ਪੀਐੱਮਇੰਡੀਆ
ਨਮਸਕਾਰ!
ਮਨ ਕੀ ਬਾਤ ਦੇ ਮਾਧਿਅਮ ਰਾਹੀਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ। ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਹੋਣਾ ਕਿ ਨੌ-ਸੈਨਾ ਦੀਆਂ 6 ਮਹਿਲਾ ਕਮਾਂਡਰਾਂ, ਇਹ ਦਲ ਪਿਛਲੇ ਕਈ ਮਹੀਨਿਆਂ ਤੋਂ ਸਮੁੰਦਰ ਦੀ ਯਾਤਰਾ ਉੱਪਰ ਸੀ, ‘ਨਾਵਿਕਾ ਸਾਗਰ ਪਰਿਕਰਮਾ’। ਜੀ ਮੈਂ ਉਨ੍ਹਾਂ ਬਾਰੇ ਹੀ ਕੁਝ ਗੱਲ ਕਰਨਾ ਚਾਹੁੰਦਾ ਹਾਂ। ਭਾਰਤ ਦੀਆਂ ਇਨ੍ਹਾਂ 6 ਧੀਆਂ ਨੇ, ਇਸ ਟੀਮ ਨੇ “Two hundred and Fifty four days – 250 ਤੋਂ ਵੀ ਜ਼ਿਆਦਾ ਦਿਨ ਸਮੁੰਦਰ ਦੇ ਮਾਧਿਅਮ ਰਾਹੀਂ INSV ਤਾਰਿਨੀ ਰਾਹੀਂ ਪੂਰੀ ਦੁਨੀਆਂ ਦੀ ਸੈਰ ਕਰਕੇ 21 ਮਈ ਨੂੰ ਭਾਰਤ ਵਾਪਸ ਪਰਤੀਆਂ ਹਨ ਅਤੇ ਪੂਰੇ ਦੇਸ਼ ਨੇ ਉਨ੍ਹਾਂ ਦਾ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਮਹਾਂਸਾਗਰਾਂ ਅਤੇ ਕਈ ਸਮੁੰਦਰਾਂ ਵਿੱਚ ਯਾਤਰਾ ਕਰਦਿਆਂ ਲਗਭਗ ਬਾਈ ਹਜ਼ਾਰ Nautical Miles ਦੀ ਦੂਰੀ ਤੈਅ ਕੀਤੀ। ਵਿਸ਼ਵ ਵਿੱਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਸੀ। ਬੀਤੇ ਬੁੱਧਵਾਰ ਮੈਨੂੰ ਇਨ੍ਹਾਂ ਸਾਰੀਆਂ ਬੇਟੀਆਂ ਨਾਲ ਮਿਲਣ ਦਾ, ਉਨ੍ਹਾਂ ਦੇ ਅਨੁਭਵ ਸੁਣਨ ਦਾ ਮੌਕਾ ਮਿਲਿਆ। ਮੈਂ ਇੱਕ ਵਾਰੀ ਫਿਰ ਇਨ੍ਹਾਂ ਬੇਟੀਆਂ ਨੂੰ ਉਨ੍ਹਾਂ ਦੇ Adventure ਨੂੰ, Navy ਦਾ ਮਾਣ ਵਧਾਉਣ ਲਈ, ਭਾਰਤ ਦਾ ਮਾਨ-ਸਨਮਾਨ ਵਧਾਉਣ ਲਈ ਅਤੇ ਖ਼ਾਸ ਤੌਰ ’ਤੇ ਦੁਨੀਆਂ ਨੂੰ ਪਤਾ ਲੱਗੇ ਕਿ ਭਾਰਤ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ, ਇਹ ਸੁਨੇਹਾ ਪਹੁੰਚਾਉਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। Sense of Adventure ਕੌਣ ਨਹੀਂ ਜਾਣਦਾ। ਜੇਕਰ ਅਸੀਂ ਮਨੁੱਖ ਜਾਤੀ ਦੇ ਵਿਕਾਸ ਦੀ ਯਾਤਰਾ ਵੇਖੀਏ ਤਾਂ ਕਿਸੇ ਨਾ ਕਿਸੇ Adventure ਦੀ ਕੁੱਖ ਵਿੱਚੋਂ ਹੀ ਤਰੱਕੀ ਪੈਦਾ ਹੋਈ ਹੈ। ਵਿਕਾਸ Adventure ਦੀ ਗੋਦ ਵਿੱਚੋਂ ਹੀ ਜਨਮ ਲੈਂਦਾ ਹੈ। ਕੁਝ ਕਰ ਗੁਜ਼ਰਨ ਦਾ ਇਰਾਦਾ, ਲੀਕ ਤੋਂ ਹਟ ਕੇ ਕਰਨ ਦੇ ਮਾਇਨੇ, ਕੁਝ Extra Ordinary ਕਰਨ ਦੀ ਗੱਲ, ਮੈਂ ਕੁਝ ਵੀ ਕਰ ਸਕਦਾ ਹਾਂ, ਇਹ ਭਾਵਨਾ ਰੱਖਣ ਵਾਲੇ ਭਾਵੇਂ ਘੱਟ ਹੋਣ ਪਰ ਯੁੱਗਾਂ ਤੱਕ ਕਰੋੜਾਂ ਲੋਕਾਂ ਨੂੰ ਪ੍ਰੇਰਣਾ ਮਿਲਦੀ ਰਹਿੰਦੀ ਹੈ। ਪਿਛਲੇ ਦਿਨੀਂ ਤੁਸੀਂ ਵੇਖਿਆ ਹੋਣਾ Mount Everest ਉੱਪਰ ਚੜ੍ਹਨ ਵਾਲਿਆਂ ਬਾਰੇ ਕਈ ਨਵੀਆਂ ਗੱਲਾਂ ਧਿਆਨ ਵਿੱਚ ਆਉਦੀਆਂ ਹਨ ਅਤੇ ਸਦੀਆਂ ਤੋਂ Everest ਮਨੁੱਖ ਜਾਤੀ ਨੂੰ ਲਲਕਾਰਦਾ ਰਿਹਾ ਅਤੇ ਬਹਾਦਰ ਲੋਕ ਇਸ ਚੁਣੌਤੀ ਨੂੰ ਸਵੀਕਾਰਦੇ ਵੀ ਰਹੇ।
16 ਮਈ ਨੂੰ ਮਹਾਂਰਾਸ਼ਟਰ ਦੇ ਚੰਦਰਪੁਰ ਦੇ ਇੱਕ ਆਸ਼ਰਮ ਸਕੂਲ ਦੇ 5 ਆਦਿਵਾਸੀ ਬੱਚਿਆਂ ਨੇ Tribal Students ਮਨੀਸ਼ਾ ਧੁਰਵੇ, ਪ੍ਰਮੇਸ਼ ਆਲੇ, ਉਮਾਕਾਂਤ ਮਡਵੀ, ਕਵਿਦਾਸ ਕਾਤਮੋੜੇ, ਵਿਕਾਸ ਸੋਯਾਮ, ਸਾਡੇ ਇਨ੍ਹਾਂ ਆਦਿਵਾਸੀ ਬੱਚਿਆਂ ਦੇ ਇੱਕ ਦਲ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਉੱਪਰ ਚੜ੍ਹਾਈ ਕੀਤੀ।
ਆਸ਼ਰਮ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਅਗਸਤ 2017 ਵਿੱਚ Training ਸ਼ੁਰੂ ਕੀਤੀ ਸੀ। ਵਰਧਾ, ਹੈਦਰਾਬਾਦ ਦਾਰਜੀਲਿੰਗ, ਲੇਹ-ਲੱਦਾਖ ਇਨ੍ਹਾਂ ਦੀ Training ਹੋਈ, ਇਨ੍ਹਾਂ ਨੌਜਵਾਨਾਂ ਨੂੰ ‘ਮਿਸ਼ਨ ਸ਼ੌਰਯਾ’ ਅਧੀਨ ਚੁਣਿਆ ਗਿਆ ਸੀ ਅਤੇ ਨਾਮ ਮੁਤਾਬਕ Everest ਫ਼ਤਿਹ ਕਰਕੇ ਇਨ੍ਹਾਂ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮੈਂ ਚੰਦਰਪੁਰ ਦੇ ਸਕੂਲ ਦੇ ਲੋਕਾਂ ਨੂੰ ਮੇਰੇ ਇਨ੍ਹਾਂ ਨੰਨੇ-ਮੁੰਨੇ ਸਾਥੀਆਂ ਨੂੰ ਦਿਲੋਂ ਬਹੁਤ ਵਧਾਈ ਦਿੰਦਾ ਹਾਂ। ਹਾਲ ਹੀ ਵਿੱਚ 16 ਵਰ੍ਹਿਆਂ ਦੀ ਸ਼ਿਵਾਂਗੀ ਪਾਠਕ, ਨੇਪਾਲ ਵੱਲੋਂ Everest ਫ਼ਤਿਹ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਮਹਿਲਾ ਬਣੀ। ਬੇਟੀ ਸ਼ਿਵਾਂਗੀ ਨੂੰ ਬਹੁਤ-ਬਹੁਤ ਵਧਾਈਆਂ।
