Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਵਿੱਚ ਅੰਡਰ-17 ਦੇ ਵਿਸ਼ਵ ਕੱਪ 2017 ਦੀ ਮੇਜ਼ਬਾਨੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਫੈਡਰੇਸ਼ਨ ਇੰਟਰਨੈਸ਼ਨੇਲ ਡੀ ਫੁੱਟਬਾਲ ਐਸੋਸੀਏਸ਼ਨ (Federation Internationale de Football Association) (ਫੀਫਾ-FIFA) ਅੰਡਰ-17 ਵਿਸ਼ਵ ਕੱਪ ਦਾ ਭਾਰਤ ਵਿੱਚ 2017 ਵਿੱਚ ਆਯੋਜਨ ਕਰਨ ਲਈ ਹੇਠ ਲਿਖੇ ਅਨੁਸਾਰ ਫੈਸਲਿਆਂ ਅਨੁਸਾਰ ਆਪਣੀ ਮਨਜ਼ੂਰੀ ਦੇ ਦਿੱਤੀ ਹੈ :-

(ਏ) ਸਥਾਨ ਹੇਠ ਲਿਖੇ ਅਨੁਸਾਰ ਹਨ :

1. ਜੇਐੱਲਐੱਨ ਸਟੇਡੀਅਮ, ਨਵੀਂ ਦਿੱਲੀ

2. ਡੀ.ਵਾਈ.ਪਾਟਿਲ ਸਟੇਡੀਅਮ, ਨਵੀਂ ਮੁੰਬਈ

3. ਜੇਐੱਲਐੱਨ ਸਟੇਡੀਅਮ,ਕੋਚੀ

4. ਸਾਲਟ ਲੇਕ ਸਟੇਡੀਅਮ ਕੋਲਕਾਤਾ

5. ਜੇਐੱਲਐੱਨ ਸਟੇਡੀਅਮ,ਫਟੋਰਡਾ (Fatorda) ਗੋਆ

6. ਆਈ.ਜੀ.ਸਟੇਡੀਅਮ ਗੁਹਾਟੀ

(ਬੀ) ਖੇਡ ਮੰਤਰਾਲੇ ਦੇ ਸਕੱਤਰ, ਖੇਡ ਮੰਤਰਾਲੇ ਦੇ ਡਾਇਰੈਕਟਰ ਜਨਰਲ, ਸਪੋਰਟਸ ਅਥਾਰਿਟੀ ਆਵ੍ ਇੰਡੀਆ ਅਤੇ ਵਿੱਤੀ ਸਲਾਹਕਾਰ ਤੇ ਅਧਾਰਤ ਇੱਕ ਕਮੇਟੀ ਨੂੰ , ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF)/ਫੀਫਾ (FIFA) ਨਾਲ ਸਲਾਹ ਕਰਕੇ ਖੇਡ ਦੇ ਆਯੋਜਨ ਸਥਾਨਾਂ ਵਿੱਚ ਜ਼ਰੂਰੀ ਬਦਲਾਅ ਲਈ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਪਰਿਵਰਤਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ

(ਸੀ) ਓਵਰਲੇਅ ਅਤੇ ਡਿਸਪਲੇ ਬੋਰਡਾਂ ਸਮੇਤ ਉਪਕਰਣਾਂ ਆਦਿ ਦੀ ਦਿਸ਼ਾ ਵਿੱਚ ਲਾਗਤ ਖਰਚ ਹੋ ਸਕਦਾ ਹੈ । ਲੇਕਿਨ ਕੁੱਲ ਲਾਗਤ 95 ਕਰੋੜ ਰੁਪਏ ਦੇ ਅੰਦਰ ਹੀ ਹੋਵੇਗੀ, ਜਿਹੜੀ ਕਿ ਪਹਿਲਾਂ ਪ੍ਰਵਾਨ ਕੀਤੀ ਗਈ ਹੈ।

(ਡੀ) ਫੰਡ ਦੀ ਕਿਸੇ ਵਾਧੂ ਜ਼ਰੂਰਤ ਦੀ ਸਥਿਤੀ ਵਿੱਚ ਖੇਡ ਵਿਭਾਗ ਇਸ ਮਾਮਲੇ ਨੂੰ ਖਰਚ ਵਿਭਾਗ ਦੇ ਪਾਸ ਉਠਾਏਗਾ।

(ਈ) ਖੇਡ ਮੰਤਰਾਲੇ ਨੂੰ ਈਵੈਂਟ ਦਾ ਸੰਚਾਲਨ ਕਰਨ ਲਈ ਆਯੋਜਨ ਕਮੇਟੀ ਦਾ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

***

ਵੀਬੀਏ.ਐੱਸਐੱਚ