Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਆਦਰਯੋਗ ਸਪੀਕਰ ਸਾਹਿਬਾ, ਮੈਂ ਤੁਹਾਡਾ ਅਤੇ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਪ੍ਰਗਟ ਕਰਦਾ ਹਾਂ ਅਤੇ ਅਸੀਂ ਸਾਰੇ ਅੱਜ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਗਸਤ ਕ੍ਰਾਂਤੀ ਦਾ, ਉਨ੍ਹਾਂ ਨੂੰ ਯਾਦ ਕਰਨ ਦਾ, ਇਸ ਸਦਨ ਦੇ ਪਵਿੱਤਰ ਸਥਾਨ ਉੱਤੇ ਸਾਨੂੰ ਸੁਭਾਗ ਮਿਲਿਆ ਹੈ। ਸਾਡੇ ਵਿਚੋਂ ਬਹੁਤ ਲੋਕ ਹਨ ਜਿਨ੍ਹਾਂ ਨੂੰ ਸ਼ਾਇਦ ਅਗਸਤ ਕ੍ਰਾਂਤੀ, 9 ਅਗਸਤ, ਉਨ੍ਹਾਂ ਘਟਨਾਵਾਂ ਦਾ ਯਾਦ ਹੋਵੇਗਾ। ਪਰ ਉਸ ਤੋਂ ਬਾਅਦ ਵੀ ਸਾਡੇ ਲੋਕਾਂ ਲਈ ਵੀ ਮੁੜ ਯਾਦ ਪ੍ਰੇਰਣਾ ਦਾ ਕਾਰਨ ਬਣਦੀ ਹੈ ਅਤੇ ਸਾਰੀ ਜ਼ਿੰਦਗੀ ਵਿਚ ਅਜਿਹੀਆਂ ਅਹਿਮ ਘਟਨਾਵਾਂ ਨੂੰ ਮੁੜ ਮੁੜ ਯਾਦ ਕਰਨਾ, ਜੀਵਨ ਦੀਆਂ ਵੀ ਚੰਗੀਆਂ ਘਟਨਾਵਾਂ ਦੀ ਵਾਰ-ਵਾਰ ਯਾਦ , ਜੀਵਨ ਨੂੰ ਇਕ ਨਵੀਂ ਤਾਕਤ ਦਿੰਦੀ ਹੈ, ਰਾਸ਼ਟਰ ਜੀਵਨ ਨੂੰ ਵੀ ਨਵੀਂ ਤਾਕਤ ਦਿੰਦੀ ਹੈ। ਉਸੇ ਤਰ੍ਹਾਂ ਨਾਲ ਸਾਡੀ ਜੋ ਨਵੀਂ ਪੀੜ੍ਹੀ ਹੈ, ਉਨ੍ਹਾਂ ਤੱਕ ਵੀ ਇਹ ਗੱਲ ਪਹੁੰਚਾਉਣਾ ਸਾਡੇ ਲੋਕਾਂ ਦਾ ਫਰਜ਼ ਬਣਦਾ ਹੈ। ਪੀੜ੍ਹੀ ਦਰ ਪੀੜ੍ਹੀ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਪੰਨਿਆਂ ਨੂੰ, ਉਸ ਸਮੇਂ ਦੇ ਮਾਹੌਲ ਨੂੰ , ਉਸ ਸਮੇਂ ਦੇ ਸਾਡੇ ਮਹਾਪੁਰਖਾਂ ਦੇ ਬਲੀਦਾਨ ਨੂੰ, ਫਰਜ਼ ਨੂੰ, ਸਮਰੱਥਾ ਨੂੰ , ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਵੀ ਹਰ ਪੀੜ੍ਹੀ ਦੀ ਜ਼ਿੰਮੇਵਾਰੀ ਬਣਦੀ ਹੈ।

ਜਦੋਂ ਅਗਸਤ ਕ੍ਰਾਂਤੀ ਦੇ 25 ਸਾਲ ਹੋਏ, 50 ਸਾਲ ਹੋਏ, ਦੇਸ਼ ਦੇ ਸਾਰੇ ਲੋਕਾਂ ਨੇ ਉਨ੍ਹਾਂ ਘਟਨਾਵਾਂ ਨੂੰ ਯਾਦ ਕੀਤਾ ਸੀ। ਅੱਜ 75 ਸਾਲ ਹੋ ਰਹੇ ਹਨ ਅਤੇ ਮੈਂ ਇਸ ਨੂੰ ਵੱਡੀ ਘਟਨਾ ਮੰਨਦਾ ਹਾਂ ਅਤੇ ਇਸ ਲਈ ਮੈਂ ਸਪੀਕਰ ਜੀ ਦਾ ਧੰਨਵਾਦੀ ਹਾਂ ਕਿ ਅੱਜ ਸਾਨੂੰ ਇਹ ਮੌਕਾ ਮਿਲਿਆ ਹੈ।

ਦੇਸ਼ ਦੇ ਅਜ਼ਾਦੀ ਅੰਦੋਲਨ ਵਿਚ 9 ਅਗਸਤ ਇੱਕ ਅਜਿਹੀ ਅਵਸਥਾ ਵਿਚ ਹੈ , ਏਨਾ ਵਿਆਪਕ, ਏਨਾ ਤੇਜ਼ ਅੰਦੋਲਨ, ਅੰਗਰੇਜ਼ਾਂ ਨੇ ਕਲਪਨਾ ਨਹੀਂ ਕੀਤੀ ਸੀ।

ਮਹਾਤਮਾ ਗਾਂਧੀ, ਸੀਨੀਅਰ ਨੇਤਾ ਸਭ ਜੇਲ੍ਹ ਚਲੇ ਗਏ ਅਤੇ ਉਹੋ ਪਲ ਸੀ ਕਿ ਜਦੋਂ ਨਵੀਂ ਲੀਡਰਸ਼ਿਪ ਨੇ ਜਨਮ ਲਿਆ। ਲਾਲ ਬਹਾਦੁਰ ਸ਼ਾਸਤਰੀ, ਰਾਮ ਮਨੋਹਰ ਲੋਹੀਆ, ਜੈ ਪ੍ਰਕਾਸ਼ ਨਾਰਾਇਣ, ਕਈ ਨੌਜਵਾਨਾਂ ਨੇ ਉਸ ਸਮੇਂ ਜੋ ਖਾਲੀ ਜਗ੍ਹਾ ਸੀ, ਉਸ ਨੂੰ ਭਰਿਆ ਅਤੇ ਅੰਦੋਲਨ ਨੂੰ ਅੱਗੇ ਵਧਾਇਆ।

ਇਤਿਹਾਸ ਦੀਆਂ ਇਹ ਘਟਨਾਵਾਂ ਸਾਡੇ ਲੋਕਾਂ ਲਈ ਇਕ ਨਵੀਂ ਪ੍ਰੇਰਣਾ , ਨਵੀਂ ਸਮਰੱਥਾ, ਨਵਾਂ ਸੰਕਲਪ ਜਗਾਉਣ ਲਈ ਕਿਸ ਤਰ੍ਹਾਂ ਨਾਲ ਮੌਕੇ ਬਣਨ, ਇਹ ਸਾਡੇ ਲੋਕਾਂ ਦਾ ਲਗਾਤਾਰ ਯਤਨ ਰਹਿਣਾ ਚਾਹੀਦਾ ਹੈ।

