Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 47ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.08.2018)


 

ਮੇਰੇ ਪਿਆਰੇ ਦੇਸ਼ ਵਾਸੀਓ! ਨਮਸਕਾਰ! ਅੱਜ ਪੂਰਾ ਦੇਸ਼ ਰੱਖੜੀ  ਦਾ ਤਿਉਹਾਰ ਮਨਾ ਰਿਹਾ ਹੈ। ਸਾਰੇ ਦੇਸ਼ ਵਾਸੀਆਂ  ਨੂੰ ਇਸ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਰੱਖੜੀ  ਦਾ ਤਿਉਹਾਰ ਭੈਣ ਅਤੇ ਭਰਾ ਦੇ ਆਪਸੀ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਸਦੀਆਂ ਤੋਂ ਸਮਾਜਿਕ ਭਾਈਚਾਰੇ ਦਾ ਵੀ ਇੱਕ  ਵੱਡਾ ਉਦਾਹਰਣ ਰਿਹਾ ਹੈ। ਦੇਸ਼ ਦੇ ਇਤਿਹਾਸ ਵਿੱਚ ਅਨੇਕਾਂ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ  ਵਿੱਚ ਇੱਕ  ਰੱਖਿਆ  ਸੂਤਰ ਨੇ ਦੋ ਵੱਖ-ਵੱਖ ਰਾਜਾਂ ਤੇ ਧਰਮਾਂ ਨਾਲ ਜੁੜੇ ਲੋਕਾਂ ਨੂੰ ਵਿਸ਼ਵਾਸ ਦੀ ਡੋਰ ਨਾਲ ਜੋੜ ਦਿੱਤਾ ਸੀ। ਹੁਣ ਕੁਝ ਹੀ ਦਿਨਾਂ ਬਾਅਦ ਜਨਮ ਅਸ਼ਟਮੀ ਦਾ ਤਿਉਹਾਰ ਆਉਣ ਵਾਲਾ ਹੈ। ਪੂਰਾ ਵਾਤਾਵਰਨ ਹਾਥੀ ਘੋੜਾ ਪਾਲਕੀ- ਜੈ ਘਨ੍ਹਈਆ ਲਾਲ ਕੀ, ਗੋਵਿੰਦਾ-ਗੋਵਿੰਦਾ ਦੇ ਜੈਕਾਰੇ ਨਾਲ ਗੂੰਜਣ ਵਾਲਾ ਹੈ। ਭਗਵਾਨ ਕ੍ਰਿਸ਼ਨ ਦੇ ਰੰਗ ਵਿੱਚ ਰੰਗ ਕੇ ਝੂਮਣ ਦਾ ਸਹਿਜ ਆਨੰਦ ਵੱਖ ਹੀ ਹੁੰਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਅਤੇ ਖਾਸ ਕਰਕੇ ਮਹਾਰਾਸ਼ਟਰ ਵਿੱਚ ਦਹੀਂ-ਹਾਂਡੀ ਦੀਆਂ ਤਿਆਰੀਆਂ ਵੀ ਸਾਡੇ ਨੌਜਵਾਨ ਕਰ ਰਹੇ ਹੋਣਗੇ। ਸਾਰੇ ਦੇਸ਼ ਵਾਸੀਆਂ  ਨੂੰ ਰੱਖੜੀ ਅਤੇ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

            ‘ਸ਼੍ਰੀ ਮਾਨ ਪ੍ਰਧਾਨ ਮੰਤਰੀ ਜੀ, ਨਮਸਕਾਰ! ਮੈਂ ਚਿਨਮਈ, ਬੈਂਗਲੂਰੁ ਸ਼ਹਿਰ ਦੇ ਵਿਜੇ ਭਾਰਤੀ ਵਿਦਿਆਲਿਆ ਵਿੱਚ ਦਸਵੀਂ ਦੀ ਵਿਦਿਆਰਥਣ ਹਾਂ। ਅੱਜ ਸੰਸਕ੍ਰਿਤ ਦਿਵਸ ਹੈ। ਸਾਰੇ ਜਾਣਦੇ ਹਨ ਕਿ ਸੰਸਕ੍ਰਿਤ ਬਹੁਤ ਸਰਲ ਭਾਸ਼ਾ ਹੈ। ਇਸ ਲਈ ਅਸੀਂ ਇਥੇ ਹੁਣ ਸੰਸਕ੍ਰਿਤ ਵਿੱਚ ਹੀ ਗੱਲਬਾਤ ਕਰੀਏ। ਸੰਸਕ੍ਰਿਤ ਭਾਸ਼ਾ ਦੇ ਮਹੱਤਵ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੀਏ।

प्रधानमन्त्रि-महोदय! नमस्कारः। अहं चिन्मयी, बेंगलुरु-नगरे विजयभारती-विद्यालये दशम-कक्ष्यायां पठामि। महोदय अद्य संस्कृत-दिनमस्ति। संस्कृतंभाषां सरला इति सर्वे वदन्ति। संस्कृतं भाषा वयमत्र वह:वह:अत्र: सम्भाषणमअपि कुर्मः। अतः संस्कृतस्य महत्व: -विषये भवतः गह: अभिप्रायः इति रुपयावदतु।

भगिनी ! चिन्मयि !!

भवती संस्कृत प्रश्नं पृष्टवती।

बहूत्तमम् ! बहूत्तमम् !!

अहं भवत्या: अभिनन्दनं करोमि।

संस्कृत सप्ताह निमित्तं देशवासिनां

सर्वेषां कृते मम हार्दिक-शुभकामना:

 

ਭੈਣ! ਚਿਨਮਈ॥

ਤੁਸੀਂ ਸੰਸਕ੍ਰਿਤ ਵਿੱਚ ਪ੍ਰਸ਼ਨ ਪੁੱਛਿਆ ਹੈ।

ਬਹੁਤ ਚੰਗਾ! ਬਹੁਤ ਚੰਗਾ!

ਮੈਂ ਇਸ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

ਸੰਸਕ੍ਰਿਤ ਸਪਤਾਹ ਦੇ ਮੌਕੇ ’ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੈਂ ਬੇਟੀ ਚਿਨਮਈ ਦਾ ਬਹੁਤ-ਬਹੁਤ ਆਭਾਰੀ ਹਾਂ ਕਿ ਉਸ ਨੇ ਇਸ ਵਿਸ਼ੇ ਬਾਰੇ ਗੱਲ ਕੀਤੀ। ਸਾਥੀਓ! ਰੱਖੜੀ ਦੇ ਇਲਾਵਾ ਸ਼ਰਾਵਣ ਪੂਰਨਿਮਾ ਦੇ ਦਿਨ ਸੰਸਕ੍ਰਿਤ ਦਿਵਸ ਵੀ ਮਨਾਇਆ ਜਾਂਦਾ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਸ ਮਹਾਨ ਵਿਰਾਸਤ ਨੂੰ ਸਾਂਭਣ-ਸਵਾਰਣ ਅਤੇ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਜੁਟੇ ਹੋਏ ਹਨ। ਹਰ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਹੈ। ਭਾਰਤ ਇਸ ਗੱਲ ’ਤੇ ਗਰਵ ਕਰਦਾ ਹੈ ਕਿ ਤਮਿਲ ਭਾਸ਼ਾ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਅਤੇ ਅਸੀਂ ਸਾਰੇ ਭਾਰਤੀ ਇਸ ਗੱਲ ’ਤੇ ਵੀ ਗਰਵ ਕਰਦੇ ਹਾਂ ਕਿ ਵੇਦਕਾਲ ਤੋਂ ਵਰਤਮਾਨ ਤੱਕ ਸੰਸਕ੍ਰਿਤ ਭਾਸ਼ਾ ਨੇ ਵੀ ਗਿਆਨ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਜੀਵਨ ਦੇ ਹਰ ਖੇਤਰ ਨਾਲ ਜੁੜਿਆ ਗਿਆਨ ਦਾ ਭੰਡਾਰ ਸੰਸਕ੍ਰਿਤ ਭਾਸ਼ਾ ਅਤੇ ਉਸ ਦੇ ਸਾਹਿਤ ਵਿੱਚ ਹੈ। ਭਾਵੇਂ ਉਹ ਵਿਗਿਆਨ ਹੋਵੇ ਜਾਂ ਤੰਤਰ ਗਿਆਨ, ਖੇਤੀ ਹੋਵੇ ਜਾਂ ਸਿਹਤ ਹੋਵੇ, Astronomy ਹੋਵੇ ਜਾਂ Architecture ਹੋਵੇ, ਗਣਿਤ ਹੋਵੇ ਜਾਂ Management ਹੋਵੇ, ਅਰਥ ਸ਼ਾਤਰ ਦੀ ਗੱਲ ਹੋਵੇ ਜਾਂ ਪਰਿਆਵਰਨ ਦੀ ਹੋਵੇ, ਕਹਿੰਦੇ ਨੇ ਕਿ Global Warming  ਦੀਆਂ ਚੁਣੌਤੀਆਂ ਨਾਲ ਨਿਬੜਣ ਦੇ ਮੰਤਰ ਸਾਡੇ ਵੇਦਾਂ ਵਿੱਚ ਵਿਸਥਾਰ ਨਾਲ ਵਰਨਣ ਹੈ। ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕਰਨਾਟਕ ਰਾਜ ਦੇ ਸ਼ਿਵਮੋਗਾ ਜ਼ਿਲੇ ਦੇ ਮਟੂਟਰ ਪਿੰਡ ਦੇ ਵਾਸੀ ਅੱਜ ਵੀ ਗੱਲਬਾਤ ਦੇ ਲਈ ਸੰਸਕ੍ਰਿਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ।

