ਪੀਐੱਮਇੰਡੀਆ
ਮਹਾਮਹਿਮ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ,
ਭਾਰਤ ਅਤੇ ਨਿਊਜ਼ੀਲੈਂਡ ਦੇ ਕਾਰੋਬਾਰੀ ਆਗੂ,
ਨਮਸਕਾਰ।
ਕੀਆ ਓਰਾ।
ਆਕਲੈਂਡ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਲਕਸਨ ਦਾ, ਉਨ੍ਹਾਂ ਦੇ ਸਕਾਰਾਤਮਕ ਵਿਚਾਰਾਂ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਾ ਹਾਂ।
ਤੁਹਾਡੀ ਸਾਰਿਆਂ ਦੀ ਮੌਜੂਦਗੀ ਨਿਊਜ਼ੀਲੈਂਡ ਦੀ ਨਵੀਨਤਾ, ਉੱਦਮਸ਼ੀਲਤਾ ਅਤੇ ਭਵਿੱਖ-ਮੁਖੀ ਸੋਚ ਦਾ ਪ੍ਰਤੀਕ ਹੈ। ਭਾਰਤ ਵੱਲੋਂ, ਮੈਂ 140 ਕਰੋੜ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਦਾ ਸੁਨੇਹਾ ਲੈ ਕੇ ਆਇਆ ਹਾਂ।
ਸਾਥੀਓ,
ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਇੱਕ ਫ਼ੈਸਲਾਕੁਨ ਮੋੜ ‘ਤੇ ਹਨ। ਅੱਜ ਅਸੀਂ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਧਾਗੇ ਨਾਲ ਬੰਨ੍ਹ ਰਹੇ ਹਾਂ। ਇਹ ਕੇਵਲ ਇੱਕ ਕੂਟਨੀਤਿਕ ਮੀਲ ਪੱਥਰ ਨਹੀਂ ਹੈ। ਇਹ ਸਾਡੇ ਸਾਂਝੇ ਭਵਿੱਖ ਦਾ ਇੱਕ ਨਵਾਂ ਸੰਕਲਪ ਹੈ।
ਇਸ ਸਾਲ ਦੋਵਾਂ ਦੇਸ਼ਾਂ ਵਿਚਕਾਰ 9 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਮੁਕਤ ਵਪਾਰ ਸਮਝੌਤਾ ਕੀਤਾ ਗਿਆ। ਇਹ ਤੁਹਾਡੇ ਸਾਰਿਆਂ ਲਈ ਬਾਜ਼ਾਰ ਤੱਕ ਪਹੁੰਚ, ਨਿਵੇਸ਼, ਸੇਵਾਵਾਂ, ਤਕਨਾਲੋਜੀ ਅਤੇ ਪ੍ਰਤਿਭਾ ਦੀ ਆਵਾਜਾਈ ਦੇ ਨਵੇਂ ਮੌਕੇ ਲੈ ਕੇ ਆਵੇਗਾ। ਮੈਨੂੰ ਵਿਸ਼ਵਾਸ ਹੈ ਕਿ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਦੇ ਹੋਏ ਅਸੀਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਾਂਗੇ।
ਨਿਊਜ਼ੀਲੈਂਡ ਵੱਲੋਂ ਅਗਲੇ ਪੰਦਰਾਂ ਸਾਲਾਂ ਵਿੱਚ ਭਾਰਤ ਵਿੱਚ 20 ਬਿਲੀਅਨ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਕੀਤੀ ਗਈ ਹੈ। ਇਹ ਕੇਵਲ ਨਿਵੇਸ਼ ਦਾ ਹੀ ਨਹੀਂ, ਸਗੋਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ ਦੀ ਵੀ ਵਚਨਬੱਧਤਾ ਹੈ।
ਸਾਥੀਓ,
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਵੱਡੀ ਅਰਥ-ਵਿਵਸਥਾ ਹੈ। ਸਾਡਾ ਵਧਦਾ ਮੱਧ ਵਰਗ, ਵੱਡੇ ਪੱਧਰ ‘ਤੇ ਡਿਜੀਟਲਕਰਨ ਅਪਣਾਉਣਾ ਅਤੇ ਬੁਨਿਆਦੀ ਢਾਂਚੇ ਨੂੰ ਮਿਲ ਰਿਹਾ ਹੁਲਾਰਾ, ਭਾਰਤ ਨੂੰ ਵਿਕਾਸ ਦੀ ਇੱਕ ਵਿਲੱਖਣ ਕਹਾਣੀ ਬਣਾਉਂਦੇ ਹਨ।
