ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਹੁਣੇ ਜਿਹੇ 4 ਅਪ੍ਰੈਲ ਤੋਂ 15 ਅਪ੍ਰੈਲ ਤੱਕ ਆਸਟ੍ਰੇਲੀਆ ਵਿੱਚ 21ਵੇਂ ਕਾਮਨ ਵੈਲਥ ਗੇਮਸ ਦਾ ਆਯੋਜਨ ਹੋਇਆ। ਭਾਰਤ ਸਮੇਤ ਦੁਨੀਆ ਦੇ 71 ਦੇਸ਼ਾਂ ਨੇ ਇਸ ਵਿੱਚ ਭਾਗ ਲਿਆ। ਜਦੋਂ ਇੰਨਾ ਵੱਡਾ ਆਯੋਜਨ ਹੋਵੇ, ਸੰਸਾਰ ਭਰ ਤੋਂ ਆਏ ਹਜ਼ਾਰਾਂ ਖਿਡਾਰੀ ਇਸ ਵਿੱਚ ਭਾਗ ਲੈ ਰਹੇ ਹੋਣ, ਕਲਪਨਾ ਕਰ ਸਕਦੇ ਹਾਂ ਕਿ ਕਿਹੋ ਜਿਹਾ ਮਾਹੌਲ ਹੋਵੇਗਾ? ਜੋਸ਼, ਜਜ਼ਬਾ, ਉਤਸ਼ਾਹ, ਆਸ਼ਾਵਾਂ, ਇੱਛਾਵਾਂ, ਕੁਝ ਕਰ ਵਿਖਾਉਣ ਦਾ ਸੰਕਲਪ – ਜਦੋਂ ਇਸ ਤਰਾਂ ਦਾ ਮਾਹੌਲ ਹੋਵੇ ਤਾਂ ਕੌਣ ਇਸ ਤੋਂ ਆਪਣੇ ਆਪ ਨੂੰ ਵੱਖ ਰੱਖ ਸਕਦਾ ਹੈ। ਇਹ ਇੱਕ ਅਜਿਹਾ ਸਮਾਂ ਸੀ, ਜਦੋਂ ਸਾਰੇ ਦੇਸ਼ ਵਿੱਚ ਲੋਕ ਰੋਜ਼ ਸੋਚਦੇ ਸਨ ਕਿ ਅੱਜ ਕਿਹੜੇ-ਕਿਹੜੇ ਖਿਡਾਰੀ perform ਕਰਨਗੇ। ਭਾਰਤ ਦਾ ਪ੍ਰਦਰਸ਼ਨ ਕਿਵੇਂ ਰਹੇਗਾ, ਅਸੀਂ ਕਿੰਨੇ medal ਜਿੱਤਾਂਗੇ ਅਤੇ ਬਹੁਤ ਸੁਭਾਵਿਕ ਵੀ ਸੀ। ਸਾਡੇ ਖਿਡਾਰੀਆਂ ਨੇ ਵੀ ਦੇਸ਼ ਵਾਸੀਆਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਦੇ ਹੋਏ ਬੇਹਤਰੀਨ ਪ੍ਰਦਰਸ਼ਨ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਮੈਡਲ ਜਿੱਤਦੇ ਹੀ ਚਲੇ ਗਏ। ਭਾਵੇਂ shooting ਹੋਵੇ, wrestling ਹੋਵੇ, weightlifting ਹੋਵੇ, table tennis ਹੋਵੇ ਜਾਂ badminton ਹੋਵੇ, ਭਾਰਤ ਨੇ record ਪ੍ਰਦਰਸ਼ਨ ਕੀਤਾ। 26 Gold, 20 Silver, 20 Bronze – ਭਾਰਤ ਨੇ ਲਗਭਗ ਕੁਲ 66 ਪਦਕ ਜਿੱਤੇ। ਹਰ ਭਾਰਤੀ ਨੂੰ ਇਸ ਸਫਲਤਾ ’ਤੇ ਮਾਣ ਹੈ। ਪਦਕ ਜਿੱਤਣਾ ਖਿਡਾਰੀਆਂ ਦੇ ਲਈ ਮਾਣ ਤੇ ਖੁਸ਼ੀ ਦੀ ਗੱਲ ਹੁੰਦੀ ਹੀ ਹੈ, ਇਹ ਪੂਰੇ ਦੇਸ਼ ਲਈ, ਸਾਰੇ ਦੇਸ਼ ਵਾਸੀਆਂ ਲਈ ਬੇਹੱਦ ਗੌਰਵ ਦਾ ਪਰਵ ਹੁੰਦਾ ਹੈ। ਮੈਚ ਖਤਮ ਹੋਣ ਦੇ ਬਾਅਦ ਜਦੋਂ ਪਦਕ ਦੇ ਨਾਲ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ athlete ਉੱਥੇ ਪਦਕ ਦੇ ਨਾਲ ਖੜੇ ਹੁੰਦੇ ਹਨ, ਤਿਰੰਗਾ ਝੰਡਾ ਲਪੇਟਿਆ ਹੁੰਦਾ ਹੈ, ਰਾਸ਼ਟਰ ਗਾਨ ਦੀ ਧੁਨ ਵੱਜਦੀ ਹੈ ਅਤੇ ਉਹ ਜੋ ਭਾਵ ਹੁੰਦਾ ਹੈ, ਸੰਤੋਸ਼ ਅਤੇ ਖੁਸ਼ੀ ਦਾ, ਗੌਰਵ ਦਾ, ਮਾਣ-ਸਨਮਾਨ ਦਾ, ਆਪਣੇ ਆਪ ਵਿੱਚ ਕੁਝ ਖਾਸ ਹੁੰਦਾ ਹੈ, ਵਿਸ਼ੇਸ਼ ਹੁੰਦਾ ਹੈ। ਤਨ-ਮਨ ਨੂੰ ਝਿੰਜੋੜਨ ਵਾਲਾ ਹੁੰਦਾ ਹੈ। ਉਮੰਗ ਤੇ ਖੁਸ਼ੀ ਨਾਲ ਭਰਿਆ ਹੋਇਆ ਹੁੰਦਾ ਹੈ। ਅਸੀਂ ਸਾਰੇ ਇੱਕ ਭਾਵ ਨਾਲ ਭਰ ਜਾਂਦੇ ਹਾਂ। ਸ਼ਾਇਦ ਉਨ੍ਹਾਂ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ ਮੇਰੇ ਕੋਲ ਸ਼ਬਦਾਂ ਦੀ ਵੀ ਘਾਟ ਹੋ ਜਾਵੇ ਪਰ ਮੈਂ ਇਨਾਂ ਖਿਡਾਰੀਆਂ ਤੋਂ ਜੋ ਸੁਣਿਆ, ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਮੈਨੂੰ ਤਾਂ ਮਾਣ ਹੁੰਦਾ ਹੈ, ਤੁਹਾਨੂੰ ਵੀ ਮਾਣ ਹੋਵੇਗਾ।
ਮੈਂ ਮਨਿਕਾ ਬੱਤਰਾ ਜੋ Commonwealth ਵਿੱਚ ਚਾਰ ਮੈਡਲ ਲਿਆਈ ਹਾਂ। ਦੋ Gold, ਇੱਕ Silver , ਇੱਕ Bronze । ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਖੁਸ਼ ਹਾਂ, ਕਿਉਕਿ ਪਹਿਲੀ ਵਾਰੀ India ਵਿੱਚ table tennis ਇੰਨਾ popular ਹੋ ਰਿਹਾ ਹੈ। ਹਾਂ ਮੈਂ ਆਪਣਾ best table tennis ਖੇਡਿਆ ਹੋਵੇਗਾ। ਪੂਰੀ life ਦਾ best table tennis ਖੇਡਿਆ ਹੋਵੇਗਾ ਜੋ ਉਸ ਤੋਂ ਪਹਿਲਾਂ ਮੈਂ ਪ੍ਰੈਕਟਿਸ ਕੀਤੀ ਹੈ, ਉਹਦੇ ਬਾਰੇ ਮੈਂ ਦੱਸਾਂਗੀ ਕਿ ਮੈਂ ਆਪਣੇ ਕੋਚ ਸੰਦੀਪ ਸਰ ਦੇ ਨਾਲ ਬਹੁਤ ਪ੍ਰੈਕਟਿਸ ਕੀਤੀ ਹੈ। Commonwealth ਤੋਂ ਪਹਿਲਾਂ ਜਿਹੜੇ ਸਾਡੇ camps ਸਨ, Portugal ਵਿੱਚ ਸਾਨੂੰ tournaments ਭੇਜਿਆ ਗੌਰਮਿੰਟ ਨੇ, ਅਤੇ ਮੈਂ ਗੌਰਮਿੰਟ ਨੂੰ thank you ਕਰਦੀ ਹਾਂ, ਕਿਉਕਿ ਉਨ੍ਹਾਂ ਨੇ ਇੰਨੇ ਸਾਰੇ international exposure ਸਾਨੂੰ ਦਿੱਤੇ। Young generation ਨੂੰ ਬਸ ਇੱਕ message ਦਿਆਂਗੀ, ਕਦੇ give up ਨਾ ਕਰੋ। explore yourself .
ਮੈਂ ਪੀ. ਗੁਰੂਰਾਜ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ। 2018 common wealth game ਮੇਰਾ ਇਹ ਮੈਡਲ ਜਿੱਤਣ ਦਾ ਸੁਪਨਾ ਸੀ। ਮੈਂ ਪਹਿਲੀ ਵਾਰੀ ਪਹਿਲੇ commonwealth games ਵਿੱਚ ਇੰਡੀਆ ਨੂੰ ਪਹਿਲਾ ਮੈਡਲ ਦੇ ਕੇ ਬਹੁਤ ਖੁਸ਼ ਹਾਂ। ਇਹ ਮੈਡਲ ਮੈਂ ਆਪਣੇ ਪਿੰਡ ਕੁੰਦਾਪੁਰਾ (kundapur) ਅਤੇ ਮੇਰੀ state Karnataka ਮੇਰੀ country ਨੂੰ dedicate ਕਰਦਾ ਹਾਂ।
ਮੀਰਾਬਾਈ ਚਾਨੂ
ਮੈਂ 21ਵੇਂ commonwealth game ਵਿੱਚ India ਦੇ ਲਈ first Gold medal ਜਿੱਤਿਆ ਸੀ ਤਾਂ ਇਸ ਨਾਲ ਮੈਨੂੰ ਬਹੁਤ ਖੁਸ਼ੀ ਹੋਈ। ਮੇਰਾ ਇੱਕ dream ਸੀ, ਇੰਡੀਆ ਦੇ ਲਈ ਅਤੇ ਮਣੀਪੁਰ ਦੇ ਲਈ ਇੱਕ ਚੰਗਾ player ਬਣਨ ਦੇ ਲਈ ਤਾਂ ਮੈਂ ਸਾਰੀ movie ਵਿੱਚ ਦੇਖਦੀ ਹਾਂ। ਜਿਵੇਂ ਕਿ ਮਣੀਪੁਰ ਦੀ ਮੇਰੀ ਦੀਦੀ ਅਤੇ ਉਹ ਸਭ ਕੁਝ ਵੇਖਣ ਦੇ ਬਾਅਦ ਮੈਂ ਵੀ ਅਜਿਹਾ ਸੋਚਿਆ ਸੀ ਕਿ India ਦੇ ਲਈ, ਮਣੀਪੁਰ ਦੇ ਲਈ ਚੰਗਾ player ਬਣਨਾ ਚਾਹੁੰਦੀ ਹਾਂ। ਮੇਰਾ successful ਹੋਣ ਦਾ ਕਾਰਣ ਮੇਰਾ discipline ਵੀ ਹੈ ਅਤੇ sincerity, dedication and a hard work .