ਸੰਨ 1947 ਵਿੱਚ ਦੇਸ਼ ਆਜ਼ਾਦ ਹੋਇਆ। ਇੱਕ ਤਰ੍ਹਾਂ ਨਾਲ 1857 ਤੋਂ ਲੈ ਕੇ 1947 ਤੱਕ, ਅਜ਼ਾਦੀ ਦੇ ਅੰਦੋਲਨ ਦੇ ਵੱਖ ਵੱਖ ਪੜਾਅ ਆਏ, ਵੱਖ ਵੱਖ ਕੋਸ਼ਿਸ਼ਾਂ ਹੋਈਆਂ, ਵੱਖ ਵੱਖ ਬਲੀਦਾਨ ਹੋਏ, ਉਤਰਾਅ ਚੜ੍ਹਾਅ ਵੀ ਆਏ, ਵੱਖ ਵੱਖ ਮੋੜਾਂ ਤੋਂ ਇਹ ਅੰਦੋਲਨ ਲੰਘਿਆ, ਪਰ 1947 ਦੀ ਅਜ਼ਾਦੀ ਤੋਂ ਪਹਿਲਾਂ 1942 ਦੀ ਘਟਨਾ ਇੱਕ ਤਰ੍ਹਾਂ ਨਾਲ ਅੰਤਿਮ ਵਿਆਪਕ ਅੰਦੋਲਨ ਸੀ, ਅੰਤਿਮ ਵਿਆਪਕ ਜਨ-ਸੰਘਰਸ਼ ਸੀ ਅਤੇ ਉਸ ਜਨ-ਸੰਘਰਸ਼ ਨੇ, ਅਜ਼ਾਦੀ ਲਈ ਦੇਸ਼ ਵਾਸੀਆਂ ਨੂੰ ਸਿਰਫ਼ ਸਮੇਂ ਦੀ ਉਡੀਕ ਹੀ ਸੀ, ਉਹ ਸਥਿਤੀ ਪੈਦਾ ਕਰ ਦਿੱਤੀ ਸੀ ਅਤੇ ਜਦੋਂ ਅਸੀਂ ਅਜ਼ਾਦੀ ਦੇ ਇਸ ਅੰਦੋਲਨ ਵੱਲ ਵੇਖਦੇ ਹਾਂ ਤਾਂ 1942 ਇੱਕ ਅਜਿਹਾ ਪਿਛੋਕੜ ਤਿਆਰ ਹੋਇਆ ਸੀ, 1857 ਦਾ ਸੁਤੰਤਰਤਾ ਸੰਗਰਾਮ ਇਕੱਠੇ ਦੇਸ਼ ਦੇ ਹਰ ਕੋਨੇ ਵਿੱਚ ਅਜ਼ਾਦੀ ਦਾ ਬਿਗੁਲ ਵੱਜਿਆ ਸੀ ਅਤੇ ਉਸ ਤੋਂ ਬਾਅਦ ਮਹਾਤਮਾ ਗਾਂਧੀ ਦਾ ਦੇਸ਼ ਤੋਂ ਪਰਤਣਾ, ਲੋਕਮਾਨਯ ਤਿਲਕ ਦਾ ਪੂਰਨ ਸਵਰਾਜ ਅਤੇ ”ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ” ਉਸ ਭਾਵ ਨੂੰ ਪ੍ਰਗਟ ਕਰਨਾ, 1930 ਵਿੱਚ ਮਹਾਤਮਾ ਗਾਂਧੀ ਦਾ ਡਾਂਡੀ ਮਾਰਚ, ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਆਜ਼ਾਦ ਹਿੰਦ ਫੌਜ ਦੀ ਸਥਾਪਨਾ, ਕਈ ਨੌਜਵਾਨ ਵੀਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਚਾਫੇਕਰ ਬੰਧੂ, ਅਣਗਿਣਤ ਲੋਕ ਆਪਣੇ ਆਪਣੇ ਸਮੇਂ ਤੇ ਬਲੀਦਾਨ ਦਿੰਦੇ ਰਹੇ। ਇਹਨਾਂ ਸਾਰਿਆਂ ਨੇ ਇੱਕ ਪਿਛੋਕੜ ਤਿਆਰ ਕੀਤਾ ਅਤੇ ਉਸ ਪਿਛੋਕੜ ਦਾ ਸਿੱਟਾ ਸੀ ਕਿ 1942 ਵਿੱਚ ਦੇਸ਼ ਨੂੰ ਉਸ ਇੱਕ ਸਿਰੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਕਿ ਹੁਣ ਨਹੀਂ ਤਾਂ ਕਦੇ ਨਹੀਂ, ਅੱਜ ਨਹੀਂ ਹੋਵੇਗਾ ਤਾਂ ਫਿਰ ਕਦੀ ਨਹੀਂ ਹੋਵੇਗਾ, ਇਹ ਮਿਜਾਜ਼ ਦੇਸ ਵਾਸੀਆਂ ਦਾ ਬਣ ਗਿਆ ਸੀ ਅਤੇ ਇਸ ਕਾਰਣ ਇਸ ਅੰਦੋਲਨ ਵਿੱਚ ਇਸ ਦੇਸ਼ ਦਾ ਛੋਟਾ ਮੋਟਾ ਹਰ ਵਿਅਕਤੀ ਜੁੜ ਗਿਆ ਸੀ। ਕਦੀ ਲਗਦਾ ਸੀ ਕਿ ਰਾਜਾ ਜੀ ਦਾ ਅੰਦੋਲਨ ਉੱਚ ਵਰਗ ਵੱਲੋਂ ਚਲਾਇਆ ਜਾ ਰਿਹਾ ਹੈ ਪਰ 1942 ਦੀ ਘਟਨਾ, ਦੇਸ਼ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਦੇਸ਼ ਦਾ ਕੋਈ ਵਰਗ ਅਜਿਹਾ ਨਹੀਂ ਸੀ, ਦੇਸ਼ ਦੀ ਕੋਈ ਸਮਾਜਿਕ ਅਵਸਥਾ ਅਜਿਹੀ ਨਹੀਂ ਸੀ ਕਿ ਜਿਸ ਨੇ ਇਸ ਨੂੰ ਆਪਣਾ ਨਾ ਮੰਨਿਆ ਹੋਵੇ। ਅਤੇ ਗਾਂਧੀ ਦੇ ਸ਼ਬਦਾਂ ਨੂੰ ਲੈ ਕੇ ਉਹ ਚਲ ਪਏ ਸਨ। ਇਹੋ ਤਾਂ ਅੰਦੋਲਨ ਸੀ,. ਜਦੋਂ ਆਖਰੀ ਸੁਰ ਵਿੱਚ ਗੱਲ ਆਈ ਭਾਰਤ ਛੱਡੋ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਮਹਾਤਮਾ ਗਾਂਧੀ ਦੇ ਪੂਰੇ ਅੰਦੋਲਨ ਵਿੱਚ ਜੋ ਭਾਵ ਕਦੀ ਪ੍ਰਗਟ ਨਹੀਂ ਹੋ ਸਕਦਾ ਸੀ, ਪੂਰੇ ਗਾਂਧੀ ਦੇ ਚਿੰਤਨ ਅਤੇ ਵਿਚਾਰ ਅਤੇ ਵਿਹਾਰ ਨੂੰ ਵੇਖੀਏ, ਉਸ ਤੋਂ ਹਟ ਕੇ ਘਟਨਾ ਵਾਪਰੀ। ਇਸ ਮਹਾਪੁਰਖ ਨੇ ਕਿਹਾ ਕਰਾਂਗੇ ਜਾਂ ਮਰਾਂਗੇ। ਗਾਂਧੀ ਦੇ ਮੂੰਹੋਂ ਕਰਾਂਗੇ ਜਾਂ ਮਰਾਂਗੇ ਸ਼ਬਦ ਦੇਸ਼ ਲਈ ਅਜੂਬਾ ਸਨ ਅਤੇ ਇਸ ਲਈ ਗਾਂਧੀ ਜੀ ਨੂੰ ਵੀ ਉਸ ਸਮੇਂ ਕਹਿਣਾ ਪਿਆ ਸੀ, ਅਤੇ ਉਨ੍ਹਾਂ ਕਿਹਾ ਸੀ, ”ਅੱਜ ਤੋਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਆਪ ਨੂੰ ਇੱਕ ਸੁਤੰਤਰ ਔਰਤ ਜਾਂ ਮਰਦ ਸਮਝਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਅਜ਼ਾਦ ਹੋਵੋ। ਮੈਂ ਪੂਰੀ ਅਜ਼ਾਦੀ ਤੋਂ ਘੱਟ ਕਿਸੇ ਵੀ ਚੀਜ਼ ਉੱਤੇ ਸੰਤੁਸ਼ਟ ਹੋਣ ਵਾਲਾ ਨਹੀਂ। ਅਸੀਂ ਕਰਾਂਗੇ ਜਾਂ ਮਰਾਂਗੇ।” ਇਹ ਬਾਪੂ ਦੇ ਸ਼ਬਦ ਸਨ ਅਤੇ ਬਾਪੂ ਨੇ ਸਪਸ਼ਟ ਵੀ ਕੀਤਾ ਸੀ ਕਿ ਮੈਂ ਆਪਣੇ ਅਹਿੰਸਾ ਦੇ ਰਾਹ ਨੂੰ ਛੱਡਿਆ ਨਹੀਂ ਹੈ ਪਰ ਅੱਜ ਸਥਿਤੀ ਅਜਿਹੀ ਹੈ ਅਤੇ ਉਸ ਵੇਲੇ ਆਮ ਜਨਤਾ ਦਾ ਦਬਾਅ ਅਜਿਹਾ ਸੀ ਕਿ ਬਾਪੂ ਲਈ ਵੀ ਉਸ ਦੀ ਲੀਡਰਸ਼ਿਪ ਸੰਭਾਲਦੇ ਹੋਏ ਉਨ੍ਹਾਂ ਜਨਤਕ ਭਾਵਨਾਵਾਂ ਅਨੁਸਾਰ ਇਹਨਾਂ ਸ਼ਬਦਾਂ ਦੀ ਵਰਤੋਂ ਕਰਨੀ ਪਈ ਸੀ।

