅਤੇ ਸੂਚਨਾ ਦੀ ਨੈੱਟਵਰਕਿੰਗ ਕਰਨਾ ਹੈ ਅਤੇ ਇਹ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਦਦ ਕਰਦਾ ਹੈ।
***
ਏਕੇਵਾਈ/ਵੀਬੀਏ/ਐੱਸਐੱਚ