Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਕੋਰੀਆ ਬਿਜ਼ਨਸ ਸਮਿਟ -2018 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਭਾਰਤ-ਕੋਰੀਆ ਬਿਜ਼ਨਸ ਸਮਿਟ -2018 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਭਾਰਤ-ਕੋਰੀਆ ਬਿਜ਼ਨਸ ਸਮਿਟ -2018 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਭਾਰਤ-ਕੋਰੀਆ ਬਿਜ਼ਨਸ ਸਮਿਟ -2018 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਕੋਰੀਆ ਗਣਰਾਜ ਦੇ ਵਪਾਰ, ਉਦਯੋਗ ਅਤੇ ਊਰਜਾ ਬਾਰੇ ਮੰਤਰੀ,

 

ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰੀ,

 

ਚੋਸੁਨ-ਇਲਬੋ ਗਰੁੱਪ ਦੇ ਪ੍ਰਧਾਨ ਅਤੇ ਸੀਈਓ,

 

ਕੋਰੀਆ ਅਤੇ ਭਾਰਤ ਦੇ ਬਿਜ਼ਨਸ ਆਗੂਓ,

 

ਦੇਵੀਓ ਅਤੇ ਸੱਜਣੋਂ,

 

ਮੈਨੂੰ ਅੱਜ ਇਥੇ ਤੁਹਾਡੇ ਦਰਮਿਆਨ  ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਭਾਰਤ ਵਿੱਚ  ਕੋਰੀਆਈ ਕੰਪਨੀਆਂ ਦਾ ਇੰਨਾ ਵੱਡਾ ਇਕੱਠ ਇੱਕ ਵਿਸ਼ਵਵਿਆਪੀ ਕਹਾਣੀ ਹੈ। ਮੈਂ ਇਸ ਮੌਕੇ ਉੱਤੇ ਤੁਹਾਡਾ ਸਭ ਦਾ ਭਾਰਤ ਵਿੱਚ  ਸੁਆਗਤ  ਕਰਦਾ ਹਾਂ।  ਭਾਰਤ ਅਤੇ ਕੋਰੀਆ ਦਰਮਿਆਨ ਸੰਬੰਧ ਸਦੀਆਂ ਪੁਰਾਣੇ ਹਨ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਕ ਭਾਰਤੀ ਸਹਿਜ਼ਾਦੀ ਕੋਰੀਆ ਗਈ ਅਤੇ ਉਥੋਂ ਦੀ ਰਾਣੀ ਬਣ ਗਈ। ਅਸੀਂ ਦੋਵੇਂ ਦੇਸ਼ ਬੋਧੀ ਰਵਾਇਤਾਂ ਕਾਰਨ ਵੀ ਜੁੜੇ ਹੋਏ ਹਾਂ। ਸਾਡੇ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ 1929 ਵਿੱਚ  ਇੱਕ ਕਵਿਤਾ ‘ਲੈਂਪ ਇਨ ਦਿ ਈਸਟ’ ਲਿਖੀ । ਇਹ ਕਵਿਤਾ ਕੋਰੀਆ ਦੇ ਸ਼ਾਨਦਾਰ ਇਤਿਹਾਸ ਅਤੇ ਇਸ ਦੇ ਸੁਨਿਹਰੀ ਭਵਿੱਖ ਬਾਰੇ ਸੀ। ਬਾਲੀਵੱਡ ਦੀਆਂ ਫ਼ਿਲਮਾਂ ਵੀ ਕੋਰੀਆ ਵਿੱਚ  ਕਾਫ਼ੀ ਹਰਮਨ ਪਿਆਰੀਆਂ ਹਨ ਅਤੇ ਕੁਝ ਮਹੀਨੇ ਪਹਿਲਾਂ ਭਾਰਤ ਵਿੱਚ  ਆਯੋਜਿਤ ਕੀਤੇ ਗਏ ਪ੍ਰੋ-ਕਬੱਡੀ ਲੀਗ ਟੂਰਨਾਮੈਂਟ ਵਿੱਚ ਕੁਝ ਬਹੁਤ ਉੱਚੀਆਂ ਤਾਲੀਆਂ ਕੋਰੀਆ ਦੇ ਇਕ ਕਬੱਡੀ ਖਿਡਾਰੀ ਲਈ ਵੱਜੀਆਂ ਸਨ। ਇਹ ਵੀ ਇਕ ਚੰਗਾ ਸੁਭਾਗ ਹੀ ਹੈ ਕਿ ਭਾਰਤ ਅਤੇ ਕੋਰੀਆ ਦੋਵੇਂ ਆਪਣਾ ਅਜ਼ਾਦੀ ਦਿਵਸ 15 ਅਗਸਤ ਨੂੰ ਹੀ ਮਨਾਉਂਦੇ ਹਨ। ਸ਼ਹਿਜ਼ਾਦੀ ਤੋਂ ਕਵਿਤਾ ਅਤੇ ਬੁੱਧ ਤੋਂ ਬਾਲੀਵੁੱਡ  ਤੱਕ ਸਾਡੇ ਦਰਮਿਆਨ ਕਾਫ਼ੀ ਕੁਝ ਸਾਂਝਾ ਹੈ।

 

 

ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਕੋਰੀਆ ਗਿਆ ਸੀ, ਤਾਂ ਉਹ ਖੁਸ਼ਨੁਮਾ ਦੌਰਾ ਸੀ। ਮੈਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਗੁਜਰਾਤ ਦੇ ਅਕਾਰ ਜਿੰਨਾ  ਇਹ ਦੇਸ਼ ਕਿਵੇਂ ਏਨੀ ਪ੍ਰਗਤੀ ਕਰ ਸਕਦਾ ਹੈ। ਮੈਂ ਕੋਰੀਆ ਦੇ ਲੋਕਾਂ ਦੀ ਉੱਦਮ ਦੀ ਭਾਵਨਾ ਦੀ ਪ੍ਰਸ਼ੰਸਾ ਕਰਦਾ ਹਾਂ। ਮੈ ਉਸ ਢੰਗ ਦੀ ਪ੍ਰਸ਼ੰਸਾ ਕਰਦਾ ਹਾਂ ਜਿਸ ਰਾਹੀਂ ਉਨ੍ਹਾਂ ਨੇ ਆਪਣੇ ਵਿਸ਼ਵ ਬ੍ਰਾਂਡ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਕਾਇਮ ਰੱਖਿਆ। ਆਈਟੀ ਤੋਂ ਲੈ ਕੇ ਇਲੈਕਟ੍ਰੌਨਿਕਸ, ਆਟੋਮੋਬਾਇਲ ਤੋਂ ਲੈ ਕੇ ਸਟੀਲ ਤੱਕ , ਕੋਰੀਆ ਨੇ ਦੁਨੀਆ ਨੂੰ ਬੇਮਿਸਾਲ ਉਤਪਾਦ ਦਿੱਤੇ। ਕੋਰੀਆਈ ਕੰਪਨੀਆਂ  ਦੀਆਂ ਨਵੀਆਂ ਖੋਜਾਂ ਅਤੇ ਮਜ਼ਬੂਤ ਨਿਰਮਾਣ ਕਾਰਨ ਪ੍ਰਸ਼ੰਸਾ ਹੁੰਦੀ ਹੈ।

 

ਦੋਸਤੋ,

 

ਇਹ ਖੁਸ਼ੀ ਦੀ ਗੱਲ ਹੈ ਕਿ  ਸਾਡਾ ਦੁਵੱਲਾ ਵਪਾਰ ਪਿਛਲੇ ਸਾਲ 20 ਬਿਲੀਅਨ ਡਾਲਰ ਨੂੰ ਪਾਰ ਕਰ ਗਿਆ। ਅਜਿਹਾ ਛੇ ਸਾਲਾਂ ਵਿੱਚ ਪਹਿਲੀ ਵਾਰੀ ਹੋਇਆ। 2015 ਵਿੱਚ ਮੇਰੇ ਕੋਰੀਆ ਦੇ ਦੌਰੇ ਨਾਲ ਭਾਰਤ ਉੱਤੇ ਚੰਗਾ ਹਾਂ ਪੱਖੀ ਪ੍ਰਭਾਵ ਪਿਆ। ਤੁਹਾਡੀ ਖੁਲ੍ਹੀ ਮਾਰਕੀਟ ਸਬੰਧੀ ਨੀਤੀ ਭਾਰਤ ਦੀ ਆਰਥਿਕ ਉਦਾਰੀਕਰਨ ਅਤੇ ਐਕਟ ਈਸਟ ਨਾਲ ਮੇਲ ਖਾਂਦੀ ਹੈ। 500 ਤੋਂ ਵੱਧ ਕੋਰੀਆਈ ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ। ਅਸਲ ਵਿੱਚ ਤੁਹਾਡੇ ਬਹੁਤ ਸਾਰੇ ਉਤਪਾਦ ਭਾਰਤ ਵਿੱਚ ਹਰਮਨ ਪਿਆਰੇ ਬਣ ਚੁੱਕੇ ਹਨ ਪਰ ਐੱਫਡੀਆਈ, ਇਕਵਿਟੀ ਆਗਮਨ ਵਿੱਚ ਕੋਰੀਆ ਨੂੰ 16ਵਾਂ ਸਥਾਨ ਹੀ ਹਾਸਲ ਹੈ। ਭਾਰਤ ਨੇ ਕੋਰੀਆਈ ਨਿਵੇਸ਼ਕਾਂ ਲਈ ਆਪਣੀ ਵੱਡੀ ਮੰਡੀ ਵਿੱਚ ਵਿਸ਼ਾਲ ਸਮਰੱਥਾ ਪੇਸ਼ ਕੀਤੀ ਹੈ।

 

