ਪੀਐੱਮਇੰਡੀਆ

ਮਾਣਯੋਗ ਪ੍ਰਧਾਨ ਮੰਤਰੀ ਲੀ ਸੇਈਨ ਲੂੰਗ
Your Majesty,
Excellencies,
ਆਸੀਆਨ ਭਾਰਤ ਯਾਦਗਾਰੀ ਸੰਮੇਲਨ ਵਿੱਚ ਆਪ ਸਾਰਿਆਂ ਦਾ ਸਵਾਗਤ ਕਰਨ ਵਿੱਚ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ।
ਅਸੀਂ ਭਾਵੇਂ ਆਪਣੀ ਸਾਂਝੇਦਾਰੀ ਦੇ 25 ਸਾਲ ਮਨਾ ਰਹੇ ਹਾਂ, ਸਾਡੀ ਸਾਂਝੀ ਯਾਤਰਾ ਹਜ਼ਾਰਾਂ ਸਾਲ ਪੁਰਾਣੀ ਹੈ।
ਪੰਜ ਸਾਲਾਂ ਵਿੱਚ ਦੂਸਰੀ ਵਾਰ ਆਸੀਆਨ ਆਗੂਆਂ ਦੀ ਮੇਜ਼ਬਾਨੀ ਕਰਨਾ ਭਾਰਤ ਲਈ ਫ਼ਖਰ ਦੀ ਗੱਲ ਹੈ। ਕੱਲ੍ਹ, ਤੁਸੀਂ ਗਣਤੰਤਰ ਦਿਵਸ ਦੇ ਜਸ਼ਨਾਂ `ਤੇ ਸਾਡੇ ਸਨਮਾਨਿਤ ਮਹਿਮਾਨ ਹੋਵੋਗੇ। ਇਸ ਖ਼ੁਸ਼ੀ ਦੇ ਮੌਕੇ `ਤੇ ਸਾਡੇ ਆਸੀਆਨ ਭਾਈਵਾਲ ਭੈਣਾਂ-ਭਰਾਵਾਂ ਦੀ ਮੌਜੂਦਗੀ ਬੇਮਿਸਾਲ ਹੈ।
ਤੁਹਾਡੀ ਸਮੂਹਿਕ ਮੌਜੂਦਗੀ ਮੇਰੇ 1.25 ਕਰੋੜ ਸਾਥੀ ਭਾਰਤੀਆਂ ਦੇ ਦਿਲਾਂ ਨੂੰ ਛੂਹ ਗਈ ਹੈ। ਇਹ ਭਾਰਤ ਦੀ ਐਕਟ ਈਸਟ ਪਾਲਿਸੀ ਦੇ ਕੇਂਦਰ ਵਿੱਚ ਆਸੀਆਨ ਨੂੰ ਰੱਖਣ ਦੀ ਰਣਨੀਤਕ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਸਾਡੀ ਦੋਸਤੀ, ਸਾਡੇ ਸਾਂਝੇ ਸੱਭਿਆਚਾਰ ਅਤੇ ਸੱਭਿਆਚਾਰਕ ਸਬੰਧਾਂ ਕਰਕੇ ਪ੍ਰਵਾਨ ਚੜ੍ਹੀ ਹੈ। ਪ੍ਰਾਚੀਨ ਭਾਰਤੀ ਮਹਾਂ-ਕਾਵਿ ਰਮਾਇਣ ਆਸੀਆਨ ਅਤੇ ਭਾਰਤੀ ਉਪ ਮਹਾਂਦੀਪ ਵਿੱਚ ਇੱਕ ਕੀਮਤੀ ਸਾਂਝੀ ਵਿਰਾਸਤ ਬਣਿਆ ਹੋਇਆ ਹੈ।
ਇਸ ਮਹਾਂਕਾਵਿ ਰਾਹੀਂ ਅਸੀਂ ਆਪਣੇ ਸਾਂਝੇ ਸੱਭਿਆਚਾਰਕ ਖ਼ਜ਼ਾਨੇ ਨੂੰ ਦਿਖਾਉਣ ਲਈ ਆਸੀਆਨ ਦੇਸ਼ਾਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਰਮਾਇਣ ਉਤਸਵ ਦਾ ਆਯੋਜਨ ਕੀਤਾ ਹੈ।
ਬੁੱਧ ਧਰਮ ਸਮੇਤ ਹੋਰ ਪ੍ਰਮੁੱਖ ਧਰਮਾਂ ਨੇ ਸਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਿਆ ਹੈ। ਦੱਖਣ ਪੂਰਬੀ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਇਸਲਾਮ ਧਰਮ ਦੇ ਸਦੀਆਂ ਪੁਰਾਣੇ ਅਨੋਖੇ ਭਾਰਤੀ ਕੁਨੈਕਸ਼ਨ ਹਨ। ਆਪਣੇ ਸਾਂਝੇ ਵਿਰਸੇ ਦਾ ਜਸ਼ਨ ਮਨਾਉਣ ਲਈ ਅਸੀਂ ਯਾਦਗਾਰੀ ਮੋਹਰਾਂ ਵੀ ਸਾਂਝੇ ਤੌਰ `ਤੇ ਜਾਰੀ ਕੀਤੀਆਂ ਹਨ।
