ਪੀਐੱਮਇੰਡੀਆ
ਸ਼ਹੀਦੋ ਅਮਰ ਰਹੋ ਅਮਰ ਰਹੋ ਸ਼ਹੀਦੋ ਅਮਰ ਰਹੋ ਅਮਰ ਰਹੋ
ਸ਼ਹੀਦੋ ਅਮਰ ਰਹੋ ਅਮਰ ਰਹੋ
ਸ਼ਹੀਦੋ ਅਮਰ ਰਹੋ ਅਮਰ ਰਹੋ
ਬੰਦੇ ਮਾਤਰਮ ਬੰਦੇ ਮਾਤਰਮ
ਬੰਦੇ ਮਾਤਰਮ ਬੰਦੇ ਮਾਤਰਮ
ਬੰਦੇ ਮਾਤਰਮ ਬੰਦੇ ਮਾਤਰਮ
ਮੇਰੀ ਖੁਸ਼ਕਿਸਮਤੀ ਹੈ ਇਸ ਮਹੱਤਵਪੂਰਨ ਇਤਿਹਾਸਕ ਅਵਸਰ ‘ਤੇ ਤੁਹਾਡੇ ਸਭ ਦੇ ਵਿਚਕਾਰ ਆ ਕੇ ਇਸ ਦੇਸ਼ ਦੇ ਵੀਰ ਜਵਾਨਾਂ ਨੂੰ ਨਮਨ ਕਰਨ ਦਾ ਮੈਨੂੰ ਮੌਕਾ ਮਿਲਿਆ, ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ ਹੈ। ਆਪਣੇ ਦੇਸ਼ ਵਿੱਚ ਜਦੋਂ ਸੈਨਾ ਨੂੰ ਯਾਦ ਕਰਦੇ ਹਾਂ ਤਾਂ ਉਸ ਨੂੰ ਜ਼ਿਆਦਾਤਰ ਇੱਕ ਹੀ ਰੂਪ ਵਿੱਚ ਕਰਦੇ ਹਾਂ, ਵਰਦੀ, ਹੱਥ ਵਿੱਚ ਹਥਿਆਰ, ਅੱਖਾਂ ਵਿੱਚ ਜਵਾਲਾ ਜਿਵੇਂ ਹਰ ਪਲ ਦੁਸ਼ਮਣ ਦੀ ਤਲਾਸ਼ ਵਿੱਚ ਹੋਣ। ਪਰ ਕਦੇ-ਕਦੇ ਇਹ ਵੀ ਸੋਚੋ ਕਿ ਭਾਰਤ ਦੀ ਸੈਨਾ ਸ਼ਕਤੀ ਮਾਨਵਤਾ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਕਿਧਰੇ ਵੀ ਕੁਦਰਤੀ ਸੰਕਟ ਆਇਆ ਹੋਵੇ, ਪਿਛਲੇ ਕੁਝ ਦਿਨਾਂ ਵਿੱਚ ਸਾਨੂੰ ਸਾਰਿਆਂ ਨੂੰ ਯਾਦ ਹੈ ਬਦਰੀਨਾਥ, ਕੇਦਾਰਨਾਥ ਦਾ ਕੁਦਰਤੀ ਸੰਕਟ। ਉਦੋਂ ਪੂਰਾ ਦੇਸ਼, ਦੇਸ਼ ਦੇ ਜਵਾਨਾਂ ਨੂੰ ਆਪਣੇ ਆਪਣੇ ਸਥਾਨ ‘ਤੇ ਨਮਨ ਕਰ ਰਿਹਾ ਸੀ। ਜਿਸ ਪ੍ਰਕਾਰ ਨਾਲ ਉਹ ਜੱਦੋਜਹਿਦ ਕਰਕੇ ਮੁਸ਼ਕਲ ਵਿੱਚ ਫਸੇ ਹੋਏ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਖਪਾ ਰਹੇ ਸਨ।
ਦੋ ਸਾਲ ਪਹਿਲਾਂ ਜਦੋਂ ਸ੍ਰੀਨਗਰ ਵਿੱਚ ਵੱਡਾ ਭਿਆਨਕ ਹੜ੍ਹ ਆਇਆ, ਪਹਿਲੀ ਵਾਰ ਸ੍ਰੀਨਗਰ ਨੇ ਇੰਨਾ ਭਿਆਨਕ ਹੜ੍ਹ ਦੇਖਿਆ। ਅਜਿਹੀਆਂ ਸਮੱਸਿਆਵਾਂ ਨਾਲ ਜੂਝਣਾ ਇੱਕ ਸਰਕਾਰ ਲਈ ਵੀ ਮੁਸ਼ਕਲ ਕੰਮ ਸੀ। ਅਜਿਹੇ ਸਮੇਂ ਦੇਸ਼ ਨੇ ਦੇਖਿਆ ਕਿ ਸਾਡੀ ਸੈਨਾ ਦੇ ਜਵਾਨ ਸ੍ਰੀਨਗਰ ਦੀਆਂ ਇਨ੍ਹਾਂ ਵਾਦੀਆਂ ਵਿੱਚ ਹੜ੍ਹ ਪੀੜਤਾਂ ਦਾ ਜੀਵਨ ਬਚਾਉਣ ਲਈ ਆਪਣੇ ਆਪ ਨੂੰ ਖਪਾ ਰਹੇ ਸਨ। ਅਤੇ ਜਦੋਂ ਉਹ ਇਨ੍ਹਾਂ ਮੁਸੀਬਤਾਂ ਵਿੱਚ ਫਸੇ ਲੋਕਾਂ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ, ਇਹ ਮੇਰੀ ਸੈਨਾ ਦੀ ਸਿਖਲਾਈ ਦੇਖੋ, ਮੇਰੀ ਸੈਨਾ ਦੇ ਅੰਦਰ ਭਰੀ ਹੋਈ ਉਸ ਮਾਨਵਤਾ ਨੂੰ ਦੇਖੋ ਕਿ ਕਦੇ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਇਹ ਤਾਂ ਉਹ ਲੋਕ ਹਨ, ਜੋ ਕਦੇ ਪੱਥਰ ਮਾਰਦੇ ਹਨ ਕਦੇ ਸਾਡੀਆਂ ਅੱਖਾਂ ਫੋੜ੍ਹ ਦਿੰਦੇ ਹਨ, ਕਦੇ ਸਾਡਾ ਸਿਰ ਫੋੜ੍ਹ ਦਿੰਦੇ ਹਨ, ਕਦੇ ਪੱਥਰਾਂ ਦਾ ਹਮਲਾ ਇੰਨਾ ਭਿਆਨਕ ਹੁੰਦਾ ਹੈ ਕਿ ਮੌਤ ਹੋ ਜਾਂਦੀ ਹੈ। ਇਹ ਸਾਰੇ ਅਨੁਭਵ ਤੋਂ ਬਾਅਦ ਵੀ ਜਦੋਂ ਮਾਨਵਤਾ ਨੇ ਲਲਕਾਰਿਆ, ਇਹ ਮੇਰੀ ਫੌਜ ਦੇ ਜਵਾਨ, ਕੱਲ• ਕੀ ਹੋਇਆ ਸੀ, ਕਿਸ ਨੇ ਕੀ ਕੀਤਾ ਸੀ, ਇਸ ਨੂੰ ਰੱਤੀ ਭਰ ਮਨ ਵਿੱਚ ਨਾ ਰੱਖਦੇ ਹੋਏ, ਉਸ ਦੀ ਵੀ ਜ਼ਿੰਦਗੀ ਮੇਰੇ ਦੇਸ਼ ਵਾਸੀ ਦੀ ਜ਼ਿੰਦਗੀ ਹੈ, ਉਸ ਨੂੰ ਬਚਾਉਣ ਲਈ ਵੀ ਜੀ-ਜਾਨ ਨਾਲ ਜੁਟ ਰਹੇ ਹਨ।
ਅੱਜ ਪੂਰੇ ਵਿਸ਼ਵ ਵਿੱਚ ਦੁਨੀਆ ਦੇ ਜੋ ਰੱਖਿਆ ਬਲ ਹਨ, ਸੁਰੱਖਿਆ ਬਲ ਹਨ, ਹੋ ਸਕਦਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਕੋਲ ਸੈਨਾ ਸ਼ਕਤੀ ਸਾਡੇ ਤੋਂ ਸੈਂਕੜੇ ਗੁਣਾ ਜ਼ਿਆਦਾ ਹੋਏਗੀ, ਪਰ ਵਿਸ਼ਵ ਜਦੋਂ ਸਾਡੇ ਸੁਰੱਖਿਆ ਬਲਾਂ ਦਾ ਭਿੰਨ-ਭਿੰਨ ਪੈਰਾਮੀਟਰ ਨਾਲ ਮੁੱਲਾਂਕਣ ਕਰਦਾ ਹੈ ਤਾਂ discipline, ਆਚਾਰ, ਆਮ ਨਾਗਰਿਕਾਂ ਪ੍ਰਤੀ ਵਿਵਹਾਰ, ਇਨ੍ਹਾਂ ਸਾਰੇ ਮਾਪਦੰਡਾਂ ਵਿੱਚ ਭਾਰਤ ਦੀ ਸੈਨਾ ਪਹਿਲੀ ਕਤਾਰ ਵਿੱਚ ਨਜ਼ਰ ਆਉਂਦੀ ਹੈ, ਪੂਰੇ ਵਿਸ਼ਵ ਵਿੱਚ ਨਜ਼ਰ ਆਉਂਦੀ ਹੈ। ਪੂਰੇ ਵਿਸ਼ਵ ਵਿੱਚ ਸ਼ਾਂਤੀ ਲਈ ਇੱਕ peace keeping ਫੋਰਸ ਬਣੀ ਹੋਈ ਹੈ। ਜਿਸ ਵਿੱਚ ਦੁਨੀਆ ਭਰ ਦੇ ਰੱਖਿਆ ਬਲਾਂ ਦੇ ਜਵਾਨ ਵਾਰੀ-ਵਾਰੀ ਨਾਲ ਆਉਂਦੇ ਹਨ, ਕੋਈ ਦੋ ਸਾਲ ਉੱਥੇ ਸੇਵਾ ਦਿੰਦੇ ਹਨ, ਕੋਈ ਤਿੰਨ ਸਾਲ ਦਿੰਦੇ ਹਨ, ਜਿਸ ਦੇਸ਼ ਵਿੱਚ ਉਨ੍ਹਾਂ ਨੂੰ ਲਗਾਇਆ ਜਾਂਦਾ ਹੈ, ਉਸ ਦੇਸ਼ ਦੀ ਸ਼ਾਂਤੀ ਲਈ ਉਹ ਆਪਣਾ ਜੀਵਨ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਵਿਸ਼ਵ ਦੀ ਜੋ peace keeping ਫੋਰਸ ਹੈ, ਹਰ ਹਿੰਦੁਸਤਾਨੀ ਨੂੰ ਮਾਣ ਹੋਏਗਾ ਕਿ ਵਿਸ਼ਵ ਦੀ ਇਸ peace keeping ਫੋਰਸ ਵਿੱਚ ਇੰਨੇ ਸਾਲਾਂ ਵਿੱਚ ਲਗਾਤਾਰ ਸਭ ਤੋਂ ਜ਼ਿਆਦਾ ਯੋਗਦਾਨ ਦੇਣ ਵਾਲਾ ਕੋਈ ਦੇਸ਼ ਹੈ ਤਾਂ ਉਸ ਦੇਸ਼ ਦਾ ਨਾਂਅ ਹਿੰਦੁਸਤਾਨ ਹੈ। ਅਤੇ ਇਹ ਇਸ ਲਈ ਸੰਭਵ ਹੁੰਦਾ ਹੈ ਕਿ ਸਾਡੇ ਸੁਰੱਖਿਆ ਬਲ ਦੇ ਜਵਾਨਾਂ ਨੇ ਸਿਰਫ ਸ਼ਸਤਰ ਦੇ ਅਧਾਰ ‘ਤੇ ਨਹੀਂ, ਨੈਤਿਕਤਾ ਦੀ ਸਥਾਪਨਾ ਨਾਲ, ਆਪਣੇ ਆਚਰਣ ਨਾਲ, ਆਪਣੇ ਵਿਵਹਾਰ ਨਾਲ ਵਿਸ਼ਵ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਉਦੋਂ ਜਾ ਕੇ ਇਹ ਪ੍ਰਸਿੱਧੀ ਪ੍ਰਾਪਤ ਹੁੰਦੀ ਹੈ।