ਤੁਹਾਨੂੰ ਇੱਕ  ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ, ਜਿਸ ਵਿੱਚ ਅਨੰਤ ਸ਼ਬਦਾਂ ਦਾ ਨਿਰਮਾਣ ਸੰਭਵ ਹੈ। 2000 ਧਾਤੂ, 200 ਪ੍ਰਤਿਯ, ਯਾਨੀ ਪਿਛੇਤਰ, (Suffix) 22 ਉਪਸਰਗ ਯਾਨੀ ਅਗੇਤਰ (prefix) ਅਤੇ ਸਮਾਜ ਤੋਂ ਅਣਗਿਣਤ ਸ਼ਬਦਾਂ ਦੀ ਰਚਨਾ ਸੰਭਵ ਹੈ ਅਤੇ ਇਸ ਲਈ ਕਿਸੇ ਵੀ ਸੂਖਮ ਤੋਂ ਸੂਖਮ ਭਾਵ ਜਾਂ ਵਿਸ਼ੇ ਨੂੰ accurately describe ਕੀਤਾ ਜਾ ਸਕਦਾ ਹੈ। ਅਤੇ ਸੰਸਕ੍ਰਿਤ ਭਾਸ਼ਾ ਦੀ ਇਹ ਵਿਸ਼ੇਸ਼ਤਾ ਰਹੀ ਹੈ, ਅੱਜ ਵੀ ਅਸੀਂ ਕਦੇ ਆਪਣੀ ਗੱਲ ਨੂੰ ਤਾਕਤਵਰ ਬਣਾਉਣ  ਦੇ ਲਈ ਅੰਗ੍ਰੇਜੀ  Quotations ਦੀ ਵਰਤੋਂ ਕਰਦੇ ਹਾਂ। ਕਦੇ ਸ਼ੇਅਰ-ਓ-ਸ਼ਾਇਰੀ ਦੀ ਵਰਤੋਂ ਕਰਦੇ ਹਾਂ। ਪਰ ਜੋ ਲੋਕ ਸੰਸਕ੍ਰਿਤ ਸੁਭਾਸ਼ਿਤਾਂ ਤੋਂ ਜਾਣੂ ਹਨ, ਉਨ੍ਹਾਂ   ਨੂੰ ਪਤਾ ਹੈ ਕਿ ਬਹੁਤ ਹੀ ਘੱਟ ਸ਼ਬਦਾਂ ਵਿੱਚ ਇਨਾ ਸਟੀਕ ਬਿਆਨ ਸੰਸਕ੍ਰਿਤ ਸ਼ੁਭਾਸ਼ਿਤਾਂ ਨਾਲ ਹੀ ਹੁੰਦਾ ਹੈ। ਅਤੇ ਦੂਸਰੇ ਉਹ ਸਾਡੀ ਧਰਤੀ ਨਾਲ, ਸਾਡੀ ਪਰੰਪਰਾ ਨਾਲ ਜੁੜੇ ਹੋਏ ਹੋਣ ਦੇ ਕਾਰਨ ਉਨ੍ਹਾਂ   ਨੂੰ ਸਮਝਣਾ ਵੀ ਬਹੁਤ ਆਸਾਨ ਹੁੰਦਾ ਹੈ। ਜਿਵੇਂ ਜੀਵਨ ਵਿੱਚ ਗੁਰੂ ਦਾ ਮਹੱਤਵ ਸਮਝਾਉਣ ਲਈ ਕਿਹਾ ਗਿਆ ਹੈ-

(एकमपि अक्षरमस्तु, गुरुः शिष्यं प्रबोधयेत्।

पृथिव्यां नास्ति तद्-द्रव्यं, यद्-दत्त्वा ह्यनृणी भवेत्। |)

 

ਏਕਮਪਿ ਅਕਸ਼ਰਮਸਤੂ, ਗੁਰੂ: ਸ਼ਿਸ਼ਅਮ ਪ੍ਰਬੋਧਯੇਤ।

ਪਰਿਥਵੀਆਂ ਨਾਸਤਿ ਤਦ-ਦ੍ਰਵਯਮ, ਯਦ-ਦੱਤਵਾ ਹਇਨਰਿਣੀ ਭਵੇਤ॥

 

ਇਸਦਾ ਅਰਥ ਹੈ ਕਿ ਕੋਈ ਗੁਰੂ ਆਪਣੇ ਸ਼ਿਸ਼ (ਚੇਲਾ) ਨੂੰ ਇੱਕ  ਵੀ ਅੱਖਰ ਦਾ ਗਿਆਨ ਦਿੰਦਾ ਹੈ ਤਾਂ ਪੂਰੀ ਧਰਤੀ ਤੇ ਅਜਿਹੀ ਕੋਈ ਵਸਤੂ ਜਾਂ ਧੰਨ ਨਹੀਂ, ਜਿਸ ਨਾਲ ਸ਼ਿਸ਼ (ਚੇਲਾ) ਆਪਣੇ ਗੁਰੂ ਦਾ ਉਹ ਕਰਜਾ ਉਤਾਰ ਸਕੇ। ਆਉਣ ਵਾਲੇ ਅਧਿਆਪਕ ਦਿਵਸ ਨੂੰ ਅਸੀਂ ਸਾਰੇ ਇਸੇ ਭਾਵ ਨਾਲ ਮਨਾਈੇਏ। ਗਿਆਨ ਅਤੇ ਗੁਰੂ ਅਤੁੱਲ ਹਨ, ਅਮੁੱਲ ਹਨ, ਅਨਮੋਲ ਹਨ। ਮਾਂ ਦੇ ਇਲਾਵਾ ਅਧਿਆਪਕ ਹੀ ਹੁੰਦੇ ਹਨ, ਜੋ ਬੱਚੇ ਦੇ ਵਿਚਾਰਾਂ ਨੂੰ ਸਹੀ ਦਿਸ਼ਾ ਦੇਣ ਦੀ ਜਿੰਮੇਵਾਰੀ ਨਿਭਾਉਂਦੇ ਹਨ ਅਤੇ ਜਿਸ ਦਾ ਸਭ ਤੋਂ ਜ਼ਿਆਦਾ  ਪ੍ਰਭਾਵ ਵੀ ਜੀਵਨ ਭਰ ਨਜ਼ਰ ਆਉਂਦਾ ਹੈ। ਅਧਿਆਪਕ ਦਿਵਸ ਦੇ ਮੌਕੇ ’ਤੇ ਮਹਾਨ ਚਿੰਤਕ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾ ਕ੍ਰਿਸ਼ਣਨ ਜੀ ਨੂੰ ਅਸੀਂ  ਹਮੇਸ਼ਾ ਯਾਦ ਕਰਦੇ ਹਾਂ। ਉਨ੍ਹਾਂ   ਦੀ ਜਨਮ ਜਯੰਤੀ ਨੂੰ ਹੀ ਪੂਰਾ ਦੇਸ਼ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਦਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਆਉਣ ਵਾਲੇ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਨਾਲ ਹੀ ਵਿਗਿਆਨ, ਸਿੱਖਿਆ ਅਤੇ ਵਿਦਿਆਰਥੀਆਂ ਦੇ ਪ੍ਰਤੀ ਉਨ੍ਹਾਂ   ਦੇ ਸਮਰਪਣ ਭਾਵ ਦਾ ਸਵਾਗਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਸਖ਼ਤ ਮਿਹਨਤ ਕਰਨ ਵਾਲੇ ਸਾਡੇ ਕਿਸਾਨਾਂ ਦੇ ਲਈ ਮੌਨਸੂਨ ਨਵੀਆਂ ਉਮੀਦਾਂ ਲੈ ਕੇ ਆਉਂਦਾ ਹੈ। ਭਿਆਨਕ ਗਰਮੀ ਨਾਲ ਝੁਲਸਦੇ ਪੇੜ-ਪੌਦਿਆਂ, ਸੁੱਕੇ ਜਲ-ਭੰਡਾਰਾ ਨੂੰ ਰਾਹਤ ਦਿੰਦਾ ਹੈ। ਅਤੇ ਕਦੇ-ਕਦੇ ਵਾਧੂ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਵੀ ਲਿਆਉਂਦਾ ਹੈ। ਕੁਦਰਤ ਦੀ ਅਜਿਹੀ ਸਥਿਤੀ ਬਣੀ ਹੈ ਕਿ ਕਈ ਥਾਵਾਂ ਤੇ ਦੂਸਰੀਆਂ ਥਾਵਾਂ ਤੋ ਜ਼ਿਆਦਾ  ਬਾਰਿਸ਼ ਹੋਈ। ਹੁਣੇ ਅਸੀਂ ਸਾਰੇ ਲੋਕਾਂ ਨੇ ਦੇਖਿਆ- ਕੇਰਲ ਵਿੱਚ ਭਿਆਨਕ ਹੜ੍ਹ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਇਨ੍ਹਾਂ  ਮੁਸ਼ਕਿਲ ਪ੍ਰਸਥਿਤਿਆਂ ਵਿੱਚ ਪੂਰਾ ਦੇਸ਼ ਕੇਰਲ ਦੇ ਨਾਲ ਖੜ੍ਹਾ ਹੈ। ਸਾਡੀਆਂ ਸੰਵੇਦਨਾਵਾਂ ਉਨ੍ਹਾਂ   ਪਰਿਵਾਰਾਂ ਦੇ ਨਾਲ ਹਨ ਜਿਨ੍ਹਾਂ  ਨੇ ਆਪਣਿਆਂ ਨੂੰ ਗਵਾਇਆ ਹੈ, ਜੀਵਨ ਦੀ ਜੋ ਹਾਨੀ ਹੋਈ ਹੈ ਉਸ ਦੀ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਮੈਂ ਦੁਖੀ ਪਰਿਵਾਰਾਂ ਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਸਵਾ ਸੌ ਕਰੋੜ ਭਾਰਤੀ ਦੁਖ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਨ। ਮੇਰੀ ਪ੍ਰਾਰਥਨਾ ਹੈ ਕਿ ਜੋ ਲੋਕ ਇਸ ਕੁਦਰਤੀ ਆਫ਼ਤ ਵਿੱਚ ਜ਼ਖ਼ਮੀ ਹੋਏ ਹਨ ਉਹ ਜਲਦੀ ਤੋਂ ਜਲਦੀ ਸਵਸਥ ਹੋ ਜਾਣ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜ ਦੇ ਲੋਕਾਂ ਦੇ ਜਜ਼ਬੇ ਅਤੇ ਵਿਲਖਣ ਹੌਂਸਲੇ ਦੇ ਬਲ ’ਤੇ ਕੇਰਲ ਜਲਦੀ ਹੀ ਫਿਰ ਤੋਂ ਉੱਠ ਖੜ੍ਹਾ ਹੋਵੇਗਾ।