Your Majesty, Excellencies,
ਇਹ ਸੰਮੇਲਨ ਭਾਰਤ ਅਤੇ ਆਸੀਆਨ ਵਿੱਚ ਪੂਰੇ ਸਾਲ ਦੌਰਾਨ ਆਯੋਜਿਤ ਕੀਤੀਆਂ ਗਈਆਂ ਸਾਂਝੀਆਂ ਯਾਦਗਾਰੀ ਗਤੀਵਿਧੀਆਂ ਦਾ ਪ੍ਰਮੁੱਖ ਉਤਸਵ ਹੈ ਜੋ ਸਾਡੀ ਹੁਣ ਤੱਕ ਦੀ ਯਾਤਰਾ ਦੀ ਸਮੀਖਿਆ ਅਤੇ ਭਵਿੱਖ ਲਈ ਮਾਰਗ ਤੈਅ ਕਰਨ ਦਾ ਕੀਮਤੀ ਅਵਸਰ ਪ੍ਰਦਾਨ ਕਰਦਾ ਹੈ।
ਮੇਰੇ ਵਿਚਾਰ ਵਿੱਚ ਇਹ ਮੰਤਵ ਸਾਡੇ ਦਰਮਿਆਨ ਅਜ਼ਾਦ ਅਤੇ ਦੋਸਤਾਨਾ ਵਿਚਾਰ ਚਰਚਾ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਪੂਰਾ ਹੋਇਆ ਹੈ।
ਸੰਨ੍ਹ 1992 ਤੋਂ ਸਾਡੀ ਭਾਈਵਾਲੀ, ਖੇਤਰੀ ਸੰਵਾਦ ਤੋਂ ਰਣਨੀਤਕ ਭਾਗੀਦਾਰੀ ਤੱਕ ਵਿਕਸਤ ਹੋਈ ਹੈ। ਅੱਜ ਅਸੀਂ ਸਲਾਨਾ ਸੰਮੇਲਨ ਮੀਟਿੰਗਾਂ ਦੇ ਇਲਾਵਾ 30 ਖੇਤਰੀ ਸੰਵਾਦ ਅਤੇ 7 ਮੰਤਰੀ ਪੱਧਰ ਦੀਆਂ ਗੱਲਾਂ ਬਾਤਾਂ ਕਰਨੀਆਂ ਹਨ।
ਅਸੀਂ ਪੰਜ ਸਾਲਾਂ ਯੋਜਨਾਵਾਂ ਰਾਹੀਂ ਆਸੀਆ-ਭਾਰਤ ਭਾਈਵਾਲੀ ਦੇ ਮੁੱਖ ਉਦੇਸ਼ਾਂ – ਸ਼ਾਂਤੀ, ਤਰੱਕੀ, ਸਾਂਝੀ ਖੁਸ਼ਹਾਲੀ ਆਦਿ ਨੂੰ ਲਾਗੂ ਕਰਨ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।
ਸਾਲ 2016-2020 ਲਈ ਸਾਡੀ ਐਕਸ਼ਨ ਪਲੈਨ ਦੇ ਲਾਗੂ ਹੋਣ ਦੀ ਪ੍ਰਗਤੀ ਸ਼ਲਾਘਾਯੋਗ ਹੈ। ਆਸੀਆਨ-ਭਾਰਤ ਸਹਿਕਾਰਤਾ ਫੰਡ, ਆਸੀਆਨ-ਭਾਰਤ ਗ੍ਰੀਨ ਫੰਡ ਅਤੇ ਆਸੀਆਨ-ਭਾਰਤ ਸਾਇੰਸ ਤੇ ਟੈਕਨੋਲੋਜੀ ਫੰਡ ਵੱਲੋਂ ਸਮਰੱਥਾ ਨਿਰਮਾਣ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
Your Majesty, Excellencies,