Commonwealth Games ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰੀਨ ਤਾਂ ਹੈ ਹੀ ਸੀ, ਨਾਲ ਹੀ ਇਹ ਖ਼ਾਸ ਵੀ ਸੀ। ਖ਼ਾਸ ਇਸ ਲਈ ਕਿ ਇਸ ਵਾਰ ਕਈ ਚੀਜ਼ਾਂ ਸਨ, ਜਿਹੜੀਆਂ ਪਹਿਲੀ ਵਾਰ ਹੋਈਆਂ। ਕੀ ਤੁਸੀਂ ਜਾਣਦੇ ਹੋ ਕਿ ਇਸ ਵਾਰੀ Common wealth Games ਵਿੱਚ ਭਾਰਤ ਵੱਲੋਂ ਜਿੰਨੇ wrestlers ਸਨ, ਸਾਰੇ ਦੇ ਸਾਰੇ ਮੈਡਲ ਜਿੱਤ ਕੇ ਲਿਆਏ ਹਨ। ਮਣੀਕਾ ਬੱਤਰਾ ਨੇ ਜਿੰਨੀਆਂ ਵੀ event ਕੀਤੀਆਂ, compete ਕੀਤਾ – ਸਾਰੀਆਂ ਵਿੱਚ ਮੈਡਲ ਜਿੱਤੇ। ਉਹ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ individual table tennis ਵਿੱਚ ਭਾਰਤ ਨੂੰ Gold ਦਿਵਾਇਆ ਹੈ। ਭਾਰਤ ਨੂੰ ਸਭ ਤੋਂ ਜ਼ਿਆਦਾ ਮੈਡਲ ਸ਼ੂਟਿੰਗ ਵਿੱਚ ਮਿਲੇ। 15 ਸਾਲ ਦੇ ਭਾਰਤੀ ਸ਼ੂਟਰ ਅਨੀਸ਼ ਭਾਨਵਾਲਾ Common wealth Games ਵਿੱਚ ਭਾਰਤ ਵੱਲੋਂ Gold medal youngest ਜਿੱਤਣ ਵਾਲੇ ਖਿਡਾਰੀ ਬਣੇ। ਸਚਿਨ ਚੌਧਰੀ Common wealth Games ਵਿੱਚ ਮੈਡਲ ਜਿੱਤਣ ਵਾਲੇ ਇੱਕੋ-ਇੱਕ ਭਾਰਤੀ Para Power – Lifter ਹਨ। ਇਸ ਵਾਰ ਦੀਆਂ Games ਖ਼ਾਸ ਇਸ ਲਈ ਵੀ ਸਨ ਕਿ ਜ਼ਿਆਦਾਤਰ medalist ਮਹਿਲਾ athlete ਸਨ। Squash ਹੋਵੇ, boxing ਹੋਵੇ, weight lifting ਹੋਵੇ, shooting ਹੋਵੇ – ਮਹਿਲਾ ਖਿਡਾਰੀਆਂ ਨੇ ਕਮਾਲ ਕਰਕੇ ਵਿਖਾਇਆ ਹੈ। Badminton ਵਿੱਚ ਤਾਂ ਫਾਈਨਲ ਮੁਕਾਬਲਾ ਭਾਰਤ ਦੀਆਂ ਹੀ ਦੋ ਖਿਡਾਰਨਾਂ ਸਾਇਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਦੇ ਵਿਚਕਾਰ ਹੋਇਆ। ਸਾਰੇ ਉਤਸ਼ਾਹਿਤ ਸਨ, ਮੁਕਾਬਲਾ ਤਾਂ ਹੈ ਲੇਕਿਨ ਦੋਵੇਂ ਮੈਡਲ ਭਾਰਤ ਨੂੰ ਹੀ ਮਿਲਣਗੇ – ਪੂਰੇ ਦੇਸ਼ ਨੇ ਵੇਖਿਆ। ਮੈਨੂੰ ਵੀ ਵੇਖ ਕੇ ਬਹੁਤ ਚੰਗਾ ਲੱਗਾ। ਗੇਮਸ ਵਿੱਚ ਭਾਗ ਲੈਣ ਵਾਲੇ athlete , ਦੇਸ਼ ਦੇ ਵੱਖ-ਵੱਖ ਭਾਗਾਂ ਤੋਂ, ਛੋਟੇ-ਛੋਟੇ ਸ਼ਹਿਰਾਂ ਤੋਂ ਆਏ ਹਨ। ਅਨੇਕਾਂ ਰੁਕਾਵਟਾਂ, ਪ੍ਰੇਸ਼ਾਨੀਆਂ ਨੂੰ ਪਾਰ ਕਰਕੇ ਇੱਥੇ ਤੱਕ ਪਹੁੰਚੇ ਹਨ ਅਤੇ ਅੱਜ ਉਨ੍ਹਾਂ ਨੇ ਜੋ ਮੁਕਾਮ ਹਾਸਿਲ ਕੀਤਾ ਹੈ। ਉਹ ਜਿਨਾਂ ਟੀਚਿਆਂ ਤੱਕ ਪਹੁੰਚੇ ਹਨ, ਉਨ੍ਹਾਂ ਦੀ ਇਸ ਜੀਵਨ ਯਾਤਰਾ ਵਿੱਚ ਭਾਵੇਂ ਉਨ੍ਹਾਂ ਦੇ ਮਾਤਾ-ਪਿਤਾ ਹੋਣ, ਉਨ੍ਹਾਂ ਦੇ guardian ਹੋਣ, coach ਹੋਵੇ, support staff ਹੋਵੇ, ਸਕੂਲ ਹੋਵੇ, ਸਕੂਲ ਦੇ ਅਧਿਆਪਕ ਹੋਣ, ਸਕੂਲ ਦਾ ਵਾਤਾਵਰਣ ਹੋਵੇ – ਸਾਰਿਆਂ ਦਾ ਯੋਗਦਾਨ ਹੈ। ਉਨ੍ਹਾਂ ਦੇ ਦੋਸਤਾਂ ਦਾ ਵੀ ਯੋਗਦਾਨ ਹੈ, ਜਿਨਾਂ ਨੇ ਹਰ ਪ੍ਰਸਥਿਤੀ ਵਿੱਚ ਉਨ੍ਹਾਂ ਦਾ ਹੌਂਸਲਾ ਬੁਲੰਦ ਰੱਖਿਆ। ਮੈਂ ਉਨ੍ਹਾਂ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਢੇਰਾਂ ਵਧਾਈਆਂ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਪਿਛਲੇ ਮਹੀਨੇ ‘ਮਨ ਕੀ ਬਾਤ’ ਦੇ ਦੌਰਾਨ ਮੈਂ ਦੇਸ਼ ਵਾਸੀਆਂ ਨੂੰ, ਖ਼ਾਸ ਕਰਕੇ ਸਾਡੇ ਨੌਜਵਾਨਾਂ ਨੂੰ fit India ਦਾ ਸੱਦਾ ਦਿੱਤਾ ਸੀ ਅਤੇ ਮੈਂ ਹਰ ਇੱਕ ਨੂੰ ਕਿਹਾ ਸੀ ਕਿ ਆਓ! fit India ਨਾਲ ਜੁੜੋ, fit India ਨੂੰ lead ਕਰੋ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਲੋਕ ਬੜੇ ਉਤਸ਼ਾਹ ਨਾਲ ਇਸ ਦੇ ਨਾਲ ਜੁੜ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਦੇ ਲਈ ਆਪਣਾ support ਵਿਖਾਉਦੇ ਹੋਏ ਮੈਨੂੰ ਲਿਖਿਆ ਹੈ, ਪੱਤਰ ਭੇਜੇ ਹਨ, ਸ਼ੋਸ਼ਲ ਮੀਡੀਆ ‘ਤੇ ਆਪਣਾ fitness ਮੰਤਰ – fit India stories ਵੀ ਸ਼ੇਅਰ ਕੀਤੀਆਂ ਹਨ।
ਇੱਕ ਸੱਜਣ ਸ਼੍ਰੀਮਾਨ ਸ਼ਸ਼ੀਕਾਂਤ ਭੌਂਸਲੇ ਨੇ swimming pool ਦੀ ਆਪਣੀ ਇੱਕ ਤਸਵੀਰ share ਕਰਦਿਆਂ ਲਿਖਿਆ ਹੈ –
“My weapon is my body, my element is water, My world is swimming.”
ਰੂਮਾ ਦੇਵਨਾਥ ਲਿਖਦੀ ਹੈ – “Morning walk ਨਾਲ ਮੈਂ ਖੁਦ ਨੂੰ happy ਅਤੇ healthy ਮਹਿਸੂਸ ਕਰਦੀ ਹਾਂ ਅਤੇ ਉਹ ਅੱਗੇ ਕਹਿੰਦੀ ਹੈ – “For me – fitness comes with a smiles and we should smile, when we are happy.”
