ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਬਹਰੀਨ ਦੇ
ਵਿਚਕਾਰ ਗੈਰ ਕਾਨੂੰਨੀ ਮਨੁੱਖੀ ਤਸਕਰੀ ਵਿਸ਼ੇਸਕਰ ਮਹਿਲਾਵਾਂ ਅਤੇ ਬੱਚਿਆ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਸਹਿਮਤੀ
ਪੱਤਰ ‘ਤੇ ਦਸਤਖਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਬਚਾਅ,ਪੁਨਰ ਵਾਪਸੀ,ਬਰਾਮਦਗੀ ਅਤੇ ਇਸ ਦੇ ਸ਼ਿਕਾਰ ਹੋਏ ਲੋਕਾਂ ਨੂੰ ਪਰਿਵਾਰਾਂ ਦੇ ਨਾਲ
ਮਿਲਾਉਣਾ ਸ਼ਾਮਲ ਹੈ ।
ਇਸ ਸਹਿਮਤੀ ਨਾਲ ਦੋਵੇਂ ਦੇਸ਼ਾਂ ਨੇ ਦੋਸਤੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।ਦੋਵੇਂ ਦੇਸ਼ਾਂ ਨੇ ਮਨੁੱਖ ਦੀ ਗੈਰ ਕਾਨੂੰਨੀ
ਤਸਕਰੀ,ਖਾਸਕਾਰ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਨੂੰ ਤੇਜ਼ੀ ਨਾਲ ਰੋਕਣ,ਬਚਾਓ ਕਰਨ ਅਤੇ ਇਸ ਦੇ ਸ਼ਿਕਾਰ ਹੋਏ ਲੋਕਾਂ ਨੂੰ ਪਰਿਵਾਰਾਂ ਦੇ ਨਾਲ ਮਿਲਾਉਣ ਦੇ ਮੁੱਦੇ ‘ਤੇ ਦੁਵੱਲੇ ਸਹਿਯੋਗ ਨੁੰ ਵਧਾਉਣ ‘ਤੇ ਜ਼ੋਰ ਦਿੱਤਾ।
ਅਪ੍ਰੈਲ 2016 ਦੇ ਪਹਿਲੇ ਹਫਤੇ ਵਿੱਚ ਗ੍ਰਹਿ ਮੰਤਰੀ ਦੇ ਦੁਬਈ ਦੌਰੇ ਦੇ ਦੌਰਾਨ ਸਹਿਮਤੀ ਪੱਤਰ ‘ਤੇ
ਦਸਤਖਤ ਕੀਤੇ ਜਾਣ ਦੀ ਸੰਭਾਵਨਾ ਹੈ।
ਭਾਰਤ ਤੇ ਬਹਰੀਨ ਰਾਜਾਸ਼ਾਹੀ ਦੇ ਵਿਚਕਾਰ ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸਤਾਵਾਂ ਹੇਠ ਲਿਖੇ
ਅਨੁਸਾਰ ਹਨ :
ਸਾਰੇ ਤਰ੍ਹਾਂ ਦੀ ਮਨੁੱਖੀ ਤਸਕਰੀ, ਖਾਸਕਰ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਰੋਕਣ ਸਬੰਧੀ ਸਹਿਯੋਗ ਨੁੰ ਮਜ਼ਬੂਤ ਕੀਤਾ ਜਾਵੇਗਾ ਅਤੇ ਤਸਕਰਾਂ ਦੇ ਖਿਲ਼ਾਫ ਕਾਨੂੰਨੀ ਕਾਰਵਾਈ ਅਤੇ ਤੇਜ਼ੀ ਨਾਲ ਜਾਂਚ ਸਹਿਤ ਦੋਨਾਂ ਦੇਸ਼ਾਂ ਵਿੱਚ ਸੰਗਠਿਤ ਅਪਰਾਧ ਚਲਾਉਣ ਵਾਲਿਆ ਦੇ ਖਿਲਾਫ ਕਾਰਵਾਈ ਹੋਵੇਗੀ।