ਭਾਰਤ ਵਿੱਚ ਅਸੀਂ ਸੁਧਾਰ, ਕਾਰਗੁਜ਼ਾਰੀ ਅਤੇ ਰੂਪਾਂਤਰਨ ਨੂੰ ਸੁਸ਼ਾਸਨ ਦਾ ਆਧਾਰ ਬਣਾਇਆ ਹੈ। ਅੱਜ ਭਾਰਤ ਵਿੱਚ ਨੀਤੀਗਤ ਸਥਿਰਤਾ ਹੈ, ਰਾਜਨੀਤਿਕ ਸਥਿਰਤਾ ਹੈ ਅਤੇ ਵਿਕਾਸ ਦੀ ਨਿਰੰਤਰਤਾ ਹੈ।
ਇਸ ਲਈ ਅੱਜ ਦੁਨੀਆ ਲਈ ਸਾਡਾ ਸੰਦੇਸ਼ ਹੈ: ਭਾਰਤ ਕੇਵਲ ਇੱਕ ਬਾਜ਼ਾਰ ਨਹੀਂ; ਭਾਰਤ ਵਿਸ਼ਵ ਪੱਧਰੀ ਵਿਕਾਸ ਦੀ ਸ਼ੁਰੂਆਤ ਦਾ ਮੰਚ ਹੈ।
ਭਾਰਤ ਵਿੱਚ ਬਣ ਰਹੇ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਮੈਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹਾਂਗਾ। ਭਾਰਤ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਉਤਪਾਦਨ-ਅਧਾਰਤ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਅਧੀਨ ਖੁਰਾਕ ਪ੍ਰੋਸੈਸਿੰਗ ਤੋਂ ਲੈ ਕੇ ਕੱਪੜਾ ਉਦਯੋਗ ਸਮੇਤ 14 ਖੇਤਰਾਂ ਵਿੱਚ ਲਗਭਗ 20 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਨਿਰਮਾਣ ਗਤੀ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹਾਂ।
ਭਾਰਤ ਵਿੱਚ ਹਵਾਈ ਅੱਡੇ, ਖੇਤਰੀ ਸੰਪਰਕ, ਹਵਾਈ ਕਾਰਗੋ ਅਤੇ ਸੈਰ-ਸਪਾਟਾ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਹੈ। ਅਸੀਂ ਮਿਲ ਕੇ ਕਾਰਗੋ ਗਲਿਆਰੇ, ਹਵਾਈ ਸੰਪਰਕ ਅਤੇ ਸਾਂਝੇ ਸੈਰ-ਸਪਾਟਾ ਪੈਕੇਜ ਤਿਆਰ ਕਰ ਸਕਦੇ ਹਾਂ।
ਕੀਵੀ ਫਲ, ਸੇਬ, ਸ਼ਹਿਦ ਅਤੇ ਸਮੁੰਦਰੀ ਭੋਜਨ ਲਈ ਜਲਦੀ ਖਰਾਬ ਹੋਣ ਵਾਲੇ ਮਾਲ ਦੀ ਢੁਆਈ ਦੇ ਹੱਲ ਵਿਕਸਿਤ ਕੀਤੇ ਜਾ ਸਕਦੇ ਹਨ। ਨਿਊਜ਼ੀਲੈਂਡ ਕੋਲ ਬਾਗ਼ਬਾਨੀ, ਡੇਅਰੀ ਵਿਗਿਆਨ ਅਤੇ ਜੰਗਲਾਤ ਦੇ ਖੇਤਰ ਵਿੱਚ ਵਿਸ਼ਾਲ ਮੁਹਾਰਤ ਹੈ। ਭਾਰਤ ਕੋਲ ਖਪਤਕਾਰ ਬਾਜ਼ਾਰ, ਫੂਡ ਪਾਰਕ ਅਤੇ ਖੇਤੀ-ਤਕਨਾਲੋਜੀ ਪ੍ਰਤਿਭਾ ਦੀ ਤਾਕਤ ਹੈ। ਅਸੀਂ ਮਿਲ ਕੇ ਖੇਤ ਤੋਂ ਬਾਜ਼ਾਰ ਤੱਕ ਮੁੱਲ ਲੜੀਆਂ ਅਤੇ ਵਿਸ਼ਵ ਪੱਧਰੀ ਨਿਰਯਾਤ ਮੰਚ ਤਿਆਰ ਕਰ ਸਕਦੇ ਹਾਂ।
ਵਿੱਤੀ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਭਾਰਤ ਵਿਸ਼ਵ ਆਗੂ ਹੈ। ਅੱਜ ਦੁਨੀਆ ਦੇ ਪੰਜਾਹ ਪ੍ਰਤੀਸ਼ਤ ਤੁਰੰਤ ਡਿਜੀਟਲ ਭੁਗਤਾਨ ਭਾਰਤ ਵਿੱਚ ਹੁੰਦੇ ਹਨ। ਅਸੀਂ ਡਿਜੀਟਲ ਭੁਗਤਾਨਾਂ ਦੇ ਨਾਲ-ਨਾਲ ਗ੍ਰੀਨ ਬਾਂਡ ਅਤੇ ਮਿਸ਼ਰਤ ਵਿੱਤ ਦੇ ਖੇਤਰ ਵਿੱਚ ਵੀ ਅੱਗੇ ਵਧ ਸਕਦੇ ਹਾਂ।
ਅਸੀਂ ਪੁਲਾੜ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹ ਦਿੱਤਾ ਹੈ। ਅੱਜ ਭਾਰਤ ਵਿੱਚ 400 ਤੋਂ ਵੱਧ ਪੁਲਾੜ ਸਟਾਰਟਅੱਪ ਹਨ ਅਤੇ ਹੁਣ ਤਾਂ ਇੱਕ ਯੂਨੀਕੌਰਨ ਵੀ ਬਣ ਚੁੱਕੀ ਹੈ। ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਭਾਰਤ ਦੇ ਪੁਲਾੜ ਈਕੋਸਿਸਟਮ ਨਾਲ ਮਿਲ ਕੇ ਛੋਟੇ ਉਪਗ੍ਰਹਿ, ਰੀਮੋਟ-ਸੈਂਸਿੰਗ ਅਤੇ ਸਮੁੰਦਰੀ ਨਿਗਰਾਨੀ ਦੇ ਖੇਤਰ ਵਿੱਚ ਕੰਮ ਕਰ ਸਕਦੀਆਂ ਹਨ।