ਅਜੀਤ ਬਜਾਜ ਅਤੇ ਉਨ੍ਹਾਂ ਦੀ ਧੀ ਦੀਯਾ Everest ਦੀ ਚੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਪਿਓ-ਧੀ ਦੀ ਜੋੜੀ ਬਣੀ। ਅਜਿਹਾ ਨਹੀਂ ਕਿ ਸਿਰਫ ਨੌਜਵਾਨ ਹੀ Everest ਦੀ ਚੜ੍ਹਾਈ ਕਰ ਰਹੇ ਨੇ, ਸੰਗੀਤਾ ਬਹਿਲ ਨੇ 19 ਮਈ ਨੂੰ Everest ਦੀ ਚੜ੍ਹਾਈ ਕੀਤੀ ਅਤੇ ਸੰਗੀਤਾ ਬਹਿਲ ਦੀ ਉਮਰ 50 ਤੋਂ ਵੀ ਜ਼ਿਆਦਾ ਹੈ। Everest ਉੱਪਰ ਚੜ੍ਹਾਈ ਕਰਨ ਵਾਲੇ ਕੁਝ ਅਜਿਹੇ ਵੀ ਨੇ, ਜਿਨਾਂ ਨੇ ਦਿਖਾ ਦਿੱਤਾ ਕਿ ਉਨ੍ਹਾਂ ਕੋਲ ਨਾ ਸਿਰਫ ਸਕਿੱਲ ਹੈ, ਸਗੋਂ ਉਹ Sensitive ਵੀ ਹਨ। ਅਜੇ ਪਿਛਲੇ ਦਿਨੀਂ ਸਵੱਛ ਗੰਗਾ ਅਭਿਆਨ ਤਹਿਤ ਬੀ. ਐੱਸ. ਐੱਫ. ਦੇ ਇੱਕ ਗਰੁੱਪ ਨੇ Everest ਦੀ ਚੜ੍ਹਾਈ ਕੀਤੀ ਪਰ ਪੂਰੀ ਟੀਮ Everest ਤੋਂ ਬਹੁਤ ਸਾਰਾ ਕੂੜਾ ਆਪਣੇ ਨਾਲ ਹੇਠਾਂ ਲੈ ਕੇ ਆਈ।
ਇਹ ਕਾਰਜ ਪ੍ਰਸ਼ੰਸਾਯੋਗ ਤਾਂ ਹੈ ਹੀ, ਨਾਲ ਹੀ ਨਾਲ ਇਹ ਸਵੱਛਤਾ ਪ੍ਰਤੀ, ਵਾਤਾਵਰਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ। ਵਰ੍ਹਿਆਂ ਤੋਂ ਲੋਕ Everest ਦੀ ਚੜ੍ਹਾਈ ਕਰਦੇ ਰਹੇ ਨੇ ਅਤੇ ਅਜਿਹੇ ਕਈ ਲੋਕ ਹਨ, ਜਿਨਾਂ ਨੇ ਕਾਮਯਾਬੀ ਨਾਲ ਇਸ ਨੂੰ ਪੂਰਾ ਕੀਤਾ ਹੈ। ਮੈਂ ਇਨ੍ਹਾਂ ਸਾਰੇ ਬਹਾਦਰ ਵੀਰਾਂ ਨੂੰ ਵਿਸ਼ੇਸ਼ ਤੌਰ ’ਤੇ ਬੇਟੀਆਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਅਤੇ ਖ਼ਾਸਕਰ ਮੇਰੇ ਨੌਜਵਾਨ ਦੋਸਤੋ। ਅਜੇ ਦੋ ਮਹੀਨੇ ਪਹਿਲਾਂ ਜਦ ਮੈਂ ਫਿਟ ਇੰਡੀਆ ਦੀ ਗੱਲ ਕੀਤੀ ਸੀ ਤਾਂ ਮੈਂ ਇਹ ਸੋਚਿਆ ਹੀ ਨਹੀਂ ਸੀ ਕਿ ਇਸ ਬਾਰੇ ਏਨਾ ਵਧੀਆ ਰਿਸਪਾਂਸ ਆਵੇਗਾ। ਐਨੀ ਵੱਡੀ ਗਿਣਤੀ ਵਿੱਚ ਲੋਕ ਇਸ ਦੀ ਸਪੋਰਟ ਵਿੱਚ ਅੱਗੇ ਆਉਣਗੇ। ਜਦੋਂ ਮੈਂ ਫਿਟ ਇੰਡੀਆ ਦੀ ਗੱਲ ਕਰਦਾ ਹਾਂ ਤਾਂ ਮੈਂ ਮੰਨਦਾ ਹਾਂ ਕਿ ਜਿੰਨਾ ਅਸੀਂ ਖੇਡਾਂਗੇ, ਓਨਾ ਹੀ ਦੇਸ਼ ਖੇਡੇਗਾ। Social Media ਉੱਪਰ ਲੋਕ Fitness Challenge ਦੀ Video Share ਕਰ ਰਹੇ ਹਨ, ਉਸ ਵਿੱਚ ਉਹ ਇੱਕ-ਦੂਜੇ ਨੂੰ Tag ਕਰਕੇ ਉਨ੍ਹਾਂ ਨੂੰ Challenge ਕਰ ਰਹੇ ਨੇ। ਫਿੱਟ ਇੰਡੀਆ ਦੀ ਇਸ ਮੁਹਿੰਮ ਨਾਲ ਅੱਜ ਹਰ ਕੋਈ ਜੁੜ ਰਿਹਾ ਹੈ। ਚਾਹੇ ਫਿਲਮ ਨਾਲ ਜੁੜੇ ਲੋਕ ਹੋਣ, ਸਪੋਰਟਸ ਨਾਲ ਜੁੜੇ ਲੋਕ ਹੋਣ ਜਾਂ ਦੇਸ਼ ਦੇ ਸਧਾਰਨ ਨਾਗਰਿਕ, ਫੌਜ ਦੇ ਜਵਾਨ ਹੋਣ, ਸਕੂਲ ਦੇ ਟੀਚਰ ਹੋਣ, ਚਾਰੇ ਪਾਸਿਆਂ ਤੋਂ ਇੱਕ ਹੀ ਗੂੰਜ ਸੁਣਾਈ ਦੇ ਰਹੀ ਹੈ, ਅਸੀਂ ਫਿਟ ਤਾਂ ਇੰਡੀਆ ਫਿਟ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਵੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜੀ ਨੇ ਚੈਲੇਂਜ ਕੀਤਾ ਹੈ ਅਤੇ ਮੈਂ ਉਨ੍ਹਾਂ ਦੇ ਚੈਲੇਂਜ ਨੂੰ ਸਵੀਕਾਰ ਕੀਤਾ ਹੈ। ਮੈਂ ਮੰਨਦਾ ਹਾਂ ਕਿ ਇਹ ਬਹੁਤ ਚੰਗੀ ਚੀਜ਼ ਹੈ ਅਤੇ ਇਸ ਤਰ੍ਹਾਂ ਦਾ ਚੈਲੇਂਜ ਸਾਨੂੰ ਫਿਟ ਰੱਖਣ ਅਤੇ ਦੂਜਿਆਂ ਨੂੰ ਵੀ ਫਿਟ ਰੱਖਣ ਲਈ ਉਤਸ਼ਾਹਿਤ ਕਰੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, ‘ਮਨ ਕੀ ਬਾਤ’ ਵਿੱਚ ਕਈ ਵਾਰੀ ਖੇਡਾਂ ਦੇ ਸਬੰਧ ਵਿੱਚ, ਖਿਡਾਰੀਆਂ ਦੇ ਸਬੰਧ ਵਿੱਚ ਕੁਝ ਨਾ ਕੁਝ ਗੱਲਾਂ ਤੁਸੀਂ ਮੇਰੇ ਕੋਲੋਂ ਸੁਣੀਆਂ ਹਨ ਅਤੇ ਪਿਛਲੀ ਵਾਰ ਤਾਂ ਕਾਮਨ ਵੈਲਥ ਗੇਮਜ਼ ਦੇ ਸਾਡੇ ਨਾਇੱਕ ਆਪਣੀਆਂ ਮਨ ਦੀਆਂ ਗੱਲਾਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਨੂੰ ਦੱਸ ਰਹੇ ਸਨ।
‘ਨਮਸਕਾਰ ਸਰ, ਮੈਂ ਛਵੀ ਯਾਦਵ ਨੌਇਡਾ ਤੋਂ ਬੋਲ ਰਹੀ ਹਾਂ। ਮੈਂ ਤੁਹਾਡੀ ‘ਮਨ ਕੀ ਬਾਤ’ ਦੀ Regular Listner ਹਾਂ ਅਤੇ ਅੱਜ ਤੁਹਾਡੇ ਨਾਲ ਆਪਣੀ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ। ਅੱਜ-ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਅਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਵੇਖ ਰਹੀ ਹਾਂ ਕਿ ਬੱਚੇ ਜ਼ਿਆਦਾਤਰ ਸਮਾਂ ਇੰਟਰਨੈੱਟ ਗੇਮਜ਼ ਖੇਡਦਿਆਂ ਬਿਤਾਉਂਦੇ ਹਨ, ਜਦ ਕਿ ਅਸੀਂ ਜਦੋਂ ਛੋਟੇ ਸਾਂ ਤਾਂ ਅਸੀਂ Traditional Games ਜੋ ਕਿ ਜ਼ਿਆਦਾਤਰ ਆਊਟ-ਡੋਰ Games ਹੁੰਦੀਆਂ ਸਨ, ਉਹ ਖੇਡਦੇ ਸਾਂ। ਜਿਵੇਂ ਕਿ ਇੱਕ ਗੇਮ ਸੀ, ਜਿਸ ਵਿੱਚ 7 ਪੱਥਰ ਦੇ ਟੁਕੜੇ ਇੱਕ-ਦੂਜੇ ਉੱਪਰ ਰੱਖ ਕੇ ਉਨ੍ਹਾਂ ਨੂੰ ਬਾਲ ਨਾਲ ਮਾਰਦੇ ਸਾਂ ਅਤੇ ਊਚ-ਨੀਚ ਹੁੰਦੀ ਸੀ, ਖੋ-ਖੋ ਇਹ ਸਾਰੀਆਂ ਗੇਮਾਂ ਅੱਜ-ਕੱਲ੍ਹ ਗੁਆਚ ਜਿਹੀਆਂ ਗਈਆਂ ਨੇ। ਮੇਰੀ ਇਹ ਬੇਨਤੀ ਹੈ ਕਿ ਤੁਸੀਂ ਅੱਜ-ਕੱਲ੍ਹ ਦੀ ਜਨਰੇਸ਼ਨ ਨੂੰ ਕੁਝ Traditional Games ਬਾਰੇ ਦੱਸੋ, ਜਿਸ ਨਾਲ ਉਨ੍ਹਾਂ ਦੀ ਰੁਚੀ ਇਸ ਪਾਸੇ ਵਧੇ।