ਮੈਂ ਸਮਝਦਾ ਹਾਂ ਕਿ ਉਸ ਵੇਲੇ ਸਮਾਜ ਦੇ ਜਦੋਂ ਸਾਰੇ ਵਰਗ ਜੁੜ ਗਏ, ਪਿੰਡ ਹੋਣ, ਕਿਸਾਨ ਹੋਣ, ਮਜ਼ਦੂਰ ਹੋਣ, ਟੀਚਰ ਹੋਣ, ਵਿਦਿਆਰਥੀ ਹੋਣ, ਹਰ ਕੋਈ ਉਸ ਅੰਦੋਲਨ ਨਾਲ ਜੁੜ ਗਿਆ ਅਤੇ ਕਰਾਂਗੇ ਜਾਂ ਮਰਾਂਗੇ ਅਤੇ ਬਾਪੂ ਤਾਂ ਇਥੋਂ ਤੱਕ ਕਹਿੰਦੇ ਸਨ ਕਿ ਅੰਗਰੇਜ਼ਾਂ ਦੀ ਹਿੰਸਾ ਕਾਰਣ ਕੋਈ ਵੀ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਸਰੀਰ ਉੱਤੇ ਇੱਕ ਪੱਟੀ ਲਿਖਣੀ ਚਾਹੀਦੀ ਹੈ ‘ਕਰਾਂਗੇ ਜਾਂ ਮਰਾਂਗੇ’ ਅਤੇ ਉਹ ਇਸ ਅਜ਼ਾਦੀ ਦੇ ਅੰਦੋਲਨ ਦਾ ਸ਼ਹੀਦ ਹੈ। ਇਸ ਤਰ੍ਹਾਂ ਦੀ ਉਚਾਈ ਤੱਕ ਇਸ ਅੰਦੋਲਨ ਨੂੰ ਬਾਪੂ ਨੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸੇ ਦਾ ਨਤੀਜਾ ਸੀ ਕਿ ਭਾਰਤ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਇਆ। ਦੇਸ਼ ਉਸ ਮੁਕਤੀ ਲਈ ਛਟਪਟਾ ਰਿਹਾ ਸੀ। ਨੇਤਾ ਹੋਵੇ ਜਾਂ ਸ਼ਹਿਰੀ ਕਿਸੇ ਦੀ ਇਸ ਭਾਵਨਾ ਦੀ ਤੀਬਰਤਾ ਵਿੱਚ ਰੱਤੀ ਭਰ ਵੀ ਫਰਕ ਨਹੀਂ ਸੀ ਅਤੇ ਮੈਂ ਸਮਝਦਾ ਹਾਂ ਕਿ ਦੇਸ਼ ਜਦੋਂ ਉਠ ਖੜਾ ਹੁੰਦਾ ਹੈ, ਸਮੂਹਿਕਤਾ ਦੀ ਜਦੋਂ ਸ਼ਕਤੀ ਪੈਦਾ ਹੁੰਦੀ ਹੈ, ਟੀਚਾ ਮਿੱਥਿਆ ਜਾਂਦਾ ਹੈ ਅਤੇ ਮਿੱਥੇ ਟੀਚੇ ਉੱਤੇ ਚੱਲਣ ਲਈ ਲੋਕ ਪੱਕੀ ਧਾਰ ਕੇ ਚੱਲ ਪੈਂਦੇ ਹਨ ਤਾਂ 42 ਤੋਂ 47 ਤੱਕ 5 ਸਾਲ ਦੇ ਅੰਦਰ ਅੰਦਰ ਬੇੜੀਆਂ ਟੁੱਟ ਜਾਂਦੀਆਂ ਹਨ ਅਤੇ ਮਾਂ ਭਾਰਤੀ ਆਜ਼ਾਦ ਹੋ ਜਾਂਦੀ ਹੈ ਅਤੇ ਇਸ ਲਈ ਉਸ ਵੇਲੇ ਰਾਮਵ੍ਰਿਕਸ਼ ਬੇਨੀਪੁਰੀ ਨੇ ਇੱਕ ਕਿਤਾਬ ਲਿਖੀ ਹੈ ‘ਜ਼ੰਜੀਰਾਂ ਅਤੇ ਦੀਵਾਰਾਂ’ ਅਤੇ ਉਸ ਸਥਿਤੀ ਦਾ ਵਰਨਣ ਕਰਦੇ ਹੋਏ ਉਨ੍ਹਾਂ ਲਿਖਿਆ ਹੈ, ” ਇੱਕ ਅਨੋਖਾ ਮਾਹੌਲ ਦੇਸ਼ ਵਿੱਚ ਬਣ ਗਿਆ, ਹਰ ਵਿਅਕਤੀ ਨੇਤਾ ਬਣ ਗਿਆ ਅਤੇ ਦੇਸ਼ ਦਾ ਹਰ ਚੌਰਾਹਾ ਕਰੋ ਜਾਂ ਮਰੋ ਅੰਦੋਲਨ ਦਾ ਦਫ਼ਤਰ ਬਣ ਗਿਆ। ਦੇਸ਼ ਨੇ ਆਪਣੇ ਆਪ ਨੂੰ ਕ੍ਰਾਂਤੀ ਦੇ ਹਵਨਕੁੰਡ ਵਿਚ ਝੋਕ ਦਿੱਤਾ। ਕ੍ਰਾਂਤੀ ਦੀ ਜਵਾਲਾ ਦੇਸ਼ ਭਰ ਵਿੱਚ ਧੂ-ਧੂ ਕਰਕੇ ਜਲ ਰਹੀ ਸੀ। ਬੰਬਈ ਨੇ ਰਸਤਾ ਵਿਖਾ ਦਿੱਤਾ। ਆਵਾਜਾਈ ਦੇ ਸਾਰੇ ਸਾਧਨ ਠੱਪ ਹੋ ਚੁੱਕੇ ਸਨ, ਕਚਹਿਰੀਆਂ ਸੁੰਨਸਾਨ ਹੋ ਚੱਲੀਆਂ ਸਨ, ਭਾਰਤ ਦੇ ਲੋਕਾਂ ਦੀ ਬਹਾਦਰੀ ਅਤੇ ਬ੍ਰਿਟਿਸ਼ ਸਰਕਾਰ ਦੀ ਵਹਿਸ਼ਤ ਦੀਆਂ ਖਬਰਾਂ ਪਹੁੰਚ ਰਹੀਆਂ ਸਨ। ਜਨਤਾ ਨੇ ਕਰੋ ਜਾਂ ਮਰੋ ਦੇ ਗਾਂਧੀਵਾਦੀ ਮੰਤਰ ਨੂੰ ਚੰਗੀ ਤਰ੍ਹਾਂ ਦਿਲ ਵਿਚ ਬਿਠਾ ਲਿਆ ਸੀ।”

ਉਸ ਵੇਲੇ ਦਾ ਇਹ ਵਰਨਣ ਉਸ ਕਿਤਾਬ ਵਿਚ ਜਦੋਂ ਇਹ ਪੜ੍ਹਦੇ ਹਨ ਤਾਂ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਅਤੇ ਇੱਕ ਉਹ ਸਮਾਂ ਸੀ ਕਿ ਇਸ ਘਟਨਾ ਨੇ, ਇਹ ਗੱਲ ਸਹੀ ਹੈ ਕਿ ਬ੍ਰਿਟਿਸ਼ ਬਸਤੀਵਾਦ ਜੋ ਸੀ, ਉਸ ਦੀ ਸ਼ੁਰੂਆਤ ਹਿੰਦੁਸਤਾਨ ਵਿੱਚ ਹੋਈ ਅਤੇ ਇਸ ਘਟਨਾ ਤੋਂ ਬਾਅਦ ਇਸ ਦਾ ਅੰਤ ਵੀ ਹਿੰਦੁਸਤਾਨ ਵਿੱਚ ਹੋਇਆ ਸੀ। ਭਾਰਤ ਦਾ ਅਜ਼ਾਦ ਹੋਣਾ ਸਿਰਫ ਭਾਰਤ ਦੀ ਅਜ਼ਾਦੀ ਨਹੀਂ ਸੀ 1942 ਤੋਂ ਬਾਅਦ ਦੁਨੀਆ ਦੇ ਜਿਨ੍ਹਾਂ ਜਿਨ੍ਹਾਂ ਹਿੱਸਿਆਂ ਵਿੱਚ, ਅਫਰੀਕਾ ਵਿੱਚ, ਏਸ਼ੀਆ ਵਿੱਚ ਇਸ ਬਸਤੀਵਾਦ ਵਿਰੁੱਧ ਇੱਕ ਜਵਾਲਾ ਭੜਕੀ, ਉਸ ਦੀ ਪ੍ਰੇਰਨਾ ਦਾ ਕੇਂਦਰ ਭਾਰਤ ਬਣ ਗਿਆ ਸੀ ਅਤੇ ਇਸ ਲਈ ਭਾਰਤ ਦੀ ਅਜ਼ਾਦੀ ਨਹੀਂ ਸਗੋਂ ਇੱਕ ਅਜ਼ਾਦੀ ਦੀ ਲਲਕ ਦੁਨੀਆ ਦੇ ਕਈ ਹਿੱਸਿਆਂ ਵਿਚ ਫੈਲਾਉਣ ਵਿੱਚ ਆਮ ਜਨਤਾ ਦੇ ਸੰਕਲਪ ਅਤੇ ਕਾਰਨਾਮਿਆਂ ਦਾ ਕਾਰਣ ਬਣ ਗਈ ਸੀ ਅਤੇ ਕੋਈ ਵੀ ਭਾਰਤੀ ਇਸ ਗੱਲ ਲਈ ਮਾਣ ਕਰ ਸਕਦਾ ਹੈ ਅਤੇ ਉਸ ਨੂੰ ਅਸੀਂ ਵੇਖਿਆ ਕਿ ਇੱਕ ਵਾਰੀ ਭਾਰਤ ਅਜ਼ਾਦ ਹੋਇਆ, ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬਸਤੀਵਾਦ ਦੇ ਸਾਰੇ ਲੋਕਾਂ ਦੇ ਝੰਡੇ ਢਹਿੰਦੇ ਗਏ ਅਤੇ ਅਜ਼ਾਦੀ ਸਭ ਯੁੱਗ ਤੱਕ ਪਹੁੰਚਣ ਲੱਗੀ। ਕੁਝ ਹੀ ਸਾਲਾਂ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਅਜ਼ਾਦੀ ਪ੍ਰਾਪਤ ਹੋ ਗਈ ਅਤੇ ਇਹ ਕੰਮ ਦੱਸਦਾ ਹੈ ਕਿ ਇਹ ਭਾਰਤ ਦੀ ਇੱਛਾ ਸ਼ਕਤੀ ਦਾ, ਮਜ਼ਬੂਤ ਇੱਛਾ ਸ਼ਕਤੀ ਦਾ ਇੱਕ ਸਰਵਉੱਤਮ ਨਤੀਜਾ ਸੀ। ਸਾਡੇ ਲਈ ਸਬਕ ਇਹੋ ਹੈ ਕਿ ਜਦੋਂ ਅਸੀਂ ਇੱਕ ਮਨ ਕਰਕੇ, ਸੰਕਲਪ ਲੈ ਕੇ ਪੂਰੀ ਸਮਰੱਥਾ ਨਾਲ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੁੜ ਜਾਂਦੇ ਹਾਂ ਤਾਂ ਇਹ ਦੇਸ਼ ਦੀ ਤਾਕਤ ਹੈ ਕਿ ਅਸੀਂ ਦੇਸ਼ ਨੂੰ ਸੰਕਟਾਂ ਤੋਂ ਬਾਹਰ ਕੱਢ ਸਕਦੇ ਹਾਂ, ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਬਾਹਰ ਕੱਢ ਸਕਦੇ ਹਾਂ, ਦੇਸ਼ ਨੂੰ ਨਵੇਂ ਟੀਚੇ ਦੀ ਪ੍ਰਾਪਤੀ ਲਈ ਤਿਆਰ ਕਰ ਸਕਦੇ ਹਾਂ, ਇਹ ਇਤਿਹਾਸ ਨੇ ਦੱਸਿਆ ਹੈ ਅਤੇ ਇਸ ਲਈ ਉਸ ਵੇਲੇ ਇਸ ਪੂਰੇ ਅੰਦੋਲਨ ਨੂੰ ਅਤੇ ਪੂਜਨੀਕ ਬਾਪੂ ਦੀ ਸ਼ਖ਼ਸੀਅਤ ਨੂੰ ਦਰਸਾਉਂਦੇ ਹੋਈ ਰਾਸ਼ਟਰ ਕਵੀ ਸੋਹਨਲਾਲ ਦਿਵੇਦੀ ਦੀ ਉਹ ਕਵਿਤਾ ਹੈ, ਬਾਪੂ ਦੀ ਸਮਰੱਥਾ ਕੀ ਹੈ, ਉਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਵਿੱਚ ਉਨ੍ਹਾਂ ਕਿਹਾ ਸੀ—