ਆਫ਼ਤਾਂ ਆਪਣੇ ਪਿੱਛੇ ਜਿਸ ਤਰ੍ਹਾਂ ਦੀ ਬਰਬਾਦੀ ਛੱਡ ਜਾਂਦੀਆਂ ਨੇ ਉਹ ਦੁਰਭਾਗ ਪੂਰਣ ਹੈ। ਪਰ ਆਫ਼ਤਾਂ ਦੇ ਸਮੇਂ ਮਨੁੱਖਤਾ ਦੇ ਵੀ ਦਰਸ਼ਨ ਸਾਨੂੰ ਦੇਖਣ ਨੂੰ ਮਿਲਦੇ ਹਨ। ਕੱਛ ਤੋਂ ਕਾਮਰੂਪ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹਰ ਕੋਈ ਆਪਣੇ-ਆਪਣੇ ਪੱਧਰ ਤੇ ਕੁਝ ਨਾ ਕੁਝ ਕਰ ਰਿਹਾ ਹੈ, ਤਾਂ ਕਿ ਜਿੱਥੇ ਵੀ ਆਫ਼ਤ ਆਈ ਹੋਵੇ; ਭਾਵੇਂ ਕੇਰਲ ਹੋਵੇ ਜਾਂ ਹਿੰਦੁਸਤਾਨ ਦੇ ਹੋਰ ਜ਼ਿਲ੍ਹੇ ਹੋਣ, ਹੋਰ ਇਲਾਕੇ ਹੋਣ, ਜਨ-ਜੀਵਨ ਫਿਰ ਤੋਂ ਆਮ ਵਾਂਗ ਹੋ ਸਕੇ। ਸਾਰੇ Age Group ਅਤੇ ਹਰ ਕਾਰਜ-ਖੇਤਰ ਨਾਲ ਜੁੜੇ ਲੋਕ ਆਪਣਾ ਯੋਗਦਾਨ ਦੇ ਰਹੇ ਹਨ। ਕੋਈ ਨਿਸ਼ਚਿਤ ਕਰਨ ਵਿੱਚ ਲੱਗਾ ਹੈ ਕਿ ਕੇਰਲ ਦੇ ਲੋਕਾਂ ਦੀ ਮੁਸੀਬਤ ਘੱਟ ਤੋਂ ਘੱਟ ਕੀਤੀ ਜਾ ਸਕੇ, ਉਨ੍ਹਾਂ   ਦੇ ਦੁਖ ਨੂੰ ਅਸੀਂ ਵੰਡੀਏ। ਅਸੀਂ ਸਾਰੇ ਜਾਣਦੇ ਹਾਂ ਕਿ ਹਥਿਆਰਬੰਦ ਸੈਨਾ ਦੇ ਜਵਾਨ ਕੇਰਲ ਵਿੱਚ ਚੱਲ ਰਹੇ ਬਚਾਓ ਕਾਰਜ ਦੇ ਨਾਇਕ  ਹਨ। ਉਨ੍ਹਾਂ   ਨੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। Airforce ਹੋਵੇ,  Navy ਹੋਵੇ, Army ਹੋਵੇ BSF, CISF, RAF ਹਰ ਕਿਸੇ ਨੇ ਰਾਹਤ ਅਤੇ ਬਚਾਓ ਮੁਹਿੰਮ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਮੈਂ NDRF ਦੇ ਜਾਂਬਾਜ਼ਾਂ  ਦੀ ਸਖ਼ਤ ਮਿਹਨਤ ਦਾ ਵੀ ਖ਼ਾਸਤੌਰ ਤੇ ਵਰਨਣ ਕਰਨਾ ਚਾਹੁੰਦਾ ਹਾਂ। ਸੰਕਟ ਦੇ ਇਸ ਪਲ ਵਿੱਚ ਬਹੁਤ ਹੀ ਉੱਤਮ ਕੰਮ ਕੀਤਾ ਹੈ। NDRF ਦੀ ਸਮਰੱਥਾ ਉਨ੍ਹਾਂ   ਦੇ Commitment ਅਤੇ ਮੌਕੇ ਦੇ ਅਨੁਸਾਰ ਲਏ ਫੈਸਲੇ ਕਰਕੇ ਪਰਿਸਥਿਤੀ ਨੂੰ ਸੰਭਾਲਣ ਦਾ ਯਤਨ ਹਰ ਹਿੰਦੁਸਤਾਨੀ ਦੇ ਲਈ ਇੱਕ  ਨਵੀਂ ਸ਼ਰਧਾ ਦਾ ਕੇਂਦਰ ਬਣ ਗਿਆ ਹੈ। ਕੱਲ ਹੀ ਓਣਮ ਦਾ ਤਿਉਹਾਰ ਸੀ, ਅਸੀਂ ਪ੍ਰਾਰਥਨਾ ਕਰਾਂਗੇ ਕਿ ਓਣਮ ਦਾ ਤਿਉਹਾਰ ਦੇਸ਼ ਨੂੰ ਅਤੇ ਖਾਸ ਕਰਕੇ ਕੇਰਲ ਨੂੰ ਸ਼ਕਤੀ ਦੇਵੇ ਤਾਂ ਕਿ ਉਹ ਇਸ ਮੁਸੀਬਤ ਤੋਂ ਜਲਦੀ ਤੋਂ ਜਲਦੀ ਬਾਹਰ ਨਿਕਲਣ ਅਤੇ ਕੇਰਲ ਦੀ ਵਿਕਾਸ ਯਾਤਰਾ ਨੂੰ ਹੋਰ ਗਤੀ ਮਿਲੇ। ਇੱਕ  ਵਾਰੀ ਮੈਂ ਫਿਰ ਸਾਰੇ ਦੇਸ਼ ਵਾਸੀਆਂ  ਵਲੋਂ ਕੇਰਲ ਦੇ ਲੋਕਾਂ ਨੂੰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਿੱਥੇ-ਜਿੱਥੇ ਆਫ਼ਤ ਆਈ ਹੈ, ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪੂਰਾ ਦੇਸ਼ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ  ਦੇ ਨਾਲ ਹੈ।

