ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੱਕ ਆਰਬਿਟਲ ਪੀਰੀਅਡ ਤੋਂ ਲੈਕੇ ਅਧਿਕਤਮ ਸੱਤ ਦਿਨਾਂ ਦੀ ਮਿਸ਼ਨ ਮਿਆਦ ਦੇ ਭਾਰਤੀ ਮਾਨਵ ਸਪੇਸਫਲਾਈਟ ਸਮਰੱਥਾ ਵਾਲੇ ਗਗਨਯਾਨ ਪ੍ਰੋਗਰਾਮ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ । ਮਾਨਵ ਨਿਰਧਾਰਤ ਜੀਐੱਸਐੱਲਵੀ ਐੱਮਕੇ – III ਦੀ ਵਰਤੋਂ ਆਰਬਿਟਲ ਮੌਡਿਊਲ ਨੂੰ ਲਿਜਾਣ ਵਿੱਚ ਹੋਵੇਗਾ । ਇਸ ਮੌਡਿਊਲ ਵਿੱਚ ਮਿਸ਼ਨ ਦੇ ਸਮੇਂ ਲਈ ਤਿੰਨ ਚਾਲਕ ਦਲ (crew) ਮੈਬਰਾਂ ਲਈ ਜ਼ਰੂਰੀ ਵਿਵਸਥਾਵਾਂ ਹੋਣਗੀਆਂ । ਚਲਾਕ ਦਲ (crew) ਟ੍ਰੇਨਿੰਗ ਲਈ ਜ਼ਰੂਰੀ ਬੁਨਿਆਦੀ ਢਾਂਚਾ , ਫਲਾਈਟ ਸਿਸਟਮਜ਼ ਦੀ ਪ੍ਰਾਪਤੀ ਅਤੇ ਜ਼ਮੀਨੀ ਬੁਨਿਆਦੀ ਢਾਂਚਾ ਤਿਆਰ ਕਰਕੇ ਗਗਨਯਾਨ ਪ੍ਰੋਗਰਾਮ ਨੂੰ ਸਮਰਥਨ ਦਿੱਤਾ ਜਾਵੇਗਾ । ਰਾਸ਼ਟਰੀ ਏਜੰਸੀਆਂ , ਪ੍ਰਯੋਗਸ਼ਾਲਾਵਾਂ, ਸਿੱਖਿਆ ਸੰਸਥਾਨਾਂ ਅਤੇ ਉਦਯੋਗ ਖੇਤਰ ਦੇ ਨਾਲ ਵਿਆਪਕ ਸਹਿਯੋਗ ਕਰਕੇ ਇਸਰੋ ਗਗਨਯਾਨ ਪ੍ਰੋਗਰਾਮ ਦੇ ਉਦੇਸ਼ਾਂ ਨੂੰ ਸਾਰਥਕ ਬਣਾਵੇਗਾ ।
ਖ਼ਰਚ :
ਗਗਨਯਾਨ ਪ੍ਰੋਗਰਾਮ ਲਈ ਕੁੱਲ ਧਨ ਦੀ ਲੋੜ 10,000 ਕਰੋੜ ਰੁਪਏ ਦੇ ਅੰਦਰ ਹੈ ਅਤੇ ਇਸ ਵਿੱਚ ਟੈਕਨੋਲੋਜੀ ਵਿਕਾਸ ਲਾਗਤ , ਫਲਾਈਟ ਹਾਰਡਵੇਅਰ ਪ੍ਰਾਪਤੀ ਅਤੇ ਜ਼ਰੂਰੀ ਢਾਂਚਾਗਤ ਤੱਤ ਸ਼ਾਮਲ ਹਨ । ਦੋ ਮਾਨਵ ਰਹਿਤ ਫਲਾਈਟ ਅਤੇ ਇੱਕ ਮਾਨਵਚਾਲਿਤ ਫਲਾਈਟ ਗਗਨਯਾਨ ਪ੍ਰੋਗਰਾਮ ਦੇ ਹਿੱਸੇ ਵਜੋਂ ਵਿੱਚ ਚਲਾਏ ਜਾਣਗੇ ।
ਲਾਭ:
• ਗਗਨਯਾਨ ਪ੍ਰੋਗਰਾਮ ਇਸਰੋ ਅਤੇ ਸਿੱਖਿਆ ਜਗਤ, ਉਦਯੋਗ , ਰਾਸ਼ਟਰੀ ਏਜੰਸੀਆਂ ਅਤੇ ਹੋਰ ਵਿਗਿਆਨਕ ਸੰਗਠਨਾਂ ਦਰਮਿਆਨ ਸਹਿਯੋਗ ਲਈ ਵਿਆਪਕ ਢਾਂਚਾ ਤਿਆਰ ਕਰੇਗਾ ।