ਚਲ ਪੜੇ ਜਿਧਰ ਦੋ ਡਗ, ਮਗ ਮੇਂ

ਚਲ ਪੜੇ ਕੋਟੀ ਪਗ ਉਸੀ ਔਰ

ਗਡ ਗਈ ਜਿਧਰ ਭੀ ਏਕ ਦ੍ਰਿਸ਼ਟੀ

ਗਡ ਗਏ ਕੋਟੀ ਹਮ ਉਸੀ ਔਰ

ਜਿਸ ਪਾਸੇ ਗਾਂਧੀ ਦੇ ਦੋ ਕਦਮ ਚੱਲੇ ਸਨ, ਉਸੇ ਪਾਸੇ ਆਪਣੇ ਆਪ ਕਰੋੜਾਂ ਲੋਕ ਚੱਲ ਪੈੰਦੇ ਸਨ, ਜਿਧਰ ਗਾਂਧੀ ਜੀ ਦੀ ਨਜ਼ਰ ਟਿਕ ਜਾਂਦੀ ਸੀ ਉੱਧਰ ਕਰੋੜਾਂ ਕਰੋੜ ਅੱਖਾਂ ਵੇਖਣ ਲੱਗ ਜਾਂਦੀਆਂ ਸਨ ਅਤੇ ਇਸ ਲਈ ਉਸ ਮਹਾਨ ਸ਼ਖ਼ਸੀਅਤ ਨੇ, ਪਰ ਅੱਜ ਜਦੋਂ ਅਸੀਂ 2017 ਵਿੱਚ ਹਾਂ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅੱਜ ਸਾਡੇ ਕੋਲ ਗਾਂਧੀ ਨਹੀਂ ਹਨ, ਅੱਜ ਸਾਡੇ ਕੋਲ ਉਸ ਵੇਲੇ ਜੋ ਉਚਾਈ ਵਾਲੀ ਲੀਡਰਸ਼ਿਪ ਸੀ, ਉਹ ਅੱਜ ਸਾਡੇ ਕੋਲ ਨਹੀਂ ਹੈ। ਪਰ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਵਿਸ਼ਵਾਸ ਨਾਲ ਬੈਠੇ ਹੋਏ ਅਸੀਂ ਸਾਰੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮੈਂ ਮੰਨਦਾਂ ਕਿ ਗਾਂਧੀ ਦੇ ਸੁਪਨਿਆਂ ਨੂੰ, ਉਨ੍ਹਾਂ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਅਤੇ ਅੱਜ ਦਾ ਇਹ ਮੌਕਾ ਕਿਸੇ ਗੱਲ ਲਈ ਸਾਨੂੰ ਉਸ ਵੇਲੇ ਜੋ ਵੀ ਵਿਸ਼ਵ ਦੇ ਹਾਲਾਤ ਸਨ, 1942 ਵਿੱਚ ਭਾਰਤ ਦੀ ਅਜ਼ਾਦੀ ਲਈ ਬਹੁਤ ਢੁਕਵਾਂ ਮਾਹੌਲ ਸੀ, ਜੋ ਵੀ ਇਤਿਹਾਸ ਤੋਂ ਜਾਣੂ ਹੈ ਉਸ ਨੂੰ ਪਤਾ ਹੈ। ਮੈਂ ਸਮਝਦਾ ਹਾਂ ਅੱਜ ਫਿਰ ਤੋਂ ਇੱਕ ਵਾਰੀ 2017 ਵਿੱਚ ਭਾਰਤ ਛੱਡੋ ਅੰਦੋਲਨ ਦੇ ਅਸੀਂ 75 ਸਾਲ ਮਨਾ ਰਹੇ ਹਾਂ। ਉਸ ਵੇਲੇ ਦੁਨੀਆ ਵਿੱਚ ਉਹ ਅਨੁਕੂਲਤਾ ਹੈ ਜੋ ਭਾਰਤ ਲਈ ਬਹੁਤ ਢੁਕਵੀਂ ਹੈ ਅਤੇ ਢੁਕਵੀਂ ਵਿਵਸਥਾ ਦਾ ਫਾਇਦਾ ਅਸੀਂ ਜਿੰਨੀ ਜਲਦੀ ਉਠਾ ਲਈਏ, ਜਿਵੇਂ ਉਸ ਵੇਲੇ ਦੁਨੀਆ ਦੇ ਕਈ ਦੇਸ਼ਾਂ ਲਈ ਅਸੀਂ ਪ੍ਰੇਰਨਾ ਦਾ ਕਾਰਣ ਬਣੇ ਸੀ, ਅੱਜ ਜੇ ਅਸੀਂ ਮੌਕਾ ਲੈ ਲਈਏ ਤਾਂ ਅੱਜ ਫਿਰ ਤੋਂ ਇੱਕ ਵਾਰੀ ਅਸੀਂ ਦੁਨੀਆ ਦੇ ਕਈ ਦੇਸ਼ਾਂ ਲਈ ਲਾਹੇਵੰਦ ਹੋ ਸਕਦੇ ਹਾਂ, ਪ੍ਰੇਰਨਾ ਦਾ ਕਾਰਣ ਬਣ ਸਕਦੇ ਹਾਂ, ਅਜਿਹੇ ਮੋੜ ਉੱਤੇ ਅੱਜ ਅਸੀਂ ਖੜੇ ਹਾਂ। 1942 ਤੋਂ 2017 ਇਹਨਾਂ ਦੋਹਾਂ ਵਿੱਚ ਵਿਸ਼ਵ ਮਾਹੌਲ ਵਿੱਚ ਭਾਰਤ ਦੀ ਅਹਿਮੀਅਤ, ਭਾਰਤ ਲਈ ਬਰਾਬਰ ਤੌਰ ਤੇ ਮੌਕੇ ਖੜੇ ਹਨ ਅਤੇ ਉਸ ਵੇਲੇ ਅਸੀਂ ਇਸ ਗੱਲ ਨੂੰ ਕਿਵੇਂ ਲਈਏ? ਅਸੀਂ ਇਸ ਦੀ ਜ਼ਿੰਮੇਵਾਰੀ ਕਿਵੇਂ ਲਈਏ? ਮੈਂ ਮੰਨਦਾ ਹਾਂ ਇਤਿਹਾਸ ਦੇ ਇਹਨਾਂ ਕਾਂਡਾਂ ਨਾਲ ਸਮਰੱਥਾ ਤੋਂ ਪ੍ਰੇਰਨਾ ਲੈ ਕੇ ਸਾਡੇ ਲਈ ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ, ਸਿਆਸਤ ਤੋਂ ਉੱਪਰ ਰਾਸ਼ਟਰ ਨੀਤੀ ਹੁੰਦੀ ਹੈ। ਮੇਰੇ ਆਪਣੇ ਉੱਪਰ ਸਵਾ ਸੌ ਕਰੋੜ ਦੇਸ਼ਵਾਸੀ ਹੁੰਦੇ ਹਨ। ਜੇ ਉਸ ਭਾਵ ਨੂੰ ਲੈ ਕੇ ਅਸੀਂ ਉੱਡ ਚੱਲੀਏ, ਅਸੀਂ ਸਭ ਮਿਲ ਕੇ ਅੱਗੇ ਵਧੀਏ ਤਾਂ ਅਸੀਂ ਇਹਨਾਂ ਸਮੱਸਿਆਵਾਂ ਵਿਰੁੱਧ ਸਫਲਤਾ ਨਾਲ ਅੱਗੇ ਵਧ ਸਕਦੇ ਹਾਂ। ਅਸੀਂ ਇਸ ਗੱਲ ਤੋਂ ਇਨਕਾਰ ਕਿਵੇਂ ਕਰ ਸਕਦੇ ਹਾਂ ਕਿ ਭ੍ਰਿਸ਼ਟਾਚਾਰ ਰੂਪੀ ਸਿਉਂਕ ਨੇ ਦੇਸ਼ ਨੂੰ ਕਿਵੇਂ ਤਬਾਹ ਕਰਕੇ ਰੱਖਿਆ ਹੋਇਆ ਹੈ। ਸਿਆਸੀ ਭ੍ਰਿਸ਼ਟਾਚਾਰ ਹੋਵੇ, ਸਮਾਜਿਕ ਭ੍ਰਿਸ਼ਟਾਚਾਰ ਹੋਵੇ ਜਾਂ ਨਿੱਜੀ ਭ੍ਰਿਸ਼ਟਾਚਾਰ ਹੋਵੇ, ਕਲ੍ਹ ਕੀ ਹੋਇਆ, ਕਦੋਂ ਕਿਸ ਨੇ ਕੀਤਾ ਉਸ ਦੇ ਲਈ ਵਿਵਾਦ ਲਈ ਸਮਾਂ ਬਹੁਤ ਹੁੰਦਾ ਹੈ ਪਰ ਅੱਜ ਪਵਿੱਤਰ ਪਲ ਅਸੀਂ ਅੱਗੇ ਤਾਂ ਇਮਾਨਦਾਰੀ ਦਾ ਉਤਸਵ ਮਨਾ ਸਕਦੇ ਹਾਂ, ਇਮਾਨਦਾਰੀ ਦਾ ਸੰਕਲਪ ਲੈ ਕੇ ਇਸ ਦੇਸ਼ ਦੀ ਅਗਵਾਈ ਕਰ ਸਕਦੇ ਹਾਂ, ਕੀ ਦੇਸ਼ ਨੂੰ ਲਿਜਾ ਸਕਦੇ ਹਾਂ, ਇਹ ਸਮੇਂ ਦੀ ਮੰਗ ਹੈ ਦੇਸ਼ ਦੇ ਆਮ ਲੋਕਾਂ ਦੀ ਮੰਗ ਹੈ, ਗਰੀਬੀ, ਕੁਪੋਸ਼ਣ, ਅਨਪੜ੍ਹਤਾ ਇਹ ਸਾਡੇ ਸਾਹਮਣੇ ਚੁਨੌਤੀਆਂ ਹਨ। ਇਨ੍ਹਾਂ ਚੁਣੌਤੀਆਂ ਨੂੰ ਅਸੀਂ ਸਰਕਾਰ ਦੀਆਂ ਚੁਨੌਤੀਆਂ ਨਾ ਮੰਨੀਏ, ਉਹ ਚੁਨੌਤੀਆਂ ਦੇਸ਼ ਦੀਆਂ ਹਨ, ਦੇਸ਼ ਦੇ ਗਰੀਬ ਦੇ ਸਾਹਮਣੇ ਸੰਕਟ ਭਰੇ ਸਵਾਲ ਖੜੇ ਹਨ ਅਤੇ ਇਸ ਲਈ ਦੇਸ਼ ਲਈ ਜੀਉਣ ਮਰਨ ਵਾਲੇ, ਦੇਸ਼ ਲਈ ਸੰਕਲਪ ਕਰਨ ਵਾਲੇ ਸਾਡੇ ਸਭ ਲੋਕਾਂ ਦਾ ਫਰਜ਼ ਬਣਦਾ ਹੈ, ਇਸ ਨੂੰ ਪੂਰਾ ਕਰਨ ਲਈ ਅਸੀਂ ਕੁਝ ਮੁੱਦਿਆਂ ਉੱਤੇ 1942 ਵਿੱਚ ਵੀ ਵੱਖ ਵੱਖ ਧਾਰਾਵਾਂ ਦੇ ਲੋਕ ਸਨ, ਹਿੰਸਾ ਵਿੱਚ ਯਕੀਨ ਰੱਖਣ ਵਾਲੇ ਵੀ ਲੋਕ ਸਨ। ਨੇਤਾ ਜੀ ਸੁਭਾਸ਼ ਬਾਬੂ ਦੀ ਸੋਚ ਵੱਖਰੀ ਸੀ, ਪਰ 1942 ਵਿੱਚ ਸਭ ਨੇ ਇਕਸੁਰ ਵਿੱਚ ਕਹਿ ਦਿੱਤਾ ਸੀ ਕਿ ਗਾਂਧੀ ਦੀ ਲੀਡਰਸ਼ਿਪ ਹੇਠ Quit 9ndia ਇਹੋ ਸਾਡਾ ਰਾਹ ਹੈ। ਸਾਡੀ ਵੀ ਪਾਲਨਾ, ਵਿਚਾਰਧਾਰਾ ਵੱਖ ਵੱਖ ਰਹੀ ਹੋਵੇਗੀ ਪਰ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਕੁਝ ਬਿੰਦੂਆਂ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਸੰਕਲਪ ਦਾ ਮੌਕਾ ਲੈ ਕੇ ਚੱਲੀਏ, ਭਾਵੇਂ ਗਰੀਬੀ ਹੋਵੇ, ਭੁੱਖਮਰੀ ਹੋਵੇ, ਅਨਪੜ੍ਹਤਾ ਹੋਵੇ ਅਤੇ ਅੰਤ ਵਿੱਚ ਖੁਦਮੁਖਤਿਆਰੀ ਹੋਵੇ। ਮਹਾਤਮਾ ਗਾਂਧੀ ਦਾ ਗ੍ਰਾਮ ਸਵਰਾਜ ਦਾ ਸੁਪਨਾ ਕਿੰਨਾ ਪਿੱਛੇ ਰਹਿ ਗਿਆ। ਕੀ ਕਾਰਣ ਹੈ ਕਿ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿਚ ਵੱਸ ਰਹੇ ਹਨ? ਪਿੰਡ ਦੀ ਉਸ ਚਿੰਤਾ ਨੂੰ ਗਾਂਧੀ ਦੇ ਮਨ ਵਿੱਚ ਜੋ ਪਿੰਡ ਸੀ, ਕੀ ਅਸੀਂ ਆਪਣੇ ਅੰਦਰ ਉਸ ਨੂੰ ਸੁਰਜੀਤ ਕਰ ਸਕਦੇ ਹਾਂ? ਕੀ ਪਿੰਡ ਗਰੀਬ ਕਿਸਾਨ, ਦਲਿਤ ਪੀੜ੍ਹੀ, ਸ਼ੋਸ਼ਿਤ ਵਾਂਝੇ ਉਸ ਦੇ ਜੀਵਨ ਲਈ ਅਸੀਂ ਕੁਝ ਕਰ ਸਕਦੇ ਹਾਂ, ਮਿਲ ਕੇ ਕਰਨਾ ਹੈ। ਇਹ ਸਵਾਲ ਮੇਰਾ ਅਤੇ ਤੇਰਾ ਨਹੀਂ ਹੈ। ਇਹ ਸਵਾਲ ਇਸ ਪਾਰ ਅਤੇ ਉਸ ਪਾਰ ਦਾ ਨਹੀਂ ਹੈ, ਇਹ ਸਾਡੇ ਸਭ ਦਾ ਹੈ, ਸਵਾ ਸੌ ਕਰੋੜ ਦੇਸ਼ਵਾਸੀਆਂ ਦਾ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਜਨ ਪ੍ਰਤੀਨਿਧੀਆਂ ਦਾ ਹੈ ਅਤੇ ਇਹੋ ਤਾਂ ਸਮਾਂ ਹੁੰਦਾ ਹੈ ਜਦੋਂ ਉਹ ਪ੍ਰੇਰਨਾ ਸਾਨੂੰ ਕੁਝ ਕਰ ਲੈਣ ਦੀ ਸ਼ਕਤੀ ਦਿੰਦੀ ਹੈ ਅਤੇ ਉਸ ਨੂੰ ਲੈ ਕੇ ਅਸੀਂ ਅੱਗੇ ਚੱਲ ਸਕਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਦੇਸ਼ ਵਿੱਚ ਜਾਣੇ-ਅਣਜਾਣੇ ਵਿੱਚ ਅਧਿਕਾਰ ਭਾਵ ਮਜ਼ਬੂਤ ਹੁੰਦਾ ਗਿਆ, ਫਰਜ਼ ਦਾ ਭਾਵ ਗਾਇਬ ਹੁੰਦਾ ਗਿਆ। ਦੇਸ਼ ਦੇ ਜੀਵਨ ਦੇ ਅੰਦਰ, ਸਮਾਜ ਦੇ ਜੀਵਨ ਦੇ ਅੰਦਰ ਅਧਿਕਾਰ ਭਾਵ ਦੀ ਅਹਿਮੀਅਤ ਓਨੀ ਹੀ ਰਹਿੰਦੇ ਹੋਏ ਜੇ ਫਰਜ਼ ਭਾਵ ਨੂੰ ਥੋੜਾ ਜਿਹਾ ਵੀ ਅਸੀਂ ਘੱਟ ਮੰਨਣ ਲਗਾਂਗੇ ਤਾਂ ਸਮਾਜਿਕ ਜੀਵਨ ਵਿੱਚ ਕਿੰਨੀਆਂ ਵੱਡੀਆਂ ਮੁਸੀਬਤਾਂ ਹੁੰਦੀਆਂ ਹਨ ਅਤੇ ਬਦਕਿਸਮਤੀ ਨਾਲ ਸਾਡੇ ਲੋਕਾਂ ਦਾ way of life ਸਾਡੇ ਚਰਿੱਤਰ ਵਿੱਚ ਕੁਝ ਚੀਜ਼ਾਂ ਦਾਖਲ ਹੋ ਗਈਆਂ ਜਿਨ੍ਹਾਂ ਵਿੱਚ ਸਾਨੂੰ ਬੁਰਾਈ ਨਹੀਂ ਲਗਦੀ, ਮੈਂ ਗ਼ਲਤ ਕਰ ਰਿਹਾ ਹਾਂ, ਜੇ ਚੌਰਾਹੇ ਉੱਤੇ red light cross ਕਰਕੇ ਨਿਕਲ ਜਾਂਦਾ ਹਾਂ ਤਾਂ ਮੈਨੂੰ ਲਗਦਾ ਹੀ ਨਹੀਂ ਕਿ ਮੈਂ ਕਾਨੂੰਨ ਤੋੜ ਰਿਹਾ ਹਾਂ, ਮੈਂ ਕਿਤੇ ਵੀ ਥੁੱਕ ਦਿੰਦਾ ਹਾਂ, ਗੰਦਗੀ ਕਰਦਾ ਹਾਂ, ਸਾਨੂੰ ਲਗਦਾ ਹੀ ਨਹੀਂ ਕਿ ਮੈਂ ਗ਼ਲਤ ਕਰ ਰਿਹਾ ਹਾਂ। ਸਾਨੂੰ ਆਪਣੇ ਫਰਜ਼ ਦੇ ਭਾਵ ਨਾਲ ਇੱਕ ਤਰ੍ਹਾਂ ਨਾਲ ਸਾਡੇ ਦਿਮਾਗ਼ ਵਿੱਚ ਸਾਡੇ way of life ਵਿੱਚ ਇਸ ਤਰ੍ਹਾਂ ਦੇ ਨਿਯਮਾਂ ਨੂੰ ਤੋੜਨਾ, ਕਾਨੂੰਨਾਂ ਨੂੰ ਤੋੜਨਾ ਇਹ ਸੁਭਾਅ ਬਣਦਾ ਚਲਾ ਗਿਆ। ਹਰ ਛੋਟੀਆਂਛੋਟੀਆਂ ਘਟਨਾਵਾਂ ਹਿੰਸਾ ਵੱਲ ਲਿਜਾ ਰਹੀਆਂ ਹਨ। ਹਸਪਤਾਲ ਵਿੱਚ ਕਿਸੇ ਡਾਕਟਰ ਵੱਲੋਂ ਕਿਸੇ ਮਰੀਜ਼ ਦਾ ਕੁਝ ਹੋਇਆ, ਡਾਕਟਰ ਦੋਸ਼ੀ ਹੈ ਨਹੀਂ, ਹਸਪਤਾਲ ਦੋਸ਼ੀ ਹੈ ਨਹੀਂ, ਰਿਸ਼ਤੇਦਾਰ ਜਾਂਦੇ ਹਨ ਹਸਪਤਾਲ ਨੂੰ ਅੱਗ ਲਗਾ ਦਿੰਦੇ ਹਨ। ਡਾਕਟਰ ਨੂੰ ਮਾਰਦੇ ਕੁੱਟਦੇ ਹਨ। ਹਰ ਛੋਟੀ ਮੋਟੀ ਘਟਨਾ, ਜੇ ਐਕਸੀਡੈਂਟ ਹੋ ਗਿਆ ਅਸੀਂ ਕਾਰ ਨੂੰ ਸਾੜ ਦਿੰਦੇ ਹਾਂ, ਡਰਾਈਵਰ ਨੂੰ ਮਾਰ ਦਿੰਦੇ ਹਾਂ ਇਹ ਜੋ ਢੰਗ ਚੱਲਿਆ ਹੈ ਇਹ ਸਾਡੇ law abiding citizen ਦੇ ਨਾਤੇ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਅਸੀਂ ਮੰਨਣ ਲੱਗੇ ਹਾਂ ਕਿ ਸਾਡੇ ਤੋਂ ਕੁਝ ਪਿੱਛੇ ਰਹਿ ਗਿਆ ਹੈ। ਸਾਡੇ ਜਿਊਣ ਦੇ ਢੰਗ ਵਿੱਚ ਕੁਝ ਅਜਿਹੀਆਂ ਚੀਜ਼ਾਂ ਦਾਖ਼ਲ ਹੋ ਗਈਆਂ ਹਨ ਜਿਸ ਤੋਂ ਸਾਨੂੰ ਲਗਦਾ ਹੀ ਨਹੀਂ ਕਿ ਅਸੀਂ ਕਾਨੂੰਨ ਤੋੜ ਰਹੇ ਹਾਂ। ਇਸ ਲਈ ਇਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੁੰਦੀ ਹੈ, ਸਮਾਜ ਦੇ ਅੰਦਰ ਸਾਡੀ ਸਭ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਸਮਾਜ ਦੇ ਅੰਦਰ ਇਹਨਾਂ ਦੋਸ਼ਾਂ ਤੋਂ ਮੁਕਤੀ ਦਿਵਾ ਕੇ ਫਰਜ਼ ਦੇ ਭਾਵ ਨੂੰ ਜਗਾਈਏ।