ਦੇਵਨਾਥ ਜੀ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ happiness ਹੀ fitness ਹੈ।
ਧਵਲ ਪ੍ਰਜਾਪਤੀ ਨੇ trekking ਦੀ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ‘‘ਮੇਰੀ ਲਈ travelling ਅਤੇ trekking ਹੀ fit India ਹੈ।’’ ਇਹ ਵੇਖ ਕੇ ਕਾਫੀ ਚੰਗਾ ਲੱਗਿਆ ਕਿ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਬੜੇ ਰੋਚਕ ਢੰਗ ਨਾਲ fit India ਦੇ ਲਈ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ। ਸਿਨੇ-ਕਲਾਕਾਰ ਅਕਸ਼ੈ ਕੁਮਾਰ ਨੇ twitter ’ਤੇ ਇੱਕ video ਸਾਂਝੀ ਕੀਤੀ ਹੈ, ਮੈਂ ਵੀ ਉਸ ਨੂੰ ਵੇਖਿਆ ਹੈ ਅਤੇ ਤੁਸੀਂ ਸਾਰੇ ਵੀ ਜ਼ਰੂਰ ਵੇਖੋਗੇ, ਇਸ ਵਿੱਚ ਉਹ wooden beads ਦੇ ਨਾਲ exercise ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ exercise ਪਿੱਠ ਅਤੇ ਪੇਟ ਦੀਆਂ ਮਾਸਪੇਸ਼ੀਆਂ ਦੇ ਲਈ ਕਾਫੀ ਲਾਭਦਾਇਕ ਹੈ। ਉਨ੍ਹਾਂ ਦਾ ਇੱਕ ਹੋਰ video ਵੀ ਪ੍ਰਚੱਲਿਤ ਹੋ ਗਿਆ ਹੈ, ਜਿਸ ਵਿੱਚ ਉਹ ਲੋਕਾਂ ਦੇ ਨਾਲ volley ball ’ਤੇ ਹੱਥ ਅਜ਼ਮਾ ਰਹੇ ਹਨ। ਬਹੁਤ ਸਾਰੇ ਹੋਰ ਨੌਜਵਾਨਾਂ ਨੇ ਵੀ fit India efforts ਦੇ ਨਾਲ ਜੁੜ ਕੇ ਆਪਣੇ ਅਨੁਭਵਾਂ ਨੂੰ share ਕੀਤਾ ਹੈ। ਮੈਂ ਸਮਝਦਾ ਹਾਂ ਕਿ ਇਸ ਤਰਾਂ ਦੇ ਅੰਦੋਲਨ ਸਾਡੇ ਸਾਰਿਆਂ ਦੇ ਲਈ, ਪੂਰੇ ਦੇਸ਼ ਦੇ ਲਈ ਬੇਹੱਦ ਫਾਇਦੇਮੰਦ ਹਨ… ਅਤੇ ਇੱਕ ਹੋਰ ਗੱਲ ਤਾਂ ਮੈਂ ਜ਼ਰੂਰ ਕਹਾਂਗਾ – ਬਿਨਾ ਖਰਚੇ ਦੇ fit India ਦੇ movement ਦਾ ਨਾਂ ਹੈ ‘ਯੋਗ’। fit India ਮੁਹਿੰਮ ਵਿੱਚ ਯੋਗ ਦੀ ਵਿਸ਼ੇਸ਼ ਮਹਿਮਾ ਹੈ ਅਤੇ ਤੁਸੀਂ ਵੀ ਤਿਆਰੀ ਵਿੱਚ ਲੱਗ ਗਏ ਹੋਵੋਗੇ। 21 ਜੂਨ ‘ਅੰਤਰਰਾਸ਼ਟਰੀ ਯੋਗ ਦਿਵਸ’ ਦਾ ਮਹੱਤਵ ਤਾਂ ਹੁਣ ਸਾਰੇ ਸੰਸਾਰ ਨੇ ਸਵੀਕਾਰ ਕੀਤਾ ਹੈ। ਤੁਸੀਂ ਵੀ ਹੁਣੇ ਤੋਂ ਤਿਆਰੀ ਕਰੋ। ਇਕੱਲੇ ਨਹੀਂ – ਤੁਹਾਡਾ ਸ਼ਹਿਰ, ਤੁਹਾਡਾ ਪਿੰਡ, ਤੁਹਾਡਾ ਇਲਾਕਾ, ਤੁਹਾਡਾ ਸਕੂਲ, ਤੁਹਾਡੇ ਕਾਲਜ ਹਰ ਕੋਈ ਕਿਸੇ ਵੀ ਉਮਰ ਦਾ – ਮਰਦ ਹੋਵੇ, ਔਰਤ ਹੋਵੇ ਯੋਗ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੰਪੂਰਨ ਸਰੀਰਿਕ ਵਿਕਾਸ ਦੇ ਲਈ,. ਮਾਨਸਿਕ ਵਿਕਾਸ ਦੇ ਲਈ, ਮਾਨਸਿਕ ਸੰਤੁਲਨ ਦੇ ਲਈ ਯੋਗ ਦਾ ਕੀ ਉਪਯੋਗ ਹੈ, ਹੁਣ ਹਿੰਦੁਸਤਾਨ ਵਿੱਚ ਅਤੇ ਦੁਨੀਆ ਵਿੱਚ ਦੱਸਣਾ ਨਹੀਂ ਪੈਂਦਾ ਅਤੇ ਤੁਸੀਂ ਵੇਖਿਆ ਹੋਵੇਗਾ ਕਿ ਇੱਕ animated video, ਜਿਸ ਵਿੱਚ ਮੈਨੂੰ ਵਿਖਾਇਆ ਗਿਆ ਹੈ, ਉਹ ਇਨਾਂ ਦਿਨਾਂ ਵਿੱਚ ਕਾਫੀ ਪ੍ਰਚਲਿਤ ਹੋ ਗਈ ਹੈ, Animation ਵਾਲਿਆਂ ਨੂੰ ਮੈਂ ਇਸ ਲਈ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਬਹੁਤ ਬਰੀਕੀ ਨਾਲ, ਜੋ ਕੰਮ ਇੱਕ ਟੀਚਰ ਕਰ ਸਕਦਾ ਹੈ, ਉਹ Animation ਨਾਲ ਹੋ ਰਿਹਾ ਹੈ। ਤੁਹਾਨੂੰ ਵੀ ਜ਼ਰੂਰ ਇਸ ਦਾ ਲਾਭ ਮਿਲੇਗਾ।
ਮੇਰੇ ਨੌਜਵਾਨ ਸਾਥੀਓ! ਤੁਸੀਂ ਤਾਂ ਹੁਣ exam, exam, exam ਦੇ ਚੱਕਰ ਵਿੱਚੋਂ ਨਿਕਲ ਕੇ ਹੁਣ ਛੁੱਟੀਆਂ ਦੀ ਚਿੰਤਾ ਵਿੱਚ ਲੱਗ ਗਏ ਹੋਵੋਗੇ। ਛੁੱਟੀਆਂ ਕਿਵੇਂ ਮਨਾਉਣੀਆਂ ਹਨ, ਕਿੱਥੇ ਜਾਣਾ ਹੈ, ਸੋਚਦੇ ਹੋਵੋਗੇ। ਮੈਂ ਅੱਜ ਤੁਹਾਨੂੰ ਇੱਕ ਨਵੇਂ ਕੰਮ ਲਈ ਸੱਦਾ ਦੇਣ ਦੇ ਲਈ ਗੱਲ ਕਰਨਾ ਚਾਹੁੰਦਾ ਹਾਂ ਅਤੇ ਮੈਂ ਵੇਖਿਆ ਹੈ ਕਿ ਬਹੁਤ ਸਾਰੇ ਨੌਜਵਾਨ ਇਨੀਂ ਦਿਨੀਂ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਹੀ ਆਪਣਾ ਸਮਾਂ ਬਿਤਾਉਦੇ ਹਨ। Summer Internship ਦਾ ਮਹੱਤਵ ਵੱਧਦਾ ਜਾ ਰਿਹਾ ਹੈ ਅਤੇ ਨੌਜਵਾਨ ਵੀ ਉਸ ਦੀ ਤਲਾਸ਼ ਕਰਦੇ ਰਹਿੰਦੇ ਹਨ ਅਤੇ ਵੈਸੇ ਵੀ Internship ਆਪਣੇ ਆਪ ਵਿੱਚ ਇੱਕ ਨਵਾਂ ਅਨੁਭਵ ਹੁੰਦਾ ਹੈ। ਚਾਰਦੀਵਾਰੀ ਤੋਂ ਬਾਹਰ ਕਾਗਜ਼-ਕਲਮ ਨਾਲ, ਕੰਪਿਊਟਰ ਤੋਂ ਦੂਰ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜੀਣ ਦਾ, ਅਨੁਭਵ ਕਰਨ ਦਾ ਮੌਕਾ ਮਿਲਦਾ ਹੈ। ਮੇਰੇ ਨੌਜਵਾਨ ਸਾਥੀਓ! ਇੱਕ ਖਾਸ Internship ਦੇ ਲਈ ਅੱਜ ਮੈਂ ਤੁਹਾਨੂੰ ਸੱਦਾ ਦੇ ਰਿਹਾ ਹਾਂ। ਭਾਰਤ ਸਰਕਾਰ ਦੇ ਤਿੰਨ ਮੰਤਰਾਲੇ Sports ਹੋਵੇ, HRD ਹੋਵੇ, Drinking Water ਦਾ ਡਿਪਾਰਟਮੈਂਟ ਹੋਵੇ, ਸਰਕਾਰ ਦੇ 3-4 ਮੰਤਰਾਲਿਆਂ ਨੇ ਮਿਲ ਕੇ ਇੱਕ ‘Swachh Bharat Summer Internship 2018’ ਕੀਤਾ ਹੈ। ਕਾਲਜ ਦੇ ਵਿਦਿਆਰਥੀ-ਵਿਦਿਆਰਥਣਾਂ, NCC ਦੇ ਨੌਜਵਾਨ, NSS ਦੇ ਨੌਜਵਾਨ, ਨਹਿਰੂ ਯੁਵਾ ਕੇਂਦਰ ਦੇ ਨੌਜਵਾਨ ਜੋ ਕੁਝ ਕਰਨਾ ਚਾਹੁੰਦੇ ਹਨ, ਸਮਾਜ ਦੇ ਲਈ, ਦੇਸ਼ ਦੇ ਲਈ, ਹੋਰ ਕੁਝ ਸਿੱਖਣਾ ਚਾਹੁੰਦੇ ਹਨ, ਸਮਾਜ ਦੇ ਬਦਲਾਓ ਵਿੱਚ ਜੋ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹਨ, ਸਾਧਨ ਬਣਨਾ ਚਾਹੁੰਦੇ ਹਨ, ਇੱਕ ਸਕਾਰਾਤਮਕ ਊਰਜਾ ਨੂੰ ਲੈ ਕੇ ਸਮਾਜ ਵਿੱਚ ਕੁਝ ਨਾ ਕੁਝ ਕਰ ਗੁਜ਼ਰਨ ਦਾ ਇਰਾਦਾ ਹੈ, ਉਨ੍ਹਾਂ ਸਾਰਿਆਂ ਦੇ ਲਈ ਮੌਕਾ ਹੈ ਅਤੇ ਇਸ ਦੇ ਨਾਲ ਸਵੱਛਤਾ ਨੂੰ ਵੀ ਬਲ ਮਿਲੇਗਾ ਅਤੇ ਜਦੋਂ ਅਸੀਂ 2 ਅਕਤੂਬਰ ਤੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਮਨਾਵਾਂਗੇ, ਉਸ ਤੋਂ ਪਹਿਲਾਂ ਸਾਨੂੰ ਕੁਝ ਕਰਨ ਦਾ ਸੰਤੋਸ਼ ਮਿਲੇਗਾ ਅਤੇ ਮੈਂ ਇਹ ਵੀ ਦੱਸ ਦਿਆਂ ਕਿ ਜੋ ਉੱਤਮ ਤੋਂ ਉੱਤਮ interns ਹੋਣਗੇ, ਜੋ ਕਾਲਜ ਵਿੱਚ ਉੱਤਮ ਕੰਮ ਕੀਤਾ ਹੋਵੇਗਾ, ਵਿਸ਼ਵਵਿਦਿਆਲਾ ਵਿੱਚ ਕੀਤਾ ਹੋਵੇਗਾ – ਇਸੇ ਸਭ ਨੂੰ ਰਾਸ਼ਟਰੀ ਪੱਧਰ ’ਤੇ ਪੁਰਸਕਾਰ ਦਿੱਤੇ ਜਾਣਗੇ। ਇਸ internship ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਹਰ ਇੱਕ intern ਨੂੰ ‘ਸਵੱਛ ਭਾਰਤ ਮਿਸ਼ਨ’ ਦੁਆਰਾ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਜੋ intern ਇਸ ਨੂੰ ਚੰਗੀ ਤਰਾਂ ਨਾਲ ਪੂਰਾ ਕਰਨਗੇ, UGC ਉਨ੍ਹਾਂ ਨੂੰ 2 credit point ਵੀ ਦੇਵੇਗਾ। ਮੈਂ ਵਿਦਿਆਰਥੀਆਂ ਨੂੰ, ਵਿਦਿਆਰਥਣਾਂ ਨੂੰ, ਨੌਜਵਾਨਾਂ ਨੂੰ ਫਿਰ ਇੱਕ ਵਾਰੀ ਸੱਦਾ ਦਿੰਦਾ ਹਾਂ। internship ਦੇ ਲਈ ਤੁਸੀਂ ਇਸ ਦਾ ਲਾਭ ਉਠਾਓ। ਤੁਸੀਂ MyGov ’ਤੇ ਜਾ ਕੇ ‘Swachh Bharat Summer Internship’ ਦੇ ਲਈ register ਕਰ ਸਕਦੇ ਹੋ। ਮੈਂ ਆਸ ਕਰਦਾ ਹਾਂ ਕਿ ਸਾਡੇ ਨੌਜਵਾਨ ਸਵੱਛਤਾ ਦੇ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਉਣਗੇ। ਤੁਹਾਡੀਆਂ ਕੋਸ਼ਿਸ਼ਾਂ ਬਾਰੇ ਜਾਨਣ ਦੇ ਲਈ ਮੈਂ ਵੀ ਇਛੁੱਕ ਹਾਂ। ਤੁਸੀਂ ਆਪਣੀਆਂ ਜਾਣਕਾਰੀਆਂ ਜ਼ਰੂਰ ਭੇਜੋ, story ਭੇਜੋ, photo ਭੇਜੋ, video ਭੇਜੋ। ਆਓ! ਇੱਕ ਨਵੇਂ ਅਨੁਭਵ ਦੇ ਲਈ ਇਨਾਂ ਛੁੱਟੀਆਂ ਨੂੰ ਸਿੱਖਣ ਦਾ ਮੌਕਾ ਬਣਾ ਦਈਏ।
ਮੇਰੇ ਪਿਆਰੇ ਦੇਸ਼ ਵਾਸੀਓ! ਜਦੋਂ ਵੀ ਮੌਕਾ ਮਿਲਦਾ ਹੈ ਤਾਂ ਦੂਰਦਰਸ਼ਨ ’ਤੇ ‘Good News India’ ਪ੍ਰੋਗਰਾਮ ਨੂੰ ਜ਼ਰੂਰ ਵੇਖਦਾ ਹਾਂ ਅਤੇ ਮੈਂ ਤਾਂ ਦੇਸ਼ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ‘Good News India’ ਵੀ ਸਾਨੂੰ ਵੇਖਣਾ ਚਾਹੀਦਾ ਹੈ ਅਤੇ ਉੱਥੇ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਕਿਹੜੇ-ਕਿਹੜੇ ਕੋਨੇ ਵਿੱਚ ਕਿੰਨੇ-ਕਿੰਨੇ ਲੋਕ, ਕਿਸ-ਕਿਸ ਢੰਗ ਨਾਲ ਚੰਗਾ ਕੰਮ ਕਰ ਰਹੇ ਹਨ, ਚੰਗੀਆਂ ਗੱਲਾਂ ਹੋ ਰਹੀਆਂ ਹਨ।
ਮੈਂ ਪਿਛਲੇ ਦਿਨੀਂ ਵੇਖਿਆ ਕਿ ਦਿੱਲੀ ਦੇ ਅਜਿਹੇ ਨੌਜਵਾਨਾਂ ਦੀ ਕਹਾਣੀ ਵਿਖਾ ਰਹੇ ਸਨ ਜੋ ਗਰੀਬ ਬੱਚਿਆਂ ਦੀ ਪੜਾਈ ਲਈ ਨਿਰਸਵਾਰਥ ਭਾਵ ਨਾਲ ਜੁਟੇ ਹੋਏ ਹਨ। ਇਨਾਂ ਨੌਜਵਾਨਾਂ ਦੇ ਸਮੂਹ ਨੇ ਦਿੱਲੀ ਵਿੱਚ street child ਨੂੰ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਸਿੱਖਿਆ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ੁਰੂਆਤ ਵਿੱਚ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਭੀਖ ਮੰਗਣ ਵਾਲੇ ਜਾਂ ਛੋਟੇ-ਮੋਟੇ ਕੰਮ ਕਰਨ ਵਾਲੇ ਬੱਚਿਆਂ ਦੀ ਹਾਲਤ ਨੇ ਉਨ੍ਹਾਂ ਨੂੰ ਅਜਿਹਾ ਝੰਜੋੜ ਦਿੱਤਾ ਕਿ ਉਹ ਇਸ ਰਚਨਾਤਮਕ ਕੰਮ ਦੇ ਅੰਦਰ ਖਪ ਗਏ। ਦਿੱਲੀ ਦੀ ਗੀਤਾ ਕਲੋਨੀ ਦੇ ਕੋਲ ਸਥਿਤ ਝੁੱਗੀਆਂ ਵਿੱਚ 15 ਬੱਚਿਆਂ ਤੋਂ ਸ਼ੁਰੂ ਹੋਈ ਇਹ ਮੁਹਿੰਮ ਅੱਜ ਰਾਜਧਾਨੀ ਦੇ 12 ਸਥਾਨਾਂ ਤੇ 2000 ਬੱਚਿਆਂ ਨਾਲ ਜੁੜ ਚੁੱਕੀ ਹੈ, ਇਸ ਮੁਹਿੰਮ ਨਾਲ ਜੁੜੇ ਨੌਜਵਾਨ, ਅਧਿਆਪਕ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ 2 ਘੰਟੇ ਦਾ free time ਕੱਢ ਕੇ ਸਮਾਜਿਕ ਬਦਲਾਓ ਦੀ ਮਹਾਨ ਕੋਸ਼ਿਸ਼ ਵਿੱਚ ਜੁਟੇ ਹੋਏ ਹਨ। ਭੈਣੋ ਤੇ ਭਰਾਵੋ, ਉਸੇ ਤਰਾਂ ਨਾਲ ਉਤਰਾਖੰਡ ਦੇ ਪਹਾੜੀ ਖੇਤਰ ਦੇ ਕੁਝ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ। ਉਨ੍ਹਾਂ ਨੇ ਸਮੂਹਿਕ ਯਤਨਾਂ ਨਾਲ ਨਾ ਸਿਰਫ ਆਪਣਾ, ਸਗੋਂ ਆਪਣੇ ਖੇਤਰ ਦਾ ਵੀ ਭਾਗ ਬਦਲ ਦਿੱਤਾ। ਉਤਰਾਖੰਡ ਦੇ ਬਗੇਸ਼ਵਰ ਵਿੱਚ ਮੁੱਖ ਰੂਪ ਨਾਲ, ਮੰਡਵਾ, ਚੋਲਾਈ ਅਤੇ ਮੱਕੀ ਜਾਂ ਜੌਂ ਦੀ ਫਸਲ ਹੁੰਦੀ, ਪਹਾੜੀ ਖੇਤਰ ਹੋਣ ਦੀ ਵਜਾ ਕਾਰਣ ਕਿਸਾਨਾਂ ਨੂੰ ਇਸ ਦਾ ਵਾਜਬ ਮੁੱਲ ਨਹੀਂ ਮਿਲ ਪਾਉਦਾ ਸੀ ਲੇਕਿਨ ਕਬਕੋਟ ਤਹਿਸੀਲ ਦੇ ਕਿਸਾਨਾਂ ਨੇ ਇਨਾਂ ਫਸਲਾਂ ਨੂੰ ਸਿੱਧੇ ਬਾਜ਼ਾਰ ਵਿੱਚ ਵੇਚ ਕੇ ਘਾਟਾ ਸਹਿਣ ਦੇ ਬਜਾਏ ਉਨ੍ਹਾਂ ਨੇ ਮੁੱਲ – ਵਾਧੇ ਦਾ ਰਸਤਾ ਅਪਣਾਇਆ। value addition ਦਾ ਰਸਤਾ ਅਪਣਾਇਆ। ਉਨ੍ਹਾਂ ਨੇ ਕੀ ਕੀਤਾ – ਇਨਾਂ ਹੀ ਖੇਤ ਪੈਦਾਵਾਰਾਂ ਵਿੱਚੋਂ biscuit ਬਣਾਉਣਾ ਸ਼ੁਰੂ ਕੀਤਾ ਅਤੇ biscuit ਵੇਚਣਾ ਸ਼ੁਰੂ ਕੀਤਾ। ਉਸ ਇਲਾਕੇ ਵਿੱਚ ਬੜੀ ਪੱਕੀ ਮਾਨਤਾ ਹੈ ਕਿ iron richਹੈ ਅਤੇ iron rich, ਲੋਹਤੱਤ ਨਾਲ ਭਰਪੂਰ ਇਹ biscuit ਗਰਭਵਤੀ ਔਰਤਾਂ ਦੇ ਲਈ ਤਾਂ ਇੱਕ ਤਰਾਂ ਨਾਲ ਬਹੁਤ ਉਪਯੋਗੀ ਹੁੰਦੇ ਹਨ। ਇਨਾਂ ਕਿਸਾਨਾਂ ਨੇ ਮੁਨਾਰ ਪਿੰਡ ਵਿੱਚ ਇੱਕ ਸਹਿਕਾਰੀ ਸੰਸਥਾ ਬਣਾਈ ਹੈ ਅਤੇ ਉੱਥੇ ਬਿਸਕੁਟ ਬਣਾਉਣ ਦੀ ਫੈਕਟਰੀ ਖੋਲ ਲਈ ਹੈ। ਕਿਸਾਨਾਂ ਦੀ ਹਿੰਮਤ ਵੇਖ ਕੇ ਪ੍ਰਸ਼ਾਸਨ ਨੇ ਵੀ ਇਸ ਨੂੰ ਰਾਸ਼ਟਰੀ ਆਜੀਵਿਕਾ ਮਿਸ਼ਨ ਨਾਲ ਜੋੜ ਦਿੱਤਾ। ਇਹ ਬਿਸਕੁਟ ਹੁਣ ਨਾ ਸਿਰਫ ਬਾਗੇਸ਼ਵਰ ਜ਼ਿਲੇ ਦੇ ਲੱਗਭਗ 50 ਆਂਗਣਵਾੜੀ ਕੇਂਦਰਾਂ ਵਿੱਚ, ਬਲਕਿ ਅਲਮੋੜਾ ਅਤੇ ਕੋਸਾਨੀ ਤੱਕ ਪਹੁੰਚਾਏ ਜਾ ਰਹੇ ਹਨ। ਕਿਸਾਨਾਂ ਦੀ ਮਿਹਨਤ ਨਾਲ ਸੰਸਥਾ ਦਾ ਸਾਲਾਨਾ turn over ਨਾ ਸਿਰਫ 10 ਤੋਂ 15 ਲੱਖ ਰੁਪਏ ਤੱਕ ਪਹੁੰਚ ਚੁੱਕਿਆ ਹੈ, ਬਲਕਿ 900 ਤੋਂ ਜ਼ਿਆਦਾ ਪਰਿਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਨਾਲ ਜ਼ਿਲੇ ਤੋਂ ਹੋਣ ਵਾਲਾ ਪ੍ਰਵਾਸ ਵੀ ਰੁਕਣਾ ਸ਼ੁਰੂ ਹੋਇਆ ਹੈ।
