ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਇਸ ਮਹੀਨੇ ਦੀ 21 ਤਰੀਕ ਨੂੰ ਦੇਸ਼ ਨੂੰ ਇਕ ਡੂੰਘੇ ਦੁੱਖ ਦੀ ਖ਼ਬਰ ਮਿਲੀ, ਕਰਨਾਟਕ ਵਿੱਚ ਟੁਮਕੁਰ ਜ਼ਿਲ੍ਹੇ ਦੇ ਸ਼੍ਰੀ ਸਿੱਧ ਗੰਗਾ ਮੱਠ ਦੇ ਡਾਕਟਰ ਸ਼੍ਰੀ ਸ਼੍ਰੀ ਸ਼੍ਰੀ ਸ਼ਿਵਕੁਮਾਰ ਸਵਾਮੀ ਸਾਡੇ ਵਿੱਚ ਨਹੀਂ ਰਹੇ। ਸ਼ਿਵ ਕੁਮਾਰ ਸਵਾਮੀ ਜੀ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ-ਸੇਵਾ ਨੂੰ ਸਮਰਪਿਤ ਕਰ ਦਿੱਤੀ। ਭਗਵਾਨ ਬਸਵੇਸ਼ਵਰ ਨੇ ਸਾਨੂੰ ਸਿਖਾਇਆ ਹੈ ‘ਕਾਯਕਵੇ ਕੈਲਾਸ’ – ਭਾਵ ਸਖ਼ਤ ਮਿਹਨਤ ਕਰਦਿਆਂ ਆਪਣਾ ਫ਼ਰਜ਼ ਨਿਭਾਈ ਜਾਣਾ, ਭਗਵਾਨ ਸ਼ਿਵ ਦੇ ਨਿਵਾਸ ਸਥਾਨ ਕੈਲਾਸ਼ ਧਾਮ ਵਿੱਚ ਹੋਣ ਦੇ ਬਰਾਬਰ ਹੈ। ਸ਼ਿਵ ਕੁਮਾਰ ਸਵਾਮੀ ਜੀ ਇਸੇ ਦਰਸ਼ਨ ਨੂੰ ਮੰਨਣ ਵਾਲੇ ਸਨ ਅਤੇ ਉਨ੍ਹਾਂ ਨੇ ਆਪਣੇ 111 ਵਰ੍ਹਿਆਂ ਦੇ ਜੀਵਨ ਕਾਲ ਵਿੱਚ ਹਜ਼ਾਰਾਂ ਲੋਕਾਂ ਦੀ ਸਮਾਜਿਕ, ਸਿੱਖਿਆ ਅਤੇ ਆਰਥਿਕ ਭਲਾਈ ਲਈ ਕੰਮ ਕੀਤਾ। ਉਨ੍ਹਾਂ ਦੀ ਪ੍ਰਸਿੱਧੀ ਇੱਕ ਅਜਿਹੇ ਵਿਦਵਾਨ ਦੇ ਰੂਪ ਵਿੱਚ ਸੀ, ਜਿਨ੍ਹਾਂ ਦੀ ਅੰਗਰੇਜ਼ੀ, ਸੰਸਕ੍ਰਿਤ ਅਤੇ ਕੰਨੜ ਭਾਸ਼ਾਵਾਂ ਉੱਪਰ ਕਮਾਲ ਦੀ ਪਕੜ ਸੀ, ਉਹ ਇੱਕ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਸ ਗੱਲ ਵਿੱਚ ਲਾ ਦਿੱਤੀ ਕਿ ਲੋਕਾਂ ਨੂੰ ਭੋਜਨ, ਆਸਰਾ, ਸਿੱਖਿਆ ਅਤੇ ਅਧਿਆਤਮਕ ਗਿਆਨ ਮਿਲੇ, ਕਿਸਾਨਾਂ ਦੀ ਹਰ ਤਰ੍ਹਾਂ ਨਾਲ ਭਲਾਈ ਹੋਵੇ, ਇਹ ਸਵਾਮੀ ਜੀ ਦੇ ਜੀਵਨ ਦੀ ਪਹਿਲ ਸੀ। ਸਿੱਧ ਗੰਗਾ ਮੱਠ ਨਿਯਮਿਤ ਰੂਪ ਨਾਲ ਪਸ਼ੂ ਅਤੇ ਖੇਤੀ/ਕਿਸਾਨ ਮੇਲਿਆਂ ਦਾ ਆਯੋਜਨ ਕਰਦਾ ਸੀ, ਮੈਨੂੰ ਕਈ ਵਾਰ ਪਰਮ ਪੂਜਨੀਕ ਸਵਾਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਲ 2007 ਵਿੱਚ ਸ਼੍ਰੀ ਸ਼੍ਰੀ ਸ਼੍ਰੀ ਸ਼ਿਵ ਕੁਮਾਰ ਸਵਾਮੀ ਜੀ ਦੇ ਸ਼ਤਾਬਦੀ ਵਰ੍ਹੇ ਦੇ ਸਮਾਰੋਹ ਮੌਕੇ ’ਤੇ ਸਾਡੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਟੁਮਕੁਰ ਗਏ ਸਨ। ਕਲਾਮ ਸਾਹਿਬ ਨੇ ਇਸ ਮੌਕੇ ਪੂਜਨੀਕ ਸਵਾਮੀ ਜੀ ਲਈ ਇੱਕ ਕਵਿਤਾ ਸੁਣਾਈ ਸੀ। ਉਨ੍ਹਾਂ ਕਿਹਾ ਸੀ :-
“O my Fellow Citizens – In giving, you receive happiness,
In Body and Soul- You have everything to give,
If you have knowledge – share it,
If you have resources – share them with the needy,
You, your mind and heart.
To remove the pain and suffering, and cheer the sad hearts.
In giving, you receive happiness Almighty will bless, all your actions”
ਡਾ. ਕਲਾਮ ਸਾਹਿਬ ਦੀ ਇਹ ਕਵਿਤਾ ਸ਼੍ਰੀ ਸ਼੍ਰੀ ਸ਼੍ਰੀ ਸ਼ਿਵ ਕੁਮਾਰ ਸਵਾਮੀ ਜੀ ਦੇ ਜੀਵਨ ਅਤੇ ਸਿੱਧਗੰਗਾ ਮੱਠ ਦੇ mission ਨੂੰ ਸੋਹਣੇ ਢੰਗ ਨਾਲ ਪੇਸ਼ ਕਰਦੀ ਹੈ। ਇੱਕ ਵਾਰ ਫਿਰ ਮੈਂ ਅਜਿਹੇ ਮਹਾਪੁਰਖ ਨੂੰ ਆਪਣੀ ਸ਼ਰਧਾ-ਸੁਮਨ ਭੇਟ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ! 26 ਜਨਵਰੀ 1950 ਨੂੰ ਸਾਡੇ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ ਅਤੇ ਉਸ ਦਿਨ ਸਾਡਾ ਦੇਸ਼ ਗਣਤੰਤਰ ਬਣਿਆ ਅਤੇ ਕੱਲ੍ਹ ਹੀ ਅਸੀਂ ਆਨ-ਬਾਨ-ਸ਼ਾਨ ਨਾਲ ਗਣਤੰਤਰ ਦਿਵਸ ਮਨਾਇਆ ਹੈ ਪਰ ਮੈਂ ਅੱਜ ਕੁਝ ਹੋਰ ਗੱਲ ਕਰਨੀ ਚਾਹੁੰਦਾ ਹਾਂ। ਸਾਡੇ ਦੇਸ਼ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ, ਜੋ ਸਾਡੇ ਲੋਕਤੰਤਰ ਦਾ ਅਟੁੱਟ ਅੰਗ ਤਾਂ ਹੈ ਹੀ ਅਤੇ ਸਾਡੇ ਗਣਤੰਤਰ ਤੋਂ ਵੀ ਪੁਰਾਣੀ ਹੈ। ਮੈਂ ਭਾਰਤ ਦੇ ਚੋਣ ਆਯੋਗ ਬਾਰੇ ਗੱਲ ਕਰ ਰਿਹਾ ਹਾਂ, 25 ਜਨਵਰੀ ਨੂੰ ਚੋਣ ਆਯੋਗ ਦਾ ਸਥਾਪਨਾ ਦਿਵਸ ਸੀ, ਜਿਸ ਨੂੰ ‘ਰਾਸ਼ਟਰੀ ਵੋਟਰ ਦਿਵਸ’ National Voter’s Day ਦੇ ਰੂਪ ’ਚ ਮਨਾਇਆ ਜਾਂਦਾ ਹੈ, ਭਾਰਤ ਵਿੱਚ ਜਿਸ Scale ਉੱਪਰ ਚੋਣਾਂ ਦਾ ਆਯੋਜਨ ਹੁੰਦਾ ਹੈ, ਉਸ ਨੂੰ ਵੇਖ ਕੇ ਦੁਨੀਆ ਦੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਅਤੇ ਸਾਡਾ ਚੋਣ ਆਯੋਗ ਜਿਸ ਬਾਖੂਬੀ ਨਾਲ ਇਸ ਦਾ ਆਯੋਜਨ ਕਰਦਾ ਹੈ, ਉਸ ਨੂੰ ਵੇਖ ਕੇ ਹਰੇਕ ਦੇਸ਼ਵਾਸੀ ਨੂੰ ਚੋਣ ਆਯੋਗ ਉੱਪਰ ਮਾਣ ਮਹਿਸੂਸ ਹੋਣਾ ਸੁਭਾਵਿਕ ਹੈ। ਸਾਡੇ ਦੇਸ਼ ਵਿੱਚ ਇਹ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਕਿ ਭਾਰਤ ਦਾ ਹਰੇਕ ਨਾਗਰਿਕ, ਜੋ ਇੱਕ ਪੰਜੀਕ੍ਰਿਤ/ਮਤਦਾਤਾ ਹੈ, registered ਮਤਦਾਦ ਹੈ, ਉਸ ਨੂੰ ਵੋਟ ਪਾਉਣ ਦਾ ਹੱਕ ਮਿਲੇ।