ਪਖ਼ਾਨੇ ਦੀ ਸਵੱਛਤਾ ਇਹ ਮਜ਼ਾਕ ਦਾ ਵਿਸ਼ਾ ਨਹੀਂ ਹੈ। ਉਨ੍ਹਾਂ ਮਾਵਾਂ ਭੈਣਾਂ ਦੀ ਪ੍ਰੇਸ਼ਾਨੀ ਸਮਝੀਏ ਤਦ ਪਤਾ ਲਗਦਾ ਹੈ ਕਿ ਜਦੋਂ ਪਖ਼ਾਨਾ ਨਹੀਂ ਹੁੰਦਾ ਤਾਂ ਰਾਤ ਦੇ ਹਨੇਰੇ ਦੇ ਇੰਤਜ਼ਾਰ ਦਾ ਸਮਾਂ ਕਿਵੇਂ ਬਿਤਾਉਣਾ ਪੈਂਦਾ ਹੈ ਅਤੇ ਇਸ ਲਈ ਪਖ਼ਾਨੇ ਬਣਾਉਣਾ ਇੱਕ ਕੰਮ ਹੈ। ਪਰ ਸਮਾਜ ਦੀ ਮਾਨਸਿਕਤਾ ਬਦਲ ਕੇ ਪਖ਼ਾਨੇ ਦੀ ਵਰਤੋਂ ਕਰਨਾ ਇਹ ਆਮ ਜਨਤਾ ਦੀ ਸਿੱਖਿਆ ਲਈ ਜ਼ਰੂਰੀ ਹੈ। ਇਸ ਗੱਲ ਨੂੰ ਸਾਨੂੰ ਜਗਾਣਾ ਪਵੇਗਾ ਅਤੇ ਇਹ ਭਾਵ ਕਾਨੂੰਨਾਂ ਨਾਲ ਨਹੀਂ ਹੁੰਦਾ, ਕਾਨੂੰਨ ਬਣਾਉਣ ਨਾਲ ਨਹੀਂ ਹੁੰਦਾ, ਕਾਨੂੰਨ ਸਿਰਫ ਮਦਦ ਕਰ ਸਕਦਾ ਹੈ ਅਤੇ ਫਰਜ਼ ਦਾ ਭਾਵ ਜਗਾਉਣ ਨਾਲ ਇਹ ਕੰਮ ਜ਼ਿਆਦਾ ਹੋ ਸਕਦਾ ਹੈ ਅਤੇ ਇਸ ਲਈ ਸਾਨੂੰ ਲੋਕਾਂ ਨੂੰ ਇਹ ਕਰਨਾ ਪਵੇਗਾ। ਸਾਡੇ ਦੇਸ਼ ਦੀਆਂ ਮਾਤਾਵਾਂ ਭੈਣਾਂ ਦੇਸ਼ ਦੇ ਅੰਦਰ ਘੱਟੋ ਘੱਟ ਦੇਸ਼ ਉੱਤੇ ਜੋ ਉਨ੍ਹਾਂ ਦਾ ਬੋਝ ਹੈ।

ਦੇਸ਼ ਨੂੰ ਘੱਟੋ-ਘੱਟ ਜਿਨ੍ਹਾਂ ਦਾ ਬੋਝ ਸਹਿਣਾ ਪੈਂਦਾ ਹੈ, ਉਹ ਜੇ ਕੋਈ ਯੋਗ ਵਰਗ ਹੈ ਤਾਂ ਇਸ ਦੇਸ਼ ਦੀਆਂ ਮਾਤਾਵਾਂ, ਭੈਣਾਂ ਅਤੇ ਔਰਤਾਂ ਹਨ। ਉਨ੍ਹਾਂ ਦੀ ਸਮਰੱਥਾ ਸਾਨੂੰ ਕਿੰਨੀ ਤਾਕਤ ਦੇ ਸਕਦੀ ਹੈ, ਉਨ੍ਹਾਂ ਦੀ ਭਾਈਵਾਲੀ ਸਾਡੇ ਵਿਕਾਸ ਦੇ ਅੰਦਰ ਸਾਨੂੰ ਕਿੰਨੀ ਤਾਕਤ ਦੇ ਸਕਦੀ ਹੈ। ਪੂਰੇ ਅਜ਼ਾਦੀ ਦੇ ਅੰਦੋਲਨ ਵਿੱਚ ਵੇਖੀਏ ਮਹਾਤਮਾ ਗਾਂਧੀ ਨਾਲ ਇਹ ਅੰਦੋਲਨ ਜਿਥੇ ਜਿਥੇ ਚੱਲਿਆ, ਕਈ ਅਜਿਹੀਆਂ ਮਾਤਾਵਾਂ ਭੈਣਾਂ ਉਸ ਅੰਦੋਲਨ ਦੀ ਅਗਵਾਈ ਕਰਦੀਆਂ ਸਨ ਅਤੇ ਦੇਸ਼ ਨੂੰ ਅਜ਼ਾਦੀ ਦਿਵਾਉਣ ਵਿੱਚ ਵੀ ਸਾਡੀਆਂ ਮਾਤਾਵਾਂ ਭੈਣਾਂ ਦਾ ਉਸ ਯੁੱਗ ਵਿੱਚ ਵੀ ਓਨਾ ਹੀ ਯੋਗਦਾਨ ਸੀ। ਅੱਜ ਵੀ ਦੇਸ਼ ਦੇ ਜੀਵਨ ਵਿੱਚ ਓਨਾ ਹੀ ਯੋਗਦਾਨ ਹੈ। ਉਸ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਸਾਨੂੰ ਲੋਕਾਂ ਨੂੰ ਪੂਰੇ ਫਰਜ਼ ਨਾਲ ਅੱਗੇ ਵਧਾਉਣਾ ਚਾਹੀਦਾ ਹੈ।

ਇਹ ਗੱਲ ਸਹੀ ਹੈ ਕਿ 1857 ਤੋਂ 1942 ਤੱਕ ਅਸੀਂ ਵੇਖਿਆ ਕਿ ਅਜ਼ਾਦੀ ਦਾ ਅੰਦੋਲਨ ਵੱਖ ਵੱਖ ਪੜਾਵਾਂ ਵਿੱਚੋਂ ਲੰਘਿਆ, ਉਤਾਰ ਚੜਾਅ ਆਏ, ਵੱਖ ਵੱਖ ਮੋੜ ਆਏ, ਲੀਡਰਸ਼ਿਪ ਨਵੀਂ ਨਵੀਂ ਆਉਂਦੀ ਗਈ, ਕਦੀ ਕ੍ਰਾਂਤੀ ਦਾ ਪੱਖ ਉੱਪਰ ਹੋ ਗਿਆ ਤਾਂ ਕਦੀ ਅਹਿੰਸਾ ਦਾ ਪੱਖ ਉੱਪਰ ਹੋ ਗਿਆ। ਕਦੀ ਦੋਹਾਂ ਧਾਰਾਵਾਂ ਦਰਮਿਆਨ ਟਕਰਾਅ ਦਾ ਵੀ ਮਾਹੌਲ ਰਿਹਾ। ਕਦੀ ਦੋਵੇਂ ਧਾਰਾਵਾਂ ਇੱਕ ਦੂਜੀ ਦੀਆਂ ਪੂਰਕ ਵੀ ਹੋਈਆਂ। ਪਰ ਉਹ ਸਾਰਾ 1852 ਤੋਂ 1942 ਤੱਕ ਦਾ ਕਾਲਖੰਡ ਅਸੀਂ ਵੇਖੀਏ, ਇੱਕ ਤਰ੍ਹਾਂ ਨਾਲ incremental ਸੀ। ਹੌਲੀ ਹੌਲੀ ਵਧ ਰਿਹਾ ਸੀ, ਹੌਲੀ ਹੌਲੀ ਫੈਲ ਰਿਹਾ ਸੀ, ਹੌਲੀ ਹੌਲੀ ਲੋਕ ਜੁੜ ਰਹੇ ਸਨ ਪਰ Nineteen Forty Two to Nineteen Forty Seven, ਉਹ incremental change ਨਹੀਂ ਸੀ। ਇੱਕ disruption ਦਾ environment ਸੀ ਅਤੇ ਉਸ ਨੇ ਸਾਰੇ ਸਮੀਕਰਣਾਂ ਨੂੰ ਖਤਮ ਕਰਕੇ ਅਜ਼ਾਦੀ ਦੇਣ ਲਈ ਅੰਗਰੇਜ਼ਾਂ ਨੂੰ ਮਜਬੂਰ ਕਰ ਦਿੱਤਾ, ਜਾਣ ਲਈ ਮਜਬੂਰ ਕਰ ਦਿੱਤਾ। 1857 ਤੋਂ 1942 ਹੌਲੀ ਹੌਲੀ ਕੁਝ ਹੁੰਦਾ ਰਹਿੰਦਾ ਸੀ, ਚੱਲਦਾ ਰਹਿੰਦਾ ਸੀ ਪਰ Forty Two to Forty Seven ਉਹ ਸਥਿਤੀ ਨਹੀਂ ਸੀ।

