ਪੀਐੱਮਇੰਡੀਆ

His Excellency ਮਿਸਟਰ ਜੀਨਬੇਕੋਵ, President of Kyrgyz Republic
Hon’ble ਮਿਸਟਰ ਆਦਿਲਬੇਕ ਉਲੁ ਸ਼ੁਮਕਾਰਬੇਕ,Director, Investment Promotion Agency,
Shri ਸੰਦੀਪ ਸੋਮਾਨੀ, President FICCI
Distinguished participants from business, industry and academia from India and Kyrgystan
ਭਾਰਤ ਅਤੇ ਕਿਰਗਿਜ਼ ਵਪਾਰ ਭਾਈਚਾਰਿਆਂ ਦਰਮਿਆਨ ਇਸ ਬਿਜ਼ਨਸ ਫੋਰਮ ਦਾ ਆਯੋਜਨ ਬਹੁਤ ਪ੍ਰਸੰਨਤਾ ਦਾ ਵਿਸ਼ਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਮੇਰੀ ਬਿਸ਼ਕੇਕ ਯਾਤਰਾ ਦੇ ਦੁਵੱਲੇ ਪੜਾਅ ਦਾ ਆਰੰਭ ਇਸ ਬਿਜ਼ਨਸ ਫੋਰਮ ਨਾਲ ਹੋ ਰਿਹਾ ਹੈ। ਇਹ ਸਾਡੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਦਾ ਸੂਚਕ ਹੈ। ਭਾਰਤ ਅਤੇ ਕਿਰਗਿਜ਼ਸਤਾਨ ਦਰਮਿਆਨ ਪ੍ਰਾਚੀਨ ਕਾਲ ਤੋਂ ਨਜ਼ਦੀਕੀ ਸੱਭਿਆਚਾਰਕ ਅਤੇ ਆਰਥਿਕ ਸਬੰਧ ਰਹੇ ਹਨ।ਇਸ ਇਤਿਹਾਸਿਕ ਸਾਂਝੇਦਾਰੀ ਨੂੰ ਆਧੁਨਿਕ ਸਮੇਂ ਦੇ ਅਨੁਰੂਪ ਬਣਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ। ਰਾਸ਼ਟਰਪਤੀ ਜੀਨਬੇਕੋਵ ਅਤੇ ਮੈਂ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਕਿਰਿਗਜ਼ ਸਬੰਧਾਂ ਦਾ ਵਿਸਤਾਰ ਕਰਨ ਚਾਹਾਂਗੇ।ਅਤੇ ਵਿਸ਼ੇਸ ਰੂਪ ਤੋਂ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿੱਚ ਇਨ੍ਹਾਂ ਨੂੰ ਖਾਸ ਮਜ਼ਬੂਤ ਕਰਨਾ ਚਾਹਾਂਗੇ। ਰਾਸ਼ਟਰਪਤੀ ਜੀ ਨੇ ਇਸ ਫੋਰਮ ਨੂੰ ਆਪਣਾ ਮਾਰਗਦਰਸ਼ਨ ਦਿੱਤਾ ਅਤੇ ਵਿਅਕਤੀਗਤ ਰੂਪ ਵਿੱਚ ਇਸ ਵਿੱਚ ਹਿੱਸਾ ਲਿਆ। ਇਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
Friends,
ਵਿਸ਼ਵ ਦੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ। ਅਜਿਹੇ ਵਿੱਚ ਭਾਰਤ ਵਰਗੀ ਵੱਡੀ ਅਰਥਵਿਵਸਥਾ ਦਾ ਆਰਥਿਕ ਵਾਧਾ ਅਤੇ ਟੈਕਨੋਲੋਜੀਕਲ ਵਿਕਾਸ, ਵਿਸ਼ਵ ਵਿੱਚ ਸਥਾਈਤਵ ਅਤੇ ਆਸ਼ਾ ਦੇ ਪ੍ਰਮੁੱਖ ਕਾਰਕ ਹਨ। ਭਾਰਤ ਇੱਕ ਵਿਸ਼ਾਲ ਮਾਰਕੀਟ ਤਾਂ ਹੈ ਹੀ। ਸਾਡੇ ਦੇਸ਼ ਦੀ ਯੁਵਾ ਪ੍ਰਤਿਭਾ ਅਤੇ ਉਤਸ਼ਾਹੀ ਇਨੋਵੇਟਰਸ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਸਾਡੇ ਟੀਚੇ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
