ਪੀਐੱਮਇੰਡੀਆ
|
ਲੜੀ ਨੰਬਰ |
ਨਤੀਜਾ |
ਵੇਰਵਾ |
|---|---|---|
|
1. |
ਆਰਥਿਕ ਸੁਰੱਖਿਆ ਉੱਤੇ ਭਾਰਤ-ਜਾਪਾਨ ਸਾਂਝਾ ਐਲਾਨਨਾਮਾ |
ਇਹ ਸੈਮੀਕੰਡਕਟਰ, ਮਹੱਤਵਪੂਰਨ ਖਣਿਜਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਵੱਛ ਊਰਜਾ ਅਤੇ ਦਵਾਈਆਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਾਂਝੀ ਮਜ਼ਬੂਤੀ ਵਧਾਉਣ ਲਈ ਪ੍ਰੋਜੈਕਟ-ਆਧਾਰਿਤ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। ਭਾਰਤ-ਜਾਪਾਨ ਫੈਕਟ ਸ਼ੀਟ 2.0 ਇਸ ਮਹੱਤਵਪੂਰਨ ਖੇਤਰ ਵਿੱਚ ਭਾਰਤ-ਜਾਪਾਨ ਵਿਚਾਲੇ ਸਰਕਾਰ-ਤੋਂ-ਸਰਕਾਰ ਅਤੇ ਕਾਰੋਬਾਰ-ਤੋਂ-ਕਾਰੋਬਾਰ ਭਾਈਵਾਲੀ ਦੇ ਵਧਦੇ ਘੇਰੇ ਨੂੰ ਦਰਸਾਉਂਦੀ ਹੈ। |
|
2. |
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਸਹਿਯੋਗ ਉੱਤੇ ਭਾਰਤ-ਜਾਪਾਨ ਸਾਂਝਾ ਬਿਆਨ |
ਇਹ ਏਆਈ ਦੇ ਖੇਤਰ ਵਿੱਚ ਭਾਰਤ-ਜਾਪਾਨ ਸਬੰਧਾਂ ਨੂੰ ਰਣਨੀਤਕ ਖੋਜ ਅਤੇ ਵਿਕਾਸ (ਆਰ ਐਂਡ ਡੀ) ਭਾਈਵਾਲੀ ਦੇ ਪੱਧਰ ਤੱਕ ਲਿਜਾਂਦਾ ਹੈ। ਭਾਰਤ-ਜਾਪਾਨ ਏਆਈ ਪਹਿਲਕਦਮੀ ਉੱਤੇ ਆਧਾਰਿਤ ਇਹ ਸਾਂਝਾ ਬਿਆਨ ਸੁਰੱਖਿਅਤ, ਮਹਿਫੂਜ਼, ਭਰੋਸੇਮੰਦ, ਸ਼ਮੂਲੀਅਤ ਵਾਲੀ ਅਤੇ ਮਨੁੱਖ-ਕੇਂਦਰਿਤ ਏਆਈ ਦੇ ਸਾਂਝੇ ਵਿਜ਼ਨ ਨੂੰ ਸਾਕਾਰ ਕਰਨ ਲਈ ਏਆਈ ਤਕਨਾਲੋਜੀ ਸਟੈਕ ਦੇ ਸਮੁੱਚੇ ਦਾਇਰੇ ਵਿੱਚ ਵਧੇਰੇ ਸਹਿਯੋਗ ਲਈ ਇੱਕ ਰੂਪ-ਰੇਖਾ (ਰੋਡਮੈਪ) ਦਿੰਦਾ ਹੈ। |
|
3 |
ਊਰਜਾ ਖੇਤਰ ਵਿੱਚ ਮਜ਼ਬੂਤੀ ‘ਤੇ ਸਾਂਝਾ ਬਿਆਨ (ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਜਾਪਾਨ ਦੇ ਐੱਮਈਟੀਆਈ ਵਿਚਕਾਰ) |
ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਲਈ ਰਣਨੀਤਕ ਭੰਡਾਰਨ ਅਤੇ ਰਿਜ਼ਰਵ ਸਿਸਟਮ ਵਿੱਚ ਸਹਿਯੋਗ ਮਜ਼ਬੂਤ ਕਰਦਾ ਹੈ। ਸਮੁੰਦਰੀ ਊਰਜਾ ਟਰਾਂਸਪੋਰਟ ਵੈਲਿਊ ਚੇਨ ਵਿੱਚ ਸਾਂਝੇ ਨਿਵੇਸ਼ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
|