ਮੇਰੇ ਪਿਆਰੇ ਦੇਸ਼ ਵਾਸੀਓ! ਇਸ ਵਾਰ ਮੈਂ ਮਨ ਕੀ ਬਾਤਲਈ ਆਏ ਸੁਝਾਵਾਂ ਨੂੰ ਦੇਖ ਰਿਹਾ ਸੀ ਤਾਂ ਸਾਰੇ ਦੇਸ਼ ਦੇ ਲੋਕਾਂ ਨੇ ਜਿਸ ਵਿਸ਼ੇ ਤੇ ਸਭ ਤੋਂ ਜ਼ਿਆਦਾ ਲਿਖਿਆ, ਉਹ ਵਿਸ਼ਾ ਹੈ- ਸਾਡੇ ਸਾਰਿਆਂ ਦੇ ਪਿਆਰੇ ਸ਼੍ਰੀ ਮਾਨ ਅਟਲ ਬਿਹਾਰੀ ਵਾਜਪੇਈਗਾਜ਼ੀਆਬਾਦ ਤੋਂ ਕੀਰਤੀ, ਸੋਨੀਪਤ ਤੋਂ ਸਵਾਤੀ ਵੱਤਸ, ਕੇਰਲ ਤੋਂ ਭਾਈ ਪਰਵੀਨ, ਪੱਛਮੀ ਬੰਗਾਲ ਤੋਂ ਡਾ. ਸਵਪਨ ਬੈਨਰਜੀ, ਬਿਹਾਰ ਦੇ ਕਟਿਹਾਰ ਤੋਂ ਅਖਿਲੇਸ਼ ਪਾਂਡੇ, ਪਤਾ ਨਹੀਂ ਕਿੰਨੇ ਅਨਗਿਣਤ ਲੋਕਾਂ ਨੇ , Narendra Modi Mobile App ’ਤੇ ਲਿਖ ਕੇ ਮੈਨੂੰ ਅਟਲ ਜੀ ਦੇ ਜੀਵਨ ਦੇ ਵਿਭਿੰਨ ਪੱਖਾਂ ਬਾਰੇ ਗੱਲ ਕਰਨ ਦੀ ਬੇਨਤੀ ਕੀਤੀ ਹੈ। 16 ਅਗਸਤ ਨੂੰ ਜਿਓਂ ਹੀ ਦੇਸ਼ ਅਤੇ ਦੁਨੀਆਂ ਨੇ ਅਟਲ ਜੀ ਦੇ ਦਿਹਾਂਤ ਦਾ ਸਮਾਚਾਰ ਸੁਣਿਆ, ਹਰ ਕੋਈ ਸੋਗ ਵਿੱਚ ਡੁੱਬ ਗਿਆ। ਇੱਕ  ਅਜਿਹੇ ਰਾਸ਼ਟਰੀ ਨੇਤਾ, ਜਿਨ੍ਹਾਂ  ਨੇ 14 ਸਾਲ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ, ਇੱਕ  ਤਰ੍ਹਾਂ   ਨਾਲ ਪਿਛਲੇ 10 ਸਾਲਾਂ ਤੋਂ ਉਹ ਸਰਗਰਮ ਰਾਜਨੀਤੀ ਤੋਂ ਬਹੁਤ ਦੂਰ ਚਲੇ ਗਏ ਸਨ। ਖ਼ਬਰਾਂ ਵਿੱਚ ਕਿਤੇ ਦਿਖਾਈ ਨਹੀਂ ਦਿੰਦੇ ਸਨ, ਜਨਤਕ ਰੂਪ ਨਾਲ ਨਜ਼ਰ ਨਹੀਂ ਆਉਂਦੇ ਸਨ। 10 ਸਾਲ ਦਾ ਵੱਖਫ਼ਾ ਬਹੁਤ ਵੱਡਾ ਹੁੰਦਾ ਹੈ। ਪਰ 16 ਅਗਸਤ ਦੇ ਬਾਅਦ ਦੇਸ਼ ਅਤੇ ਦੁਨੀਆਂ ਨੇ ਦੇਖਿਆ ਕਿ ਹਿੰਦੁਸਤਾਨ ਦੇ ਆਮ ਮਾਨਵੀ (ਮਾਨਵੀ) ਦੇ ਮਨ ਵਿੱਚ ਇਸ 10 ਸਾਲਾਂ ਦੇ ਸਮੇਂ ਨੇ ਇੱਕ  ਪਲ ਦਾ ਵੀ ਵਖਫ਼ਾ ਨਹੀਂ ਹੋਣ ਦਿੱਤਾ। ਅਟਲ ਜੀ ਦੇ ਲਈ ਜਿਸ ਤਰ੍ਹਾਂ  ਦਾ ਪਿਆਰ, ਜੋ ਸ਼ਰਧਾ ਅਤੇ ਜੋ ਸੋਗ ਦੀ ਭਾਵਨਾਂ ਪੂਰੇ ਦੇਸ਼ ਵਿੱਚ ਉਮੜ ਪਈ, ਉਹ ਉਨ੍ਹਾਂ  ਦੀ ਵਿਸ਼ਾਲ ਸ਼ਖਸੀਅਤ ਨੂੰ ਦਰਸ਼ਾਉਂਦੀ ਹੈ। ਪਿਛਲੇ ਕਈ ਦਿਨਾਂ ਤੋਂ ਅਟਲ ਜੀ ਦੇ ਉੱਤਮ ਤੋਂ ਉੱਤਮ ਪਹਿਲੂ ਦੇਸ਼ ਦੇ ਸਾਹਮਣੇ ਆ ਹੀ ਗਏ ਹਨ। ਲੋਕਾਂ ਨੇ ਉਨ੍ਹਾਂ  ਨੂੰ ਉਤੱਮ ਸਾਂਸਦ, ਸੰਵੇਦਨਸ਼ੀਲ ਲੇਖਕ, ਸ਼੍ਰੇਸ਼ਠ ਬੁਲਾਰਾ, ਹਰਮਨ ਪਿਆਰੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਯਾਦ ਕੀਤਾ ਹੈ ਅਤੇ ਕਰਦੇ ਹਨ। ਸੁਸ਼ਾਸਨ ਯਾਨੀ Good Governnce ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਇਹ ਦੇਸ਼ ਸਦਾ ਅਟਲ ਜੀ ਦਾ ਆਭਾਰੀ ਰਹੇਗਾ। ਲੇਕਿਨ ਮੈਂ ਅੱਜ ਅਟਲ ਜੀ ਦੀ ਵਿਸ਼ਾਲ ਸ਼ਖਸੀਅਤ ਦਾ ਇੱਕ  ਹੋਰ ਪਹਿਲੂ, ਉਸ ਨੂੰ ਸਿਰਫ਼ ਛੂਣਾ ਚਾਹੁੰਦਾ ਹਾਂ ਅਤੇ ਇਹ ਅਟਲ ਜੀ ਨੇ ਭਾਰਤ ਨੂੰ ਜੋ  Political Culture ਦਿੱਤਾ,  Political Culture ਵਿੱਚ ਜੋ ਬਦਲਾਓ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਵਿਵਸਥਾ ਦੇ ਢਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਦੇ ਕਾਰਨ ਭਾਰਤ ਨੂੰ ਬਹੁਤ ਲਾਭ ਹੋਇਆ ਹੈ। ਅਤੇ ਅੱਗੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਲਾਭ ਹੋਣ ਵਾਲਾ ਹੈ। ਇਹ ਵੀ ਪੱਕਾ ਹੈ ਭਾਰਤ ਹਮੇਸ਼ਾ 91ਵੀਂ ਸੋਧ-ਬਿਲ 2003 ਦੇ ਲਈ ਅਟਲ ਜੀ ਦਾ ਧੰਨਵਾਦੀ ਰਹੇਗਾ। ਇਸ ਬਦਲਾਅ ਨੇ ਭਾਰਤ ਦੀ ਰਾਜਨੀਤੀ ਵਿੱਚ ਦੋ ਮਹੱਤਪੂਰਣ ਪਰਿਵਰਤਨ ਕੀਤੇ।

ਪਹਿਲਾ ਇਹ ਕਿ ਰਾਜਾਂ ਵਿੱਚ ਮੰਤਰੀ ਮੰਡਲ ਦਾ ਆਕਾਰ ਕੁੱਲ ਵਿਧਾਨਸਭਾ ਸੀਟਾਂ ਦੇ 15% ਤੱਕ ਸੀਮਤ ਕੀਤਾ ਗਿਆ।

ਦੂਜਾ ਇਹ ਕਿ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਤੈਅ ਸੀਮਾਂ ਇੱਕ ਤਿਹਾਈ ਤੋਂ ਵਧਾ ਕੇ ਦੋ ਤਿਹਾਈ ਕਰ ਦਿੱਤੀ ਗਈ। ਇਸ ਦੇ ਨਾਲ ਹੀ ਦਲ-ਬਦਲ ਕਰਨ ਵਾਲਿਆਂ ਨੂੰ ਅਯੋਗ ਠਹਿਰਾਉਣ ਦੇ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਵੀ ਨਿਰਧਾਰਿਤ ਕੀਤੇ ਗਏ।