ਇਨ੍ਹਾਂ ਦਿਨਾਂ ਵਿੱਚ West Asia ਵਿੱਚ ਲਗਾਤਾਰ ਬੰਬ ਧਮਾਕੇ ਦੀ ਅਵਾਜ਼ ਸੁਣਾਈ ਦੇ ਰਹੀ ਹੈ। ਦਹਿਸ਼ਤਗਰਦੀ ਨੇ ਭਿਆਨਕ ਰੂਪ ਲੈ ਲਿਆ ਹੈ। ਯਮਨ ਵਿੱਚ ਹਿੰਦੁਸਤਾਨ ਦੇ ਹਜ਼ਾਰਾਂ ਨਾਗਰਿਕ ਫਸੇ ਸਨ, ਬੰਬ ਬਰਸ ਰਹੇ ਸਨ, ਜੀਵਨ ਅਤੇ ਮੌਤ ਦੇ ਵਿਚਕਾਰ ਭਾਰਤ ਦੇ ਨਾਗਰਿਕ ਉੱਥੇ ਮੁਸੀਬਤ ਵਿੱਚ ਘਿਰੇ ਹੋਏ ਸਨ, ਅਸੀਂ ਸੈਨਾ ਦੇ ਜਵਾਨਾਂ ਨੂੰ ਉੱਥੇ ਭੇਜਿਆ, ਮਦਦ ਲਈ ਹਰ ਵਿਵਸਥਾ ਲੈ ਕੇ ਭੇਜਿਆ ਅਤੇ ਇਹ ਮੇਰੀ ਸੈਨਾ ਦੇ ਜਵਾਨਾਂ ਦੀ ਸ਼ਕਤੀ ਦੇਖੋ, 5 ਹਜ਼ਾਰ ਤੋਂ ਜ਼ਿਆਦਾ ਉੱਥੇ ਫਸੇ ਹੋਏ ਸਾਡੇ ਭਾਈ-ਭੈਣਾਂ ਨੂੰ ਸਲਾਮਤ ਹਿੰਦੁਸਤਾਨ ਵਾਪਸ ਲੈ ਕੇ ਆਏ। ਅਤੇ ਸਿਰਫ ਹਿੰਦੁਸਤਾਨ ਦੇ ਨਹੀਂ, ਦੁਨੀਆ ਦੇ ਅਨੇਕ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ; ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀ ਬਚਾ ਕੇ ਲੈ ਕੇ ਆਏ ਸਨ। ਇਹ ਭਾਰਤ ਦੀ ਸੈਨਾ ਦੇ ਇਨ੍ਹਾਂ ਰੂਪਾਂ ‘ਤੇ ਅਜੇ ਵੀ ਸਮੇਂ-ਸਮੇਂ ‘ਤੇ ਤਾਂ ਕਦੇ ਨਜ਼ਰ ਪੈ ਜਾਂਦੀ ਹੈ, ਪਰ ਨਿਰੰਤਰ ਰੂਪ ਵਿੱਚ ਅਸੀਂ ਇਸ ਸ਼ਕਤੀ ਨੂੰ ਕਦੇ-ਕਦੇ ਭੁੱਲ ਜਾਂਦੇ ਹਾਂ ਅਤੇ ਸਿਰਫ ਸੀਮਾ, ਗੋਲੀਆਂ, ਬੰਬ, ਬੰਦੂਕ, ਪਿਸਤੌਲ, ਦੁਸ਼ਮਣ, ਉਸ ਦੇ ਇਰਦ-ਗਿਰਦ ਇਸ ਤਾਕਤ ਨੂੰ ਤਰਾਜੂ ‘ਤੇ ਤੋਲਦੇ ਰਹਿੰਦੇ ਹਾਂ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ, ਹਿੰਦੁਸਤਾਨ ਦਾ ਇਤਿਹਾਸ ਤਾਂ ਇਸ ਗੱਲ ਦਾ ਗਵਾਹ ਹੈ, ਹਜ਼ਾਰਾਂ ਸਾਲਾ ਦਾ ਸਾਡਾ ਇਤਿਹਾਸ ਹੈ, ਸਾਡੇ ਪੁਰਖਿਆਂ ਨੇ ਕਦੇ ਵੀ ਕਿਸੇ ਦੀ ਇੱਕ ਇੰਚ ਜ਼ਮੀਨ ਲਈ ਝਗੜਾ ਨਹੀਂ ਕੀਤਾ ਹੈ, ਯੁੱਧ ਨਹੀਂ ਕੀਤਾ ਹੈ, ਦੁਨੀਆ ਦੇ ਕਿਸੇ ਦੇਸ਼ ਨੂੰ ਦਬੋਚਣ ਲਈ, ਆਪਣਾ ਬਣਾਉਣ ਲਈ ਹਮਲਾ ਨਹੀਂ ਕੀਤਾ ਹੈ। ਪਰ ਜੇਕਰ ਕਦਰਾਂ ਕੀਮਤਾਂ, ਆਦਰਸ਼ਾਂ ਲਈ ਜੀਵਨ ਮੌਤ ਦੀ ਜੰਗ ਖੇਡਣ ਦੀ ਨੌਬਤ ਆਈ, ਹਿੰਦੁਸਤਾਨ ਦੀ ਸੈਨਾ ਕਦੇ ਪਿੱਛੇ ਨਹੀਂ ਹੈ।
ਮੇਰੇ ਪਿਆਰੇ ਭਾਈਓ-ਭੈਣੋਂ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ, ਇਹ ਲੜਾਈਆਂ ਨਾ ਅਸੀਂ ਕੀਤੀਆਂ ਸਨ, ਨਾ ਹੀ ਇਹ ਯੁੱਧ ਸਾਡੇ ਲਈ ਹੋਏ ਸਨ, ਨਾ ਹੀ ਇਸ ਯੁੱਧ ਦੇ ਨਤੀਜਿਆਂ ਦਾ ਸਾਨੂੰ ਕੋਈ ਲਾਭ ਹੋਣਾ ਸੀ। ਇਸ ਤੋਂ ਸਾਡਾ ਕੋਈ ਲੈਣ-ਦੇਣ ਨਹੀਂ ਸੀ। ਪਰ ਦੋ ਵਿਸ਼ਵ ਯੁੱਧਾਂ ਵਿੱਚ ਇਸ ਧਰਤੀ ਦੀ ਸੰਤਾਨ, ਮੇਰੇ ਦੇਸ਼ ਦੇ ਵੀਰ ਜਵਾਨ, ਮੇਰੇ ਵੀਰ ਸੈਨਿਕ, ਡੇਢ ਲੱਖ ਜਵਾਨਾਂ ਨੇ ਕੁਰਬਾਨੀ ਦਿੱਤੀ ਸੀ, ਡੇਢ ਲੱਖ। ਪੂਰਾ ਵਿਸ਼ਵ ਇਸ ਗੱਲ ਨੂੰ ਭੁੱਲ ਰਿਹਾ ਹੈ, ਬਦਕਿਸਮਤੀ ਹੈ ਕਿ ਕਦੇ-ਕਦੇ ਅਸੀਂ ਵੀ ਭੁੱਲ ਜਾਂਦੇ ਹਾਂ। ਡੰਕੇ ਦੀ ਚੋਟ ‘ਤੇ ਦੁਨੀਆ ਦੇ ਸਾਮਹਣੇ ਸਾਡੇ ਪੁਰਖਿਆਂ ਦਾ ਮਾਨਵਤਾ ਲਈ ਕੀਤਾ ਹੋਇਆ ਇਹ ਤਿਆਗ ਅਤੇ ਕੁਰਬਾਨੀ ਬਾਰ-ਬਾਰ ਦੁਨੀਆਂ ਨੂੰ ਯਾਦ ਕਰਾਉਣ ਦੀ ਲੋੜ ਹੈ। ਇੱਥੇ ਗਾਂਧੀ ਇਸ ਤਰ੍ਹਾਂ ਹੀ ਪੈਦਾ ਨਹੀਂ ਹੁੰਦੇ, ਇੱਥੇ ਬੁੱਧ ਇਸ ਤਰ੍ਹਾਂ ਹੀ ਪੈਦਾ ਨਹੀਂ ਹੁੰਦੇ ਹਨ, ਇੱਕ ਮਹਾਨ ਪਰੰਪਰਾ ਹੈ ਜਿਸ ਵਿੱਚ ਵੀਰ ਸੈਨਿਕ ਵੀ ਮਾਨਤਵਾ ਲਈ ਮਰਦੇ ਹਨ ਤਾਂ ਗਾਂਧੀ ਵੀ ਮਾਨਵਤਾ ਲਈ ਜਿਊਂਦੇ ਹਨ, ਇਹ ਇਸ ਧਰਤੀ ਦੀ ਵਿਸ਼ੇਸ਼ਤਾ ਰਹੀ ਹੈ। ਅਤੇ ਉਸ ਹੀ ਵਿਸ਼ੇਸ਼ਤਾ ਨੂੰ ਲੈ ਕੇ ਅੱਜ ਦੁਨੀਆ ਵਿੱਚ ਸਾਡੀ ਸੈਨਾ ਨੂੰ ਲੈ ਕੇ ਮਾਣ ਕਰ ਸਕਦੇ ਹਾਂ। ਜਲ ਹੋਵੇ, ਥਲ ਹੋਵੇ, ਵਾਯੂ ਹੋਵੇ, ਸਾਡੇ ਹੋਰ ਵੀ ਸੁਰੱਖਿਆ ਬਲ, BSF ਦੇ ਜਵਾਨ, ਜਿਸ ਪ੍ਰਕਾਰ ਨਾਲ ਸੀਮਾ ‘ਤੇ ਡਟੇ ਹੁੰਦੇ ਹਨ, CRPF ਦੇ ਜਵਾਨ, Coast guard ਦੇ ਜਵਾਨ, ਅਣਗਿਣਤ ਵਿਵਸਥਾਵਾਂ ਹਨ, ਜੋ ਇਸ ਲਈ ਆਪਣੀ ਜਵਾਨੀ ਖਪਾ ਦਿੰਦੇ ਹਨ ਕਿ ਅਸੀਂ ਆਰਾਮ ਦੀ ਨੀਂਦ ਸੌਂ ਸਕੀਏ। ਮੇਰੇ ਦੇਸ਼ ਦੀ ਸੈਨਾ ਨੂੰ ਅਸੀਂ ਆਰਾਮ ਦੀ ਨੀਂਦ ਸੌਂ ਜਾਈਏ, ਉਸ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ। ਅਸੀਂ ਆਰਾਮ ਦੀ ਨੀਂਦ ਨਾਲ ਸੌਂ ਜਾਈਏ, ਉਸ ਨੂੰ ਸੰਤੁਸ਼ਟੀ ਹੁੰਦੀ ਹੈ। ਸਾਡੇ ਸੌਣ ‘ਤੇ ਉਸ ਨੂੰ ਸ਼ਿਕਾਇਤ ਨਹੀਂ ਹੁੰਦੀ ਹੈ। ਪਰ ਜਾਗਣ ਦੇ ਵਕਤ ਵੀ ਜੇਕਰ ਸੌਂ ਜਾਈਏ ਤਾਂ ਸੈਨਾ ਸਾਨੂੰ ਕਦੇ ਮਾਫ ਨਹੀਂ ਕਰਦੀ ਹੈ ਅਤੇ ਬਦਕਿਸਮਤੀ ਇਹ ਹੈ ਕਿ ਕਦੇ-ਕਦੇ ਅਸੀਂ ਜਾਗਣ ਦੇ ਸਮੇਂ ਵੀ ਸੌਂਏ ਦੇਖੇ ਜਾਂਦੇ ਹਾਂ।