ਜਦੋਂ ਅਸੀਂ ਸੁਣਦੇ ਹਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਸਮੁੰਦਰ ਤਲ ਤੋਂ 15,000 ਫੁੱਟ ਦੀ ਉਚਾਈ ਵਾਲੇ ਖੇਤਰ ਵਿੱਚ ਵੀ ਮਤਦਾਨ ਕੇਂਦਰ ਸਥਾਪਿਤ ਕੀਤਾ ਜਾਂਦਾ ਹੈ ਤਾਂ ਅੰਡੇਮਾਨ ਅਤੇ ਨਿਕੋਬਾਰ ਦੇ ਦੀਪ-ਸਮੂਹ ਵਿੱਚ ਦੂਰ-ਦੁਰਾਡੇ ਦੇ ਦੀਪਾਂ ਵਿੱਚ ਵੀ ਵੋਟਿੰਗ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਤੁਸੀਂ ਗੁਜਰਾਤ ਦੇ ਵਿਸ਼ੇ ਬਾਰੇ ਤਾਂ ਜ਼ਰੂਰ ਸੁਣਿਆ ਹੋਣਾ ਕਿ ਗਿਰ ਦੇ ਜੰਗਲ ਵਿੱਚ ਇੱਕ ਦੂਰ ਦੇ ਖੇਤਰ ਵਿੱਚ, ਇੱਕ ਪੋਲਿੰਗ ਬੂਥ, ਜੋ ਸਿਰਫ ਇੱਕ ਵੋਟਰ ਲਈ ਹੈ। ਕਲਪਨਾ ਕਰੋ ਕੇਵਲ ਇੱਕ ਵੋਟਰ ਲਈ, ਜਦ ਇਨ੍ਹਾਂ ਗੱਲਾਂ ਨੂੰ ਸੁਣਦੇ ਹਾਂ ਤਾਂ ਚੋਣ ਆਯੋਗ ਉੱਪਰ ਮਾਣ ਹੋਣਾ ਬਹੁਤ ਸੁਭਾਵਿਕ ਹੈ। ਉਸ ਇੱਕ ਵੋਟਰ ਦਾ ਧਿਆਨ ਰੱਖਦਿਆਂ ਹੋਇਆਂ, ਉਸ ਵੋਟਰ ਨੂੰ ਉਸ ਦੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਦਾ ਮੌਕਾ ਮਿਲੇ, ਇਸ ਦੇ ਲਈ ਚੋਣ ਆਯੋਗ ਦੇ ਕਰਮਚਾਰੀਆਂ ਦੀ ਪੂਰੀ ਟੀਮ ਦੂਰ-ਦਰਾਜ ਦੇ ਖੇਤਰਾਂ ਵਿੱਚ ਜਾਂਦੀ ਹੈ ਅਤੇ ਉਹ ਵੋਟਿੰਗ ਦੀ ਵਿਵਸਥਾ ਕਰਦੇ ਹਨ ਅਤੇ ਇਹੀ ਤਾਂ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ।
ਮੈਂ, ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਨਿਰੰਤਰ ਕੋਸ਼ਿਸ਼ ਲਈ ਚੋਣ ਆਯੋਗ ਦੀ ਸ਼ਲਾਘਾ ਕਰਦਾ ਹਾਂ। ਮੈਂ ਸਾਰੇ ਰਾਜਾਂ ਦੇ ਚੋਣ ਆਯੋਗ ਦਾ, ਸਾਰੇ ਸੁਰੱਖਿਆ ਕਰਮਚਾਰੀਆਂ ਦੀ, ਹੋਰਨਾਂ ਕਰਮਚਾਰੀਆਂ ਦੀ ਵੀ ਸ਼ਲਾਘਾ ਕਰਦਾ ਹਾਂ ਜੋ ਮਤਦਾਨ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਨਿਸ਼ਚਿਤ ਕਰਦੇ ਹਨ।
ਇਸ ਵਰ੍ਹੇ ਸਾਡੇ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ 21ਵੀਂ ਸਦੀ ’ਚ ਜਨਮੇ ਨੌਜਵਾਨ ਲੋਕ ਸਭਾ ਚੋਣਾਂ ਵਿੱਚ ਆਪਣੇ ਮਤ ਦਾ ਉਪਯੋਗ ਕਰਨਗੇ। ਉਨ੍ਹਾਂ ਲਈ ਦੇਸ਼ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਪਰ ਲੈਣ ਦਾ ਮੌਕਾ ਆ ਗਿਆ ਹੈ। ਹੁਣ ਉਹ ਦੇਸ਼ ਵਿੱਚ ਨਿਰਣਾ ਪ੍ਰਕਿਰਿਆ ਦੇ ਹਿੱਸੇਦਾਰ ਬਣਨ ਜਾ ਰਹੇ ਹਨ। ਖੁਦ ਦੇ ਸੁਪਨਿਆਂ ਨੂੰ, ਦੇਸ਼ ਦੇ ਸੁਪਨਿਆਂ ਨਾਲ ਜੋੜਨ ਦਾ ਵੇਲਾ ਆ ਚੁੱਕਾ ਹੈ। ਮੈਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਉਹ ਮਤਦਾਨ ਕਰਨ ਦੇ ਪਾਤਰ ਹਨ ਤਾਂ ਖੁਦ ਨੂੰ ਜ਼ਰੂਰ ਮਤਦਾਤਾ ਦੇ ਰੂਪ ’ਚ register ਕਰਵਾਉਣ। ਸਾਡੇ ਵਿੱਚੋਂ ਹਰੇਕ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਦੇਸ਼ ਵਿੱਚ ਵੋਟਰ ਬਣਨਾ, ਵੋਟ ਦੇ ਅਧਿਕਾਰ ਨੂੰ ਪ੍ਰਾਪਤ ਕਰਨਾ। ਇਹ ਜੀਵਨ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇਕ ਮਹੱਤਵਪੂਰਨ ਪੜਾਅ ਹੈ। ਨਾਲ-ਨਾਲ ਮਤਦਾਨ ਕਰਨਾ ਇਹ ਮੇਰਾ ਫ਼ਰਜ਼ ਹੈ, ਇਹ ਭਾਵਨਾ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ। ਜੀਵਨ ਵਿੱਚ ਕਦੇ ਕਿਸੇ ਕਾਰਨ, ਜੇਕਰ ਮਤਦਾਨ ਨਹੀਂ ਕਰ ਸਕੇ ਤਾਂ ਵੱਡਾ ਦਰਦ ਹੋਣਾ ਚਾਹੀਦਾ ਹੈ। ਦੇਸ਼ ਵਿੱਚ ਕਿਧਰੇ ਕੁਝ ਗਲਤ ਹੁੰਦਾ ਵੇਖੀਏ ਤਾਂ ਦੁੱਖ ਹੋਣਾ ਚਾਹੀਦਾ ਹੈ। ਹਾਂ! ਮੈਂ ਵੋਟ ਨਹੀਂ ਸੀ ਦਿੱਤੀ, ਉਸ ਦਿਨ ਮੈਂ ਵੋਟ ਪਾਉਣ ਨਹੀਂ ਸੀ ਗਿਆ, ਇਸੇ ਦਾ ਖਮਿਆਜ਼ਾ ਅੱਜ ਮੇਰਾ ਦੇਸ਼ ਭੁਗਤ ਰਿਹਾ ਹੈ, ਸਾਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਸਾਡੀ ਇਹ ਬਿਰਤੀ, ਸਾਡੀ ਪ੍ਰਵਿਰਤੀ ਬਣਨੀ ਚਾਹੀਦੀ ਹੈ। ਇਹ ਸਾਡੇ ਸੰਸਕਾਰ ਹੋਣੇ ਚਾਹੀਦੇ ਹਨ। ਮੈਂ ਦੇਸ਼ ਦੀਆਂ ਸਾਰੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਮਿਲ ਕੇ voter registration ਹੋਵੇ ਜਾਂ ਫਿਰ ਮਤਦਾਨ ਲਈ ਵੋਟ ਦੇਣਾ ਹੋਵੇ, ਇਸ ਬਾਰੇ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਏ, ਮੈਨੂੰ ਉਮੀਦ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਮਤਦਾਤਾ ਦੇ ਰੂਪ ’ਚ registered ਹੋਣਗੇ ਅਤੇ ਆਪਣੀ ਹਿੱਸੇਦਾਰੀ ਨਾਲ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਇਸ ਮਹਾਨ ਧਰਤੀ ਨੇ ਬਹੁਤ ਸਾਰੇ ਮਹਾਪੁਰਖਾਂ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਮਹਾਪੁਰਖਾਂ ਨੇ ਮਨੁੱਖਤਾ ਲਈ ਕੁਝ ਵਿਲੱਖਣ, ਨਾ ਭੁੱਲਣਯੋਗ ਕੰਮ ਕੀਤੇ। ਸਾਡਾ ਦੇਸ਼ ਕਈ ਰਤਨਾਂ ਦੀ ਧਰਤੀ ਹੈ। ਅਜਿਹੇ ਮਹਾਪੁਰਖਾਂ ਵਿੱਚੋਂ ਇੱਕ ਸਨ – ਨੇਤਾ ਜੀ ਸੁਭਾਸ਼ ਚੰਦਰ ਬੋਸ। 