Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਸੀਡਬਲਿਊਜੀ ਚੈਂਪੀਅਨਜ਼ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ


ਪ੍ਰਧਾਨ ਮੰਤਰੀ – ਮੇਰੇ ਇੱਥੇ, ਮੈਨੂੰ ਲਗਭਗ 12-13 ਸਾਲ ਹੋ ਗਏ ਹਨ ਇਸੇ ਮਕਾਨ ਵਿੱਚ। ਜੇਕਰ ਮੈਂ ਨਿਯਮਿਤ ਤੌਰ ’ਤੇ ਅਤੇ ਹਰ ਵਾਰ ਕਿਸੇ ਨੂੰ ਰਿਸੀਵ ਕੀਤਾ ਹੈ, ਕਿਸੇ ਨੂੰ ਮੈਂ ਮਿਲਿਆ ਹਾਂ, ਤਾਂ ਉਹ ਖਿਡਾਰੀ ਹਨ। ਪਿਛਲੇ 10-12 ਸਾਲਾਂ ਤੋਂ, ਤੁਹਾਡੇ ਯਤਨਾਂ ਸਦਕਾ, ਭਾਰਤ ਨੂੰ ਲਗਾਤਾਰ ਜਿੱਤ ਦਿਵਾਉਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਦੇ ਕਾਰਨ ਅਤੇ ਲਗਾਤਾਰ ਸਫਲਤਾ ਵਿੱਚ ਨਵੀਆਂ ਉਚਾਈਆਂ ਪਾਰ ਕਰਨ ਦੀ ਪਰੰਪਰਾ ਦੇ ਕਾਰਨ, ਜੋ ਕੰਮ ਸ਼ਾਇਦ ਅਸੀਂ ਸਕੂਲਾਂ ਵਿੱਚ ਜਾ ਕੇ ਆਖੀਏ ਕਿ ਨਹੀਂ-ਨਹੀਂ ਭਈ ਖੇਡਣਾ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ, ਉਹ ਕਰਨਾ ਚਾਹੀਦਾ ਹੈ, ਉਹ ਕੰਮ ਅਸੀਂ ਸਕੂਲਾਂ ਵਿੱਚ ਜਾ ਕੇ ਕਰ ਸਕਦੇ ਸੀ, ਉਸ ਤੋਂ ਜ਼ਿਆਦਾ ਤੁਹਾਡਾ ਮੈਡਲ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ –ਤੁਸੀਂ ਮੈਨੂੰ ਪਿਛਲੀ ਵਾਰ ਵਾਅਦਾ ਕੀਤਾ ਸੀ ਕਿ ਤੁਹਾਡੀਆਂ ਦੋਵੇਂ ਧੀਆਂ ਖਿਡਾਰਨਾਂ ਬਣ ਜਾਣਗੀਆਂ?

ਖਿਡਾਰੀ – ਹਾਂ ਜੀ, ਅਜੇ ਉਹ ਉਮਰ ਵਿੱਚ ਛੋਟੀਆਂ ਹਨ, ਅਗਲੀਆਂ ਕਾਮਨਵੈਲਥ ਵਿੱਚ ਇੱਕ ਘਰ ਵਿੱਚ ਤਿੰਨ ਮੈਡਲ ਲਿਆ ਕੇ ਦਿਖਾਉਣਗੀਆਂ।

ਪ੍ਰਧਾਨ ਮੰਤਰੀ – ਪੱਕਾ।

ਖਿਡਾਰੀ –ਹਾਂ ਜੀ।

ਖਿਡਾਰੀ – ਜਦੋਂ ਮੈਂ ਦੌੜ ਰਿਹਾ ਸੀ, ਜਦੋਂ ਮੇਰਾ ਇਵੈਂਟ ਸੀ 29 ਨੂੰ, ਤਾਂ ਉਸ ਦਿਨ ਗੁਰੂ ਪੂਰਨਿਮਾ ਸੀ। ਤਾਂ ਉਸ ਦਿਨ ਮੈਂ ਆਪਣੇ ਗੁਰੂ ਨੂੰ ਇੱਕ ਤੋਹਫ਼ਾ ਦੇ ਦਿੱਤਾ।