ਤੁਹਾਡੇ ਵਿੱਚੋਂ  ਬਹੁਤ ਸਾਰੇ ਪਹਿਲਾਂ ਹੀ ਭਾਰਤ ਵਿੱਚ ਹੋ, ਇਸ ਲਈ ਜ਼ਮੀਨੀ ਹਕੀਕਤ ਨੂੰ ਜਾਣਦੇ ਹੋ ਅਤੇ ਭਾਰਤੀ ਸੀਈਓਜ਼ ਨਾਲ ਤੁਹਾਡੀ ਵਿਚਾਰ ਚਰਚਾ ਰਾਹੀਂ ਤੁਸੀਂ ਦਿਸ਼ਾ ਦਾ ਪਤਾ ਲਗਾ ਲਿਆ ਹੈ ਜਿਸ ਉੱਤੇ ਭਾਰਤ ਤੁਰ ਰਿਹਾ ਹੈ। ਮੈਂ ਤੁਹਾਡੇ ਕੁਝ ਮਿੰਟ ਹੋਰ ਲੈਂਦਾ ਹਾਂ। ਇਸ ਮੌਕੇ ਦੀ ਵਰਤੋਂ ਮੈਂ ਉਨ੍ਹਾਂ ਲੋਕਾਂ ਨੂੰ ਭਾਰਤ ਦਾ ਸੱਦਾ ਦੇਣ ਲਈ ਕਰਦਾ ਹਾਂ ਜੋ ਕਿ ਇਸ ਵੇਲੇ ਇਥੇ ਨਹੀਂ ਹਨ। ਜੇ ਤੁਸੀਂ ਦੁਨੀਆ ਭਰ ਤੇ ਨਜ਼ਰ ਮਾਰੋਗੇ ਤਾਂ  ਬਹੁਤ ਘੱਟ ਹੀ ਦੇਸ਼ ਨਜ਼ਰ ਆਉਣਗੇ ਜਿਥੇ ਕਿ ਆਰਥਿਕਤਾ ਦੇ ਤਿੰਨ ਤੱਤ ਮੌਜੂਦ ਹਨ, ਇਹ ਹਨ — ਲੋਕਤੰਤਰ, ਆਬਾਦੀ ਅਤੇ ਮੰਗ। ਭਾਰਤ ਵਿੱਚ ਇਹ ਤਿੰਨੇ ਮੌਜੂਦ ਹਨ। ਲੋਕਤੰਤਰ ਤੋਂ ਮੇਰਾ ਭਾਵ ਉਸ ਸਿਸਟਮ ਤੋਂ ਹੈ ਜੋ ਕਿ ਖੁਲ੍ਹਦਿਲੀ ਵਾਲੀਆਂ ਕਦਰਾਂ ਕੀਮਤਾਂ ਉੱਤੇ ਆਧਾਰਿਤ ਹੈ। ਜੋ ਕਿ ਸੁਤੰਤਰ ਅਤੇ ਨਿਰਪੱਖ ਖੇਡ ਸਭ ਲਈ ਯਕੀਨੀ ਬਣਾਉਂਦਾ ਹੈ। ਆਬਾਦੀ ਤੋਂ ਮੇਰਾ ਭਾਵ ਨੌਜਵਾਨਾਂ ਦਾ ਵੱਡਾ ਅਤੇ ਯੋਗ ਇਕੱਠ ਇਥੇ ਕੰਮਕਾਜੀ ਤਾਕਤ ਵਜੋਂ ਮੌਜੂਦ ਹੈ। ਮੰਗ ਤੋਂ ਮੇਰਾ ਭਾਵ ਹੈ ਕਿ ਇਥੇ ਵਸਤਾਂ ਅਤੇ ਸੇਵਾਵਾਂ ਦੀ ਇਕ ਉੱਭਰ ਰਹੀ ਮਾਰਕੀਟ ਮੌਜੂਦ ਹੈ। ਉੱਭਰ ਰਿਹਾ ਦਰਮਿਆਨਾ ਵਰਗ ਘਰੇਲੂ ਮਾਰਕੀਟ ਵਿੱਚ ਹੋਰ ਵਾਧਾ ਕਰ ਰਿਹਾ  ਹੈ। ਅਸੀਂ ਇੱਕ ਸਥਿਰ ਵਪਾਰਕ ਮਾਹੌਲ ਕਾਇਮ ਕਰਨ, ਕਾਨੂੰਨ ਦਾ ਸ਼ਾਸਨ ਯਕੀਨੀ ਬਣਾਉਣ ਅਤੇ ਫੈਸਲੇ ਲੈਣ ਵਿੱਚ ਵਿਚੋਲਗਿਰੀ ਖਤਮ ਕਰਨ ਲਈ ਕੰਮ ਕਰ ਰਹੇ ਹਾਂ। ਇਸ ਤੋਂ ਸਰਕਾਰ ਦੇ ਨਜ਼ਰੀਏ ਵਿੱਚ ਇਕ ਮੁਕੰਮਲ ਤਬਦੀਲੀ ਝਲਕਦੀ ਹੈ। ਅਸੀਂ ਭਰੋਸੇ ਦੇ ਖੇਤਰਾਂ ਦਾ ਪ੍ਰਸਾਰ ਕਰ ਰਹੇ ਹਾਂ ਅਤੇ ਸ਼ੱਕਾਂ ਨੂੰ ਲਾਂਭੇ ਕਰ ਰਹੇ ਹਾਂ। ਇਸ ਤੋਂ ਸਰਕਾਰ ਦੇ ਨਜ਼ਰੀਏ ਵਿੱਚ ਤਬਦੀਲੀ ਨਜ਼ਰ ਆਉਂਦੀ ਹੈ। ਇਹ ਤਬਦੀਲੀ ਵਪਾਰਕ ਭਾਈਵਾਲ ਨੂੰ ‘ਘੱਟ ਸਰਕਾਰ ਵਧੇਰੇ ਪ੍ਰਬੰਧਨ’ ਦਾ ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਜਦੋਂ ਅਜਿਹਾ ਹੁੰਦਾ ਹੈ  ਤਾਂ ਨਿਯਮ ਸਰਲ ਕੀਤੇ ਜਾਂਦੇ ਹਨ ਅਤੇ ਢੰਗ ਤਰੀਕੇ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

 