4. |
ਭਾਰਤ-ਜਾਪਾਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ |
ਸਾਲ 2027 ਵਿੱਚ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਨੂੰ ‘ਇੰਡੀਆ-ਜਾਪਾਨ ਈਅਰ ਆਫ ਸ਼ੇਅਰਡ ਹੋਰਾਈਜ਼ਨਸ’ ਵਜੋਂ ਮਨਾਉਣ ਲਈ ਕਰਵਾਏ ਜਾਣ ਵਾਲੇ ਯਾਦਗਾਰੀ ਪ੍ਰੋਗਰਾਮਾਂ ਦੀ ਇੱਕ ਲੜੀ ਦਾ ਖਾਕਾ ਪੇਸ਼ ਕਰਦਾ ਹੈ। |
|
5. |
ਭਾਰਤ-ਜਾਪਾਨ ਕੋ-ਆਪ੍ਰੇਟਿਵ ਬਾਇਓਗੈਸ ਫਾਰ ਗ੍ਰੋਥ (ਸੀਬੀਜੀ) ਪਹਿਲਕਦਮੀ ਲਈ ਸਹਿਯੋਗ ਸਬੰਧੀ ਸਮਝੌਤਾ ਪੱਤਰ (ਐੱਮਓਯੂ) |
ਡੇਅਰੀ ਸਹਿਕਾਰੀ ਸਭਾਵਾਂ ਦੇ ਵਿਆਪਕ ਨੈੱਟਵਰਕ ਦਾ ਲਾਭ ਉਠਾਉਂਦਿਆਂ ਪੂਰੇ ਭਾਰਤ ਵਿੱਚ 1,000 ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟਾਂ ਦੀ ਸਥਾਪਨਾ ਦੇ ਟੀਚੇ ਵੱਲ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
|
6. |
ਬੈਟਰੀਆਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਮਝੌਤਾ ਪੱਤਰ |
ਬੈਟਰੀ ਸਬੰਧੀ ਪ੍ਰੋਜੈਕਟਾਂ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ ਅਤੇ ਭਰੋਸੇਯੋਗ, ਮਜ਼ਬੂਤ ਅਤੇ ਟਿਕਾਊ ਬੈਟਰੀ ਸਪਲਾਈ ਚੇਨ ਬਣਾਉਣ ਦੇ ਉਦੇਸ਼ ਨਾਲ ਵਪਾਰਕ ਮੌਕਿਆਂ ਦਾ ਵਿਸਥਾਰ ਕਰਦਾ ਹੈ। |
|
7. |
ਦਵਾਈਆਂ ਅਤੇ ਮੈਡੀਕਲ ਉਪਕਰਨ ਖੇਤਰ ਵਿੱਚ ਸਹਿਯੋਗ ਸਬੰਧੀ ਸਮਝੌਤਾ ਪੱਤਰ |
ਦੁਵੱਲੇ ਨਿਵੇਸ਼ ਅਤੇ ਵਪਾਰਕ ਸੰਪਰਕਾਂ, ਤਕਨੀਕੀ ਸਹਿਯੋਗ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੁਲਾਰਾ ਦੇ ਕੇ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (ਏਪੀਆਈ) ਅਤੇ ਮੁੱਖ ਸ਼ੁਰੂਆਤੀ ਸਮੱਗਰੀਆਂ (ਕੇਐੱਸਐੱਮ) ਸਮੇਤ ਦਵਾਈ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਦਾ ਹੈ। |
|
8. |
ਭੂ-ਵਿਗਿਆਨ ਅਤੇ ਖਣਿਜ ਖੋਜ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਮਝੌਤਾ ਪੱਤਰ |