ਪ੍ਰਧਾਨ ਮੰਤਰੀ – ਬਹੁਤ ਸ਼ਾਨ ਵਧਾਈ ਹੈ ਤੁਸੀਂ। ਇੰਨੇ ਹੰਝੂ ਚੋਅ ਰਹੇ ਸਨ, ਮੈਨੂੰ ਲੱਗਦਾ ਹੈ ਕਿ ਹੰਝੂਆਂ ਦੀ ਹਰ ਬੂੰਦ ਵਿੱਚੋਂ ਜਿਵੇਂ ਗੋਲਡ ਮੈਡਲ ਚੋਅ ਰਿਹਾ ਸੀ।

ਖਿਡਾਰੀ – ਮੈਂ ਬਹੁਤ ਜ਼ਿਆਦਾ ਖੁਸ਼ ਸੀ, ਭਾਵੁਕ ਵੀ ਸੀ ਉਸੇ ਦਿਨ। ਖ਼ੁਸ਼ੀ ਜ਼ਿਆਦਾ ਸੀ ਅਤੇ ਮੈਂ ਇਸ ਲਈ ਰੋਈ ਸੀ ਕਿ ਪੈਰਿਸ ਓਲੰਪਿਕ ਵਿੱਚ ਮੇਰਾ 1 ਕਿਲੋ ਵਿੱਚ ਮੈਡਲ ਰਹਿ ਗਿਆ ਸੀ ਅਤੇ ਇੱਕ ਖਿਡਾਰੀ ਦੀ ਜ਼ਿੰਦਗੀ ਵਿੱਚ ਸਾਨੂੰ ਕੀ-ਕੀ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਨ੍ਹਾਂ 4 ਸਾਲਾਂ ਦੇ ਅੰਦਰ ਮੈਂ ਕਿੰਨਾ ਕੁਝ ਝੱਲਿਆ ਸੀ। ਹਰ ਸਮੇਂ ਸੱਟ ਹੀ ਚੱਲ ਰਹੀ ਸੀ ਅਤੇ ਪਰਿਵਾਰਕ ਸਮੱਸਿਆਵਾਂ ਵੀ ਸਨ, ਉਹ ਸਭ ਕੁਝ ਹੋ ਰਿਹਾ ਸੀ। ਤਾਂ ਬਹੁਤ ਮੁਸ਼ਕਲ ਨਾਲ ਮੈਂ ਇਹ 4 ਸਾਲ ਕੱਢੇ ਸਨ। ਤਾਂ ਜਦੋਂ ਮੈਂ ਪੋਡੀਅਮ ’ਤੇ ਖੜ੍ਹੀ ਸੀ ਸਰ ਅਤੇ ਸਾਡਾ ਝੰਡਾ ਉੱਪਰ ਜਾਂਦਾ ਹੈ ਅਤੇ ਸਾਡਾ ਰਾਸ਼ਟਰੀ ਗਾਣ ਵੱਜਦਾ ਹੈ, ਤਾਂ ਸਰ ਅਸੀਂ ਰੁਕ ਨਹੀਂ ਸਕਦੇ ਸਰ, ਆਪਣੇ ਆਪ ਹੰਝੂ ਨਿਕਲਦੇ ਹਨ।

ਪ੍ਰਧਾਨ ਮੰਤਰੀ –ਬਹੁਤ-ਬਹੁਤ ਵਧੀਆ।

ਪ੍ਰਧਾਨ ਮੰਤਰੀ –ਮੈਂ ਤੁਹਾਡੀ ਇਸ ਪ੍ਰਾਪਤੀ ਨੂੰ ਸਿਰਫ਼ ਤੁਹਾਡੀ ਉਪਲਬਧੀ ਮੰਨਦਾ ਹਾਂ, ਅਜਿਹਾ ਨਹੀਂ ਹੈ। ਇਹ ਤੁਹਾਡੀ ਜਿੱਤ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡੀ ਪ੍ਰੇਰਣਾ ਬਣ ਜਾਂਦੀ ਹੈ।

ਖਿਡਾਰੀ – ਸਭ ਡਰ ਰਹੇ ਸਨ ਸਾਡੇ ਤੋਂ ਕਿ ਜੇਕਰ ਇੰਡੀਆ ਨਾਲ ਫਾਈਟ ਆ ਗਈ ਤਾਂ ਹੁਣ ਤਾਂ ਅਸੀਂ ਪਹਿਲੀ ਫਾਈਟ ਹੀ ਹਾਰ ਜਾਵਾਂਗੇ, ਸਾਡਾ ਮੈਡਲ ਵੀ ਨਹੀਂ ਆਵੇਗਾ।

ਪ੍ਰਧਾਨ ਮੰਤਰੀ –ਯਾਨੀ ਮੰਨ ਕੇ ਚੱਲਦੇ ਹਨ।

ਖਿਡਾਰੀ – ਹਾਂ ਸਰ।

ਪ੍ਰਧਾਨ ਮੰਤਰੀ –ਕੀ ਹੋਇਆ, ਉਹ ਰੈਸਟੋਰੈਂਟ ਵਾਲਿਆਂ ਨਾਲ ਝਗੜਾ ਕਰ ਰਹੀ ਸੀ?