ਭਾਰਤ ਵਿੱਚ ਸਮਾਰਟ ਸ਼ਹਿਰ ਮਿਸ਼ਨ ਤਹਿਤ 100 ਸ਼ਹਿਰਾਂ ਵਿੱਚ 8,000 ਤੋਂ ਵੱਧ ਪ੍ਰੋਜੈਕਟਾਂ ‘ਤੇ ਕੰਮ ਹੋ ਰਿਹਾ ਹੈ। ਅਸੀਂ ਮਿਲ ਕੇ ਸ਼ਹਿਰੀ ਗਤੀਸ਼ੀਲਤਾ, ਜਲ ਪ੍ਰਬੰਧਨ ਅਤੇ ਕੂੜਾ-ਕਰਕਟ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਕੰਮ ਕਰ ਸਕਦੇ ਹਾਂ।
ਸਾਥੀਓ,
ਮੈਂ ਮਾਓਰੀ ਕਾਰੋਬਾਰੀ ਆਗੂਆਂ ਦਾ ਵਿਸ਼ੇਸ਼ ਸਵਾਗਤ ਕਰਦਾ ਹਾਂ। ਭਾਰਤ ਦੀ ਸੱਭਿਆਚਾਰ ਅਤੇ ਮਾਓਰੀ ਪਰੰਪਰਾ, ਦੋਵਾਂ ਵਿੱਚ ਕੁਦਰਤ, ਭਾਈਚਾਰੇ ਅਤੇ ਟਿਕਾਊ ਵਿਕਾਸ ਪ੍ਰਤੀ ਡੂੰਘਾ ਸਤਿਕਾਰ ਹੈ। ਸਾਡੇ ਮੁਕਤ ਵਪਾਰ ਸਮਝੌਤੇ ਵਿੱਚ ਵੀ ਮਾਓਰੀ ਕਾਰੋਬਾਰਾਂ ਲਈ ਮੌਕਿਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸਾਡੀਆਂ ਇਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਜੋੜ ਕੇ ਅਸੀਂ ਸੰਮਲਿਤ ਅਤੇ ਟਿਕਾਊ ਵਪਾਰ ਦਾ ਇੱਕ ਨਵਾਂ ਮਾਡਲ ਤਿਆਰ ਕਰ ਸਕਦੇ ਹਾਂ।
ਸਾਥੀਓ,
ਮੇਰਾ ਸੁਝਾਅ ਹੈ ਕਿ ਅਸੀਂ ਮਿਲ ਕੇ ਇੱਕ ਬਹੁਤ ਹੀ ਅਭਿਲਾਸ਼ੀ ਕਾਰੋਬਾਰੀ ਰੋਡਮੈਪ ਤਿਆਰ ਕਰੀਏ। ਆਪਣੀਆਂ ਤਾਕਤਾਂ ਨੂੰ ਜੋੜਦੇ ਹੋਏ ਅਸੀਂ ਘੱਟੋ-ਘੱਟ ਪੰਜ ਪ੍ਰਮੁੱਖ ਪ੍ਰੋਜੈਕਟਾਂ ਦੀ ਪਛਾਣ ਕਰੀਏ ਅਤੇ ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਸਮੀਖਿਆ ਪ੍ਰਣਾਲੀ ਬਣਾਈਏ। ਤਦ ਹੀ ਅਸੀਂ ਆਪਣੇ ਸਬੰਧਾਂ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰ ਸਕਾਂਗੇ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਖਰੇ ਉਤਰ ਸਕਾਂਗੇ।
ਮੈਂ ਤੁਹਾਨੂੰ ਸਾਰਿਆਂ ਨੂੰ ਇਸ ਯਾਤਰਾ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਸੱਦਾ ਦਿੰਦਾ ਹਾਂ।
ਆਓ, ਅਸੀਂ ਆਪਣੀ ਭਾਈਵਾਲੀ ਨੂੰ ਖ਼ੁਸ਼ਹਾਲੀ ਦਾ ਮੰਚ, ਨਵੀਨਤਾ ਦਾ ਪੁਲ ਅਤੇ ਆਲਮੀ ਭਲਾਈ ਦੀ ਇੱਕ ਸ਼ਕਤੀ ਬਣਾਈਏ।
ਅਤੇ ਮੈਂ ਚਾਹੁੰਦਾ ਹਾਂ ਕਿ ਭਾਰਤ ਅਤੇ ਨਿਊਜ਼ੀਲੈਂਡ ਮਿਲ ਕੇ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰਨ।
ਅਤੇ ਮੇਰੀ ਇੱਕ ਹੋਰ ਬੇਨਤੀ ਹੈ। ਜਿਵੇਂ ਹੁਣੇ ਤੁਸੀਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਸਾਡੇ ਸਬੰਧਾਂ ਨੂੰ 100 ਸਾਲ ਹੋ ਰਹੇ ਹਨ। ਇਹ ਇੱਕ ਬਹੁਤ ਮਹੱਤਵਪੂਰਨ ਮੌਕਾ ਹੈ।