23 ਜਨਵਰੀ ਨੂੰ ਪੂਰੇ ਦੇਸ਼ ਨੇ ਇੱਕ ਅਲੱਗ ਅੰਦਾਜ਼ ’ਚ ਉਨ੍ਹਾਂ ਦਾ ਜਨਮ ਦਿਵਸ ਮਨਾਇਆ। ਨੇਤਾ ਜੀ ਦੀ ਜਨਮ ਜਯੰਤੀ/ਜਨਮ ਦਿਵਸ ਉੱਪਰ ਮੈਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਵੀਰਾਂ ਨੂੰ ਸਮਰਪਿਤ ਇੱਕ Museum ਸੰਗ੍ਰਹਿਆਲਾ, ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੁਸੀਂ ਜਾਣਦੇ ਹੋ ਕਿ ਲਾਲ ਕਿਲੇ ਦੇ ਅੰਦਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਈ ਅਜਿਹੇ ਕਮਰੇ, ਇਮਾਰਤਾਂ ਬੰਦ ਪਈਆਂ ਸਨ। ਉਨ੍ਹਾਂ ਬੰਦ ਪਏ ਲਾਲ ਕਿਲੇ ਦੇ ਕਮਰਿਆਂ ਨੂੰ ਬਹੁਤ ਸੋਹਣੇ ਸੰਗ੍ਰਹਿਆਲਾ, ਦੇ ਰੂਪ ਵਿੱਚ ਬਦਲਿਆ ਗਿਆ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ Indian National Army ਨੂੰ ਸਮਰਪਿਤ ਸੰਗ੍ਰਹਿਆਲਾ, ਯਾਦ ਏ ਜੱਲ੍ਹਿਆਂ ਅਤੇ 1857 Eighteen Fifty Seven, India’s First war of Independence ਨੂੰ ਸਮਰਪਿਤ ਸੰਗ੍ਰਹਿਆਲਾ, ਅਤੇ ਇਸ ਪੂਰੇ ਪਰਿਸਰ ਨੂੰ ‘ਕ੍ਰਾਂਤੀ ਮੰਦਿਰ’ ਦੇ ਰੂਪ ਵਿੱਚ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਇਨ੍ਹਾਂ ਸੰਗ੍ਰਿਹਆਲਿਆਂ ਦੀ ਇੱਕ-ਇੱਕ ਇੱਟ ’ਤੇ ਸਾਡੇ ਮਾਣਮੱਤੇ ਇਤਿਹਾਸ ਦੀ ਖੁਸ਼ਬੂ ਵਸੀ ਹੈ। ਸੰਗ੍ਰਹਾਂ ਦੇ ਚੱਪੇ-ਚੱਪੇ ਉੱਪਰ ਸਾਡੇ ਸੁਤੰਤਰਤਾ ਸੰਗਰਾਮ ਦੇ ਵੀਰਾਂ ਦੀਆਂ ਕਹਾਣੀਆਂ ਨੂੰ ਬਿਆਨ ਕਰਨ ਵਾਲੀਆਂ ਗੱਲਾਂ ਸਾਨੂੰ ਇਤਿਹਾਸ ਅੰਦਰ ਜਾਣ ਲਈ ਪ੍ਰੇਰਿਤ ਕਰਦੀਆਂ ਹਨ। ਇਸੇ ਥਾਂ ’ਤੇ, ਭਾਰਤ ਮਾਂ ਦੇ ਵੀਰ-ਪੁੱਤਰਾਂ ਕਰਨਲ ਪ੍ਰੇਮ ਸਹਿਗਲ, ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਮੇਜਰ ਜਨਰਲ ਸ਼ਾਹਨਵਾਜ਼ ਖਾਂ ਉੱਪਰ ਅੰਗਰੇਜ਼ ਹਕੂਮਤ ਨੇ ਮੁਕੱਦਮਾ ਚਲਾਇਆ ਸੀ।
ਜਦੋਂ ਮੈਂ ਲਾਲ ਕਿਲੇ ਵਿੱਚ,ਕ੍ਰਾਂਤੀ ਮੰਦਿਰ ਵਿੱਚ, ਉੱਥੇ ਨੇਤਾ ਜੀ ਨਾਲ ਜੁੜੀਆਂ ਯਾਦਾਂ ਦੇ ਦਰਸ਼ਨ ਕਰ ਰਿਹਾ ਸੀ, ਉਦੋਂ ਮੈਨੂੰ ਨੇਤਾ ਜੀ ਦੇ ਪਰਿਵਾਰ ਦੇ ਮੈਂਬਰਾਂ ਨੇ ਇੱਕ ਬਹੁਤ ਹੀ ਖਾਸ ਕੈਪ, ਟੋਪੀ ਭੇਂਟ ਕੀਤੀ, ਕਦੇ ਨੇਤਾ ਜੀ ਇਸੇ ਟੋਪੀ ਨੂੰ ਪਹਿਨਿਆ ਕਰਦੇ ਸਨ। ਮੈਂ ਸੰਗ੍ਰਹਿਆਲੇ ਵਿੱਚ ਹੀ ਉਸ ਟੋਪੀ ਨੂੰ ਰਖਵਾ ਦਿੱਤਾ, ਜਿਸ ਨਾਲ ਉੱਥੇ ਆਉਣ ਵਾਲੇ ਲੋਕ ਵੀ ਉਸ ਟੋਪੀ ਨੂੰ ਵੇਖਣ ਅਤੇ ਉਸ ਤੋਂ ਦੇਸ਼ ਭਗਤੀ ਦੀ ਪ੍ਰੇਰਣਾ ਲੈਣ। ਦਰਅਸਲ ਆਪਣੇ ਨਾਇਕਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਨਵੀਂ ਪੀੜ੍ਹੀ ਤੱਕ ਵਾਰ-ਵਾਰ ਵੱਖ-ਵੱਖ ਰੂਪ ਵਿੱਚ ਨਿਰੰਤਰ ਪਹੁੰਚਾਉਣ ਦੀ ਲੋੜ ਹੁੰਦੀ ਹੈ। ਅਜੇ ਮਹੀਨਾ ਭਰ ਪਹਿਲਾਂ ਹੀ 30 ਦਸੰਬਰ ਨੂੰ ਮੈਂ ਅੰਡੇਮਾਨ ਤੇ ਨਿਕੋਬਾਰ ਦੀਪ ਗਿਆ ਸੀ। ਇੱਕ ਪ੍ਰੋਗਰਾਮ ਵਿੱਚ ਠੀਕ ਉਸੇ ਸਥਾਨ ’ਤੇ ਤਿਰੰਗਾ ਲਹਿਰਾਇਆ ਗਿਆ, ਜਿੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਤਿਰੰਗਾ ਲਹਿਰਾਇਆ ਸੀ। ਇਸੇ ਤਰ੍ਹਾਂ ਅਕਤੂਬਰ 2018 ਵਿੱਚ ਲਾਲ ਕਿਲੇ ਉੱਪਰ ਜਦ ਤਿਰੰਗਾ ਲਹਿਰਾਇਆ ਗਿਆ ਤਾਂ ਸਾਰਿਆਂ ਨੂੰ ਹੈਰਾਨੀ ਹੋਈ, ਕਿਉਂਕਿ 15 ਅਗਸਤ ਨੂੰ ਹੀ ਇਹ ਪ੍ਰੰਪਰਾ ਹੈ। ਇਹ ਮੌਕਾ ਸੀ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੇ 75 ਵਰ੍ਹੇ ਪੂਰੇ ਹੋਣ ਦਾ।
ਸੁਭਾਸ਼ ਬਾਬੂ ਨੂੰ ਹਮੇਸ਼ਾ ਇੱਕ ਵੀਰ ਸੈਨਿਕ ਅਤੇ ਕੁਸ਼ਲ ਸੰਗਠਨਕਰਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਇੱਕ ਅਜਿਹਾ ਵੀਰ ਸੈਨਿਕ ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ‘‘ਦਿੱਲੀ ਚਲੋ’’, ‘‘ਤੁਮ ਮੁਝੇ ਖੂਨ ਦੋ ਮੈਂ ਤੁਮਹੇ ਆਜ਼ਾਦੀ ਦੂੰਗਾ’’ ਵਰਗੇ ਜੋਸ਼ੀਲੇ ਨਾਅਰਿਆਂ ਨਾਲ ਨੇਤਾ ਜੀ ਨੇ ਹਰ ਭਾਰਤੀ ਦੇ ਦਿਲ ਵਿੱਚ ਥਾਂ ਬਣਾਈ। ਕਈ ਵਰ੍ਹਿਆਂ ਤੱਕ ਇਹ ਮੰਗ ਰਹੀ ਕਿ ਨੇਤਾ ਜੀ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕੀਤਾ ਜਾਵੇ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਲੋਕ ਇਹ ਕੰਮ ਕਰ ਸਕੇ। ਮੈਨੂੰ ਉਹ ਦਿਨ ਯਾਦ ਹੈ ਜਦੋਂ ਨੇਤਾ ਜੀ ਦਾ ਸਾਰਾ ਪਰਿਵਾਰ ਪ੍ਰਧਾਨ ਮੰਤਰੀ ਨਿਵਾਸ ਆਇਆ ਸੀ। ਅਸੀਂ ਮਿਲ ਕੇ ਨੇਤਾ ਜੀ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਮਹਾਨ ਨਾਇਕਾਂ ਨਾਲ ਜੁੜੀਆਂ ਕਈ ਥਾਵਾਂ ਨੂੰ ਦਿੱਲੀ ਵਿੱਚ ਵਿਕਸਿਤ ਕਰਨ ਦੀ ਕੋਸ਼ਿਸ਼ ਹੋਈ ਹੈ। ਭਾਵੇਂ ਉਹ ਬਾਬਾ ਸਾਹਿਬ ਅੰਬੇਡਕਰ ਨਾਲ ਜੁੜਿਆ 26 ਅਲੀਪੁਰ ਰੋਡ ਹੋਵੇ ਜਾਂ ਫਿਰ ਸਰਦਾਰ ਪਟੇਲ ਸੰਗ੍ਰਹਿਆਲਾ ਹੋਵੇ ਜਾਂ ਫਿਰ ਕ੍ਰਾਂਤੀ ਮੰਦਿਰ ਹੋਵੇ, ਜੇਕਰ ਤੁਸੀਂ ਦਿੱਲੀ ਆਓ ਤਾਂ ਇਨ੍ਹਾਂ ਥਾਵਾਂ ਨੂੰ ਜ਼ਰੂਰ ਵੇਖਣ ਜਾਓ।
ਮੇਰੇ ਪਿਆਰੇ ਦੇਸ਼ਵਾਸੀਓ! ਅੱਜ ਜਦ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਚਰਚਾ ਕਰ ਰਹੇ ਹਾਂ, ਉਹ ਵੀ ‘ਮਨ ਕੀ ਬਾਤ’ ਵਿੱਚ ਤਾਂ ਮੈਂ ਤੁਹਾਡੇ ਨਾਲ ਨੇਤਾ ਜੀ ਦੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਹਮੇਸ਼ਾ ਤੋਂ ਰੇਡੀਓ ਨੂੰ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਜ਼ਰੀਆ ਮੰਨਿਆ ਹੈ। ਉਸੇ ਤਰ੍ਹਾਂ ਨੇਤਾ ਜੀ ਦਾ ਵੀ ਰੇਡੀਓ ਨਾਲ ਕਾਫੀ ਗਹਿਰਾ ਰਿਸ਼ਤਾ ਸੀ ਅਤੇ ਉਨ੍ਹਾਂ ਨੇ ਵੀ ਦੇਸ਼ਵਾਸੀਆਂ ਨਾਲ ਸੰਵਾਦ ਕਰਨ ਲਈ ਰੇਡੀਓ ਨੂੰ ਚੁਣਿਆ ਸੀ।
1942 ’ਚ ਸੁਭਾਸ਼ ਬਾਬੂ ਨੇ ਆਜ਼ਾਦ ਹਿੰਦ ਰੇਡੀਓ ਦੀ ਸ਼ੁਰੂਆਤ ਕੀਤੀ ਸੀ ਅਤੇ ਰੇਡੀਓ ਦੇ ਮਾਧਿਅਮ ਰਾਹੀਂ ਉਹ ‘‘ਆਜ਼ਾਦ ਹਿੰਦ ਫੌਜ’’ ਦੇ ਸੈਨਿਕਾਂ ਨਾਲ ਅਤੇ ਦੇਸ਼ ਦੇ ਲੋਕਾਂ ਨਾਲ ਸੰਵਾਦ ਕਰਿਆ ਕਰਦੇ ਸਨ। ਸੁਭਾਸ਼ ਬਾਬੂ ਦਾ ਰੇਡੀਓ ਉੱਪਰ ਗੱਲਬਾਤ ਕਰਨ ਦਾ ਇਕ ਵੱਖਰਾ ਹੀ ਅੰਦਾਜ਼ ਸੀ। ਉਹ ਗੱਲਬਾਤ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਕਿਹਾ ਕਰਦੇ ਸਨ, “This is Subhash Chander Bose Speaking to you over the Azad Hind Radio ਅਤੇ ਇੰਨਾ ਸੁਣਦਿਆਂ ਹੀ ਸਰੋਤਿਆਂ ਵਿੱਚ ਜਿਵੇਂ ਇੱਕ ਨਵਾਂ ਜੋਸ਼, ਇੱਕ ਨਵੀਂ ਊਰਜਾ ਦਾ ਸੰਚਾਰ ਹੋ ਜਾਂਦਾ।
ਮੈਨੂੰ ਦੱਸਿਆ ਗਿਆ ਕਿ ਇਹ ਰੇਡੀਓ ਸਟੇਸ਼ਨ ਹਫ਼ਤਾਵਾਰ ਸਮਾਚਾਰ ਬੁਲੇਟਿਨ ਵੀ ਪ੍ਰਸਾਰਿਤ ਕਰਦਾ ਸੀ ਜੋ ਅੰਗਰੇਜ਼ੀ, ਹਿੰਦੀ, ਤਮਿਲ, ਬਾਂਗਲਾ, ਮਰਾਠੀ, ਪੰਜਾਬੀ, ਪਸ਼ਤੋ ਅਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਹੁੰਦੇ ਸਨ। ਇਸ ਰੇਡੀਓ ਸਟੇਸ਼ਨ ਦੇ ਸੰਚਾਲਨ ਵਿੱਚ ਗੁਜਰਾਤ ਦੇ ਰਹਿਣ ਵਾਲੇ ਐੱਮ. ਆਰ. ਵਿਆਸ ਜੀ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਆਜ਼ਾਦ ਹਿੰਦ ਰੇਡੀਓ ਉੱਪਰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਆਮ ਲੋਕਾਂ ਦਰਮਿਆਨ ਕਾਫੀ ਹਰਮਨਪਿਆਰੇ ਸਨ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਨਾਲ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਯੋਧਿਆਂ ਨੂੰ ਵੀ ਬਹੁਤ ਤਾਕਤ ਮਿਲੀ।
ਇਸੇ ਕ੍ਰਾਂਤੀ ਮੰਦਿਰ ਵਿੱਚ ਇੱਕ ਦ੍ਰਿਸ਼ ਕਲਾ ਸੰਗ੍ਰਹਿਆਲਾ ਵੀ ਬਣਾਇਆ ਗਿਆ ਹੈ। ਭਾਰਤੀ ਕਲਾ ਅਤੇ ਸੱਭਿਆਚਾਰ ਬਾਰੇ ਬਹੁਤ ਹੀ ਲੁਭਾਵਣੇ ਤਰੀਕੇ ਨਾਲ ਦੱਸਣ ਦੀ ਇਹ ਕੋਸ਼ਿਸ਼ ਹੈ। ਸੰਗ੍ਰਹਿਆਲਾ ਵਿੱਚ ਚਾਰ ਇਤਿਹਾਸਕ Exhibitions ਹਨ ਅਤੇ ਉੱਥੇ ਤਿੰਨ ਸਦੀਆਂ ਪੁਰਾਣੀਆਂ 450 ਤੋਂ ਜ਼ਿਆਦਾ ਪੇਂਟਿੰਗਜ਼ ਅਤੇ ਆਰਟ ਵਰਕ ਮੌਜੂਦ ਹੈ। ਸੰਗ੍ਰਹਿਆਲਾ ਵਿੱਚ ਅੰਮ੍ਰਿਤਾ ਸ਼ੇਰਗਿਲ, ਰਾਜਾ ਰਵੀ ਵਰਮਾ, ਅਵਨੇਂਦਰ ਨਾਥ ਟੈਗੋਰ, ਗਗਨੇਂਦਰ ਨਾਥ ਟੈਗੋਰ, ਨੰਦ ਲਾਲ ਬੋਸ, ਯਾਮਿਨੀ ਰਾਏ, ਸੈਲੋਜ਼ ਮੁਖਰਜੀ ਵਰਗੇ ਮਹਾਨ ਕਲਾਕਾਰਾਂ ਦੇ ਉੱਤਮ ਕਾਰਜਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਵਿਸ਼ੇਸ਼ ਰੂਪ ਵਿੱਚ ਬੇਨਤੀ ਕਰਾਂਗਾ ਕਿ ਤੁਸੀਂ ਉੱਥੇ ਜਾਓ ਅਤੇ ਗੁਰੂ ਦੇਵ ਰਾਬਿੰਦਰ ਨਾਥ ਟੈਗੋਰ ਜੀ ਦੇ ਕੰਮਾਂ ਨੂੰ ਜ਼ਰੂਰ ਵੇਖੋ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਗੱਲ ਕਲਾ ਦੀ ਹੋ ਰਹੀ ਹੈ ਅਤੇ ਮੈਂ ਤੁਹਾਡੇ ਨਾਲ ਗੁਰੂ ਦੇਵ ਟੈਗੋਰ ਦੇ ਉੱਤਮ ਕਾਰਜਾਂ ਨੂੰ ਵੇਖਣ ਦੀ ਗੱਲ ਕਰ ਰਿਹਾ ਹਾਂ। ਤੁਸੀਂ ਹੁਣ ਤੱਕ ਗੁਰੂ ਦੇਵ ਰਾਬਿੰਦਰ ਨਾਥ ਟੈਗੋਰ ਨੂੰ ਇੱਕ ਲੇਖਕ ਅਤੇ ਸੰਗੀਤਕਾਰ ਦੇ ਰੂਪ ਵਿੱਚ ਜਾਣਿਆ ਹੋਵੇਗਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਦੇਵ ਇੱਕ ਚਿੱਤਰਕਾਰ ਵੀ ਸਨ। ਉਨ੍ਹਾਂ ਨੇ ਕਈ ਵਿਸ਼ਿਆਂ ਉੱਪਰ ਪੇਂਟਿੰਗਜ਼ ਬਣਾਈਆਂ ਹਨ। ਉਨ੍ਹਾਂ ਨੇ ਪਸ਼ੂ-ਪੰਛੀਆਂ ਦੇ ਵੀ ਚਿੱਤਰ ਬਣਾਏ ਹਨ, ਉਨ੍ਹਾਂ ਨੇ ਬਹੁਤ ਸਾਰੇ ਸੁੰਦਰ ਨਜ਼ਾਰਿਆਂ ਦੇ ਵੀ ਚਿੱਤਰ ਬਣਾਏ ਹਨ ਅਤੇ ਇੰਨਾ ਹੀ ਨਹੀਂ, ਉਨ੍ਹਾਂ ਨੇ Human Characters ਨੂੰ ਵੀ ਕਲਾ ਦੇ ਮਾਧਿਅਮ ਨਾਲ ਕੈਨਵਸ ਉੱਪਰ ਉਕਰਨ ਦਾ ਕੰਮ ਕੀਤਾ ਹੈ ਅਤੇ ਖਾਸ ਗੱਲ ਇਹ ਹੈ ਕਿ ਗੁਰੂ ਦੇਵ ਟੈਗੋਰ ਨੇ ਆਪਣੇ ਜ਼ਿਆਦਾਤਰ ਕੰਮਾਂ ਨੂੰ ਕੋਈ ਨਾਮ ਹੀ ਨਹੀਂ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਪੇਂਟਿੰਗ ਦੇਖਣ ਵਾਲਾ ਖੁਦ ਹੀ ਉਸ ਪੇਂਟਿੰਗ ਨੂੰ ਸਮਝੇ, ਪੇਂਟਿੰਗ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਸੰਦੇਸ਼ ਨੂੰ ਆਪਣੇ ਨਜ਼ਰੀਏ ਨਾਲ ਜਾਣੇ। ਉਨ੍ਹਾਂ ਦੀਆਂ ਪੇਂਟਿੰਗਜ਼ ਨੂੰ ਯੂਰਪੀ ਦੇਸ਼ਾਂ ਵਿੱਚ ਰੂਸ ਅਤੇ ਅਮਰੀਕਾ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਕ੍ਰਾਂਤੀ ਮੰਦਿਰ ਵਿੱਚ ਉਨ੍ਹਾਂ ਦੀਆਂ ਪੇਂਟਿੰਗਜ਼ ਨੂੰ ਜ਼ਰੂਰ ਦੇਖਣ ਜਾਓਗੇ।
ਮੇਰੇ ਪਿਆਰੇ ਦੇਸ਼ਵਾਸੀਓ! ਭਾਰਤ ਸੰਤਾਂ ਦੀ ਭੂਮੀ ਹੈ। ਸਾਡੇ ਸੰਤਾਂ ਨੇ ਆਪਣੇ ਵਿਚਾਰਾਂ ਅਤੇ ਕੰਮਾਂ ਦੇ ਮਾਧਿਅਮ ਰਾਹੀਂ ਸਦਭਾਵਨਾ, ਸਮਾਨਤਾ ਅਤੇ ਸਮਾਜਿਕ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ ਹੈ। ਅਜਿਹੇ ਹੀ ਇੱਕ ਸੰਤ ਸਨ, ਸੰਤ ਰਵਿਦਾਸ। 19 ਫਰਵਰੀ ਨੂੰ ਰਵਿਦਾਸ ਜਯੰਤੀ ਹੈ। ਸੰਤ ਰਵਿਦਾਸ ਜੀ ਦੇ ਦੋਹੇ ਬਹੁਤ ਪ੍ਰਸਿੱਧ ਹਨ। ਸੰਤ ਰਵਿਦਾਸ ਜੀ ਕੁਝ ਹੀ ਪੰਗਤੀਆਂ ਦੇ ਮਾਧਿਅਮ ਰਾਹੀਂ ਵੱਡੇ ਤੋਂ ਵੱਡਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਨੇ ਕਿਹਾ ਸੀ:-
“ਜਾਤਿ-ਜਾਤਿ ਮੈਂ ਜਾਤਿ ਹੈ,
ਜੋ ਕੇਤਨ ਕੇ ਪਾਤ।
ਰੈਦਾਸ ਮਨੁਸ਼ ਨਾ ਜੁੜ ਸਕੇ,
ਜਬ ਤਕ ਜਾਤਿ ਨਾ ਜਾਤ।”
(“जाति-जाति में जाति है,
जो केतन के पात,
रैदास मनुष ना जुड़ सके
जब तक जाति न जात”)