ਖਿਡਾਰੀ – ਸਾਡਾ ਜੋ ਇੰਨਾ ਵਧੀਆ ਪ੍ਰਦਰਸ਼ਨ ਸੀ, ਆਖਰੀ ਦਿਨ ਸੀ ਅਤੇ ਸਭ ਜਿੱਤ ਕੇ ਗਏ ਸਨ ਅਤੇ ਪੂਰੇ ਇੰਡੀਆ ਦੇ ਲੋਕ ਸਨ। ਤਾਂ ਥੋੜ੍ਹਾ ਜਿਹਾ ਮੈਨੂੰ ਬੁਰਾ ਲੱਗ ਰਿਹਾ ਸੀ। ਤਾਂ ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਬੇਨਤੀ ਕੀਤੀ ਸੀ ਸਰ, ਫਿਰ ਉਨ੍ਹਾਂ ਨੇ ਮੰਨ ਵੀ ਲਿਆ। ਹੁਣ ਚੇਂਜ ਵੀ ਹੋ ਗਿਆ ਸਰ।

ਪ੍ਰਧਾਨ ਮੰਤਰੀ –ਇਸ ਜਿੱਤ ਦੀ ਸਥਿਤੀ ਵਿੱਚ ਖ਼ੁਸ਼ੀ, ਆਨੰਦ, ਆਪਣੇ ਸਾਥੀਆਂ ਨਾਲ ਅਤੇ ਗੇਮ ਪੂਰੇ ਹੋ ਚੁੱਕੇ ਹਨ। ਤਾਂ ਹਾਸੇ-ਮਜ਼ਾਕ, ਮਸਤੀ ਦੇ ਮੂਡ ਵਿੱਚ ਅਜਿਹੇ ਸਮੇਂ ਉਸ ਮੈਪ ’ਤੇ ਨਜ਼ਰ ਜਾਣਾ ਅਤੇ ਉਸ ਨੂੰ ਰਜਿਸਟਰ ਕਰਨਾ ਅਤੇ ਤੁਰੰਤ ਸਿਰਫ਼ ਮੈਡਲ ਲੈਂਦੇ ਸਮੇਂ ਹੀ ਦੇਸ਼ ਖੜ੍ਹਾ ਹੋ ਜਾਂਦਾ ਹੈ, ਅਜਿਹਾ ਨਹੀਂ। ਅੰਦਰੋਂ ਦੇਸ਼ ਦੀ ਭਾਵਨਾ, ਮੈਂ ਸੱਚ ਦੱਸਦਾ ਹਾਂ, ਇਹ ਵੀਡੀਓ ਆਮ ਨਹੀਂ ਹੈ ਤੁਹਾਡਾ। ਲੰਬੇ ਸਮੇਂ ਤੱਕ ਲੋਕਾਂ ਨੂੰ ਯਾਦ ਰਹੇਗਾ। ਇਨ੍ਹਾਂ ਬਾਕਸਿੰਗ ਵਾਲਿਆਂ ਤੋਂ ਵੀ ਦੁਨੀਆ ਦੇ ਖਿਡਾਰੀ ਹੁਣ ਡਰਨ ਲੱਗ ਪਏ ਹਨ।