ਸੰਸਕ੍ਰਿਤ ਵਿੱਚ ਕਿਹਾ ਹੈ:
ਰਾਸ਼ਟਰਾਯਾਮ ਜਾਗਰਯਾਮ ਵਯਮ (राष्ट्रा याम जागरयाम वयम )Eternal Vigilance is the Price of Liberty.
ਲਗਾਤਾਰ ਜਾਗਦੇ ਰਹੋ। ਅਤੇ ਸਿਰਫ ਸੈਨਾ ਦੇ ਜਵਾਨ ਜਾਗਦੇ ਰਹਿਣ, ਇਹ ਤਾਂ ਉਨ੍ਹਾਂ ਨਾਲ ਅਨਿਆਂ ਹੋਏਗਾ। ਸਾਨੂੰ ਵੀ ਜਾਗਣ ਦੇ ਸਮੇਂ ‘ਤੇ ਜਾਗਣਾ ਹੀ ਚਾਹੀਦਾ ਹੈ। ਉਸ ਸਮੇਂ ਸੌਣ ਦਾ ਸਾਨੂੰ ਹੱਕ ਨਹੀਂ ਹੈ। ਜੇਕਰ ਕੋਈ ਇਹ ਭੁਲੇਖਾ ਰੱਖਦਾ ਹੈ ਕਿ ਹੱਥ ਵਿੱਚ ਕਿੰਨਾ ਆਧੁਨਿਕ ਸ਼ਸਤਰ ਹੈ, ਗੋਲੀ ਕਿੰਨੀ ਦੂਰ ਤੱਕ ਜਾ ਸਕਦੀ ਹੈ, ਇੰਨੇ ਮਾਤਰ ਨਾਲ ਸੈਨਾ ਜਿੱਤ ਜਾਂਦੀ ਹੈ ਤਾਂ ਇਹ ਸਾਡਾ ਭੁਲੇਖਾ ਹੈ। ਸੈਨਾ ਦਾ ਸਭ ਤੋਂ ਵੱਡਾ ਸ਼ਸਤਰ ਹੁੰਦਾ ਹੈ ਉਹ ਉਸ ਦਾ ਮਨੋਬਲ ਹੁੰਦਾ ਹੈ। ਉਸ ਦੇ ਮਨ ਦੀ ਤਾਕਤ ਹੁੰਦੀ ਹੈ। ਅਤੇ ਇਹ ਮਨੋਬਲ ਇਹ ਮਨ ਦੀ ਤਾਕਤ ਸ਼ਸਤਰ ਤੋਂ ਨਹੀਂ ਆਉਂਦੀ ਹੈ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਇਕੱਠੇ ਮਿਲ ਕੇ ਉਨ੍ਹਾਂ ਦੇ ਪਿੱਛੇ ਖੜ੍ਹੇ ਰਹਿਣ ਨਾਲ ਆਉਂਦੀ ਹੈ।
ਸਾਡੇ ਦੇਸ਼ ਦੀ ਮੈਨੂੰ ਬਹੁਤ ਪੁਰਾਣੀ ਇੱਕ ਘਟਨਾ ਯਾਦ ਹੈ। 62 (sixty two) ਦੀ war ਤੋਂ ਬਾਅਦ ਦੀਵਾਲੀ ਦੇ ਦਿਨ ਸਨ, ਤਾਂ ਲੋਕ ਮਿਠਾਈ ਦੇ ਪੈਕੇਟ ਫੌਜ ਨੂੰ ਭੇਜਦੇ ਰਹਿੰਦੇ ਸਨ, ਕੋਈ ਵੀ ਪਤਾ ਮਿਲ ਜਾਵੇ ਤਾਂ, ਠੀਕ ਹੈ ਕਿ ਦੇਸ਼ ਦੀ ਆਰਮੀ ਦੇ ਜਵਾਨ ਅਜਿਹਾ ਕਹਿ ਕੇ ਭੇਜਦੇ ਰਹਿੰਦੇ ਸਨ। ਪਹੁੰਚਦੇ ਪਹੁੰਚਦੇ ਸ਼ਾਇਦ ਉਹ ਖਰਾਬ ਵੀ ਹੋ ਜਾਵੇ ਪਰ ਭਗਤੀ ਭਾਵਨਾ ਨਾਲ ਪਹੁੰਚਾਉਂਦੇ ਸਨ। ਮੈਂ ਕਦੇ ਸੁਣਿਆ ਸੀ ਕਿ ਬੜੌਦਾ ਤੋਂ ਇੱਕ ਬੇਟੀ ਨੇ ਕਿਸੇ ਜਵਾਨ ਨੂੰ ਮਿਠਾਈ ਭੇਜੀ, ਆਪਣਾ ਪਤਾ ਵੀ ਉਸ ਵਿੱਚ ਪਾ ਦਿੱਤਾ ਨਾਲ ਹੀ। ਜਿਸ ਜਵਾਨ ਕੋਲ ਉਹ ਮਿਠਾਈ ਪਹੁੰਚੀ, ਨਾਲ ਹੀ ਉਹ ਪਤਾ ਵੀ ਪਹੁੰਚਿਆ। ਅਤੇ ਬਾਅਦ ਵਿੱਚ ਮੈਨੂੰ ਪਤਾ ਲਗਿਆ ਕਿ ਜੀਵਨ ਭਰ ਉਸ ਫੌਜੀ ਨੇ ਉਸ ਭੈਣ ਨੂੰ ਆਪਣੀ ਸਕੀ ਭੈਣ ਤੋਂ ਜ਼ਿਆਦਾ ਪਿਆਰ ਦਿੱਤਾ। ਇਹ ਸੈਨਾ ਦੇ ਰੂਪ ਜੋ ਹਨ, ਇਸ ਨੂੰ ਕਦੇ ਕਦੇ ਅਸੀਂ ਭਲੀਭਾਂਤ ਸਮਝ ਨਹੀਂ ਸਕਦੇ । ਸਾਡੀ ਸੈਨਾ, ਅਤੇ ਮੈਂ ਕਿਹਾ ਸੀ ਸੈਨਾ ਬੋਲਦੀ ਨਹੀਂ ਹੈ, ਸੈਨਾ ਕੰਮ ਕਰਦੀ ਹੈ। ਅਤੇ ਉਸ ਦਿਨ ਮੇਰੇ ਵਾਲ ਖਿੱਚ ਲਏ ਜਾਂਦੇ ਸਨ, ਮੋਦੀ ਸੌਂ ਰਿਹਾ ਹੈ, ਮੋਦੀ ਕੁਝ ਕਰ ਨਹੀਂ ਰਿਹਾ ਹੈ। ਪਰ ਜਿਵੇਂ ਸਾਡੀ ਸੈਨਾ ਬੋਲਦੀ ਨਹੀਂ, ਕੰਮ ਕਰਦੀ ਹੈ, ਸਾਡੇ ਰੱਖਿਆ ਮੰਤਰੀ ਵੀ ਬੋਲਦੇ ਨਹੀਂ ਹਨ।
ਪਿਆਰੇ ਦੇਸ਼ਵਾਸੀਓ, ਮੈਂ ਮੱਧ ਪ੍ਰਦੇਸ਼ ਸਰਕਾਰ ਨੂੰ ਵਿਸ਼ੇਸ਼ ਰੂਪ ਨਾਲ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਉਨ੍ਹਾਂ ਨੇ ਇਹ ਸੂਰਬੀਰਾਂ ਦੀ ਯਾਦਗਾਰ ਦਾ ਨਿਰਮਾਣ ਕੀਤਾ, ਯੁੱਧ ਯਾਦਗਾਰਾਂ ਤਾਂ ਹੁੰਦੀਆਂ ਹਨ, ਸ਼ਹੀਦ ਸਮਾਰਕ ਵੀ ਹੁੰਦੇ ਹਨ, ਪਰ ਸ਼ੌਰਿਆ ਸਮਾਰਕ ਇਸ ਦੇ ਅੰਦਰ ਇਹ ਸਭ ਕੁਝ ਸ਼ਾਮਲ ਹੁੰਦਾ ਹੈ, ਉਸ ਤੋਂ ਵੀ ਪਲੱਸ (Plus) ਹੁੰਦਾ ਹੈ। ਸ਼ੌਰਿਆ ਸਮਾਰਕ ਸਾਡੇ ਸਾਰਿਆਂ ਲਈ ਇੱਕ ਤੀਰਥ ਖੇਤਰ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਪ੍ਰੇਰਣਾ ਦਾ ਮੰਦਿਰ ਹੈ। ਅਸੀਂ ਦੇਖੀਏ ਤਾਂ ਸਹੀ, ਮਹਿਸੂਸ ਤਾਂ ਕਰੀਏ, ਅਸੀਂ ਜਾਣੀਏ ਤਾਂ ਸਹੀ ਸੈਨਾ ਹੈ ਕੀ? ਜ਼ਿੰਦਗੀ ਕੀ ਹੈ ਉਨ੍ਹਾਂ ਦੀ? ਅਜਿਹੀ ਕਿਹੜੀ ਸਿਖਲਾਈ ਹੈ ਕਿ ਰਗ-ਰਗ ਵਿੱਚ ਹਿੰਦੁਸਤਾਨ ਸਮਾਇਆ ਹੋਇਆ ਹੈ। ਕੀ ਕਾਰਨ ਹੈ ਪੂਰੀ ਭਾਰਤ ਮਾਂ ਨੂੰ ਆਪਣਾ ਪਰਿਵਾਰ ਬਣਾ ਲਿਆ ਹੈ ਅਤੇ ਆਪਣਿਆਂ ਨੂੰ ਇਕੱਲੇ ਛੱਡ ਕੇ ਚਲੇ ਗਏ। ਇਹ ਛੋਟਾ ਤਿਆਗ ਨਹੀਂ ਹੈ ਦੋਸਤੋ; ਸ਼ਬਦਾਂ ਵਿੱਚ ਇਸ ਦਾ ਵਰਣਨ ਨਹੀਂ ਹੋ ਸਕਦਾ। ਇਹ ਵੀਰਾਂ ਦੀ ਗਾਥਾ ਹੈ, ਹਰ ਪਲ ਹਰ ਕਦਮ ਪ੍ਰੇਰਣਾ ਦੀ ਇੱਕ ਨਵੀਂ ਸ਼ਕਤੀ ਇਨ੍ਹਾਂ ਵੀਰਾਂ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਕਾਰਜ ਹਰ ਹਿੰਦੁਸਤਾਨੀ ਦੇ ਜੀਵਨ ਨੂੰ ਦੇਸ਼ ਲਈ ਜਿਊਣ ਦੀ, ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਦਿੰਦਾ ਰਹਿੰਦਾ ਹੈ। ਅਤੇ ਸਾਡੇ ਦੇਸ਼ ਦੇ ਸਾਰੇ ਪ੍ਰਸਿੱਧ ਕਵੀ, ਉਨ੍ਹਾਂ ਦੀ ਕਲਮ, ਕੋਈ ਅਜਿਹੀ ਕਲਮ ਨਹੀਂ ਹੋਏਗੀ ਕਵੀਆਂ ਦੀ, ਜਿਸ ਨੇ ਦੇਸ਼ ਦੇ ਵੀਰ ਜਵਾਨਾਂ ਨੂੰ, ਸ਼ਹੀਦਾਂ ਨੂੰ, ਵੀਰਾਂ ਨੂੰ , ਯੋਧਾਵਾਂ ਨੂੰ, ਸੈਨਿਕਾਂ ਨੂੰ ਯਾਦ ਨਾ ਕੀਤਾ ਹੋਵੇ, ਸ਼ਰਧਾਂਜਲੀ ਨਾ ਦਿੱਤੀ ਹੋਵੇ। ਅਸੀਂ ਲੋਕ ਬਚਪਨ ਵਿੱਚ ਪੜ੍ਹਦੇ ਸਾਂ ਮਾਖਨਲਾਲ ਚਤੁਰਵੇਦੀ ਜੀ ਦੀ ਕਵਿਤਾ, ਅਤੇ ਮਾਖਨਲਾਲ ਜੀ ਨੇ ਕਿਹਾ ਸੀ:-