ਕਈ ਸਾਲਾਂ ਵਿੱਚ ਭਾਰਤ ਵਿੱਚ ਭਾਰੀ-ਭਰਕਮ ਮੰਤਰੀ ਮੰਡਲ ਬਣਾਉਣ  ਦੇ ਰਾਜਨੀਤਿਕ ਸੱਭਿਆਚਾਰ ਨੇ ਹੀ ਵੱਡੇ-ਵੱਡੇ ਜੰਬੋ ਮੰਤਰੀ ਮੰਡਲ ਕੰਮ ਦੇ ਵਟਵਾਰੇ ਦੇ ਲਈ ਨਹੀਂ ਸਗੋਂ ਰਾਜਨੇਤਾਵਾਂ ਨੂੰ ਖੁਸ਼ ਕਰਨ ਦੇ ਲਈ ਬਣਾਏ ਜਾਂਦੇ ਸਨ। ਅਟਲ ਜੀ ਨੇ ਇਸ ਨੂੰ ਬਦਲ ਦਿੱਤਾ। ਉਨ੍ਹਾਂ  ਦੇ ਇਸ ਕਦਮ ਨਾਲ ਪੈਸਿਆਂ ਅਤੇ ਸੰਸਾਧਨਾਂ ਦੀ ਬਚਤ ਹੋਈ। ਇਸ ਦੇ ਨਾਲ ਹੀ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ। ਇਹ ਅਟਲ ਜੀ ਵਰਗੇ ਦੂਰਦਰਸ਼ੀ ਹੀ ਸਨ ਜਿਨ੍ਹਾਂ  ਨੇ ਸਥਿਤੀ ਨੂੰ ਬਦਲਿਆ ਅਤੇ ਸਾਡੇ ਰਾਜਨੀਤਿਕ ਸੱਭਿਆਚਾਰ ਵਿੱਚ ਸਵੱਸਥ ਪਰੰਪਰਾਵਾਂ ਪੈਦਾ ਹੋਈਆਂ। ਅਟਲ ਜੀ ਇੱਕ  ਸੱਚੇ ਦੇਸ਼ ਭਗਤ ਸਨ। ਉਨ੍ਹਾਂ   ਦੇ ਕਾਰਜਕਾਲ ਵਿੱਚ ਹੀ ਬਜਟ ਪੇਸ਼ ਕਰਨ ਦੇ ਸਮੇਂ ਵਿੱਚ ਪਰਿਵਰਤਨ ਹੋਇਆ। ਪਹਿਲਾਂ ਅੰਗ੍ਰੇਜਾਂ ਦੀ ਪਰੰਪਰਾ ਦੇ ਅਨੁਸਾਰ ਸ਼ਾਮ ਨੂੰ 5 ਵਜੇ ਬਜਟ ਪੇਸ਼ ਕੀਤਾ ਜਾਂਦਾ ਸੀ। ਕਿਉਂਕਿ ਉਸ ਸਮੇਂ ਲੰਦਨ ਵਿੱਚ ਪਾਰਲੀਮੈਂਟ ਸ਼ੁਰੂ ਹੋਣ ਦਾ ਸਮਾਂ ਹੁੰਦਾ ਹੈ। ਸਾਲ 2001 ਵਿੱਚ ਅਟਲ ਜੀ ਨੇ ਬਜਟ ਪੇਸ਼ ਕਰਨ ਦਾ ਸਮਾਂ ਸ਼ਾਮ 5 ਵਜੇ ਤੋਂ ਬਦਲ ਕੇ ਸਵੇਰੇ 11 ਵਜੇ ਕਰ ਦਿੱਤਾ। ਏਕ ਔਰ ਆਜ਼ਾਦੀਅਟਲ ਜੀ ਦੇ ਕਾਰਜਕਾਲ ਵਿੱਚ ਹੀ Indian Flag Code ਬਣ ਗਿਆ ਅਤੇ 2002 ਵਿੱਚ ਇਸ ਨੂੰ ਅਧਿਕਾਰਿਤ ਕਰ ਦਿੱਤਾ ਗਿਆ। ਇਸ ਕੋਡ ਵਿੱਚ ਕਈ ਅਜਿਹੇ ਨਿਯਮ ਬਣਾਏ ਗਏ ਹਨ ਜਿਸ ਨਾਲ ਜਨਤਕ ਥਾਵਾਂ ਤੇ ਤਿਰੰਗਾ ਫਹਿਰਾਉਣਾ ਸੰਭਵ ਹੋਇਆ। ਇਸੇ ਦੇ ਕਾਰਨ ਜ਼ਿਆਦਾ ਤੋਂ ਜ਼ਿਆਦਾ ਭਾਰਤੀਆਂ ਨੂੰ ਆਪਣਾ ਰਾਸ਼ਟਰੀ ਝੰਡਾ ਫਹਿਰਾਉਣ ਦਾ ਮੌਕਾ ਮਿਲ ਸਕਿਆ। ਇਸ ਤਰ੍ਹਾਂ ਨਾਲ ਉਨ੍ਹਾਂ   ਨੇ ਸਾਡੇ ਪ੍ਰਾਣ ਪਿਆਰੇ ਤਿਰੰਗੇ ਨੂੰ ਆਮ ਲੋਕਾਂ ਦੇ ਨੇੜੇ ਲਿਆਂਦਾ। ਤੁਸੀਂ ਦੇਖਿਆ ਕਿਸ ਤਰ੍ਹਾਂ ਅਟਲ ਜੀ ਨੇ ਦੇਸ਼ ਵਿੱਚ ਭਾਵੇਂ ਚੋਣ ਪ੍ਰਕ੍ਰਿਆ ਹੋਵੇ ਅਤੇ ਲੋਕ ਪ੍ਰਤੀਨਿਧੀਆਂ ਨਾਲ ਜੋ ਵਿਕਾਰ ਆਏ ਸਨ, ਉਨ੍ਹਾਂ  ਵਿੱਚ ਹੌਸਲੇ ਭਰਿਆ ਕਦਮ ਉਠਾ ਕੇ ਬੁਨਿਆਦੀ ਸੁਧਾਰ ਕੀਤੇ। ਇਸੇ ਤਰ੍ਹਾਂ ਅੱਜਕਲ ਤੁਸੀਂ ਵੇਖ ਰਹੇ ਹੋ ਕਿ ਦੇਸ਼ ਵਿੱਚ ਇਕੋ ਸਮੇਂ ਕੇਂਦਰ ਅਤੇ ਰਾਜਾਂ ਦੀ ਚੋਣ ਕਰਾਉਣ ਦੇ ਵਿਸ਼ੇ ਤੇ ਚਰਚਾ ਅੱਗੇ ਵੱਧ ਰਹੀ ਹੈ। ਇਸ ਵਿਸ਼ੇ ਦੇ ਪੱਖ ਅਤੇ ਵਿਰੋਧ ਦੋਹਾਂ ਵਿੱਚ ਲੋਕ ਆਪਣੀ-ਆਪਣੀ ਗੱਲ ਪੇਸ਼ ਕਰ ਰਹੇ ਹਨ।  ਇਹ ਚੰਗੀ ਗੱਲ ਹੈ ਅਤੇ ਲੋਕਤੰਤਰ ਲਈ ਇੱਕ  ਸ਼ੁਭ ਸੰਕੇਤ ਵੀ। ਮੈਂ ਜ਼ਰੂਰ ਕਹਾਂਗਾ ਸਵਸੱਥ ਲੋਕਤੰਤਰ ਦੇ ਲਈ ਉਤੱਮ ਲੋਕਤੰਤਰ ਦੇ ਲਈ ਚੰਗੀਆਂ ਪਰੰਪਰਾਵਾਂ ਵਿਕਸਿਤ ਕਰਨਾ, ਲੋਕਤੰਤਰ ਨੂੰ ਮਜਬੂਤ ਬਣਾਉਣ  ਲਈ ਲਗਾਤਾਰ ਕੋਸ਼ਿਸ਼ ਕਰਨਾ, ਚਰਚਾ ਨੂੰ ਖੁੱਲੇ ਮਨ ਨਾਲ ਅੱਗੇ ਵਧਾਉਣਾ, ਇਹ ਵੀ ਅਟਲ ਜੀ ਨੂੰ ਇੱਕ  ਉਤੱਮ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਦੇ ਖੁਸ਼ਹਾਲ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਦੁਹਰਾਉਂਦੇ ਹੋਏ ਮੈਂ ਸਾਡੇ ਸਾਰਿਆਂ ਵਲੋਂ ਅਟਲ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਸੰਸਦ ਦੀ ਅੱਜਕਲ ਚਰਚਾ ਜਦੋਂ ਹੁੰਦੀ ਹੈ ਤਾਂ ਅਕਸਰ ਰੁਕਾਵਟ ਸ਼ੋਰ-ਸ਼ਰਾਬਾ ਅਤੇ ਗਤਿਰੋਧ ਦੇ ਵਿਸ਼ੇ ਵਿੱਚ ਹੀ ਹੁੰਦੀ ਹੈ। ਪਰ ਜੇਕਰ ਕੁਝ ਚੰਗਾ ਹੁੰਦਾ ਹੈ ਤਾਂ ਉਸ ਦੀ ਚਰਚਾ ਇੰਨੀ ਨਹੀਂ ਹੁੰਦੀ। ਅਜੇ ਕੁਝ ਦਿਨ ਪਹਿਲਾਂ ਹੀ ਸੰਸਦ ਦਾ ਮੌਨਸੂਨ ਇਜਲਾਸ ਖਤਮ ਹੋਇਆ ਹੈ। ਤੁਹਾਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਲੋਕ ਸਭਾ ਦੀ Productivity 118 % ਅਤੇ ਰਾਜ ਸਭਾ ਦੀ 74 % ਰਹੀ। ਦਲ ਦੇ ਹਿੱਤ ਤੋਂ ਉਪਰ ਉੱਠਕੇ ਸਾਰੇ ਸਾਂਸਦਾਂ ਨੇ ਮੌਨਸੂਨ ਇਜਲਾਸ ਨੂੰ ਜ਼ਿਆਦਾ  ਤੋਂ ਜ਼ਿਆਦਾ  ਉਪਯੋਗੀ ਬਣਾਉਣ  ਦੀ ਕੋਸ਼ਿਸ਼ ਕੀਤੀ। ਅਤੇ ਇਸੇ ਦਾ ਨਤੀਜਾ ਹੈ ਕਿ ਲੋਕ ਸਭਾ ਨੇ 21 ਬਿਲ ਅਤੇ ਰਾਜ ਸਭਾ ਨੇ 14 ਬਿਲਾਂ ਨੂੰ ਪਾਸ ਕੀਤਾ। ਸੰਸਦ ਦਾ ਇਹ ਮੌਨਸੂਨ ਇਜਲਾਸ ਸਾਮਾਜਿਕ ਨਿਆਂ ਅਤੇ ਨੌਜਵਾਨਾਂ ਦੇ ਕਲਿਆਣ ਦੇ ਇਜਲਾਸ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਇਜਲਾਸ ਵਿੱਚ ਨੌਜਵਾਨਾਂ ਅਤੇ ਪਿਛੜੇ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੇ ਕਈ ਮਹਤੱਵਪੂਰਨ ਬਿਲਾਂ ਨੂੰ ਪਾਸ ਕੀਤਾ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਹਾਕਿਆਂ ਤੋਂ SC/ST Commission ਦੇ ਵਾਂਗ ਹੀ OBC Commission ਬਣਾਉਣ  ਦੀ ਮੰਗ ਚਲੀ ਆ ਰਹੀ ਸੀ। ਪਿਛੜੇ ਵਰਗ ਦੇ ਅਧਿਕਾਰਾਂ ਨੂੰ ਨਿਸ਼ਚਿਤ ਬਣਾਉਣ  ਦੇ ਲਈ ਦੇਸ਼ ਨੇ ਇਸ ਵਾਰ  OBC ਆਯੋਗ ਬਣਾਉਣ  ਦਾ ਸੰਕਲਪ ਪੂਰਾ ਕੀਤਾ ਹੈ। ਅਤੇ ਉਸ ਨੂੰ ਇੱਕ  ਸੰਵਿਧਾਨਕ ਅਧਿਕਾਰ ਵੀ ਦਿੱਤਾ ਹੈ। ਇਹ ਕਦਮ ਸਮਾਜਿਕ ਨਿਆਂ ਦੇ ਮੰਤਵ ਨੂੰ ਅੱਗੇ ਲੈ ਜਾਣ ਵਾਲਾ ਸਿੱਧ ਹੋਵੇਗਾ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਸੋਧ ਬਿਲ ਨੂੰ ਵੀ ਪਾਸ ਕਰਨ ਦਾ ਕੰਮ ਇਸ ਇਜਲਾਸ ਵਿੱਚ ਹੋਇਆ। ਇਹ ਕਾਨੂੰਨ SC ਅਤੇ ST ਸਮੁਦਾਏ ਦੇ ਹਿੱਤਾਂ ਨੂੰ ਹੋਰ ਸੁਰੱਖਿਅਤ ਕਰੇਗਾ। ਨਾਲ ਹੀ ਇਹ ਅਪਰਾਧੀਆਂ ਨੂੰ ਅੱਤਿਆਚਾਰ ਕਰਨ ਤੋਂ ਰੋਕੇਗਾ। ਅਤੇ ਦਲਿਤ ਸਮੁਦਾਇਆਂ ਵਿੱਚ ਵਿਸ਼ਵਾਸ ਭਰੇਗਾ।