ਇਹੋ ਚੀਜ਼ ਹੈ ਜਿਸ ਦੀ ਮੰਗ ਈਜ਼ ਆਵ੍ ਡੂਇੰਗ ਬਿਜ਼ਨਸ ਲਈ ਕੀਤੀ ਜਾਂਦੀ ਹੈ ਅਤੇ ਅਜਿਹੇ ਕਦਮਾਂ ਨਾਲ ਹੀ ਅਸੀਂ ‘ਈਜ਼ ਆਵ੍ ਲਿਵਿੰਗ’ ਦੇ ਮਾਹੌਲ ਲਈ ਯਤਨਸ਼ੀਲ ਹਾਂ। ਅਸੀਂ ਡੀ-ਰੈਗੂਲੇਸ਼ਨ ਅਤੇ ਲਾਇਸੈਂਸ ਤੋਂ ਬਿਨਾਂ ਚਲਣ ਵਾਲੀ ਨੀਤੀ ਤੇ ਕੰਮ ਕਰ ਰਹੇ ਹਾਂ। ਸਨਅਤੀ ਲਾਈਸੈਂਸ ਦੀ ਮਿਆਦ 3 ਸਾਲ ਤੋਂ ਵਧਾ ਕੇ 15 ਸਾਲ ਜਾਂ ਇਸ ਤੋਂ ਵੀ ਵੱਧ ਕਰ ਦਿੱਤੀ ਗਈ ਹੈ। ਸਨਅਤੀ ਲਾਇਸੈਂਸਾਂ ਦੀ ਨੀਤੀ ਰੱਖਿਆ ਉਤਪਾਦਨ ਦੇ ਮਾਮਲੇ ਵਿੱਚ ਵੀ ਕਾਫੀ ਨਰਮ ਕਰ ਦਿੱਤੀ ਗਈ ਹੈ। ਜਿਹੜੀਆਂ 65-70% ਵਸਤਾਂ  ਪਹਿਲਾਂ ਲਾਈਸੈਂਸ ਲੈ ਕੇ ਤਿਆਰ ਕੀਤੀਆਂ ਜਾ ਸਕਦੀਆਂ ਸਨ, ਉਹ ਹੁਣ ਬਿਨਾਂ ਲਾਇਸੈਂਸ ਤੋਂ ਵੀ ਤਿਆਰ ਹੋ ਰਹੀਆਂ ਹਨ। ਅਸੀਂ ਕਿਹਾ ਹੈ ਕਿ ਫੈਕਟਰੀਆਂ ਦੀ ਜਾਂਚ ਸਿਰਫ ਲੋੜ ਅਧਾਰਿਤ ਹੋਵੇਗੀ ਅਤੇ ਉਸ ਲਈ ਵੀ ਉੱਚ ਅਧਿਕਾਰੀ ਤੋਂ ਪ੍ਰਵਾਨਗੀ ਲੈਣੀ ਪਵੇਗੀ। ਐਫਡੀਆਈ ਦੇ ਮਾਮਲੇ ਵਿੱਚ ਅਸੀਂ ਖੁਲ੍ਹੇ ਦੇਸ਼ਾਂ ਵਿੱਚੋਂ ਇੱਕ ਹਾਂ। ਸਾਡੀ ਆਰਥਿਕਤਾ ਦੇ ਬਹੁਤ ਸਾਰੇ ਖੇਤਰ ਇਸ ਵੇਲੇ ਐੱਫਡੀਆਈ ਲਈ ਖੁੱਲ੍ਹੇ  ਹਨ। 90% ਪ੍ਰਵਾਨਗੀਆਂ ਆਟੋਮੈਟਿਕ ਢੰਗ ਨਾਲ ਹਾਸਿਲ ਹੋ ਜਾਂਦੀਆਂ ਹਨ। ਨਿਰਮਾਣ ਖੇਤਰ ਵਿੱਚ ਨਿਵੇਸ਼ ਲਈ ਸਰਕਾਰ ਦੀ ਪ੍ਰਵਾਨਗੀ ਦੀ ਹੁਣ ਲੋੜ ਨਹੀਂ ਰਹੀ। ਸਿਰਫ ਰੱਖਿਆ ਖੇਤਰ ਲਈ ਅਜਿਹੀ ਲੋੜ ਹੈ। ਕੋਈ ਕੰਪਨੀ ਕਾਇਮ ਕਰਨਾ ਅਤੇ ਉਸ ਲਈ ਲਾਜ਼ਮੀ ਨੰਬਰ ਹਾਸਿਲ ਕਰਨਾ ਹੁਣ ਸਿਰਫ 1 ਦਿਨ ਦਾ ਕੰਮ ਰਹਿ ਗਿਆ ਹੈ। ਅਸੀਂ ਵਪਾਰ, ਨਿਵੇਸ਼, ਪ੍ਰਬੰਧਨ ਅਤੇ ਸਰਹੱਦ ਪਾਰਲੇ ਵਪਾਰਕ ਮੋਰਚੇ ਉੱਤੇ ਹਜ਼ਾਰਾਂ ਸੁਧਾਰ ਕੀਤੇ ਹਨ।

 