ਮੁਝੇ ਤੋੜ ਲੇਨਾ ਵਨਮਾਲੀ, ਉਸ ਪਥ ਪਰ ਦੇਨਾ ਤੁਮ ਫੇਂਕ
ਮਾਤਰਭੂਮੀ ਪਰ ਸ਼ੀਸ਼ ਚੜ੍ਹਾਨੇ, ਜਿਸ ਪਥ ਜਾਵੇਂ ਵੀਰ ਅਨੇਕ।
( मुझे तोड़ लेना वनमाली, उस पथ पर देना तुम फेंक
मातृभूमि पर शीश चढ़ाने, जिस पथ जावें वीर अनेक।)
ਭਾਈ-ਭੈਣੋਂ, ਰਾਮਧਾਰੀ ਸਿੰਘ ਦਿਨਕਰ, ਅੱਜ ਇਸ ਸ਼ੌਰਿਆ ਸਮਾਰਕ ਦੇ ਉਦਘਾਟਨ ਦੇ ਸਮੇਂ ਉਨ੍ਹਾਂ ਦੀ ਇੱਕ ਕਵਿਤਾ ਬਹੁਤ ਸਟੀਕ ਬੈਠਦੀ ਹੈ, ਉਨ੍ਹਾਂ ਨੇ ਲਿਖਿਆ ਹੈ;-
ਕਲਮ, ਕਲਮ, ਆਜ ਉਨਕੀ ਜੈ ਬੋਲ
ਕਲਮ ਆਜ ਉਨਕੀ ਜੈ ਬੋਲ
ਜਲਾ ਅਸਥੀਆਂ ਬਾਰੀ-ਬਾਰੀ, ਜਲਾ ਅਸਥੀਆਂ ਬਾਰੀ-ਬਾਰੀ
ਚਿਟਕਾਈ ਜਿਨਮੇਂ ਚਿੰਗਾਰੀ
ਜਲਾ ਅਸਥੀਆਂ ਬਾਰੀ-ਬਾਰੀ, ਚਿਟਕਾਈ ਜਿਨਮੇਂ ਚਿੰਗਾਰੀਆਂ
ਜੋ ਚੜ੍ਹ ਗਏ ਪੁਣਯ ਵੇਦੀ ਪਰ, ਜੋ ਚੜ੍ਹ ਗਏ ਪੁਣਯ ਵੇਦੀ ਪਰ
ਲੀਏ ਬਿਨਾ ਗਰਦਨ ਕਾ ਮੋਲ, ਲੀਏ ਬਿਨਾ ਗਰਦਨ ਦਾ ਮੋਲ,
ਜੋ ਚੜ੍ਹ ਗਏ ਪੁਣਯ ਵੇਦੀ ਪਰ
(कलम, कलम, आज उनकी जय बोल
कलम आज उनकी जय बोल
जला अस्थियां बारी-बारी, जला अस्थियां बारी-बारी
चिटकाई जिनमें चिन्गाਣरी
जला अस्थियां बारी-बारी, चिटकाई जिनमें चिन्गाੀरियां
जो चढ़ गए पुण्या वेदी पर, जो चढ़ गए पुण्यੇ वेदी पर
लिए बिना गर्दन का मोल, लिए बिना गर्दन का मोल,
वो चढ़ गए पुण्या वेदी पर)
ਅਜਿਹੇ ਮਹਾਪੁਰਸ਼ਾਂ ਦਾ, ਵੀਰ ਪੁਰਸ਼ਾਂ ਦਾ, ਅਸੀਂ ਜਾਣਦੇ ਹਾਂ ਸਾਡੇ ਦੇਸ਼ ਦੇ ਜਵਾਨ ਪਿਛਲੇ ਕਈ ਦਹਾਕਿਆਂ ਤੋਂ ਹਰ ਸਰਕਾਰ ਤੋਂ ਇੱਕ ਮੰਗ ਕਰ ਰਹੇ ਸਨ One Rank One Pension। ਅਨੇਕ ਲੋਕ ਸੇਵਾ ਮੁਕਤ ਹੋ ਗਏ, ਮੰਗ ਕਰਦੇ ਰਹੇ, ਪਰ ਫੌਜੀ ਸਨ, Disciplined ਸਨ, ਦੇਸ਼ ਉਨ੍ਹਾਂ ਲਈ ਪਹਿਲਾਂ ਸੀ, ਖੁਦ ਬਾਅਦ ਵਿੱਚ ਸਨ ਇਸ ਲਈ ਯੂਨੀਅਨ ਵਾਲਿਆਂ ਦੀ ਤਰ੍ਹਾਂ ਉਨ੍ਹਾਂ ਨੇ ਕਦੇ ਝਗੜੇ ਨਹੀਂ ਕੀਤੇ, ਤੌਰ- ਤਰੀਕੇ ਨਾਲ ਆਪਣੀ ਗੱਲ ਦੱਸ ਰਹੇ ਸਨ। ਅਤੇ ਹਰ ਸਰਕਾਰ ਬਹੁਤ ਹੀ ਵਧੀਆ-ਵਧੀਆ ਸ਼ਬਦਾਂ ਵਿੱਚ ਵਾਅਦੇ ਵੀ ਕਰਦੀ ਸੀ। ਕੋਈ ਅਜਿਹੀ ਸਰਕਾਰ ਨਹੀਂ ਹੈ ਜਿਸ ਨੇ ਵਾਅਦੇ ਨਾ ਕੀਤੇ ਹੋਣ। ਅਤੇ ਕੁਝ ਲੋਕ ਤਾਂ ਇੰਨੇ ਵੱਡੇ ਹੁਸ਼ਿਆਰ ਸਨ ਕਿ ਦੋ ਸੌ, ਪੰਜ ਸੌ ਕਰੋੜ ਰੁਪਏ ਬਜਟ ਵਿੱਚ ਪਾ ਵੀ ਦਿੰਦੇ ਸਨ। ਇਹ ਸਰਕਾਰ ਆਉਣ ਤੋਂ ਬਾਅਦ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ One Rank One Pension ਲਾਗੂ ਕਰਾਂਗੇ। ਅਤੇ ਮੈਂ ਅੱਜ ਵੀਰ ਜਵਾਨਾਂ ਦੇ ਸਾਹਮਣੇ ਸਿਰ ਝੁਕਾ ਕੇ ਇਸ ਵਾਅਦੇ ਨੂੰ ਅਸੀਂ ਪੂਰਾ ਕਰ ਲਿਆ, ਅੱਜ ਮੈਂ ਸੰਤੁਸ਼ਟੀ ਮਹਿਸੂਸ ਕਰ ਰਿਹਾ ਹਾਂ। ਚਾਰ ਕਿਸ਼ਤਾਂ ਵਿੱਚ, ਚਾਰ ਕਿਸ਼ਤਾਂ ਵਿੱਚ ਉਸ ਦਾ ਭੁਗਤਾਨ ਕਰਨ ਲਈ ਅਸੀਂ ਤੈਅ ਕੀਤਾ ਹੈ, ਕਿਉਂਕਿ ਇੰਨਾ ਵੱਡਾ ਆਰਥਿਕ ਬੋਝ ਹੈ ਕਿ ਇੱਕ ਸਾਲ ਵਿੱਚ ਭਾਰਤ ਸਰਕਾਰ ਲਈ ਵੀ ਦੇਣਾ ਮੁਸ਼ਕਲ ਹੈ। ਤਾਂ ਇਸ ਲਈ ਉਸ ਨੂੰ ਚਾਰ ਕਿਸ਼ਤਾਂ ਵਿੱਚ ਵੰਡਿਆ ਹੈ। ਹੁਣ ਤੱਕ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਫੌਜੀ ਦੇ ਘਰ, ਉਸ ਦੇ ਖਾਤੇ ਵਿੱਚ ਜਮਾਂ ਹੋ ਚੁੱਕੇ ਹਨ। ਅਤੇ ਲਾਭ ਕਿੰਨਾ ਹੋਇਆ, ਜੋ ਹੌਲਦਾਰ, ਜੋ ਹੌਲਦਾਰ ਜਿਸਨੇ 17 ਸਾਲ, Seventeen Years ਫੌਜ ਵਿੱਚ ਕੰਮ ਕੀਤਾ ਹੈ ਅਤੇ ਸੇਵਾ ਮੁਕਤ ਹੋਇਆ, OROP ਤੋਂ ਪਹਿਲਾਂ ਉਸ ਨੂੰ ਚਾਰ ਹਜ਼ਾਰ ਰੁਪਏ 4090 ਰੁਪਏ ਮਿਲਦੇ ਸਨ, 4090। OROP ਤੋਂ ਉਸ ਨੂੰ ਲਗਭਗ 7600 ਰੁਪਏ ਮਿਲਣੇ ਸ਼ੁਰੂ ਹੋਏ। ਮਤਲਬ ਲਗਭਗ 30 percent ਤੋਂ ਵੀ ਜ਼ਿਆਦਾ ਵਾਧਾ।
