ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ (i) ਭਾਰਤ-ਬੰਗਲਾਦੇਸ਼ ਸਰਹੱਦ ਉੱਤੇ ਬਾਰਡਰ ਹਾਟਾਂ (Border Haats) ਦੀ ਸਥਾਪਨਾ ਲਈ ਬੰਗਲਾਦੇਸ਼ ਨਾਲ 23 ਅਕਤੂਬਰ, 2010 ਨੂੰ ਹਸਤਾਖਰਿਤ ਬਾਰਡਰ ਹਾਟਾਂ ਦੀ ਓਪਰੇਸ਼ਨ ਵਿਧੀ ਤੇ ਸਹਿਮਤੀ ਪੱਤਰ (ii) 15 ਮਈ, 2012 ਨੂੰ ਹਸਤਾਖਰਿਤ ਸਹਿਮਤੀ-ਪੱਤਰ ਵਿੱਚ ਵਾਧੇ; (iii) ਬੰਗਲਾਦੇਸ਼ ਅਤੇ ਸਬੰਧਤ ਰਾਜ ਸਰਕਾਰ ਨਾਲ ਸਲਾਹ-ਮਸ਼ਵਰਾ ਕਰ ਕੇ ਢੁਕਵੇਂ ਸਥਾਨਾਂ ਦੀ ਸ਼ਨਾਖ਼ਤ ਤੋਂ ਬਾਅਦ ਨਵੀਂਆਂ ਬਾਰਡਰ ਹਾਟਾਂ ਸਥਾਪਤ ਕਰਨ ਲਈ ਅਤੇ (iv) ਸਬੰਧਤਰਾਜਸਰਕਾਰਾਂ/ਕੇਂਦਰ ਸਰਕਾਰ ਦੀਆਂ ਏਜੰਸੀਆਂ ਤੇ ਬੰਗਲਾਦੇਸ਼ ਸਰਕਾਰ ਨਾਲ ਸਲਾਹ-ਮਸ਼ਵਰੇ ਰਾਹੀਂ ਉਪਰੋਕਤ ਸਹਿਮਤੀ-ਪੱਤਰ/ਵਾਧੇ ਦੇ ਨੇਮਾਂ ਅਤੇ ਸ਼ਰਤਾਂ ਵਿੱਚ ਸੋਧ ਕਰਨ ਲਈ; ਸਹਿਮਤੀ-ਪੱਤਰ ਨੂੰ ਪਿਛਲੀ ਤਾਰੀਖ਼ ਤੋਂ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਬਾਰਡਰ ਹਾੱਟਸ ਦਾ ਉਦੇਸ਼ ਸਥਾਨਕ ਕਰੰਸੀ ਅਤੇ/ਜਾਂ ਵਟਾਂਦਰਾ ਆਧਾਰ ਉੱਤੇ ਸਥਾਨਕ ਮੰਡੀਆਂ ਜਾਂ ਬਾਜ਼ਾਰਾਂ ਰਾਹੀਂ ਸਥਾਨਕ ਉਤਪਾਦਾਂ ਦੀ ਰਵਾਇਤੀ ਮੰਡੀਕਰਨ ਪ੍ਰਣਾਲੀ ਸਥਾਪਤ ਕਰ ਕੇ ਦੋਵੇਂ ਦੇਸ਼ਾਂ ਦੇ ਸਰਹੱਦਾਂ ਦੇ ਨਾਲ ਦੂਰ-ਦੁਰਾਡੇ ਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੀ ਸਲਾਮਤੀ ਵਿੱਚ ਵਾਧਾ ਕਰਨਾ ਹੈ। ਇਸ ਨਾਲ ਭਾਵੇਂ ਦੁਵੱਲੇ ਵਪਾਰ ਦੀ ਪ੍ਰਤੀਸ਼ਤਤਾ ਵਿੱਚ ਕੋਈ ਵਰਣਨਯੋਗ ਵਾਧਾ ਤਾਂ ਨਹੀਂ ਹੋਵੇਗਾ ਪਰ ਇਹ ਕਦਮ ਸਮਾਜ ਦੇ ਹਾਸ਼ੀਏ ‘ਤੇ ਚਲੇ ਗਏ ਵਰਗਾਂ ਦੀ ਆਰਥਿਕ ਸਲਾਮਤੀ ਵਿੱਚ ਸੁਧਾਰ ਕਰਨ ‘ਚ ਮਦਦ ਕਰਨਗੇ।