ਉਨ੍ਹਾਂ ਵਿੱਚ ਜੀਐੱਸਟੀ ਵਰਗੇ ਇਤਿਹਾਸਕ ਸੁਧਾਰ ਵੀ ਸ਼ਾਮਲ ਹਨ। ਤੁਹਾਡੇ ਵਿਚੋਂ  ਬਹੁਤ ਸਾਰਿਆਂ ਨੇ ਜੀਐੱਸਟੀ ਲਾਗੂ ਹੋਣ ਨਾਲ ਕੰਮ ਦਾ ਸੁਖਾਲਾ ਹੋਣਾ ਮਹਿਸੂਸ ਕੀਤਾ ਹੋਵੇਗਾ। ਅਸੀਂ 1400 ਤੋਂ ਵੱਧ ਪੁਰਾਣੇ ਕਾਨੂੰਨ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਹਨ। ਅਜਿਹੇ ਕਾਨੂੰਨ ਪ੍ਰਬੰਧਨ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਸਨ। ਇਸ ਤਰ੍ਹਾਂ ਸਾਡੀ ਆਰਥਿਕਤਾ ਵਿਕਸਿਤ ਹੋਣ ਲੱਗੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਐਫ਼ਡੀਆਈ ਆਮਦ ਵਿੱਚ ਕਾਫੀ ਵਾਧਾ ਹੋਇਆ ਹੈ। ਸਾਡੀ ਘਰੇਲੂ ਸਨਅਤ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਭਰਿਆ ਗਿਆ ਹੈ। ਇਕ ਨਵੇਂ ਸਟਾਰਟ ਅੱਪ ਈਕੋ ਸਿਸਟਮ ਦੀ ਸ਼ੁਰੂਆਤ ਹੋਈ ਹੈ। ਯੂਨੀਕ ਆਈ ਡੀ ਅਤੇ ਮੋਬਾਈਲ ਫੋਨ ਆਉਣ ਕਾਰਣ ਅਸੀਂ ਤੇਜ਼ੀ ਨਾਲ ਡਿਜੀਟਲ ਆਰਥਿਕਤਾ ਵੱਲ ਵਧ ਰਹੇ ਹਾਂ। ਸਾਡੀ ਨੀਤੀ ਹਜ਼ਾਰਾਂ ਲੱਖਾਂ ਭਾਰਤੀਆਂ, ਜੋ ਕਿ ਬੀਤੇ ਸਾਲਾਂ ਵਿੱਚ ਔਨਲਾਈਨ ਹੋਏ ਹਨ, ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਇਸ ਤਰ੍ਹਾਂ ਇਕ ਨਵਾਂ ਭਾਰਤ ਉੱਭਰ ਰਿਹਾ ਹੈ ਜੋ ਕਿ ਆਧੁਨਿਕ ਅਤੇ ਮੁਕਾਬਲੇ ਵਿੱਚ ਚੱਲਣ ਵਾਲਾ ਪਰ ਧਿਆਨ ਰੱਖਣ ਵਾਲਾ ਅਤੇ ਪ੍ਰਵਾਹ ਕਰਨ ਵਾਲਾ ਹੋਵੇਗਾ। ਵਿਸ਼ਵ ਪਲੇਟਫਾਰਮ ਉੱਤੇ ਭਾਰਤ ਵਿਸ਼ਵ ਬੈਂਕ ਦੇ ਈਜ਼ ਆਵ੍ ਡੂਇੰਗ ਬਿਜ਼ਨੈੱਸ ਵਿੱਚ ਸੂਚਕ ਅੰਕ ਵਿੱਚ 42 ਅੰਕ ਉੱਪਰ ਚੜ੍ਹਿਆ ਹੈ। ਅਸੀਂ ਵਿਸ਼ਵ ਬੈਂਕ ਦੇ 2016 ਦੇ ਲਾਜਿਸਟਿਕਸ ਪ੍ਰਫਾਰਮੈਂਸ ਇੰਡੈਕਸ ਵਿੱਚ 19 ਸਥਾਨ ਉੁੱਪਰ ਗਏ ਹਾਂ। ਅਸੀਂ ਵਿਸ਼ਵ ਆਰਥਿਕ ਫੋਰਮ ਦੇ ਵਿਸ਼ਵ ਮੁਕਾਬਲੇਬਾਜ਼ੀ ਇੰਡੈਕਸ ਵਿੱਚ ਬੀਤੇ ਦੋ ਸਾਲਾਂ ਵਿੱਚ 31 ਸਥਾਨ ਉੱਪਰ ਗਏ ਹਾਂ। ਅਸੀਂ ਵਿੱਪੋ ਦੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਦੋ ਸਾਲਾਂ ਵਿੱਚ 21 ਸਥਾਨ ਉੱਪਰ ਗਏ ਹਾਂ। ਅਸੀਂ ਅੰਕਟਾਡ ਵੱਲੋਂ ਤਿਆਰ ਕੀਤੀ ਗਈ 10 ਉੱਘੇ ਐਫਡੀਆਈ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਾਂ। ਸਾਡਾ ਇਕ ਵਿਸ਼ਵ ਪੱਧਰੀ ਲਾਗਤ ਮੁਕਾਬਲੇਬਾਜ਼ੀ ਨਿਰਮਾਣ ਈਕੋ ਸਿਸਟਮ ਹੈ। ਸਾਡੇ ਕੋਲ ਭਾਰੀ ਮਾਤਰਾ ਵਿੱਚ ਨਿਪੁੰਨ ਪੇਸ਼ੇਵਰ ਮੌਜੂਦ ਹਨ ਜਿਨ੍ਹਾਂ ਕੋਲ ਚੰਗਾ ਗਿਆਨ ਅਤੇ ਊਰਜਾ ਹੈ। ਹੁਣ ਸਾਡੇ ਕੋਲ ਵਿਸ਼ਵ ਪੱਧਰ ਦੀ ਇੰਜੀਨੀਅਰਿੰਗ ਸਿੱਖਿਆ, ਵਿੱਦਿਆ ਉੱਤੇ ਆਧਾਰਿਤ ਅਤੇ ਮਜ਼ਬੂਤ ਖੋਜ ਅਤੇ ਵਿਕਾਸ ਸਹੂਲਤਾਂ ਹਨ। ਪਿਛਲੇ ਦੋ ਸਾਲਾਂ ਵਿੱਚ ਅਸੀਂ ਕਾਰਪੋਰੇਟ ਵਾਲੇ ਪਾਸੇ ਟੈਕਸਾਂ ਨੂੰ ਘਟਾਉਣ ਵਿੱਚ ਵੀ ਸਫਲ ਹੋਏ ਹਾਂ। ਅਸੀਂ ਨਵੇਂ ਅਤੇ ਛੋਟੇ ਨਿਵੇਸ਼ਾਂ ਲਈ ਟੈਕਸ ਦੀ ਦਰ 30 ਤੋਂ ਘਟਾ ਕੇ 25% ਕਰ ਦਿੱਤੀ ਹੈ। ਅਸੀਂ ਭਾਰਤ ਨੂੰ ਇਕ ਪੁਰਾਣੀ ਸੱਭਿਅਤਾ ਤੋਂ ਇਕ ਆਧੁਨਿਕ ਸਮਾਜ ਵਿੱਚ ਤਬਦੀਲ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਗੈਰ ਰਸਮੀ ਆਰਥਿਕਤਾ ਨੂੰ ਰਸਮੀ ਆਰਥਿਕਤਾ ਵਿੱਚ ਬਦਲਣ ਦੇ ਇੱਛੁਕ ਹਾਂ। ਅਸੀਂ ਖਰੀਦ ਸ਼ਕਤੀ ਦੇ ਮਾਮਲੇ ਵਿੱਚ ਪਹਿਲਾਂ ਹੀ ਤੀਸਰੀ ਵੱਡੀ ਆਰਥਿਕਤਾ ਬਣ ਚੁੱਕੇ ਹਾਂ। ਜਲਦੀ ਹੀ ਅਸੀਂ ਸਧਾਰਨ ਜੀਡੀਪੀ ਨਾਲ ਦੁਨੀਆ ਦੀ ਪੰਜਵੀਂ ਵੱਡੀ ਆਰਥਿਕਤਾ ਬਣ ਜਾਵਾਂਗੇ। ਅਸੀਂ ਦੁਨੀਆ ਵਿੱਚ ਤੇਜ਼ੀ ਨਾਲ ਉੱਭਰ ਰਹੀ ਵੱਡੀ ਆਰਥਿਕਤਾ ਵੀ ਹਾਂ। ਅਸੀਂ ਇਕ ਅਜਿਹਾ ਦੇਸ਼ ਹਾਂ ਜਿਸ ਦਾ ਸਭ ਤੋਂ ਵੱਡਾ ਸਟਾਰਟ ਅੱਪ ਈਕੋ ਸਿਸਟਮ ਹੈ।

