Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਅਤੇ ਸ੍ਰੀਲੰਕਾ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਰਵਾਨਗੀ ਬਿਆਨ


ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਅਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਦੇ ਸੱਦੇ ਤੇ  ਮੈਂ 8 ਅਤੇ 9 ਜੂਨ ਨੂੰ ਮਾਲਦੀਵ ਅਤੇ ਸ੍ਰੀਲੰਕਾ ਦੀ ਯਾਤਰਾ ਤੇ  ਰਹਾਂਗਾ। ਦੂਜੀ ਵਾਰ ਸੱਤਾ ਸੰਭਾਲਣ ਦੇ ਬਾਅਦ ਇਹ ਮੇਰੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।

ਪਿਛਲੇ ਸਾਲ ਦਸੰਬਰ ਵਿੱਚ ਸਾਨੂੰ ਰਾਸ਼ਟਰਪਤੀ ਸੋਲਿਹ ਦੇ ਭਾਰਤ ਆਗਮਨ ਤੇ  ਉਨ੍ਹਾਂ ਦਾ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ ਸੀ। ਮੈਨੂੰ ਨਵੰਬਰ 2018 ਵਿੱਚ ਰਾਸ਼ਟਰਪਤੀ ਸੋਲਿਹ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਸੀ। ਮੇਰੀ ਮਾਲਦੀਵ ਦੀ ਯਾਤਰਾ ਦੀਰਘਕਾਲੀ ਮਿੱਤਰ ਅਤੇ ਸਮੁੰਦਰੀ ਖੇਤਰ ਦੇ ਗੁਆਂਢੀ ਦੇਸ਼ ਦੇ ਰੂਪ ਵਿੱਚ ਇੱਕ ਦੂਜੇ ਨੂੰ ਮਹੱਤਵ ਦੇਣ ਦੀ ਸਾਡੀ ਸੋਚ ਨੂੰ ਦਰਸਾਉਂਦੀ ਹੈ।

ਅਸੀਂ ਮਾਲਦੀਵ ਨੂੰ ਇੱਕ ਬੇਹੱਦ ਮਹੱਤਵਪੂਰਨ ਸਾਂਝੇਦਾਰ ਮੰਨਦੇ ਹਾਂ ਜਿਸ ਨਾਲ ਸਾਡੇ ਗਹਿਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧ ਹਨ। ਮਾਲਦੀਵ ਨਾਲ ਸਾਡੇ ਦੁਵੱਲੇ ਸਬੰਧ ਪਿਛਲੇ ਕੁਝ ਸਮੇਂ ਵਿੱਚ ਹੋਰ ਮਜ਼ਬੂਤ ਹੋਏ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਇਸ ਯਾਤਰਾ ਨਾਲ ਸਾਡੇ ਬਹੁ-ਆਯਾਮੀ ਸਬੰਧ ਹੋਰ ਗਹਿਰੇ ਹੋਣਗੇ।

ਮੇਰੀ ਸ੍ਰੀਲੰਕਾ ਦੀ ਯਾਤਰਾ ਦਾ ਉਦੇਸ਼ ਉੱਥੇ 21 ਅਪ੍ਰੈਲ 2019 ਨੂੰ ਈਸਟਰ ਦੇ ਮੌਕੇ ਤੇ ਹੋਏ ਆਤੰਕੀ ਹਮਲੇ ਦੇ ਮੱਦੇਨਜ਼ਰ ਸ੍ਰੀਲੰਕਾ ਦੀ ਸਰਕਾਰ ਅਤੇ ਜਨਤਾ ਨਾਲ ਇਕਜੁੱਟਤਾ ਪ੍ਰਦਰਸ਼ਿਤ ਕਰਨਾ ਹੈ। ਭਾਰਤ ਆਤੰਕਵਾਦ ਖ਼ਿਲਾਫ਼ ਲੜਾਈ ਵਿੱਚ ਹਮੇਸ਼ਾ ਸ੍ਰੀ ਲੰਕਾ ਨਾਲ ਖੜ੍ਹਾ ਹੈ।

ਸ੍ਰੀ ਲੰਕਾ ਨਾਲ ਸਾਡੇ ਦੁਵੱਲੇ ਸਬੰਧਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਹੋਰ ਗਤੀ ਪਕੜੀ ਹੈ। ਮੈਨੂੰ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਭਾਰਤ ਆਏ ਸ਼੍ਰੀ ਸਿਰੀਸੇਨਾ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਆਪਣੀ ਸ੍ਰੀ ਲੰਕਾ ਯਾਤਰਾ ਦੌਰਾਨ ਮੈਂ ਉਨ੍ਹਾਂ ਨੂੰ ਫਿਰ ਮਿਲਣ ਨੂੰ ਲੈ ਕੇ ਉਤਸ਼ਾਹਿਤ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਮੇਰੀ ਮਾਲਦੀਵ ਅਤੇ ਸ੍ਰੀਲੰਕਾ ਦੀ ਯਾਤਰਾ ਭਾਰਤ ਦੀ ਗੁਆਂਢੀ ਪਹਿਲਾਂ ਦੀ ਨੀਤੀ ਅਤੇ ਖੇਤਰ ਵਿੱਚ ਸੁਰੱਖਿਆ ਅਤੇ ਸਭ ਦੇ ਵਿਕਾਸ ਦੀ ਸੋਚ ਦੇ ਅਨੁਰੂਪ ਆਪਣੇ ਸਮੁੰਦਰੀ ਖੇਤਰ ਦੇ ਸਹਿਯੋਗੀ ਦੇਸ਼ਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਦੋਸਤਾਨਾ ਬਣਾਵੇਗੀ।

 ******

 

ਏਕੇਟੀ/ਐੱਸਐੱਚ