– ਧੰਨਵਾਦ’
ਛਵੀ ਯਾਦਵ ਜੀ, ਤੁਹਾਡੀ ਫੋਨ ਕਾਲ ਲਈ ਤੁਹਾਡਾ ਬਹੁਤ ਧੰਨਵਾਦ। ਇਹ ਗੱਲ ਸਹੀ ਹੈ ਕਿ ਜੋ ਖੇਡਾਂ ਕਦੀ ਗਲੀ-ਗਲੀ ਹਰ ਬੱਚੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਸਨ, ਉਹ ਅੱਜ ਘੱਟ ਹੁੰਦੀਆਂ ਜਾ ਰਹੀਆਂ ਹਨ। ਇਹ ਖੇਡਾਂ ਵਿਸ਼ੇਸ਼ ਤੌਰ ’ਤੇ ਗਰਮੀਆਂ ਦੀਆਂ ਛੁੱਟੀਆਂ ਦਾ ਖ਼ਾਸ ਹਿੱਸਾ ਹੁੰਦੀਆਂ ਸਨ। ਕਦੇ ਭਰ ਦੁਪਹਿਰ ਵਿੱਚ ਤਾਂ ਕਦੇ ਰਾਤ ਦੇ ਖਾਣੇ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਦੇ ਬਿਲਕੁਲ ਬੇਫ਼ਿਕਰ ਹੋ ਕੇ ਬੱਚੇ ਘੰਟਿਆਂ ਬੱਧੀ ਖੇਡਿਆ ਕਰਦੇ ਸਨ ਅਤੇ ਕੁਝ ਖੇਡਾਂ ਤਾਂ ਅਜਿਹੀਆਂ ਵੀ ਨੇ, ਜਿਨਾਂ ਨੂੰ ਪੂਰਾ ਪਰਿਵਾਰ ਇਕੱਠਿਆਂ ਖੇਡਿਆ ਕਰਦਾ ਸੀ। ਪਿੱਠੂ ਹੋਵੇ ਜਾਂ ਬੰਟੇ ਹੋਣ, ਖੋ-ਖੋ ਹੋਵੇ, ਲਾਟੂ ਹੋਵੇ ਜਾਂ ਗੁੱਲੀ-ਡੰਡਾ ਪਤਾ ਨਹੀਂ ਅਣਗਿਣਤ ਖੇਡਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ, ਕੱਛ ਤੋਂ ਕਾਮਰੂਪ ਤੱਕ ਹਰ ਕਿਸੇ ਦੇ ਬਚਪਨ ਦਾ ਹਿੱਸਾ ਹੋਇਆ ਕਰਦੀਆਂ ਸਨ। ਹਾਂ, ਇਹ ਹੋ ਸਕਦਾ ਹੈ ਕਿ ਵੱਖ-ਵੱਖ ਥਾਵਾਂ ’ਤੇ ਉਹ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਸਨ। ਜਿਵੇਂ ਕਿ ਹੁਣ ਪਿੱਠੂ ਦੀ ਖੇਡ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ, ਕੋਈ ਇਸ ਨੂੰ ਲਾਗੌਰੀ, ਸਾਤੌਲੀਆ, ਸੱਤ ਪੱਥਰ, ਡਿਕੋਰੀ, ਸਤੋਦੀਆ ਪਤਾ ਨਹੀਂ ਕਿੰਨੇ ਨਾਂ ਹਨ, ਇੱਕ ਹੀ ਖੇਡ ਦੇ। ਪ੍ਰੰਪਰਾਗਤ ਖੇਡ ਵਿੱਚ ਦੋਵੇਂ ਤਰ੍ਹਾਂ ਦੀਆਂ ਖੇਡਾਂ ਹਨ। ਆਊਟ-ਡੋਰ ਵੀ ਨੇ, ਇਨ-ਡੋਰ ਵੀ ਨੇ। ਸਾਡੇ ਦੇਸ਼ ਦੀ ਵਿਭਿੰਨਤਾ ਪਿੱਛੇ ਲੁਕੀ ਏਕਤਾ ਇਨ੍ਹਾਂ ਖੇਡਾਂ ਵਿੱਚ ਵੇਖੀ ਜਾ ਸਕਦੀ ਹੈ। ਇੱਕ ਹੀ ਖੇਡ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਨਾਵਾਂ ਨਾਲ ਜਾਣੀ ਜਾਂਦੀ ਹੈ। ਮੈਂ ਗੁਜਰਾਤ ਤੋਂ ਹਾਂ। ਮੈਨੂੰ ਪਤਾ ਹੈ ਗੁਜਰਾਤ ਵਿੱਚ ਇੱਕ ਖੇਡ ਹੈ, ਜਿਸ ਨੂੰ ਚੋਮਲ-ਇਸਤੋ ਆਖਦੇ ਨੇ। ਇੱਕ ਕੌਡੀਆਂ ਜਾਂ ਇਮਲੀ ਦੇ ਬੀਜਾਂ ਜਾਂ Dice ਨਾਲ ਅਤੇ 8 x 8 ਦੇ Square Board ਨਾਲ ਖੇਡੀ ਜਾਂਦੀ ਹੈ। ਇਹ ਖੇਡ ਲਗਭਗ ਹਰ ਰਾਜ ਵਿੱਚ ਖੇਡੀ ਜਾਂਦੀ ਸੀ। ਕਰਨਾਟਕ ਵਿੱਚ ਇਸ ਨੂੰ ਚੌਕਾਬਾਰਾ ਕਹਿੰਦੇ ਹਨ। ਮੱਧ ਪ੍ਰਦੇਸ਼ ਵਿੱਚ ਅੱਤੂ, ਕੇਰਲ ਵਿੱਚ ਪਕੀੜਾਕਾਲੀ ਤਾਂ ਮਹਾਂਰਾਸ਼ਟਰ ਵਿੱਚ ਚੰਪਲ, ਤਾਮਿਲਨਾਡੂ ਵਿੱਚ ਦਾਯਾਮ ਅਤੇ ਥਾਯਾਮ ਅਤੇ ਰਾਜਸਥਾਨ ਵਿੱਚ ਚੰਗਾਪੋ। ਪਤਾ ਨਹੀਂ ਕਿੰਨੇ ਨਾਮ ਸਨ ਪਰ ਖੇਡਣ ਤੋਂ ਬਾਅਦ ਪਤਾ ਲੱਗਦਾ ਹੈ, ਹਰ ਰਾਜ ਵਾਲੇ ਦੀ ਭਾਸ਼ਾ ਭਾਵੇਂ ਨਾ ਜਾਣਦੇ ਹੋਈਏ, ਬਈ ਵਾਹ! ਇਹ ਖੇਡ ਤਾਂ ਅਸੀਂ ਵੀ ਖੇਡਿਆ ਕਰਦੇ ਸੀ। ਸਾਡੇ ਵਿੱਚੋਂ ਕਿਹੜਾ ਹੋਵੇਗਾ, ਜਿਸ ਨੇ ਬਚਪਨ ਵਿੱਚ ਗੁੱਲੀ-ਡੰਡਾ ਨਾ ਖੇਡਿਆ ਹੋਵੇਗਾ। ਗੁੱਲੀ-ਡੰਡਾ ਤਾਂ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ ਖੇਡੀ ਜਾਣ ਵਾਲੀ ਖੇਡ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਗੋਟੀ-ਬਿੱਲਾ ਜਾਂ ਕਰਰਾ-ਬਿੱਲਾ ਦੇ ਨਾਂ ਨਾਲ ਜਾਣਦੇ ਹਨ। ਉੜੀਸਾ ਵਿੱਚ ਇਸ ਨੂੰ ਗੁਲੀ-ਬਾੜੀ ਕਹਿੰਦੇ ਨੇ ਤਾਂ ਮਹਾਂਰਾਸ਼ਟਰ ਵਿੱਚ ਇਸ ਨੂੰ ਵਿੱਤੀਡਾਲੂ ਕਹਿੰਦੇ ਹਨ। ਕੁਝ ਖੇਡਾਂ ਦਾ ਆਪਣਾ ਇੱਕ Season ਹੁੰਦਾ ਹੈ, ਜਿਵੇਂ ਪਤੰਗ ਉਡਾਉਂਣ ਦਾ ਵੀ ਇੱਕ ਆਪਣਾ Season ਜਦ ਹਰ ਕੋਈ ਪਤੰਗ ਉਡਾਉਂਦਾ ਹੈ। ਜਦ ਅਸੀਂ ਖੇਡਦੇ ਹੁੰਦੇ ਹਾਂ, ਸਾਡੇ ਅੰਦਰ ਜੋ Unique Qualities ਹੁੰਦੀਆਂ ਹਨ, ਅਸੀਂ ਉਨ੍ਹਾਂ ਨੂੰ Free Express ਕਰ ਪਾਉਦੇ ਹਾਂ। ਤੁਸੀਂ ਵੇਖਿਆ ਹੋਣਾ ਕਈ ਬੱਚੇ ਜੋ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ ਪਰ ਖੇਡਣ ਵੇਲੇ ਬਹੁਤ ਹੀ ਚੰਚਲ ਹੋ ਜਾਂਦੇ ਹਨ। ਖੁਦ ਨੂੰ Express ਕਰਦੇ ਹਨ, ਵੱਡੇ ਜੋ ਗੰਭੀਰ ਜਿਹੇ ਨਜ਼ਰ ਆਉਂਦੇ ਹਨ, ਖੇਡਦੇ ਸਮੇਂ ਉਨ੍ਹਾਂ ਅੰਦਰ ਜੋ ਬੱਚਾ ਲੁਕਿਆ ਹੁੰਦਾ ਹੈ, ਉਹ ਬਾਹਰ ਆਉਂਦਾ ਹੈ, ਵਿਰਾਸਤੀ ਖੇਡਾਂ ਕੁਝ ਇਸ ਤਰ੍ਹਾਂ ਦੀਆਂ ਬਣੀਆਂ ਹਨ ਕਿ ਸਰੀਰਿਕ ਸਮਰੱਥਾ ਦੇ ਨਾਲ-ਨਾਲ ਉਹ ਸਾਡੀ Logical Thinking, ਇਕਾਗਰਤਾ, ਚੇਤੰਨਤਾ, ਫੁਰਤੀ ਨੂੰ ਵੀ ਵਧਾਉਂਦੇ ਹਨ ਅਤੇ ਖੇਡਾਂ ਸਿਰਫ ਖੇਡਾਂ ਹੀ ਨਹੀਂ ਹੁੰਦੀਆਂ, ਉਹ ਜੀਵਨ ਮੁੱਲਾਂ ਨੂੰ ਵੀ ਸਿਖਾਉਦੀਆਂ ਹਨ। ਨਿਸ਼ਾਨਾ ਤੈਅ ਕਰਨਾ, ਦ੍ਰਿੜ੍ਹਤਾ ਕਿਵੇਂ ਹਾਸਿਲ ਕਰਨੀ, Team Spirit ਦਾ ਕਿਵੇਂ ਪੈਦਾ ਹੋਣਾ, ਆਪਸੀ ਸਹਿਯੋਗ ਕਿਵੇਂ ਕਰਨਾ। ਪਿਛਲੇ ਦਿਨੀਂ ਮੈਂ ਵੇਖ ਰਿਹਾ ਸੀ ਕਿ Business Management ਨਾਲ ਜੁੜੇ ਹੋਏ Training Programmes ਵਿੱਚ ਵੀ Overall Personality Development ਅਤੇ Interpersonal Skill ਦੀ Improvement ਲਈ ਵੀ ਸਾਡੀਆਂ ਜੋ ਪ੍ਰੰਪਰਾਗਤ ਖੇਡਾਂ ਸਨ, ਉਨ੍ਹਾਂ ਦਾ ਅੱਜ-ਕੱਲ੍ਹ ਉਪਯੋਗ ਹੋ ਰਿਹਾ ਹੈ ਅਤੇ ਬੜੀ ਆਸਾਨੀ ਨਾਲ Overall Development ਵਿੱਚ ਸਾਡੀਆਂ ਖੇਡਾਂ ਕੰਮ ਆ ਰਹੀਆਂ ਹਨ ਅਤੇ ਫਿਰ ਇਨ੍ਹਾਂ ਖੇਡਾਂ ਨੂੰ ਖੇਡਣ ਦੀ ਕੋਈ ਉਮਰ ਤਾਂ ਹੈ ਹੀ ਨਹੀਂ।
ਬੱਚਿਆਂ ਤੋਂ ਲੈ ਕੇ ਦਾਦਾ-ਦਾਦੀ, ਨਾਨਾ-ਨਾਨੀ ਜਦ ਸਭ ਖੇਡਦੇ ਹਨ ਤਾਂ ਉਹ ਕਹਿੰਦੇ ਨੇ ਕਿ Generation Gap ਬਈ ਉਹ ਵੀ ਛੂ-ਮੰਤਰ ਹੋ ਜਾਂਦਾ ਹੈ। ਨਾਲ ਦੀ ਨਾਲ ਅਸੀਂ ਆਪਣੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਵੀ ਜਾਣ ਲੈਂਦੇ ਹਾਂ। ਕਈ ਖੇਡਾਂ ਸਾਨੂੰ ਸਮਾਜ, ਵਾਤਾਵਰਣ ਬਾਰੇ ਵੀ ਜਾਗਰੂਕ ਕਰਦੀਆਂ ਹਨ। ਕਦੀ-ਕਦੀ ਚਿੰਤਾ ਹੁੰਦੀ ਹੈ ਕਿ ਕਿਧਰੇ ਸਾਡੀਆਂ ਇਹ ਖੇਡਾਂ ਗੁਆਚ ਨਾ ਜਾਣ ਅਤੇ ਸਿਰਫ ਖੇਡਾਂ ਹੀ ਨਹੀਂ ਗੁਆਚ ਜਾਣਗੀਆਂ, ਕਿਤੇ ਬਚਪਨ ਹੀ ਗੁਆਚ ਜਾਏਗਾ ਅਤੇ ਫਿਰ ਅਸੀਂ ਉਸ ਕਵਿਤਾ ਨੂੰ ਸੁਣਦੇ ਰਹਾਂਗੇ –
ਯੇ ਦੌਲਤ ਭੀ ਲੇ ਲੋ
ਯੇ ਸ਼ੌਹਰਤ ਭੀ ਲੇ ਲੋ
ਭਲੇ ਛੀਨ ਲੋ ਮੁਝਸੇ ਮੇਰੀ ਜਵਾਨੀ
ਮਗਰ ਮੁਝਕੋ ਲੌਟਾ ਦੋ ਬਚਪਨ ਕਾ ਸਾਵਨ
ਵੋਹ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਨੀ
ਇਹ ਗੀਤ ਅਸੀਂ ਸੁਣਦੇ ਰਹਿ ਜਾਵਾਂਗੇ ਅਤੇ ਇਸ ਲਈ ਪ੍ਰੰਪਰਾਗਤ ਖੇਡਾਂ, ਇਨ੍ਹਾਂ ਨੂੰ ਗੁਆਚਣ ਨਹੀਂ ਦੇਣਾ, ਅੱਜ ਲੋੜ ਹੈ ਕਿ ਸਕੂਲ, ਮੁਹੱਲੇ, ਯੁਵਾ-ਮੰਡਲ ਅੱਗੇ ਆ ਕੇ ਇਨ੍ਹਾਂ ਖੇਡਾਂ ਨੂੰ ਉਤਸਾਹਿਤ ਕਰਨ। Crowd Sourcing ਦੁਆਰਾ ਅਸੀਂ ਆਪਣੀਆਂ ਪ੍ਰੰਪਰਾਗਤ ਖੇਡਾਂ ਦਾ ਬਹੁਤ ਵੱਡਾ Archive ਬਣਾ ਸਕਦੇ ਹਾਂ। ਇਨ੍ਹਾਂ ਖੇਡਾਂ ਦੇ Videos ਬਣਾਏ ਜਾ ਸਕਦੇ ਹਨ, ਜਿਨਾਂ ਵਿੱਚ ਖੇਡਾਂ ਦੇ ਨਿਯਮ, ਖੇਡਣ ਦੇ ਤਰੀਕੇ ਬਾਰੇ ਵਿਆਖਿਆ ਕੀਤੀ ਜਾ ਸਕਦੀ ਹੈ। Animation ਫ਼ਿਲਮਾਂ ਵੀ ਬਣਾਈਆਂ ਜਾ ਸਕਦੀਆਂ ਹਨ ਤਾਂ ਕਿ ਸਾਡੀ ਜੋ ਨਵੀਂ ਪੀੜ੍ਹੀ ਹੈ, ਜਿਨਾਂ ਲਈ ਇਹ ਗਲੀਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਦੇ ਅਜੂਬਾ ਹੁੰਦੀਆਂ ਹਨ – ਉਹ ਵੇਖਣਗੇ, ਖੇਡਣਗੇ, ਖਿੜਨਗੇ।
ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੀ 5 ਜੂਨ ਨੂੰ ਸਾਡਾ ਦੇਸ਼ ਭਾਰਤ ਅਧਿਕਾਰਤ ਤੌਰ ’ਤੇ World Environment Day Celebration ਵਿਸ਼ਵ ਵਾਤਾਵਰਣ ਦਿਵਸ ਨੂੰ ਭਾਰਤ Host ਕਰੇਗਾ। ਭਾਰਤ ਲਈ ਇਹ ਬਹੁਤ ਮਹੱਤਵਪੂਰਨ ਉਪਲੱਬਧੀ ਹੈ ਅਤੇ ਇਹ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਕਦੀ ਦਿਸ਼ਾ ਵਿੱਚ ਵਿਸ਼ਵ ਭਰ ਵਿੱਚ ਭਾਰਤ ਦੀ ਵਧਦੀ ਅਗਵਾਈ ਨੂੰ ਵੀ ਪ੍ਰਵਾਨਗੀ ਮਿਲ ਰਹੀ ਹੈ – ਇਸ ਦਾ ਪ੍ਰਮਾਣ/ਸਬੂਤ ਹੈ। ਇਸ ਵਾਰ ਦੀ Theme ਹੈ ‘Beat Plastic Pollution’ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਇਸ Theme ਦੀ ਭਾਵਨਾ ਨੂੰ, ਇਸ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਅਸੀਂ ਸਾਰੇ ਇਹ ਨਿਸ਼ਚਿਤ ਕਰੀਏ ਕਿ ਅਸੀਂ , Polythene, Low Grade Plastic ਦੀ ਵਰਤੋਂ ਨਾ ਕਰੀਏ ਅਤੇ Plastic Pollution ਦਾ ਜੋ ਇੱਕ Nagative Impact ਸਾਡੀ ਕੁਦਰਤ ਉੱਪਰ, Wild Life ਉੱਪਰ ਅਤੇ ਸਾਡੀ ਸਿਹਤ ਉੱਪਰ ਪੈ ਰਿਹਾ ਹੈ, ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ। World Environment Day ਦੀ – Website Wed-India 2018 ਉੱਪਰ ਜਾਣ ਅਤੇ ਉੱਥੇ ਢੇਰ ਸਾਰੇ ਸੁਝਾਅ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ ਹਨ – ਵੇਖੋ, ਜਾਣੋ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਨਾਉਣ ਦੀ ਕੋਸ਼ਿਸ਼ ਕਰੋ। ਜਦੋਂ ਭਿਆਨਕ ਗਰਮੀ ਪੈਂਦੀ ਹੈ, ਹੜ ਆਉਂਦੇ ਹਨ, ਬਾਰਿਸ਼ ਰੁਕਦੀ ਨਹੀਂ, ਕੜਾਕੇ ਦੀ ਠੰਢ ਪੈਂਦੀ ਹੈ ਤਾਂ ਹਰ ਕੋਈ Expert ਬਣ ਕੇ Global Warming , Climate Change ਇਸ ਦੀਆਂ ਗੱਲਾਂ ਕਰਦਾ ਹੈ ਪਰ ਕੀ ਸਿਰਫ ਗੱਲਾਂ ਕਰਨ ਨਾਲ ਗੱਲ ਬਣ ਸਕਦੀ ਹੈ? ਕੁਦਰਤ ਪ੍ਰਤੀ ਸੰਵੇਦਨਸ਼ੀਲ ਹੋਣਾ, ਕੁਦਰਤ ਦੀ ਰੱਖਿਆ ਕਰਨਾ, ਇਹ ਸਾਡਾ ਸਹਿਜ-ਸੁਭਾਅ ਹੋਣਾ ਚਾਹੀਦਾ ਹੈ। ਸਾਡੇ ਸੰਸਕਾਰਾਂ ਵਿੱਚ ਹੋਣਾ ਚਾਹੀਦਾ ਹੈ। ਪਿਛਲੇ ਕੁਝ ਹਫ਼ਤਿਆਂ ’ਚ ਅਸੀਂ ਵੇਖਿਆ ਕਿ ਦੇਸ਼ ਦੇ ਵੱਖ-ਵੱਖ ਖੇਤਰ੍ਹਾਂ ਵਿੱਚ ਝੱਖੜ ਚੱਲੇ, ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਵਰਖਾ ਵੀ ਹੋਈ, ਜੋ ਕਿ Unseasonal ਹੈ। ਜਾਨੀ ਨੁਕਸਾਨ ਵੀ ਹੋਇਆ, ਮਾਲੀ ਨੁਕਸਾਨ ਵੀ ਹੋਇਆ। ਇਹ ਸਾਰੀਆਂ ਚੀਜ਼ਾਂ ਮੂਲ ਰੂਪ ਵਿੱਚ Weather Pattern ਵਿੱਚ ਜੋ ਤਬਦੀਲੀ ਹੈ, ਉਸੇ ਦਾ ਨਤੀਜਾ ਹੈ। ਸਾਡੀ ਸੱਭਿਆਚਾਰ ਸਾਡੀ ਪ੍ਰੰਪਰਾ ਨੇ ਸਾਨੂੰ ਕੁਦਰਤ ਨਾਲ ਸੰਘਰਸ਼ ਕਰਨਾ ਨਹੀਂ ਸਿਖਾਇਆ। ਅਸੀਂ ਕੁਦਰਤ ਨਾਲ ਸਦਭਾਵਨਾ ਨਾਲ ਰਹਿਣਾ ਹੈ, ਪ੍ਰਕਿਰਤੀ ਨਾਲ ਜੁੜ ਕੇ ਰਹਿਣਾ ਹੈ। ਮਹਾਤਮਾ ਗਾਂਧੀ ਨੇ ਤਾਂ ਜੀਵਨ ਦੇ ਹਰ ਕਦਮ ’ਤੇ ਇਸ ਗੱਲ ਦੀ ਵਕਾਲਤ ਕੀਤੀ ਸੀ। ਅੱਜ ਜਦ ਭਾਰਤ Climate Justice ਦੀ ਗੱਲ ਕਰਦਾ ਹੈ, ਜਦ ਭਾਰਤ ਨੇ Cop21 ਅਤੇ ਪੈਰਿਸ ਸਮਝੌਤੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ, ਜਦ ਅਸੀਂ International Solar Alliance ਦੇ ਮਾਧਿਅਮ ਰਾਹੀਂ ਪੂਰੀ ਦੁਨੀਆਂ ਨੂੰ ਇੱਕਜੁਟ ਕੀਤਾ ਤਾਂ ਇਸ ਸਭ ਦੇ ਮੂਲ ਵਿੱਚ ਮਹਾਤਮਾ ਗਾਂਧੀ ਦੇ ਉਸ ਸੁਪਨੇ ਨੂੰ ਪੂਰਿਆਂ ਕਰਨ ਦੀ ਇੱਕ ਭਾਵਨਾ ਸੀ। ਇਸ ਵਾਤਾਵਰਣ ਦਿਵਸ ਉੱਪਰ ਅਸੀਂ ਇਸ ਸਭ ਬਾਰੇ ਸੋਚੀਏ ਕਿ ਅਸੀਂ ਆਪਣੇ Planet ਨੂੰ ਸਾਫ ਅਤੇ ਹਰਿਆ-ਭਰਿਆ ਬਣਾਉਣ ਲਈ ਕੀ ਕਰ ਸਕਦੇ ਹਾਂ? ਕਿਸ ਤਰ੍ਹਾਂ ਇਸ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ? ਕੀ Innovative ਕਰ ਸਕਦੇ ਹਾਂ? ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ, ਅਸੀਂ ਇਸ ਵਾਰੀ Record ਰੁੱਖ ਲਾਉਣ ਦਾ ਟੀਚਾ ਲੈ ਸਕਦੇ ਹਾਂ ਅਤੇ ਸਿਰਫ ਰੁੱਖ ਲਾਉਣਾ ਹੀ ਨਹੀਂ, ਸਗੋਂ ਉਸ ਦੇ ਵੱਡੇ ਹੋਣ ਤੱਕ ਉਸ ਦੀ ਦੇਖਭਾਲ ਦਾ ਪ੍ਰਬੰਧ ਕਰਨਾ।
ਮੇਰੇ ਪਿਆਰੇ ਦੇਸ਼ ਵਾਸੀਓ ਅਤੇ ਖ਼ਾਸ ਕਰ ਮੇਰੇ ਨੌਜਵਾਨ ਸਾਥੀਓ, ਤੁਸੀਂ 21 ਜੂਨ ਨੂੰ ਹੁਣ ਬਿਲਕੁਲ ਯਾਦ ਰੱਖਦੇ ਹੋ, ਤੁਸੀਂ ਹੀ ਨਹੀਂ, ਅਸੀਂ ਹੀ ਨਹੀਂ, ਸਗੋਂ ਸਾਰੀ ਦੁਨੀਆਂ 21 ਜੂਨ ਨੂੰ ਯਾਦ ਰੱਖਦੀ ਹੈ। ਪੂਰੇ ਵਿਸ਼ਵ ਲਈ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਸਰਵ-ਪ੍ਰਵਾਨਿਤ ਹੋ ਚੁੱਕਾ ਹੈ ਅਤੇ ਲੋਕ ਕਈ ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਇਨੀਂ ਦਿਨੀਂ ਖ਼ਬਰ ਮਿਲ ਰਹੀ ਹੈ, ਸਾਰੀ ਦੁਨੀਆਂ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਭਰਪੂਰ ਤਿਆਰੀਆਂ ਚੱਲ ਰਹੀਆਂ ਹਨ। Yoga For Unity ਅਤੇ Harmonious Society ਦਾ ਇਹ ਉਹ ਸੰਦੇਸ਼ ਹੈ ਜੋ ਵਿਸ਼ਵ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਵਾਰ-ਵਾਰ ਅਨੁਭਵ ਕੀਤਾ ਹੈ। ਸੰਸਕ੍ਰਿਤ ਦੇ ਮਹਾਨ ਕਵੀ ਭਰਤਰੀ ਹਰੀ ਨੇ ਸਦੀਆਂ ਪਹਿਲਾਂ ਆਪਣੇ ਸ਼ਤਕਤ੍ਰਯਮ ਵਿੱਚ ਲਿਖਿਆ ਸੀ,
ਧੈਰਯ ਯਸੱਯ ਪਿਤ ਕਸ਼ਮਾ ਚ ਜਨਨੀ ਸ਼ਾਂਤੀਸ਼ਿਚਰ ਗੇਹਿਨੀ
ਸਤਯੰ ਸੁਨੂਰਯੰ ਦਯਾ ਚ ਭਗਿਨੀ ਭਰਾਤਾ ਮਨ: ਸੰਯਮ:।
ਸ਼ਯਾ ਭੂਮੀਤਲੰ-ਦਿਸ਼ੋਪੀ ਵਸਨੰ ਗਿਆਨ ਅੰਮਿ੍ਰਤ ਭੋਜਨੰ
ਏਤੇ ਯੱਸਯ ਕੁਟਿੰਬਨ : ਵਦ ਸਖੇ ਕਸਮਾਦ ਭਯੰ ਯੋਗਿਨ:॥
ਸਦੀਆਂ ਪਹਿਲਾਂ ਕਹੀ ਗਈ ਇਸ ਗੱਲ ਦਾ ਸਿੱਧਾ-ਸਿੱਧਾ ਅਰਥ ਹੈ ਕਿ ਨਿਯਮਿਤ ਯੋਗ ਅਭਿਆਸ ਕਰਨ ਨਾਲ ਕੁਝ ਚੰਗੇ ਗੁਣ ਸਕੇ-ਸਬੰਧੀਆਂ ਅਤੇ ਮਿੱਤਰ੍ਹਾਂ ਵਾਂਗ ਹੋ ਜਾਂਦੇ ਹਨ। ਯੋਗ ਕਰਨ ਨਾਲ ਸਾਹਸ ਪੈਦਾ ਹੁੰਦਾ ਹੈ ਅਤੇ ਜੋ ਹਮੇਸ਼ਾ ਪਿਤਾ ਵਾਂਗ ਸਾਡੀ ਰੱਖਿਆ ਕਰਦਾ ਹੈ। ਖ਼ਿਮਾਂ ਦਾ ਭਾਵ ਪੈਦਾ ਹੁੰਦਾ ਹੈ, ਜਿਵੇਂ ਮਾਂ ਆਪਣੇ ਬੱਚਿਆਂ ਲਈ ਹੁੰਦੀ ਹੈ ਅਤੇ ਮਾਨਸਿਕ ਸ਼ਾਂਤੀ ਸਾਡੀ ਸਥਾਈ ਮਿੱਤਰ ਬਣ ਜਾਂਦੀ ਹੈ। ਭਰਤਰੀ ਹਰੀ ਨੇ ਕਿਹਾ ਹੈ ਕਿ ਨਿਯਮਿਤ ਯੋਗ ਕਰਨ ਨਾਲ ਸੱਚ ਸਾਡੀ ਔਲਾਦ, ਦਇਆ ਸਾਡੀ ਭੈਣ, ਆਤਮ-ਸੰਜਮ ਸਾਡਾ ਭਰਾ, ਖੁਦ ਧਰਤੀ ਸਾਡਾ ਬਿਸਤਰਾ ਅਤੇ ਗਿਆਨ ਸਾਡੀ ਭੁੱਖ ਮਿਟਾਉਣ ਵਾਲਾ ਬਣ ਜਾਂਦਾ ਹੈ। ਜਦ ਏਨੇ ਸਾਰੇ ਗੁਣ ਕਿਸੇ ਦੇ ਸਾਥੀ ਬਣ ਜਾਣ ਤਾਂ ਯੋਗੀ ਹਰ ਪ੍ਰਕਾਰ ਦੇ ਭੈਅ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਯੋਗ ਦੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਦਭਾਵਨਾਪੂਰਨ ਰਾਸ਼ਟਰ ਦਾ ਨਿਰਮਾਣ ਕਰਨ।