ਮੇਰੇ ਪਿਆਰੇ ਦੇਸ਼ ਵਾਸੀਓ! ਜਦੋਂ ਅਸੀਂ ਸੁਣਦੇ ਹਾਂ ਕਿ ਭਵਿੱਖ ਵਿੱਚ, ਦੁਨੀਆਂ ਵਿੱਚ ਪਾਣੀ ਨੂੰ ਲੈ ਕੇ ਯੁੱਧ ਹੋਣ ਵਾਲੇ ਹਨ। ਹਰ ਕੋਈ ਇਹ ਗੱਲ ਕਹਿੰਦਾ ਹੈ ਪਰ ਕੀ ਸਾਡੀ ਕੋਈ ਜ਼ਿੰਮੇਵਾਰੀ ਹੈ? ਕੀ ਸਾਨੂੰ ਨਹੀਂ ਲੱਗਦਾ, ਕੀ ਜਲ ਸਰੰਖਣ ਪ੍ਰਤੀ ਸਾਡੀ ਸਮਾਜਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਹਰ ਵਿਅਕਤੀ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਬਾਰਿਸ਼ ਦੀ, ਬਰਸਾਤ ਦੀ ਇੱਕ -ਇੱਕ ਬੂੰਦ ਅਸੀਂ ਕਿਵੇਂ ਬਚਾਈਏ ਅਤੇ ਸਾਡੇ ਵਿੱਚ ਇਹ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਭਾਰਤੀਆਂ ਦੇ ਦਿਲ ਵਿੱਚ ਜਲ ਸਰੰਖਣ ਕੋਈ ਨਵਾਂ ਵਿਸ਼ਾ ਨਹੀਂ ਹੈ, ਕਿਤਾਬਾਂ ਦਾ ਵਿਸ਼ਾ ਨਹੀਂ ਹੈ, ਭਾਸ਼ਾ ਦਾ ਵਿਸ਼ਾ ਨਹੀਂ ਰਿਹਾ। ਸਦੀਆਂ ਤੋਂ ਸਾਡੇ ਪੁਰਖਿਆਂ ਨੇ ਇਸ ਨੂੰ ਜੀਅ ਕੇ ਵਿਖਾਇਆ ਹੈ। ਇੱਕ -ਇੱਕ ਬੂੰਦ ਪਾਣੀ ਦੇ ਮਹੱਤਵ ਨੂੰ ਉਨ੍ਹਾਂ ਨੇ ਪਹਿਲ ਦਿੱਤੀ ਹੈ। ਉਨ੍ਹਾਂ ਨੇ ਅਜਿਹੇ ਨਵੇਂ-ਨਵੇਂ ਤਰੀਕੇ ਲੱਭੇ ਹਨ ਕਿ ਪਾਣੀ ਦੀ ਇੱਕ -ਇੱਕ ਬੂੰਦ ਨੂੰ ਕਿਵੇਂ ਬਚਾਇਆ ਜਾਵੇ? ਤੁਹਾਡੇ ਵਿੱਚੋਂ ਸ਼ਾਇਦ ਜਿਨਾਂ ਲੋਕਾਂ ਨੂੰ ਤਾਮਿਲਨਾਡੂ ਵਿੱਚ ਜਾਣ ਦਾ ਮੌਕਾ ਮਿਲਦਾ ਹੋਵੇ ਤਾਂ ਤਾਮਿਲਨਾਡੂ ਵਿੱਚ ਕੁਝ ਮੰਦਿਰ ਅਜਿਹੇ ਹਨ ਕਿ ਜਿਨਾਂ ਮੰਦਿਰਾਂ ਵਿੱਚ ਸਿੰਚਾਈ ਵਿਵਸਥਾ, ਜਲ ਸਰੰਖਣ ਵਿਵਸਥਾ, ਸੋਕਾ ਪ੍ਰਬੰਧਨ ਇਨਾਂ ਦੇ ਵੱਡੇ-ਵੱਡੇ ਸ਼ਿਲਾਲੇਖ ਮੰਦਿਰਾਂ ਵਿੱਚ ਲਿਖੇ ਗਏ ਹਨ। ਮਨਾਰਕੋਵਿਲ, ਚਿਰਾਨ ਮਹਾਂਦੇਵੀ, ਕੋਵਿਲ ਪੱਟੀ ਜਾਂ ਪੁਦੁਕੋਟਈ (Pudukottai) ਹੋਵੇ, ਸਾਰੀਆਂ ਥਾਵਾਂ ’ਤੇ ਵੱਡੇ-ਵੱਡੇ ਸ਼ਿਲਾ੍ਲੇਖ ਤੁਹਾਨੂੰ ਵਿਖਾਈ ਦੇਣਗੇ। ਅੱਜ ਵੀ ਵਿਭਿੰਨ ਬਾਵੜੀਆਂ ‘ਤੇ stepwells , ਸੈਰ-ਸਪਾਟਾ ਥਾਵਾਂ ਦੇ ਰੂਪ ਵਿੱਚ ਤਾਂ ਜਾਣੀਆ-ਪਛਾਣੀਆਂ ਹੈ ਹੀ ਹਨ ਲੇਕਿਨ ਇਹ ਨਾ ਭੁੱਲੋ ਕਿ ਇਹ ਜਲ ਸੰਗ੍ਰਹਿ ਦੇ ਵੱਡੇ, ਸਾਡੇ ਪੁਰਖਿਆਂ ਦੀ ਮੁਹਿੰਮ ਦੇ, ਜਿਊਂਦੇ-ਜਾਗਦੇ ਸਬੂਤ ਹਨ। ਗੁਜਰਾਤ ਵਿੱਚ ਅਡਾਲਜ ਅਤੇ ਪਾਟਨ ਦੀ ਰਾਣੀ ਦੀ ਬਾਵੜੀ ਜੋ ਇੱਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ। ਇਸ ਦੀ ਵਿਸ਼ਾਲਤਾ ਦੇਖਣ ਵਾਲੀ ਹੈ। ਇੱਕ ਤਰਾਂ ਨਾਲ ਬਾਵੜੀਆਂ ਜਲ ਮੰਦਿਰ ਹੀ ਤਾਂ ਨੇ। ਜੇ ਤੁਸੀਂ ਰਾਜਸਥਾਨ ਜਾਓ ਤਾਂ ਤੁਸੀਂ ਜੋਧਪੁਰ ਵਿੱਚ ਚਾਂਦ ਬਾਵੜੀ ਜ਼ਰੂਰ ਜਾਣਾ, ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਖੂਬਸੂਰਤ ਬਾਵੜੀਆਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉਸ ਧਰਤੀ ’ਤੇ ਹੈ, ਜਿੱਥੇ ਪਾਣੀ ਦੀ ਕਿੱਲਤ ਰਹਿੰਦੀ ਹੈ। April, May, June, July ਇਹ ਸਮਾਂ ਅਜਿਹਾ ਹੁੰਦਾ ਹੈ ਕਿ ਬਰਸਾਤ ਦੇ ਪਾਣੀ ਨੂੰ ਇਕੱਠਾ ਕਰਨ ਦਾ ਉੱਤਮ ਮੌਕਾ ਹੁੰਦਾ ਹੈ ਅਤੇ ਜੇ ਅਸੀਂ ਐਡਵਾਂਸ ਵਿੱਚ ਜਿੰਨੀਆਂ ਤਿਆਰੀਆਂ ਕਰੀਏ, ਓਨਾ ਸਾਨੂੰ ਫਾਇਦਾ ਮਿਲਦਾ ਹੈ। ਮਨਰੇਗਾ ਦਾ ਬਜਟ ਵੀ ਇਸ ਜਲ ਸਰੰਖਣ ਦੇ ਲਈ ਕੰਮ ਆਉਦਾ ਹੈ। ਪਿਛਲੇ ਤਿੰਨ ਸਾਲਾਂ ਦੇ ਦੌਰਾਨ ਜਲ ਸਰੰਖਣ ਅਤੇ ਜਲ ਪ੍ਰਬੰਧਨ ਦੀ ਦਿਸ਼ਾ ਵਿੱਚ ਹਰ ਕਿਸੇ ਨੇ ਆਪਣੇ-ਆਪਣੇ ਤਰੀਕੇ ਨਾਲ ਯਤਨ ਕੀਤੇ ਹਨ। ਹਰ ਸਾਲ ਮਨਰੇਗਾ ਬਜਟ ਤੋਂ ਹਟ ਕੇ ਜਲ ਸਰੰਖਣ ਅਤੇ ਜਲ ਪ੍ਰਬੰਧਨ ’ਤੇ ਔਸਤਨ 32 ਹਜ਼ਾਰ ਕਰੋੜ ਰੁਪਿਆ ਖਰਚ ਕੀਤਾ ਗਿਆ ਹੈ। 2017-18 ਦੀ ਗੱਲ ਕਰੀਏ ਤਾਂ 64 ਹਜ਼ਾਰ ਕਰੋੜ ਰੁਪਏ ਦੇ ਕੁੱਲ ਖਰਚ ਦਾ 55 ਫੀਸਦੀ ਯਾਨੀ ਕਰੀਬ-ਕਰੀਬ 35 ਹਜ਼ਾਰ ਕਰੋੜ ਰੁਪਿਆ ਜਲ ਸਰੰਖਣ ਜਿਹੇ ਕੰਮਾਂ ’ਤੇ ਖਰਚ ਕੀਤਾ ਗਿਆ ਹੈ। ਪਿਛਲੇ ਤਿੰਨ ਸਾਲਾਂ ਦੇ ਦੌਰਾਨ ਇਸ ਤਰਾਂ ਦੇ ਜਲ ਸਰੰਖਣ ਅਤੇ ਜਲ ਪ੍ਰਬੰਧਨ ਉਪਾਵਾਂ ਦੇ ਰਾਹੀਂ ਕਰੀਬ-ਕਰੀਬ 150 ਲੱਖ ਹੈਕਟੇਅਰ ਭੂਮੀ ਨੂੰ ਜ਼ਿਆਦਾ ਮਾਤਰਾ ਵਿੱਚ ਲਾਭ ਮਿਲਿਆ ਹੈ। ਜਲ ਸਰੰਖਣ ਅਤੇ ਜਲ ਪ੍ਰਬੰਧਨ ਦੇ ਲਈ ਭਾਰਤ ਸਰਕਾਰ ਦੇ ਰਾਹੀਂ ਜੋ ਮਨਰੇਗਾ ਵਿੱਚ ਧੰਨ ਰਾਸੀ ਮਿਲਦੀ ਹੈ ਕੁਝ ਲੋਕਾਂ ਨੇ ਇਸ ਦਾ ਬਹੁਤ ਚੰਗਾ ਫਾਇਦਾ ਉਠਾਇਆ ਹੈ। ਕੇਰਲ ਦੇ ਕੁਟੁਮਪੇਰੁਰ, ਉਸ ਨਦੀ ’ਤੇ ਸੱਤ ਹਜ਼ਾਰ ਮਨਰੇਗਾ ਕਾਮਿਆਂ ਨੇ 70 ਦਿਨਾਂ ਤੱਕ ਸਖਤ ਮਿਹਨਤ ਕਰਕੇ ਪੁਨਰ ਜੀਵਿਤ ਕਰ ਦਿੱਤਾ। ਗੰਗਾ ਅਤੇ ਯਮੁਨਾ ਪਾਣੀ ਦੇ ਨਾਲ ਭਰੀਆਂ ਨਦੀਆਂ ਨੇ, ਲੇਕਿਨ ਉੱਤਰ ਪ੍ਰਦੇਸ਼ ਦੇ ਕਈ ਹੋਰ ਇਲਾਕੇ ਵੀ ਹਨ, ਜਿਵੇਂ ਫ਼ਤਹਿਪੁਰ ਜ਼ਿਲੇ ਦੀਆਂ ਸਸੁਰ ਖਦੇਰੀ ਨਾਮ ਦੀਆਂ ਛੋਟੀਆਂ-ਛੋਟੀਆਂ ਨਦੀਆਂ ਸੁੱਕ ਗਈਆਂ। ਜ਼ਿਲਾ ਪ੍ਰਸ਼ਾਸਨ ਨੇ ਮਨਰੇਗਾ ਦੇ ਤਹਿਤ ਬਹੁਤ ਵੱਡੀ ਗਿਣਤੀ ਵਿੱਚ ਮਿੱਟੀ ਅਤੇ ਜਲ ਸਰੰਖਣ ਦੇ ਕੰਮ ਦਾ ਬੀੜਾ ਚੁੱਕਿਆ। ਕਰੀਬ-ਕਰੀਬ 40-45 ਪਿੰਡਾਂ ਦੇ ਲੋਕਾਂ ਦੀ ਮਦਦ ਦੇ ਨਾਲ ਇਸ ਸਸੁਰ ਖਦੇਰੀ ਨਦੀ ਜੋ ਸੁੱਕ ਚੁੱਕੀ ਸੀ ਉਸ ਨੂੰ ਮੁੜ ਸੁਰਜੀਤ ਕੀਤਾ। ਪਸ਼ੂ ਹੋਵੇ, ਪੰਛੀ ਹੋਵੇ, ਕਿਸਾਨ ਹੋਵੇ, ਖੇਤੀ ਹੋਵੇ, ਪਿੰਡ ਹੋਵੇ, ਕਿੰਨੀ ਵੱਡੀ ਅਸ਼ੀਰਵਾਦ ਭਰੀ ਇਹ ਸਫਲਤਾ ਹੈ। ਮੈਂ ਇਹੀ ਕਹਾਂਗਾ ਕਿ ਫਿਰ ਇੱਕ ਵਾਰ April, May, June, July ਸਾਡੇ ਸਾਹਮਣੇ ਹੈ। ਜਲ ਸੰਭਾਲ, ਜਲ ਸਰੰਖਣ ਦੇ ਲਈ ਅਸੀਂ ਵੀ ਕੁਝ ਜ਼ਿੰਮੇਵਾਰੀ ਚੁੱਕੀਏ, ਅਸੀਂ ਵੀ ਕੁਝ ਯੋਜਨਾਵਾਂ ਬਣਾਈਏ, ਅਸੀਂ ਵੀ ਕੁਝ ਕਰਕੇ ਵਿਖਾਈਏ।
ਮੇਰੇ ਪਿਆਰੇ ਦੇਸ਼ ਵਾਸੀਓ! ਜਦ ‘ਮਨ ਕੀ ਬਾਤ’ ਹੁੰਦੀ ਹੈ ਤਾਂ ਮੈਨੂੰ ਚਾਰੇ ਪਾਸਿਆਂ ਤੋਂ ਸੰਦੇਸ਼ ਆਉਦੇ ਹਨ। ਚਿੱਠੀਆਂ ਆਉਦੀਆਂ ਹਨ। ਫੋਨ ਆਉਦੇ ਹਨ। ਪੱਛਮੀ ਬੰਗਾਲ ਦੇ ਉੱਤਰ ਚੌਵੀ ਪਰਗਨਾ ਜ਼ਿਲੇ ਦੇ ਦੇਵੀ ਤੋਲਾ ਪਿੰਡ ਦੇ ਆਇਨ ਕੁਮਾਰ ਬੈਨਰਜੀ ਨੇ MyGov ’ਤੇ ਆਪਣੇ ਕੁਮੈਂਟ ਵਿੱਚ ਲਿਖਿਆ ਹੈ, ਅਸੀਂ ਹਰ ਵਰੇ ਰਵਿੰਦਰ ਜਯੰਤੀ ਮਨਾਉਦੇ ਹਾਂ, ਲੇਕਿਨ ਕਈ ਲੋਕ ਨੋਬਲ ਪੁਰਸਕਾਰ ਵਿਜੇਤਾ ਰਬਿੰਦਰ ਨਾਥ ਟੈਗੋਰ ਦੀ , peacefully, beautifully ਅਤੇ integrity ਦੇ ਨਾਲ ਜਿਊਣ ਦੀ ਫਿਲਾਸਫੀ ਦੇ ਬਾਰੇ ਵਿੱਚ ਜਾਣਦੇ ਹੀ ਨਹੀਂ। ਕ੍ਰਿਪਾ ਕਰਕੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਇਸ ਵਿਸ਼ੇ ‘ਤੇ ਚਰਚਾ ਕਰੋ ਤਾਂ ਕਿ ਲੋਕ ਉਸ ਬਾਰੇ ਜਾਣ ਸਕਣ। ਮੈਂ ਆਇਨ ਜੀ ਨੂੰ ਧੰਨਵਾਦ ਦਿੰਦਾ ਹਾਂ ਕਿ ਤੁਸੀਂ ‘ਮਨ ਕੀ ਬਾਤ’ ਦੇ ਸਾਰੇ ਸਾਥੀਆਂ ਦਾ ਧਿਆਨ ਇਸ ਪਾਸੇ ਖਿੱਚਿਆ ਹੈ। ਗੁਰੂਦੇਵ ਟੈਗੋਰ ਗਿਆਨ ਅਤੇ ਵਿਵੇਕ ਨਾਲ ਸੰਪੂਰਨ ਸ਼ਖਸੀਅਤ ਵਾਲੇ ਸਨ, ਜਿਨ੍ਹਾਂ ਦੀ ਲੇਖਣੀ ਨੇ ਹਰ ਕਿਸੇ ’ਤੇ ਆਪਣੀ ਅਮਿੱਟ ਛਾਪ ਛੱਡੀ ਹੈ। ਰਬਿੰਦਰ ਨਾਥ – ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ, ਬਹੁਪੱਖੀ ਸ਼ਖਸੀਅਤ ਸਨ, ਲੇਕਿਨ ਉਨ੍ਹਾਂ ਦੇ ਅੰਦਰ ਇੱਕ ਅਧਿਆਪਕ ਹਰ ਪਲ ਅਨੁਭਵ ਕਰ ਸਕਦੇ ਹਾਂ। ਉਨ੍ਹਾਂ ਨੇ ਗੀਤਾਂਜਲੀ ਵਿੱਚ ਲਿਖਿਆ ਹੈ – ‘He, who has the knowledge has the responsibility to impart it to the students.’ ਅਰਥਾਤ ਜਿਸ ਦੇ ਕੋਲ ਗਿਆਨ ਹੈ, ਉਸ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਜਿਗਿਆਸੂਆਂ ਦੇ ਨਾਲ ਵੰਡੇ।