Friends,
ਇਹ ਸਪਸ਼ਟ ਹੈ ਕਿ ਵਰਤਮਾਨ ਵਿੱਚ ਸਾਡਾ ਦੁਵੱਲਾ ਵਪਾਰ ਅਤੇ ਆਰਥਿਕ ਭਾਗੀਦਾਰੀ ਸੰਭਾਵਨਾ ਤੋਂ ਕਾਫੀ ਘੱਟ ਹੈ। ਇਸ ਲਈ Business-Forum ਦੀ ਇਹ ਪਹਿਲ ਬਹੁਤ ਉਪਯੁਕਤ ਸਮੇਂ ‘ਤੇ ਕੀਤੀ ਜਾ ਰਹੀ ਹੈ। ਮੇਰੇ ਵਿਚਾਰ ਵਿੱਚ ਵਪਾਰ ਅਤੇ ਨਿਵੇਸ਼ ਨੂੰ ਹੋਰ ਹੁਲਾਰਾ ਦੇਣ ਲਈ ਤਿੰਨ catalysts ਹਨ- ਉਪਯੁਕਤ ਮਾਹੌਲ, connectivity ਅਤੇ ਬਿਜ਼ਨਸ ਟੂ ਬਿਜ਼ਨਸ ਯਾਨੀ B2B ਅਦਾਨ-ਪ੍ਰਦਾਨ। ਮੈਂ ਦੱਸਣਾ ਚਾਹਵਾਂਗਾ ਕਿ ਉਪਯੁਕਤ ਮਾਹੌਲ ਬਣਾਉਣ ਲਈ ਅਸੀਂ Double Taxation Avoidance Agreement ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਨਾਲ ਹੀ, Bilateral Investment Treaty ‘ਤੇ ਅਸੀਂ ਸਰਗਰਮੀ ਨਾਲ ਗੱਲਬਾਤ ਕਰ ਰਹੇ ਹਾਂ। ਇਨ੍ਹਾਂ ਨਾਲ ਨਿਵੇਸ਼ ਲਈ ਮਜ਼ਬੂਤ ਅਧਾਰ ਮਿਲੇਗਾ। ਅਸੀਂ ਦੁਵੱਲੇ ਵਪਾਰ ਨੂੰ ਵਧਾਉਣ ਲਈ ਪੰਜ ਸਾਲਾ ਰੋਡਮੈਪ ਤਿਆਰ ਕੀਤਾ ਹੈ। ਕਿਰਗਿਜ਼ ਰਿਪਬਲਿਕ,ਯੂਰੇਸ਼ੀਅਨ Economic Union ਦਾ ਮੈਂਬਰ ਹੈ। ਅਸੀਂ ਯੂਰੇਸ਼ੀਅਨ Economic Union ਨਾਲ ਵਪਾਰ ਨੂੰ ਵਧਾਉਣ ਲਈ Preferential Trade Agreement ‘ਤੇ ਵੀ ਕੰਮ ਕਰੇ ਹਾਂ।
ਵਪਾਰ ਨੂੰ ਸੁਗਮ ਬਣਾਉਣ ਲਈ ਬਿਹਤਰ ਕਨੈਕਟੀਵਿਟੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। Chabahar port ਭਾਰਤ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਸੰਪਰਕ ਦਾ ਇੱਕ ਨਵਾਂ ਜ਼ਰੀਆ ਬਣਕੇ ਉਭਰਿਆ ਹੈ। ਅਤੇ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਕਨੈਕਟੀਵਿਟੀ ਦੇ ਬਿਹਤਰ ਵਿਕਲਪ ਬਣਾਉਣ ‘ਤੇ ਸਾਨੂੰ ਹੋਰ ਧਿਆਨ ਦੇਣਾ ਹੋਵੇਗਾ। B2B ਅਦਾਨ-ਪ੍ਰਦਾਨ ਵਿੱਚ ਵਾਧਾ ਕਰਨ ਲਈ ਵੀ ਅਸੀਂ ਕਈ initiatives ਲਏ ਹਨ। ਇਸ ਸਾਲ ਬਿਸ਼ਕੇਕ ਵਿੱਚ “ਨਮਸਕਾਰ ਯੁਰੇਸ਼ੀਆ” ਟ੍ਰੇਡ ਸ਼ੋਅ ਆਯੋਜਿਤ ਕੀਤਾ ਜਾਵੇਗਾ।