ਜਿਸ ਤਰ੍ਹਾਂ ਕੇਲੇ ਦੇ ਤਣੇ ਨੂੰ ਛਿੱਲਿਆ ਜਾਏ ਤਾਂ ਪੱਤੇ ਹੇਠਾਂ ਪੱਤਾ, ਫਿਰ ਪੱਤੇ ਹੇਠਾਂ ਪੱਤਾ ਅਤੇ ਅੰਤ ਵਿੱਚ ਕੁਝ ਨਹੀਂ ਨਿਕਲਦਾ ਪਰ ਪੂਰਾ ਰੁੱਖ ਖਤਮ ਹੋ ਜਾਂਦਾ ਹੈ। ਠੀਕ ਉਸੇ ਤਰ੍ਹਾਂ ਇਨਸਾਨ ਨੂੰ ਵੀ ਜ਼ਾਤਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਇਨਸਾਨ ਰਿਹਾ ਹੀ ਨਹੀਂ। ਉਹ ਕਿਹਾ ਕਰਦੇ ਸਨ ਕਿ ਜੇਕਰ ਹਕੀਕਤ ’ਚ ਭਗਵਾਨ ਹਰ ਇਨਸਾਨ ਵਿੱਚ ਹੁੰਦਾ ਹੈ ਤਾਂ ਉਨ੍ਹਾਂ ਨੂੰ ਜਾਤ, ਪੰਥ ਅਤੇ ਹੋਰਨਾਂ ਸਮਾਜਿਕ ਅਧਾਰਾਂ ਉੱਪਰ ਵੰਡਣਾ ਠੀਕ ਨਹੀਂ।
ਗੁਰੂ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੀ ਪਵਿੱਤਰ ਭੂਮੀ ’ਤੇ ਹੋਇਆ ਸੀ। ਸੰਤ ਰਵਿਦਾਸ ਜੀ ਨੇ ਆਪਣੇ ਸੰਦੇਸ਼ਾਂ ਦੇ ਮਾਧਿਅਮ ਨਾਲ ਆਪਣੇ ਪੂਰੇ ਜੀਵਨ ਕਾਲ ਵਿੱਚ ਮਿਹਨਤ ਅਤੇ ਮਿਹਨਤੀ ਦੀ ਅਹਿਮੀਅਤ ਨੂੰ ਸਮਝਾਉਣ ਦਾ ਯਤਨ ਕੀਤਾ। ਜੇਕਰ ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਦੁਨੀਆ ਨੂੰ ਮਿਹਨਤ ਦੀ ਪ੍ਰਤਿਸ਼ਠਾ ਦਾ ਅਸਲ ਅਰਥ ਸਮਝਾਇਆ। ਉਹ ਕਹਿੰਦੇ ਸਨ :-
‘‘ਮਨ ਚੰਗਾ ਤੋ ਕਠੌਤੀ ਮੇਂ ਗੰਗਾ’’
( “मन चंगा तो कठौती में गंगा”)
ਭਾਵ ਜੇਕਰ ਤੁਹਾਡਾ ਮਨ ਅਤੇ ਹਿਰਦੇ ਪਵਿੱਤਰ ਹੈ ਤਾਂ ਖੁਦ ਈਸ਼ਵਰ ਤੁਹਾਡੇ ਹਿਰਦੇ ਵਿੱਚ ਨਿਵਾਸ ਕਰਦੇ ਹਨ। ਸੰਤ ਰਵਿਦਾਸ ਜੀ ਦੇ ਸੰਦੇਸ਼ਾਂ ਨੇ ਹਰ ਤਬਕੇ, ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਚਾਹੇ ਚਿਤੌੜ ਦੇ ਮਹਾਰਾਜਾ ਅਤੇ ਰਾਣੀ ਹੋਣ ਜਾਂ ਫਿਰ ਮੀਰਾਬਾਈ ਹੋਣ, ਸਾਰੇ ਉਨ੍ਹਾਂ ਦੇ ਅਨੁਯਾਈ ਸਨ।
ਮੈਂ ਇੱਕ ਵਾਰ ਫਿਰ ਸੰਤ ਰਵਿਦਾਸ ਜੀ ਨੂੰ ਨਮਨ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਕਿਰਣ ਸਿਦਰ ਨੇ Mygov ’ਤੇ ਲਿਖਿਆ ਹੈ ਕਿ ਮੈਂ ਭਾਰਤ ਦੇ ਪੁਲਾੜ ਪ੍ਰੋਗਰਾਮ ਅਤੇ ਉਸ ਦੇ ਭਵਿੱਖ ਨਾਲ ਜੁੜੇ ਪਹਿਲੂਆਂ ’ਤੇ ਚਾਨਣਾ ਪਾਵਾਂ। ਉਹ ਮੇਰੇ ਤੋਂ ਇਹ ਵੀ ਚਾਹੁੰਦੇ ਹਨ ਕਿ ਮੈਂ ਵਿਦਿਆਰਥੀਆਂ ਨਾਲ ਪੁਲਾੜ ਪ੍ਰੋਗਰਾਮਾਂ ਵਿੱਚ ਰੁਚੀ ਲੈਣ ਅਤੇ ਕੁਝ ਅਲੱਗ ਹਟ ਕੇ ਅਸਮਾਨ ਤੋਂ ਵੀ ਅੱਗੇ ਜਾ ਕੇ ਸੋਚਣ ਦੀ ਬੇਨਤੀ ਕਰਾਂ। ਕਿਰਣ ਜੀ ਮੈਂ ਤੁਹਾਡੇ ਇਸ ਵਿਚਾਰ ਅਤੇ ਵਿਸ਼ੇਸ਼ ਰੂਪ ਵਿੱਚ ਸਾਡੇ ਬੱਚਿਆਂ ਲਈ ਦਿੱਤੇ ਗਏ ਸੰਦੇਸ਼ ਦੀ ਪ੍ਰਸ਼ੰਸਾ ਕਰਦਾ ਹਾਂ।
ਕੁਝ ਦਿਨ ਪਹਿਲਾਂ ਮੈਂ ਅਹਿਮਦਾਬਾਦ ਵਿਖੇ ਸੀ, ਜਿੱਥੇ ਮੈਨੂੰ ਡਾ. ਵਿਕਰਮ ਸਾਰਾਭਾਈ ਦੀ ਮੂਰਤੀ ਦੇ ਉਦਘਾਟਨ ਦਾ ਸੁਭਾਗ ਪ੍ਰਾਪਤ ਹੋਇਆ। ਡਾ. ਵਿਕਰਮ ਸਾਰਾਭਾਈ ਦਾ ਭਾਰਤ ਦੇ ਪੁਲਾੜ ਪ੍ਰੋਗਰਾਮ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਾਡੇ ਸਪੇਸ ਪ੍ਰੋਗਰਾਮ ਵਿੱਚ ਦੇਸ਼ ਦੇ ਅਣਗਿਣਤ ਵਿਗਿਆਨੀਆਂ ਦਾ ਯੋਗਦਾਨ ਹੈ। ਅਸੀਂ ਇਸ ਗੱਲ ਉੱਪਰ ਮਾਣ ਕਰਦੇ ਹਾਂ ਕਿ ਅੱਜ ਸਾਡੇ Students ਦੁਆਰਾ Develop ਕੀਤੇ ਗਏ ਸੈਟੇਲਾਈਟਸ ਅਤੇ Sounding Rockets ਪੁਲਾੜ ਤੱਕ ਪਹੁੰਚ ਰਹੇ ਹਨ। ਇਸੇ 24 ਜਨਵਰੀ ਨੂੰ ਸਾਡੇ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ‘ਕਲਾਮ-ਸੈਟ’ Launch ਕੀਤਾ ਗਿਆ। ਓਡੀਸ਼ਾ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਬਣਾਏ ਗਏ Sounding Rockets ਨੇ ਕਈ ਕੀਰਤੀਮਾਨ ਬਣਾਏ ਹਨ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ 2014 ਤੱਕ ਜਿੰਨੇ ਸਪੇਸ ਮਿਸ਼ਨ ਹੋਏ ਹਨ, ਲਗਭਗ ਓਨੇ ਹੀ ਸਪੇਸ ਮਿਸ਼ਨ ਦੀ ਸ਼ੁਰੂਆਤ ਬੀਤੇ 4 ਵਰ੍ਹਿਆਂ ’ਚ ਹੋਈ ਹੈ। ਅਸੀਂ ਇੱਕ ਹੀ ਪੁਲਾੜ ਜਹਾਜ਼ ਦੇ ਨਾਲ 104 ਸੈਟੇਲਾਈਟਸ ਲਾਂਚ ਕਰਨ ਦਾ ਵਰਲਡ ਰਿਕਾਰਡ ਵੀ ਬਣਾਇਆ ਹੈ। ਅਸੀਂ ਛੇਤੀ ਹੀ ਚੰਦਰਯਾਨ-2 ਮੁਹਿੰਮ ਦੇ ਮਾਧਿਅਮ ਨਾਲ ਚੰਦਰਮਾ ਉੱਪਰ ਵੀ ਭਾਰਤ ਦੀ ਮੌਜੂਦਗੀ ਦਰਜ ਕਰਵਾਉਣ ਵਾਲੇ ਹਾਂ।
ਸਾਡਾ ਦੇਸ਼ ਸਪੇਸ ਟੈਕਨੋਲੋਜੀ ਦਾ ਉਪਯੋਗ ਜਾਨ-ਮਾਲ ਦੀ ਰੱਖਿਆ ਵਿੱਚ ਵੀ ਬਾਖੂਬੀ ਕਰ ਰਿਹਾ ਹੈ। ਭਾਵੇਂ ਸਾਈਕਲੋਨ ਹੋਵੇ ਜਾਂ ਫਿਰ ਰੇਲ ਅਤੇ ਸੜਕ ਸੁਰੱਖਿਆ, ਇਨ੍ਹਾਂ ਸਾਰਿਆਂ ਵਿੱਚ ਸਪੇਸ ਟੈਕਨੋਲੋਜੀ ਤੋਂ ਕਾਫੀ ਮਦਦ ਮਿਲ ਰਹੀ ਹੈ। ਸਾਡੇ ਮਛੇਰੇ ਭਰਾਵਾਂ ਦੇ ਵਿਚਕਾਰ NAVIC Devices ਵੰਡੇ ਗਏ ਹਨ ਜੋ ਉਨ੍ਹਾਂ ਦੀ ਸੁਰੱਖਿਆ ਦੇ ਨਾਲ-ਨਾਲ ਆਰਥਿਕ ਤਰੱਕੀ ਵਿੱਚ ਵੀ ਸਹਾਇਕ ਹਨ। ਅਸੀਂ ਸਪੇਸ ਟੈਕਨੋਲੋਜੀ ਦੀ ਵਰਤੋਂ ਸਰਕਾਰੀ ਸੇਵਾਵਾਂ ਦੀ Delivery ਅਤੇ Accountability ਨੂੰ ਹੋਰ ਬਿਹਤਰ ਕਰਨ ਲਈ ਕਰ ਰਹੇ ਹਾਂ। “Housing for all’’ ਭਾਵ ‘‘ਸਾਰਿਆਂ ਲਈ ਘਰ’’ – ਇਸ ਯੋਜਨਾ ਵਿੱਚ 23 ਰਾਜਾਂ ਦੇ ਕਰੀਬ 40 ਲੱਖ ਘਰਾਂ ਨੂੰ ਜਿਓ ਟੈਗ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਨਰੇਗਾ ਦੇ ਤਹਿਤ ਲਗਭਗ ਸਾਢੇ ਤਿੰਨ ਕਰੋੜ ਸੰਪਤੀਆਂ ਨੂੰ ਵੀ ਜਿਓ ਟੈਗ ਕੀਤਾ ਗਿਆ। ਸਾਡੇ ਸੈਟੇਲਾਈਟਸ ਅੱਜ ਦੇਸ਼ ਦੀ ਵੱਧਦੀ ਸ਼ਕਤੀ ਦਾ ਪ੍ਰਤੀਕ ਹਨ। ਦੁਨੀਆ ਦੇ ਕਈ ਦੇਸ਼ਾਂ ਨਾਲ ਸਾਡੇ ਬਿਹਤਰ ਸਬੰਧਾਂ ਵਿੱਚ ਇਸ ਦਾ ਵੱਡਾ ਯੋਗਦਾਨ ਹੈ। ਸਾਊਥ ਏਸ਼ੀਆ ਸੈਟੇਲਾਈਟਸ ਤਾਂ ਇੱਕ ਵਿਲੱਖਣ ਪਹਿਲ ਰਹੀ ਹੈ, ਜਿਸ ਨੇ ਸਾਡੇ ਗੁਆਂਢੀ ਮਿੱਤਰ ਰਾਸ਼ਟਰਾਂ ਨੂੰ ਵੀ ਵਿਕਾਸ ਦਾ ਤੋਹਫਾ ਦਿੱਤਾ ਹੈ। ਆਪਣੀ ਬੇਹੱਦ Competitive Launch Services ਦੇ ਮਾਧਿਅਮ ਨਾਲ ਭਾਰਤ ਅੱਜ ਨਾ ਸਿਰਫ ਵਿਕਾਸਸ਼ੀਲ ਦੇਸ਼ਾਂ ਵਿੱਚ, ਸਗੋਂ ਵਿਕਸਿਤ ਦੇਸ਼ਾਂ ਦੇ ਸੈਟੇਲਾਈਟਸ ਨੂੰ ਵੀ ਲਾਂਚ ਕਰਦਾ ਹੈ। ਬੱਚਿਆਂ ਲਈ ਅਸਮਾਨ ਅਤੇ ਤਾਰੇ ਹਮੇਸ਼ਾ ਬਹੁਤ ਲੁਭਾਵਣੇ ਹੁੰਦੇ ਹਨ। ਸਾਡਾ ਸਪੇਸ ਪ੍ਰੋਗਰਾਮ ਬੱਚਿਆਂ ਨੂੰ ਵੱਡਾ ਸੋਚਣ ਅਤੇ ਉਨ੍ਹਾਂ ਸੀਮਾਵਾਂ ਤੋਂ ਅਗਾਂਹ ਵਧਣ ਦਾ ਮੌਕਾ ਦਿੰਦਾ ਹੈ ਜੋ ਹੁਣ ਤੱਕ ਅਸੰਭਵ ਮੰਨੇ ਜਾਂਦੇ ਸਨ। ਇਹ ਸਾਡੇ ਬੱਚਿਆਂ ਲਈ ਤਾਰਿਆਂ ਨੂੰ ਨਿਹਾਰਦੇ ਰਹਿਣ ਦੇ ਨਾਲ-ਨਾਲ ਨਵੇਂ-ਨਵੇਂ ਤਾਰਿਆਂ ਦੀ ਖੋਜ ਕਰਨ ਵੱਲ ਵੀ ਪ੍ਰੇਰਿਤ ਕਰਨ ਦਾ Vision ਹੈ।
ਮੇਰੇ ਪਿਆਰੇ ਦੇਸ਼ਵਾਸੀਓ! ਮੈਂ ਹਮੇਸ਼ਾ ਕਹਿੰਦਾ ਹਾਂ ਜੋ ਖੇਡੇ ਉਹ ਖਿੜੇ ਅਤੇ ਇਸ ਵਾਰ ਦੇ ਖੇਲੋ ਇੰਡੀਆ ਵਿੱਚ ਬਹੁਤ ਸਾਰੇ ਕਿਸ਼ੋਰ ਅਤੇ ਨੌਜਵਾਨ ਖਿਡਾਰੀ ਖਿੜ ਕੇ ਸਾਹਮਣੇ ਆਏ ਹਨ। ਜਨਵਰੀ ਮਹੀਨੇ ਵਿੱਚ ਪੂਣੇ ਵਿਖੇ ਖੇਲੋ ਇੰਡੀਆ ਯੂਥ ਗੇਮਜ਼ ’ਚ 18 ਗੇਮਾਂ ’ਚ ਤਕਰੀਬਨ 6000 ਖਿਡਾਰੀਆਂ ਨੇ ਹਿੱਸਾ ਲਿਆ। ਜਦ ਸਾਡਾ ਸਪੋਰਟਸ ਦਾ Local Ecosystem ਮਜ਼ਬੂਤ ਹੋਵੇਗਾ, ਭਾਵ ਜਦੋਂ ਸਾਡਾ ਬੇਸ ਮਜ਼ਬੂਤ ਹੋਵੇਗਾ, ਉਦੋਂ ਹੀ ਸਾਡੇ ਨੌਜਵਾਨ ਦੇਸ਼ ਅਤੇ ਦੁਨੀਆ ਭਰ ਵਿੱਚ ਆਪਣੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕਰ ਸਕਣਗੇ। ਜਦ Local Level ’ਤੇ ਖਿਡਾਰੀ Best ਪ੍ਰਦਰਸ਼ਨ ਕਰੇਗਾ, ਉਦੋਂ ਹੀ ਉਹ Global Level ’ਤੇ ਵੀ Best ਪ੍ਰਦਰਸ਼ਨ ਕਰੇਗਾ। ਇਸ ਵਾਰੀ ਖੇਲੋ ਇੰਡੀਆ ਵਿੱਚ ਹਰ ਰਾਜ ਦੇ ਖਿਡਾਰੀਆਂ ਨੇ ਆਪਣੇ-ਆਪਣੇ ਪੱਧਰ ’ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਡਲ ਜਿੱਤਣ ਵਾਲੇ ਕਈ ਖਿਡਾਰੀਆਂ ਦਾ ਜੀਵਨ ਜ਼ਬਰਦਸਤ ਪ੍ਰੇਰਣਾ ਦੇਣ ਵਾਲਾ ਹੈ।
ਮੁੱਕੇਬਾਜ਼ੀ ਵਿੱਚ ਨੌਜਵਾਨ ਖਿਡਾਰੀ ਆਕਾਸ਼ ਗੋਰਖਾ ਨੇ ਸਿਲਵਰ ਮੈਡਲ ਜਿੱਤਿਆ। ਮੈਂ ਪੜ੍ਹ ਰਿਹਾ ਸੀ ਕਿ ਆਕਾਸ਼ ਦੇ ਪਿਤਾ ਰਮੇਸ਼ ਜੀ ਪੂਣੇ ਵਿੱਚ ਇਕ ਕੰਪਲੈਕਸ ’ਚ ਬਤੌਰ Watchman ਦਾ ਕੰਮ ਕਰਦੇ ਹਨ। ਉਹ ਆਪਣੇ ਪਰਿਵਾਰ ਦੇ ਨਾਲ ਇੱਕ Parking Shed ਵਿੱਚ ਰਹਿੰਦੇ ਹਨ, ਇਵੇਂ ਹੀ ਮਹਾਰਾਸ਼ਟਰ ਦੀ ਅੰਡਰ-21 ਮਹਿਲਾ ਕਬੱਡੀ ਟੀਮ ਦੀ ਕਪਤਾਨ ਸੋਨਾਲੀ ਹੇਲਵੀ ਸਤਾਰਾ ਦੀ ਰਹਿਣ ਵਾਲੀ ਹੈ, ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਗੁਆ ਲਿਆ ਅਤੇ ਉਨ੍ਹਾਂ ਦੇ ਭਰਾ ਤੇ ਉਨ੍ਹਾਂ ਦੀ ਮਾਂ ਨੇ ਸੋਨਾਲੀ ਦੇ ਹੁਨਰ ਨੂੰ ਉਤਸ਼ਾਹ ਦਿੱਤਾ। ਅਕਸਰ ਅਜਿਹਾ ਵੇਖਿਆ ਜਾਂਦਾ ਹੈ ਕਿ ਕਬੱਡੀ ਵਰਗੀਆਂ ਖੇਡਾਂ ਵਿੱਚ ਬੇਟੀਆਂ ਨੂੰ ਇੰਨਾ ਉਤਸ਼ਾਹ ਨਹੀਂ ਮਿਲਦਾ। ਇਸ ਦੇ ਬਾਵਜੂਦ ਸੋਨਾਲੀ ਨੇ ਕਬੱਡੀ ਨੂੰ ਚੁਣਿਆ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਆਸਨਸੋਲ ਦੇ 10 ਸਾਲ ਦੇ ਅਭਿਨਵਸ਼ਾਅ, ਖੇਲੋ ਇੰਡੀਆ ਯੂਥ ਗੇਮਜ਼ ’ਚ ਸਭ ਤੋਂ ਘੱਟ ਉਮਰ ਦੇ ਸੋਨ ਤਮਗਾ ਜੇਤੂ ਹਨ। ਕਰਨਾਟਕ ਦੇ ਕਿਸਾਨ ਦੀ ਬੇਟੀ ਅਕਸ਼ਤਾ ਬਾਸਵਾਨੀ ਕਮਤੀ ਨੇ Weight Lifting ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ। ਉਨ੍ਹਾਂ ਦੇ ਪਿਤਾ ਬੇਲਗਾਮ ਵਿੱਚ ਇੱਕ ਕਿਸਾਨ ਹਨ, ਜਦੋਂ ਅਸੀਂ ਇੰਡੀਆ ਦੇ ਨਿਰਮਾਣ ਦੀ ਗੱਲ ਕਰ ਰਹੇ ਹਾਂ ਤਾਂ ਇਹ ਨੌਜਵਾਨ ਸ਼ਕਤੀ ਦੇ ਸੰਕਲਪ ਦਾ ਹੀ ਤਾਂ ਨਿਊ ਇੰਡੀਆ ਹੈ। ਖੇਲੋ ਇੰਡੀਆ ਦੀਆਂ ਇਹ ਕਹਾਣੀਆਂ ਦੱਸਦੀਆਂ ਹਨ ਕਿ ਨਿਊ ਇੰਡੀਆ ਦੇ ਨਿਰਮਾਣ ਵਿੱਚ ਸਿਰਫ ਵੱਡੇ ਸ਼ਹਿਰਾਂ ਦੇ ਲੋਕਾਂ ਦਾ ਯੋਗਦਾਨ ਨਹੀਂ, ਸਗੋਂ ਛੋਟੇ ਸ਼ਹਿਰਾਂ, ਪਿੰਡਾਂ, ਕਸਬਿਆਂ ਤੋਂ ਆਉਣ ਵਾਲੇ ਨੌਜਵਾਨਾਂ, ਬੱਚਿਆਂ, Young Sporting Talents ਉਨ੍ਹਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਬਹੁਤ ਸਾਰੇ ਮੰਨੇ-ਪ੍ਰਮੰਨੇ Beauty Contest ਬਾਰੇ ਸੁਣਿਆ ਹੋਣਾ ਪਰ ਕੀ ਤੁਸੀਂ ਆਪਣੇ Toilet ਚਮਕਾਉਣ ਦੇ Contest ਬਾਰੇ ਸੁਣਿਆ ਹੈ? ਪਿਛਲੇ ਲਗਭਗ ਇੱਕ ਮਹੀਨੇ ਤੋਂ ਚੱਲ ਰਹੇ ਇਸ ਅਨੋਖੇ Contest ’ਚ 50 ਲੱਖ ਤੋਂ ਜ਼ਿਆਦਾ ਸ਼ੌਚਾਲਿਆ ਨੇ ਹਿੱਸਾ ਲੈ ਵੀ ਲਿਆ ਹੈ। ਇਸ ਅਨੋਖੇ Contest ਦਾ ਨਾਮ ਹੈ ‘‘ਸਵੱਛ ਸੁੰਦਰ ਸ਼ੌਚਾਲਿਆ’’ ਲੋਕ ਆਪਣੇ ਸ਼ੌਚਾਲਿਆ ਨੂੰ ਸਾਫ ਰੱਖਣ ਦੇ ਨਾਲ-ਨਾਲ ਉਸ ਨੂੰ ਰੰਗ-ਰੋਗਨ ਕਰਕੇ ਕੁਝ ਪੇਂਟਿੰਗਜ਼ ਬਣਾ ਕੇ ਸੁੰਦਰ ਵੀ ਬਣਾ ਰਹੇ ਹਨ। ਤੁਹਾਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ, ਕੱਛ ਤੋਂ ਕਾਮਰੂਪ ਤੱਕ ਦੀਆਂ ‘‘ਸਵੱਛ ਸੁੰਦਰ ਸ਼ੌਚਾਲਿਆ’’ ਦੀਆਂ ਢੇਰ ਸਾਰੀਆਂ Photos Social Media ਉੱਪਰ ਵੀ ਦੇਖਣ ਨੂੰ ਮਿਲ ਜਾਣਗੀਆਂ। ਮੈਂ ਸਾਰੇ ਸਰਪੰਚਾਂ ਅਤੇ ਗ੍ਰਾਮ ਪ੍ਰਧਾਨਾਂ ਨੂੰ ਆਪਣੀ ਪੰਚਾਇਤ ਵਿੱਚ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਬੇਨਤੀ ਕਰਦਾ ਹਾਂ। ਆਪਣੇ ‘‘ਸਵੱਛ ਸੁੰਦਰ ਸ਼ੌਚਾਲਿਆ’’ ਦੀ ਫੋਟੋ ਨੂੰ #MyIzzatGhar ਦੇ ਨਾਲ ਸੋਸ਼ਲ ਮੀਡੀਆ ਉੱਪਰ ਜ਼ਰੂਰ ਸ਼ੇਅਰ ਕਰੋ।