ਮੈਂ ਬਾਂਗਲਾ ਭਾਸ਼ਾ ਤਾਂ ਨਹੀਂ ਜਾਣਦਾ, ਲੇਕਿਨ ਜਦੋਂ ਛੋਟਾ ਸੀ ਮੈਨੂੰ ਬਹੁਤ ਜਲਦੀ ਉੱਠਣ ਦੀ ਆਦਤ ਰਹੀ। ਬਚਪਨ ਤੋਂ ਅਤੇ ਪੂਰਬੀ ਹਿੰਦੁਸਤਾਨ ਵਿੱਚ ਰੇਡੀਓ ਜਲਦੀ ਸ਼ੁਰੂ ਹੁੰਦਾ ਹੈ, ਪੱਛਮੀ ਹਿੰਦੁਸਤਾਨ ਵਿੱਚ ਦੇਰ ਨਾਲ ਸ਼ੁਰੂ ਹੁੰਦਾ ਹਾਂ ਤਾਂ ਸਵੇਰੇ ਮੋਟਾ-ਮੋਟਾ ਮੈਨੂੰ ਅੰਦਾਜ਼ਾ ਹੈ ਸ਼ਾਇਦ ਸਾਢੇ ਪੰਜ ਵਜੇ ਰਬਿੰਦਰ ਸੰਗੀਤ ਸ਼ੁਰੂ ਹੁੰਦਾ ਸੀ ਰੇਡੀਓ ’ਤੇ ਅਤੇ ਮੈਨੂੰ ਉਸ ਦੀ ਆਦਤ ਸੀ। ਭਾਸ਼ਾ ਤਾਂ ਮੈਂ ਨਹੀਂ ਜਾਣਦਾ ਸੀ ਰੇਡੀਓ ’ਤੇ ਰਬਿੰਦਰ ਸੰਗੀਤ ਸੁਣਨ ਦੀ ਮੇਰੀ ਆਦਤ ਬਣ ਗਈ ਸੀ ਅਤੇ ਜਦ ਅਨੰਦ ਲੋਕੇ ਅਤੇ ਆਗੁਨੇਰ, ਪੋਰੋਸ਼ਮੋਨੀ – ਇਹ ਕਵਿਤਾਵਾਂ ਸੁਣਨ ਦਾ ਜਦੋਂ ਮੌਕਾ ਮਿਲਦਾ ਸੀ, ਮਨ ਨੂੰ ਬੜੀ ਹੀ ਚੇਤਨਾ ਮਿਲਦੀ ਸੀ। ਤੁਹਾਨੂੰ ਵੀ ਰਬਿੰਦਰ ਸੰਗੀਤ ਨੇ, ਉਨ੍ਹਾਂ ਦੀਆਂ ਕਵਿਤਾਵਾਂ ਨੇ ਜ਼ਰੂਰ ਪ੍ਰਭਾਵਿਤ ਕੀਤਾ ਹੋਵੇਗਾ, ਮੈਂ ਰਬਿੰਦਰ ਨਾਥ ਠਾਕੁਰ ਨੂੰ ਆਦਰ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਹੀ ਦਿਨਾਂ ਵਿੱਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ। ਵਿਸ਼ਵ ਭਰ ਵਿੱਚ ਰਮਜ਼ਾਨ ਦਾ ਮਹੀਨਾ ਪੂਰੀ ਸ਼ਰਧਾ ਅਤੇ ਆਦਰ ਸਹਿਤ ਮਨਾਇਆ ਜਾਂਦਾ ਹੈ। ਰੋਜ਼ੇ ਦਾ ਸਮੂਹਿਕ ਪਹਿਲੂ ਇਹ ਹੈ ਕਿ ਜਦ ਇਨਸਾਨ ਖੁਦ ਭੁੱਖਾ ਹੁੰਦਾ ਹੈ ਤੇ ਉਸ ਨੂੰ ਦੂਜਿਆਂ ਦੀ ਭੁੱਖ ਦਾ ਵੀ ਅਹਿਸਾਸ ਹੁੰਦਾ ਹੈ, ਜਦ ਉਹ ਖੁਦ ਪਿਆਸਾ ਹੁੰਦਾ ਹੈ ਤਾਂ ਦੂਜਿਆਂ ਦੀ ਪਿਆਸ ਦਾ ਉਸ ਨੂੰ ਅਹਿਸਾਸ ਹੁੰਦਾ ਹੈ। ਪੈਗੰਬਰ ਮੁਹੰਮਦ ਸਾਹਿਬ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਯਾਦ ਕਰਨ ਦਾ ਇਹ ਮੌਕਾ ਹੈ। ਉਨ੍ਹਾਂ ਦੇ ਜੀਵਨ ਵਿੱਚ ਸਮਾਨਤਾ ਅਤੇ ਭਾਈਚਾਰੇ ਦੇ ਮਾਰਗ ’ਤੇ ਚੱਲਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇੱਕ ਵਾਰ ਇੱਕ ਇਨਸਾਨ ਨੇ ਪੈਗੰਬਰ ਸਾਹਿਬ ਨੂੰ ਪੁੱਛਿਆ – ‘‘ਇਸਲਾਮ ਵਿੱਚ ਕਿਹੜਾ ਕੰਮ ਸਭ ਤੋਂ ਉੱਤਮ ਹੈ, ਪੈਗੰਬਰ ਸਾਹਿਬ ਨੇ ਕਿਹਾ ਕਿ ਕਿਸੇ ਗ਼ਰੀਬ ਅਤੇ ਜ਼ਰੂਰਤਮੰਦ ਨੂੰ ਖਵਾਉਣਾ ਅਤੇ ਸਾਰਿਆਂ ਨਾਲ ਸਦਭਾਵ ਸਹਿਤ ਮਿਲਣਾ, ਚਾਹੇ ਤੁਸੀਂ ਉਸ ਨੂੰ ਜਾਣਦੇ ਹੋਵੋ ਜਾਂ ਨਹੀਂ ਜਾਣਦੇ।’’ ਪੈਗੰਬਰ ਮੁਹੰਮਦ ਸਾਹਿਬ ਗਿਆਨ ਅਤੇ ਕਰੁਣਾ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੂੰ ਕਿਸੇ ਗੱਲ ਦਾ ਅਹੰਕਾਰ ਨਹੀਂ ਸੀ, ਉਹ ਕਹਿੰਦੇ ਸਨ ਕਿ ਗਿਆਨ ਹੀ ਅਹੰਕਾਰ ਨੂੰ ਪਰਾਜਿਤ ਕਰਦਾ ਰਹਿੰਦਾ ਹੈ। ਪੈਗੰਬਰ ਮੁਹੰਮਦ ਸਾਹਿਬ ਦਾ ਮੰਨਣਾ ਸੀ ਕਿ ਜੇ ਤੁਹਾਡੇ ਕੋਲ ਕੋਈ ਵੀ ਚੀਜ਼ ਤੁਹਾਡੀ ਲੋੜ ਤੋਂ ਜ਼ਿਆਦਾ ਹੈ ਤਾਂ ਤੁਸੀਂ ਉਸ ਨੂੰ ਕਿਸੇ ਜ਼ਰੂਰਤਮੰਦ ਵਿਅਕਤੀ ਨੂੰ ਦੇ ਦਿਓ। ਇਸੇ ਲਈ ਰਮਜ਼ਾਨ ਵਿੱਚ ਦਾਨ ਦਾ ਵੀ ਕਾਫੀ ਮਹੱਤਵ ਹੈ। ਲੋਕ ਇਸ ਪਵਿੱਤਰ ਮਹੀਨੇ ਵਿੱਚ ਜ਼ਰੂਰਤਮੰਦਾਂ ਨੂੰ ਦਾਨ ਦਿੰਦੇ ਹਨ। ਪੈਗੰਬਰ ਮੁਹੰਮਦ ਸਾਹਿਬ ਦਾ ਮੰਨਣਾ ਸੀ ਕਿ ਕੋਈ ਵਿਅਕਤੀ ਆਪਣੀ ਪਵਿੱਤਰ ਆਤਮਾ ਨਾਲ ਅਮੀਰ ਹੁੰਦਾ ਹੈ ਨਾ ਕਿ ਧਨ-ਦੌਲਤ ਨਾਲ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਇਹ ਅਵਸਰ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਦੇ ਉਨ੍ਹਾਂ ਦੇ ਸੰਦੇਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਦੇਵੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, ਬੁੱਧ ਪੂਰਣਿਮਾ ਹਰੇਕ ਭਾਰਤੀ ਦੇ ਲਈ ਵਿਸ਼ੇਸ਼ ਦਿਵਸ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਭਾਰਤ ਕਰੁਣਾ, ਸੇਵਾ ਅਤੇ ਤਿਆਗ ਦੀ ਸ਼ਕਤੀ ਦਿਖਾਉਣ ਵਾਲੇ ਮਹਾਮਾਨਵ ਭਗਵਾਨ ਬੁੱਧ ਦੀ ਧਰਤੀ ਹੈ, ਜਿਨਾਂ ਨੇ ਵਿਸ਼ਵ ਭਰ ਦੇ ਲੱਖਾਂ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਇਹ ਬੁੱਧ ਪੂਰਣਿਮਾ ਭਗਵਾਨ ਬੁੱਧ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਰਸਤੇ ’ਤੇ ਚੱਲਣ ਦਾ, ਯਤਨ ਕਰਨ ਦਾ, ਸੰਕਲਪ ਕਰਨ ਦਾ ਅਤੇ ਚੱਲਣ ਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਨੂੰ ਮੁੜ ਯਾਦ ਦਿਵਾਉਂਦਾ ਹੈ। ਭਗਵਾਨ ਬੁੱਧ ਸਮਾਨਤਾ, ਸ਼ਾਂਤੀ, ਸਦਭਾਵ ਅਤੇ ਭਾਈਚਾਰੇ ਦੀ ਪ੍ਰੇਰਣਾ ਸ਼ਕਤੀ ਹਨ। ਇਹ ਅਜਿਹੇ ਮਾਨਵੀ ਮੁੱਲ ਹਨ, ਜਿਨਾਂ ਦੀ ਲੋੜ ਅੱਜ ਦੇ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦੀ social philosophy ਵਿੱਚ ਭਗਵਾਨ ਬੁੱਧ ਦੀ ਬੜੀ ਪ੍ਰੇਰਣਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ “My Social philosophy may be said to be enshrined in three words; liberty, equality and fraternity. My Philosophy has roots in religion and not in political science. I have derived them from the teaching of my master, The Buddha.”