ਭਾਰਤ ਮਹਾਸਾਗਰਾਂ ਅਤੇ ਸਮੁੰਦਰਾਂ ਲਈ ਨਿਯਮ ਅਧਾਰਤ ਆਦੇਸ਼ ਰਾਹੀਂ ਆਸੀਆਨ ਦੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦਾ ਹੈ। ਇਸ ਵਾਸਤੇ ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਕਰਕੇ ਯੁਐੱਨਸੀਐੱਲਓਐੱਸ (UNCLOS) ਦਾ ਆਦਰ ਕਰਨਾ ਮਹੱਤਵਪੂਰਨ ਹੈ।
ਅਸੀਂ ਆਪਣੇ ਸਾਂਝੇ ਸਮੁੰਦਰੀ ਖੇਤਰ ਵਿੱਚ ਵਿਹਾਰਕ ਸਹਿਯੋਗ ਅਤੇ ਇਕਜੁੱਟਤਾ ਵਧਾਉਣ ਲਈ ਆਸੀਆਨ ਨਾਲ ਕੰਮ ਕਰਨ ਲਈ ਵਚਨਬੱਧ ਹਾਂ।
ਰਿਟ੍ਰੀਟ ਸੈਸ਼ਨ ਦੌਰਾਨ ਸਾਨੂੰ ਇੰਡੋ-ਪੈਸੀਫਿਕ ਖੇਤਰ ਦੀ ਪ੍ਰਗਤੀ ਅਤੇ ਵਿਕਾਸ ਲਈ ਪ੍ਰਮੁੱਖ ਧਿਆਨ ਯੋਗ ਖੇਤਰ ‘ਸਮੁੰਦਰੀ ਖੇਤਰ ਵਿੱਚ ਆਸੀਆਨ-ਭਾਰਤ ਸਹਿਯੋਗ’ `ਤੇ ਵਿਚਾਰ ਚਰਚਾ ਕਰਨ ਦਾ ਅਵਸਰ ਮਿਲਿਆ।
ਵਾਸਤਵ ਵਿੱਚ ਸਮੁੰਦਰੀ ਸਹਿਯੋਗ ਸਾਡੀਆਂ ਯਾਦਗਾਰੀ ਗਤੀਵਿਧੀਆਂ ਦੌਰਾਨ ਸਾਡੇ ਭਾਸ਼ਣਾਂ ਦਾ ਅਟੁੱਟ ਹਿੱਸਾ ਰਿਹਾ ਹੈ।
ਮਾਨਵਵਾਦ ਅਤੇ ਆਪਦਾ ਰਾਹਤ ਪ੍ਰਯਤਨ, ਸੁਰੱਖਿਆ ਸਹਿਯੋਗ ਅਤੇ ਨੇਵੀਗੇਸ਼ਨ ਅਜ਼ਾਦੀ ਸਾਡੇ ਸਮੁੰਦਰੀ ਸਹਿਯੋਗ ਲਈ ਮਹੱਤਵਪੂਰਨ ਖੇਤਰ ਹੋਣਗੇ।
ਸੰਪਰਕ ਸਿਖਰ ਸੰਮੇਲਨ (Connectivity Summit) ਉਨ੍ਹਾਂ ਰਿਸ਼ਤਿਆਂ ਦਾ ਵੀ ਪ੍ਰਮਾਣ ਸੀ ਜੋ ਭੂਮੀ, ਹਵਾ, ਸਮੁੰਦਰ, ਸੱਭਿਆਚਾਰ, ਸੱਭਿਅਕ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਰਾਹੀਂ ਭਾਰਤ ਸਦੀਆਂ ਤੋਂ ਆਸੀਆਨ ਨਾਲ ਸਾਂਝੇ ਕਰਦਾ ਹੈ।
Your Majesty, Excellencies,
ਸੂਚਨਾ ਅਤੇ ਸੰਚਾਰ ਟੈਕਨੋਲੋਜੀ ਸਾਡੇ ਵਿੱਚ ਡਿਜੀਟਲ ਕੁਨੈਕਟੀਵਿਟੀ ਦੀਆਂ ਨਵੀਆਂ ਸਾਂਝਾਂ ਪਾਉਣਗੇ। ਇਨ੍ਹਾਂ ਵਿੱਚ ਖੇਤਰੀ ਉੱਚ ਸਮਰੱਥਾ ਵਾਲੇ ਫਾਈਬਰ ਆਪਟਿਕ ਨੈੱਟਵਰਕ ਅਤੇ ਡਿਜੀਟਲੀ ਰਿਮੋਟ ਖੇਤਰਾਂ ਨਾਲ ਜੋੜਨ ਲਈ ਬਰੌਡਬੈਂਡ ਨੈੱਟਵਰਕ ਸਹਿਯੋਗ ਦੇ ਨਵੇਂ ਖੇਤਰ ਸ਼ਾਮਲ ਕੀਤੇ ਜਾ ਸਕਦੇ ਹਨ.।
ਭਾਰਤ ਰੂਰਲ ਕੁਨੈਕਟਵਿਟੀ ‘ਤੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪੇਸ਼ਕਸ਼ ਕਰਦਾ ਹੈ ਜੋ ਕੰਬੋਡੀਆ, ਲਾਓ ਪੀਡੀਆਰ, ਮਿਆਂਮਾਰ ਅਤੇ ਵੀਅਤਨਾਮ ਵਿੱਚ ਡਿਜੀਟਲ ਹੱਬ ਤਿਆਰ ਕਰੇਗਾ। ਇਸ ਪ੍ਰੋਜੈਕਟ ਦੀ ਸਫ਼ਲਤਾ ਨੂੰ ਹੋਰ ਆਸੀਆਨ ਦੇਸ਼ਾਂ ਵਿੱਚ ਦੁਹਰਾਇਆ ਜਾ ਸਕਦਾ ਹੈ।
ਅਸੀਂ ਆਸੀਆਨ ਦੇਸ਼ਾਂ ਦੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਕਿੱਤਾਕਾਰੀਆਂ ਲਈ ਟੈਲੀਕੌਮ ਅਤੇ ‘ਨੈੱਟਵਰਕਿੰਗ ਟੈਕਨੋਲੋਜੀਜ਼’ ‘ਤੇ ਟਰੇਨਿੰਗ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕਰਦੇ ਹਾਂ।
ਵਿੱਤੀ ਮਾਮਲਿਆਂ ਵਿੱਚ ਆਪਣੀ ਸਮਝ ਅਤੇ ਸਹਿਯੋਗ ਮਜ਼ਬੂਤ ਕਰਨ ਲਈ ਮੈਂ ਡਿਜੀਟਲ ਵਿੱਤੀ ਸ਼ਮੂਲੀਅਤ ਅਤੇ ਨਿਵੇਸ਼ ਪ੍ਰੋਤਸਾਹਨ ਅਤੇ ਮੂਲਢਾਂਚੇ ‘ਤੇ ਸੰਵਾਦ ਦਾ ਪ੍ਰਸਤਾਵ ਰੱਖਦਾ ਹਾਂ। ਦਹਿਸ਼ਤਵਾਦ ਵਿਰੁੱਧ ਲੜਾਈ ਲਈ ਸਾਂਝੀ ਵਿੱਤੀ ਸਹਾਇਤਾ ਇੱਕ ਹੋਰ ਮਹੱਤਵਪੂਰਨ ਖੇਤਰ ਹੈ ਜਿੱਥੇ ਇੱਕਠੇ ਕੰਮ ਕਰ ਸਕਦੇ ਹਾਂ।
Your Majesty, Excellencies,
ਸਾਡਾ 70 ਅਰਬ ਡਾਲਰਾਂ ਦਾ ਵਪਾਰ 25 ਸਾਲਾਂ ਵਿੱਚ 25 ਗੁਣਾਂ ਵਧ ਗਿਆ ਹੈ। ਆਸੀਆਨ ਅਤੇ ਭਾਰਤ ਦੇ ਨਿਵੇਸ਼ ਵੀ ਮਜ਼ਬੂਤ ਅਤੇ ਪ੍ਰਗਤੀਸ਼ੀਲ ਹਨ।
ਅਸੀਂ ਆਪਣੇ ਵਪਾਰਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਆਸੀਆਨ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਆਪਣੇ ਕਾਰੋਬਾਰੀ ਭਾਈਚਾਰੇ ਵਿਚਕਾਰ ਗੱਲਬਾਤ ਦੀ ਸੁਵਿਧਾ ਪ੍ਰਦਾਨ ਕਰਾਂਗੇ।
ਹਾਲ ਹੀ ਵਿੱਚ ਹੋਈਆਂ ਬਿਜ਼ਨਸ ਅਤੇ ਇਨਵੈਸਟਮੈਂਟ ਮੀਟ ਐਂਡ ਐਕਸਪੋ, ਆਸੀਆਨ ਇੰਡੀਆ ਬਿਜ਼ਨਸ ਕੌਂਸਲ ਮੀਟਿੰਗ ਆਦਿ ਸਰਗਰਮੀਆਂ ਦੀ ਸਫ਼ਲਤਾ ਨੇ ਉਤਸ਼ਾਹਜਨਕ ਨਤੀਜੇ ਦਰਸਾਏ ਹਨ।
ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰੋਜੈਕਟ ਡਿਵੈਲਪਮੈਂਟ ਫੰਡ ਅਤੇ ਤੁਰੰਤ ਪ੍ਰਭਾਵ ਪ੍ਰੋਜੈਕਟ ਸਾਡੀਆਂ ਕੰਪਨੀਆਂ ਨੂੰ ਖੇਤਰੀ ਕੀਮਤ ਕੜੀਆਂ ਖਾਸ ਕਰਕੇ ਕੱਪੜੇ ਅਤੇ ਰੈਡੀਮੇਡ ਕੱਪੜੇ, ਦਵਾਈ ਉਦਯੋਗ, ਐਗਰੋ ਪ੍ਰੋਸੈਸਿੰਗ ਅਤੇ ਇਲੈਕਟ੍ਰੋਨਿਕ ਆਦਿ ਨਾਲ ਜੋੜਨ ਵਿੱਚ ਮਦਦ ਕਰਨਗੇ।