ਭਾਈਓ-ਭੈਣੋਂ, ਹੁਣ 7ਵਾਂ Pay Commission ਆਇਆ ਹੈ। ਹਰ Pay Commission ਵਿੱਚ ਕੋਈ ਨਾ ਕੋਈ Anomaly ਰਹਿੰਦੀ ਹੈ, ਹਰ ਇੱਕ ਵਾਰ ਰਹਿੰਦੀ ਹੈ, ਇੱਕ Anomaly Committee ਬੈਠਦੀ ਹੈ, ਉਹ ਸਮੱਸਿਆ ਦੇ ਹੱਲ ਦੇ ਰਸਤੇ ਲੱਭਦੀ ਹੈ। ਭਾਰਤ ਸਰਕਾਰ ਵੀ ਉਸ ਦਿਸ਼ਾ ਵਿੱਚ ਹੈ, Seventh Pay Commission ਤੋਂ ਬਾਅਦ ਸਾਡੀਆਂ ਸੈਨਾਵਾਂ ਦੇ ਜੋ ਮੁਖੀ ਹਨ ਉਨ੍ਹਾਂ ਨੇ ਵੀ ਸਾਨੂੰ ਚਿੱਠੀ ਦਿੱਤੀ ਹੈ, ਉਸ ‘ਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਜ਼ਰੂਰ ਚੰਗਾ ਨਤੀਜਾ ਉਸ ਤੋਂ ਵੀ ਆਏਗਾ। ਪਰ ਇੱਕ ਮਹੱਤਵਪੂਰਨ ਗੱਲ ਮੈਂ ਦੱਸਣਾ ਚਾਹੁੰਦਾ ਹਾਂ 7th Pay Commission ਨੇ ਕਿਹਾ ਹੈ ਕਿ 6th Pay Commission ਤੋਂ ਜੋ ਵੇਤਨ ਮਿਲਦਾ ਸੀ 7th Pay Commission ਵਿੱਚ ਉਸ ਨੂੰ 2.57 ਗੁਣਾ ਵਧਾਇਆ ਜਾਵੇ। ਭਾਰਤ ਸਰਕਾਰ ਇਹ ਕਰ ਸਕਦੀ ਸੀ ਕਿਉਂਕਿ 7th Pay Commission ਨੇ ਕਿਹਾ ਸੀ। ਪਰ ਅਸੀਂ ਅਜਿਹਾ ਨਹੀਂ ਕੀਤਾ। ਅਸੀਂ ਕਿਹਾ 6th Pay Commission ਨੂੰ ਅਧਾਰ ਮੰਨ ਕੇ ਜੇਕਰ ਫੌਜ ਦੇ ਲੋਕਾਂ ਨੂੰ ਦੇਵਾਂਗੇ, ਸੇਵਾ ਮੁਕਤ ਲੋਕਾਂ ਨੂੰ ਪੈਨਸ਼ਨ ਦੇਵਾਂਗੇ ਤਾਂ ਉਨ੍ਹਾਂ ਨੂੰ ਬਹੁਤ ਘੱਟ ਫਾਇਦਾ ਹੋਏਗਾ। ਅਸੀਂ ਕਿਹਾ ਕਿ ਫੈਸਲਾ ਅਸੀਂ ਕੀਤਾ ਹੈ ਕਿ OROP ਮਿਲਣ ਤੋਂ ਬਾਅਦ ਜੋ ਉਨ੍ਹਾਂ ਦੇ ਵੇਤਨ ਦਾ Wage ਬਣਿਆ ਹੈ ਉਸ ਦੇ ਅਧਾਰ ‘ਤੇ 7th Pay Commission ਗਿਣਿਆ ਜਾਏਗਾ, ਉਨ੍ਹਾਂ ਦਾ ਬੇਸ਼ੱਕ ਫਾਇਦਾ double ਹੋ ਜਾਵੇ ਪਰ ਮੇਰੇ ਦੇਸ਼ ਦੇ ਜਵਾਨਾਂ ਲਈ ਇਹ ਕਰਨਾ ਜ਼ਰੂਰੀ ਹੈ, ਅਸੀਂ ਕੀਤਾ।
ਮੈਂ ਇੱਕ ਵਾਰ, ਮੇਰਾ ਇੱਕ ਪ੍ਰਗਤੀ ਪ੍ਰੋਗਰਾਮ ਚਲਦਾ ਹੈ। ਜਿਸ ਵਿੱਚ Video Conference ਦੇ ਸਾਰੇ Department ਸਾਰੇ ਰਾਜਾਂ ਨਾਲ ਸਮੱਸਿਆਵਾਂ ਦਾ ਹੱਲ ਕਰਦਾ ਹਾਂ। ਮੈਂ ਪੜਤਾਲ ਕੀਤੀ, ਸੇਵਾ ਮੁਕਤ ਫੌਜੀਆਂ ਦੀ complaint ਦਾ ਕੀ ਹਾਲ ਹੈ। ਢੇਰ ਸਾਰੀਆਂ complaint pending ਪਈਆਂ ਸਨ। ਅਸੀਂ Technology ਦੀ ਵਰਤੋਂ ਕੀਤੀ ਹੈ, ਅਤੇ ਬਹੁਤ ਤੇਜ ਗਤੀ ਨਾਲ ਸੇਵਾ ਮੁਕਤ ਫੌਜੀਆਂ ਦੀਆਂ ਜੋ ਸ਼ਿਕਾਇਤਾਂ ਹਨ, ਉਨ੍ਹਾਂ ਦਾ ਹੱਲ ਕਰਨ ਲਈ ਹੋਰ ਬਹੁਤ ਵੱਡੀ ਸਫਲਤਾ, ਤੇਜ ਗਤੀ ਨਾਲ ਸਫਲਤਾ ਪ੍ਰਾਪਤ ਹੋਈ ਹੈ। ਇੱਕ ਹੋਰ ਕੰਮ ਅਸੀਂ ਕੀਤਾ ਹੈ। ਅਸੀਂ ਜਾਣਦੇ ਹਾਂ, Civilian Society ਨੂੰ ਇਹ ਧਿਆਨ ਵਿੱਚ ਨਹੀਂ ਆਉਂਦਾ ਹੈ। Civilian Society ਸੋਚਦੀ ਹੈ ਕਿ ਭਾਈ ਜਵਾਨੀ ਵਿੱਚ ਤਾਂ ਜ਼ਰਾ ਜੋ ਕੁਝ ਵੀ ਕਰਨਾ ਹੈ ਕਰ ਲਓ, ਬਾਅਦ ਵਿੱਚ ਕੀ ਕਰ ਸਕਾਂਗੇ। ਉਸ ਦੇ ਦਿਮਾਗ ਵਿੱਚ ਜਵਾਨੀ ਦਾ ਖਿਆਲ ਅਲੱਗ ਹੁੰਦਾ ਹੈ, ਅਤੇ 35-40 ਸਾਲ ਦਾ ਹੋਣ ਤੋਂ ਬਾਅਦ ਸੋਚਦਾ ਹੈ ਚਲੋ ਯਾਰ ਹੁਣ ਬਹੁਤ ਕੁਝ ਕਰ ਲਿਆ, ਹੁਣ ਦੇਖੋ ਠੀਕ ਨਾਲ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਲਵਾਂਗੇ। ਫੌਜ ਦਾ ਉਲਟ ਹੁੰਦਾ ਹੈ, ਜਿਸ ਜੀਵਨ ਉਮਰ ਨੂੰ ਅਸੀਂ ਮੌਜ ਦੀ ਉਮਰ ਸਮਝਦੇ ਹਾਂ, ਕੁਝ ਕਰ ਗੁਜ਼ਰਨ ਦੀ ਉਮਰ ਹੁੰਦੀ ਹੈ, ਉਸ ਸਮੇਂ ਮੇਰੇ ਦੇਸ਼ ਦਾ ਜਵਾਨ ਆਪਣੀ ਜਵਾਨੀ ਸੀਮਾ ‘ਤੇ ਖਪਾ ਦਿੰਦਾ ਹੈ। ਸੁਖ-ਦੁਖ, ਐਸ਼ੋ-ਆਰਾਮ, ਮੌਜ, ਸੁਪਨੇ, ਅਰਮਾਨ ਮਾਂ ਭਾਰਤੀ ਨੂੰ, ਮਿੱਟੀ ਨੂੰ ਸਮਰਪਿਤ ਕਰਕੇ ਆਪਣਾ ਜੀਵਨ ਗੁਜ਼ਾਰਦਾ ਹੈ। ਅਤੇ 15-17 ਸਾਲ ਦੀ ਨੌਕਰੀ ਤੋਂ ਬਾਅਦ ਜਦੋਂ ਘਰ ਆਉਂਦਾ ਹੈ, 40, 42, 35 ਸਾਲ ਦੀ ਉਮਰ ਹੁੰਦੀ ਹੈ, ਅਸੀਂ ਲੋਕ ਉਸ ਸਮੇਂ ਬਹੁਤ ਕੁਝ ਕਰ ਲਿਆ ਹੁਣ ਆਰਾਮ ਨਾਲ ਜੀਵਾਂਗੇ ਸੋਚਦੇ ਹਾਂ। ਉਹ ਆ ਕੇ ਸੋਚਦਾ ਹੈ ਹੁਣ ਨਵੀਂ ਜ਼ਿੰਦਗੀ ਸ਼ੁਰੂ ਕਿਵੇਂ ਕਰਾਂ। ਇੱਕ Question Mark ਨਾਲ ਜ਼ਿੰਦਗੀ ਸ਼ੁਰੂ ਕਰਦੇ ਹਨ।
ਅੱਜ ਅਸੀਂ ਹਰ ਸਾਲ ਸੇਵਾ ਮੁਕਤ ਫੌਜੀਆਂ ਨੂੰ, 50,000 ਲੋਕਾਂ ਨੂੰ ਤੁਰੰਤ ਰੋਜ਼ਗਾਰ ਦਾ ਪ੍ਰਬੰਧ ਕਰਦੇ ਹਾਂ। ਹਾਲ ਹੀ ਵਿੱਚ ਇੱਕ ਵੱਡਾ ਮਹੱਤਵਪੂਰਨ ਕੰਮ ਕੀਤਾ ਹੈ ਭਾਰਤ ਸਰਕਾਰ ਨੇ। ਫੌਜ ਵਿੱਚੋਂ ਜੋ ਰਿਟਾਇਰ ਹੋਣਾ ਤੈਅ ਕਰ ਲੈਂਦਾ ਹੈ ਕਿ ਬਸ ਮੈਨੂੰ ਹੁਣ ਨਹੀਂ ਰਹਿਣਾ, ਜਾਣਾ ਹੈ, ਇੱਕ ਉਮਰ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਜਾਂਦਾ ਹੈ। ਤਾਂ ਆਖਰੀ ਸਾਲ ਸਰਕਾਰ ਦੀ ਤਰਫ਼ ਤੋਂ ਉਸ ਨੂੰ Skill Development ਦੇ Certificate Course ਲਈ Training ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਦਾ Skill Development Department ਅਤੇ ਸਾਡੀ ਸੈਨਾ ਦੇ ਤਿੰਨੋਂ ਅੰਗ, ਉਨ੍ਹਾਂ ਦੇ ਨਾਲ MOU ਹੋਇਆ ਹੈ। Skill Development ਕਰਨ ਤੋਂ ਬਾਅਦ ਉਸਨੂੰ Certificate ਦਿੱਤਾ ਜਾਂਦਾ ਹੈ। ਹੁਣ ਫੌਜ ਦੇ ਲੋਕ ਫੌਜ ਦੇ ਅੰਦਰ Training ਤਾਂ ਹਾਸਲ ਕਰਦੇ ਹੀ ਹਨ, ਉੱਥੇ ਵੀ Communication Expert ਹੁੰਦੇ ਹਨ, ਉੱਥੇ ਵੀ Technology ਦੇ Expert ਹੁੰਦੇ ਹਨ, ਉੱਥੇ ਹੀ Expert Driver ਹੁੰਦੇ ਹਨ, ਪਰ ਜਦੋਂ ਉਹ ਬਾਹਰ ਆਉਂਦੇ ਹਨ ਤਾਂ ਲੋਕ ਕਹਿੰਦੇ ਹਨ ਕੀ ਭਾਈ ਤੁਹਾਡੇ ਕੋਲ Certificate ਹੈ? ਤਾਂ ਕੰਮ ਨਹੀਂ ਮਿਲਦਾ ਹੈ।
ਪਹਿਲੀ ਵਾਰ ਭਾਰਤ ਸਰਕਾਰ ਨੇ ਫੌਜ ਤੋਂ ਸੇਵਾ ਮੁਕਤ ਹੋਣ ਵਾਲੇ ਲੋਕਾਂ ਦੇ ਕੋਲ ਜੋ Skill ਹੈ ਉਸ ਨੂੰ Special Training ਆਖਰੀ ਸਾਲ ਵਿੱਚ ਦੇਣੀ, Certificate ਦੇਣਾ ਅਤੇ ਜਿਸ ਪ੍ਰਕਾਰ ਨਾਲ ਜੋ Market ਹੈ, ਉੱਥੇ ਉਸ ਨੂੰ ਇੱਕ ਰੋਜ਼ਗਾਰ ਮਿਲੇ, ਨਹੀਂ ਤਾਂ ਉਸਦੀ ਜ਼ਿੰਦਗੀ ਆਉਣ ਤੋਂ ਬਾਅਦ ਵੀ ਕਿਧਰੇ ਨਾ ਕਿਧਰੇ ਚੌਕੀਦਾਰ ਦੇ ਨਾਤੇ ਜਾਂਦੀ ਸੀ। ਹੁਣ ਉਹ ਇੱਕ Trainer ਦੇ ਰੂਪ ਵਿੱਚ ਕੰਮ ਕਰੇਗਾ, Skill Developer ਦੇ ਰੂਪ ਵਿੱਚ ਕੰਮ ਕਰੇਗਾ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ Skill ਦੇਣ ਦਾ ਕੰਮ ਕਰੇਗਾ। ਇਹ ਇੱਕ ਬਹੁਤ ਵੱਡਾ ਅਹਿਮ ਫੈਸਲਾ ਇਸ ਸਰਕਾਰ ਨੇ ਕੀਤਾ ਹੈ।
ਸ਼ਾਇਦ ਬਹੁਤ ਨਾਗਰਿਕਾਂ ਨੂੰ ਘੱਟ ਪਤਾ ਹੁੰਦਾ ਹੈ। ਸਰਕਾਰ ਵਿੱਚ ਇੱਕ ਰੱਖਿਆ ਮੰਤਰੀ ਅਖਤਿਆਰੀ ਫੰਡ ਰਹਿੰਦਾ ਹੈ, ਜੋ ਸੇਵਾ ਮੁਕਤ ਫੌਜੀ ਹੁੰਦੇ ਹਨ ਉਨ੍ਹਾਂ ਦੇ ਪਰਿਵਾਰਾਂ ਵਿੱਚ ਕੋਈ ਤਰਲੀਫ਼ ਹੋਵੇ, ਲੋੜ ਹੋਵੇ, ਕੋਈ ਬੱਚਿਆਂ ਦੀ ਪੜ੍ਹਾਈ ਦਾ ਵਿਸ਼ਾ ਹੋਵੇ, ਕੋਈ ਜ਼ਰੂਰਤ ਹੋਵੇ, ਬੇਟੀ ਦਾ ਵਿਆਹ ਹੋਵੇ, ਇਨ੍ਹਾਂ ਸਾਰੇ ਵਿਸ਼ਿਆਂ ਲਈ ਉਹ ਮਦਦ ਕਰਦਾ ਹੈ। ਪਹਿਲਾਂ ਔਸਤ ਇਹ ਲਾਭ 10 ਤੋਂ 12 ਹਜ਼ਾਰ ਲੋਕਾਂ ਨੂੰ ਸਾਲ ਵਿੱਚ ਮਿਲਦਾ ਸੀ। ਇਹ ਸਾਡੇ ਰੱਖਿਆ ਮੰਤਰੀ ਜੀ ਇੰਨੇ Pro Active ਹਨ ਕਿ ਅੱਜ ਹਰ ਸਾਲ 50 ਹਜ਼ਾਰ ਪਰਿਵਾਰਾਂ ਨੂੰ ਕੋਈ ਨਾ ਕੋਈ ਮਦਦ ਇਸ ਵਿਵਸਥਾ ਤੋਂ ਦਿੱਤੀ ਜਾਂਦੀ ਹੈ। ਪਹਿਲਾਂ ਫੌਜ ਤੋਂ ਜੋ ਸੇਵਾ ਮੁਕਤ ਹੋਏ ਉਨ੍ਹਾਂ ਦੇ ਬੱਚਿਆਂ ਨੂੰ Scholarship ਦਿੰਦੇ ਸਨ ਅਤੇ ਉਹ ਲਗਭਗ ਸਾਲ ਪੂਰਾ ਹੋਣ ਤੋਂ ਬਾਅਦ ਪਹੁੰਚਦਾ ਸੀ। ਹੁਣ ਉਸ ਨੂੰ Technology ਨਾਲ ਜੋੜ ਦਿੱਤਾ ਹੈ ਤਾਂ ਕਿ ਉਸ ਨੂੰ ਪਹਿਲੇ ਸੈਸ਼ਨ ਵਿੱਚ ਹੀ ਇਹ Scholarship ਮਿਲ ਜਾਵੇ,ਤਾਂ ਕਿ ਉਸ ਦੀ ਜੋ ਵਿਵਸਥਾ ਹੈ ਉਹ ਚਲਦੀ ਰਹੇ।
ਪਹਿਲਾਂ Scholarship 4,000 ਰੁਪਏ ਮਿਲਦਾ ਸੀ, ਇਸ ਸਰਕਾਰ ਨੇ ਆ ਕੇ ਫੌਜ ਦੀਆਂ ਇਨ੍ਹਾਂ ਸੰਤਾਨਾਂ ਲਈ 4,000 ਤੋਂ ਵਧਾ ਕੇ ਇਸ ਰਾਸ਼ੀ ਨੂੰ 5,000 ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਇਸ ਦਾ ਲਾਭ ਮਿਲ ਸਕੇ। ਹੌਲਦਾਰ ਤੱਕ ਦੇ ਜੋ ਫੌਜੀ ਹੁੰਦੇ ਹਨ, ਜੋ ਸੇਵਾ ਮੁਕਤ ਹੁੰਦੇ ਹਨ ਅਤੇ ਸੈਨਾ ਵਿੱਚ 80-90 Percent ਲੋਕ ਇਹ ਹੀ ਹੁੰਦੇ ਹਨ। ਬਾਕੀ ਤਾਂ 10 Percent ਵਿੱਚ ਸਭ ਆ ਜਾਂਦੇ ਹਨ। 80-90 Percent ਇਹ ਲੋਕ ਹੁੰਦੇ ਹ ਨ। ਹੌਲਦਾਰ ਤੱਕ ਦੇ ਜੋ ਲੋਕ ਰਿਟਾਇਰ ਹੁੰਦੇ ਹਨ, ਜੇਕਰ ਉਨ੍ਹਾਂ ਦੀ ਬੇਟੀ ਦਾ ਵਿਆਹ ਹੋ ਰਿਹਾ ਹੈ ਤਾਂ ਪਹਿਲਾਂ ਸਰਕਾਰ ਬੇਟੀ ਦੇ ਵਿਆਹ ਲਈ 16,000 ਰੁਪਏ ਦਿੰਦੀ ਸੀ। ਸਾਡੇ ਰੱਖਿਆ ਮੰਤਰੀ ਜੀ ਦੀ ਉਦਾਰਤਾ ਹੈ, ਹੁਣ ਇਹ ਰਾਸ਼ੀ 50,000 ਰੁਪਏ ਕਰ ਦਿੱਤੀ ਗਈ ਹੈ। ਸਾਡੇ ਇੱਥੇ ਫੌਜ ਵਿੱਜ ਜੋ Disable ਲੋਕ ਹੁੰਦੇ ਹਨ, ਲੜਾਈ ਵਿੱਚ ਸੱਟ ਲਗਦੀ ਹੈ, Injury ਹੁੰਦੀ ਹੈ, ਫੌਜ ਦੇ ਲੋਕਾਂ ਨੂੰ ਪ੍ਰੇਸ਼ਾਨੀ ਰਹਿੰਦੀ ਹੈ, ਹਸਪਤਾਲ ਤੋਂ Certificate ਲੈਣਾ ਕਿ ਕਿੰਨੇ Percent Disable ਹੈ। ਬਹੁਤ ਵੱਡਾ ਸੰਕਟ ਦਾ ਕੰਮ ਰਹਿੰਦਾ ਸੀ ਅਤੇ ਉਹ ਇਸ ਨੂੰ ਵੱਡੀ ਮੁਸ਼ਕਲ ਨੂੰ ਪਾਰ ਕਰਦੇ ਸੀ। ਕੋਈ ਕਹਿੰਦਾ ਸੀ ਨਹੀਂ 20 Percent ਹੈ, ਕੋਈ ਕਹਿੰਦਾ ਸੀ 25 Percent, ਕੋਈ ਕਹਿੰਦਾ ਸੀ 30 Percent, ਕਦੇ ਜ਼ਿਆਦਾ ਹੋਇਆ ਤਾਂ ਕੋਈ 45,50,55 ਅਤੇ ਉਸ ਦੇ ਅਧਾਰ ‘ਤੇ ਉਸ ਨੂੰ ਆਰਥਿਕ ਸਹਾਇਤਾ ਮਾਪਦੰਡ ਰਹਿੰਦਾ ਹੈ। ਇਸ ਉਲਝਣ ਤੋਂ ਫੌਜੀਆਂ ਨੂੰ ਬਹੁਤ ਤਕਲੀਫ਼ ਹੁੰਦੀ ਸੀ। ਕੁਝ ਫੌਜ ਦੇ ਲੋਕ ਮੈਨੂੰ ਮਿਲੇ ਸਨ, ਇਹ ਗੱਲ ਮੇਰੇ ਧਿਆਨ ਵਿੱਚ ਲਿਆਏ ਸਨ। ਹੁਣ ਅਸੀਂ ਉਸ ਦੀ ਇੱਕ Broad Branding ਦੀ ਵਿਵਸਥਾ ਬਣਾ ਦਿੱਤੀ ਹੈ ਜਿਸ ਕਾਰਨ 50 ਤੋਂ ਘੱਟ ਵਾਲੇ, 75 ਅਤੇ 50 ਦੇ ਵਿਚਕਾਰ ਵਾਲੇ ਅਤੇ 75 ਤੋਂ ਉਪਰ ਵਾਲੇ ਤਿੰਨ ਹੀ Slab ਵਿੱਚ ਸਾਰਾ ਪਾ ਦਿੱਤਾ ਤਾਂ ਕਿ ਹੁਣ ਫੌਜੀ ਨੂੰ ਇਸ ਸੰਕਟ ਤੋਂ ਗੁਜ਼ਰਨਾ ਨਾ ਪਏ ਅਤੇ ਇਸ ਕੰਮ ਨੂੰ ਉਹ ਆਰਾਮ ਨਾਲ ਕਰ ਸਕਣ।