 

ਸਾਡਾ ਸੁਪਨਾ ਇਕ ਵਿਸ਼ਵ ਮੁਕਾਬਲੇਬਾਜ਼ੀ ਵਾਲੀ ਸਨਅਤ ਅਤੇ ਸੇਵਾਵਾਂ ਕਾਇਮ ਕਰਨ ਦਾ ਹੈ। । ਇਸ ਲਈ ਅਸੀਂ ਲਗਾਤਾਰ ਆਪਣੇ ਨਿਵੇਸ਼ ਮਾਹੌਲ ਵਿੱਚ ਸੁਧਾਰ ਕਰ ਰਹੇ ਹਾਂ। ਅਸੀਂ ਵਿਸ਼ੇਸ਼ ਤੌਰ ਤੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਤਾਂਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ। ਇਸ ਉਦੇਸ਼ ਲਈ ਅਸੀਂ ਇਕ ਮੁਹਿੰਮ ‘ਮੇਕ ਇਨ ਇੰਡੀਆ’ ਸ਼ੁਰੂ ਕੀਤੀ ਹੋਈ ਹੈ । ਇਸ ਵਿੱਚ  ਸਨਅਤੀ ਢਾਂਚਾ, ਨੀਤੀਆਂ ਅਤੇ ਢੰਗਾਂ ਨੂੰ ਵਿਸ਼ਵ ਦੇ ਵਧੀਆ ਮਿਆਰਾਂ ਤਕ ਪਹੁੰਚਾਉਣਾ ਅਤੇ ਭਾਰਤ ਨੂੰ ਇਕ ਨਿਰਮਾਣ ਹੱਬ ਵਿੱਚ  ਤਬਦੀਲ ਕਰਨਾ ਹੈ। ਇਸ ਪ੍ਰੋਗਰਾਮ ਦੇ ਨਾਲ ਨਾਲ  ‘ਡਿਜੀਟਲ ਇੰਡੀਆ’ , ‘ਸਕਿੱਲ ਇੰਡੀਆ’,’ਕਲੀਨਰ ਐਂਡ ਗਰੀਨ ਡਿਵੈਲਪਮੈਂਟ’ ਅਤੇ ‘ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ’ ਵਾਲਾ ਨਿਰਮਾਣ ਸਾਡਾ ਇਕ ਹੋਰ ਵਾਅਦਾ ਹੈ।

 