ਸਾਥੀਓ, 2 ਅਕਤੂਬਰ 2014 ਨੂੰ ਅਸੀਂ ਆਪਣੇ ਦੇਸ਼ ਨੂੰ ਸਵੱਛ ਬਣਾਉਣ ਅਤੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਲਈ ਇਕੱਠੇ ਮਿਲ ਕੇ ਹਮੇਸ਼ਾ ਯਾਦ ਰਹਿਣ ਵਾਲੀ ਯਾਤਰਾ ਸ਼ੁਰੂ ਕੀਤੀ ਸੀ। ਭਾਰਤ ਦੇ ਜਨ-ਜਨ ਦੇ ਸਹਿਯੋਗ ਨਾਲ ਅੱਜ ਭਾਰਤ 2 ਅਕਤੂਬਰ 2019 ਤੋਂ ਬਹੁਤ ਪਹਿਲਾਂ ਹੀ ਖੁੱਲ੍ਹੇ ਵਿੱਚ ਸ਼ੌਚਮੁਕਤ ਹੋਣ ਵੱਲ ਵਧ ਰਿਹਾ ਹੈ, ਜਿਸ ਨਾਲ ਕਿ ਬਾਪੂ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਉੱਪਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।
ਸਵੱਛ ਭਾਰਤ ਦੀ ਇਸ ਹਮੇਸ਼ਾ ਯਾਦ ਰਹਿਣ ਵਾਲੀ ਯਾਤਰਾ ਵਿੱਚ ‘ਮਨ ਕੀ ਬਾਤ’’ ਦੇ ਸਰੋਤਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇਸੇ ਲਈ ਤਾਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਅਤੇ 600 ਜ਼ਿਲ੍ਹਿਆਂ ਨੇ ਖੁਦ ਨੂੰ ਖੁੱਲ੍ਹੇ ਵਿੱਚ ਸ਼ੌਚਮੁਕਤ ਐਲਾਨ ਕਰ ਦਿੱਤਾ ਹੈ ਅਤੇ ਭਾਰਤ ਦੇ ਪਿੰਡਾਂ ਵਿੱਚ ਸਵੱਛਤਾ Coverage 98% ਨੂੰ ਪਾਰ ਕਰ ਗਈ ਹੈ ਅਤੇ ਤਕਰੀਬਨ 9 ਕਰੋੜ ਪਰਿਵਾਰਾਂ ਨੂੰ ਸ਼ੌਚਾਲਿਆ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ।
ਮੇਰੇ ਨੰਨ੍ਹੇ-ਮੁੰਨੇ ਸਾਥੀਓ! ਇਮਤਿਹਾਨਾਂ ਦੇ ਦਿਨ ਆਉਣ ਵਾਲੇ ਹਨ। ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਅੰਸ਼ੁਲ ਸ਼ਰਮਾ ਨੇ Mygov ਉੱਪਰ ਲਿਖਿਆ ਹੈ ਕਿ ਮੈਨੂੰ ਇਮਤਿਹਾਨਾਂ ਅਤੇ Exam Warriors ਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ। ਅੰਸ਼ੁਲ ਜੀ ਇਹ ਮੁੱਦਾ ਚੁੱਕਣ ਲਈ ਤੁਹਾਡਾ ਧੰਨਵਾਦ। ਹਾਂ! ਕਈ ਪਰਿਵਾਰਾਂ ਲਈ ਸਾਲ ਦਾ ਪਹਿਲਾ ਹਿੱਸਾ Exam Season ਹੁੰਦਾ ਹੈ। ਵਿਦਿਆਰਥੀ ਉਨ੍ਹਾਂ ਦੇ ਮਾਪਿਆਂ ਤੋਂ ਲੈ ਕੇ ਅਧਿਆਪਕ ਤੱਕ ਸਾਰੇ ਲੋਕ ਇਮਤਿਹਾਨਾਂ ਨਾਲ ਸਬੰਧਿਤ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ।
ਮੈਂ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇਸ ਵਿਸ਼ੇ ਉੱਪਰ ਅੱਜ ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ਵਿੱਚ ਚਰਚਾ ਕਰਨੀ ਜ਼ਰੂਰ ਪਸੰਦ ਕਰਦਾ ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਦੋ ਦਿਨ ਬਾਅਦ ਹੀ 29 ਜਨਵਰੀ ਨੂੰ ਸਵੇਰੇ 11 ਵਜੇ ‘‘ਪਰੀਕਸ਼ਾ ਪੇ ਚਰਚਾ’’ ਪ੍ਰੋਗਰਾਮ ਰਾਹੀਂ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਵਾਲਾ ਹਾਂ। ਇਸ ਵਾਰੀ Students ਦੇ ਨਾਲ-ਨਾਲ Parents ਅਤੇ Teachers ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਹਨ ਅਤੇ ਇਸ ਵਾਰੀ ਕਈ ਹੋਰਨਾਂ ਦੇਸ਼ਾਂ ਦੇ Students ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ‘‘ਪਰੀਕਸ਼ਾ ਪੇ ਚਰਚਾ’’ ਵਿੱਚ ਪ੍ਰੀਖਿਆਵਾਂ ਨਾਲ ਜੁੜੇ ਸਾਰੇ ਪਹਿਲੂਆਂ, ਵਿਸ਼ੇਸ਼ ਰੂਪ ਵਿੱਚ Stress Free Exam ਭਾਵ ਤਣਾਓ ਰਹਿਤ ਪ੍ਰੀਖਿਆ ਦੇ ਸਬੰਧ ਵਿੱਚ ਆਪਣੇ ਨੌਜਵਾਨ ਮਿੱਤਰਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ। ਇਸ ਦੇ ਲਈ ਮੈਂ ਲੋਕਾਂ ਤੋਂ Input ਅਤੇ Idea ਭੇਜਣ ਦੀ ਬੇਨਤੀ ਕੀਤੀ ਸੀ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ Mygov ਉੱਪਰ ਵੱਡੀ ਗਿਣਤੀ ਵਿੱਚ ਲੋਕ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਰਹੇ ਹਨ। ਇਨ੍ਹਾਂ ਵਿੱਚ ਕੁਝ ਵਿਚਾਰਾਂ ਅਤੇ ਸੁਝਾਵਾਂ ਨੂੰ ਮੈਂ ਨਿਸ਼ਚਿਤ ਤੌਰ ’ਤੇ ਟਾਊਨ ਹਾਲ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਸਾਹਮਣੇ ਰੱਖਾਂਗਾ। ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦਾ ਹਿੱਸਾ ਬਣਿਓ। ਸੋਸ਼ਲ ਮੀਡੀਆ ਅਤੇ ਨਮੋ ਐਪ ਦੇ ਮਾਧਿਅਮ ਰਾਹੀਂ ਇਸ ਦਾ ਲਾਈਵ ਟੈਲੀਕਾਸਟ ਵੀ ਦੇਖ ਸਕਦੇ ਹੋ।
ਮੇਰੇ ਪਿਆਰੇ ਦੇਸ਼ਵਾਸੀਓ! 30 ਜਨਵਰੀ ਪੂਜਨੀਕ ਬਾਪੂ ਦੀ ਬਰਸੀ ਹੈ। 11 ਵਜੇ ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਅਸੀਂ ਵੀ ਜਿੱਥੇ ਹੋਈਏ, ਦੋ ਮਿਨਟ ਸ਼ਹੀਦਾਂ ਨੂੰ ਸ਼ਰਧਾਂਜਲੀ ਜ਼ਰੂਰ ਦੇਈਏ। ਪੂਜਨੀਕ ਬਾਪੂ ਨੂੰ ਯਾਦ ਕਰੀਏ ਅਤੇ ਪੂਜਨੀਕ ਬਾਪੂ ਦੇ ਸੁਪਨਿਆਂ ਨੂੰ ਸਾਕਾਰ ਕਰਨਾ, ਨਵੇਂ ਭਾਰਤ ਦਾ ਨਿਰਮਾਣ ਕਰਨਾ, ਨਾਗਰਿਕ ਹੋਣ ਦੇ ਨਾਤੇ ਆਪਣੇ ਫ਼ਰਜ਼ ਨਿਭਾਉਣੇ – ਇਸ ਸੰਕਲਪ ਨਾਲ ਆਓ ਅਸੀਂ ਅੱਗੇ ਵਧੀਏ। 2019 ਦੀ ਇਸ ਯਾਤਰਾ ਨੂੰ ਸਫਲਤਾ ਨਾਲ ਅੱਗੇ ਵਧਾਈਏ। ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
