Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਮਾਲਦੀਵ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਬਿਆਨ ਦਾ ਮੂਲ-ਪਾਠ  ਨਿਮਨਲਿਖਤ ਹੈ

‘‘ਚੁਣੇ ਗਏ ਰਾਸ਼ਟਰਪਤੀ ਮਾਣਯੋਗ ਇਬਰਾਹਿਮ ਮੁਹੰਮਦ ਸੋਲਿਹ ਦੇ ਇਤਿਹਾਸਕ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ, ਆਪਣੇ ਨਜ਼ਦੀਕੀ ਅਤੇ ਗੁਆਂਢੀ ਮਿੱਤਰ ਮਾਲਦੀਵ ਦੀ ਰਾਜਧਾਨੀ ਮਾਲੇ ਜਾਣ ‘ਤੇ ਮੈਂ ਖੁਸ਼ ਹਾਂ। ਹਾਲ  ਹੀ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ‘ਤੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਇਹ ਲੋਕਤੰਤਰ ਕਾਨੂੰਨ ਦੇ ਰਾਜ ਅਤੇ ਖੁਸ਼ਹਾਲ ਭਵਿੱਖ ਲਈ ਮਾਲਦੀਵ ਦੇ ਲੋਕਾਂ ਦੀਆਂ ਸਮੂਹਿਕ ਅਕਾਂਖਿਆਵਾਂ ਦੀ ਪ੍ਰਤੀਨਿਧਤਾ ਕਰਦੀ ਹੈ।

ਭਾਰਤ ਅਤੇ ਮਾਲਦੀਵ ਇੱਕ ਮਜ਼ਬੂਤ ਇਤਿਹਾਸਕ ਸਾਂਝੇਦਾਰੀ, ਸਾਡੇ ਦੇਸ਼ਾਂ ਦਰਮਿਆਨ ਮਜ਼ਬੂਤ ਬੰਧਨ ਅਤੇ ਸ਼ਾਂਤੀ ਤੇ ਖੁਸ਼ਹਾਲੀ ਲਈ ਉਨ੍ਹਾਂ ਦੀਆਂ ਸਾਂਝੀਆਂ ਅਕਾਂਖਿਆਵਾਂ ਦੀ ਸਾਂਝ ਰੱਖਦੇ ਹਨ। ਮੇਰੀ ਸਰਕਾਰ ਦਾ ਸਮਾਵੇਸ਼ੀ ਵਿਕਾਸ ਦਾ  ਵਿਜ਼ਨ  ‘ਸਬਕਾ ਸਾਥ, ਸਬਕਾ ਵਿਕਾਸ’  ਸਾਰੇ  ਸਾਡੇ ਗੁਆਂਢੀਆਂ ਤੱਕ ਵੀ ਫੈਲਿਆ ਹੋਇਆ ਹੈਅਸੀਂ ਭਾਰਤ ਵਿੱਚ ਇੱਕ ਲੋਕਤਾਂਤਰਿਕ, ਖੁਸ਼ਹਾਲ ਅਤੇ ਸ਼ਾਂਤੀਪੂਰਨ ਮਾਲਦੀਵ ਗਣਰਾਜ  ਦੇਖਣ ਦੀ ਤੀਬਰ ਇੱਛਾ ਰੱਖਦੇ ਹਾਂ।

ਮੈਂ ਸ਼੍ਰੀ ਸੋਲਿਹ ਦੀ ਨਵੀਂ  ਮਾਲਦੀਵ ਸਰਕਾਰ ਨੂੰ ਦੱਸਣਾ ਚਾਹਾਂਗਾ ਕਿ ਮੇਰੀ ਸਰਕਾਰ ਉਨ੍ਹਾਂ ਦੀਆਂ ਵਿਕਾਸ ਸਬੰਧੀ ਪ੍ਰਾਥਮਿਕਤਾਵਾਂ ਦੀ ਪੂਰਤੀ ਲਈ, ਖਾਸ ਕਰਕੇ ਬੁਨਿਆਦੀ ਢਾਂਚੇ, ਸਿਹਤ ਦੇਖਭਾਲ, ਕਨੈਕਟੀਵਿਟੀ ਅਤੇ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਬੜੀ ਬਰੀਕੀ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ

ਮੈਨੂੰ ਵਿਸ਼ਵਾਸ ਹੈ ਕਿ ਮੇਰੀ ਯਾਤਰਾ ਦੋਹਾਂ ਦੇਸ਼ਾਂ  ਦਰਮਿਆਨ ਹੋਰ ਵੀ ਗਹਿਰੇ ਅਦਾਨ-ਪ੍ਰਦਾਨ ਅਤੇ ਸਹਿਯੋਗ ਦਾ ਨਵਾਂ ਯੁਗ ਸ਼ੁਰੂ ਕਰੇਗੀ।’’

***

ਏਕੇਟੀ/ਐੱਸਐੱਚ