Your Majesty, Excellencies,
ਲੋਕਾਂ ਦਾ ਲੋਕਾਂ ਨਾਲ ਸੰਪਰਕ ਸਾਡੇ ਸਦੀਆਂ ਪੁਰਾਣੇ ਗੂੜ੍ਹੇ ਰਿਸ਼ਤਿਆਂ ਦਾ ਅਧਾਰ ਰਿਹਾ ਹੈ।
ਪ੍ਰਵਾਸੀ ਭਾਰਤੀ ਦੱਖਣ ਪੂਰਬ ਏਸ਼ੀਆ ਵਿੱਚ ਦੂਰ ਦੂਰ ਤੱਕ ਜਾ ਕੇ ਵਸੇ ਹੋਏ ਹਨ। ਸਥਾਨਕ ਭਾਈਚਾਰੇ ਨੇ ਉਨ੍ਹਾਂ ਨੂੰ ਨਿੱਘੀ ਮਾਨਤਾ ਦਿੱਤੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਸਿੰਗਾਪੁਰ ਵਿਖੇ ਆਸੀਆਨ – ਭਾਰਤ ਪ੍ਰਵਾਸੀ ਭਾਰਤੀ ਦਿਵਸ ਨੇ ਸਾਡੇ ਗੂੜ੍ਹੇ ਸਬੰਧਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ।
ਉਸੇ ਸਮੇਂ ਨਵੀਂ ਦਿੱਲੀ ਵਿੱਚ ਹੋਈ ਭਾਰਤੀ ਵਿਰਸੇ ਨਾਲ ਸਾਂਸਦਾਂ ਅਤੇ ਮੇਅਰਾਂ ਦੀ ਪਹਿਲੀ ਕਾਨਫਰੰਸ ਵਿੱਚ ਆਸੀਆਨ ਦੇਸ਼ਾਂ ਦੀ ਵਿਸ਼ਾਲ ਪ੍ਰਤੀਨਿੱਧਤਾ ਸੀ।
ਆਪਣੇ ਇਤਿਹਾਸਕ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਮੈਂ ਤਜਵੀਜ ਰੱਖਦਾ ਹਾਂ। ਕਿ ਅਸੀਂ 2019 ਨੂੰ ਆਸੀਆਨ – ਭਾਰਤ ਸੈਰ ਸਪਾਟਾ ਸਾਲ ਘੋਸ਼ਿਤ ਕਰੀਏ। ਟੂਰਿਜ਼ਮ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਅਸੀਂ ਕਈ ਸੂਖ਼ਮ ਅਤੇ ਸਥੂਲ ਸੱਭਿਆਚਾਰਕ ਵਿਰਾਸਤੀ ਸਾਡੇ ਇਲਾਕੇ ਦੇ ਤੀਰਥ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਬੋਧੀ ਸੈਰ-ਸਪਾਟਾ ਸਰਕਟ ਇਸ ਦਾ ਇੱਕ ਅਹਿਮ ਹਿੱਸਾ ਹੋ ਸਕਦਾ ਹੈ।
Your Majesty, Excellencies,
ਭਾਰਤ ਨੇ ਇਤਿਹਾਸਕ ਢਾਂਚਿਆਂ ਨੂੰ ਬਹਾਲ ਕਰਨ ਦੇ ਕਾਰਜਾਂ ਵਿੱਚ ਹਿੱਸਾ ਲਿਆ ਹੈ ਜੋ ਸਾਡੀ ਸਥਾਈ ਸੱਭਿਆਚਾਰਕ ਪ੍ਰਤੀਬੱਧਤਾ ਨੂੰ ਪ੍ਰਮਾਣਿਤ ਕਰਦਾ ਹੈ।