ਇੰਨਾ ਹੀ ਨਹੀਂ ਸਾਡੇ ਫੌਜ ਦੇ ਜਵਾਨਾਂ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਵੀ Medical Help ਲਈ ਅਸੀਂ ਕਰੀਬ Four Hundred Seventy Two ਨਵੇਂ ਹਸਤਪਾਲ Empanel ਕੀਤੇ ਹਨ ਜਿਸ ਵਿੱਚ ਫੌਜੀ ਨੂੰ Cashless Treatment ਦਿੱਤਾ ਜਾਂਦਾ ਹੈ। ਸਾਡੇ ਮੱਧ ਪ੍ਰਦੇਸ਼ ਵਿੱਚ ਅਸੀਂ Sixty Four ਹਸਪਤਾਲ ਫੌਜੀਆਂ ਲਈ Empanel ਕੀਤੇ ਹਨ। ਤਾਂ ਇੱਕ ਤੋਂ ਬਾਅਦ ਇੱਕ ਅਨੇਕ ਕੰਮ ਅੱਜ ਫੌਜੀਆਂ ਲਈ, ਸਾਡੇ ਜਵਾਨਾਂ ਲਈ, ਇੱਕ ਸੰਵੇਦਨਸ਼ੀਲ ਸਰਕਾਰ, ਭਾਰਤ ਦੀ ਆਨ-ਬਾਨ-ਸ਼ਾਨ, ਇਹ ਸਾਡੇ ਜਵਾਨ, ਉਨ੍ਹਾਂ ਲਈ ਪ੍ਰਾਥਮਿਕਤਾ ਦਿੰਦੇ ਹੋਏ ਅਸੀਂ ਦੇਸ਼ ਦੇ ਅੰਦਰ ਯੋਜਨਾਵਾਂ ਬਣਾਉਂਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਰੱਖਿਆ ਦੇ ਖੇਤਰ ਵਿੱਚ ਭਾਰਤ ਆਤਮ ਨਿਰਭਰ ਕਿਵੇਂ ਬਣੇ? ਹਥਿਆਰਾਂ ਦਾ ਸਾਡੇ ਦੇਸ਼ ਵਿੱਚ ਉਤਪਾਦਨ ਕਿਵੇਂ ਹੋਵੇ? ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਵੀ Ability ਹੈ, Talent ਹੈ, ਦਮ ਹੈ। ਪਿਛਲੇ ਦੋ ਸਾਲ ਤੋਂ ਮੈਂ ਲਗਾਤਾਰ ਇਸ ਦਿਸ਼ਾ ਵਿੱਚ ਉਪਰਾਲੇ ਕਰ ਰਿਹਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਦਿਨ ਜ਼ਰੂਰ ਆਏਗਾ ਜਦੋਂ ਹਿੰ ਦੁਸਤਾਨ ਆਪਣੀਆਂ ਲੋੜਾਂ ਦੀ ਪੂਰਤੀ ਦੇ ਤਾਂ ਸ਼ਾਸਤਰ ਇੱਥੇ ਬਣਾਏਗਾ ਹੀ ਬਣਾਏਗਾ, ਪਰ ਦੁਨੀਆ ਨੂੰ ਵੀ ਵੇਚਣ ਦੀ ਤਾਕਤ ਵਾਲਾ ਬਣ ਸਕਦਾ ਹੈ, ਇਹ ਤਾਕਤ ਇਸ ਦੇਸ਼ ਵਿੱਚ ਪਈ ਹੈ ਅਤੇ ਅਸੀਂ ਉਸ ਦਿਸ਼ਾ ਵਿੱਚ ਵੀ ਕੰਮ ਕਰ ਰਹੇ ਹਾਂ।
ਮੇਰੇ ਪਿਆਰੇ ਭਾਈਓ, ਭੈਣੋਂ, ਮੈਂ ਫਿਰ ਇੱਕ ਵਾਰ ਵੀਰ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਮੈਂ ਉਨ੍ਹਾਂ ਮਾਵਾਂ ਨੂੰ ਨਮਨ ਕਰਦਾ ਹੈ ਜਿਨ੍ਹਾਂ ਮਾਵਾਂ ਨੇ ਅਜਿਹੇ ਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਮੈਂ ਉਨ੍ਹਾਂ ਭੈਣਾਂ ਨੂੰ ਨਮਨ ਕਰਦਾ ਹਾਂ ਜਿਸ ਨੇ ਸ਼ਾਇਦ ਆਪਣਾ ਪਤੀ ਖੋਇਆ ਹੋਏਗਾ, ਜਿਸ ਨੇ ਸ਼ਾਇਦ ਆਪਣਾ ਭਾਈ ਖੋਇਆ ਹੋਏਗਾ ਅਤੇ ਉਸ ਤੋਂ ਬਾਅਦ ਵੀ ਮਾਂ ਭਾਰਤੀ ਦੀ ਸੇਵਾ ਕਰਨ ਦਾ ਪ੍ਰਣ ਲੈ ਕੇ ਜਿਉਣ ਵਾਲੇ ਇਨ੍ਹਾਂ ਪਰਿਵਰਾਂ ਨੂੰ ਵੀ ਮੈਂ ਅੱਜ ਨਮਨ ਕਰਦਾ ਹਾਂ।
ਭਾਈਓ-ਭੈਣੋਂ, ਦੁਨੀਆ ਵਿੱਚ, ਦੁਨੀਆ ਵਿੱਚ ਕਈ ਦੇਸ਼ਾਂ ਵਿੱਚ ਪਰੰਪਰਾ ਹੈ, ਅਜੇ ਉਹ ਪਰੰਪਰਾ ਸਾਡੇ ਦੇਸ਼ ਵਿੱਚ ਪੈਦਾ ਨਹੀਂ ਹੋਈ ਹੈ। ਪਰ ਉਹ ਪੈਦਾ ਹੋਵੇ, ਅਸੀਂ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਏਗਾ ਕਿ ਦੁਨੀਆ ਦੇ ਕਿਸੇ ਦੇਸ਼ ਵਿੱਚ ਮੰਨ ਲਓ ਤੁਸੀਂ Airport ‘ਤੇ ਬੈਠੇ ਹੋ, ਸੈਂਕੜੇ ਮੁਸਾਫਰ ਬੈਠੇ ਹੁੰਦੇ ਹਨ Airport ‘ਤੇ ਅਤੇ ਜੇਕਰ ਫੌਜ ਦੇ ਦੋ-ਚਾਰ ਜਵਾਨ ਯੂਨੀਫਾਰਮ ਵਿੱਚ ਉੱਥੋਂ ਨਿਕਲਦੇ ਹਨ ਤਾਂ Airport ‘ਤੇ ਬੈਠੇ ਹੋਏ ਸਾਰੇ ਨਾਗਰਿਕ ਖੜ੍ਹੇ ਹੋ ਜਾਂਦੇ ਹਨ, ਤਾਲੀਆਂ ਨਾਲ ਉਨ੍ਹਾਂ ਦਾ ਅਭਿਨੰਦਨ ਕਰਦੇ ਹਨ ਅਤੇ ਉਹ ਆਪਣੇ ਰਸਤੇ ‘ਤੇ ਚਲਦੇ ਰਹਿੰਦੇ ਹਨ। ਤੁਸੀਂ ਜਿਸ ਜਹਾਜ਼ ਵਿੱਚ ਜਾਣਾ ਹੈ, ਚਲੇ ਜਾਂਦੇ ਹਨ। ਰੇਲਵੇ ਵਿੱਚ ਕਿਧਰੇ ਦਿਖਾਈ ਦੇਣਾ, ਤਾਂ ਉੱਥੇ ਹੀ ਦੇਸ਼ ਦੇ ਨਾਗਰਿਕ ਉਨ੍ਹਾਂ ਨੂੰ ਦੇਖਦੇ ਹੀ ਖੜ੍ਹੇ ਹੁੰਦੇ ਹਨ, ਤਾਲੀਆਂ ਵਜਾਉਂਦੇ ਹਨ, ਮਾਣ ਕਰਦੇ ਹਨ। ਕੀ ਅਸੀਂ ਆਪਣੇ ਦੇਸ਼ ਵਿੱਚ, ਕੀ ਅਸੀਂ ਆਪਣੇ ਦੇਸ਼ ਵਿੱਚ ਹੌਲੀ-ਹੌਲੀ ਇਹ ਸੁਭਾਅ ਬਣਾ ਸਕਦੇ ਹਾਂ? ਮੇਰੀ ਫੌਜ ਦੇ ਲੋਕ ਜਾਂਦੇ ਹੋਣ ਕਿਧਰੇ ਵੀ, ਹਰ ਸਮੇਂ ਯੁੱਧ ਦੇ ਸਮੇਂ ਉਨ੍ਹਾਂ ਨੂੰ ਯਾਦ ਕਰੋ, ਉਹ ਠੀਕ ਨਹੀਂ ਹੈ। ਚੌਵੀ ਘੰਟੇ ਉਨ੍ਹਾਂ ਪ੍ਰਤੀ ਸਾਡੇ ਮਨ ਵਿੱਚ ਆਦਰ ਰਹਿਣਾ ਚਾਹੀਦਾ ਹੈ, ਉਨ੍ਹਾਂ ਪ੍ਰਤੀ ਭਗਤੀਭਾਵ ਰਹਿਣਾ ਚਾਹੀਦਾ ਹੈ।