ਅਸੀਂ ਵੀ ਵੇਖੀਏ, ਸਮਾਜਿਕ ਜੀਵਨ ਵਿੱਚ ਅਸੀਂ ਪਿਛਲੇ 100, 200 ਸਾਲ ਦਾ ਇਤਿਹਾਸ ਵੇਖੀਏ ਤਾਂ ਵਿਕਾਸ ਦੀ ਯਾਤਰਾ ਤੇਜ਼ ਹੋ ਰਹੀ ਸੀ। ਹੌਲੀ ਹੌਲੀ ਦੁਨੀਆ ਅੱਗੇ ਵਧ ਰਹੀ ਸੀ। ਹੌਲੀ ਹੌਲੀ ਦੁਨੀਆ ਆਪਣੇ ਆਪ ਨੂੰ ਬਦਲ ਰਹੀ ਸੀ। ਪਰ ਪਿਛਲੇ 30-40 ਸਾਲ ਵਿੱਚ ਦੁਨੀਆ ਵਿੱਚ ਅਚਾਨਕ ਤਬਦੀਲੀ ਹੋਈ, ਜੀਵਨ ਵਿੱਚ ਅਚਾਨਕ ਤਬਦੀਲੀ ਆਈ ਅਤੇ technology ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਕੋਈ ਕਲਪਨਾ ਨਹੀਂ ਕਰ ਸਕਦਾ ਜੋ ਇਸ 30-40 ਸਾਲ ਵਿੱਚ ਦੁਨੀਆ ਵਿੱਚ ਜੋ ਤਬਦੀਲੀ ਆਈ ਹੈ, ਵਿਅਕਤੀ ਦੇ ਜੀਵਨ ਵਿੱਚ, ਮਨੁੱਖੀ ਜੀਵਨ ਵਿੱਚ, ਸੋਚ ਵਿੱਚ ਜੋ ਤਬਦੀਲੀ ਆਈ ਹੈ, 30-40 ਸਾਲ ਪਹਿਲਾਂ ਸਾਨੂੰ ਨਜ਼ਰ ਨਹੀਂ ਆਉਂਦੀ ਸੀ। ਇੱਕ disruption ਵਾਲੀ ਅਤੇ ਇੱਕ positive change ਵਾਲੀ ਅਸੀਂ ਮਹਿਸੂਸ ਕਰਦੇ ਹਾਂ।

ਜਿਸ ਤਰ੍ਹਾਂ ਨਾਲ incremental ਤੋਂ ਬਾਹਰ ਨਿਕਲ ਕੇ ਇੱਕ sum ਨਾਲ ਇੱਕ high jump ਵੱਲ ਚਲੇ ਗਏ, ਮੈਂ ਸਮਝਦਾ ਹਾਂ 2017 (Two thousand Seventeen), 2022 (two thousand twenty two), Quit 9ndia ਦੇ 75 ਸਾਲ ਅਤੇ ਅਜ਼ਾਦੀ ਦੇ 75 ਸਾਲ ਦੇ ਦਰਮਿਆਨ ਦੇ 5 ਸਾਲ, Forty two to Forty seven ਦਾ ਜੋ ਮਿਜਾਜ਼ ਸੀ, ਉਹ ਮਿਜਾਜ਼ ਅੱਜ ਅਸੀਂ ਦੇਸ਼ ਵਿੱਚ ਪੈਦਾ ਕਰੀਏ। Two thousand Seventeen to Two thousand Twenty Two ਅਜ਼ਾਦੀ ਦੇ 75 ਸਾਲ ਮਨਾਵਾਂਗੇ ਤਦ ਅਸੀਂ ਦੇਸ਼ ਦੇ, ਸਾਡੇ ਅਜ਼ਾਦੀ ਦੇ ਵੀਰਾਂ ਦੀਆਂ ਜੋ ਕਾਮਨਾਵਾਂ ਸਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਆਪ ਨੂੰ ਖਪਾਵਾਂਗੇ। ਅਸੀਂ ਆਪਣੇ ਸੰਕਲਪ ਨੂੰ ਲੈ ਕੇ ਅੱਗੇ ਚੱਲਾਂਗੇ। ਮੈਨੂੰ ਯਕੀਨ ਹੈ ਕਿ ਨਾ ਸਿਰਫ ਸਾਡੇ ਦੇਸ਼ ਦਾ ਹੀ ਭਲਾ ਹੋਵੇਗਾ, ਪਰ ਜਿਵੇਂ Forty two to Forty seven ਦੀ ਸਫਲਤਾ ਕਾਰਣ ਦੁਨੀਆ ਦੇ ਕਈ ਦੇਸ਼ਾਂ ਨੂੰ ਲਾਭ ਮਿਲਿਆ, ਅਜ਼ਾਦੀ ਦੀ ਇੱਛਾ ਪੈਦਾ ਹੋਈ, ਤਾਕਤ ਮਿਲੀ, ਭਾਰਤ ਨੂੰ ਅੱਜ ਦੁਨੀਆ ਦੇ ਕਈ ਦੇਸ਼, ਇੱਕ ਹਿੱਸਾ ਅਜਿਹਾ ਹੈ ਜੋ ਭਾਰਤ ਨੂੰ ਉਸ ਰੂਪ ਵਿੱਚ ਵੇਖ ਰਿਹਾ ਹੈ ਜੇ ਅਸੀਂ ਭਾਰਤ ਨੂੰ Two thousand Seventeen to Two thousand Twenty Two ਜੋ ਕਿ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਦਾ ਸਮਾਂ ਹੈ, ਜੇ ਅਸੀਂ ਦੁਨੀਆ ਦੇ ਸਾਹਮਣੇ ਭਾਰਤ ਨੂੰ ਉਸ ਉੱਚਾਈ ਤੇ ਲੈ ਕੇ ਜਾਂਦੇ ਹਾਂ ਤਾਂ ਦੁਨੀਆ ਦਾ ਇੱਕ ਬਹੁਤ ਵੱਡਾ ਭਾਈਚਾਰਾ ਹੈ ਜੋ ਕਿ ਲੀਡਰਸ਼ਿਪ ਦੀ ਭਾਲ ਵਿੱਚ, ਮਦਦ ਦੀ ਭਾਲ ਵਿੱਚ ਹੈ, ਕਿਸੇ ਦੇ ਤਜਰਬਿਆਂ ਤੋਂ ਸਿੱਖਣਾ ਚਾਹੁੰਦਾ ਹੈ। ਭਾਰਤ ਉਸ ਪੂਰਤੀ ਲਈ ਸਮਰੱਥ ਹੈ ਜੇ ਉਸ ਨੂੰ ਕਰਨ ਲਈ ਅਸੀਂ ਕੋਸ਼ਿਸ਼ ਕਰੀਏ ਤਾਂ ਮੈਂ ਸਮਝਦਾ ਹਾਂ ਕਿ ਦੇਸ਼ ਦੀ ਬਹੁਤ ਵੱਡੀ ਸੇਵਾ ਹੋਵੇਗੀ ਅਤੇ ਇਸ ਦੇ ਲਈ ਇੱਕ ਸਮੂਹਿਕ ਇੱਛਾ ਸ਼ਕਤੀ ਜਗਾਉਣਾ, ਦੇਸ਼ ਨੂੰ ਸੰਕਲਪਬੱਧ ਕਰਨਾ, ਦੇਸ਼ ਦੇ ਲੋਕਾਂ ਨੂੰ ਨਾਲ ਜੋੜ ਕੇ ਚੱਲਣਾ ਅਤੇ ਇਹਨਾਂ 5 ਸਾਲਾਂ ਦੀ ਅਹਿਮੀਅਤ ਨੂੰ ਜੇ ਅਸੀਂ ਅੱਗੇ ਵਧਾਵਾਂਗੇ ਤਾਂ ਮੈਨੂੰ ਯਕੀਨ ਹੈ ਕਿ ਅਸੀਂ ਕੁਝ ਮੁੱਦਿਆਂ ਉੱਤੇ ਸਹਿਮਤੀ ਬਣਾ ਕੇ ਬਹੁਤ ਵੱਡਾ ਕੰਮ ਕਰ ਸਕਦੇ ਹਾਂ।

