Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਪੁਰਤਗਾਲ : ਬਾਹਰੀ ਪੁਲਾੜ ਤੋਂ ਗਹਿਰੇ ਨੀਲੇ ਸਮੁੰਦਰਾਂ ਤੱਕ ਸਹਿਯੋਗ

ਭਾਰਤ ਅਤੇ ਪੁਰਤਗਾਲ : ਬਾਹਰੀ ਪੁਲਾੜ ਤੋਂ ਗਹਿਰੇ ਨੀਲੇ ਸਮੁੰਦਰਾਂ ਤੱਕ ਸਹਿਯੋਗ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਿਸਬਨ ਦੌਰੇ ਦੌਰਾਨ ਭਾਰਤ-ਪੁਰਤਗਾਲ ਪੁਲਾੜ ਗੱਠਜੋੜ ਅਤੇ ਸਹਿਯੋਗੀ ਖੋਜ ਨੂੰ ਅੱਗੇ ਵਧਾਉਣ ਲਈ ਦੋਹਾਂ ਪੱਖਾਂ ਵੱਲੋਂ ਸਹਿਮਤੀ ਦਸਤਾਵੇਜ਼ਾਂ `ਤੇ ਹਸਤਾਖਰ ਕੀਤੇ ਗਏ । ਇਹ ਸਮਝੋਤੇ ਅਜੋਰਸ ਆਰਕੀਪਲਾਗੋ ਵਿਖੇ ਇੱਕ ਵਿਲੱਖਣ ਕੇਂਦਰ- ਐਟਲਾਂਟਿਕ ਅੰਤਰਰਾਸ਼ਟਰੀ ਖੋਜ ਕੇਂਦਰ ਦੀ ਸਥਾਪਨਾ ਲਈ ਭਾਰਤ ਦੀ ਪੁਰਤਗਾਲ ਨਾਲ ਵਿਗਿਆਨ ਅਤੇ ਟੈਕਨੋਲੋਜੀ ਭਾਈਵਾਲੀ ਨੂੰ ਉੱਨਤ ਕਰਨਗੇ ।

ਇਹ ਕੇਂਦਰ ਟਰਾਂਸ-ਐਟਲਾਂਟਕ ਅਤੇ ਉੱਤਰ-ਦੱਖਣੀ ਸਹਿਯੋਗ ਲਈ ਇਕ ਖੋਜ, ਨਵੀਨਤਾ ਅਤੇ ਗਿਆਨ ਹੱਬ ਦੇ ਤੌਰ `ਤੇ ਕੰਮ ਕਰੇਗਾ । ਖੋਜ ਅਤੇ ਵਿਦਿਅਕ ਸੰਗਠਨਾਂ ਦਾ ਇੱਕ ਅੰਤਰਰਾਸ਼ਟਰੀ ਨੈੱਟਵਰਕ ਉਤਪੰਨ ਕੀਤਾ ਜਾਵੇਗਾ । ਇਸ ਦਾ ਟੀਚਾ ਖੋਜ ਦੀ ਹਮਾਇਤ ਅਤੇ ਨਵੇਂ ਜਲਵਾਯੂ, ਭੂਮੀ, ਪੁਲਾੜ ਅਤੇ ਸਮੁੰਦਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਹਿਭਾਗੀ ਵਾਤਾਵਰਣ ਪ੍ਰਦਾਨ ਕਰਨਾ ਹੈ ।

ਪੁਲਾੜ ਦੇ ਸਬੰਧ ਵਿੱਚ ਅਗਲੇ ਪੱਧਰ ਦੇ ਨੈਨੋ ਅਤੇ ਮਾਈਕਰੋ ਸੈਟੇਲਾਈਟਸ ਦੇ ਵਿਕਾਸ ਅਤੇ ਸਹਿਯੋਗ ਦੀ ਸ਼ਮੂਲੀਅਤ ਲਈ ਮਿਲਵਰਤਣ ਦੀ ਸੰਭਾਵਨਾ ਹੈ । ਸਮੁੰਦਰ ਵਿਗਿਆਨ ਉੱਤੇ ਇਹ ਪ੍ਰੋਜੈਕਟ, ਭਾਰਤ ਨੂੰ ਐਟਲਾਂਟਕ ਦਾ ਵਾਤਾਵਰਣ ਅਤੇ ਸਮੁੰਦਰੀ ਵਿਹਾਰ ਅਤੇ ਮੌਨਸੂਨ ਸਮੇਤ ਹੋਰ ਮੌਸਮੀ ਨਮੂਨਿਆਂ ਨਾਲ ਇਸ ਦੇ ਸਬੰਧ ਦਾ ਅਧਿਐਨ ਕਰਨ ਦੇ ਯੋਗ ਬਣਾਏਗਾ ।

VBA/HS