Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਬਾਹਰੀ ਪੁਲਾੜ ਦੇ ਸ਼ਾਂਤਮਈ ਉਪਯੋਗ ਵਿਚ ਸਹਿਯੋਗ ਬਾਰੇ ਸਮਝੌਤੇ ਬਾਰੇਮੰਤਰੀ ਮੰਡਲ ਨੂੰ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈਮੰਤਰੀ ਮੰਡਲ ਮੀਟਿੰਗ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਬਾਹਰੀ ਪੁਲਾੜ ਦੇ ਸ਼ਾਂਤਮਈ ਉਪਯੋਗ ਵਿਚ ਸਹਿਯੋਗ ਬਾਰੇ ਸਮਝੌਤੇ ਸਬੰਧੀ ਜਾਣੂ ਕਰਵਾਇਆ ਗਿਆ ਹੈ । ਇਸ ਸਮਝੌਤੇ ਉਪਰ ਨਵੀ ਦਿੱਲੀ ਵਿਖੇ ਅਪ੍ਰੈਲ 2017 ਵਿਚ ਹਸਤਾਖ਼ਰ ਕੀਤੇ ਗਏ ਸਨ।

ਇਹ ਸਮਝੌਤੇ ਪੁਲਾੜ ਵਿਗਿਆਨ, ਤਕਨੀਕ ਅਤੇ ਧਰਤੀ ਦੀ ਰਿਮੋਟ ਸੈਂਸਿੰਗ , ਸੈਟੇਲਾਈਟ ਸੰਚਾਰ ਅਤੇ ਸੈਟੇਲਾਈਟ ਅਧਾਰਿਤ ਨੈਵੀਗੇਸ਼ਨ, ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ ਬਾਰੇ applications , ਪੁਲਾੜ ਜਹਾਜ, ਪੁਲਾੜ ਸਿਸਟਮ ਅਤੇ ਜਮੀਨੀ ਸਿਸਟਮ ਵਰਤੋਂ ਦੇ ਵਿੱਚ ਸਹਿਯੋਗ ਦਾ ਰਾਹ ਪੱਧਰ ਕਰੇਗਾ।

ਇਹ ਸਮਝੌਤਾ ਸਾਂਝੇ ਵਰਕਿੰਗ ਗਰੁੱਪ ਦੀ ਸਥਾਪਨਾ ਦਾ ਰਾਹ ਪੱਧਰ ਕਰੇਗਾ ਅਤੇ ਨਾਲ ਹੀ ਪੁਲਾੜ ਵਿਭਾਗ / ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਅਤੇ ਬੰਗਲਾਦੇਸ਼ ਟੈਲੀਕਾਮ ਰੈਗੂਲੇਟਰੀ ਕਮਿਸ਼ਨ (BRTC ) ਵਿੱਚੋਂ ਮੈਂਬਰਾ ਦੀ ਚੋਣ ਕਰਨ ਵਿਚ ਮਦਦ ਕਰੇਗਾ ਜਿਸ ਨਾਲ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਐਕਸ਼ਨ ਪਲਾਨ ਬਣਾਉਣ ਵਿਚ ਸਹਾਈ ਹੋਵੇਗਾ ।

ਇਹ ਕਰਾਰ ਧਰਤੀ ਦੀ ਰਿਮੋਟ ਸੈਂਸਿੰਗ , ਸੈਟੇਲਾਈਟ ਸੰਚਾਰ , ਸੈਟੇਲਾਈਟ ਨੈਵੀਗੇਸ਼ਨ , ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀਆਂ ਖੋਜਾਂ ਕਰਨ ਲਈ ਪ੍ਰੇਰਿਤ ਕਰੇਗਾ ।

ਇਸ ਸਮਝੌਤੇ ਤਹਿਤ ਹੋਏ ਕੰਮਾਂ ਉੱਤੇ ਹੋਇਆ ਆਰਥਿਕ ਖਰਚ ਸੰਬੰਧਿਤ ਕਾਰਜਕਾਰੀ ਸੰਸਥਾ ਦੁਆਰਾ ਬੱਜਟ ਰੈਗੂਲੇਸ਼ਨ ਅਤੇ ਸੰਬੰਧਿਤ ਰਾਜਾਂ ਦੇ ਮੌਜੂਦਾ ਸਾਧਨਾ ਦੀ ਹੱਦ ਵਿਚ ਰਾਸ਼ਟਰੀ ਨਿਯਮਾਂ ਨੂੰ ਵਿਚਾਰਦੇ ਹੋਏ ਕੀਤਾ ਜਾਵੇਗਾ। ਇਸ ਸਮਝੌਤੇ ਅਧੀਨ ਹੋਏ ਸੰਯੁਕਤ ਪ੍ਰੋਜੈਕਟ ਅਤੇ ਕੰਮ ਉਹਨਾਂ ਦੀ ਕਿਸਮ ਅਤੇ ਐਕਟੀਵਿਟੀ ਦੀ ਫ਼ੀਲਡ ਨੂੰ ਧਿਆਨ ਵਿਚ ਰੱਖਦੇ ਹੋਏ ਨਾਨ ਕਮਰਸ਼ੀਅਲ ਜਾਂ ਕਮਰਸ਼ੀਅਲ ਬੇਸਿਸ ਤੇ ਹੋਣਗੇ ਅਤੇ ਮਿਊਚੁਅਲ ਪੇਮੈਂਟ ਜਾਂ ਕੰਪੰਨਸੇਟਰੀ ਪ੍ਰਬੰਧਾਂ ਜਾਂ ਕਰਾਰਾਂ ਤਹਿਤ ਕੀਤੇ ਜਾਣਗੇ।

ਇਹ ਸਮਝੌਤੇ ਪੁਲਾੜ ਤਕਨੀਕ ਵਿਚ ਮਾਨਵਤਾ ਦੇ ਲਾਭ ਦੇ ਲਈ ਸੰਯੁਕਤ ਗਤੀਵਿਧੀਆਂ ਵਿਕਸਿਤ ਕਰਨ ਵਿਚ ਰਾਹ ਪੱਧਰਾ ਕਰੇਗਾ । ਇਸ ਨਾਲ ਦੇਸ਼ ਦੇ ਸਭ ਭਾਗਾਂ