ਕੰਬੋਡੀਆ, ਮੀਆਂਮਾਰ, ਲਾਓ ਪੀਡੀਆਰ ਅਤੇ ਵੀਅਤਨਾਮ ਦੇ ਮੰਦਰਾਂ ਦੇ ਬਚਾਅ ਕਾਰਜਾਂ ਵਿੱਚ ਭੂਮਿਕਾ ਨਿਭਾਉਣਾ, ਭਾਰਤ ਲਈ ਫਖ਼ਰ ਦੀ ਗੱਲ ਸੀ।
ਅਜਾਇਬ ਘਰਾਂ ਦੇ ਆਸੀਆਨ ਭਾਰਤ ਨੈੱਟਵਰਕ ਦਾ ਇੱਕ ਵਿਹਾਰਕ ਗਿਆਨ ਪੋਰਟਲ ਇਸ ਸਾਂਝੀ ਵਿਰਾਸਤ ਨੂੰ ਸੰਚਾਲਿਤ ਕਰ ਸਕਦਾ ਹੈ।
ਸਾਡੀਆਂ ਯਾਦਗਾਰੀ ਸਰਗਰਮੀਆਂ ਦਾ ਇੱਕ ਮਹੱਤਵਪੂਰਨ ਫੋਕਸ ਸਾਡੇ ਯੁਵਾ, ਸਾਡੇ ਭਵਿੱਖ ਦੀ ਸ਼ਕਤੀ ਦਾ ਜਸ਼ਨ ਮਨਾਉਂਣਾ ਹੈ।
ਯੁਵਾ ਸੰਮੇਲਨ, ਕਲਾਕਾਰ ਰੈਜ਼ੀਡੈਂਸੀ, ਸੰਗੀਤ ਉਤਸਵ, ਅਤੇ ਸਾਡੇ ਨੌਜਵਾਨਾਂ ਵਿੱਚ ਡਿਜੀਟਲ ਵਣਜ ਲਈ ਸਟਾਰਟ ਅੱਪ ਫੈਸਟੀਵਲ ਆਦਿ ਇਸੇ ਇਰਾਦੇ ਨਾਲ ਰੱਖੇ ਗਏ ਸਨ।
24 ਜਨਵਰੀ ਨੂੰ ਯੁਵਾ ਪੁਰਸਕਾਰ ਦੇ ਕੇ ਅਸੀਂ ਉਨ੍ਹਾਂ ਦੀ ਚੇਤੰਨਤਾ ਨੂੰ ਹੁਲਾਰਾ ਦਿੱਤਾ ਹੈ। ਆਪਣੇ ਖੇਤਰ ਦੇ ਯੁਵਾ ਨੂੰ ਹੋਰ ਸਸ਼ਕਤ ਕਰਨ ਲਈ ਆਸੀਆਨ ਦੇਸਾਂ ਦੇ ਵਿਦਿਆਰਥੀਆਂ ਅਤੇ ਖੋਜਕਾਰਾਂ ਲਈ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਤੋਂ ਪੀਐੱਚਡੀ ਕਰਨ ਲਈ 1000 ਫੈਲੋਸ਼ਿਪਸ ਐਲਾਨ ਕਰਕੇ ਮੈਂ ਅਨੰਦਤ ਮਹਿਸੂਸ ਕਰਦਾ ਹੈ।
ਅਸੀਂ ਆਸੀਆਨ ਹਾਈਵੇ ਪ੍ਰੋਫੈਸ਼ਨਲਜ਼ ਲਈ ਇੰਡੀਅਨ ਅਕੈਡਮੀ ਆਵ੍ ਹਾਈਵੇ ਇੰਜੀਨੀਅਰਜ਼ ਵਿਖੇ ਸਮਰਪਿਤ ਟ੍ਰੇਨਿੰਗ ਕੋਰਸਾਂ ਦੀ ਵੀ ਪੇਸ਼ਕਸ਼ ਕਰਨਾ ਚਾਹਾਂਗੇ।
ਹੋਰ ਅੰਤਰ-ਯੂਨੀਵਰਸਿਟੀ ਵਟਾਂਦਰਿਆਂ ਨੂੰ ਉਤਸ਼ਾਹਿਤ ਕਰਨ ਲਈ ਮੈਂ ਯੂਨੀਵਰਮਿਟੀਆਂ ਦੇ ਇੱਕ ਨੈੱਟਵਰਕ ਦੀ ਸਥਾਪਨਾ ਲਈ ਵੀ ਤਜਵੀਜ਼ ਰੱਖਦਾ ਹਾਂ।
Your Majesty, Excellencies,
ਅੰਤ ਵਿੱਚ, ਮੈਨੂੰ ਆਪਣੇ ਲੋਕਾਂ ਸਹਿਤ ਤੁਹਾਡੇ ਵਿੱਚੋਂ ਹਰ ਇੱਕ ਦਾ ਮੇਰੇ ਸੱਦੇ ਨੂੰ ਸਵੀਕਾਰ ਕਰਨ ਅਤੇ ਯਾਦਗਾਰੀ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਭਾਰ ਪ੍ਰਗਟ ਕਰ ਲੈਣ ਦਿਉ।