ਰੋਕਥਾਮ ਉਪਾਅ ਕਰਕੇ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਾਰੀ ਦਾ ਖਾਤਮਾ ਕੀਤਾ ਜਾਵੇਗਾ ਅਤੇ ਪੀੜਤ ਲੋਕਾਂ ਦੇ ਅਧਿਕਾਰਾਂ ਦੀ
ਰੱਖਿਆ ਹੋਵੇਗੀ।
ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਦੋਵੇਂ ਪੱਖ ਤਸਕਰੀ ਵਿਰੋਧੀ ਸੈੱਲ ਅਤੇ ਟਾਸਕ ਫੋਰਸ ਗਠਿਤ ਕਰਨਗੇ।
ਮਨੁੱਖੀ ਤਸਕਰਾਂ ਦੀ ਪਹਿਚਾਣ ਦੇ ਲਈ ਪੁਲਿਸ ਅਤੇ ਦੂਜੀਆਂ ਸਬੰਧਿਤ ਏਜੰਸੀਆਂ ਦੇ ਵਿਚਕਾਰ ਕਾਰਜ
ਅਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਵੇਗਾ।
ਪੀੜੜ ਪੱਖ ਦੀ ਘਰ ਵਾਪਸੀ ਦਾ ਹਰ ਸੰਭਵ ਯਤਨ ਕਰਦੇ ਹੋਏ ਉਸ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ ਅਤੇ ਮੂਲ ਦੇਸ਼ ਉਸ ਦੇ
ਸੁਰੱਖਿਅਤ ਅਤੇ ਪ੍ਰਭਾਵੀ ਪੁਨਰਮਿਲਨ ਦੇ ਉਪਾਅ ਕਰੇਗਾ।
ਦੋਨਾਂ ਪੱਖਾਂ ਦੀ ਸਾਂਝੀ ਟਾਸਕ ਫੋਰਸ ਦੇ ਪ੍ਰਤੀਨਿਧਆਂ ਦਾ ਗਠਨ ਕੀਤਾ ਜਾਵੇਗਾ ਜਿਸ ਨਾਲ ਸਹਿਮਤੀ
ਪੱਤਰ ਦੇ ਕੰਮਕਾਜ ‘ਤੇ ਨਿਗਰਾਨੀ ਰੱਖੀ ਜਾਵੇਗੀ।
ਪਿਛੋਕੜ :
ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦੱਖਣੀ ਏਸ਼ੀਆ ਦੇ ਦੇਸ਼ ਖਾਸ ਤੌਰ ‘ਤੇ ਪ੍ਰਭਾਵਿਤ ਹਨ।ਇਸ ਵਿੱਚ ਘਰੇਲੂ ਤਸਕਰੀ ਜਾਂ ਪੜੌਸੀ ਦੇਸ਼ਾਂ ਤੋਂ ਤਸਕਰੀ ਦੀਆ ਘਟਨਾਵਾਂ ਦਾ ਹੋਣਾ ਆਮ ਹੈ, ਹਾਲਾਂਕਿ ਦੱਖਣ ਏਸ਼ੀਆਈ ਪੀੜਤਾਂ ਦੀ ਪਹਿਚਾਣ ਮੱਧ ਪੂਰਬ ਵਿੱਚ ਤੇਜ਼ੀ ਨਾਲ ਵਧ
ਰਹੀ ਹੈ।