ਖਿਡਾਰੀ – ਜ਼ਰੂਰ ਸਰ, ਸਾਰੇ ਹੀ ਡਰੇ ਹੋਏ ਸਨ। ਇੱਕ ਤੋਂ ਬਾਅਦ ਇੱਕ ਗੋਲਡ ਮੈਡਲ, ਗੋਲਡ ਮੈਡਲ ਆ ਰਹੇ ਸਨ ਅਤੇ ਮਤਲਬ ਪੂਰੇ ਆਖਰ ਵਿੱਚ ਇਸ ਤਰ੍ਹਾਂ ਧਮਾਕਾ ਜਿਹਾ ਹੋ ਗਿਆ ਬਿਲਕੁਲ। ਜਿਸ ਤਰੀਕੇ ਨਾਲ ਸਾਨੂੰ ਸਪੋਰਟ ਮਿਲ ਰਹੀ ਹੈ, ਸਾਨੂੰ ਬੈਕ-ਟੂ-ਬੈਕ ਮੁਕਾਬਲੇ ਮਿਲ ਰਹੇ ਹਨ, ਇਹ ਇੱਕ ਬਹੁਤ ਵੱਡੀ ਗੱਲ ਹੈ ਅਤੇ ਸਾਡੇ ਜਿੰਨੇ ਵੀ ਯੰਗ ਐਥਲੀਟ ਹਨ, ਉਹ ਸਾਰੇ ਜਿਵੇਂ ਖੇਲੋ ਇੰਡੀਆ ਸਕੀਮ ਤੋਂ ਆਏ ਹੋਏ ਹਨ ਅਤੇ ਇਹ ਪੂਰੇ ਸਪੋਰਟਸ ਵਿੱਚ ਹੀ ਬਹੁਤ ਵੱਡਾ ਬਦਲਾਅ ਲਿਆ ਰਿਹਾ ਹੈ।

ਪ੍ਰਧਾਨ ਮੰਤਰੀ –ਜੇਕਰ ਤੁਸੀਂ ਲੋਕ ਖੇਲੋ ਇੰਡੀਆ ਦਾ ਮਾਣ-ਸਨਮਾਨ ਵਧਾਉਂਦੇ ਹੋ ਅਤੇ ਸਨਮਾਨ ਸਿਰਫ਼ ਉੱਥੇ ਜਾ ਕੇ ਰਿਬਨ ਕੱਟਣ ਨਾਲ ਨਹੀਂ ਹੋਵੇਗਾ। ਤੁਸੀਂ ਉਸੇ ਤਰ੍ਹਾਂ ਖੇਡੋਗੇ ਜਿਵੇਂ ਇੱਕ ਛੋਟਾ ਵਿਦਿਆਰਥੀ, ਇੱਕ ਛੋਟਾ ਨੌਜਵਾਨ, ਛੋਟਾ ਖਿਡਾਰੀ ਖੇਡਦਾ ਹੈ। ਇਹ ਬਹੁਤ ਵੱਡਾ ਯੋਗਦਾਨ ਹੋਵੇਗਾ। ਕਿਉਂਕਿ ਅਜੇ ਤਾਂ ਸਾਨੂੰ ਬਹੁਤ ਅੱਗੇ ਜਾਣਾ ਹੈ, ਬਹੁਤ ਮੈਡਲ ਲਿਆਉਣੇ ਹਨ। ਕਾਰਗਿਲ ਵਿਜੈ ਦਿਵਸ ’ਤੇ ਕਿਸ ਦੀ ਜਿੱਤ ਹੋਈ ਸੀ?

ਖਿਡਾਰੀ –ਉਸ ਦਿਨ ਕਾਰਗਿਲ ਡੇਅ ਸੀ ਵੈਸੇ ਅਤੇ ਜਿਸ ਦਿਨ ਮੈਂ ਪਾਕਿਸਤਾਨ ਦੇ ਨਾਲ ਫਾਈਟ ਕੀਤੀ ਸੀ ਸਰ, ਉਹ ਉਸੇ ਦਿਨ ਦਾ ਸੀ। ਤਾਂ ਮੈਂ ਇੰਡੀਅਨ ਆਰਮੀ ਤੋਂ ਹਾਂ, ਤਾਂ ਉਸ ਦਿਨ ਮੈਂ ਪਹਿਲਾਂ ਤੋਂ ਹੀ ਬਹੁਤ ਉਤਸ਼ਾਹਿਤ ਸੀ ਕਿ ਸਰ ਪਾਕਿਸਤਾਨ ਨੂੰ ਹਰਾਉਣਾ ਹੈ। ਤਾਂ ਮੈਂ ਪਾਕਿਸਤਾਨ ਨੂੰ ਇੱਕ ਪਾਸੇ 5-0 ਨਾਲ ਹਰਾਇਆ, ਤਾਂ ਮੈਂ ਆਪਣਾ ਇੰਡੀਅਨ ਆਰਮੀ ਦੇ ਕਾਰਗਿਲ ਹੀਰੋਜ਼ ਨੂੰ ਸਮਰਪਿਤ ਕੀਤਾ ਸੀ ਸਰ।