ਕੀ ਤੁਸੀਂ ਲੋਕ ਵੀ ਕਦੇ ਇਸ ਪ੍ਰਕਾਰ ਨਾਲ ਫੌਜੀਆਂ ਨੂੰ ਆਉਂਦੇ-ਜਾਂਦੇ ਦੇਖੋਗੇ ਤਾਂ ਤਾਲੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਨਮਾਨ ਕਰੋਗੇ? ਭੁੱਲ ਤਾਂ ਨਹੀਂ ਜਾਓਗੇ? ਚੀਜ਼ਾਂ ਛੋਟੀਆਂ ਹੁੰਦੀਆਂ ਹਨ ਪਰ ਆਮ ਜੀਵਨ ‘ਤੇ ਅਤੇ ਖਾਸ ਕਰਕੇ ਫੌਜੀ ਦੇ ਜੀਵਨ ‘ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ ਸ਼ੌਰਿਆ ਸਮਾਰਕ ਵਰਗੀ ਵਿਵਸਥਾ ਨਾਲ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੀ ਸਿਖਲਾਈ ਦੇ ਸਕਾਂਗੇ। ਇਹ ਸਿਰਫ ਜਵਾਨਾਂ ਦਾ ਸਨਮਾਨ ਹੈ, ਇੰਨਾ ਹੀ ਨਹੀਂ, ਇਹ ਸਾਡੀਆਂ ਪੀੜ੍ਹੀਆਂ ਨੂੰ ਸੰਸਕਾਰਿਤ ਕਰਨ ਦਾ ਵੀ ਇੱਕ Open School ਹੈ। ਇਹ Open University ਹੈ, ਉਸ ਰੂਪ ਵਿੱਚ ਉਸ ਦਾ ਉਪਯੋਗ ਹੋਵੇ। ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੱਧ ਪ੍ਰਦੇਸ਼ ਸਰਕਾਰ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹੈ। ਮੇਰੇ ਨਾਲ ਪੂਰੀ ਤਾਕਤ ਨਾਲ ਦੋਨੋਂ ਮੁੱਠੀਆਂ ਬੰਦ ਕਰਕੇ ਬੋਲੋ:-
ਸ਼ਹੀਦੋ-ਅਮਰ ਰਹੋ।
ਅਵਾਜ਼ ਦੂਰ-ਦੂਰ ਤੱਕ ਜਾਣੀ ਚਾਹੀਦੀ ਹੈ।
ਸ਼ਹੀਦੋ-ਅਮਰ ਰਹੋ।
ਸ਼ਹੀਦੋ-ਅਮਰ ਰਹੋ।
aਸ਼ਹੀਦੋ-ਅਮਰ ਰਹੋ।
ਬਹੁਤ-ਬਹੁਤ ਧੰਨਵਾਦ।
ਏਕੇਟੀ/ਐੱਚਐੱਚ/ਐੱਨਐੱਸ
When we think of our armed forces we remember their valour. We also recall with pride their role during a natural disaster: PM @narendramodi
— PMO India (@PMOIndia) 14 October 2016
It is the call of humanity that inspires our armed forces when they are helping people during natural disasters. Nothing else matters: PM
— PMO India (@PMOIndia) 14 October 2016
India is one of the biggest contributors to the UN peacekeeping forces: PM @narendramodi
— PMO India (@PMOIndia) 14 October 2016
It was our soldiers who played a key role in rescuing people from Yemen. Those rescued were not only Indians but also from other nations: PM
— PMO India (@PMOIndia) 14 October 2016
Several soldiers from India fought and were martyred during the two World Wars: PM @narendramodi
— PMO India (@PMOIndia) 14 October 2016
The Shaurya Smarak is a Tirtha Sthan for us and for our coming generations: PM @narendramodi
— PMO India (@PMOIndia) 14 October 2016
The demand for OROP was persisting for years. We had promised it will become a reality and this is exactly what happened: PM @narendramodi
— PMO India (@PMOIndia) 14 October 2016
भोपाल में आज शौर्य सम्मान सभा संबोधित की। पूर्व सैनिकों के साथ समय बिताया और सेना की वीरता को सराहा। https://t.co/hPonJKgrHo
— Narendra Modi (@narendramodi) 14 October 2016
शौर्य स्मारक देश के लिए एक तीर्थ क्षेत्र है। आने वाली पीढ़ियों को संस्कारित करने की ओपन यूनिवर्सिटी है। स्मारक के लिए एमपी सरकार को अभिनंदन। pic.twitter.com/4NRnWIHL3P
— Narendra Modi (@narendramodi) 14 October 2016
हमारी सरकार को अपने सैनिकों को ओआरओपी (OROP) समर्पित करने का अवसर मिला और मुझे इस बात पर गर्व है। pic.twitter.com/FPmmREui2Y
— Narendra Modi (@narendramodi) 14 October 2016
हमारी सेना बोलती नहीं, पराक्रम करती है। pic.twitter.com/KfNuxkOTYn
— Narendra Modi (@narendramodi) 14 October 2016