ਦੇਸ਼ ਦੀ ਨਾਰੀ ਸ਼ਕਤੀ ਦੇ ਖਿਲਾਫ਼ ਕੋਈ ਵੀ ਸੱਭਿਆ-ਸਮਾਜ ਕਿਸੇ ਵੀ ਪ੍ਰਕਾਰ ਦੇ ਅਨਿਆਂ ਨੂੰ ਸਹਿਨ ਨਹੀਂ ਕਰ ਸਕਦਾ। ਬਲਾਤਕਾਰ ਦੇ ਦੋਸ਼ੀਆਂ ਨੂੰ ਦੇਸ਼ ਸਹਿਨ ਕਰਨ ਦੇ ਲਈ ਤਿਆਰ ਨਹੀਂ ਹੈ, ਇਸ ਲਈ ਸੰਸਦ ਨੇ ਅਪਰਾਧਿਕ ਕਾਨੂੰਨ ਸੋਧ ਬਿਲ ਨੂੰ ਪਾਸ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਹੈ। ਬਲਾਤਕਾਰ ਦੇ ਦੋਸ਼ੀਆਂ ਨੂੰ ਘੱਟ ਤੋਂ ਘੱਟ ਦੱਸ ਸਾਲ ਦੀ ਸਜ਼ਾ ਹੋਵੇਗੀ, ਉਥੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਕਰਨ ਤੇ ਫਾਂਸੀ ਦੀ ਸਜ਼ਾ ਹੋਵੇਗੀ। ਕੁਝ ਦਿਨ ਪਹਿਲਾਂ ਤੁਸੀਂ ਅਖ਼ਬਾਰਾਂ ਵਿੱਚ ਪੜਿਆ ਹੋਵੇਗਾ ਮੱਧ ਪ੍ਰਦੇਸ਼ ਦੇ ਮੰਦਸੋਰ ਵਿੱਚ ਇੱਕ  ਅਦਾਲਤ ਨੇ ਸਿਰਫ਼ ਦੋ ਮਹੀਨਿਆਂ ਦੀ ਸੁਣਵਾਈ ਤੋਂ ਬਾਦ ਨਾਬਾਲਿਗ ਨਾਲ ਰੇਪ ਕਰਨ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਇੱਕ  ਅਦਾਲਤ ਨੇ ਸਿਰਫ਼  5 ਦਿਨਾਂ ਦੀ ਸੁਣਵਾਈ ਤੋਂ ਬਾਅਦ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ। ਰਾਜਸਥਾਨ ਨੇ ਵੀ ਉਥੋਂ ਦੀਆਂ ਅਦਾਲਤਾਂ ਨੇ ਅਜਿਹੇ ਹੀ ਤੁਰੰਤ ਫੈਸਲੇ ਕੀਤੇ ਹਨ। ਇਹ ਕਾਨੂੰਨ ਔਰਤਾਂ ਅਤੇ ਬੱਚਿਆਂ ਦੇ ਖਿਲਾਫ਼  ਅਪਰਾਧ ਦੇ ਮਾਮਲਿਆਂ ਨੂੰ ਰੋਕਣ ਵਿੱਚ ਪ੍ਰਭਾਵੀ ਭੂਮਿਕਾ ਨਿਭਾਵੇਗਾ। ਸਾਮਾਜਿਕ ਬਦਲਾਵ ਤੋਂ ਬਿਨਾਂ ਆਰਥਿਕ ਤਰਕੀ ਅਧੂਰੀ ਹੈ। ਲੋਕ ਸਭਾ ਵਿੱਚ Tripple ਤਲਾਕ ਬਿਲ ਨੂੰ ਪਾਸ ਕਰ ਦਿੱਤਾ ਗਿਆ; ਹਾਲਾਂਕਿ ਰਾਜ ਸਭਾ ਦੇ ਇਸ ਇਜਲਾਸ ਵਿੱਚ ਸੰਭਵ ਨਹੀਂ ਹੋ ਸਕਿਆ ਹੈ। ਮੈਂ ਮੁਸਲਿਮ ਅੋਰਤਾਂ ਨੂੰ ਵਿਸ਼ਵਾਸ ਦਵਾਉਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਨੂੰ ਨਿਆਂ ਦਵਾਉਣ ਦੇ ਲਈ ਪੂਰੀ ਤਾਕਤ ਨਾਲ ਖੜ੍ਹਾ ਹੈ। ਜਦੋਂ ਅਸੀਂ  ਦੇਸ਼ ਹਿੱਤ ਵਿੱਚ ਅੱਗੇ ਵੱਧਦੇ ਹਾਂ ਤਾਂ ਗ਼ਰੀਬਾਂ, ਪਿਛੜਿਆਂ, ਸ਼ੋਸ਼ਿਤਾਂ ਅਤੇ ਵੰਚਿਤਾਂ ਦੇ ਜੀਵਨ ਵਿੱਚ ਬਦਲਾਅ ਲਿਆਇਆ ਜਾ ਸਕਦਾ ਹੈ। ਮੌਨਸੂਨ ਇਜਲਾਸ ਵਿੱਚ ਇਸ ਵਾਰੀ ਸਾਰਿਆਂ ਨੇ ਮਿਲਕੇ ਇੱਕ  ਆਦਰਸ਼ ਪੇਸ਼ ਕਰ ਦਿਖਾਇਆ ਹੈ।  ਮੈਂ ਦੇਸ਼ ਦੇ ਸਾਰੇ ਸਾਂਸਦਾਂ ਨੂੰ ਜਨਤਕ ਰੂਪ ਨਾਲ ਅੱਜ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਇਨੀਂ ਦਿਨੀਂ ਕਰੋੜਾ ਦੇਸ਼ ਵਾਸੀਆਂ ਦਾ ਧਿਆਨ ਜਕਾਰਤਾ ਵਿੱਚ ਹੋ ਰਹੇ ਏਸ਼ੀਅਨ ਗੇਮ ਤੇ ਲੱਗਾ ਹੋਇਆ ਹੈ। ਹਰ ਦਿਨ ਸਵੇਰੇ ਲੋਕ ਸਭ ਤੋਂ ਪਹਿਲਾਂ ਅਖ਼ਬਾਰਾਂ ਵਿੱਚ, ਟੇਲੀਵੀਜ਼ਨ ਵਿੱਚ, ਸਮਾਚਾਰਾਂ ਵਿੱਚ, ਸੋਸ਼ਲ ਮੀਡਿਆ ’ਤੇ ਨਜ਼ਰ ਡਾਲਦੇ ਹਨ ਕਿ ਕਿਸ ਭਾਰਤੀ ਖਿਡਾਰੀ ਨੇ ਮੈਡਲ ਜਿੱਤਿਆ ਹੈ। ਏਸ਼ੀਅਨ ਗੇਮਸ ਅਜੇ ਵੀ ਚੱਲ ਰਹੇ ਹਨ। ਮੈਂ ਦੇਸ਼ ਦੇ ਲਈ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਖਿਡਾਰੀਆਂ ਨੂੰ ਵੀ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਜਿਨ੍ਹਾਂ  ਦੇ ਮੁਕਾਬਲੇ ਅਜੇ ਬਾਕੀ ਹਨ। ਭਾਰਤ ਦੇ ਖਿਡਾਰੀ ਖਾਸ ਕਰਕੇ  Shooting ਅਤੇ Wrestling ਵਿੱਚ ਤਾਂ ਵਧੀਆ ਪ੍ਰਦਰਸ਼ਨ ਕਰ ਹੀ ਰਹੇ ਹਨ। ਲੇਕਿਨ ਸਾਡੇ ਖਿਡਾਰੀ ਉਨ੍ਹਾਂ ਖੇਡਾਂ ਵਿੱਚ ਵੀ ਮੈਡਲ ਲਿਆ ਰਹੇ ਹਨ ਜਿਨ੍ਹਾਂ  ਵਿੱਚ ਪਹਿਲਾਂ ਸਾਡਾ ਪ੍ਰਦਰਸ਼ਨ ਇੰਨਾ ਚੰਗਾ ਨਹੀਂ ਰਿਹਾ ਹੈ, ਜਿਵੇਂ , Wushu ਅਤੇ  Rowing ਵਰਗੇ ਖੇਡ। ਇਹ ਸਿਰਫ਼  ਮੈਡਲ ਨਹੀਂ ਹਨ- ਪ੍ਰਮਾਣ ਹਨ- ਭਾਰਤੀ ਖੇਡ ਤੇ ਖਿਡਾਰੀਆਂ ਦੇ ਅਸਮਾਨ ਛੂਹਦੇ ਹੌਂਸਲਿਆਂ ਅਤੇ ਸੁਪਨਿਆਂ ਦਾ। ਦੇਸ਼ ਦੇ ਲਈ ਮੈਡਲ ਜਿੱਤਣ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਸਾਡੀਆਂ ਬੇਟੀਆਂ ਸ਼ਾਮਲ ਹਨ। ਅਤੇ ਬਹੁਤ ਹੀ ਸਕਾਰਾਤਮਕ ਸੰਕੇਤ ਹੈ, ਇਥੋਂ ਤੱਕ ਕੀ ਮੈਡਲ ਜਿੱਤਣ ਵਾਲੇ ਖਿਡਾਰੀਆਂ ਵਿੱਚ 15-16 ਸਾਲ ਦੇ ਸਾਡੇ ਨੌਜਵਾਨ ਵੀ ਹਨ। ਇਹ ਵੀ ਇੱਕ  ਬਹੁਤ ਹੀ ਚੰਗਾ ਸੰਕੇਤ ਹੈ ਕਿ ਜਿਨ੍ਹਾਂ  ਖਿਡਾਰੀਆਂ ਨੇ ਮੈਡਲ ਜਿੱਤੇ ਹਨ ਉਨ੍ਹਾਂ  ਵਿੱਚ ਜ਼ਿਆਦਾ ਤਰ ਛੋਟੇ ਕਸਬਿਆਂ ਅਤੇ ਪਿੰਡਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਲੋਕਾਂ ਨੇ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ।