ਪ੍ਰਧਾਨ ਮੰਤਰੀ –ਤੁਹਾਨੂੰ ਇਹ ਯਾਦ ਰਹਿਣਾ ਅਤੇ ਤੁਸੀਂ ਖੁਦ ਫੌਜ ਤੋਂ ਹੋ, ਤਾਂ ਮੈਂ ਜ਼ਰੂਰ ਮੰਨਦਾ ਹਾਂ ਕਿ ਦੇਸ਼ ਦੇ ਵੀਰ ਜਵਾਨਾਂ ਪ੍ਰਤੀ ਤੁਸੀਂ ਜੋ ਭਾਵ ਪ੍ਰਗਟ ਕੀਤਾ ਨਾ ਕਿ, ਮੈਂ ਕਾਰਗਿਲ ਦੇ ਜੇਤੂਆਂ ਨੂੰ ਆਪਣਾ ਮੈਡਲ ਸਮਰਪਿਤ ਕਰਦਾ ਹਾਂ। ਉਸ ਨੇ ਉਸ ਜਿੱਤ ’ਤੇ ਚਾਰ ਚੰਨ ਲਗਾ ਦਿੱਤੇ ਅਤੇ ਜਿਸ ਨੂੰ ਹਰਾਉਣਾ ਸੀ, ਉਸੇ ਨੂੰ ਹਰਾਇਆ ਤੁਸੀਂ।

ਖਿਡਾਰੀ – ਉਹ ਪਾਕਿਸਤਾਨ ਦੀ ਗੱਲ ਚੱਲ ਰਹੀ ਹੈ, ਮੈਨੂੰ ਇੱਕ ਕਿੱਸਾ ਯਾਦ ਆ ਗਿਆ ਸਰ। 2015 ਵਰਲਡ ਮਿਲਟਰੀ ਗੇਮਜ਼ ਸਨ ਅਤੇ ਮੇਰੀ ਪਾਕਿਸਤਾਨ ਦੇ ਨਾਲ ਪਹਿਲੀ ਫਾਈਟ ਆ ਗਈ ਸੀ ਅਤੇ ਵਰਲਡ ਮਿਲਟਰੀ ਗੇਮਜ਼ ਸਨ, ਤਾਂ ਮਿਲਟਰੀ ਵਾਲਿਆਂ ਦੇ ਫੋਨ ਆਏ ਕਿ ਭਈ ਪਾਕਿਸਤਾਨ ਤੋਂ ਨਹੀਂ ਹਾਰਨਾ ਹੈ। ਤਾਂ ਫਿਰ ਮੈਂ ਫਸਟ ਰਾਊਂਡ 4-1 ਨਾਲ ਜਿੱਤ ਗਿਆ। ਸੈਕੰਡ ਰਾਊਂਡ 3-2 ਨਾਲ ਜਿੱਤ ਗਿਆ, ਪਰ ਦੋਵਾਂ ਦੇ ਸਿਰ ਆਪਸ ਵਿੱਚ ਲੱਗ ਗਏ, ਤਾਂ ਦੋਵਾਂ ਨੂੰ ਕੱਟ ਲੱਗ ਗਿਆ ਅਤੇ ਫਾਈਟ ਤਾਂ ਮੈਂ ਜਿੱਤ ਗਿਆ।

ਪ੍ਰਧਾਨ ਮੰਤਰੀ –ਹਾਂ।

ਖਿਡਾਰੀ – ਉਸ ਤੋਂ ਬਾਅਦ ਫਿਰ ਦੋਵੇਂ ਹਸਪਤਾਲ ਚਲੇ ਗਏ ਟਾਂਕੇ ਲਗਵਾਉਣ ਲਈ। ਫਿਰ 2014 ਵਿੱਚ ਤੁਸੀਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਅਤੇ ਜੋ ਸਾਡੇ ਨਾਲ ਆਰਮੀ ਦਾ ਕੋਚ ਗਿਆ ਹੋਇਆ ਸੀ, ਉਨ੍ਹਾਂ ਦਾ ਨਾਮ ਨਰੇਂਦਰ ਰਾਣਾ ਸੀ ਅਤੇ ਫਿਰ ਉਹ ਕਾਫ਼ੀ ਦੇਰ ਤੱਕ ਸੋਚ ਕੇ ਮੈਨੂੰ ਬੋਲੇ ਕਿ ਭਾਈਜਾਨ ਇੱਕ ਗੱਲ ਬੋਲਾਂ। ਮੈਂ ਕਿਹਾ ਹਾਂ ਬੋਲੋ। ਬੋਲਿਆ ਭਾਈਜਾਨ ਤੁਹਾਡਾ ਨਾਮ ਨਰੇਂਦਰ ਹੈ। ਤੁਹਾਡੇ ਕੋਚ ਦਾ ਨਾਮ ਨਰੇਂਦਰ ਹੈ, ਤੁਹਾਡੇ ਪ੍ਰਧਾਨ ਮੰਤਰੀ ਦਾ ਨਾਮ ਨਰੇਂਦਰ ਹੈ, ਤਾਂ ਮੈਨੂੰ ਨਰੇਂਦਰ ਨਾਮ ਤੋਂ ਨਫ਼ਰਤ ਹੋ ਗਈ ਹੈ।

