ਪੀਐੱਮਇੰਡੀਆ
ਆਪਣੀ ਭੂਟਾਨ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰਵਾਨਗੀ ਬਿਆਨ ਦਾ ਮੂਲ-ਪਾਠ ਨਿਮਨਲਿਖਿਤ ਹੈ।
“ਮੈਂ 17-18 ਅਗਸਤ, 2019 ਨੂੰ ਭੂਟਾਨ ਦੇ ਸਰਕਾਰੀ ਦੌਰੇ ਉੱਤੇ ਹੋਵਾਂਗਾ।
ਮੌਜੂਦਾ ਕਾਰਜਕਾਲ ਦੀ ਸ਼ੁਰੂਆਤ ਵਿੱਚ ਭੂਟਾਨ ਦੀ ਮੇਰੀ ਯਾਤਰਾ ਉੱਚ ਅਹਿਮੀਅਤ ਨੂੰ ਦਰਸਾਉਂਦੀ ਹੈ ਜੋ ਸਾਡੇ ਭਰੋਸੇਯੋਗ ਮਿੱਤਰ ਅਤੇ ਗੁਆਂਢੀ, ਭੂਟਾਨ ਨਾਲ ਭਾਰਤ ਦੇ ਸਬੰਧਾਂ ਨੂੰ ਸਰਕਾਰ ਦਿੰਦੀ ਹੈ।
ਭਾਰਤ ਅਤੇ ਭੂਟਾਨ ਦੇ ਸ਼ਾਨਦਾਰ ਦੁਵੱਲੇ ਸਬੰਧ ਹਨ ਜਿਸ ਦੀ ਮਿਸਾਲ ਸਾਡੀ ਵਿਸਤ੍ਰਿਤ ਵਿਕਾਸ ਭਾਈਵਾਲੀ, ਪਰਸਪਰ ਲਾਭਕਾਰੀ ਪਣ-ਬਿਜਲੀ ਸਹਿਯੋਗ ਅਤੇ ਮਜ਼ਬੂਤ ਵਪਾਰ ਅਤੇ ਆਰਥਿਕ ਸਬੰਧਾਂ ਤੋਂ ਮਿਲਦੀ ਹੈ। ਇੱਕ ਸਾਂਝੀ ਅਧਿਆਤਮਕ ਵਿਰਾਸਤ ਅਤੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਰਾਹੀਂ ਹੋਰ ਇਹ ਮਜ਼ਬੂਤ ਹੁੰਦੇ ਹਨ।
ਪਿਛਲੇ ਸਾਲ ਦੋਹਾਂ ਦੇਸ਼ਾਂ ਨੇ ਰਸਮੀ ਡਿਪਲੋਮੈਟਿਕ ਸਬੰਧਾਂ ਦੀ ਗੋਲਡਨ ਜੁਬਲੀ ਸੰਯੁਕਤ ਤੌਰ ‘ਤੇ ਮਨਾਈ।
ਭਾਰਤ-ਭੂਟਾਨ ਦੀ ਭਾਈਵਾਲੀ ਅੱਜ ਇੱਕ ਵਿਸ਼ੇਸ਼ ਚਰਿੱਤਰ ਅਤੇ ਤੱਤ ਵਾਲੀ ਬਣੀ ਹੋਈ ਹੈ ਅਤੇ ਭਾਰਤ ਸਰਕਾਰ ਦੀ ‘ਗੁਆਂਢ ਪਹਿਲਾਂ‘ ਨੀਤੀ ਦਾ ਇੱਕ ਅਹਿਮ ਥੰਮ੍ਹ ਹੈ।
ਮੈਂ ਭੂਟਾਨ ਦੇ ਮਾਣਯੋਗ ਮਹਾਰਾਜਾ, ਮਹਾਮਹਿਮ ਚੌਥੇ ਡਰੱਕ ਗਯਾਲਪੋ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਬਾਰੇ ਲਾਹੇਵੰਦ ਗੱਲਬਾਤ ਕਰਨ ਲਈ ਉਤਸੁਕ ਹਾਂ। ਮੈਂ ਵਕਾਰੀ ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਵਿਖੇ ਨੌਜਵਾਨ ਭੂਟਾਨੀ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਵੀ ਉਤਸੁਕ ਹਾਂ।
ਮੈਨੂੰ ਭਰੋਸਾ ਹੈ ਕਿ ਮੇਰੀ ਯਾਤਰਾ ਸਾਡੀ ਭੂਟਾਨ ਨਾਲ ਜਾਂਚੀ-ਪਰਖੀ ਅਤੇ ਕੀਮਤੀ ਮਿੱਤਰਤਾ ਨੂੰ ਹੋਰ ਉਤਸ਼ਾਹਿਤ ਕਰੇਗੀ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਖੁਸ਼ਹਾਲ ਭਵਿੱਖ ਅਤੇ ਪ੍ਰਗਤੀ ਨੂੰ ਹੋਰ ਮਜ਼ਬੂਤ ਕਰੇਗੀ। ”
*****
ਵੀਆਰਆਰਕੇ/ਕੇਪੀ
On 17th and 18th August, I will be in Bhutan for a bilateral visit that reflects the high importance attached to strong relations with our trusted friend and neighbour. I would be taking part in a wide range of programmes during this visit. https://t.co/X4LJXMscAc
— Narendra Modi (@narendramodi) August 16, 2019