29 ਅਗਸਤ ਨੂੰ ਅਸੀਂ ਰਾਸ਼ਟਰੀ ਖੇਡ ਦਿਵਸਮਨਾਵਾਂਗੇ। ਇਸ ਮੌਕੇ ’ਤੇ ਮੈਂ ਸਾਰੇ ਖੇਡ ਪ੍ਰੇਮੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ, ਨਾਲ ਹੀ ਹਾਕੀ ਦੇ ਜਾਦੂਗਰ ਮਹਾਨ ਖਿਡਾਰੀ ਸ਼੍ਰੀ ਧਿਆਨਚੰਦ ਜੀ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦਾ ਹਾਂ।

ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਜ਼ਰੂਰ ਖੇਡਣ ਅਤੇ ਆਪਣੀ Fitness ਦਾ ਧਿਆਨ ਰੱਖਣ, ਕਿਉਕਿ ਸਵੱਸਥ ਭਾਰਤ ਹੀ ਖੁਸ਼ਹਾਲ ਅਤੇ ਸਮਰਿੱਧ ਭਾਰਤ ਦਾ ਨਿਰਮਾਣ ਕਰੇਗਾ। ਜਦੋਂ India Fit ਹੋਵੇਗਾ ਤਾਂ ਹੀ ਭਾਰਤ ਦੇ ਰੋਸ਼ਨ ਭੱਵਿਖ ਦਾ ਨਿਰਮਾਣ ਹੋਵੇਗਾ। ਇੱਕ  ਵਾਰੀ ਫਿਰ ਮੈਂ ਏਸ਼ੀਅਨ ਗੇਮਸ ਵਿੱਚ ਮੈਡਲ ਜਿੱਤਣ ਵਾਲਿਆਂ ਨੂੰ ਵਧਾਈ ਦਿੰਦਾ ਹਾਂ। ਨਾਲ ਹੀ ਬਾਕੀ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕਰਦਾ ਹਾਂ। ਸਾਰਿਆਂ ਨੂੰ ਰਾਸ਼ਟਰੀ ਖੇਡ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਜੀ ਨਮਸਕਾਰ! ਮੈਂ ਕਾਨਪੁਰ ਤੋਂ ਭਾਵਨਾ ਤ੍ਰਿਪਾਠੀ ਇੱਕ  ਇੰਜੀਨੀਰਿੰਗ ਦੀ ਵਿਦਿਆਰਥਣ ਗੱਲ ਕਰ ਰਹੀ ਹਾਂ। ਪ੍ਰਧਾਨ ਮੰਤਰੀ ਜੀ ਪਿਛਲੇ ਮਨ ਕੀ ਬਾਤਵਿੱਚ ਤੁਸੀਂ ਕਾਲਜ ਜਾਣ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨਾਲ ਗੱਲ ਕੀਤੀ ਸੀ। ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਡਾਕਟਰਾਂ ਨਾਲ, ਚਾਰਟੇਡ ਅਕਾਉਟੇਂਟਸ ਨਾਲ ਉਨ੍ਹਾਂ ਦੀਆਂ ਗੱਲਾਂ ਕੀਤੀਆਂ। ਮੇਰੀ ਤੁਹਾਨੂੰ ਇੱਕ ਪ੍ਰਾਰਥਨਾ ਹੈ ਕਿ ਆਉਣ ਵਾਲੇ 15 ਸਿਤੰਬਰ ਨੂੰ ਜੋਕਿ ਇੱਕ  Engineers Day ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਉਸ ਸੰਬੰਧ ਵਿੱਚ ਜੇਕਰ ਤੁਸੀਂ ਸਾਡੇ ਵਰਗੇ ਇੰਜੀਨੀਰਿੰਗ ਦੇ ਵਿਦਿਆਰਥੀ-ਵਿਦਿਆਰਥਣਾਂ ਨਾਲ ਕੁਝ ਗੱਲਾਂ ਕਰੋ ਜਿਸ ਨਾਲ ਸਾਡੇ ਸਾਰਿਆਂ ਦਾ ਮਨੋਬਲ ਵਧੇਗਾ ਅਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ।  ਅਤੇ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਆਪਣੇ ਦੇਸ਼ ਦੇ ਲਈ ਕੁਝ ਕਰਨ ਦਾ ਉਤਸ਼ਾਹ ਵੀ ਮਿਲੇਗਾ, ਧੰਨਵਾਦ।