ਪ੍ਰਧਾਨ ਮੰਤਰੀ –ਤੁਸੀਂ ਸਿਰਫ਼ ਮੈਡਲਾਂ ਦੀ ਗਿਣਤੀ ਵਧਾਈ ਹੈ, ਅਜਿਹਾ ਨਹੀਂ ਹੈ। ਤੁਸੀਂ ਇੱਕ ਪੀੜ੍ਹੀ ਤਿਆਰ ਕੀਤੀ ਹੈ।

ਖਿਡਾਰੀ – ਮੇਰੇ ਮਨ ਵਿੱਚ ਵੀ ਧਕ-ਧਕ ਧਕ-ਧਕ ਹੋ ਰਿਹਾ ਹੈ ਸਰ।

ਪ੍ਰਧਾਨ ਮੰਤਰੀ – ਤੁਸੀਂ ਚਿੰਤਾ ਨਾ ਕਰੋ।

ਖਿਡਾਰੀ – ਪਰ…

ਪ੍ਰਧਾਨ ਮੰਤਰੀ – ਤੁਸੀਂ ਚਾਹੋ ਤਾਂ ਤੁਹਾਨੂੰ ਬੋਲਣ ਲਈ ਵੀ ਮੈਡਲ ਮਿਲਣ ਵਾਲਾ ਹੈ।

ਖਿਡਾਰੀ – ਮੇਰੇ ਫ੍ਰੈਂਡ ਸਰਕਲ ਵਿੱਚ ਕਿਸੇ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਕੁਝ ਕਹਿੰਦੀ ਸੀ, ਭਈ ਤੁਹਾਡੇ ਚੰਗੇ ਲਈ ਤੁਸੀਂ ਕਰੋ। ਤਾਂ ਅਕਸਰ ਉਹ ਮੈਨੂੰ ਕਹਿੰਦੇ ਸਨ ਕਿ ਤੂੰ ਕੀ ਮੋਦੀ ਨੂੰ ਮਿਲੀ ਹੋਈ ਹੈਂ?

ਪ੍ਰਧਾਨ ਮੰਤਰੀ – ਹਾਂ।

ਖਿਡਾਰੀ – ਹਰਿਆਣਵੀ ਵਿੱਚ ਬੋਲ ਦਿੰਦੇ ਹਨ ਸਰ ਕਿ ਕੀ ਤੂੰ ਮੋਦੀ ਨੂੰ ਮਿਲੀ ਹੋਈ ਹੈਂ, ਕਿ ਤੇਰੀ ਗੱਲ ਮੰਨੇ। ਤਾਂ ਅੱਜ ਮੈਂ ਤੁਹਾਨੂੰ ਮਿਲੀ ਹਾਂ ਸਰ। ਮੈਂ ਉਨ੍ਹਾਂ ਨੂੰ ਕਹਿ ਸਕਾਂਗੀ ਕਿ ਹਾਂ, ਮੈਂ ਮੋਦੀ ਜੀ ਨੂੰ ਮਿਲੀ ਹਾਂ।

ਖਿਡਾਰੀ – ਕਾਮਨਵੈਲਥ ਗੇਮਜ਼ ਵਿੱਚ ਮੈਂ ਸਿਲਵਰ ਮੈਡਲ ਜਿੱਤਿਆ। ਫਿਰ ਮੈਂ ਕ੍ਰੈਡਿਟ ਸਾਹਿਬ ਨੂੰ ਦਿੱਤਾ। ਸੁਪਨਾ ਤਾਂ ਸੀ ਇੱਕ ਵਾਰ ਮੈਡਲ ਜਿੱਤ ਕੇ ਲੈ ਕੇ ਆਉਣ ਦਾ, ਪਰ ਟ੍ਰੇਨਿੰਗ ਦਾ ਸੈਂਟਰ ਨਹੀਂ ਸੀ। ਮੈਂ ਐੱਸਏਆਈ ਆਉਣ ਤੋਂ ਬਾਅਦ ਬਹੁਤ ਟ੍ਰੇਨਿੰਗ ਕਰਕੇ ਮੈਡਲ ਜਿੱਤ ਸਕੀ ਹਾਂ। ਇਸ ਲਈ ਬਹੁਤ ਖ਼ੁਸ਼ੀ ਨਾਲ ਮੈਂ ਸਰ ਨੂੰ ਕ੍ਰੈਡਿਟ ਦਿੱਤਾ ਸੀ, ਕਿਉਂਕਿ ਬਹੁਤ ਇੰਪਰੂਵ ਹੋਇਆ।