ਭਾਰਤ ਅਤੇ ਕਿਰਗਿਜ਼ ਰਿਪਬਲਿਕ ਦੇ ਵੱਖ-ਵੱਖ ਉਤਪਾਦ ਵਪਾਰ ਵਿੱਚ ਇੱਕ ਦੂਜੇ ਦੇ ਪੂਰਕ ਹਨ।ਸਾਨੂੰ ਇਨ੍ਹਾਂ ਸਾਰੇ ਅਵਸਰਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ।ਕਿਰਗਿਜ਼ ਆਰਗੈਨਿਕ ਉਤਪਾਦਾਂ ਦੀ ਬਜ਼ਾਰ ਵਿੱਚ ਚੰਗੀ ਸਾਖ ਹੈ। ਇੱਥੋਂ ਦਾ ਪਹਾੜੀ ਸ਼ਹਿਦ,ਅਖਰੋਟ ਅਤੇ ਡੇਅਰੀ-ਉਤਪਾਦ ਇਕੋਲੌਜੀਕਲ ਰੂਪ ਤੋਂ ਸ਼ੁੱਧਤਾ ਅਤੇ natural-processing ਲਈ ਪ੍ਰਸਿੱਧ ਹੈ। ਉਸੇ ਤਰ੍ਹਾਂ ਭਾਰਤ ਦੇ ਵਪਾਰੀਆਂ ਅਤੇ ਨਿਵੇਸ਼ਕਾਂ ਲਈ ਔਸ਼ਧੀਆਂ, ਟੈਕਸਟਾਈਲ,ਰੇਲਵੇ, hydropower, mining ਤੇ minerals ਅਤੇ tourism ਦੇ ਖੇਤਰਾਂ ਵਿੱਚ ਕਿਰਗਿਜ਼ ਰਿਪਬਲਿਕ ਵਿੱਚ ਚੰਗੇ ਅਵਸਰ ਮੌਜੂਦ ਹਨ।
Friends,
ਮੈਂ ਕਾਮਨਾ ਕਰਦਾ ਹਾਂ ਕਿ ਮੈਂ ਤੁਹਾਡੀਆਂ ਸਾਰੀਆਂ ਚਰਚਾਵਾਂ ਸਾਰਥਿਕ ਹੋਣ। ਮੈਂ ਕਿਰਗਿਜ਼ ਵਪਾਰ ਜਗਤ ਦੇ ਨੇਤਾਵਾਂ ਨੂੰ ਭਾਰਤੀ ਉੱਦਮੀਆਂ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਕਰਦਾ ਹਾਂ।
ਤੁਹਾਡਾ ਸਭ ਦਾ ਭਾਰਤ ਵਿੱਚ ਵੀ ਉਤਨਾ ਹੀ ਸਵਾਗਤ ਹੈ। ਅਤੇ ਭਾਰਤ ਦੇ ਲੋਕਾਂ ਨੂੰ ਤਾਂ ਏਅਰਪੋਰਟ ‘ਤੇ ਉਤਰਦੇ ਹੀ, ਮਾਨਸ ਸੁਣਦੇ ਹੀ ਲਗਦਾ ਹੋਵੇਗਾ ਕਿ ਅਸੀਂ ਕਾਫੀ ਆਪਣੇਪਣ ਨਾਲ ਜੁੜੇ ਹੋਏ ਹਾਂ ਮਾਨਵ ਸੁਣਦੇ ਹੀ ਲਗਦਾ ਹੈ ਕਿ ਅਸੀਂ ਤਾਂ ਦੁਨੀਆ ਦੀਆਂ ਪੁਰਾਣੀਆਂ ਚੀਜ਼ਾਂ ਨਾਲ ਜੁੜੇ ਹੋਏ ਹਾਂ ਇਤਨਾ ਆਪਣਾਪਣ ਹੈ। ਅਗਰ ਭਾਸ਼ਾ ਵਿੱਚ ਥੋੜ੍ਹਾ ਜਿਹਾ ਧਿਆਨ ਦੇਵਾਂਗੇ ਤਾਂ ਕਈ ਸ਼ਬਦ ਇੱਕੋ ਜਿਹੇ ਮਿਲਣਗੇ, ਤੁਹਾਨੂੰ ਇਤਨੀ ਨੇੜਤਾ ਮਿਲੇਗੀ ਤਾਂ ਇਤਨਾ ਆਪਣਾਪਣ ਬਹੁਤ ਸਹਿਜ ਹੈ। ਇਸ ਦਾ ਲਾਭ ਦੋਵੇਂ ਪੱਖ ਲੈਣ ਅਤੇ ਦੋਵੇਂ ਦੇਸ਼ਾਂ ਦੇ ਵਿਕਾਸ ਵਿੱਚ ਉਦਯੋਗ ਜਗਤ, ਵਪਾਰ ਜਗਤ ਦੇ ਮਿੱਤਰਾਂ ਦਾ ਯੋਗਦਾਨ ਵਧੇ। ਇਸੇ ਇੱਕ ਉਮੀਦ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
****
ਏਕੇਟੀ/ਕੇਪੀ
Addressing the Kyrgyzstan - India business forum. Watch. https://t.co/Y050UD5DsW
— Narendra Modi (@narendramodi) June 14, 2019