ਇਸ ਨੂੰ ਤਾਂ ਅਸੀਂ ਜ਼ਰੂਰ ਮਨਾਵਾਂਗੇ। ਪਰ ਕੀ ਅਸੀਂ ਇਹ ਸੋਚ ਸਕਦੇ ਹਾਂ ਕਿ 35 ਸਾਲ ਤੋਂ ਘੱਟ ਉਮਰ ਦੇ ਕਾਰੋਬਾਰੀਆਂ ਦਾ ਇੱਕ ਵੱਡਾ ਵਫ਼ਦ ਭਾਰਤ ਆਵੇ ਅਤੇ ਭਾਰਤ ਤੋਂ ਵੀ 35 ਸਾਲ ਤੋਂ ਘੱਟ ਉਮਰ ਦਾ ਇੱਕ ਕਾਰੋਬਾਰੀ ਵਫ਼ਦ ਨਿਊਜ਼ੀਲੈਂਡ ਜਾਵੇ?
ਤਾਂ ਜੋ ਅਸੀਂ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰ ਸਕੀਏ।
ਇਸੇ ਸ਼ੁਭਕਾਮਨਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
*********
ਐਮਜੇਪੀਐਸ/ਐਸਐਸ/ਐਸਟੀ
A stronger economic partnership between India and New Zealand will create new opportunities for businesses, innovators and our youth. Delighted to interact with industry leaders in Auckland.@chrisluxonmp
— Narendra Modi (@narendramodi) July 11, 2026
https://t.co/Zlkc3VYcDa
भारत और न्यूज़ीलैंड के संबंध एक turning point पर हैं।
— PMO India (@PMOIndia) July 11, 2026
आज हम अपने संबंधों को Strategic Partnership के सूत्र में बांध रहे हैं।
यह केवल एक diplomatic milestone नहीं है। यह हमारे साझा भविष्य का एक नया संकल्प है: PM @narendramodi
इस वर्ष दोनों देशों के बीच 9 महीनों के record समय में Free Trade Agreement किया गया।
— PMO India (@PMOIndia) July 11, 2026
यह आप सभी के लिए market access, investment, services, technology और talent mobility के नए अवसर लेकर आएगा: PM @narendramodi
India is not only a market; India is a launchpad for global growth: PM @narendramodi
— PMO India (@PMOIndia) July 11, 2026
न्यूज़ीलैंड के पास horticulture, dairy science, और forestry में विशाल expertise है।
— PMO India (@PMOIndia) July 11, 2026
भारत के पास consumer market, food parks और agri-tech talent की ताकत है।
हम मिलकर farm-to-market value chains और global export platforms बना सकते हैं: PM @narendramodi