ਪ੍ਰਧਾਨ ਮੰਤਰੀ – ਮੇਰੇ ਲਈ ਇਹ ਬਹੁਤ ਵੱਡੇ ਸਨਮਾਨ ਦਾ ਵਿਸ਼ਾ ਹੈ। ਮਿਹਨਤ ਤੁਸੀਂ ਕੀਤੀ ਅਤੇ ਮੈਨੂੰ ਯਾਦ ਕੀਤਾ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਦੋਸਤ।

ਪ੍ਰਧਾਨ ਮੰਤਰੀ – ਵਾਰਾਣਸੀ ਵਿੱਚ ਖੇਡ, ਤੂੰ ਪ੍ਰੈਕਟਿਸ ਕਰ ਰਹੀ ਸੀ ਨਾ?

ਖਿਡਾਰੀ – ਜੀ ਸਰ।

ਪ੍ਰਧਾਨ ਮੰਤਰੀ – ਕਿਹੋ ਜਿਹਾ ਬਣਿਆ ਹੈ ਸਟੇਡੀਅਮ?

ਖਿਡਾਰੀ – ਸਰ, ਵਧੀਆ ਬਣਿਆ ਹੈ। ਉੱਥੇ ਮੈਂ 10-12 ਦਿਨਾਂ ਲਈ ਟ੍ਰੇਨਿੰਗ ਕਰਨ ਗਈ ਸੀ, ਕਿਉਂਕਿ ਮੈਂ ਮੰਦਰ ਗਈ ਸੀ, ਤਾਂ ਉੱਥੇ ਹੀ ਟ੍ਰੇਨਿੰਗ ਕਰਕੇ ਆਈ ਸੀ। ਅਤੇ ਮੈਂ ਉੱਥੇ ਮਤਲਬ ਸੈਟਲ ਵੀ ਹੋਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਕਾਸ਼ੀ ਵਿਸ਼ਵਨਾਥ ਬਹੁਤ ਚੰਗਾ ਲੱਗਦਾ ਹੈ ਸਰ।

ਪ੍ਰਧਾਨ ਮੰਤਰੀ – ਭੋਪਾਲ ਵਿੱਚ ਟ੍ਰੇਨਿੰਗ ਕਰ ਰਹੀ ਸੀ ਨਾ?

ਖਿਡਾਰੀ – ਜੀ ਸਰ।

ਪ੍ਰਧਾਨ ਮੰਤਰੀ – ਤਾਂ ਉੱਜੈਨ ਜਾਂਦੇ ਸੀ ਕਿ ਨਹੀਂ?