ਪਿਛੋਕੜ
10-13 ਜਨਵਰੀ, 2010 ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਇਹ ਸਹਿਮਤੀ ਹੋਈ ਸੀ ਕਿ ਮੇਘਾਲਿਆ ਸਰਹੱਦ ਸਮੇਤ ਚੋਣਵੇਂ ਖੇਤਰਾਂ ਵਿੱਚ ਪਾਇਲਟ ਅਧਾਰ ਉੱਤੇ ਬਾਰਡਰ ਹਾਟਾਂ ਸਥਾਪਤ ਕੀਤੀਆਂ ਜਾਣਗੀਆਂ; ਜਿਨ੍ਹਾਂ ਰਾਹੀਂ ਦੋਵੇਂ ਸਰਕਾਰਾਂ ਦੀ ਸਹਿਮਤੀ ਤੇ ਅਧਿਸੂਚਨਾ ਰਾਹੀਂ ਲਾਗੂ ਹੋਏ ਵਿਨਿਯਮਾਂ ਅਨੁਸਾਰ ਵਰਣਿਤ ਉਤਪਾਦਾਂ ਦੇ ਕਾਰੋਬਾਰ ਦੀ ਇਜਾਜ਼ਤ ਹੋਵੇਗੀ।
ਉਸੇ ਨੂੰ ਲਾਗੂ ਕਰਨ ਲਈ, ਇੱਕ ਸਹਿਮਤੀ ਪੱਤਰ ਅਤੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਸਰਹੱਦ ਦੇ ਨਾਲ ਬਾਰਡਰ ਹਾਟਾਂ ਦੇ ਆੱਪ੍ਰੇਸ਼ਨ ਦੀ ਵਿਧੀ ਉੱਤੇ 23 ਅਕਤੂਬਰ, 2010 ਨੂੰ ਹਸਤਾਖਰ ਕੀਤੇ ਗਏ ਸਨ। ਉਸ ਤੋਂ ਬਾਅਦ 15 ਮਈ, 2012 ਨੂੰ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਸਰਹੱਦ ਦੇ ਨਾਲ ਬਾਰਡਰ ਹਾਟਾਂ ਦੇ ਓਪਰੇਸ਼ਨ ਦੀ ਵਿਧੀ ਵਿੱਚ ਵਾਧੇ ਉੱਤੇ ਵੀ ਹਸਤਾਖਰ ਕੀਤੇ ਗਏ ਸਨ।
ਹੇਠ ਲਿਖੀਆਂ ਬਾਰਡਰ ਹਾਟਾਂ ਪਹਿਲਾਂ ਹੀ ਚੱਲ ਰਹੀਆਂ ਹਨ:
1. ਕਲਾਇਚਰ (ਮੇਘਾਲਿਆ-ਬੰਗਲਾਦੇਸ਼ ਸਰਹੱਦ)
2. ਬਲਾਤ (ਮੇਘਾਲਿਆ-ਬੰਗਲਾਦੇਸ਼ ਸਰਹੱਦ)
3. ਕਮਲਾਸਾਗਰ (ਤ੍ਰਿਪੁਰਾ-ਬੰਗਲਾਦੇਸ਼ ਸਰਹੱਦ)
3. ਸ੍ਰੀਨਗਰ (ਤ੍ਰਿਪੁਰਾ-ਬੰਗਲਾਦੇਸ਼ ਸਰਹੱਦ)
ਇਸ ਦੇ ਨਾਲ ਹੀ ਦੋਵੇਂ ਸਰਕਾਰਾਂ ਬੰਗਲਾਦੇਸ਼ ਦੀ ਸਰਹੱਦ ਦੇ ਨਾਲ ਤ੍ਰਿਪੁਰਾ ਵਿੱਚ ਦੋ ਬਾਰਡਰ ਹਾਟਾਂ ਤੇ ਮੇਘਾਲਿਆ ਵਿੱਚ ਚਾਰ ਬਾਰਡਰ ਹਾਟਾਂ ਸਥਾਪਤ ਕਰਨ ਲਈ ਸਹਿਮਤੀ ਹੋਈਆਂ ਸਨ।
AKT/VBA/SH