ਬਾਬਾ ਸਾਹਿਬ ਨੇ ਸੰਵਿਧਾਨ ਦੇ ਮਾਧਿਅਮ ਨਾਲ ਦਲਿਤ ਹੋਵੇ, ਪੀੜਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ ਹਾਸ਼ੀਏ ’ਤੇ ਖੜੇ ਕਰੋੜਾਂ ਲੋਕਾਂ ਨੂੰ ਸ਼ਕਤੀਵਾਨ ਬਣਾਇਆ। ਕਰੁਣਾ ਦਾ ਇਸ ਤੋਂ ਵੱਡਾ ਉਦਾਹਰਣ ਨਹੀਂ ਹੋ ਸਕਦਾ। ਲੋਕਾਂ ਦੇ ਦਰਦ ਦੇ ਲਈ ਇਹ ਕਰਨਾ ਭਗਵਾਨ ਬੁੱਧ ਦੇ ਸਭ ਤੋਂ ਮਹਾਨ ਗੁਣਾਂ ਵਿੱਚੋਂ ਇੱਕ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਬੌਧ ਭਿਕਸ਼ੂ ਵਿਭਿੰਨ ਦੇਸ਼ਾਂ ਦੀ ਯਾਤਰਾ ਕਰਦੇ ਰਹਿੰਦੇ ਸਨ ਉਹ ਆਪਣੇ ਨਾਲ ਭਗਵਾਨ ਬੁੱਧ ਦੇ ਸਮ੍ਰਿੱਧ ਵਿਚਾਰਾਂ ਨੂੰ ਲੈ ਕੇ ਜਾਂਦੇ ਸਨ ਅਤੇ ਇਹ ਸਾਰੇ ਕਾਲਾਂ ਵਿੱਚ ਹੁੰਦਾ ਰਿਹਾ ਹੈ। ਸਮੁੱਚੇ ਏਸ਼ੀਆ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਨੂੰ ਵਿਰਾਸਤ ‘ਚ ਮਿਲੀਆਂ ਹਨ। ਉਹ ਸਾਨੂੰ ਅਨੇਕਾਂ ਏਸ਼ਿਆਈ ਦੇਸ਼ਾਂ ਜਿਵੇਂ ਚੀਨ, ਜਪਾਨ, ਕੋਰੀਆ, ਥਾਈਲੈਂਡ, ਕੰਬੋਡੀਆ, ਮਿਆਂਮਾਰ ਕਈ ਅਨੇਕਾਂ ਦੇਸ਼ ਉੱਥੇ ਬੁੱਧ ਦੀ ਇਸ ਪ੍ਰੰਪਰਾ, ਬੁੱਧ ਦੀ ਸਿੱਖਿਆ ਜੜਾਂ ਨਾਲ ਜੁੜੀ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਬੁਧਿੱਸਟ ਟੂਰਿਜ਼ਮ ਦੇ ਲਈ Infrastructure ਵਿਕਸਿਤ ਕਰ ਰਹੇ ਹਾਂ ਜੋ ਦੱਖਣ-ਪੂਰਬੀ ਏਸ਼ੀਆ ਦੇ ਮਹੱਤਵਪੂਰਨ ਸਥਾਨਾਂ ਨੂੰ ਭਾਰਤ ਦੇ ਖਾਸ ਬੌਧ ਸਥਲਾਂ ਦੇ ਨਾਲ ਜੋੜਦਾ ਹੈ। ਮੈਨੂੰ ਇਸ ਗੱਲ ਦੀ ਵੀ ਅਤਿਅੰਤ ਖੁਸ਼ੀ ਹੈ ਕਿ ਭਾਰਤ ਸਰਕਾਰ ਕਈ ਬੌਧ ਮੰਦਿਰਾਂ ਦੇ ਪੁਨਰ ਵਿਕਾਸ ਕੰਮਾਂ ਵਿੱਚ ਭਾਗੀਦਾਰ ਹੈ। ਇਸ ਵਿੱਚ ਮਿਆਂਮਾਰ ਵਿੱਚ, ਬਾਗਾਨ ਵਿੱਚ ਸਦੀਆਂ ਪੁਰਾਣਾ ਵਿਸ਼ਾਲ ਅਨੰਦ ਮੰਦਿਰ ਵੀ ਸ਼ਾਮਲ ਹੈ। ਅੱਜ ਵਿਸ਼ਵ ਵਿੱਚ ਹਰ ਜਗਾ ਟਕਰਾਓ ਅਤੇ ਮਨੁੱਖੀ ਪੀੜਾ ਵੇਖਣ ਨੂੰ ਮਿਲਦੀ ਹੈ। ਭਗਵਾਨ ਬੁੱਧ ਦੀ ਸਿੱਖਿਆ, ਨਫ਼ਰਤ ਨੂੰ, ਦਇਆ ਨਾਲ ਮਿਟਾਉਣ ਦੀ ਰਾਹ ਦਿਖਾਉਦੀ ਹੈ। ਮੈਂ ਦੁਨੀਆਂ ਭਰ ਵਿੱਚ ਫੈਲੇ ਹੋਏ ਭਗਵਾਨ ਬੁੱਧ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ, ਕਰੁਣਾ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਕਰਨ ਵਾਲੇ – ਸਭ ਨੂੰ ਬੁੱਧ ਪੂਰਣਿਮਾ ਦੀ ਮੰਗਲਮਈ ਕਾਮਨਾ ਕਰਦਾ ਹਾਂ। ਭਗਵਾਨ ਬੁੱਧ ਤੋਂ ਪੂਰੀ ਦੁਨੀਆ ਦੇ ਲਈ ਅਸ਼ੀਰਵਾਦ ਮੰਗਦਾ ਹਾਂ ਤਾਂ ਕਿ ਉਨ੍ਹਾਂ ਦੀ ਸਿੱਖਿਆ ’ਤੇ ਅਧਾਰਿਤ ਇੱਕ ਸ਼ਾਂਤੀਪੂਰਨ ਅਤੇ ਕਰੁਣਾ ਨਾਲ ਭਰੇ ਵਿਸ਼ਵ ਦਾ ਨਿਰਮਾਣ ਕਰਨ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਸਕੀਏ। ਅੱਜ ਜਦੋਂ ਅਸੀਂ ਭਗਵਾਨ ਬੁੱਧ ਨੂੰ ਯਾਦ ਕਰ ਰਹੇ ਹਾਂ। ਤੁਸੀਂ laughing Buddha ਦੀਆਂ ਮੂਰਤੀਆਂ ਬਾਰੇ ਸੁਣਿਆ ਹੋਵੇਗਾ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ laughing Buddha good luck ਲਿਆਉਦੇ ਹਨ। ਲੇਕਿਨ ਬਹੁਤ ਘੱਟ ਲੋਕ ਜਾਣਦੇ ਹਨ ਕਿ smiling Buddha ਭਾਰਤ ਦੇ ਰੱਖਿਆ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਨਾਲ ਵੀ ਜੁੜੀ ਹੋਈ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ smiling Buddha ਅਤੇ ਭਾਰਤ ਦੀ ਸੈਨਿਕ ਸ਼ਕਤੀ ਦੇ ਵਿਚਕਾਰ ਕੀ ਸਬੰਧ ਹੈ। ਤੁਹਾਨੂੰ ਯਾਦ ਹੋਵੇਗਾ ਅੱਜ ਤੋਂ 20 ਸਾਲ ਪਹਿਲਾਂ 11 ਮਈ 1998 ਸ਼ਾਮ ਨੂੰ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਅਤੇ ਉਨ੍ਹਾਂ ਦੀਆਂ ਗੱਲਾਂ ਨੇ ਪੂਰੇ ਦੇਸ਼ ਨੂੰ ਗੌਰਵ, ਜਿੱਤ ਅਤੇ ਖੁਸ਼ੀ ਦੇ ਪਲ ਨਾਲ ਭਰ ਦਿੱਤਾ ਸੀ। ਵਿਸ਼ਵ ਭਰ ਵਿੱਚ ਫੈਲੇ ਭਾਰਤੀ ਸਮੁਦਾਇ ਵਿੱਚ ਨਵਾਂ ਆਤਮ ਵਿਸ਼ਵਾਸ ਉਜਾਗਰ ਹੋਇਆ ਸੀ, ਉਹ ਦਿਨ ਸੀ ਬੁੱਧ ਪੂਰਣਿਮਾ ਦਾ। 11 ਮਈ, 1998 ਭਾਰਤ ਦੇ ਪੱਛਮੀ ਜ਼ਿਲ੍ਹੇ ਦੇ ਰਾਜਸਥਾਨ ਦੇ ਪੋਖਰਨ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਗਿਆ ਸੀ, ਉਸ ਨੂੰ 20 ਸਾਲ ਹੋ ਰਹੇ ਹਨ ਅਤੇ ਪ੍ਰੀਖਣ ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ ਬੁੱਧ ਪੂਰਣਿਮਾ ਦੇ ਦਿਨ ਕੀਤਾ ਗਿਆ ਸੀ। ਭਾਰਤ ਦਾ ਪ੍ਰੀਖਣ ਸਫਲ ਰਿਹਾ ਅਤੇ ਇੱਕ ਤਰਾਂ ਨਾਲ ਕਹੀਏ ਤਾਂ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਭਾਰਤ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ। ਅਸੀਂ ਕਹਿ ਸਕਦੇ ਹਾਂ ਕਿ ਉਹ ਦਿਨ ਭਾਰਤ ਦੇ ਇਤਿਹਾਸ ਵਿੱਚ ਉਸ ਦੀ ਸੈਨਿਕ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਅੰਕਿਤ ਹੈ। ਭਗਵਾਨ ਬੁੱਧ ਨੇ ਦੁਨੀਆ ਨੂੰ ਵਿਖਾਇਆ ਹੈ ਕਿ inner strength ਅੰਤਰ ਮਨ ਦੀ ਸ਼ਕਤੀ ਸ਼ਾਂਤੀ ਦੇ ਲਈ ਜ਼ਰੂਰੀ ਹੈ। ਇਸੇ ਤਰਾਂ ਜਦੋਂ ਤੁਸੀਂ ਇੱਕ ਦੇਸ਼ ਦੇ ਰੂਪ ਵਿੱਚ ਮਜ਼ਬੂਤ ਹੁੰਦੇ ਹੋ ਤਾਂ ਤੁਸੀਂ ਸਾਰਿਆਂ ਦੇ ਨਾਲ ਸ਼ਾਂਤੀਪੂਰਨ ਰਹਿ ਵੀ ਸਕਦੇ ਹੋ। ਮਈ 1998 ਦਾ ਮਹੀਨਾ ਦੇਸ਼ ਦੇ ਲਈ ਸਿਰਫ ਇਸ ਲਈ ਮਹੱਤਵਪੂਰਨ ਨਹੀਂ ਹੈ, ਇਸ ਮਹੀਨੇ ’ਚ ਪ੍ਰਮਾਣੂ ਪ੍ਰੀਖਣ ਹੋਏ, ਬਲਕਿ ਉਹ ਜਿਸ ਤਰਾਂ ਨਾਲ ਕੀਤੇ ਗਏ ਸਨ, ਉਹ ਮਹੱਤਵਪੂਰਨ ਹੈ। ਇਸ ਨੇ ਪੂਰੇ ਵਿਸ਼ਵ ਨੂੰ ਵਿਖਾ ਦਿੱਤਾ ਕਿ ਭਾਰਤ ਦੀ ਭੂਮੀ ਮਹਾਨ ਵਿਗਿਆਨੀਆਂ ਦੀ ਭੂਮੀ ਹੈ ਅਤੇ ਇੱਕ ਮਜ਼ਬੂਤ ਅਗਵਾਈ ਦੇ ਨਾਲ ਭਾਰਤ ਨਿਤ ਨਵੇਂ ਮੁਕਾਮ ਅਤੇ ਉਚਾਈਆਂ ਨੂੰ ਹਾਸਲ ਕਰ ਸਕਦਾ ਹੈ। ਅਟਲ ਬਿਹਾਰੀ ਵਾਜਪੇਈ ਜੀ ਨੇ ਮੰਤਰ ਦਿੱਤਾ ਸੀ – ‘‘ਜੈ ਜਵਾਨ – ਜੈ ਕਿਸਾਨ, ਜੈ ਵਿਗਿਆਨ’’। ਅੱਜ ਜਦੋਂ ਅਸੀਂ 11 ਮਈ, 1998 ਉਹਦਾ 20ਵਾਂ ਵਰਾ ਮਨਾਉਣ ਜਾ ਰਹੇ ਹਾਂ ਤਾਂ ਭਾਰਤ ਦੀ ਸ਼ਕਤੀ ਦੇ ਲਈ ਅਟਲ ਜੀ ਨੇ ਜੋ ‘ਜੈ ਵਿਗਿਆਨ’ ਦਾ ਸਾਨੂੰ ਮੰਤਰ ਦਿੱਤਾ ਹੈ, ਉਸ ਨੂੰ ਆਤਮਸਾਤ ਕਰਦਿਆਂ ਹੋਇਆਂ ਆਧੁਨਿਕ ਭਾਰਤ ਬਣਾਉਣ ਦੇ ਲਈ, ਸ਼ਕਤੀਸ਼ਾਲੀ ਭਾਰਤ ਬਣਾਉਣ ਦੇ ਲਈ, ਸਮਰੱਥ ਭਾਰਤ ਬਣਾਉਣ ਦੇ ਲਈ ਹਰ ਨੌਜਵਾਨ ਯੋਗਦਾਨ ਦੇਣ ਦਾ ਸੰਕਲਪ ਕਰੇ। ਆਪਣੀ ਸਮਰੱਥਾ ਨੂੰ ਭਾਰਤ ਦੀ ਸਮਰੱਥਾ ਦਾ ਹਿੱਸਾ ਬਣਾਏ। ਵੇਖਦਿਆਂ ਹੀ ਵੇਖਦਿਆਂ ਜਿਸ ਯਾਤਰਾ ਨੂੰ ਅਟਲ ਜੀ ਨੇ ਸ਼ੁਰੂ ਕੀਤਾ ਸੀ, ਉਸ ਨੂੰ ਅੱਗੇ ਵਧਾਉਣ ਦਾ ਇੱਕ ਨਵਾਂ ਅਨੰਦ, ਨਵਾਂ ਸੰਤੋਖ ਅਸੀਂ ਵੀ ਪ੍ਰਾਪਤ ਕਰ ਸਕਾਂਗੇ।
ਮੇਰੇ ਪਿਆਰੇ ਦੇਸ਼ ਵਾਸੀਓ, ਫਿਰ ‘ਮਨ ਕੀ ਬਾਤ’ ਵਿੱਚ ਮਿਲਾਂਗੇ, ਉਦੋਂ ਹੋਰ ਗੱਲਾਂ ਕਰਾਂਗੇ।
ਬਹੁਤ-ਬਹੁਤ ਧੰਨਵਾਦ
**********
AKT/SH/VK
Tune in to #MannKiBaat. PM @narendramodi begins by talking about India's wonderful performance at the 2018 CWG. https://t.co/eMsGFViTSm
— PMO India (@PMOIndia) April 29, 2018
ये एक ऐसा समय था जब देश भर में लोग रोज़ सोचते थे कि आज कौन-कौन से खिलाड़ी perform करेंगे: PM @narendramodi on 2018 CWG #MannKiBaat
— PMO India (@PMOIndia) April 29, 2018
हमारे खिलाडियों ने भी देशवासियों की उम्मीदों पर खरा उतरते हुए बेहतरीन प्रदर्शन किया और एक-के-बाद एक medal जीतते ही चले गए: PM @narendramodi during #MannKiBaat
— PMO India (@PMOIndia) April 29, 2018
हर भारतीय को ये सफ़लता गर्व दिलाती है | पदक जीतना खिलाड़ियों के लिए गर्व और खुशी की बात होती ही है | ये पूरे देश के लिए, सभी देशवासियों के लिए अत्यंत गौरव का पर्व होता है: PM @narendramodi during #MannKiBaat
— PMO India (@PMOIndia) April 29, 2018