            ਨਮਸਤੇ ਭਾਵਨਾ ਜੀ! ਮੈਂ ਤੁਹਾਡੀ ਭਾਵਨਾ ਦਾ ਆਦਰ ਕਰਦਾ ਹਾਂ। ਅਸੀਂ ਸਾਰਿਆਂ ਨੇ ਇੱਟਾਂ-ਪੱਥਰਾਂ ਨਾਲ ਘਰਾਂ ਅਤੇ ਇਮਾਰਤਾਂ ਨੂੰ ਬਣਦਿਆਂ ਵੇਖਿਆ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲਗਭਗ 1200 ਸਾਲ ਪਹਿਲਾਂ ਇੱਕ  ਵਿਸ਼ਾਲ ਪਹਾੜ ਨੂੰ ਜੋ ਕਿ ਸਿਰਫ਼ Single Stone ਵਾਲਾ ਪਹਾੜ ਸੀ, ਉਸ ਨੂੰ ਇੱਕ  ਬੇਹਤਰੀਨ, ਵਿਸ਼ਾਲ ਅਤੇ ਅਨੋਖੇ ਮੰਦਿਰ ਦਾ ਰੂਪ ਦੇ ਦਿੱਤਾ ਗਿਆ- ਸ਼ਾਇਦ ਕਲਪਨਾ ਕਰਨਾ ਮੁਸ਼ਕਿਲ ਹੋਵੇ, ਲੇਕਿਨ ਅਜਿਹਾ ਹੋਇਆ ਸੀ। ਅਤੇ ਉਹ ਮੰਦਿਰ ਹੈ- ਮਹਾਰਾਸ਼ਟਰ ਦੇ ਏਲੋਰਾ ਵਿੱਚ ਸਥਿੱਤ ਕੈਲਾਸ਼ਨਾਥ ਮੰਦਿਰ, ਜੇਕਰ ਕੋਈ ਤੁਹਾਨੂੰ ਦੱਸੇ ਕਿ ਲਗਭਗ 1000 ਸਾਲ ਪਹਿਲਾਂ Granite ਦਾ 60 ਮੀਟਰ ਤੋਂ ਵੀ ਲੰਬਾ ਇੱਕ  ਸਤੰਭ ਬਣਾਇਆ ਗਿਆ ਅਤੇ ਉਸ ਦੇ ਸ਼ਿਖਰ ‘ਤੇ Granite ਦਾ ਲਗਭਗ 80 ਟਨ ਵਜਨੀ ਇੱਕ  ਸ਼ਿਲਾਖੰਡ ਰੱਖਿਆ ਗਿਆ- ਤਾਂ ਕਿ ਤੁਸੀਂ ਵਿਸ਼ਵਾਸ ਕਰੋਗੇ! ਲੇਕਿਨ ਤਮਿਲਨਾਡੂ ਦੇ ਤੰਜਾਵੁਰ ਦਾ ਬ੍ਰਹਿਦੇਸ਼ਵਰ ਮੰਦਿਰ ਉਸ ਥਾਂ ਹੈ ਜਿੱਥੇ ਸਥਾਪਤ ਕਰਨ ਦੀ ਕਲਾ ਅਤੇ ਇੰਜਨੀਰਿੰਗ ਦੇ ਇਸ ਨਾ-ਵਿਸ਼ਵਾਸ਼ ਯੋਗ ਮੇਲ ਨੂੰ ਦੇਖਿਆ ਜਾ ਸਕਦਾ ਹੈ। ਗੁਜਰਾਤ ਦੇ ਪਾਟਣ ਵਿੱਚ 11ਵੀਂ ਸਦੀ ਦੀ ਰਾਣੀ ਕੀ ਵਾਵ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।  ਭਾਰਤ ਦੀ ਧਰਤੀ ਇੰਜਨੀਅਰਿੰਗ ਦੀ ਪ੍ਰਯੋਗਸ਼ਾਲਾ ਰਹੀ ਹੈ। ਭਾਰਤ ਵਿੱਚ ਕਈ ਅਜਿਹੇ ਇੰਜੀਨੀਅਰ ਹੋਏ ਜਿਨ੍ਹਾਂ  ਨੇ ਕਲਪਨਾ ਨਾ ਕਰਨਯੋਗ ਨੂੰ ਵੀ ਕਲਪਨਾਯੋਗ ਬਣਾਇਆ ਅਤੇ ਇੰਜੀਨੀਅਰਿੰਗ ਦੀ ਦੁਨੀਆ ਵਿੱਚ ਚਮਤਕਾਰ ਕਹੇ ਜਾਣ ਵਾਲੇ ਉਦਾਹਰਣ ਪੇਸ਼ ਕੀਤੇ ਹਨ। ਮਹਾਨ ਇੰਜੀਨੀਅਰਸ ਦੀ ਸਾਡੀ ਵਿਰਾਸਤ ਵਿੱਚ ਇੱਕ  ਅਜਿਹਾ ਰਤਨ ਸਾਨੂੰ ਮਿਲਿਆ ਜਿਸ ਦੇ ਕੰਮ ਅੱਜ ਵੀ ਲੋਕਾਂ ਨੂੰ ਹੈਰਾਨ ਕਰ ਰਹੇ ਹਨ। ਅਤੇ ਉਹ ਸਨ ਭਾਰਤ ਡਾ. ਐੱਮ ਵਿਸ਼ਵੇਸ਼ਵਰਈਆ (Dr. M. Vishveshwarya ) ਕਾਵੇਰੀ ਨਦੀ ਤੇ ਉਨ੍ਹਾਂ  ਦੇ ਬਣਾਏ ਕ੍ਰਿਸ਼ਨ ਰਾਜ ਸਾਗਰ ਬੰਨ ਤੋਂ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਆਮ ਲੋਕ ਲਾਭ ਉਠਾ ਰਹੇ ਹਨ। ਦੇਸ਼ ਦੇ ਉਸ ਹਿੱਸੇ ਵਿੱਚ ਤਾਂ ਪੂਜਨੀਕ ਹਨ ਹੀ, ਬਾਕੀ ਪੂਰਾ ਦੇਸ਼ ਵੀ ਉਨ੍ਹਾਂ   ਨੂੰ ਬਹੁਤ ਹੀ ਸਨਮਾਨ ਅਤੇ  ਆਪਣੇਪਣ ਨਾਲ ਯਾਦ ਕਰਦਾ ਹੈ। ਉਨ੍ਹਾਂ ਦੀ ਯਾਦ ਵਿੱਚ 15 ਸਤੰਬਰ ਨੂੰ Engineers Day ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਦਿਖਾਏ ਰਾਹ ਤੇ ਚੱਲਦਿਆਂ ਹੋਇਆਂ ਸਾਡੇ ਦੇਸ਼ ਦੇ ਇੰਜੀਨੀਅਰ ਪੂਰੇ ਸੰਸਾਰ ਵਿੱਚ ਆਪਣੀ ਵੱਖ ਪਹਿਚਾਣ ਬਣਾ ਚੁੱਕੇ ਹਨ। ਇੰਜੀਨੀਅਰਿੰਗ ਦੀ ਦੁਨੀਆ ਦੇ ਚਮਤਕਾਰਾਂ ਦੀ ਜਦੋਂ ਮੈਂ ਗੱਲ ਕਰਦਾ ਹਾਂ ਤਾਂ ਮੈਨੂੰ 2001 ਵਿੱਚ ਗੁਜਰਾਤ ਦੇ ਕੱਛ ਵਿੱਚ ਜੋ ਭਿਆਨਕ ਭੁਚਾਲ ਆਇਆ ਸੀ, ਉਦੋਂ ਦੀ ਇੱਕ  ਘਟਨਾ ਯਾਦ ਆਉਂਦੀ ਹੈ। ਉਸ ਵੇਲੇ ਮੈਂ ਇੱਕ Volunteer ਦੇ ਰੂਪ ਵਿੱਚ ਕੰਮ ਕਰਦਾ ਸੀ ਤਾਂ ਮੈਨੂੰ ਇੱਕ  ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਉਥੇ ਮੈਨੂੰ 100 ਸਾਲ ਤੋਂ ਵੀ ਜ਼ਿਆਦਾ  ਉਮਰ ਦੀ ਇੱਕ  ਮਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਹ ਮੇਰੇ ਵੱਲ ਦੇਖ ਕੇ ਸਾਡਾ ਮਜ਼ਾਕ ਉਡਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਦੇਖੋ ਇਹ ਮੇਰਾ ਮਕਾਨ ਹੈ- ਕੱਛ ਵਿੱਚ ਉਸ ਨੂੰ ਭੂੰਗਾ ਕਹਿੰਦੇ ਹਨ- ਬੋਲੀ- ਇਸ ਮੇਰੇ ਮਕਾਨ ਨੇ 3-3 ਭੁਚਾਲ ਦੇਖੇ ਹਨ। ਮੈਂ ਖੁਦ 3 ਭੁਚਾਲ ਦੇਖੇ ਹਨ। ਇਸੇ ਘਰ ਵਿੱਚ ਦੇਖੇ ਹਨ। ਪਰ ਕਿਤੇ ਵੀ ਤੁਹਾਨੂੰ ਕੋਈ ਵੀ ਨੁਕਸਾਨ ਨਜ਼ਰ ਨਹੀਂ ਆਇਆ। ਇਹ ਘਰ ਸਾਡੇ ਪੁਰਖਿਆਂ ਨੇ ਇਥੋਂ ਦੀ ਕੁਦਰਤ ਦੇ ਅਨੁਸਾਰ, ਇਥੋਂ ਦੇ ਵਾਤਾਵਰਨ ਦੇ ਅਨੁਸਾਰ ਬਣਾਏ ਸਨ। ਅਤੇ ਉਹ ਇਹ ਗੱਲ ਇੰਨੇ ਫ਼ਖ਼ਰ ਨਾਲ ਕਹਿ ਰਹੀ ਸੀ ਕਿ ਮੈਨੂੰ ਇਹ ਹੀ ਵਿਚਾਰ ਆਇਆ ਕਿ ਸਦੀਆਂ ਪਹਿਲਾਂ ਵੀ ਸਾਡੇ ਉਸ ਸਮੇਂ ਦੇ ਇੰਜੀਨਿਅਰਾਂ ਨੇ ਸਥਾਨਕ ਪਰਿਸਥੀਤੀਆਂ ਦੇ ਅਨੁਸਾਰ ਕਿਹੋ ਜਿਹੀਆਂ ਰਚਨਾਵਾਂ ਕੀਤੀਆਂ ਸਨ ਜਿਸ ਦੇ ਕਾਰਨ ਲੋਕਾਂ ਦਾ ਜੀਵਨ ਸੁਰੱਖਿਅਤ ਰਹਿੰਦਾ ਸੀ। ਹੁਣ ਜਦੋਂ ਅਸੀਂ , Engineers Day ਮਨਾਉਂਦੇ ਹਾਂ ਤਾਂ ਸਾਨੂੰ ਭਵਿੱਖ ਦੇ ਲਈ ਵੀ ਸੋਚਣਾ ਚਾਹੀਦਾ ਹੈ। ਥਾਂ-ਥਾਂ ’ਤੇ Workshops ਕਰਨੇ ਚਾਹੀਦੇ ਹਨ। ਬਦਲੇ ਹੋਏ ਯੁੱਗ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਨਵੀਆਂ ਚੀਜਾਂ ਨੂੰ ਸਿੱਖਣਾ ਹੋਵੇਗਾ?ਸਿਖਾਉਣਾ ਹੋਵੇਗਾ? ਜੋੜਣਾ ਹੋਵੇਗਾ? ਅੱਜਕਲ  Disaster Management ਇੱਕ  ਬਹੁਤ ਵੱਡਾ ਕੰਮ ਹੋ ਗਿਆ ਹੈ। ਕੁਦਰਤੀ ਆਫ਼ਤਾਂ ਨਾਲ ਸੰਸਾਰ ਜੂਝ ਰਿਹਾ ਹੈ। ਅਜਿਹੇ ਸਮੇਂ ਵਿੱਚ  Structural Engineering ਦਾ ਨਵਾਂ ਰੂਪ ਕੀ ਹੋਵੇ? ਉਸ ਦੇ Courses ਕੀ ਹੋਣ? Students ਨੂੰ ਕੀ ਸਿਖਾਇਆ ਜਾਵੇ?  Construction ਨਿਰਮਾਣ Eco Friendly ਕਿਵੇਂ ਹੋਵੇ?   Local Materials ਦਾ  value addition ਕਰਕੇ construction ਨੂੰ ਕਿਵੇਂ ਅੱਗੇ ਵਧਾਇਆ ਜਾਵੇ?  Zero waste ਇਹ ਸਾਡੀ ਪਹਿਲ ਕਿਵੇਂ ਬਣੇ? ਅਜਿਹੀਆਂ ਅਨੇਕਾਂ ਗੱਲਾਂ ਜਦੋਂ ਅਸੀਂ Engineers Day ਮਨਾਉਂਦੇ ਹਾਂ ਤਾਂ ਜਰੂਰ ਸਾਨੂੰ ਸੋਚਣੀਆਂ ਚਾਹੀਦੀਆਂ ਹਨ।

ਮੇਰੇ ਪਿਆਰੇ ਦੇਸ਼ ਵਾਸੀਓ! ਤਿਉਹਾਰਾਂ ਦਾ ਮਾਹੌਲ ਹੈ ਅਤੇ ਇਸ ਦੇ ਨਾਲ ਹੀ ਦਿਵਾਲੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਮਨ ਕੀ ਬਾਤਵਿੱਚ ਮਿਲਦੇ ਰਹਾਂਗੇ, ਮਨ ਦੀਆਂ ਗੱਲਾਂ ਕਰਦੇ ਰਹਾਂਗੇ ਅਤੇ ਆਪਣੇ ਮਨ ਨਾਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਵੀ ਅਸੀਂ ਜੁਟਦੇ ਰਹਾਂਗੇ। ਇਸੇ ਇੱਕ  ਭਾਵਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਵਾਂ

 

                                                            ਧੰਨਵਾਦ ਫਿਰ ਮਿਲਾਂਗੇ।

   ********

ਏਕੇਟੀ/ਐੱਸਐੱਚ