ਮੇਰੇ ਪਿਆਰੇ ਦੇਸ਼ ਵਾਸੀਓ, ਅੱਜ 27 ਮਈ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ। ਮੈਂ ਪੰਡਿਤ ਜੀ ਨੂੰ ਪ੍ਰਣਾਮ ਕਰਦਾ ਹਾਂ। ਇਸ ਮਈ ਮਹੀਨੇ ਦੀ ਯਾਦ ਇੱਕ ਹੋਰ ਗੱਲ ਨਾਲ ਵੀ ਜੁੜੀ ਹੋਈ ਹੈ ਅਤੇ ਉਹ ਹੈ ਵੀਰ ਸਾਵਰਕਰ।
1857 ਵਿੱਚ ਇਹ ਮਈ ਦਾ ਮਹੀਨਾ ਹੀ ਸੀ, ਜਦ ਭਾਰਤ ਵਾਸੀਆਂ ਨੇ ਅੰਗਰੇਜ਼ਾਂ ਨੂੰ ਆਪਣੀ ਤਾਕਤ ਵਿਖਾਈ ਸੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਸਾਡੇ ਜਵਾਨ ਅਤੇ ਕਿਸਾਨ ਆਪਣੀ ਬਹਾਦਰੀ ਵਿਖਾਉਦੇ ਹੋਏ ਅਨਿਆਂ ਦੇ ਵਿਰੋਧ ਵਿੱਚ ਉੱਠ ਖੜ੍ਹੇ ਹੋਏ ਸਨ। ਦੁੱਖ ਦੀ ਗੱਲ ਹੈ ਕਿ ਅਸੀਂ ਬਹੁਤ ਲੰਮੇ ਅਰਸੇ ਤੱਕ 1857 ਦੀਆਂ ਘਟਨਾਵਾਂ ਨੂੰ ਸਿਰਫ ਵਿਦਰੋਹ ਜਾਂ ਸਿਪਾਹੀ ਵਿਦਰੋਹ ਕਹਿੰਦੇ ਰਹੇ। ਅਸਲ ਵਿੱਚ ਉਸ ਘਟਨਾ ਨੂੰ ਨਾ ਸਿਰਫ ਘੱਟ ਕਰਕੇ ਜਾਣਿਆ ਗਿਆ, ਸਗੋਂ ਇਹ ਸਾਡੇ ਸਵੈਮਾਣ ਨੂੰ ਧੱਕਾ ਲਾਉਣ ਦੀ ਵੀ ਇੱਕ ਕੋਸ਼ਿਸ਼ ਸੀ। ਇਹ ਵੀਰ ਸਾਵਰਕਰ ਹੀ ਸਨ, ਜਿਨਾਂ ਨੇ ਨਿਰਭੈ ਹੋ ਕੇ ਲਿਖਿਆ ਕਿ 1857 ਵਿੱਚ ਜੋ ਕੁਝ ਵੀ ਹੋਇਆ, ਉਹ ਕੋਈ ਵਿਦਰੋਹ ਨਹੀਂ ਸੀ, ਸਗੋਂ ਆਜ਼ਾਦੀ ਦੀ ਪਹਿਲੀ ਲੜਾਈ ਸੀ। ਸਾਵਰਕਰ ਸਮੇਤ ਲੰਡਨ ਦੇ India House ਦੇ ਵੀਰਾਂ ਨੇ ਇਸ ਦੀ 50ਵੀਂ ਵਰੇਗੰਢ ਬੜੀ ਧੂਮਧਾਮ ਨਾਲ ਮਨਾਈ। ਇਹ ਵੀ ਇੱਕ ਅਦਭੁਤ ਸੰਯੋਗ ਹੈ ਕਿ ਜਿਸ ਮਹੀਨੇ ਸੁਤੰਤਰਤਾ ਦਾ ਪਹਿਲਾ ਸੁਤੰਤਰਤਾ ਸੰਗਰਾਮ ਸ਼ੁਰੂ ਹੋਇਆ, ਉਸੇ ਮਹੀਨੇ ਵੀਰ ਸਾਵਰਕਰ ਜੀ ਦਾ ਜਨਮ ਹੋਇਆ। ਸਾਵਰਕਰ ਜੀ ਦੀ ਸ਼ਖਸੀਅਤ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਸੀ। ਉਹ ਸ਼ਸਤਰ ਅਤੇ ਸ਼ਾਸਤਰ ਦੋਹਾਂ ਦੇ ਉਪਾਸਕ ਸਨ। ਆਮ ਤੌਰ ’ਤੇ ਵੀਰ ਸਾਵਰਕਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ਼ ਉਨ੍ਹਾਂ ਨੂੰ ਸੰਘਰਸ਼ ਲਈ ਜਾਣਦੇ ਹਾਂ, ਪਰ ਇਸ ਸਭ ਤੋਂ ਇਲਾਵਾ ਉਹ ਇੱਕ ਤੇਜਸਵੀ ਕਵੀ ਅਤੇ ਸਮਾਜ ਸੁਧਾਰਕ ਵੀ ਸਨ, ਜਿਨਾਂ ਨੇ ਹਮੇਸ਼ਾ ਏਕਤਾ ਅਤੇ ਸਦਭਾਵਨਾ ਉੱਪਰ ਜ਼ੋਰ ਦਿੱਤਾ। ਸਾਵਰਕਰ ਜੀ ਬਾਰੇ ਇੱਕ ਅਦਭੁਤ ਵਰਨਣ ਸਾਡੇ ਪਿਆਰੇ ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤਾ ਹੈ। ਅਟਲ ਜੀ ਨੇ ਕਿਹਾ ਸੀ – ਸਾਵਰਕਰ ਮਤਲਬ ਤੇਜ਼, ਸਾਵਰਕਰ ਮਤਲਬ ਤਿਆਗ, ਸਾਵਰਕਰ ਮਤਲਬ ਤਪ, ਸਾਵਰਕਰ ਮਤਲਬ ਤੱਤ, ਸਾਵਰਕਰ ਮਤਲਬ ਤਰਕ, ਸਾਵਰਕਰ ਮਤਲਬ ਨੌਜਵਾਨੀ/ਤਰੁਣ, ਸਾਵਰਕਰ ਮਤਲਬ ਤੀਰ, ਸਾਵਰਕਰ ਮਤਲਬ ਤਲਵਾਰ ਕਿੰਨਾ ਸਟੀਕ ਚਿਤਰਣ ਕੀਤਾ ਸੀ ਅਟਲ ਜੀ ਨੇ। ਸਾਵਰਕਰ ਕਵਿਤਾ ਅਤੇ ਕ੍ਰਾਂਤੀ, ਦੋਹਾਂ ਨੂੰ ਨਾਲ ਲੈ ਕੇ ਤੁਰੇ। ਸੰਵੇਦਨਸ਼ੀਲ ਕਵੀ ਹੋਣ ਦੇ ਨਾਲ-ਨਾਲ ਉਹ ਇੱਕ ਸਾਹਸੀ ਕ੍ਰਾਂਤੀਕਾਰੀ ਵੀ ਸਨ।
ਮੇਰੇ ਪਿਆਰੇ ਭੈਣੋ-ਭਰਾਵੋ! ਮੈਂ ਟੀ. ਵੀ ਉੱਪਰ ਇੱਕ ਕਹਾਣੀ ਵੇਖ ਰਿਹਾ ਸੀ। ਰਾਜਸਥਾਨ ਦੇ ਸੀਕਰ ਦੀਆਂ ਬੱਚੀਆਂ ਬਸਤੀਆਂ ਦੀਆਂ ਸਾਡੀਆਂ ਗ਼ਰੀਬ ਧੀਆਂ ਦੀ। ਸਾਡੀਆਂ ਇਹ ਧੀਆਂ ਜੋ ਕਦੇ ਕੂੜਾ-ਕਰਕਟ ਇਕੱਠਾ ਕਰਨ ਤੋਂ ਲੈ ਕੇ ਘਰ-ਘਰ ਮੰਗਣ ਨੂੰ ਮਜਬੂਰ ਸਨ – ਅੱਜ ਉਹ ਸਿਲਾਈ ਦਾ ਕੰਮ ਸਿੱਖ ਕੇ ਗਰੀਬਾਂ ਦਾ ਤਨ ਢਕਣ ਲਈ ਕੱਪੜੇ ਸੀਅ ਰਹੀਆਂ ਹਨ। ਇੱਥੋਂ ਦੀਆਂ ਧੀਆਂ, ਅੱਜ ਆਪਣੇ ਅਤੇ ਆਪਣੇ ਪਰਿਵਾਰ ਦੇ ਕੱਪੜਿਆਂ ਤੋਂ ਇਲਾਵਾ ਸਾਧਾਰਨ ਤੋਂ ਲੈ ਕੇ ਵਧੀਆ ਕੱਪੜੇ ਵੀ ਸੀਅ ਰਹੀਆਂ ਹਨ। ਉਹ ਇਸ ਦੇ ਨਾਲ-ਨਾਲ ਕੌਸ਼ਲ ਵਿਕਾਸ ਦਾ ਕੋਰਸ ਵੀ ਕਰ ਰਹੀਆਂ ਹਨ। ਸਾਡੀਆਂ ਇਹ ਦੀਆਂ ਅੱਜ ਆਤਮ-ਨਿਰਭਰ ਬਣੀਆਂ ਹਨ। ਸਨਮਾਨ ਨਾਲ ਆਪਣੀ ਜ਼ਿੰਦਗੀ ਜੀਅ ਰਹੀਆਂ ਹਨ ਅਤੇ ਆਪਣੇ-ਆਪਣੇ ਪਰਿਵਾਰ ਲਈ ਇੱਕ ਤਾਕਤ ਬਣ ਗਈਆਂ ਹਨ। ਮੈਂ ਆਸ ਅਤੇ ਵਿਸ਼ਵਾਸ ਨਾਲ ਭਰੀਆਂ ਸਾਡੀਆਂ ਇਨ੍ਹਾਂ ਧੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦਾ ਹਾਂ। ਇਨ੍ਹਾਂ ਨੇ ਵਿਖਾਇਆ ਹੈ ਕਿ ਜੇਕਰ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਅਤੇ ਉਸ ਦੇ ਲਈ ਤੁਸੀਂ ਦ੍ਰਿੜ ਸੰਕਲਪ ਹੋਵੋ ਤਾਂ ਸਾਰੀਆਂ ਮੁਸ਼ਕਿਲਾਂ ਵਿੱਚੋਂ ਵੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਇਹ ਸਿਰਫ ਸੀਕਰ ਦੀ ਗੱਲ ਨਹੀਂ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਤੁਹਾਨੂੰ ਇਹ ਸਭ ਕੁਝ ਵੇਖਣ ਨੂੰ ਮਿਲੇਗਾ। ਤੁਹਾਡੇ ਕੋਲ, ਆਂਢ-ਗੁਆਂਢ ਵੱਲ ਨਜ਼ਰ ਮਾਰੋਗੇ ਤਾਂ ਧਿਆਨ ਵਿੱਚ ਆਵੇਗਾ ਕਿ ਲੋਕ ਕਿਸ ਤਰ੍ਹਾਂ ਪ੍ਰੇਸ਼ਾਨੀਆਂ ਨੂੰ ਹਰਾਉਂਦੇ ਹਨ। ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਦ ਵੀ ਅਸੀਂ ਕਿਸੇ ਚਾਹ ਵਾਲੀ ਦੁਕਾਨ ਉੱਪਰ ਜਾਂਦੇ ਹਾਂ, ਉੱਥੇ ਚਾਹ ਦਾ ਆਨੰਦ ਲੈਂਦੇ ਹਾਂ ਤਾਂ ਨਾਲ ਦੇ ਕੁਝ ਲੋਕਾਂ ਨਾਲ ਚਰਚਾ ਅਤੇ ਵਿਚਾਰ-ਵਟਾਂਦਰਾ ਵੀ ਹੁੰਦਾ ਹੀ ਹੈ। ਇਹ ਚਰਚਾ ਰਾਜਨੀਤਿਕ ਵੀ ਹੁੰਦੀ ਹੈ, ਸਮਾਜਿਕ ਵੀ ਹੁੰਦੀ ਹੈ, ਫ਼ਿਲਮਾਂ ਦਾ ਵੀ ਹੁੰਦੀ ਹੈ, ਖੇਡ ਅਤੇ ਖਿਡਾਰੀਆਂ ਦੀ ਵੀ ਹੁੰਦੀ ਹੈ, ਦੇਸ਼ ਦੀਆਂ ਸਮੱਸਿਆਵਾਂ ਉੱਪਰ ਵੀ ਹੁੰਦੀ ਹੈ ਕਿ ਅਜਿਹੀ ਸਮੱਸਿਆ ਹੈ, ਇਸ ਦਾ ਹੱਲ ਇਸ ਤਰ੍ਹਾਂ ਹੋਵੇਗਾ – ਇਹ ਕਰਨਾ ਚਾਹੀਦਾ ਹੈ ਪਰ ਅਕਸਰ ਇਹ ਚੀਜ਼ਾਂ ਸਿਰਫ ਚਰਚਾ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਆਪਣੇ ਕੰਮਾਂ ਨਾਲ, ਆਪਣੀ ਮਿਹਨਤ ਅਤੇ ਲਗਨ ਨਾਲ ਤਬਦੀਲੀ ਲਿਆਉਣ ਦੀ ਦਿਸ਼ਾ ਵੱਲ ਅੱਗੇ ਵਧਦੇ ਹਨ। ਉਸ ਨੂੰ ਹਕੀਕਤ ਦਾ ਰੂਪ ਦਿੰਦੇ ਹਨ। ਦੂਜਿਆਂ ਦੇ ਸੁਪਨਿਆਂ ਨੂੰ ਆਪਣਾ ਬਣਾ ਲੈਣ ਵਾਲੇ ਅਤੇ ਉਨ੍ਹਾਂ ਨੂੰ ਪੂਰਿਆਂ ਕਰਨ ਲਈ ਖੁਦ ਨੂੰ ਖਪਾ ਦੇਣ ਦੀ ਕੁਝ ਏਦਾਂ ਦੀ ਹੀ ਕਹਾਣੀ ਉੜੀਸਾ ਦੇ ਕਟਕ ਸ਼ਹਿਰ ਦੀ ਝੁੱਗੀ-ਝੌਂਪੜੀ ’ਚ ਰਹਿਣ ਵਾਲੇ ਡੀ. ਪ੍ਰਕਾਸ਼ ਰਾਓ ਦੀ ਹੈ। ਸ਼੍ਰੀਮਾਨ ਡੀ. ਪ੍ਰਕਾਸ਼ ਰਾਓ ਪਿਛਲੇ ਪੰਜ ਦਹਾਕਿਆਂ ਤੋਂ ਸ਼ਹਿਰ ਵਿੱਚ ਚਾਹ ਵੇਚ ਰਹੇ ਹਨ। ਇੱਕ ਮਾਮੂਲੀ ਜਿਹੀ ਚਾਹ ਵੇਚਣ ਵਾਲਾ, ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 70 ਤੋਂ ਜ਼ਿਆਦਾ ਬੱਚਿਆਂ ਦੇ ਜੀਵਨ ਵਿੱਚ ਸਿੱਖਿਆ ਦਾ ਚਾਨਣ ਭਰ ਰਿਹਾ ਹੈ, ਉਨ੍ਹਾਂ ਨੇ ਬਸਤੀ ਅਤੇ ਝੁੱਗੀਆਂ ’ਚ ਰਹਿਣ ਵਾਲੇ ਬੱਚਿਆਂ ਲਈ ‘ਆਸ਼ਾ ਆਸ਼ਵਾਸਨ’ ਨਾਮ ਦਾ ਇੱਕ ਸਕੂਲ ਖੋਲ੍ਹਿਆ, ਜਿਸ ਉੱਪਰ ਇਹ ਗ਼ਰੀਬ ਚਾਹ ਵਾਲਾ ਆਪਣੀ ਆਮਦਨ ਦਾ 50 ਪ੍ਰਤੀਸ਼ਤ ਧਨ ਉਸੇ ਵਿੱਚ ਖਰਚ ਕਰ ਦਿੰਦਾ ਹੈ। ਉਹ ਸਕੂਲ ਵਿੱਚ ਆਉਣ ਵਾਲੇ ਸਾਰੇ ਬੱਚਿਆਂ ਨੂੰ ਸਿੱਖਿਆ, ਸਿਹਤ ਅਤੇ ਭੋਜਨ ਦਾ ਪੂਰਾ ਪ੍ਰਬੰਧ ਕਰਦੇ ਹਨ। ਮੈਂ ਡੀ. ਪ੍ਰਕਾਸ਼ ਰਾਓ ਦੀ ਸਖਤ ਮਿਹਨਤ, ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਗ਼ਰੀਬ ਬੱਚਿਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਹਨੇਰੇ ਨੂੰ ਖ਼ਤਮ ਕਰ ਦਿੱਤਾ ਹੈ। ‘ਤਮਸੋ ਮਾ ਜਯੋਤੀ ਗਰਮਯ’। ਇਹ ਵੇਦ ਵਾਕ ਕੌਣ ਨਹੀਂ ਜਾਣਦਾ ਪਰ ਇਸ ਨੂੰ ਜੀਅ ਕੇ ਵਿਖਾਇਆ ਹੈ ਡੀ. ਪ੍ਰਕਾਸ਼ ਰਾਓ ਨੇ। ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਸਮਾਜ ਅਤੇ ਪੂਰੇ ਦੇਸ਼ ਲਈ ਇੱਕ ਪ੍ਰੇਰਣਾ ਹੈ। ਤੁਹਾਡੇ ਆਲੇ-ਦੁਆਲੇ ਵੀ ਅਜਿਹੀਆਂ ਪ੍ਰੇਰਣਾਦਾਇਕ ਘਟਨਾਵਾਂ ਦੀ ਲੜੀ ਹੋਵੇਗੀ। ਅਣਗਿਣਤ ਘਟਨਾਵਾਂ ਹੋਣਗੀਆਂ। ਆਓ ਅਸੀਂ ਸਕਾਰਾਤਮਕਤਾ ਨੂੰ ਅੱਗੇ ਵਧਾਈਏ।
ਜੂਨ ਦੇ ਮਹੀਨੇ ਏਨੀ ਜ਼ਿਆਦਾ ਗਰਮੀ ਹੁੰਦੀ ਹੈ ਕਿ ਲੋਕ ਬਾਰਿਸ਼ ਦੀ ਉਡੀਕ ਕਰਦੇ ਹਨ ਅਤੇ ਇਸ ਉਮੀਦ ਵਿੱਚ ਅਸਮਾਨ ਵੱਲ ਟਿਕਟਿਕੀ ਲਾਈ ਵੇਖਦੇ ਰਹਿੰਦੇ ਹਨ। ਹੁਣ ਤੋਂ ਕੁਝ ਦਿਨਾਂ ਬਾਅਦ ਲੋਕ ਚੰਨ ਦੀ ਵੀ ਉਡੀਕ ਕਰਨਗੇ। ਚੰਨ ਵਿਖਾਈ ਦੇਣ ਦਾ ਇਹ ਅਰਥ ਹੈ ਕਿ ਈਦ ਮਨਾਈ ਜਾ ਸਕਦੀ ਹੈ। ਰਮਜਾਨ ਦੇ ਦੌਰਾਨ ਇੱਕ ਮਹੀਨੇ ਦੇ ਉਪਵਾਸ ਤੋਂ ਬਾਅਦ ਈਦ ਦਾ ਤਿਓਹਾਰ ਜਸ਼ਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਮੈਨੂੰ ਯਕੀਨ ਹੈ ਕਿ ਸਾਰੇ ਲੋਕ ਈਦ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਉਣਗੇ। ਇਸ ਮੌਕੇ ਬੱਚਿਆਂ ਨੂੰ ਖ਼ਾਸ ਤੌਰ ’ਤੇ ਚੰਗੀ ਈਦੀ ਵੀ ਮਿਲੇਗੀ। ਉਮੀਦ ਕਰਦਾ ਹਾਂ ਕਿ ਈਦ ਦਾ ਤਿਓਹਾਰ ਸਾਡੇ ਸਮਾਜ ਵਿੱਚ ਸਦਭਾਵਨਾ ਦੇ ਬੰਧਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇੱਕ ਵਾਰੀ ਫੇਰ ਅਗਲੇ ਮਹੀਨੇ ‘ਮਨ ਕੀ ਬਾਤ ’ਚ ਮਿਲਾਂਗੇ।
ਨਮਸਕਾਰ !