ਅਸੀਂ ਦੁਨੀਆ ਨਾਲ ਵਾਅਦਾ ਕੀਤਾ ਹੈ ਕਿ ਬੜੀ ਤੇਜ਼ੀ ਨਾਲ ਚੌਗਿਰਦਾ ਟੈਕਨੋਲੋਜੀਆਂ ਨੂੰ ਵਧੀਆ ਢੰਗ ਨਾਲ ਅਪਣਾਵਾਂਗੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਰਤ ਦੀ ਸੌਫਟਵੇਅਰ ਅਤੇ ਕੋਰੀਆ ਦੀ ਆਈ ਟੀ ਸਨਅਤ ਵਿੱਚ  ਸਹਿਯੋਗ ਦੀ ਕਾਫੀ ਸਮਰੱਥਾ ਮੌਜੂਦ ਹੈ। ਤੁਹਾਡੀ ਕਾਰ ਨਿਰਮਾਣ ਅਤੇ ਸਾਡੀ ਡਿਜ਼ਾਈਨ ਬਣਾਉਣ ਦੀ ਸਮਰੱਥਾ ਨੂੰ ਇਕੱਠਿਆਂ ਵਰਤਿਆ ਜਾ ਸਕਦਾ ਹੈ। ਭਾਵੇਂ ਅਸੀਂ ਸਟੀਲ ਪੈਦਾ ਕਰਨ ਵਾਲੀ ਤੀਸਰੀ ਵੱਡੀ ਤਾਕਤ ਬਣ ਚੁੱਕੇ ਹਾਂ ਪਰ ਸਾਨੂੰ ਇਸ ਦੀ ਸਮਰੱਥਾ ਵਧਾਉਣੀ ਪਵੇਗੀ। ਤੁਹਾਡੀ ਸਟੀਲ ਬਣਾਉਣ ਦੀ ਸਮਰੱਥਾ ਅਤੇ ਸਾਡੇ ਲੋਹੇ ਦੇ ਸੋਮੇ ਵਧੀਆ ਉਤਪਾਦ ਹਾਸਲ ਕਰਨ ਲਈ ਇਕੱਠੇ ਮਿਲਾਏ ਜਾ ਸਕਦੇ ਹਨ।

 

ਇਸੇ ਤਰ੍ਹਾਂ ਤੁਹਾਡੀ ਜਹਾਜ਼ ਬਣਾਉਣ ਦੀ ਸਮਰੱਥਾ ਅਤੇ ਸਾਡਾ ਬੰਦਰਗਾਹਾਂ ਦੇ ਵਿਕਾਸ ਦਾ ਏਜੰਡਾ ਮਿਲ ਕੇ ਸਾਡੀ ਭਾਈਵਾਲੀ ਦਾ ਆਧਾਰ ਬਣ ਸਕਦੇ ਹਨ। ਮਕਾਨ ਉਸਾਰੀ, ਸਮਾਰਟ ਸਿਟੀਜ਼, ਰੇਲਵੇ ਸਟੇਸ਼ਨ, ਪਾਣੀ, ਟਰਾਂਸਪੋਰਟੇਸ਼ਨ, ਰੇਲਵੇਜ਼, ਬੰਦਰਗਾਹਾਂ, ਊਰਜਾ, ਜਿਸ ਵਿੱਚ  ਨਵਿਆਉਣਯੋਗ ਊਰਜਾ ਵੀ ਸ਼ਾਮਲ ਹੈ, ਆਈਟੀ ਢਾਂਚਾ ਅਤੇ ਸੇਵਾਵਾਂ, ਇਲੈਕਟ੍ਰੌਨਿਕਸ ਮੇਰੇ ਦੇਸ਼ ਦੇ ਮਜ਼ਬੂਤ ਖੇਤਰ ਹਨ। ਭਾਰਤ ਅਤੇ ਕੋਰੀਆ ਇਸ ਖੇਤਰ ਦੀਆਂ ਪ੍ਰਮੁੱਖ ਆਰਥਿਕਤਾਵਾਂ ਹਨ। ਸਾਡੀ ਭਾਈਵਾਲੀ ਵਿੱਚ  ਏਸ਼ੀਆਈ ਖੇਤਰੀ ਵਿਕਾਸ, ਸਥਿਰਤਾ, ਖੁਸ਼ਹਾਲੀ ਨੂੰ   ਉਤਸ਼ਾਹਿਤ ਕਰਨ ਦੀ ਕਾਫੀ ਸਮਰੱਥਾ ਮੌਜੂਦ ਹੈ। ਭਾਰਤ ਵੱਡੇ ਆਰਥਿਕ ਰੁਝੇਵਿਆਂ ਲਈ ਪੂਰਬ ਵੱਲ ਮੂੰਹ ਕਰ ਰਿਹਾ ਹੈ। ਇਸੇ ਤਰ੍ਹਾਂ ਦੱਖਣੀ ਕੋਰੀਆ ਆਪਣੀ ਓਵਰਸੀਜ਼ ਮਾਰਕੀਟ ਵਿੱਚ  ਵਿਭਿੰਨਤਾ ਲਿਆਉਣ ਲਈ ਯਤਨਸ਼ੀਲ ਹੈ।

 