ਅਸੀਂ ਹੁਣੇ-ਹੁਣੇ ਵੇਖਿਆ ਜੀ ਐੱਸ ਟੀ, ਅਤੇ ਇਹ ਮੈਂ ਵਾਰ ਵਾਰ ਕਹਿੰਦਾ ਹਾਂ, ਇਹ ਮੇਰਾ ਸਿਰਫ ਸਿਆਸੀ statement ਨਹੀਂ ਹੈ, ਇਹ ਮੇਰੀ conviction ਹੈ। ਜੀ ਐਸ ਟੀ ਦੀ ਸਫਲਤਾ ਕਿਸੇ ਸਰਕਾਰ ਦੀ ਸਫਲਤਾ ਨਹੀਂ ਹੈ। ਜੀ ਐਸ ਟੀ ਦੀ ਸਫਲਤਾ ਕਿਸੇ ਪਾਰਟੀ ਦੀ ਸਫਲਤਾ ਨਹੀਂ ਹੈ। ਜੀ ਐਸ ਟੀ ਦੀ ਸਫਲਤਾ ਇਸ ਸਦਨ ਵਿੱਚ ਬੈਠੇ ਹੋਏ ਲੋਕਾਂ ਦੀ ਇੱਛਾ ਸ਼ਕਤੀ ਦਾ ਸਿੱਟਾ ਹੈ। ਭਾਵੇਂ ਇਥੇ ਬੈਠੇ ਹੋਣ ਜਾਂ ਉਥੇ ਬੈਠੇ ਹੋਣ, ਇਹ ਸਭ ਰਾਜਾਂ ਨੂੰ ਜਾਂਦਾ ਹੈ, ਦੇਸ਼ ਦੇ ਆਮ ਵਪਾਰੀਆਂ ਨੂੰ ਜਾਂਦਾ ਹੈ ਅਤੇ ਉਸੇ ਕਾਰਣ ਇਹ ਸੰਭਵ ਹੋਇਆ ਹੈ। ਜੋ ਦੇਸ਼ ਦੀ ਸਿਆਸੀ ਲੀਡਰਸ਼ਿਪ ਆਪਣੀ ਪ੍ਰਤੀਬੱਧਤਾ ਕਾਰਣ ਏਨਾ ਵੱਡਾ ਕੰਮ ਕਰ ਲੈਂਦੀ ਹੈ, ਦੁਨੀਆ ਲਈ ਅਜੂਬਾ ਹੈ। ਜੀ ਐਸ ਟੀ ਦੁਨੀਆ ਲਈ ਬਹੁਤ ਵੱਡਾ ਅਜੂਬਾ ਹੈ, ਉਸ ਦੇ ਪੱਧਰ ਨੂੰ ਵੇਖ ਕੇ ਜੇ ਦੇਸ਼ ਇਹ ਕਰ ਸਕਦਾ ਹੈ ਤਾਂ ਹੋਰ ਵੀ ਸਾਰੇ ਫੈਸਲੇ ਇਹ ਦੇਸ਼ ਮਿਲ ਬੈਠ ਕੇ ਲੈ ਸਕਦਾ ਹੈ ਅਤੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ, ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ ਨਾਲ ਲੈ ਕੇ 2022 ਦਾ ਸੰਕਲਪ ਲੈ ਕੇ ਜੇ ਅਸੀਂ ਚਲਾਂਗੇ, ਮੈਨੂੰ ਯਕੀਨ ਹੈ ਕਿ ਜੋ ਨਤੀਜਾ ਅਸੀਂ ਲੈਣਾ ਚਾਹੁੰਦੇ ਹਾਂ, ਉਹ ਅਸੀਂ ਲੈ ਕੇ ਰਹਾਂਗੇ।

ਮਹਾਤਮਾ ਗਾਂਧੀ ਨੇ ਨਾਅਰਾ ਦਿੱਤਾ ਸੀ ਕਰੋ ਜਾਂ ਮਰੋ, ਉਸ ਸਮੇਂ ਦਾ ਸੂਤਰ ਸੀ, ਕਰਾਂਗੇ ਜਾਂ ਮਰਾਂਗੇ। ਅੱਜ 2017 ਤੋਂ 2022 ਵਿਚ ਭਾਰਤ ਕਿਵੇਂ ਹੋਵੇ, ਇਹ ਸੰਕਲਪ ਲੈ ਕੇ ਜੇ ਚਲਣਾ ਹੈ ਤਾਂ ਸਾਨੂੰ ਲੋਕਾਂ ਨੂੰ ਵੀ ਮਿਲ ਕਹਿਣਾ ਪਵੇਗਾ ਕਿ ਅਸੀਂ ਸਾਰੇ ਦੇਸ਼ ਤੋਂ ਭ੍ਰਿਸ਼ਟਾਚਾਰ ਦੂਰ ਕਰਾਂਗੇ ਅਤੇ ਕਰ ਕੇ ਰਹਾਂਗੇ। ਅਸੀਂ ਸਭ ਮਿਲ ਕੇ ਗਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਵਾਂਗੇ ਅਤੇ ਦਿਵਾ ਕੇ ਰਹਾਂਗੇ। ਅਸੀਂ ਸਭ ਮਿਲਕੇ ਨੌਜਵਾਨਾਂ ਨੂੰ ਸਵੈਰੁਜ਼ਗਾਰ ਦੇ ਹੋਰ ਮੌਕੇ ਦੇਵਾਂਗੇ ਅਤੇ ਦੇ ਕੇ ਰਹਾਂਗੇ। ਅਸੀਂ ਸਭ ਮਿਲ ਕੇ ਦੇਸ਼ ਵਿਚ ਕੁਪੋਸ਼ਣ ਦੀ ਸਮੱਸਿਆ ਖਤਮ ਕਰਾਂਗੇ ਅਤੇ ਕਰ ਕੇ ਰਹਾਂਗੇ। ਅਸੀਂ ਸਭ ਮਿਲ ਕੇ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਬੇੜੀਆਂ ਨੂੰ ਖਤਮ ਕਰਾਂਗੇ ਅਤੇ ਕਰ ਕੇ ਰਹਾਂਗੇ। ਅਸੀਂ ਸਭ ਮਿਲ ਕੇ ਦੇਸ਼ ਤੋਂ ਅਨਪੜ੍ਹਤਾ ਖਤਮ ਕਰਾਂਗੇ ਅਤੇ ਕਰ ਕੇ ਰਹਾਂਗੇ ਅਤੇ ਕੋਈ ਵੀ ਹੋਰ ਵਿਸ਼ੇ ਹੋ ਸਕਦੇ ਹਨ , ਪਰ ਜੇ ਉਸ ਸਮੇਂ ਦਾ ਮੰਤਰ ਸੀ ਕਰਾਂਗੇ ਜਾਂ ਮਰਾਂਗੇ, ਤਾਂ ਆਜ਼ਾਦ ਹਿੰਦੁਸਤਾਨ ਵਿਚ 75 ਸਾਲ ਬਾਅਦ ਅਜ਼ਾਦੀ ਦਾ ਪਰਵ ਮਨਾਉਣ ਵੱਲ ਅੱਗੇ ਵਧ ਰਹੇ ਹਾਂ, ਤਦ ਕਰਾਂਗੇ ਅਤੇ ਕਰ ਕੇ ਰਹਾਂਗੇ, ਇਸ ਸੰਕਲਪ ਲੈ ਕੇ ਅਸੀਂ ਵਧਾਂਗੇ। ਇਹ ਸੰਕਲਪ ਕਿਸੇ ਪਾਰਟੀ ਦਾ ਨਹੀਂ , ਇਹ ਸੰਕਲਪ ਕਿਸੇ ਸਰਕਾਰ ਦਾ ਨਹੀਂ , ਇਹ ਸੰਕਲਪ ਸਵਾ ਸੌ ਕਰੋੜ ਦੇਸ਼ ਵਾਸੀਆਂ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਨੁਮਾਇੰਦਿਆਂ, ਇਨ੍ਹਾਂ ਸਭ ਦਾ ਮਿਲ ਕੇ ਜਦੋਂ ਸੰਕਲਪ ਬਣੇਗਾ ਤਾਂ ਮੈਨੂੰ ਯਕੀਨ ਹੈ ਕਿ ਸੰਕਲਪ ਸੇਂ ਸਿੱਧੀ ਜੇ ਇਹ ਪੰਜ ਸਾਲ 2017 ਤੋਂ 2022, ਅਜ਼ਾਦੀ ਦੇ 75 ਸਾਲ, ਅਜ਼ਾਦੀ ਦੇ ਦੀਵਾਨਿਆਂ ਨੂੰ ਸੁਪਨਾ ਪੂਰਾ ਕਰਨ ਦਾ ਸਮਰੱਥਾਵਾਨ ਸਮਾਂ, ਇਸ ਨੂੰ ਅਸੀਂ ਪ੍ਰੇਰਨਾ ਦਾ ਕਾਰਣ ਬਣਾਈਏ। ਅੱਜ ਅਗਸਤ ਕ੍ਰਾਂਤੀ ਦਿਵਸ ਉੱਤੇ ਉਨ੍ਹਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੇ ਤਿਆਗ, ਤਪੱਸਿਆ, ਬਲੀਦਾਨ ਨੂੰ ਯਾਦ ਕਰਦੇ ਹੋਏ ਉਸ ਪਵਿੱਤਰ ਯਾਦ ਤੋਂ ਆਸ਼ੀਰਵਾਦ ਮੰਗਦੇ ਹੋਏ, ਅਸੀਂ ਸਾਰੇ ਮਿਲ ਕੇ ਕੁਝ ਗੱਲਾਂ ਉੱਤੇ ਸਹਿਮਤੀ ਬਣਾ ਕੇ ਦੇਸ਼ ਨੂੰ ਅਗਵਾਈ ਦੇਈਏ, ਦੇਸ਼ ਨੂੰ ਸਮੱਸਿਆਵਾਂ ਤੋਂ ਮੁਕਤ ਕਰੀਏ। ਸੁਪਨੇ, ਸਮਰੱਥਾ, ਤਾਕਤ ਅਤੇ ਟੀਚੇ ਦੀ ਪੂਰਤੀ ਲਈ ਅੱਗੇ ਵਧੀਏ। ਇਸੇ ਇੱਕ ਉਮੀਦ ਨਾਲ ਮੈਂ ਇੱਕ ਵਾਰੀ ਸਪੀਕਰ ਸਾਹਿਬਾ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਅਜ਼ਾਦੀ ਦੇ ਦੀਵਾਨਿਆਂ ਅੱਗੇ ਸਿਰ ਝੁਕਾਉਂਦਾ ਹਾਂ।