*****
ਏਕੇਟੀ/ਐੱਚਐੱਸ
#MannKiBaat has begun. PM @narendramodi congratulates the team of INSV Tarini. https://t.co/mpVak6uxrs pic.twitter.com/1EgbnzKRaW
— PMO India (@PMOIndia) May 27, 2018
Sense of adventure कौन नहीं जानता है | अगर हम मानव जाति की विकास यात्रा देखें तो किसी-न-किसी adventure की कोख में ही प्रगति पैदा हुई है | विकास adventure की गोद में ही तो जन्म लेता है: PM @narendramodi #MannKiBaat https://t.co/mpVak6uxrs
— PMO India (@PMOIndia) May 27, 2018
A sense of adventure inspires people to do great things. In the recent weeks, several people scaled Everest and made us proud. #MannKiBaat https://t.co/mpVak6uxrs pic.twitter.com/CovuN308Cm
— PMO India (@PMOIndia) May 27, 2018
PM @narendramodi lauds 5 tribal students from Chandrapur, Maharashtra, Ajeet and Deeya Bajaj, Sangeeta Bahl and a BSF contingent for scaling Everest. BSF contingent also brought back dirt that had accumulated in the mountains. #MannKiBaat https://t.co/Os1tozKZZ5
— PMO India (@PMOIndia) May 27, 2018
There is great awareness towards Fitness. Everyone is saying #HumFitTohIndiaFit. #MannKiBaat pic.twitter.com/DS6KcVxs04
— PMO India (@PMOIndia) May 27, 2018
During today's #MannKiBaat PM @narendramodi is talking about traditional games. Hear. https://t.co/mpVak6uxrs
— PMO India (@PMOIndia) May 27, 2018
Devote this summer to playing traditional games of India. #MannKiBaat pic.twitter.com/Y334e6gcfF
— PMO India (@PMOIndia) May 27, 2018
Youngsters can beautifully express themselves through sports. #MannKiBaat pic.twitter.com/yt6a1lpihF
— PMO India (@PMOIndia) May 27, 2018
Our traditional games also enhance logical thinking. #MannKiBaat pic.twitter.com/xxTrUf6hl8
— PMO India (@PMOIndia) May 27, 2018
We must not forget our heritage. Through crowd sourcing, let us make archives of our traditional sports. The youngster generation will gain through this. #MannKiBaat pic.twitter.com/NwVw6Hce6e
— PMO India (@PMOIndia) May 27, 2018
India is delighted to host this year's World Environment Day programme. It is our duty to live in harmony with nature. #MannKiBaat pic.twitter.com/LLEQtAuVO3
— PMO India (@PMOIndia) May 27, 2018
In the last few weeks we saw what happens due to unusual weather patterns.
— PMO India (@PMOIndia) May 27, 2018
India will do everything possible for a cleaner and greener tomorrow.
This time, let us focus on tree planting. #MannKiBaat pic.twitter.com/Fw8Nf82DIS
On 21st June we will mark the #4thYogaDay.
— PMO India (@PMOIndia) May 27, 2018
The world has seen the manner in which Yoga unites. We believe in Yoga for unity and Yoga for a harmonious society. #MannKiBaat pic.twitter.com/5LnUVhr6Bw
During #MannKiBaat, PM @narendramodi pays tributes to Pandit Nehru.
— PMO India (@PMOIndia) May 27, 2018
The month of May is associated with a historic event in 1857. While many preferred to call it only a Mutiny or a Sepoy Mutiny, it was Veer Savarkar who called it the First War of Independence. I pay my tributes to the great Veer Savarkar: PM @narendramodi #MannKiBaat
— PMO India (@PMOIndia) May 27, 2018
Remembering Veer Savarkar. #MannKiBaat pic.twitter.com/S5uYqsTlbI
— PMO India (@PMOIndia) May 27, 2018
Veer Savarkar was a prolific writer and social reformer. #MannKiBaat pic.twitter.com/RbhFpkXSNG
— PMO India (@PMOIndia) May 27, 2018
A wonderful description of Veer Savarkar by our beloved Atal Ji. #MannKiBaat pic.twitter.com/2eqaHu1GD9
— PMO India (@PMOIndia) May 27, 2018
अब से कुछ दिनों बाद लोग चाँद की भी प्रतीक्षा करेंगे | चाँद दिखाई देने का अर्थ यह है कि ईद मनाई जा सकती है | रमज़ान के दौरान एक महीने के उपवास के बाद ईद का पर्व जश्न की शुरुआत का प्रतीक है: PM @narendramodi #MannKiBaat
— PMO India (@PMOIndia) May 27, 2018
मुझे विश्वास है कि सभी लोग ईद को पूरे उत्साह से मनायेंगे | इस अवसर पर बच्चों को विशेष तौर पर अच्छी ईदी भी मिलेगी | आशा करता हूँ कि ईद का त्योहार हमारे समाज में सद्भाव के बंधन को और मज़बूती प्रदान करेगा | सबको बहुत-बहुत शुभकामनाएँ : PM @narendramodi #MannKiBaat
— PMO India (@PMOIndia) May 27, 2018
मैं टी.वी. पर एक कहानी देख रहा था | राजस्थान के सीकर की कच्ची बस्तियों की हमारी ग़रीब बेटियों की | हमारी ये बेटियाँ, जो कभी कचरा बीनने से लेकर घर-घर माँगने को मजबूर थीं - आज वें सिलाई का काम सीख कर ग़रीबों का तन ढ़कने के लिए कपड़े सिल रही हैं : PM @narendramodi
— PMO India (@PMOIndia) May 27, 2018
यहाँ की बेटियाँ, आज अपने और अपने परिवार के कपड़ों के अलावा सामान्य से लेकर अच्छे कपड़े तक सिल रही हैं | वे इसके साथ-साथ कौशल विकास का course भी कर रही हैं | हमारी ये बेटियाँ आज आत्मनिर्भर बनी हैं : PM @narendramodi
— PMO India (@PMOIndia) May 27, 2018
कल ही मुझे डी. प्रकाश राव से मिलने का सौभाग्य मिला। श्रीमान् डी. प्रकाश राव पिछले पाँच दशक से शहर में चाय बेच रहे हैं। एक मामूली सी चाय बेचने वाला, आज आप जानकर हैरान हो जाएँगे 70 से अधिक बच्चों के जीवन में शिक्षा का उजियारा भर रहा है : PM @narendramodi #MannKiBaat
— PMO India (@PMOIndia) May 27, 2018
उन्होंने बस्ती और झुग्गियों में रहने वाले बच्चों के लिए ‘आशा आश्वासन’ नाम का एक स्कूल खोला | जिस पर ये ग़रीब चाय वाला अपनी आय का 50% धन उसी में खर्च कर देता है | वे स्कूल में आने वाले सभी बच्चों को शिक्षा, स्वास्थ्य और भोजन की पूरी व्यवस्था करते हैं : PM #MannKiBaat
— PMO India (@PMOIndia) May 27, 2018
मैं डी. प्रकाश राव की कड़ी मेहनत, उनकी लगन और उन ग़रीब बच्चों के जीवन को नई दिशा देने के लिए बहुत-बहुत बधाई देता हूँ : PM @narendramodi #MannKiBaat
— PMO India (@PMOIndia) May 27, 2018