ਪੀਐੱਮਇੰਡੀਆ

ਤੁਹਾਨੂੰ ਸਭ ਨੂੰ ਵਿਜੈਦਸ਼ਮੀ ਦੇ ਪਵਿੱਤਰ ਤਿਉਹਾਰ ਉੱਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸਾਡੇ ਦੇਸ਼ ਵਿੱਚ ਤਿਉਹਾਰ ਇੱਕ ਤਰ੍ਹਾਂ ਨਾਲ ਸਮਾਜਿਕ ਸਿੱਖਿਆ ਦਾ ਜ਼ਰੀਆ ਹਨ। ਸਾਡੇ ਹਰ ਉਤਸਵ ਦੇ ਨਾਲ ਸਮਾਜ ਨੂੰ ਸਮੂਹਿਕਤਾ ਵੱਲ ਲਿਜਾਣਾ, ਸਮਾਜ ਪ੍ਰਤੀ ਸੰਵੇਦਨਸ਼ੀਲ ਬਣਾਉਣਾ, ਕਦਰਾਂ-ਕੀਮਤਾਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਊਣਤਾਈਆਂ ਨੂੰ ਮਿਟਾਉਣ ਦਾ ਲਗਾਤਾਰ ਯਤਨ ਕਰਦੇ ਰਹਿਣਾ, ਇਸ ਦੀ ਇੱਕ ਟ੍ਰੇਨਿੰਗ ਦੇ ਰੂਪ ਵਿੱਚ ਸਾਡੇ ਤਿਉਹਾਰਾਂ ਦੀ ਪਰੰਪਰਾ ਹੈ। ਸਾਡੇ ਤਿਉਹਾਰ ਖੇਤ-ਖਲਿਹਾਨ ਨਾਲ ਵੀ ਜੁੜੇ ਹੋਏ ਹਨ, ਸਾਡੇ ਉਤਸਵ ਨਦੀਆਂ, ਪਹਾੜਾਂ ਨਾਲ ਜੁੜੇ ਹੋਏ ਹਨ, ਸਾਡੇ ਉਤਸਵ ਇਤਿਹਾਸ ਨਾਲ ਜੁੜੇ ਹੋਏ ਹਨ, ਸਾਡੇ ਉਤਸਵ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜੇ ਹੋਏ ਹਨ।
ਹਜ਼ਾਰਾਂ ਸਾਲ ਹੋ ਗਏ ਪਰ ਪ੍ਰਭੂ ਰਾਮ, ਪ੍ਰਭੂ ਕ੍ਰਿਸ਼ਨ — ਇਨ੍ਹਾਂ ਦੀਆਂ ਗਾਥਾਵਾਂ ਅੱਜ ਵੀ ਸਮਾਜਿਕ ਜੀਵਨ ਨੂੰ ਚੇਤਨਾ ਦਿੰਦੀਆਂ ਰਹੀਆਂ ਹਨ, ਪ੍ਰੇਰਨਾ ਦਿੰਦੀਆਂ ਰਹੀਆਂ ਹਨ। ਅੱਜ ਨਵਰਾਤਰੇ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਵਿਜੈਦਸ਼ਮੀ ਦੇ ਮੌਕੇ `ਤੇ ਰਾਵਣ ਨੂੰ ਸਾੜਨ ਦੀ ਪਰੰਪਰਾ ਹੈ। ਰਾਵਣ ਨੂੰ ਸਾੜਨਾ ਉਸ ਪਰੰਪਰਾ ਦਾ ਹਿੱਸਾ ਹੈ ਪਰ ਇੱਕ ਨਾਗਰਿਕ ਦੇ ਨਾਤੇ ਸਮਾਜਿਕ ਜੀਵਨ ਵਿੱਚ ਇਹ ਜੋ ਰਾਵਣ ਵਾਲੀ ਅਕਲ ਹੁੰਦੀ ਹੈ ਉਸ ਨੂੰ ਨਸ਼ਟ ਕਰਨ ਲਈ ਵੀ ਸਮਾਜ ਨੂੰ ਲਗਾਤਾਰ ਜਾਗਰਿਤ ਕਰਨ ਦੇ ਯਤਨ ਕਰਨੇ ਹੁੰਦੇ ਹਨ ਅਤੇ ਅਜਿਹੇ ਉਤਸਵ ਨਾਲ ਸਿਰਫ ਮਨੋਰੰਜਨ ਹੀ ਨਹੀਂ ਕੋਈ ਮਕਸਦ ਬਣਾਉਣਾ ਚਾਹੀਦਾ ਹੈ। ਅਜਿਹੇ ਉਤਸਵਾਂ ਤੋਂ ਕੁਝ ਕਰ ਗੁਜਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਕੋਈ ਕਲਪਨਾ ਕਰ ਸਕਦਾ ਹੈ ਕਿ ਅਯੁੱਧਿਆ ਤੋਂ ਵਸਤਰ ਪਾ ਕੇ ਨਿਕਲੇ ਹੋਏ ਰਾਮ ਪੂਰੇ ਰਾਹ ਚਲਦੇ-ਚਲਦੇ ਸੰਗਠਨ ਸ਼ਕਤੀ ਦੀ ਏਨੀ ਵੱਡੀ ਮੁਹਾਰਤ ਬਣਾ ਦਿੰਦੇ ਹਨ ਕਿ ਸ਼੍ਰੀਲੰਕਾ ਜਿੱਤ ਵਿੱਚ ਸਮਾਜ ਦੇ ਹਰ ਤਬਕੇ ਦੇ ਵਿਅਕਤੀ ਉਨ੍ਹਾਂ ਨਾਲ ਜੁੜ ਗਏ। ਲੋਕਾਂ ਨੂੰ ਇਕੱਠਾ ਕਰਨ ਦੀ ਕਿੰਨੀ ਵੱਡੀ ਅਨੋਖੀ ਸ਼ਕਤੀ ਹੋਵੇਗੀ ਤਾਂ ਹੀ ਪ੍ਰਭੂ ਰਾਮ ਚੰਦਰ ਜੀ ਨੇ ਏਨੀ ਵੱਡੀ ਸਮਰੱਥਾ ਨੂੰ ਆਪਣੇ ਨਾਲ ਜੋੜਿਆ ਹੋਵੇਗਾ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਉਸੇ ਨਿਮਰਤਾ ਨਾਲ ਜਨ ਸਮਾਜ ਨੂੰ ਆਪਣੇ ਆਪ ਨੂੰ ਆਹੁਤ ਕਰਨ ਵਿੱਚ ਲੱਗੇ ਰਹੇ।
ਅਜਿਹੀ ਸਥਿਤੀ ਵਿੱਚ ਅੱਜ ਵਿਜੈਦਸ਼ਮੀ ਦੇ ਮੌਕੇ ਉੱਤੇ ਅਸੀਂ ਵੀ ਸੰਕਲਪ ਕਰੀਏ ਕਿ 2022 ਜਦੋਂ ਭਾਰਤ ਅਜ਼ਾਦੀ ਦੇ 75 ਸਾਲ ਮਨਾਵੇਗਾ, ਅਸੀਂ ਵੀ ਕੋਈ ਸੰਕਲਪ ਕਰੀਏ, ਅਸੀਂ ਵੀ ਕੋਈ ਸਿੱਧੀ ਲਈ ਰਾਹ ਚੁਣੀਏ ਅਤੇ 2022 ਤੱਕ ਇੱਕ ਨਾਗਰਿਕ ਦੇ ਨਾਤੇ ਦੇਸ਼ ਨੂੰ ਕੁਝ ਨਾ ਕੁਝ ਯੋਗਦਾਨ ਜ਼ਰੂਰ ਦੇਈਏ, ਕੁਝ ਨਾ ਕੁਝ ਹਿੱਸਾ ਪਾਈਏ। ਅਸੀਂ 2022 ਅਜ਼ਾਦੀ ਦੇ 75 ਸਾਲ ਨੂੰ, ਮਹਾਂਪੁਰਖਾਂ ਨੇ ਜਿਨ੍ਹਾਂ ਸੁਪਨਿਆਂ ਨਾਲ ਅਜ਼ਾਦੀ ਦਿਵਾਈ, ਉਸ ਅਨੁਸਾਰ ਬਣਾ ਸਕਣਗੇ ਅਤੇ ਇਸੇ ਲਈ ਪ੍ਰਭੂ ਰਾਮ ਅਸੀਂ ਵੀ ਕੁਝ ਸੰਕਲਪ ਲੈਣ ਦਾ ਵਚਨ ਲੈ ਕੇ ਚਲੀਏ, ਇਹੋ ਮੇਰੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਫਿਰ ਇੱਕ ਵਾਰੀ ਤੁਹਾਨੂੰ ਸਭ ਨੂੰ ਵਿਜੈਦਸ਼ਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
*****
ਅਤੁਲ ਤਿਵਾਰੀ / ਨਦੀਮ ਤੁਫੈਲ / ਨਿਰਮਲ ਸ਼ਰਮਾ
Joined Vijaya Dashmi celebrations in Delhi. https://t.co/RuhEnzspxk
— Narendra Modi (@narendramodi) September 30, 2017