***
ਏਕੇਟੀ/ਐੱਸਐੱਚ/ਵੀਕੇ
शिवकुमार स्वामी जी ने अपना सम्पूर्ण जीवन समाज-सेवा में समर्पित कर दिया: PM pic.twitter.com/U0byU9M5TS
— PMO India (@PMOIndia) January 27, 2019
हमारे देश में एक बहुत ही महत्वपूर्ण संस्था है, जो हमारे लोकतंत्र का तो अभिन्न अंग है ही और हमारे गणतंत्र से भी पुरानी है: PM pic.twitter.com/SlcdL30vJR
— PMO India (@PMOIndia) January 27, 2019
इस साल हमारे देश में लोकसभा के चुनाव होंगे, यह पहला अवसर होगा जहाँ 21वीं सदी में जन्मे युवा लोकसभा चुनावों में अपने मत का उपयोग करेंगे : PM#MannKiBaat pic.twitter.com/H7At3eVcf7
— PMO India (@PMOIndia) January 27, 2019
भारत की इस महान धरती ने कई सारे महापुरुषों को जन्म दिया है और उन महापुरुषों ने मानवता के लिए कुछ अद्भुत, अविस्मरणीय कार्य किये हैं: PM#MannKiBaat pic.twitter.com/wNP8vynuGi
— PMO India (@PMOIndia) January 27, 2019
मुझे नेताजी के परिवार के सदस्यों ने एक बहुत ही ख़ास कैप, टोपी भेंट की |
— PMO India (@PMOIndia) January 27, 2019
कभी नेताजी उसी टोपी को पहना करते थे: PM#MannKiBaat pic.twitter.com/cohsMuafMZ
अक्टूबर 2018 में लाल किले पर जब तिरंगा फहराया गया तो सबको आश्चर्य हुआ: PM#MannKiBaat pic.twitter.com/lkumZ4xbDG
— PMO India (@PMOIndia) January 27, 2019
मैंने हमेशा से रेडियो को लोगों के साथ जुड़ने का एक महत्वपूर्ण माध्यम माना है उसी तरह नेताजी का भी रेडियो के साथ काफी गहरा नाता था और उन्होंने भी देशवासियों से संवाद करने के लिए रेडियो को चुना था : PM#MannKiBaat pic.twitter.com/9GcIHqksZW
— PMO India (@PMOIndia) January 27, 2019
आपने अभी तक गुरुदेव रबीन्द्रनाथ टैगोर को एक लेखक और एक संगीतकार के रूप में जाना होगा | लेकिन मैं बताना चाहूँगा कि गुरुदेव एक चित्रकार भी थे: PM#MannKiBaat pic.twitter.com/dK4D9O6JsJ
— PMO India (@PMOIndia) January 27, 2019
हमारे संतों ने अपने विचारों और कार्यों के माध्यम से सद्भाव, समानता और सामाजिक सशक्तिकरण का सन्देश दिया है | ऐसे ही एक संत थे - संत रविदास: PM#MannKiBaat pic.twitter.com/lkBgxavdQm
— PMO India (@PMOIndia) January 27, 2019
कुछ दिन पहले, मैं अहमदाबाद में था, जहाँ मुझे डॉक्टर विक्रम साराभाई की प्रतिमा के अनावरण का सौभाग्य मिला: PM#MannKiBaat pic.twitter.com/g2SIF7Oa0Q
— PMO India (@PMOIndia) January 27, 2019
देश आज़ाद होने से लेकर 2014 तक जितने Space Mission हुए हैं, लगभग उतने ही Space Mission की शुरुआत बीते चार वर्षों में हुई हैं: PM#MannKiBaat pic.twitter.com/Jr0FrYFGQc
— PMO India (@PMOIndia) January 27, 2019
बच्चों के लिए आसमान और सितारे हमेशा बड़े आकर्षक होते हैं |
— PMO India (@PMOIndia) January 27, 2019
हमारा Space Programme बच्चों को बड़ा सोचने और उन सीमाओं से आगे बढ़ने का अवसर देता है, जो अब तक असंभव माने जाते थे: PM#MannKiBaat pic.twitter.com/wbBW863tbs
जब हमारा sports का local ecosystem मजबूत होगा यानी जब हमारा base मजबूत होगा तब ही हमारे युवा देश और दुनिया भर में अपनी क्षमता का सर्वोत्तम प्रदर्शन कर पाएंगे: PM#MannKiBaat pic.twitter.com/jeYRGWXWa6
— PMO India (@PMOIndia) January 27, 2019
आपने कई सारे प्रतिष्ठित ब्यूटी contest के बारे में सुना होगा | पर क्या आपने toilet चमकाने के कॉन्टेस्ट के बारे में सुना है ?: PM#MannKiBaat pic.twitter.com/KJWo1a2erx
— PMO India (@PMOIndia) January 27, 2019