ਤਕਨੀਕੀ ਮੁਹਾਰਤ ਦੇ ਆਦਾਨ-ਪ੍ਰਦਾਨ ਰਾਹੀਂ ਮਹੱਤਵਪੂਰਨ ਖਣਿਜਾਂ ਦੀ ਅੱਪਸਟ੍ਰੀਮ ਖੋਜ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ। |
|
9. |
ਇੰਡੀਆਏਆਈ ਮਿਸ਼ਨ ਅਤੇ ਜਾਪਾਨ ਦੇ ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮਈਟੀਆਈ) ਵਿਚਕਾਰ ਸਹਿਯੋਗ ਸਬੰਧੀ ਸਮਝੌਤਾ ਪੱਤਰ |
ਕਾਰੋਬਾਰ-ਤੋਂ-ਕਾਰੋਬਾਰ (ਬੀ2ਬੀ) ਸੰਪਰਕ ਕਾਇਮ ਕਰਨ, ਏਆਈ ਨੀਤੀਆਂ ਅਤੇ ਚੁਣੌਤੀਆਂ ਉੱਤੇ ਵੈਬੀਨਾਰ ਕਰਵਾਉਣ ਅਤੇ ਕੰਪਿਊਟਿੰਗ ਵਸੀਲਿਆਂ ਤੱਕ ਪਹੁੰਚ ਰਾਹੀਂ ਸਾਂਝੇ ਪ੍ਰੋਜੈਕਟਾਂ ਦਾ ਸਮਰਥਨ ਕਰਕੇ ਇੰਡੀਆਏਆਈ ਮਿਸ਼ਨ ਅਤੇ ਜਾਪਾਨ ਦੀ ਜੇਨੀਐਕ (GENIAC) ਪਹਿਲਕਦਮੀ ਵਿਚਕਾਰ ਸੰਸਥਾਗਤ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
|
10. |
ਨੈਕਸਟ ਜੈਨਰੇਸ਼ਨ ਮੋਬਿਲਿਟੀ ਪਾਰਟਨਰਸ਼ਿਪ (ਐੱਨਜੀਐੱਮਪੀ) ਉੱਤੇ ਸਹਿਯੋਗ ਬਾਰੇ ਐੱਮਓਯੂ |
ਅਗਸਤ 2025 ਵਿੱਚ ਕਰਵਾਏ ਗਏ 15ਵੇਂ ਸਾਲਾਨਾ ਸਿਖਰ ਸੰਮੇਲਨ ਵਿੱਚ ਐਲਾਨੀ ਗਈ ‘ਨੈਕਸਟ ਜੈਨਰੇਸ਼ਨ ਮੋਬਿਲਿਟੀ ਪਾਰਟਨਰਸ਼ਿਪ’ (ਐੱਨਜੀਐੱਮਪੀ) ਨੂੰ ਅਮਲ ਵਿੱਚ ਲਿਆਉਣ ਲਈ ਇੱਕ ਢਾਂਚਾ ਕਾਇਮ ਕਰਦਾ ਹੈ। ਐੱਨਜੀਐੱਮਪੀ ਰੇਲ, ਮੋਟਰ ਵਾਹਨ ਅਤੇ ਸੜਕੀ ਬੁਨਿਆਦੀ ਢਾਂਚੇ, ਹਵਾਬਾਜ਼ੀ, ਸ਼ਿਪ-ਬਿਲਡਿੰਗ ਅਤੇ ਬੰਦਰਗਾਹਾਂ, ਲੌਜਿਸਟਿਕਸ ਅਤੇ ਸ਼ਹਿਰੀ ਵਿਕਾਸ ਸਮੇਤ ਮੋਬਿਲਿਟੀ ਖੇਤਰਾਂ ਵਿੱਚ ਨਿੱਜੀ ਖੇਤਰ ਦੀ ਅਗਵਾਈ ਵਾਲੇ ਸਹਿਯੋਗ ਅਤੇ ਨਿਵੇਸ਼ ਵਿੱਚ ਤੇਜ਼ੀ ਲਿਆਵੇਗਾ, ਜਿਸ ਨਾਲ ਭਾਰਤ ਨੂੰ ਤੀਜੇ ਦੇਸ਼ਾਂ ਲਈ “ਮੇਕ ਇਨ ਇੰਡੀਆ ਫਾਰ ਦ ਵਰਲਡ” ਬਰਾਮਦ ਦੇ ਇੱਕ ਕੇਂਦਰ ਵਜੋਂ ਸਥਾਪਿਤ ਕੀਤਾ ਜਾ ਸਕੇਗਾ। |
|
11. |
ਭਾਰਤ ਦੇ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਪਲੇਟਫਾਰਮਸ (ਸੀ-ਕੈਂਪ) ਅਤੇ ਜਾਪਾਨ ਦੇ ਰਾਈਕੇਨ ਵਿਚਕਾਰ ਐੱਮਓਯੂ |