I congratulate our shooters for making us proud during the Commonwealth Games 2018: PM @narendramodi during #MannKiBaat
— PMO India (@PMOIndia) April 29, 2018
Our women athletes have India very proud during this year's Commonwealth Games: PM @narendramodi #MannKiBaat
— PMO India (@PMOIndia) April 29, 2018
Games में भाग लेने वाले athletes, देश के अलग-अलग भागों से, छोटे-छोटे शहरों से आये हैं | अनेक बाधाओं, परेशानियों को पार करके यहाँ तक पहुँचे हैं: PM @narendramodi #MannKiBaat
— PMO India (@PMOIndia) April 29, 2018
Last month I urged people to take part in the #FitIndia movement. I am glad with the overwhelming support for the movement: PM @narendramodi during #MannKiBaat
— PMO India (@PMOIndia) April 29, 2018
PM @narendramodi appreciates noted film personality @akshaykumar for his contribution to the #FitIndia movement. #MannKiBaat https://t.co/urTkH2yL1V
— PMO India (@PMOIndia) April 29, 2018
Yoga is a wonderful way to remain fit. Let us think about ways to make the #4thYogaDay memorable. #MannKiBaat pic.twitter.com/TMswxIFY4t
— PMO India (@PMOIndia) April 29, 2018
Are you ready to take part in the Swachh Bharat Summer internship? #MannKiBaat pic.twitter.com/ckomCJ1H5t
— PMO India (@PMOIndia) April 29, 2018
Let us contribute towards a clean India. #MannKiBaat pic.twitter.com/yRxbR7l30M
— PMO India (@PMOIndia) April 29, 2018
What do you plan to do this summer? Have you thought about an interesting Swachh Bharat internship? #MannKiBaat pic.twitter.com/qCjQOm74cz
— PMO India (@PMOIndia) April 29, 2018
Whenever I can, I see the Good News India programme on DD. The stories shared during the programme are extremely interesting: PM @narendramodi #MannKiBaat
— PMO India (@PMOIndia) April 29, 2018
भारतीयों के दिल में जल-संरक्षण ये कोई नया विषय नहीं है, किताबों का विषय नहीं है, भाषा का विषय नहीं रहा | सदियों से हमारे पूर्वजों ने इसे जी करके दिखाया है | एक-एक बूँद पानी के माहात्म्य को उन्होंने प्राथमिकता दी है : PM @narendramodi #MannKiBaat
— PMO India (@PMOIndia) April 29, 2018
Let us work towards water conservation. #MannKiBaat pic.twitter.com/YzCS3xwFmm
— PMO India (@PMOIndia) April 29, 2018
Leaving no stone unturned for water conservation. #MannKiBaat pic.twitter.com/N2xUgK3Sdv
— PMO India (@PMOIndia) April 29, 2018
Answering a question from Ayan Kumar Banerjee, PM @narendramodi is talking about Gurudev Tagore. #MannKiBaat pic.twitter.com/Bx8fEz505s
— PMO India (@PMOIndia) April 29, 2018
कुछ ही दिनों में रमज़ान का पवित्र महीना शुरू हो रहा है | विश्वभर में रमज़ान का महीना पूरी श्रद्धा और सम्मान से मनाया जाता है : PM @narendramodi #MannKiBaat
— PMO India (@PMOIndia) April 29, 2018
पैगम्बर मोहम्मद साहब की शिक्षा और उनके सन्देश को याद करने का यह अवसर है | उनके जीवन से समानता और भाईचारे के मार्ग पर चलना यह हमारी ज़िम्मेदारी बनती है : PM @narendramodi #MannKiBaat
— PMO India (@PMOIndia) April 29, 2018
एक बार एक इंसान ने पैगम्बर साहब से पूछा- “इस्लाम में कौन सा कार्य सबसे अच्छा है?” पैगम्बर साहब ने कहा – “किसी गरीब और ज़रूरतमंद को खिलाना और सभी से सदभाव से मिलना, चाहे आप उन्हें जानते हो या न जानते हो” : PM @narendramodi #MannKiBaat
— PMO India (@PMOIndia) April 29, 2018
पैगम्बर मोहम्मद साहब ज्ञान और करुणा में विश्वास रखते थे | उन्हें किसी बात का अहंकार नहीं था | वह कहते थे कि अहंकार ही ज्ञान को पराजित करता रहता है : PM @narendramodi #MannKiBaat
— PMO India (@PMOIndia) April 29, 2018
पैगम्बर मोहम्मद साहब का मानना था कि यदि आपके पास कोई भी चीज़ आपकी आवश्यकता से अधिक है तो आप उसे किसी ज़रूरतमंद व्यक्ति को दें, इसीलिए रमज़ान में दान का भी काफी महत्व है: PM @narendramodi #MannKiBaat
— PMO India (@PMOIndia) April 29, 2018
PM @narendramodi pays tributes to Lord Buddha during #MannKiBaat. pic.twitter.com/xKUL2FFb7K
— PMO India (@PMOIndia) April 29, 2018
Remembering the teachings of Lord Buddha. #MannKiBaat pic.twitter.com/LrQm9rMQlT
— PMO India (@PMOIndia) April 29, 2018
We also remember Dr. Babasaheb Ambedkar.
— PMO India (@PMOIndia) April 29, 2018
Dr. Babasaheb Ambedkar was greatly influenced by Lord Buddha. #MannKiBaat pic.twitter.com/2iobSl4hgo
The influence of Buddhism spread far and wide. Monks from India went to various parts of Asia and spread the teachings of Lord Buddha. #MannKiBaat pic.twitter.com/ylUka2eXV0
— PMO India (@PMOIndia) April 29, 2018
The influence of Buddhism spread far and wide. Monks from India went to various parts of Asia and spread the teachings of Lord Buddha. #MannKiBaat pic.twitter.com/ylUka2eXV0
— PMO India (@PMOIndia) April 29, 2018
Inspired by Lord Buddha, let us further the spirit of peace and harmony across the world. #MannKiBaat pic.twitter.com/9vhk9TNLC9
— PMO India (@PMOIndia) April 29, 2018
We remember the historic Pokhran Tests in May 1998. We salute the efforts of our scientists and recall the leadership of Atal Ji. #MannKiBaat pic.twitter.com/EUHhfVOz5a
— PMO India (@PMOIndia) April 29, 2018