ਦੋਵੇਂ ਆਪਣੀ ਭਾਈਵਾਲੀ ਡੂੰਘੀ ਕਰਕੇ ਲਾਭ ਉਠਾ ਸਕਦੇ ਹਨ। ਭਾਰਤ ਇੱਕ ਵੱਡੀ ਅਤੇ ਉੱਭਰ ਰਹੀ ਮਾਰਕੀਟ ਹੈ। ਇਹ ਕੋਰੀਆਈ ਵਪਾਰੀਆਂ ਲਈ ਮੱਧ ਪੂਰਬ ਅਤੇ ਅਫਰੀਕੀ ਮਾਰਕੀਟ ਵਿੱਚ ਦਾਖਲ ਹੋਣ ਲਈ ਇਕ ਪੁਲ ਵਜੋਂ ਕੰਮ ਕਰ ਸਕਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਮੇਰੇ ਕੋਰੀਆ ਦੇ ਦੌਰੇ ਦੌਰਾਨ ਇੱਕ ਸਾਥ ਏਜੰਸੀ ਦੀ ਲੋੜ ਮਹਿਸੂਸ ਕੀਤੀ ਗਈ ਸੀ। ਉਸ ਵੇਲੇ ਇਹ ਐਲਾਨ ਹੋਇਆ ਸੀ ਕਿ ਭਾਰਤ ਵਿੱਚ ਕੋਰੀਆਈ ਨਿਵੇਸ਼ ਲਈ ਇਕ ਸਮਰਪਿਤ ਟੀਮ ਦਾ ਐਲਾਨ ਕੀਤਾ ਜਾਵੇਗਾ। ”ਕੋਰੀਆ ਪਲੱਸ” ਦੀ ਸਥਾਪਨਾ 2016 ਵਿੱਚ ਕੀਤੀ ਗਈ। ਉਸ ਵੇਲੇ ਇਸ ਦਾ ਉਦੇਸ਼ ਕੋਰੀਆਈ ਨਿਵੇਸ਼ ਨੂੰ ਭਾਰਤ ਵਿੱਚ ਉਤਸ਼ਾਹਿਤ ਕਰਨਾ ਅਤੇ ਸੁਖਾਲਾ ਬਣਾਉਣਾ ਸੀ। ਇਸ ਨੂੰ ਉਸ  ਵੇਲੇ ਕੋਰੀਆਈ ਨਿਵੇਸ਼ਕਾਂ ਲਈ ਭਾਰਤ ਵਿੱਚ ਪਹਿਲੀ ਪਹਿਲ ਵਜੋਂ ਗਿਣਿਆ ਜਾਂਦਾ ਸੀ। ਕੋਰੀਆ ਪਲੱਸ ਨੇ ਕੋਰੀਆਈ ਨਿਵੇਸ਼ਕਾਂ ਨੂੰ 2 ਸਾਲ ਦੇ ਛੋਟੇ  ਜਿਹੇ ਸਮੇਂ ਵਿੱਚ ਭਾਰਤ ਵਿੱਚ ਪੂੰਜੀ ਲਗਾਉਣ ਵਿੱਚ ਸਹਾਇਤਾ ਕੀਤੀ। ਇਸ ਨੇ ਕੋਰੀਆਈ ਕੰਪਨੀਆਂ ਲਈ ਪੂਰੇ ਨਿਵੇਸ਼ ਚੱਕਰ ਦੌਰਾਨ ਇਕ ਭਾਈਵਾਲ ਵਜੋਂ ਕੰਮ ਕੀਤਾ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਕੋਰੀਆਈ ਲੋਕਾਂ ਅਤੇ ਕੰਪਨੀਆਂ, ਵਿਚਾਰਾਂ ਅਤੇ ਨਿਵੇਸ਼ ਦੇ ਸੁਆਗਤ  ਲਈ ਕਿੰਨਾ ਵਚਨਬੱਧ ਹੈ। 

 

ਦੋਸਤੋ,

 

ਮੈਂ ਇਹ ਕਹਿਕੇ ਆਪਣੇ ਵਿਚਾਰ ਖਤਮ ਕਰਦਾ ਹਾਂ ਕਿ ਭਾਰਤ ਹੁਣ ਵਪਾਰ ਲਈ ਤਿਆਰ ਹੈ। ਭਾਰਤ ਹੁਣ ਉੱਦਮੀਆਂ ਦਾ ਮੁਕਤ ਟਿਕਾਣਾ ਬਣ ਗਿਆ ਹੈ। ਤੁਹਾਨੂੰ ਅਜਿਹੀ ਨਿਰਪੱਖ ਅਤੇ ਵਿਕਸਿਤ ਹੋ ਰਹੀ ਮਾਰਕੀਟ ਦੁਨੀਆ ਵਿੱਚ ਕਿਤੇ ਨਹੀਂ ਮਿਲੇਗੀ। ਮੈਂ ਹੋਰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉਸ ਦੀ ਸੁਰੱਖਿਆ ਲਈ ਜੋ ਕੁਝ ਵੀ ਚਾਹੀਦਾ ਹੋਵੇਗਾ, ਉਹ ਕੀਤਾ ਜਾਵੇਗਾ ਕਿਉਂਕਿ ਅਸੀਂ ਆਪਣੀ ਆਰਥਿਕਤਾ ਵਿੱਚ ਤੁਹਾਡੀ ਸ਼ਮੂਲੀਅਤ ਅਤੇ ਸਹਿਯੋਗ ਨੂੰ ਅਹਿਮੀਅਤ ਦਿੰਦੇ ਹਾਂ। ਨਿੱਜੀ ਪੱਧਰ ਉੱਤੇ ਵੀ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਦੋਂ ਲੋੜ ਹੋਵੇਗੀ ਤਾਂ ਪੂਰੀ ਮਦਦ ਦਿੱਤੀ ਜਾਵੇਗੀ।

 

ਧੰਨਵਾਦ।

 

ਏਕੇਟੀ/ਐੱਸਐੱਚ