• ਇਸ ਪ੍ਰੋਗਰਾਮ ਤੋਂ ਵੱਖਰਾ ਟੈਕਨੋਲੋਜੀ ਅਤੇ ਉਦਯੋਗ ਸਮਰੱਥਾਵਾਂ ਨੂੰ ਇਕੱਤਰ ਕਰਕੇ ਖੋਜ ਮੌਕਿਆਂ ਅਤੇ ਟੈਕਨੋਲੋਜੀ ਵਿਕਾਸ ਵਿੱਚ ਵਿਆਪਕ ਹਿੱਸੇਦਾਰੀ ਨੂੰ ਸਮਰੱਥ ਬਣਾਇਆ ਜਾਵੇਗਾ , ਜਿਸ ਦਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੋਜਕਾਰ ਲਾਭ ਉਠਾਉਣਗੇ ।
• ਫਲਾਈਟ ਸਿਸਟਮ ਦੀ ਪ੍ਰਾਪਤੀ ਉਦਯੋਗ ਰਾਹੀਂ ਕੀਤੀ ਜਾਵੇਗੀ ।
• ਇਸ ਤੋਂ ਰੋਜ਼ਗਾਰ ਸਿਰਜਣ ਹੋਵੇਗਾ ਅਤੇ ਅਡਵਾਂਸ ਟੈਕਨੋਲੋਜੀ ਵਿੱਚ ਮਾਨਵ ਸੰਸਾਧਨਾਂ ਨੂੰ ਟਰੇਨ ਕੀਤਾ ਜਾਵੇਗਾ ।
• ਇਹ ਪ੍ਰੋਗਰਾਮ ਰਾਸ਼ਟਰੀ ਵਿਕਾਸ ਲਈ ਵੱਡੀ ਸੰਖਿਆ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੀ ਪੜ੍ਹਾਈ ਕਰਨ ਲਈ ਪ੍ਰੇਰਿਤ ਕਰੇਗਾ ।
• ਗਗਨਯਾਨ ਪ੍ਰੋਗਰਾਮ ਇੱਕ ਰਾਸ਼ਟਰੀ ਯਤਨ ਹੈ ਅਤੇ ਇਸ ਵਿੱਚ ਉਦਯੋਗ, ਸਿੱਖਿਆ ਜਗਤ ਅਤੇ ਦੇਸ਼ ਭਰ ਵਿੱਚ ਫੈਲੀਆਂ ਰਾਸ਼ਟਰੀ ਏਜੰਸੀਆਂ ਦੀ ਹਿੱਸੇਦਾਰੀ ਹੋਵੇਗੀ ।
ਰਣਨੀਤੀ ਅਤੇ ਟੀਚਿਆਂ ਦਾ ਲਾਗੂਕਰਨ
ਗਗਨਯਾਨ ਪ੍ਰੋਗਰਾਮ ਇਸਰੋ ਨਾਲ ਹੋਰ ਹਿਤਧਾਰਕਾਂ , ਉਦਯੋਗ , ਸਿੱਖਿਆ ਜਗਤ ਅਤੇ ਹੋਰ ਵਿਗਿਆਨਕ ਏਜੰਸੀਆਂ ਅਤੇ ਪ੍ਰਯੋਗਸ਼ਾਲਾਂ ਦਰਮਿਆਨ ਸਹਿਯੋਗ ਦਾ ਰਾਸ਼ਟਰੀ ਯਤਨ ਹੋਵੇਗਾ । ਇਸਰੋ ਉਦਯੋਗ ਰਾਹੀਂ ਫਲਾਈਟ ਹਾਰਡਵੇਅਰ ਪ੍ਰਾਪਤੀ ਲਈ ਜ਼ਿੰਮੇਵਾਰ ਹੋਵੇਗਾ । ਰਾਸ਼ਟਰੀ ਏਜੰਸੀਆਂ , ਪ੍ਰਯੋਗਸ਼ਾਲਾਵਾਂ ਅਤੇ ਸਿੱਖਿਆ ਜਗਤ ਦੀ ਭਾਗੀਦਾਰੀ ਕਰਮਚਾਰੀ ਟ੍ਰੇਨਿੰਗ , ਮਾਨਵ ਜੀਵਨ ਵਿਗਿਆਨ , ਟੈਕਨੋਲੋਜੀ ਵਿਕਾਸ ਉਪਰਾਲਿਆਂ ਦੇ ਨਾਲ – ਨਾਲ ਡਿਜ਼ਾਈਨ ਸਮੀਖਿਆ ਵਿੱਚ ਹੋਵੇਗੀ । ਪ੍ਰਵਾਨਗੀ ਦੀ ਮਿਤੀ ਤੋਂ 40 ਮਹੀਨਿਆਂ ਦੇ ਅੰਦਰ ਪਹਿਲਾ ਮਾਨਵ ਚਾਲਿਤ ਫਲਾਈਟ ਪ੍ਰਦਰਸ਼ਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ । ਇਸ ਦੇ ਪਹਿਲਾਂ ਦੋ ਮਾਨਵ ਰਹਿਤ ਜਹਾਜ਼ ਭੇਜੇ ਜਾਣਗੇ ਤਾਕਿ ਟੈਕਨੋਲੋਜੀ ਅਤੇ ਮਿਸ਼ਨ ਪ੍ਰਬੰਧਨ ਪਹਿਲੂਆਂ ਵਿੱਚ ਵਿਸ਼ਵਾਸ ਵਧਾਇਆ ਜਾ ਸਕੇ ।
ਪ੍ਰਭਾਵ :
• ਇਸ ਪ੍ਰੋਗਰਾਮ ਨਾਲ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹ ਮਿਲੇਗਾ ।
• ਔਸ਼ਧੀ , ਖੇਤੀਬਾੜੀ , ਉਦਯੋਗਿਕ ਸੁਰੱਖਿਆ , ਪ੍ਰਦੂਸ਼ਣ , ਰਹਿੰਦ-ਖੂੰਦ ਪ੍ਰਬੰਧਨ , ਜਲ ਅਤੇ ਖੁਰਾਕ ਸੰਸਾਧਨ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਟੈਕਨੋਲੋਜੀ ਲਈ ਅਪਾਰ ਸਮਰੱਥਾ ਹੈ ।
• ਮਾਨਵ ਸਪੇਸਫਲਾਈਟ ਫਲਾਈਟ ਪ੍ਰੋਗਰਾਮ ਪ੍ਰਯੋਗ ਅਤੇ ਭਵਿੱਖ ਦੀ ਟੈਕਨੋਲੋਜੀ ਲਈ ਟ੍ਰੇਨਿੰਗ ਦੇ ਲਈ ਸਪੇਸਫਲਾਈਟ ਵਿੱਚ ਇੱਕ ਅਨੂਠਾ ਸੂਖਮ ਗੰਭੀਰ ਪਲੇਟਫਾਰਮ ਉਪਲੱਬਧ ਕਰਾਵੇਗਾ ।
• ਇਸ ਪ੍ਰੋਗਰਾਮ ਨਾਲ ਰੋਜ਼ਗਾਰ ਸਿਰਜਣ , ਮਾਨਵ ਸੰਸਾਧਨ ਵਿਕਾਸ ਅਤੇ ਵਾਧੇ ਸਮੇਤ ਉਦਯੋਗਿਕ ਸਮਰੱਥਾਵਾਂ ਦੇ ਸੰਦਰਭ ਵਿੱਚ ਆਰਥਕ ਗਤੀਵਿਧੀਆਂ ਨੂੰ ਗਤੀ ਮਿਲੇਗੀ ।
• ਮਾਨਵ ਪੁਲਾੜ ਯਾਨ ਸਮਰੱਥਾ, ਭਾਰਤ ਨੂੰ ਦੀਰਘਕਾਲੀ ਰਾਸ਼ਟਰੀ ਲਾਭਾਂ ਦੇ ਨਾਲ ਭਵਿੱਖ ਵਿੱਚ ਗਲੋਬਰ ਪੁਲਾੜ ਖੋਜ ਪ੍ਰੋਗਰਾਮਾਂ ਵਿੱਚ ਸਹਿਯੋਗੀ ਦੇ ਤੌਰ ‘ਤੇ ਭਾਗੀਦਾਰੀ ਲਈ ਸਮਰੱਥ ਬਣਾਵੇਗੀ ।
***
ਏਕੇਟੀ/ਐੱਸਐੱਚ