ਖਿਡਾਰੀ – ਜੀ ਸਰ, ਉੱਜੈਨ ਵੀ ਗਈ ਸੀ ਸਰ।

ਪ੍ਰਧਾਨ ਮੰਤਰੀ – ਅੱਛਾ, ਮਹਾਕਾਲ ਦੇ ਕੋਲ ਵੀ ਗਏ।

ਖਿਡਾਰੀ – ਜੀ ਸਰ।

ਪ੍ਰਧਾਨ ਮੰਤਰੀ – ਕਾਸ਼ੀ ਵਿਸ਼ਵਨਾਥ ਦੇ ਕੋਲ ਹੋ ਆਈ ਇੱਕ ਵਾਰ।

ਖਿਡਾਰੀ – ਜੀ ਸਰ।

ਪ੍ਰਧਾਨ ਮੰਤਰੀ – ਸਾਉਣ ਮਹੀਨਾ ਤਾਂ ਅਜੇ ਹੈ।

ਖਿਡਾਰੀ – ਉੱਥੇ ਘਰ ਜਾ ਕੇ ਫਿਰ ਉਸ ਤੋਂ ਬਾਅਦ ਜਾਵਾਂਗੀ ਸਰ।

ਪ੍ਰਧਾਨ ਮੰਤਰੀ – ਠੀਕ ਹੈ।

ਖਿਡਾਰੀ – ਐੱਸਏਆਈ ਨੇ ਵੀ ਸਰ ਮੈਨੂੰ ਬਹੁਤ ਸਪੋਰਟ ਕੀਤਾ ਹੈ। ਇਸ ਕਾਰਨ ਹੀ ਮੈਂ ਇੱਥੋਂ ਤੱਕ ਪਹੁੰਚੀ ਹਾਂ ਸਰ। ਅਤੇ ਮੈਂ ਖੇਲੋ ਇੰਡੀਆ ਸਕੀਮ ਵਿੱਚ ਵੀ ਸੀ, 2018 ਵਿੱਚ ਜੋ ਪਹਿਲਾ ਖੇਲੋ ਇੰਡੀਆ ਹੋਇਆ ਸੀ, ਉਸ ਵਿੱਚ ਮੇਰਾ ਸਿਲਵਰ ਮੈਡਲ ਸੀ। ਉੱਥੇ ਵੀ ਮੈਂ ਤੁਹਾਨੂੰ ਓਪਨਿੰਗ ਸੈਰੇਮਨੀ ਵਿੱਚ ਦੇਖਿਆ ਸੀ। ਤਾਂ ਉਸ ਵਿੱਚ ਮੇਰਾ ਮੈਡਲ ਸੀ, ਤਾਂ ਮੈਨੂੰ ਸਕੀਮ ਵੀ ਮਿਲ ਗਈ ਅਤੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਸਰ।

ਪ੍ਰਧਾਨ ਮੰਤਰੀ – ਸਪੋਰਟਸ ਵਿਵਸਥਾ ਇੱਕ ਗੱਲ ਹੈ, ਪਰ ਦੇਸ਼ ਮੈਡਲ ਉਦੋਂ ਪ੍ਰਾਪਤ ਕਰਦਾ ਹੈ ਜਦੋਂ ਦੇਸ਼ ਵਿੱਚ ਸਪੋਰਟਸ ਕਲਚਰ ਬਣਦਾ ਹੈ। ਦੋਸਤੋ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਤੁਹਾਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ ਅਤੇ ਤੁਸੀਂ ਵਿਸ਼ਵਾਸ ਕਰੋ, ਅੱਗੇ ਵੀ ਤੁਸੀਂ ਜੇਤੂ ਹੋਵੋਗੇ ਅਤੇ ਫਿਰ ਤੋਂ ਇੱਕ ਵਾਰ ਇੱਥੇ ਹੀ ਅਸੀਂ ਮਿਲਾਂਗੇ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ –ਇਹ ਲਗਾਤਾਰ ਤੀਜੀ ਵਾਰ ਦੇਸ਼ ਨੂੰ ਮੈਡਲ ਦਿਵਾਇਆ ਹੈ।

ਖਿਡਾਰੀ – ਧੰਨਵਾਦ ਸਰ।

ਪ੍ਰਧਾਨ ਮੰਤਰੀ – ਬਹੁਤ ਆਸ਼ੀਰਵਾਦ ਬੇਟਾ।

ਖਿਡਾਰੀ – ਅਤੇ ਬਹੁਤ ਬਹੁਤ ਧੰਨਵਾਦ, ਮੈਂ ਸਰ ਦੇ ਹੱਥੋਂ ਲੱਡੂ ਖਾ ਰਹੀ ਹਾਂ। ਮੇਰਾ ਕੱਲ੍ਹ ਜਨਮ ਦਿਨ ਸੀ, ਤਾਂ ਅੱਜ ਸਰ ਦੇ ਹੱਥੋਂ…

ਪ੍ਰਧਾਨ ਮੰਤਰੀ – ਬਹੁਤ ਵਧਾਈ, ਵਾਹ।

ਪ੍ਰਧਾਨ ਮੰਤਰੀ – ਮੁਸਕੁਰਾਓ ਯਾਰ।

ਪ੍ਰਧਾਨ ਮੰਤਰੀ – ਜੋ ਖੇਡੇਗਾ, ਉਹ ਖਿੜੇਗਾ।

****

ਐਮਜੇਪੀਐਸ/ਐਸਐਸ/ਐਸਟੀ/ਐਸਐਸ/ਡੀਕੇ/ਆਰਕੇ