ਡੀਪ-ਟੈੱਕ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਸਿਹਤ ਸੰਭਾਲ, ਖੇਤੀਬਾੜੀ ਅਤੇ ਵਾਤਾਵਰਨ ਨੂੰ ਸ਼ਾਮਲ ਕਰਦਿਆਂ ਅਕਾਦਮਿਕ, ਟ੍ਰਾਂਸਲੇਸ਼ਨਲ ਰਿਸਰਚ (ਵਿਹਾਰਕ ਖੋਜ) ਅਤੇ ਸਟਾਰਟਅੱਪ-ਮੁਖੀ ਇਨੋਵੇਸ਼ਨ ਵਿੱਚ ਸਹਿਯੋਗ ਲਈ ਇੱਕ ਢਾਂਚਾ ਕਾਇਮ ਕਰਦਾ ਹੈ। |
|
12. |
ਨੈਸ਼ਨਲ ਸੈਂਟਰ ਫਾਰ ਬਾਇਓਲੋਜੀਕਲ ਸਾਇੰਸਿਜ਼-ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਅਤੇ ਜਾਪਾਨ ਦੇ ਰਾਈਕੇਨ ਵਿਚਕਾਰ ਐੱਮਓਯੂ |
ਦੋਵਾਂ ਪ੍ਰਮੁੱਖ ਖੋਜ ਸੰਸਥਾਵਾਂ ਵਿਚਕਾਰ ਬੁਨਿਆਦੀ ਜੀਵ ਵਿਗਿਆਨ ਅਤੇ ਨਿਊਰੋਸਾਇੰਸ ਖੋਜ ਵਿੱਚ ਸਹਿਯੋਗ ਲਈ ਢਾਂਚਾ ਤਿਆਰ ਕਰਦਾ ਹੈ। |
|
13. |
ਆਈਆਈਟੀ ਬੰਬੇ, ਭਾਰਤਜੈੱਨ ਟੈਕਨਾਲੋਜੀ ਫਾਊਂਡੇਸ਼ਨ ਅਤੇ ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੋਰਮੈਟਿਕਸ ਵਿਚਕਾਰ ਐੱਮਓਯੂ |
ਸਾਂਝੀ ਖੋਜ ਦੇ ਆਦਾਨ-ਪ੍ਰਦਾਨ ਰਾਹੀਂ ਉੱਨਤ ਵਿਗਿਆਨਕ ਤਰਕ ਸਮਰੱਥਾ ਲਈ ਲਾਰਜ ਲੈਂਗੂਏਜ ਮਾਡਲ (ਐੱਲਐੱਲਐੱਮ) ਦੇ ਵਿਕਾਸ ਉੱਤੇ ਖਾਸ ਧਿਆਨ ਦਿੰਦਿਆਂ ਐੱਲਐੱਲਐੱਮ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਂਦਾ ਹੈ। |
|
14. |
ਸਰਵਮਏਆਈ ਅਤੇ ਪ੍ਰੈਫਰਡ ਨੈੱਟਵਰਕ ਵਿਚਕਾਰ ਐੱਲਐੱਲਐੱਮ ਵਿਕਾਸ ਬਾਰੇ ਐੱਮਓਯੂ |
ਫਾਊਂਡੇਸ਼ਨ ਮਾਡਲਾਂ ਸਮੇਤ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਸਟੈਕ ਦੇ ਸਮੁੱਚੇ ਘੇਰੇ ਵਿੱਚ ਸਹਿਯੋਗ ਲਈ ਰੂਪ-ਰੇਖਾ ਤਿਆਰ ਕਰਦਾ ਹੈ। |
|
15. |
ਨੈਸ਼ਨਲ ਇੰਟਰਨੈੱਟ ਐਕਸਚੇਂਜ ਆਫ਼ ਇੰਡੀਆ (ਨਿਕਸੀ) ਅਤੇ ਜਾਪਾਨ ਨੈੱਟਵਰਕ ਇਨਫੋਰਮੇਸ਼ਨ ਸੈਂਟਰ (ਜੇਪੀਐੱਨਆਈਸੀ) ਵਿਚਕਾਰ ਐੱਮਓਯੂ |
ਰਾਸ਼ਟਰੀ ਇੰਟਰਨੈੱਟ ਰਜਿਸਟਰੀ ਸੰਚਾਲਨ, ਆਈਪੀਵੀ6 ਨੂੰ ਅਪਣਾਉਣ, ਇੰਟਰਨੈੱਟ ਸੁਰੱਖਿਆ ਵਿੱਚ ਸੁਧਾਰ, ਸਮਰੱਥਾ ਵਿਕਾਸ, ਵਿਦਿਆਰਥੀ/ਪੇਸ਼ੇਵਰ ਆਦਾਨ-ਪ੍ਰਦਾਨ ਅਤੇ ਖੇਤਰੀ ਤੇ ਆਲਮੀ ਮੰਚਾਂ ਉੱਤੇ ਇੰਟਰਨੈੱਟ ਗਵਰਨੈਂਸ ਨਾਲ ਸਬੰਧਤ ਵਿਚਾਰਾਂ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
|
16. |
ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ (ਆਈਐੱਫਐੱਸਸੀਏ) ਅਤੇ ਜਾਪਾਨ ਦੀ ਵਿੱਤੀ ਸੇਵਾ ਏਜੰਸੀ (ਜੇਐੱਫਐੱਸਏ) ਵਿਚਕਾਰ ਪੱਤਰਾਂ ਦਾ ਆਦਾਨ-ਪ੍ਰਦਾਨ |
ਵਿੱਤੀ ਸੇਵਾਵਾਂ ਦੇ ਵਿਕਾਸ, ਨਿਯਮਾਂ ਅਤੇ ਨਿਗਰਾਨੀ ਦੇ ਨਾਲ-ਨਾਲ ਵਿੱਤੀ ਬਾਜ਼ਾਰ ਦੇ ਰੁਝਾਨਾਂ ਅਤੇ ਬਿਹਤਰੀਨ ਅਭਿਆਸਾਂ, ਖਾਸ ਕਰਕੇ ਫਿਨਟੈੱਕ ਅਤੇ ਰੈਗਟੈੱਕ ਦੇ ਖੇਤਰ ਵਿੱਚ ਜਾਣਕਾਰੀ ਦੇ ਆਦਾਨ-ਪ੍ਰਦਾਨ ਸਬੰਧੀ ਸਹਿਯੋਗ ਲਈ ਢਾਂਚਾ ਕਾਇਮ ਕਰਦਾ ਹੈ। |
**********
ਐੱਮਜੇਪੀਐੱਸ/ਐੱਸਐੱਸ/ਐੱਸਟੀ
These outcomes reflect the commitment to deepening the India-Japan cooperation across key sectors and unlocking new opportunities for growth, innovation and development. https://t.co/sGmcNFW0fy
— Narendra Modi (@narendramodi) July 2, 2026
It is wonderful to meet Prime Minister Sanae Takaichi in Delhi. Japan is an important partner of India and we are confident that our ties will get even stronger in the times to come. Our talks today covered the full range of the India-Japan Special Strategic and Global… pic.twitter.com/uxVvrOj2u6
— Narendra Modi (@narendramodi) July 2, 2026
Prime Minister Takaichi and I believe that technology partnership will become the strongest pillar of our cooperation. To realise this vision, we have today issued a Joint Statement in the field of AI. Several leading institutions of India’s AI ecosystem have also signed… pic.twitter.com/KoqrFdzYCI
— Narendra Modi (@narendramodi) July 2, 2026