ਜਿੱਥੋਂ ਤੱਕ ਬਹਰੀਨ ਦੀ ਗੱਲ ਹੈ ਮਨੁੱਖੀ ਤਸਕਰੀ ਦਾ ਭਾਰਤ ਅਹਿਮ ਸਰੋਤ ਹੈ। ਇੰਨਾ ਹੀ ਨਹੀਂ, ਪੁਰਸ਼ਾਂ ਅਤੇ ਮਹਿਲਾਵਾਂ ਨੂੰ ਤਸਕਰੀ ਦੇ ਜਰੀਏ ਬਹਰੀਨ ਪਹੁੰਚਾਇਆ ਜਾਂਦਾ ਹੈ। ਉਥੇ ਜਬਰਨ ਮਜ਼ਦੂਰੀ ਅਤੇ
ਵੇਸਵਾਗਿਰੀ ਦੇ ਲਈ ਇਨ੍ਹਾਂ ਨੂੰ ਲਿਜਾਇਆ ਜਾਂਦਾ ਹੈ।ਦੱਖਣ ਏਸ਼ੀਆ ਤੋਂ ਪੁਰਸ਼ ਅਤੇ ਮਹਿਲਾਵਾਂ ਘਰੇਲੂ ਕਰਮਚਾਰੀ ਜਾਂ ਅਕੁਸ਼ਲ ਕਾਮੇ ਦੇ ਰੂਪ ਵਿੱਚ ਨਿਰਮਾਣ ਦੇ ਖੇਤਰ ਅਤੇ ਦੂਜੀਆਂ ਸੇਵਾਵਾਂ ਵਿੱਚ
ਸਵੈਇੱਛਾ ਨਾਲ ਜਾਂਦੇ ਹਨ ਹਾਲਾਂਕਿ ਕਾਮਿਆਂ ਨੂੰ ਬਹਰੀਨ ਪਹੁੰਚਣ ਤੋਂ ਬਾਅਦ
ਪਾਸਪੋਰਟ ‘ਤੇ ਗੈਰ ਕਾਨੂੰਨੀ ਰੋਕ,ਅੰਦੋਲਨ ‘ਤੇ ਪ੍ਰਤੀਬੰਧ,ਮਜ਼ਦੂਰੀ ਖਤਰੇ, ਤਨਖਾਹ ਦਾ ਨਾ ਭੁਗਤਾਨ,ਧਮਕੀਆਂ ਅਤੇ ਸਰੀਰਕ ਅਤੇ ਯੌਣ ਸ਼ੋਸਣ ਵਰਗੀਆਂ ਪਰਸਥਿਤੀਆ ਦਾ ਮਜ਼ਬੂਰਨ ਸਾਹਮਣਾ
ਕਰਨਾ ਪੈਂਦਾ ਹੈ।
ਬਹਰੀਨ ਰਾਜਾਸ਼ਾਹੀ ਅਤੇ ਭਾਰਤ ਦੇ ਵਿਚਕਾਰ ਹਰ ਪੱਧਰ ‘ਤੇ ਤਸਕਰ ਦੇ ਵਿਰੁੱਧ ਯਤਨਾਂ ਨੂੰ ਸਖਤੀ
ਨਾਲ ਲਾਗੂ ਕੀਤਾ ਗਿਆ ਹੈ ਜਿਸ ਨਾਲ ਪੀੜਿਤਾਂ ਦੀ ਸੁਰੱਖਿਆ ਅਤੇ ਇਸ ‘ਤੇ ਪ੍ਰਤੀਬੰਧ ਲੱਗ ਸਕੇ। ਦੋਵੇਂ ਦੇਸ਼ਾਂ ਦੇ ਵਿਚਕਾਰ ਖੁਫੀਆ
ਸੂਚਨਾਵਾਂ ਦੇ ਅਦਾਨ- ਪ੍ਰਦਾਨ ਦੀ ਵੀ ਜਰੂਰਤ ਹੈ। ਇਸ ਤੋਂ ਇਲਾਵਾ ਸੰਯੁਕਤ ਜਾਂਚ ਅਤੇ ਦੂਸਰੀ ਪਹਿਲ ਵੀ ਜਰੂਰੀ ਹੈ।ਇਸ ਉਦੇਸ਼ ਦੇ ਲਈ ਬਹਰੀਨ ਰਾਜਾਸ਼ਾਹੀ ਅਤੇ ਦੇ
ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਪ੍ਰਸਤਾਵਿਤ ਹੈ। ਭਾਰਤ ਨੇ ਬੰਗਲਾਦੇਸ਼ ਦੇ ਨਾਲ ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਪਹਿਲਾ ਹੀ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ।
***
ਏਕੇਟੀ/ਬੀਵੀਏ/ਐੱਸਐੱਚ