ਮੈਂ ਹੁਣ ਸਿੰਗਾਪੁਰ ਗਣਤੰਤਰ ਦੇ ਪ੍ਰਧਾਨ ਮੰਤਰੀ ਮਾਣਯੋਗ ਲੀ ਸੀਆਨ ਲੂੰਗ ਨੂੰ ਸੱਦਾ ਦਿੰਦਾ ਹਾਂ ਕਿ ਉਹ 2018 ਲਈ ਆਸੀਆਨ ਚੇਅਰ ਅਤੇ ਇਸ ਸਮੁੱਚੇ ਸੈਸ਼ਨ ਲਈ ਕੋ-ਚੇਅਰ ਵਜੋਂ ਸਿੰਗਾਪੁਰ ਦੀ ਹੈਸੀਅਤ ‘ਚ ਉਦਘਾਟਨੀ ਟਿੱਪਣੀਆਂ ਕਰਨ।
***
ਏਕੇਟੀ/ਐੱਸਐੱਚ/ਐੱਚਐੱਸ
Delighted to welcome you all to the ASEAN-India commemorative summit. Our shared voyage goes back thousands of years. It is India's privilege to host the ASEAN leaders. The leaders will be our honoured guests at the #RepublicDay celebrations: PM @narendramodi
— PMO India (@PMOIndia) January 25, 2018
Your collective presence in India has touched every Indian: PM @narendramodi to ASEAN leaders
— PMO India (@PMOIndia) January 25, 2018
The nature of ASEAN-India partnership has evolved significantly: PM @narendramodi
— PMO India (@PMOIndia) January 25, 2018
India shares the @ASEAN vision for rule based societies and values of peace. We are committed to work with ASEAN nations to enhance collaboration in the maritime domain: PM @narendramodi
— PMO India (@PMOIndia) January 25, 2018
Our trade has grown 25 times in 25 years. Investments are robust and growing. We will further enhance trade ties and work towards greater interaction among our business communities: PM @narendramodi on ASEAN-India ties
— PMO India (@PMOIndia) January 25, 2018